NavdeepBhatia7ਪਿਤਾ ਜੀ ਅਕਸਰ ਕਿਹਾ ਕਰਦੇ ਸਨ ਕਿ ਮੈਂ ਕਦੇ ਗਲਤ ਕੰਮ ਨਹੀਂ ਕੀਤਾ ਤੇ ਇਸ ਲਈ ਡਰਨ ਦੀ ਮੈਨੂੰ ...”
(14 ਮਾਰਚ 2023)
ਇਸ ਸਮੇਂ ਪਾਠਕ: 213.


ਬਚਪਨ ਤੋਂ ਹੀ ਪਿਤਾ ਬੱਚੇ ਦਾ ਮਾਰਗ ਦਰਸ਼ਕ ਹੁੰਦਾ ਹੈ
ਕੋਈ ਪਿਤਾ ਨਹੀਂ ਚਾਹੁੰਦਾ ਕਿ ਉਸ ਦਾ ਬੱਚਾ ਸਹੀ ਮਾਰਗ ਤੋਂ ਭਟਕ ਜਾਵੇਹਰ ਪਿਤਾ ਦੀ ਇਹੀ ਹਸਰਤ ਹੁੰਦੀ ਹੈ ਉਸ ਦਾ ਬੱਚਾ ਉਸ ਤੋਂ ਵੀ ਵੱਧ ਤਰੱਕੀ ਕਰੇਮੇਰੇ ਪਿਤਾ ਜੀ (ਸ. ਜੋਗਿੰਦਰ ਸਿੰਘ ਭਾਟੀਆ) ਵੀ ਮੇਰੇ ਬਾਰੇ ਇਹੀ ਸੋਚਦੇ ਸਨਉਹ ਹਰ ਚੀਜ਼ ਨਾਲ ਸਮਝੌਤਾ ਕਰ ਸਕਦੇ ਸੀ ਪਰ ਪੜ੍ਹਾਈ ਨਾਲ ਨਹੀਂਉਹਨਾਂ ਨੇ ਖੰਨਾ ਸ਼ਹਿਰ ਦੇ ਖਾਲਸਾ ਸਕੂਲ ਵਿੱਚੋਂ 1957 ਵਿੱਚ ਦਸਵੀਂ ਪਾਸ ਕੀਤੀ ਸੀ ਉਨ੍ਹਾਂ ਦੇ 75% ਨੰਬਰ ਆਏ ਸਨਉਦੋਂ ਕਿਸੇ ਕਿਸੇ ਦੇ ਇੰਨੇ ਨੰਬਰ ਆਉਂਦੇ ਹੁੰਦੇ ਸਨਪਿਤਾ ਜੀ ਸੁਭਾਅ ਦੇ ਸਖਤ ਸਨਹਾਸਾ ਉਨ੍ਹਾਂ ਦੇ ਮੂੰਹ ਉੱਤੇ ਕਦੇ ਕਦਾਈਂ ਹੀ ਆਉਂਦਾ ਸੀਸ਼ਾਇਦ ਉਹਨਾਂ ਦੀ ਪਰਵਰਿਸ਼ ਅਜਿਹੇ ਹਾਲਾਤ ਵਿੱਚ ਹੋਈ ਸੀਦੇਸ਼ ਦੀ ਵੰਡ ਸਮੇਂ ਉਨ੍ਹਾਂ ਦੀ ਉਮਰ 6 ਸਾਲ ਸੀਪਾਕਿਸਤਾਨ ਤੋਂ ਜਦੋਂ ਉਹ ਹਿਜਰਤ ਕਰਕੇ ਇੱਧਰ ਆਏ ਤਾਂ ਵੱਢ ਟੁੱਕ ਦਾ ਮੰਜ਼ਰ ਉਹਨਾਂ ਨੇ ਆਪਣੀ ਮਾਸੂਮ ਅਵਸਥਾ ਵਿੱਚ ਆਪਣੇ ਅੱਖੀਂ ਵੇਖਿਆਇਸ ਸਾਰੇ ਦਾ ਦ੍ਰਿਸ਼ਟਾਂਤ ਉਹਨਾਂ ਨੇ ਆਪਣੀ ਕਹਾਣੀ “ਇਹ ਦਿਨ ਮੁੜ ਨਾ ਵੇਖਣੇ ਪੈਣ” ਵਿੱਚ ਭਾਵਨਾਤਮਕ ਸ਼ਬਦਾਂ ਨਾਲ ਚਿਤਰਿਆ ਹੈਦੂਜੀ ਕਹਾਣੀ “ਤੀਲਾ ਤੀਲਾ ਆਲ੍ਹਣਾ” ਵੀ ਅਜਿਹਾ ਕੁਝ ਬਿਆਨਦੀ ਹੈ ਜੋ ਵੱਖ-ਵੱਖ ਅਖਬਾਰਾਂ ਵਿੱਚ ਛਪ ਚੁੱਕੀ ਹੈਪਿਤਾ ਜੀ ਬਤੌਰ ਕਹਾਣੀਕਾਰ ਸਾਹਿਤ ਖੇਤਰ ਵਿੱਚ ਜਾਣੇ ਜਾਂਦੇ ਸੀਉਹਨਾਂ ਦਾ ਕਹਾਣੀ ਸੰਗ੍ਰਹਿ “ਮਾਂ ਕਦੇ ਨਹੀਂ ਮਰਦੀ” ਵਿਦੇਸ਼ਾਂ ਤੀਕ ਪ੍ਰਸਿੱਧ ਹੋਇਆਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਰੂਸੀ ਬਾਲ ਕਹਾਣੀਆਂ ਪੰਜਾਬੀ ਵਿੱਚ ਅਨੁਵਾਦ ਕੀਤੇਰੂਸੀ ਬਾਲ ਕਹਾਣੀ ਦਾ ਅਨੁਵਾਦ ਕਰਕੇ ਉਹਨਾਂ ਨੇ ਬੱਚਿਆਂ ਲਈ “ਕੀੜੀ ਅਤੇ ਤੂਫਾਨ” ਲਿਖੀ ਜੋ ਵਿਸ਼ਵ ਦੇ ਸਾਰੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਸਮਰਪਿਤ ਹੈ

ਦਸਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਜ਼ਿੰਦਗੀ ਵਿੱਚ ਸੈੱਟ ਹੋਣ ਲਈ ਕਾਫੀ ਸੰਘਰਸ਼ ਕੀਤਾਲੋਕਾਂ ਦੇ ਘਰ ਜਾ ਕੇ ਟਿਊਸ਼ਨਾਂ ਪੜ੍ਹਾਈਆਂਬਿਜਲੀ ਬੋਰਡ ਵਿੱਚ ਆਰਜ਼ੀ ਤੌਰ ’ਤੇ ਲਾਈਨਮੈਨ ਦੀ ਨੌਕਰੀ ਵੀ ਕੀਤੀਪਰ ਸਕੂਲ ਵਿੱਚ ਦਸਵੀਂ ਵਿੱਚ ਲਏ ਚੰਗੇ ਨੰਬਰ ਦੀ ਬਦੌਲਤ 1964 ਵਿੱਚ ਡਾਕਖਾਨੇ ਵਿੱਚ ਪੱਕੀ ਨੌਕਰੀ ਲਈ ਪਿਤਾ ਜੀ ਦੀ ਸਿਲੈਕਸ਼ਨ ਹੋ ਗਈ37 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਉਹ 2001 ਵਿੱਚ ਬਤੌਰ ਪੋਸਟਮਾਸਟਰ ਰਿਟਾਇਰ ਹੋਏਆਪਣੇ ਪੂਰੀ ਸੇਵਾ ਕਾਲ ਦੌਰਾਨ ਉਹਨਾਂ ਨੇ ਦੋ ਗੁਣ ਆਪਣੇ ਨਾਲ ਰੱਖੇ, ਇੱਕ ਦਲੇਰੀ ਤੇ ਦੂਜਾ ਇਮਾਨਦਾਰੀਆਪਣੀ ਬੇਬਾਕੀ ਅਤੇ ਸਾਫ਼ਗੋਈ ਕਰਕੇ ਉਹ ਅੱਜ ਵੀ ਆਪਣੇ ਮਹਿਕਮੇ ਵਿੱਚ ਜਾਣੇ ਜਾਂਦੇ ਹਨਮੇਰੇ ਪਿਤਾ ਜੀ ਅਕਸਰ ਕਿਹਾ ਕਰਦੇ ਸਨ ਕਿ ਮੈਂ ਕਦੇ ਗਲਤ ਕੰਮ ਨਹੀਂ ਕੀਤਾ ਤੇ ਇਸ ਲਈ ਡਰਨ ਦੀ ਮੈਨੂੰ ਕੋਈ ਲੋੜ ਨਹੀਂਉਹ ਆਪਣੇ ਨਾਲ ਚਾਹ ਤੇ ਪਾਣੀ ਵੀ ਘਰੋਂ ਲੈ ਕੇ ਜਾਂਦੇ ਸਨ, ਬਾਹਰ ਦਾ ਉਹ ਕੁਝ ਵੀ ਨਹੀਂ ਸਨ ਖਾਂਦੇ ਪੀਂਦੇ

ਪਿਤਾ ਜੀ ਇੰਨੇ ਦਲੇਰ ਸਨ ਕਿ ਜੇਕਰ ਉੱਪਰੋਂ ਕੋਈ ਦਬਾਅ ਪੁਆ ਕੇ ਕੋਈ ਵੀ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਸਾਫ਼ ਨਾਂਹ ਕਰ ਦਿੰਦੇਕਈ ਵਾਰੀ ਉਹਨਾਂ ਨੂੰ ਇਸ ਸੁਭਾਅ ਕਰਕੇ ਵੱਡੇ-ਵੱਡੇ ਅਫਸਰਾਂ ਦੀ ਨਾਰਾਜ਼ਗੀ ਵੀ ਝੱਲਣੀ ਪਈਕਈ ਵਾਰ ਪਿਤਾ ਜੀ ਦੀ ਬਦਲੀ ਦਾ ਆਰਡਰ ਫੋਨ ’ਤੇ ਹੋ ਜਾਂਦਾਪਰ ਉਹ ਕਦੇ ਝੁਕੇ ਨਹੀਂ ਤੇ ਨਾ ਹੀ ਆਪਣੇ ਸਿਧਾਤਾਂ ਦੇ ਉਲਟ ਗਏਜਿੱਥੇ ਕਿਤੇ ਵੀ ਉਹਨਾਂ ਦੀ ਬਦਲੀ ਹੁੰਦੀ, ਭਾਜੜਾਂ ਪੈ ਜਾਂਦੀਆਂਜਿੱਥੇ ਕਿਤੇ ਵੀ ਉਹ ਗਏ, ਉੱਥੇ ਸੁਧਾਰ ਕਰਕੇ ਹੀ ਆਏਲੇਟ ਲਤੀਫ ਕਰਮਚਾਰੀ ਸਮੇਂ ’ਤੇ ਆਉਣ ਲੱਗ ਜਾਂਦੇਪਿਤਾ ਜੀ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਨਾ ਆਪ ਦਫਤਰ ਛੱਡਦੇ, ਨਾ ਹੀ ਦੂਜਿਆਂ ਨੂੰ ਸਮੇਂ ਤੋਂ ਪਹਿਲਾਂ ਜਾਣ ਦਿੰਦੇਪਿਤਾ ਜੀ ਦਾ ਮੁਹੱਲੇ ਵਿੱਚ ਵੀ ਪੂਰਾ ਰੋਅਬ ਸੀਜਦੋਂ ਡਿਊਟੀ ਤੋਂ ਉਹ ਵਾਪਸ ਆਉਂਦੇ ਤਾਂ ਮੁਹੱਲੇ ਦੇ ਚੌਕ ਵਿੱਚ ਖੜ੍ਹੀ ਮੁੰਡੀਰ ਉਹਨਾਂ ਨੂੰ ਵੇਖ ਕੇ ਤਿੱਤਰ-ਬਿੱਤਰ ਹੋ ਜਾਂਦੀ। ਜੇ ਕੋਈ ਮੇਰਾ ਯਾਰ ਦੋਸਤ ਭੁੱਲ-ਭੁਲੇਖੇ ਸਾਡੇ ਘਰ ਆ ਜਾਂਦਾ, ਅੰਗਰੇਜ਼ੀ ਤੇ ਗਣਿਤ ਵਿਸ਼ੇ ਵਿੱਚੋਂ ਪ੍ਰਸ਼ਨ ਪੁੱਛ ਕੇ ਪਿਤਾ ਜੀ ਉਸਦੀ ਮੱਤ ਮਾਰ ਦਿੰਦੇ ਮੈਨੂੰ ਵੀ ਖੁਦ ਉਨ੍ਹਾਂ ਨੇ ਦਸਵੀਂ ਤਕ ਆਪ ਪੜ੍ਹਾਇਆਅੰਗਰੇਜ਼ੀ ਲਿਖਣ ਵਿੱਚ ਉਹਨਾਂ ਕੋਲ ਬਹੁਤ ਮੁਹਾਰਤ ਸੀਅੱਜ ਵੀ ਇੱਕ ਅਟੈਚੀ ਵਿੱਚ ਉਨ੍ਹਾਂ ਵੱਲੋਂ ਆਪਣੇ ਅਫਸਰਾਂ ਨੂੰ ਲਿਖੇ ਪੱਤਰਾਂ ਦੀਆਂ ਕਾਰਬਨ ਕਾਪੀਆਂ ਦਾ ਢੇਰ ਲੱਗਿਆ ਹੋਇਆ ਹੈਬੀ ਏ ਕਰਨ ਤੋਂ ਬਾਅਦ ਜਦੋਂ ਮੈਂ ਐੱਮ ਏ ਹਿਸਟਰੀ ਕਰਨ ਦਾ ਵਿਚਾਰ ਬਣਾਇਆ ਤਾਂ ਪਿਤਾ ਜੀ ਨੇ ਮੈਨੂੰ ਰੋਕ ਦਿੱਤਾਉਨ੍ਹਾਂ ਨੇ ਮੈਨੂੰ ਐੱਮ ਏ ਅੰਗਰੇਜ਼ੀ ਕਰਨ ਲਈ ਪ੍ਰੇਰਿਆਉਨ੍ਹਾਂ ਦੇ ਸੁਝਾਅ ਦੀ ਵਜਾਹ ਕਰਕੇ ਮੈਂ ਪੰਦਰਾਂ ਸਾਲ ਤੋਂ ਪ੍ਰਮੋਟ ਹੋ ਕੇ ਅੰਗਰੇਜ਼ੀ ਲੈਕਚਰਾਰ ਦੀ ਸੇਵਾ ਨਿਭਾ ਰਿਹਾ ਹਾਂਮੇਰਾ ਛੋਟਾ ਭਰਾ ਨਵਰਾਜ ਵੀ ਆਪਣੇ ਕੱਪੜੇ ਦੇ ਕਾਰੋਬਾਰ ਵਿੱਚ ਸੈੱਟ ਹੈਇਹ ਸਭ ਰਹਿਮਤਾਂ ਪਿਤਾ ਜੀ ਦੀ ਨੇਕ ਕਮਾਈ ਦਾ ਨਤੀਜਾ ਹਨ

2019 ਵਿੱਚ ਜਦੋਂ ਪਿਤਾ ਜੀ ਬਿਮਾਰ ਹੋਏ ਤਾਂ ਉਹਨਾਂ ਨੂੰ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆਉਹ ਦਿਲ ਤੇ ਕਿਡਨੀ ਦੇ ਰੋਗ ਤੋਂ ਪੀੜਤ ਸਨਖੁਸ਼ਕਿਸਮਤੀ ਨਾਲ ਦਸ ਦਿਨ ਬਾਅਦ ਰਾਜ਼ੀ ਹੋ ਕੀ ਸੁੱਖੀਂ ਸਾਂਦੀ ਘਰ ਵਾਪਸ ਆ ਗਏਸਮੇਂ-ਸਮੇਂ ਤੇ ਮੈਂ ਤੇ ਮੇਰਾ ਭਰਾ ਉਨ੍ਹਾਂ ਨੂੰ ਚੈੱਕਅਪ ਲਈ ਹਸਪਤਾਲ ਲੈ ਕੇ ਜਾਂਦੇ ਰਹੇਜਨਵਰੀ 2021 ਤੋਂ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਰੱਬ ਮੈਨੂੰ ਨਵੰਬਰ 2021 ਦਿਖਾਵੇਕਿਉਂਕਿ ਨਵੰਬਰ 2021 ਵਿਚ ਉਹਨਾਂ ਨੇ 80 ਸਾਲ ਦੇ ਹੋ ਜਾਣਾ ਸੀ ਤੇ ਉਨ੍ਹਾਂ ਦੀ ਪੈਨਸ਼ਨ ਦੀ ਬੇਸਿਕ ਪੇ ਵਿੱਚ 20 ਪ੍ਰਤੀਸ਼ਤ ਦਾ ਵਾਧਾ ਹੋਣਾ ਸੀਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਦਸੰਬਰ ਦੀ ਪੈਨਸ਼ਨ ਉਹਨਾਂ ਨੂੰ ਪੰਜ ਹਜ਼ਾਰ ਵਧ ਕੇ ਮਿਲੀਉਸ ਤੋਂ ਬਾਅਦ ਉਹਨਾਂ ਨੇ ਮੇਰੀ ਮਾਤਾ ਨੂੰ ਕਹਿਣਾ ਸ਼ੁਰੂ ਕਰ ਦਿੱਤਾ, “ਵੇਖ ਅੰਮ੍ਰਿਤ! ਮੈਂ ਤੇਰੀ ਪੈਨਸ਼ਨ ਵਿੱਚ ਵਾਧਾ ਕਰ ਚੱਲਿਆ ਹਾਂਮੇਰੇ ਤੋਂ ਬਾਅਦ ਹੁਣ ਤੈਨੂੰ ਪੈਨਸ਼ਨ ਵਧ ਕੇ ਮਿਲੇਗੀਤੈਨੂੰ ਕਿਸੇ ਚੀਜ਼ ਦੀ ਫਿਕਰ ਨਹੀਂ, ਬੱਚੇ ਤੇਰੇ ਸੈੱਟ ਹਨ।” ਮਾਤਾ ਆਖਦੀ, “ਤੁਸੀਂ ਇਹ ਕੀ ਕਹਿੰਦੇ ਹੋ? ਮੈਂ ਵੀ ਕੈਂਸਰ ਦੀ ਮਰੀਜ਼ ਹਾਂ, ਮੇਰਾ ਵੀ ਕੀ ਭਰੋਸਾ ਏ?” ਪਿਤਾ ਜੀ ਕਹਿੰਦੇ, “ਤੂੰ ਆਪਣੇ ਆਪ ਹੀ ਵੇਖ ਲਵੀਂ ਕੌਣ ਜਾਂਦਾ ਹੈ ਪਹਿਲਾਂ?” ਮਾਤਾ ਅਕਸਰ ਮੈਨੂੰ ਫੋਨ ’ਤੇ ਕਹਿੰਦੀ ਕਿ ਤੇਰੇ ਪਾਪਾ ਢਹਿੰਦੀ ਕਲਾ ਦੀਆਂ ਗੱਲਾਂ ਕਰਦੇ ਰਹਿੰਦੇ ਹਨਮੌਤ ਤੋਂ ਇੱਕ ਮਹੀਨਾ ਪਹਿਲਾਂ ਮੈਂ ਉਹਨਾਂ ਲਈ ਦੋ ਨਵੀਆਂ ਪੱਗਾਂ ਤੇ ਇੱਕ ਜੈਕੇਟ ਲੈ ਗਿਆਉਨ੍ਹਾਂ ਨੇ ਪਲੰਘ ਤੇ ਲੇਟੇ ਹੋਇਆਂ ਨੇ ਗਹੁ ਨਾਲ ਤੱਕਿਆ ਤੇ ਕਹਿਣ ਲੱਗੇ, “ਮੇਰੇ ਕੋਲ ਇਹ ਚੀਜ਼ਾਂ ਪਹਿਨਣ ਦੀ ਹਿੰਮਤ ਨਹੀਂਕੋਈ ਗੱਲ ਨਹੀਂ ਜੇ ਤੂੰ ਲੈ ਕੇ ਆਇਆ ਹੈ, ਮੈਂ ਰੱਖ ਲੈਂਦਾ ਹਾਂ ਉਨ੍ਹਾਂ ਨੇ ਲੇਟੇ ਲੇਟੇ ਪੱਗਾਂ ’ਤੇ ਹੱਥ ਧਰ ਕੇ ਕਿਹਾ

ਜਦੋਂ ਮੈਂ ਤੁਰਨ ਲੱਗਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ, “ਬੇਟਾ ਮੇਰਾ ਹੱਥ-ਲਿਖਤ ਲੇਖਾਂ ਦਾ ਖਰੜਾ ਹੈ, ਤੂੰ ਆਪਣੇ ਨਾਲ ਲੈ ਜਾ ਤੇ ਇਹ ਲੇਖ ਸੰਗ੍ਰਹਿ ਛਪਵਾ ਦੇਵੀਂ, ਮੈਂ ਆਪਣੇ ਜਿਉਂਦੇ ਜੀ ਇਸ ਕਿਤਾਬ ਨੂੰ ਨਹੀਂ ਦੇਖ ਸਕਾਂਗਾ।” ਮੈਂ ਭਰੇ ਮਨ ਨਾਲ ਹੱਥ-ਲਿਖਤ ਖਰੜਾ ਲੈ ਕੇ ਵਾਪਸ ਆ ਗਿਆਵੀਹ ਕੁ ਦਿਨਾਂ ਬਾਅਦ ਮੈਨੂੰ ਸੁਨੇਹਾ ਆ ਗਿਆ ਕਿ ਪਿਤਾ ਜੀ ਕੁਝ ਖਾਂਦੇ ਪੀਂਦੇ ਨਹੀਂ ਹਨ, ਨਾ ਉੱਠ ਸਕਦੇ ਹਨ, ਨਾ ਬੈਠ ਸਕਦੇ ਹਨਸੁਨੇਹਾ ਮਿਲਦੇ ਸਾਰ ਮੈਂ ਲੁਧਿਆਣੇ ਪਹੁੰਚ ਗਿਆਤਬੀਅਤ ਜ਼ਿਆਦਾ ਵਿਗੜਨ ’ਤੇ ਲੁਧਿਆਣਾ ਦੇ ਦਯਾਨੰਦ ਹਸਪਤਾਲ ਦਾਖਲ ਕਰਵਾ ਦਿੱਤਾ ਗਿਆਮੈਂ ਅਤੇ ਮੇਰਾ ਛੋਟਾ ਭਰਾ ਉਹਨਾਂ ਨਾਲ ਹਸਪਤਾਲ ਵਿੱਚ ਦਿਨ ਰਾਤ ਚਾਰ ਦਿਨ ਰਹੇ ਇਲਾਜ ਵਿੱਚ ਕੋਈ ਕਸਰ ਨਾ ਛੱਡੀ, ਪਰ ਡਾਕਟਰਾਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਨੂੰ ਘਰ ਲੈ ਜਾਓ ਤੇ ਸੇਵਾ ਕਰੋਅਸੀਂ ਉਹਨਾਂ ਨੂੰ ਘਰ ਲੈ ਆਏ ਘਰ ਵਿੱਚ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਕਰ ਲਿਆ ਗਿਆਪੁੱਤ ਨੂੰਹਾਂ, ਪੋਤੇ-ਪੋਤੀਆਂ ਸਭ ਉਹਨਾਂ ਦੇ ਆਲੇ-ਦੁਆਲੇ ਬੈਠੇ ਸਨਮੈਂ ਪਿਤਾ ਜੀ ਦੇ ਨਾਲ ਹੀ ਲੇਟ ਗਿਆਘੰਟੇ ਬਾਅਦ ਅਚਾਨਕ ਉਨ੍ਹਾਂ ਨੇ ਆਪਣਾ ਮਾਸਕ ਹੱਥ ਨਾਲ ਖਿੱਚ ਕੇ ਪਰੇ ਸੁੱਟ ਦਿੱਤਾਪੂਰੀਆਂ ਅੱਖਾਂ ਖੋਲ੍ਹ ਕੇ ਮੇਰੇ ਵੱਲ ਦੇਖਿਆ, ਬੱਸ ਫਿਰ ਅੱਖਾਂ ਸਦਾ ਲਈ ਬੰਦ ਕਰ ਲਈਆਂਅੱਜ ਉਹਨਾਂ ਨੂੰ ਗੁਜ਼ਰੇ ਤਿੰਨ ਮਹੀਨੇ ਹੋ ਚੱਲੇ ਹਨ, ਲਗਦਾ ਜਿਵੇਂ ਕਈ ਵਰ੍ਹੇ ਹੋ ਗਏ ਹਨ

ਹੁਣ ਜਦੋਂ ਵੀ ਮੈਂ ਪਿਤਾ ਜੀ ਦੀਆਂ ਪੱਗਾਂ ਬੰਨ੍ਹਦਾ ਹਾਂ ਤਾਂ ਅਸੀਸ ਵਾਲੇ ਹੱਥਾਂ ਦੀ ਛੋਹ ਮਹਿਸੂਸ ਹੁੰਦੀ ਹੈਅੱਜ ਕੱਲ੍ਹ ਪਿਤਾ ਜੀ ਦੀ ਕਿਤਾਬ ਛਪਾਉਣ ਵਿੱਚ ਮਸਰੂਫ਼ ਹਾਂ ਤਾਂ ਜੋ ਇੱਕ ਬੇਟਾ ਆਪਣਾ ਫਰਜ਼ ਨਿਭਾਉਂਦੇ ਹੋਏ ਪਿਤਾ ਦੀ ਆਖਰੀ ਇੱਛਾ ਪੂਰੀ ਕਰ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3849)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author