NavdeepBhatia7ਸਾਡੀ ਬੇਬੇ ਨੂੰ ਬੋਲਣ ਵਾਲਾ ਦੌਰਾ ਪੈਂਦਾ ਹੈ। ਉਹ ਦੌਰਾ ਦੋ ਤਰ੍ਹਾਂ ਦਾ ਹੈ - ਜਾਂ ਤਾਂ ...
(15 ਅਪ੍ਰੈਲ 2019)

 

ਰੇਲ ਗੱਡੀ ਦੇ ਸਫ਼ਰ ਦਾ ਆਪਣਾ ਹੀ ਆਨੰਦ ਹੁੰਦਾ ਹੈਛੁੱਕ-ਛੁੱਕ ਕਰਦੀ ਆਪਣੀ ਚਾਲ ਚਲਦੀ ਹਿਚਕੋਲੇ ਲੈਂਦੀ ਵਲੇਵੇਂ ਖਾਂਦੀ ਪਟੜੀ ਤੇ ਭੱਜੀ ਜਾਂਦੀ ਰੇਲ ਗੱਡੀ ਸੱਚਮੁੱਚ ਜਿੱਥੇ ਸਫਰ ਨੂੰ ਆਸਾਨ ਬਣਾਉਂਦੀ ਹੈ ਉੱਥੇ ਕਈ ਯਾਦਾਂ ਨੂੰ ਤੁਹਾਡੀ ਜ਼ਿੰਦਗੀ ਨਾਲ ਜੋੜ ਦਿੰਦੀ ਹੈ...

27 ਸਾਲ ਪਹਿਲਾਂ ਜਦੋਂ ਲੁਧਿਆਣੇ ਕਾਲਜ ਤੋਂ ਐੱਮ.ਏ ਕਰ ਰਿਹਾ ਸੀ, ਮੈਂ ਖੰਨਾ ਤੋਂ ਲੁਧਿਆਣਾ ਤੱਕ ਦਾ ਟਰੇਨ ਪਾਸ ਬਣਾਇਆ ਹੋਇਆ ਸੀਸਫਰ ਦੌਰਾਨ ਮੈਂਨੂੰ ਹਰ ਰੋਜ਼ ਇੱਕ ਬੰਦਾ ਮਿਲਦਾ ਜਿਸ ਕੋਲ ਇੱਕ ਬੈਗ ਹੁੰਦਾ ਸੀਉਸ ਵਿੱਚ ਪੈੱਨ, ਪੈਨਸਲਾਂ, ਜੰਤਰੀਆਂ ਤੇ ਡਾਇਰੀਆਂ ਹੁੰਦੀਆਂ ਸਨ ਉਹ ਉਨ੍ਹਾਂ ਨੂੰ ਵੇਚਦਾ ਅਤੇ ਸਵਾਰੀਆਂ ਨੂੰ ਹਸਾਉਂਦਾ ਰਹਿੰਦਾ ਤੇ ਲੁਧਿਆਣੇ ਉੱਤਰ ਜਾਂਦਾ ਤੇ ਆਥਣ ਨੂੰ ਦੁਬਾਰਾ ਟਰੇਨ ਤੇ ਚੜ੍ਹ ਜਾਂਦਾਉਸ ਦੇ ਮਿੱਠ ਬੋਲੜੇ ਸੁਭਾਅ ਕਰਕੇ ਉਹ ਟਰੇਨ ਦੀ ਰੂਹ ਜਾਪਦਾ ਸੀਇਹ ਉਸ ਦੀ ਰੁਟੀਨ ਸੀ ਸਾਰੇ ਉਸ ਨੂੰ ਚਾਚਾ ਕਹਿ ਕੇ ਬੁਲਾਉਂਦੇ ਸਨ। ਜਿਸ ਦਿਨ ਉਹ ਨਾ ਆਉਂਦਾ ਤਾਂ ਇੰਝ ਪ੍ਰਤੀਤ ਹੁੰਦਾ ਜਿਵੇਂ ਸਰੀਰ ਵਿੱਚੋਂ ਰੂਹ ਨਿਕਲ ਗਈ ਹੋਵੇਕਈ ਸਾਲਾਂ ਬਾਅਦ ਜਦੋਂ ਉਹ ਸ਼ਖ਼ਸ ਟਰੇਨ ਵਿੱਚ ਦਿਖਾਈ ਨਾ ਦਿੱਤਾ ਤਾਂ ਪਤਾ ਲੱਗਾ ਕਿ ਉਹ ਕਿਸੇ ਸਰਕਾਰੀ ਮਹਿਕਮੇ ਵਿੱਚ ਮੁਲਾਜ਼ਮ ਸੀ ਤੇ ਸੇਵਾ ਮੁਕਤ ਹੋ ਚੁੱਕਾ ਸੀਟਰੇਨ ਵਿੱਚ ਚੀਜ਼ਾਂ ਵੇਚਣਾ ਤਾਂ ਇੱਕ ਬਹਾਨਾ ਸੀ, ਦਰਅਸਲ ਉਹ ਚੀਜ਼ਾਂ ਵੇਚਣ ਦੇ ਜ਼ਰੀਏ ਸਵਾਰੀਆਂ ਨਾਲ ਆਪਣਾ ਸੁਖ ਦੁੱਖ ਸਾਂਝਾ ਕਰ ਲੈਂਦਾ ਸੀ ਤੇ ਸਫ਼ਰ ਵੀ ਆਰਾਮ ਨਾਲ ਤੈਅ ਹੋ ਜਾਂਦਾ ਸੀ

**

ਇੱਕ ਹੋਰ ਰੇਲ ਸਫ਼ਰ ਨਾਲ ਜੁੜੀ ਯਾਦ ਮੇਰੇ ਜ਼ਿਹਨ ਵਿੱਚ ਹੈਮੈਂ ਆਪਣੇ ਮੰਦਬੁੱਧੀ ਬੇਟੇ ਨੂੰ ਊਨਾ ਸ਼ਹਿਰ ਦੀ ਇੱਕ ਸੰਸਥਾ ਦੇ ਹੋਸਟਲ ਵਿੱਚ ਦੇਖਭਾਲ ਲਈ ਛੱਡਿਆ ਹੋਇਆ ਸੀਤਕਰੀਬਨ ਪੰਦਰਾਂ ਦਿਨ ਬਾਅਦ ਮੈਂ ਤੇ ਮੇਰੀ ਪਤਨੀ ਆਪਣੇ ਬੇਟੇ ਨੂੰ ਮਿਲਣ ਜਾਂਦੇ ਸੀਸਰਹਿੰਦ ਤੋਂ ਟਰੇਨ ਫੜਦੇ ਜੋ ਉੱਥੇ ਸਵੇਰੇ ਸਾਢੇ ਸੱਤ ਵਜੇ ਆਉਂਦੀ ਤੇ ਸਾਢੇ ਦਸ ਵਜੇ ਨੰਗਲ ਅਪੜਦੀ ਸੀਟਰੇਨ ਵਿੱਚ ਅਨੇਕ ਭਗਵੇਂ ਕੱਪੜਿਆਂ ਵਾਲੇ ਸਾਧੂ ਤੇ ਭਿਖਾਰੀ ਚੜ੍ਹਦੇ ਸਨ ਜੋ ਅਨੰਦਪੁਰ ਸਾਹਿਬ ਵਿਖੇ ਉੱਤਰ ਕੇ ਲੰਗਰ ਛਕ ਕੇ ਦੁਬਾਰਾ ਉਸੇ ਗੱਡੀ ਵਿੱਚ ਵਾਪਸ ਚਲੇ ਜਾਂਦੇ ਸਨਉਸ ਟਰੇਨ ਵਿੱਚ ਇੱਕ ਪੰਦਰਾਂ ਸਾਲ ਦੀ ਗਰੀਬ ਲੜਕੀ ਜ਼ਰੂਰ ਮਿਲਦੀ ਜੋ ਸੁਰੀਲੀ ਆਵਾਜ਼ ਵਿੱਚ ਗੀਤ ਗਾਉਂਦੀ ਸੀ ਉਸ ਦੀ ਵੱਖਰੀ ਜਿਹੀ ਆਵਾਜ਼ ਸਾਰਿਆਂ ਦਾ ਧਿਆਨ ਆਪਣੇ ਵਲ ਖਿੱਚਦੀਉਹ ਜ਼ਿਆਦਾਤਰ ਗ਼ਮ ਵਾਲੇ ਗੀਤ ਗਾਉਂਦੀ, ਜਿਵੇਂ ਉਹ ਗੀਤ ਉਸ ਦੇ ਦੁੱਖਾਂ ਦੀ ਤਰਜਮਾਨੀ ਕਰ ਰਹੇ ਹੋਣਸਾਰੀਆਂ ਸਵਾਰੀਆਂ ਉਸ ਉੱਤੇ ਰਹਿਮ ਕਰਕੇ ਉਸ ਨੂੰ ਕੁਝ ਨਾ ਕੁਝ ਦੇ ਦਿੰਦੀਆਂਗ਼ੁਰਬਤ ਕਰਕੇ ਉਸਦੀ ਕਲਾ ਟਰੇਨ ਤੱਕ ਮਹਿਦੂਦ ਹੋ ਕੇ ਰਹਿ ਗਈ ਜਾਪਦੀ ਸੀਜੇਕਰ ਉਸ ਨੂੰ ਕਿਸੇ ਸੰਗੀਤ ਦੀ ਪਾਠਸ਼ਾਲਾ ਵਿੱਚ ਟ੍ਰੇਨਿੰਗ ਮਿਲਦੀ ਤਾਂ ਸ਼ਾਇਦ ਅਸੀਂ ਉਸ ਨੂੰ ਟੀਵੀ ਤੇ ਜ਼ਰੂਰ ਦੇਖਦੇਟਰੇਨ ਵਿੱਚ ਉਸ ਦਾ ਛੋਟਾ ਭਰਾ ਲੱਤਾਂ ਤੋਂ ਅਪਾਹਜ ਹੋਣ ਕਰਕੇ ਆਪਣੇ ਹੱਥਾਂ ਵਿੱਚ ਕੱਪੜਾ ਫੜਕੇ ਟਰੇਨ ਦੀਆਂ ਸੀਟਾਂ ਅਤੇ ਫਰਸ਼ ਦੀ ਸਫਾਈ ਕਰਦਾ ਅਤੇ ਸਵਾਰੀਆਂ ਤੋਂ ਬਦਲੇ ਵਿੱਚ ਕੁਝ ਮੰਗ ਕਰਦਾਉਸ ਦਾ ਅਜਿਹਾ ਕਰਨਾ ਸਾਡੇ ਹੱਥਾਂ ਪੈਰਾਂ ਤੋਂ ਪੂਰੇ ਇਨਸਾਨਾਂ ਲਈ ਇੱਕ ਉਦਾਹਰਨ ਹੈ

**

ਇੱਕ ਵਾਰੀ ਮੈਂ ਆਪਣੇ ਪਰਿਵਾਰ ਸਮੇਤ ਰੇਲ ਦੇ ਇੱਕ ਡੱਬੇ ਵਿੱਚ ਬੈਠਾ ਸਫ਼ਰ ਕਰ ਰਿਹਾ ਸੀਅੰਮ੍ਰਿਤਸਰ ਜਾਣਾ ਸੀ ਅਗਲੇ ਸਟੇਸ਼ਨ ਤੋਂ ਇੱਕ ਹੋਰ ਪਰਿਵਾਰ ਗੱਡੀ ਵਿੱਚ ਚੜ੍ਹਿਆ ਉਨ੍ਹਾਂ ਨਾਲ ਇੱਕ ਬਿਰਧ ਔਰਤ ਵੀ ਸੀਸਾਡੇ ਵਾਲੇ ਡੱਬੇ ਵਿੱਚ ਕੁਝ ਸੀਟਾਂ ਖਾਲੀ ਸਨ, ਇਸ ਲਈ ਸਾਰੇ ਉੱਥੇ ਅਡਜਸਟ ਹੋ ਗਏਜਦੋਂ ਵੀ ਉਹ ਬਿਰਧ ਔਰਤ ਬੋਲਣ ਦੀ ਕੋਸ਼ਿਸ਼ ਕਰਦੀ ਤਾਂ ਉਸ ਨੂੰ ਖੁੱਲ੍ਹ ਕੇ ਨਾ ਬੋਲਣ ਦਿੱਤਾ ਜਾਂਦਾਮੈਂ ਹੌਲੀ ਜਿਹੀ ਇੱਕ ਮੈਂਬਰ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, “ਸਾਡੀ ਬੇਬੇ ਨੂੰ ਬੋਲਣ ਵਾਲਾ ਦੌਰਾ ਪੈਂਦਾ ਹੈਉਹ ਦੌਰਾ ਦੋ ਤਰ੍ਹਾਂ ਦਾ ਹੈ - ਜਾਂ ਤਾਂ ਇਹ ਗਾਲ਼ਾਂ ਕੱਢੀ ਜਾਊ ਜਾਂ ਫਿਰ ਸ਼ਲੋਕ ਬੋਲੀ ਜਾਊ

ਮੈਂ ਕਿਹਾ, “ਬੇਬੇ ਨੂੰ ਬੋਲਣ ਦੇਵੋ, ਕੋਈ ਗੱਲ ਨਹੀਂ, ਜੇ ਗਾਲ੍ਹਾਂ ਕੱਢਣ ਲੱਗ ਪਈ ਤਾਂ ਅਸੀਂ ਬੁਰਾ ਨਹੀਂ ਮਨਾਵਾਂਗੇ।”

ਚਲੋ ਜੀ, ਬੇਬੇ ਨੂੰ ਖੁੱਲ੍ਹਾ ਛੱਡ ਦਿੱਤਾ ਗਿਆਫਿਰ ਬੇਬੇ ਨੂੰ ਅਜਿਹਾ ਦੌਰਾ ਪਿਆ ਕਿ ਜਿਸ ਨੂੰ ਅਸੀਂ ਅੱਜ ਤਕ ਨਹੀਂ ਭੁੱਲ ਸਕੇਬੇਬੇ ਨੇ ਦੋ ਤਿੰਨ ਘੰਟੇ ਉੱਚੀ ਆਵਾਜ਼ ਵਿੱਚ ਭਗਤ ਕਬੀਰ ਅਤੇ ਭਗਤ ਫਰੀਦ ਜੀ ਦੇ ਸਲੋਕ ਗਾ ਕੇ ਸੁਣਾਏਇਉਂ ਪ੍ਰਤੀਤ ਹੋਇਆ ਜਿਵੇਂ ਅਸੀਂ ਕਿਸੇ ਸਤਸੰਗ ਵਿੱਚ ਬੈਠੇ ਹੋਈਏਬਿਆਸ ਸਟੇਸ਼ਨ ਆਉਣ ’ਤੇ ਬੇਬੇ ਆਪਣੇ ਪਰਿਵਾਰ ਸਮੇਤ ਉੱਤਰ ਗਈ ਅਤੇ ਸਾਡੇ ਵਾਲਾ ਡੱਬਾ ਭਾਂ ਭਾਂ ਕਰਨ ਲੱਗ ਪਿਆ

**

ਇੱਕ ਵਾਰ ਮੈਂ ਅਤੇ ਮੇਰਾ ਪਰਿਵਾਰ ਖੰਨਾ ਸ਼ਹਿਰ ਤੋਂ ਰੇਲ ਗੱਡੀ ਚੜ੍ਹੇਸਰਦੀਆਂ ਦੇ ਦਿਨ ਸਨਅਸੀਂ ਪਤਨੀ ਦੇ ਭੂਆ ਜੀ, ਜੋ ਕਾਫੀ ਬਿਮਾਰ ਸਨ, ਕੋਲ ਅੰਬਾਲੇ ਜਾ ਰਹੇ ਸੀ ਹਾਲ ਚਾਲ ਪੁੱਛਣਸਾਨੂੰ ਇੱਕ ਅਜਿਹੇ ਡੱਬੇ ਵਿੱਚ ਸੀਟ ਮਿਲ ਗਈ ਜਿੱਥੇ ਪਹਿਲਾਂ ਹੀ ਅੱਧਖੜ ਪਤੀ ਪਤਨੀ ਬੈਠੇ ਸਨਬੰਦੇ ਨੇ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ ਹੋਇਆ ਸੀਉਨ੍ਹਾਂ ਦੱਸਿਆ ਕਿ ਉਹ ਮੁਕਤ ਕਰਨਲ ਹਨਉਹਨਾਂ ਦੀ ਪਤਨੀ ਵੀ ਕਾਫੀ ਮਿਲਣਸਾਰ ਸੀਕਰਨਲ ਸਾਹਿਬ ਮੇਰੇ ਨਾਲ ਇੰਝ ਗੱਲਾਂ ਕਰ ਰਹੇ ਸਨ ਜਿਵੇਂ ਚਿਰਾਂ ਤੋਂ ਜਾਣਦੇ ਹੋਣਸੁਭਾਅ ਤੋਂ ਮਜ਼ਾਕੀਆ ਲੱਗੇਮੇਰੇ ਛੋਟੇ ਬੇਟੇ ਨੂੰ ਚੁਟਕਲੇ ਸੁਣਾਉਂਦੇ ਰਹੇਉਨ੍ਹਾਂ ਦੀ ਸਾਹਿਤਕ ਰੁਚੀ ਹੋਣ ਕਰਕੇ ਉਹਨਾਂ ਮੇਰੇ ਨਾਲ ਸ਼ੇਅਰੋ ਸ਼ਾਇਰੀ ਸਾਂਝੀ ਕੀਤੀਅੰਬਾਲਾ ਆਉਣ ਤੋਂ ਪਹਿਲਾਂ ਮੈਂ ਪੁੱਛ ਲਿਆ ਕਿ ਉਹ ਆਪਣੇ ਬੇਟੇ ਕੋਲ ਜਾ ਰਹੇ ਹਨ? ਇਹ ਸੁਣਦੇ ਹੀ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇਜ਼ਿੰਦਾ ਦਿਲ ਇਨਸਾਨ ਇਕਦਮ ਗ਼ਮ ਦੇ ਸਾਗਰ ਵਿੱਚ ਡੁੱਬ ਗਿਆਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਤਿੰਨ ਸਾਲ ਪਹਿਲਾਂ ਹਾਦਸੇ ਵਿੱਚ ਮੌਤ ਹੋ ਗਈ ਸੀਅਸੀਂ ਵੀ ਸਾਰੇ ਸੁਣ ਕੇ ਗ਼ਮਜ਼ਦਾ ਹੋ ਗਏਅੰਬਾਲਾ ਆਉਣ ’ਤੇ ਉਨ੍ਹਾਂ ਤੋਂ ਹੰਝੂਆਂ ਭਰੀ ਵਿਦਾਇਗੀ ਮਿਲੀਇਸ ਘਟਨਾ ਨੂੰ ਅੱਜ ਵੀ ਭੁਲਾਉਣਾ ਔਖਾ ਹੈ

**

ਜ਼ਿੰਦਗੀ ਅਤੇ ਰੇਲਗੱਡੀ ਆਪੋ ਆਪਣੀ ਪਟੜੀ ’ਤੇ ਰੋਕਾਂ ਦੇ ਬਾਵਜੂਦ ਰੁਕਦੀ ਨਹੀਂਕਦੇ ਚਾਲ ਮੱਠੀ ਹੋ ਜਾਂਦੀ ਹੈ ਅਤੇ ਕਦੇ ਤੇਜ਼ਜ਼ਿੰਦਗੀ ਅਤੇ ਰੇਲ ਗੱਡੀ ਰੋਜ਼ ਨਵੇਂ ਤਜਰਬੇ ਸਿਖਾਉਂਦੀਆਂ ਹਨ, ਕੁਝ ਚੰਗੇ ਤੇ ਕੁਝ ਬੁਰੇਜ਼ਿੰਦਗੀ ਅਤੇ ਰੇਲ ਦਾ ਸਫ਼ਰ ਆਪੋ ਆਪਣੇ ਪੜਾਵਾਂ ਵਿੱਚੋਂ ਲੰਘਦਾ ਹੋਇਆ ਮੰਜ਼ਿਲ ਵੱਲ ਵਧਦਾ ਜਾਂਦਾ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1553)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author