NavdeepBhatia7ਇੱਕ ਦਿਨ ਬਾਪੂ ਬਹੁਤ ਬਿਮਾਰ ਹੋ ਗਿਆ। ਉਸ ਨੇ ਆਪਣੇ ਨੂੰਹ ਪੁੱਤ ਨੂੰ ਨਾ ...
(23 ਸਤੰਬਰ 2019)

 

ਮੇਰੇ ਦਾਦਾ ਜੀ ਜਦੋਂ ਰਿਟਾਇਰ ਹੋਏ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਸੀਇਹ ਗੱਲ ਮੇਰੇ ਜਨਮ ਤੋਂ ਪਹਿਲਾਂ ਦੀ ਹੈ। ਜਦੋਂ 1962 ਵਿੱਚ ਜਦੋਂ ਉਹਨਾਂ ਨੂੰ ਰਿਟਾਇਰਮੈਂਟ ਵੇਲੇ ਕੇਵਲ 2500 ਰੁਪਏ ਮਿਲੇ, ਉਨ੍ਹਾਂ ਨੇ ਉਨ੍ਹਾਂ ਪੈਸਿਆਂ ਦੇ ਦੋ ਕਮਰੇ ਬਣਾ ਲਏਪੈਨਸ਼ਨ ਨਾ ਹੋਣ ਕਰਕੇ ਉਹ ਮੇਰੇ ਮਾਪਿਆਂ ਅਤੇ ਤਾਇਆ ਜੀ ਉੱਤੇ ਨਿਰਭਰ ਰਹੇਮੇਰੇ ਦਾਦਾ ਦਾਦੀ ਦਾ ਮੇਰੇ ਮਾਤਾ ਪਿਤਾ ਨਾਲ ਕਦੇ ਵੀ ਤਕਰਾਰ ਨਹੀਂ ਹੋਇਆਜੋ ਖਾਣ ਨੂੰ ਮਿਲਦਾ ਸੀ, ਖਾ ਲੈਂਦੇ ਸਨ, ਜੋ ਪਹਿਨਣ ਨੂੰ ਮਿਲਦਾ ਸੀ, ਪਹਿਨ ਲੈਂਦੇ ਸਨਕਿਸੇ ਕਿਸਮ ਦਾ ਕਦੇ ਵੀ ਘਰ ਵਿੱਚ ਕਲੇਸ਼ ਨਹੀਂ ਪਾਇਆਇਸਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਪੈਨਸ਼ਨ ਨਾ ਹੋਣ ਕਾਰਨ ਉਹ ਪੂਰੀ ਤਰ੍ਹਾਂ ਆਪਣੇ ਬੱਚਿਆਂ ਉੱਤੇ ਨਿਰਭਰ ਸਨਅੱਜ ਵੀ ਬਹੁ ਗਿਣਤੀ ਵਿੱਚ ਅਜਿਹੇ ਮਾਪੇ ਮਿਲ ਜਾਣਗੇ ਜਿਨ੍ਹਾਂ ਕੋਲ ਕੋਈ ਆਰਥਿਕ ਸਾਧਨ ਨਾ ਹੋਣ ਕਾਰਨ ਉਨ੍ਹਾਂ ਨੂੰ ਬੱਚਿਆਂ ਦੇ ਸਹਾਰੇ ਹੀ ਰਹਿਣਾ ਪੈਂਦਾ ਹੈਦਿਹਾੜੀਦਾਰ ਬੰਦਾ ਜਦੋਂ ਬਜ਼ੁਰਗ ਹੋ ਜਾਂਦਾ ਹੈ ਤਾਂ ਉਸ ਦੇ ਹੱਡ ਪੈਰ ਹੋਰ ਕੰਮ ਕਰਨ ਤੋਂ ਜਵਾਬ ਦੇ ਜਾਂਦੇ ਹਨ ਅਤੇ ਬਾਕੀ ਦੀ ਜ਼ਿੰਦਗੀ ਉਸ ਨੂੰ ਕਿਵੇਂ ਕੱਟਣੀ ਪੈਂਦੀ ਹੈ, ਕੇਵਲ ਉਹੀ ਜਾਣਦਾ ਹੈ

ਅੱਜਕੱਲ੍ਹ ਜਿਨ੍ਹਾਂ ਮਾਪਿਆਂ ਨੂੰ ਚੰਗੀ ਚੋਖੀ ਪੈਨਸ਼ਨ ਹਰ ਮਹੀਨੇ ਆਉਂਦੀ ਹੈ, ਉਨ੍ਹਾਂ ਦਾ ਰਹਿਣ ਸਹਿਣ ਵਧੀਆ ਹੁੰਦਾ ਹੈ। ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਊਂਦੇ ਹਨ, ਆਪਣੇ ਬੱਚਿਆਂ ਉੱਤੇ ਨਿਰਭਰ ਨਹੀਂਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਪੈਸਾ ਖਰਚਣਾ ਕੋਈ ਮਾੜੀ ਗੱਲ ਨਹੀਂਉਹ ਬੜੇ ਭਾਗਾਂ ਵਾਲੇ ਮਾਪੇ ਹਨ ਜਿਹੜੇ ਆਪਣੀ ਪੈਨਸ਼ਨ ਦਾ ਪੈਸਾ ਆਪਣੇ ਉੱਪਰ ਖਰਚ ਕਰਕੇ ਰਾਜਿਆਂ ਵਰਗੀ ਜ਼ਿੰਦਗੀ ਜਿਊਂਦੇ ਹਨਪੈਨਸ਼ਨ ਨਾਲ ਰਿਟਾਇਰਮੈਂਟ ਉੱਤੇ ਚੰਗਾ ਪੈਸਾ ਮਿਲਣਾ ਕੋਈ ਨਸ਼ੇ ਤੋਂ ਘੱਟ ਨਹੀਂ ਹੁੰਦਾਇਸ ਨਸ਼ੇ ਦੀ ਲੋਰ ਵਿੱਚ ਉਹ ਲੰਮੀ ਉਮਰ ਭੋਗ ਜਾਂਦੇ ਹਾਂਇਲਾਜ ਲਈ ਉਨ੍ਹਾਂ ਕੋਲ ਪੈਸਾ ਹੁੰਦਾ ਹੈ, ਉਹ ਕਿਸੇ ਦੇ ਅੱਗੇ ਹੱਥ ਨਹੀਂ ਅੱਡਦੇ

ਪਰ ਅਜਿਹੇ ਮਾਪਿਆਂ ਦੀਆਂ ਕਈ ਉਦਾਹਰਨਾਂ ਹਨ ਜਿਨ੍ਹਾਂ ਨੇ ਆਪਣੇ ਪੈਸੇ ਦੀ ਧੌਂਸ ਨਾਲ ਕਈਆਂ ਪੁੱਤਾਂ ਨੂੰਹਾਂ ਨੂੰ ਆਪਣੇ ਤੋਂ ਵੱਖ ਕਰ ਲਿਆਉਹ ਆਪਣੇ ਪੁੱਤਾਂ ਤੋਂ ਇਲਾਵਾ ਪੋਤਿਆਂ ਉੱਤੇ ਵੀ ਪੈਸਾ ਖਰਚ ਕਰਦੇ ਹਨ, ਜਿਸ ਕਰਕੇ ਉਨ੍ਹਾਂ ਉੱਤੇ ਬੇਲੋੜਾ ਰੋਹਬ ਪਾਉਂਦੇ ਰਹਿੰਦੇ ਹਨਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਮੈਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪਾਇਆ ਹੈ ਤੇ ਉਨ੍ਹਾਂ ਦੋਨਾਂ ਬੱਚਿਆਂ ਦੀ ਫੀਸ ਮੇਰੇ ਮਾਪੇ ਦਿੰਦੇ ਹਨਕਈ ਵਾਰੀ ਘਰ ਦਾ ਰਾਸ਼ਨ ਵੀ ਪਾ ਦਿੰਦੇ ਹਨਪਰ ਇਸ ਇਵਜ਼ ਵਿੱਚ ਉਹ ਉਹਨਾਂ ਤੋਂ ਇੰਨਾ ਕੰਮ ਲੈਂਦੇ ਹਨ, ਸ਼ਾਇਦ ਨੌਕਰ ਵੀ ਨਾ ਕਰ ਸਕਦੇ ਹੋਣਉਸ ਨੇ ਕਿਹਾ ਕਿ ਉਹ ਛੋਟੀ ਛੋਟੀ ਗੱਲ ਲਈ ਰਾਤ ਨੂੰ ਵੀ ਉਨ੍ਹਾਂ ਨੂੰ ਸੌਣ ਨਹੀਂ ਦਿੰਦੇ, ਕੋਈ ਨਾ ਕੋਈ ਕੰਮ ਕਰਨ ਕਹਿੰਦੇ ਰਹਿੰਦੇ ਹਨਜਦੋਂ ਉਨ੍ਹਾਂ ਦੀ ਗ੍ਰਹਿਸਥੀ ਉੱਤੇ ਅਸਰ ਪਿਆ ਤਾਂ ਉਨ੍ਹਾਂ ਨੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਤੋਂ ਕੱਢ ਕੇ ਸਰਕਾਰੀ ਸਕੂਲ ਵਿੱਚ ਪਾ ਲਏ ਤੇ ਬਾਪੂ ਤੋਂ ਆਰਥਿਕ ਮਦਦ ਲੈਣੀ ਬੰਦ ਕਰ ਦਿੱਤੀਉਸ ਨੇ ਬੈਂਕ ਤੋਂ ਲੋਨ ਲੈ ਕੇ ਆਪਣਾ ਛੋਟਾ ਮੋਟਾ ਕਾਰੋਬਾਰ ਚਲਾ ਲਿਆਮਾਪਿਆਂ ਨੇ ਵੀ ਉਸ ਨੂੰ ਆਪਣੇ ਘਰੋਂ ਕੱਢ ਦਿੱਤਾਲੜਕਾ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆl ਉਸਦਾ ਮਾਪਿਆਂ ਪ੍ਰਤੀ ਸਤਿਕਾਰ ਦਿਨੋਂ ਦਿਨ ਘਟਦਾ ਗਿਆ। ਇੱਕ ਦਿਨ ਬਾਪੂ ਬਹੁਤ ਬਿਮਾਰ ਹੋ ਗਿਆ। ਉਸ ਨੇ ਆਪਣੇ ਨੂੰਹ ਪੁੱਤ ਨੂੰ ਨਾ ਬੁਲਾਇਆਪੈਨਸ਼ਨ ਦੇ ਇਕੱਠੇ ਹੋਏ ਪੈਸੇ ਨਾਲ ਉਹ ਆਪ ਹੀ ਹਸਪਤਾਲ ਵਿੱਚ ਦਾਖ਼ਲ ਹੋ ਗਿਆ ਤੇ ਇਲਾਜ ਕਰਵਾਉਣ ਲੱਗ ਪਿਆਲੱਖਾਂ ਰੁਪਇਆ ਉਸਦੇ ਇਲਾਜ ਉੱਤੇ ਲੱਗ ਗਿਆ ਪਰ ਫਰਕ ਨਾ ਪਿਆਵੱਡੇ ਹਸਪਤਾਲ ਤੋਂ ਜਵਾਬ ਮਿਲ ਗਿਆ ਤੇ ਡਾਕਟਰਾਂ ਨੇ ਆਖ ਦਿੱਤਾ ਕਿ ਘਰ ਹੀ ਸੇਵਾ ਕਰ ਲਵੋ

ਆਖਰੀ ਸਮੇਂ ਮਾਂ ਨੇ ਆਪਣੇ ਨੂੰਹ ਪੁੱਤ ਨੂੰ ਬੁਲਾਇਆਹਾਲਤ ਬਹੁਤ ਨਾਜ਼ਕ ਸੀ। ਬਾਪੂ ਦੇ ਆਖਰੀ ਸਾਹ ਚੱਲ ਰਹੇ ਸਨਪੈਨਸ਼ਨ ਦਾ ਸਾਰਾ ਪੈਸਾ ਖਤਮ ਹੋ ਚੁੱਕਿਆ ਸੀ। ਕੁਝ ਗੁਆਂਢੀਆਂ ਨੇ ਸਲਾਹ ਦਿੱਤੀ ਕਿ ਬਾਪੂ ਦੀ ਜਾਨ ਅਟਕੀ ਹੋਈ ਹੈ, ਇਸਦੇ ਮੂੰਹ ਵਿੱਚ ਗੰਗਾ ਜਲ ਪਾ ਦੇਵੋਲੜਕੇ ਨੇ ਦੋ ਤਿੰਨ ਵਾਰ ਬਾਪੂ ਦੇ ਮੂੰਹ ਵਿੱਚ ਗੰਗਾ ਜਲ ਪਾਇਆ ਤੇ ਬਾਪੂ ਸਵਾਸ ਛੱਡ ਗਿਆ

ਬਾਪੂ ਨੂੰ ਦੋ ਗੱਲਾਂ ਮਾਰ ਗਈਆਂਇੱਕ ਤਾਂ ਜਦੋਂ ਲੜਕੇ ਨੂੰ ਵੱਖ ਕਰ ਦਿੱਤਾ ਤਾਂ ਮਾਪੇ ਇਕੱਲੇ ਰਹਿਣ ਲੱਗ ਪਏਇਕਲਾਪਾ ਇੱਕ ਬਹੁਤ ਵੱਡਾ ਰੋਗ ਹੈਦੂਜਾ ਬਾਪੂ ਨੂੰ ਪੈਸੇ ਦੀ ਆਕੜ ਸੀਉਹ ਪੈਸੇ ਨਾਲ ਇਲਾਜ ਤਾਂ ਕਰਵਾ ਸਕਦਾ ਸੀ ਪਰ ਪਿਆਰ ਸਤਿਕਾਰ ਕਮਾਉਣ ਵਿੱਚ ਉਹ ਅਸਫ਼ਲ ਰਿਹਾਅੰਤ ਵਿੱਚ ਬੰਦਾ ਹੀ ਕੰਮ ਆਉਂਦਾ ਹੈ, ਪੈਸਾ ਕਦੇ ਵੀ ਕੰਮ ਨਹੀਂ ਆਉਂਦਾਇਕੱਠਾ ਕੀਤਾ ਪੈਸਾ ਤਾਂ ਖਤਮ ਹੋ ਸਕਦਾ ਹੈ ਪਰ ਇਕੱਠਾ ਕੀਤਾ ਹੋਇਆ ਸਤਿਕਾਰ ਹਮੇਸ਼ਾ ਨਾਲ ਹੀ ਰਹਿੰਦਾ ਹੈ

ਪੈਨਸ਼ਨ ਲੈਣ ਵਾਲੇ ਮਾਪੇ ਜੇ ਉਹ ਆਪਣੇ ਬੱਚਿਆਂ ਦੀ ਆਰਥਿਕ ਮਦਦ ਕਰਦੇ ਹਨ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂਆਖਰ ਬੱਚੇ ਤਾਂ ਉਨ੍ਹਾਂ ਦੇ ਹੀ ਹਨਬੇਵਜ੍ਹਾ ਬੱਚਿਆਂ ਉੱਤੇ ਇਸਦਾ ਅਹਿਸਾਨ ਚੜ੍ਹਾਉਣਾ ਵੀ ਠੀਕ ਨਹੀਂਬੱਚਿਆਂ ਨੂੰ ਚਾਹੀਦਾ ਹੈ ਕਿ ਜੇ ਬਜ਼ੁਰਗ ਉਨ੍ਹਾਂ ਤੋਂ ਥੋੜ੍ਹਾ ਜਾਂ ਵਧ ਕੰਮ ਲੈ ਵੀ ਲੈਂਦੇ ਹਨ ਇਸ ਵਿੱਚ ਉਨ੍ਹਾਂ ਨੂੰ ਦੁਖੀ ਹੋਣ ਦੀ ਲੋੜ ਨਹੀਂ ਉਹ ਬਜ਼ੁਰਗ ਮਾਪੇ ਤਾਂ ਉਨ੍ਹਾਂ ਦੇ ਆਪਣੇ ਹੀ ਹਨਉਹ ਤੁਹਾਡੀ ਮਦਦ ਕਰਕੇ ਤੁਹਾਡਾ ਟੱਬਰ ਵੀ ਤਾਂ ਪਾਲਦੇ ਹਨਬੱਸ ਥੋੜ੍ਹੀ ਜਿਹੀ ਅਡਜਸਟਮੈਂਟ ਦੀ ਲੋੜ ਹੈ ਅਤੇ ਇੱਕ ਦੂਜੇ ਨੂੰ ਸਮਝਣ ਦੀ ਲੋੜ ਹੈਜ਼ਿੰਦਗੀ ਸਵਰਗ ਬਣ ਸਕਦੀ ਹੈ ਤੇ ਰਿਸ਼ਤਿਆਂ ਵਿੱਚ ਪਈਆਂ ਤਰੇੜਾਂ ਆਪਸੀ ਸੂਝ ਬੂਝ ਨਾਲ ਭਰ ਸਕਦੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1744)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਵਦੀਪ ਭਾਟੀਆ

ਨਵਦੀਪ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)