NavdeepBhatia7ਕਿਸੇ ਦੇ ਗੁਣ ਅਤੇ ਕਾਬਲੀਅਤ ਵੇਖ ਕੇ ਉਸ ਤੋਂ ਕੁਝ ਸਿੱਖਣ ...
(7 ਜਨਵਰੀ 2020)

 

ਅੱਜ ਕੱਲ੍ਹ ਮਨੁੱਖ ਆਪਣੇ ਦੁੱਖਾਂ ਨੂੰ ਵੇਖ ਕੇ ਇੰਨਾ ਦੁਖੀ ਨਹੀਂ ਹੁੰਦਾ, ਜਿੰਨਾ ਦੂਜਿਆਂ ਦੇ ਸੁਖਾਂ ਨੂੰ ਵੇਖ ਕੇ ਦੁਖੀ ਹੁੰਦਾ ਹੈ, ਭਾਵੇਂ ਉਹ ਰਿਸ਼ਤੇਦਾਰ ਹੋਣ ਤੇ ਭਾਵੇਂ ਗਵਾਂਢੀਇਹ ਪ੍ਰਵਿਰਤੀ ਆਮ ਵੇਖਣ ਨੂੰ ਮਿਲਦੀ ਹੈਇਹ ਇੱਕ ਬੀਮਾਰ ਸੋਚ ਹੁੰਦੀ ਹੈ ਜਿਸਦੇ ਸ਼ਿਕਾਰ ਹੋਏ ਬੰਦੇ ਦਾ ਵਿਵੇਕ ਡਾਵਾਂਡੋਲ ਹੋ ਜਾਂਦਾ ਹੈਉਹ ਇਸ ਸਾੜੇ ਦੀ ਅੱਗ ਵਿੱਚ ਤਪਦਾ ਬੇਚੈਨੀ ਦੇ ਆਲਮ ਵਿੱਚ ਚਲਾ ਜਾਂਦਾ ਹੈਦੂਜਿਆਂ ਦੀ ਤਰੱਕੀ ਵੇਖ ਕੇ ਉਸ ਦੀ ਆਪਣੀ ਜ਼ਿੰਦਗੀ ਵਿੱਚ ਖੜੋਤ ਆ ਜਾਂਦੀਉਹ ਇਸ ਘੁੰਮਣਘੇਰੀ ਵਿੱਚ ਫਸਿਆ ਰਹਿੰਦਾ ਹੈ ਕਿ ਮੇਰੇ ਤੋਂ ਦੂਜੇ ਅੱਗੇ ਕਿਵੇਂ ਲੰਘ ਗਏ? ਉਹ ਹਰ ਸਮੇਂ ਦੂਜਿਆਂ ਦੀਆਂ ਕੋਠੀਆਂ, ਕਾਰਾਂ ਅਤੇ ਪੈਸੇ ਦਾ ਹੀ ਹਿਸਾਬ ਲਾਉਂਦਾ ਰਹਿੰਦਾ ਹੈਇਹ ਸਭ ਵੇਖ ਕੇ ਉਸ ਦੀ ਰੂਹ ਤੜਫਦੀ ਰਹਿੰਦੀ ਹੈ। ਜਿਵੇਂ ਘੁਣ ਲੱਕੜ ਨੂੰ ਖਾ ਜਾਂਦੀ ਹੈ, ਉਵੇਂ ਹੀ ਸਾੜਾ ਬੰਦੇ ਨੂੰ ਅੰਦਰੋ ਅੰਦਰੀ ਖੋਖਲਾ ਕਰ ਦਿੰਦਾ ਹੈ ਅਤੇ ਉਸ ਦੀ ਅਕਲ ਨੂੰ ਤਾਲਾ ਲੱਗ ਜਾਂਦਾ ਹੈਅਜਿਹੇ ਲੋਕ ਤੁਹਾਨੂੰ ਤੁਹਾਡੇ ਮੁਹੱਲੇ, ਪਿੰਡ ਅਤੇ ਰਿਸ਼ਤੇਦਾਰਾਂ ਵਿੱਚ ਵੇਖਣ ਨੂੰ ਮਿਲ ਜਾਣਗੇ ਜੋ ਤੁਹਾਡੀ ਤਰੱਕੀ ਨੂੰ ਵੇਖ ਕੇ ਸੜਦੇ ਹਨ

ਮੈਂ ਛੋਟਾ ਜਿਹਾ ਸਾਂ, ਮੈਂਨੂੰ ਯਾਦ ਹੈ ਸਾਡੇ ਮੁਹੱਲੇ ਵਿੱਚ ਕਰਿਆਨੇ ਦੀਆਂ ਦੋ ਦੁਕਾਨਾਂ ਸਨਇੱਕ ਬਚਨੇ ਦੀ ਅਤੇ ਦੂਜੀ ਸੁਦੇਸ਼ ਦੀਬਚਨੇ ਦੀ ਦੁਕਾਨ ’ਤੇ ਕੋਈ ਨਾ ਜਾਂਦਾ ਅਤੇ ਸੁਦੇਸ਼ ਦੀ ਦੁਕਾਨ ਉੱਤੇ ਗਾਹਕਾਂ ਦੀ ਲਾਈਨ ਲੱਗੀ ਰਹਿੰਦੀਸੁਦੇਸ਼ ਜ਼ੁਬਾਨ ਦਾ ਬਹੁਤ ਮਿੱਠਾ ਸੀ ਤੇ ਮੱਲੋ ਮੱਲੀ ਲੋਕੀਂ ਉਹਦੀ ਦੁਕਾਨ ਵੱਲ ਖਿੱਚੇ ਜਾਂਦੇ ਸਨਦੂਜੇ ਪਾਸੇ ਬਚਨਾਂ ਜ਼ੁਬਾਨ ਦਾ ਬਹੁਤ ਕੁਰਖ਼ਤ ਸੀ ਅਤੇ ਹਰ ਬੰਦਾ ਉਹਦੀ ਦੁਕਾਨ ’ਤੇ ਜਾਣ ਤੋਂ ਗੁਰੇਜ਼ ਕਰਦਾ ਸੀਬਚਨਾ ਖਾਲੀ ਬੈਠਾ ਸੁਦੇਸ਼ ਦੀ ਦੁਕਾਨ ’ਤੇ ਗਾਹਕਾਂ ਨੂੰ ਵੇਖ ਕੇ ਝੂਰਦਾ ਰਹਿੰਦਾ ਤੇ ਸੜਦਾ ਰਹਿੰਦਾਅਸੀਂ ਵੀ ਸੁਦੇਸ਼ ਤੋਂ ਹੀ ਹੀ ਰਾਸ਼ਨ ਲੈਂਦੇ ਸੀਇੱਕ ਦਿਨ ਮੈਂਨੂੰ ਕਾਹਲੀ ਸੀ ਤੇ ਸੁਦੇਸ਼ ਦੀ ਦੁਕਾਨ ’ਤੇ ਗਾਹਕਾਂ ਦੀ ਭੀੜ ਸੀਮੈਂ ਸੋਚਿਆ, ਚਲੋ ਬਚਨੇ ਦੀ ਦੁਕਾਨ ਤੋਂ ਹੀ ਬਿਸਕੁੱਟ ਦਾ ਪੈਕੇਟ ਫੜ ਲੈਂਦੇ ਹਾਂਜਦੋਂ ਮੈਂ ਬਚਨੇ ਦੀ ਦੁਕਾਨ ’ਤੇ ਗਿਆ ਤਾਂ ਬਚਨਾ ਰੁੱਖੀ ਆਵਾਜ਼ ਵਿੱਚ ਬੋਲਿਆ. “ਕੀ ਗੱਲ! ਅੱਜ ਸੁਦੇਸ਼ ਦੀ ਦੁਕਾਨ ਤੇ ਗ੍ਰਹਿਣ ਲੱਗਿਆ ਹੋਇਆ ਹੈ?” ਇਹ ਸੁਣ ਕੇ ਮੈਂ ਉਨ੍ਹੀਂ ਪੈਰੀਂ ਵਾਪਸ ਆ ਗਿਆਉਸ ਦੇ ਇਸ ਵਤੀਰੇ ਕਰਕੇ ਕੋਈ ਵੀ ਉਹਦੀ ਦੁਕਾਨ ’ਤੇ ਨਾ ਬਹੁੜਦਾਕਈ ਸਾਲਾਂ ਤੋਂ ਬਚਨਾ ਅਤੇ ਸੁਦੇਸ਼ ਦੁਨੀਆਂ ਤੋਂ ਚਲੇ ਗਏ ਹਨ ਪਰ ਉਨ੍ਹਾਂ ਦੀਆਂ ਗੱਲਾਂ ਅਜੇ ਵੀ ਜ਼ਿਹਨ ਵਿੱਚ ਹਨ

ਅਧਿਆਪਨ ਕਿੱਤਾ ਬੜਾ ਨੇਕ ਕਿੱਤਾ ਮੰਨਿਆ ਗਿਆ ਹੈਇਸ ਵਿੱਚ ਗਿਆਨ ਰੂਪੀ ਚਾਨਣ ਵੰਡਣ ਦਾ ਕਾਰਜ ਹੁੰਦਾ ਹੈਜ਼ਿਆਦਾਤਰ ਅਧਿਆਪਕ ਆਪਣੇ ਕਿੱਤੇ ਪ੍ਰਤੀ ਸਮਰਪਿਤ ਹੁੰਦੇ ਹਨਪਰ ਬਾਵਜੂਦ ਇਸਦੇ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਕੁਝ ਅਧਿਆਪਕਾਂ ਅਜਿਹੇ ਮਿਲ ਜਾਣਗੇ ਜੋ ਸਾੜੇ ਦੀ ਲਪੇਟ ਵਿੱਚ ਹਨਕੋਈ ਅਧਿਆਪਕ ਵਧੀਆ ਪੜ੍ਹਾ ਰਿਹਾ ਹੈ, ਵਿਦਿਆਰਥੀਆਂ ਵਿੱਚ ਮਕਬੂਲ ਹੈ ਤਾਂ ਇਸ ਗੱਲ ਦੀ ਨਾਲ ਦੇ ਸਹਿ ਕਰਮੀਆਂ ਨੂੰ ਵੀ ਚਿੜ ਹੋ ਜਾਂਦੀ ਹੈਮੈਂ ਆਪਣੇ ਕਾਲਜ ਦੀ ਗੱਲ ਦੱਸਦਾ ਹਾਂ। ਉੱਥੇ ਸਾਡੇ ਹਿਸਟਰੀ ਦੇ ਪ੍ਰੋਫ਼ੈਸਰਾਂ ਵਿੱਚੋਂ ਏ. ਐੱਨ. ਸ਼ਰਮਾ ਜੀ ਸਾਰੇ ਵਿਦਿਆਰਥੀਆਂ ਦੇ ਚਹੇਤੇ ਸਨਉਨ੍ਹਾਂ ਤੋਂ ਵਧੀਆ ਸ਼ਾਇਦ ਕਾਲਜ ਵਿੱਚ ਹੋਰ ਕੋਈ ਪ੍ਰੋਫੈਸਰ ਨਹੀਂ ਪੜ੍ਹਾਉਂਦਾ ਸੀਜਿੱਥੇ ਵਿਦਿਆਰਥੀ ਉਨ੍ਹਾਂ ਨਾਲ ਪਿਆਰ ਕਰਦੇ ਸਨ, ਬਹੁਤੇ ਅਧਿਆਪਕ ਉਨ੍ਹਾਂ ਤੋਂ ਈਰਖਾ ਵੀ ਕਰਦੇ ਸਨਮੈਂ ਵੀ ਪੱਚੀ ਸਾਲ ਤੋਂ ਅਧਿਆਪਨ ਕਿੱਤੇ ਨਾਲ ਜੁੜਿਆ ਹੋਇਆ ਹਾਂਬਹੁਤੀ ਵਾਰ ਵੇਖਣ ਵਿੱਚ ਆਇਆ ਹੈ, ਅਸੀਂ ਜਿੰਨੇ ਜ਼ਿਆਦਾ ਪੜ੍ਹੇ ਲਿਖੇ ਹਾਂ ਉੰਨਾ ਹੀ ਸਾੜਾ ਸਾਡੇ ਵਿੱਚ ਜ਼ਿਆਦਾ ਹੈਸਾਡੇ ਸਕੂਲ ਵਿੱਚ ਇੱਕ ਅਧਿਆਪਕ ਸੀ ਜੋ ਬੜੀ ਸ਼ਿੱਦਤ ਨਾਲ ਪੜ੍ਹਾਉਂਦਾ ਸੀਬੱਚੇ ਵੀ ਚਾਈਂ ਚਾਈਂ ਉਸ ਦੇ ਪੀਰੀਅਡ ਦੀ ਉਡੀਕ ਕਰਦੇ ਰਹਿੰਦੇ ਸਨਹਰ ਵਿਦਿਆਰਥੀ ਨੂੰ ਬੇਟਾ ਕਹਿ ਕੇ ਬੁਲਾਉਂਦਾਸਕੂਲ ਵਿੱਚ ਕੋਈ ਅਫਸਰ ਆਉਂਦਾ, ਵਿਜ਼ਟਰ ਬੁੱਕ ਵਿੱਚ ਉਸ ਬਾਰੇ ਵਧੀਆ ਕੁਮੈਂਟ ਲਿਖ ਕੇ ਜਾਂਦਾਮੰਚ ਸੰਚਾਲਕ ਵਜੋਂ ਵੀ ਉਹ ਬਾਖੂਬੀ ਭੂਮਿਕਾ ਨਿਭਾਉਂਦਾਸਕੂਲ ਵਿੱਚ ਜਦੋਂ ਕਦੇ ਕੋਈ ਫੰਕਸ਼ਨ ਹੁੰਦਾ ਤਾਂ ਸਕੂਲ ਦੇ ਵਿਦਿਆਰਥੀ ਭੱਜ ਭੱਜ ਕੇ ਉਸ ਨਾਲ ਸੈਲਫੀਆਂ ਲੈਂਦੇਬਾਕੀਆਂ ਨੂੰ ਇਸ ਗੱਲ ਦਾ ਸਾੜਾ ਸੀਉਸ ਅਧਿਆਪਕ ਨੂੰ ਕਈ ਵਾਰ ਆਪਣਿਆਂ ਦੇ ਵਿਰੋਧ ਤੇ ਰੋਸ ਦਾ ਸਾਹਮਣਾ ਵੀ ਕਰਨਾ ਪੈਂਦਾਉਸ ਦਾ ਵਿਰੋਧ ਉਹ ਕਰਦੇ ਸਨ, ਜੋ ਉਸਦੀ ਰੀਸ ਨਾ ਕਰ ਸਕੇ, ਬੱਸ ਸਾੜਾ ਹੀ ਕਰਦੇ ਰਹੇਪਰ ਅਜਿਹੇ ਹਾਲਾਤ ਵਿੱਚ ਵੀ ਉਸ ਅਧਿਆਪਕ ਨੇ ਕਦੇ ਵੀ ਆਪਣੇ ਗੁਣ ਅਤੇ ਚੰਗਿਆਈ ਨੂੰ ਨਾ ਛੱਡਿਆ ਹੁਣ ਜਦੋਂ ਉਹ ਸਕੂਲੋਂ ਬਦਲੀ ਕਰਵਾ ਕੇ ਚਲਾ ਗਿਆ ਸਾਰੇ ਉਸ ਨੂੰ ਚੰਗਾ ਚੰਗਾ ਕਹਿਣ ਲੱਗ ਪਏ

ਮੇਰੇ ਬਹੁਤ ਪੁਰਾਣੇ ਸਕੂਲ ਵਿੱਚ ਇੱਕ ਅਧਿਆਪਕ ਨੇ ਨਵੀਂ ਕਾਰ ਖਰੀਦੀਉਸ ਵਕਤ ਕਾਰ ਕਿਸੇ ਟਾਵੇਂ ਟਾਵੇਂ ਕੋਲ ਹੁੰਦੀ ਸੀਉਸ ਨੇ ਆਪਣੇ ਸਕੂਲ ਵਿੱਚ ਕਾਰ ਦੀ ਪਾਰਟੀ ਕੀਤੀਉਸ ਤੋਂ ਬਾਅਦ ਕਾਰ ਦੀ ਚਾਬੀ ਉਹ ਕਿਤੇ ਰੱਖ ਕੇ ਭੁੱਲ ਗਿਆਸਾਰਾ ਦਿਨ ਉਹ ਚਾਬੀ ਲੱਭਦਾ ਰਿਹਾ, ਪਰ ਨਾ ਲੱਭੀਇੱਕ ਵਿਦਿਆਰਥੀ ਨੇ ਉਸ ਨੂੰ ਕਿਹਾ, ਇਹ ਚਾਬੀ ਤਾਂ ਮੈਂ ਫਲਾਣੇ ਅਧਿਆਪਕ ਕੋਲ ਦੇਖੀ ਸੀਪੁੱਛਣ ’ਤੇ ਉਹ ਅਧਿਆਪਕ ਮੁੱਕਰ ਗਿਆਅੰਤ ਵਿੱਚ ਨਾਲ ਦੇ ਪਿੰਡ ਤੋਂ ਕਿਸੇ ਸਿਕਲੀਗਰ ਨੂੰ ਬੁਲਾ ਕੇ ਡੁਪਲੀਕੇਟ ਚਾਬੀ ਤਿਆਰ ਕਰਵਾਈਉਸ ਤੋਂ ਬਾਅਦ ਉਹ ਅਧਿਆਪਕ ਕਦੇ ਵੀ ਕਾਰ ਲੈ ਕੇ ਆਪਣੇ ਸਕੂਲ ਨਹੀਂ ਆਇਆ

ਟਰੱਕਾਂ, ਗੱਡੀਆਂ ਪਿੱਛੇ ਲਿਖਿਆ ਆਮ ਵੇਖਣ ਨੂੰ ਮਿਲਦਾ ਹੈ ਕਿ ‘ਸੜ ਨਾ, ਰੀਸ ਕਰ’l ਇਹ ਗੱਲ ਬਿਲਕੁਲ ਠੀਕ ਹੈ ਅਤੇ ਇਸ ਉੱਤੇ ਅਮਲ ਕਰਨਾ ਸਿਆਣੀ ਗੱਲ ਹੈਕਿਸੇ ਦੇ ਗੁਣ ਅਤੇ ਕਾਬਲੀਅਤ ਵੇਖ ਕੇ ਉਸ ਤੋਂ ਕੁਝ ਸਿੱਖਣ ਅਤੇ ਆਪ ਹਿੰਮਤ ਕਰਨ ਦੀ ਜ਼ਰੂਰਤ ਹੁੰਦੀ ਹੈ ਨਾ ਕਿ ਈਰਖਾ ਕਰਨ ਦੀਜਿਸ ਨੂੰ ਅਸੀਂ ਈਰਖਾ ਕਰਦੇ ਹਾਂ, ਜੇਕਰ ਉਸਦੇ ਗੁਣਾਂ ਨੂੰ ਅਪਣਾ ਲਿਆ ਜਾਵੇ ਤਾਂ ਹੋ ਸਕਦਾ ਹੈ ਅਸੀਂ ਉਸ ਤੋਂ ਅੱਗੇ ਲੰਘ ਜਾਈਏਦੂਜਿਆਂ ਤੋਂ ਅੱਗੇ ਜਾਣ ਲਈ ਜ਼ਰੂਰੀ ਹੈ ਅਸੀਂ ਆਪਣੇ ਸਾੜੇ ਉੱਤੇ ਕਾਬੂ ਪਾਈਏਮਨ ਵਿੱਚ ਇਹ ਗੱਲ ਧਾਰ ਲਈਏ ਕਿ ਅਸੀਂ ਬਿਹਤਰ ਕਰ ਸਕਦੇ ਹਾਂਈਰਖਾ ਕਰਨ ਨਾਲੋਂ ਅਸੀਂ ਕਾਬਲ ਬੰਦੇ ਦੇ ਗੁਣਾਂ ਨੂੰ ਧਾਰਨ ਕਰਕੇ ਉਸ ਵਰਗਾ ਬਣੀਏਉਸ ਕੋਲੋਂ ਕੁਝ ਸਿੱਖੀਏ ਅਤੇ ਉਸਨੂੰ ਆਪਣਾ ਰੋਲ ਮਾਡਲ ਬਣਾਈਏਆਪਣੀ ਖੜੋਤ ਨੂੰ ਤੋੜ ਕੇ ਅੱਗੇ ਵਧੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1878)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author