NavdeepBhatia7ਉਸ ਨੇ ਮੰਜੇ ’ਤੇ ਲੇਟੀ ਲੇਟੀ ਨੇ ਸੁਣਿਆ ਤੇ ਹੌਲੀ ਹੌਲੀ ਡਿੱਗਦੀ ਢਹਿੰਦੀ ...
(11 ਜੂਨ 2020)

 

ਜ਼ਿੰਦਗੀ ਬਹੁਤ ਤੇਜ਼ ਰਫ਼ਤਾਰ ਨਾਲ ਬਤੀਤ ਰਹੀ ਹੈਕਿਸੇ ਕੋਲ ਕਿਸੇ ਦੀ ਗੱਲ ਸੁਣਨ ਦਾ ਸਮਾਂ ਨਹੀਂਪੂਰੇ ਦਿਨ ਦੀ ਰੂਟੀਨ ਬੋਝਲ ਬਣ ਕੇ ਰਹਿ ਗਈ ਹੈਇੱਕ ਦੂਜੇ ਨਾਲ ਬਹੁਤਾ ਸਰੋਕਾਰ ਨਹੀਂਸਭ ਨੂੰ ਆਪੋ ਧਾਪੀ ਪਈ ਹੋਈ ਹੈਲਾਕ ਡਾਊਨ ਤੋਂ ਬਾਅਦ ਜਦੋਂ ਕਰਫਿਊ ਲੱਗਿਆ, ਸਾਰਿਆਂ ਦਾ ਬਾਹਰ ਨਿਕਲਣਾ ਬੰਦ ਹੋ ਗਿਆ, ਉਦੋਂ ਮਸਰੂਫੀਅਤ ਵਿੱਚੋਂ ਬਹੁਤ ਸਮਾਂ ਇਨਸਾਨ ਕੋਲ ਸੀਮੈਂ ਉਨ੍ਹਾਂ ਪਲਾਂ ਵਿੱਚ ਆਪਣੇ ਅਤੀਤ ਵਿੱਚ ਗੁਆਚ ਜਾਂਦਾ ਰਿਹਾ

ਮੈਂ ਲੁਧਿਆਣਾ ਜ਼ਿਲ੍ਹਾ ਦੇ ਖੰਨਾ ਸ਼ਹਿਰ ਦਾ ਜੰਮਪਲ ਹਾਂਜ਼ਿੰਦਗੀ ਬਹੁਤ ਜ਼ਿਆਦਾ ਸਮਾਂ ਉੱਥੇ ਹੀ ਬਤੀਤ ਕੀਤਾਪਿਛਲੇ ਪੰਜ ਸਾਲਾਂ ਤੋਂ ਮੈਂ ਉੱਥੋਂ ਸ਼ਿਫਟ ਹੋ ਕੇ ਪੱਕੇ ਤੌਰ ’ਤੇ ਮੁਹਾਲੀ ਦੇ ਨੇੜੇ ਆ ਵਸਿਆ ਹਾਂਭਾਵੇਂ ਇੱਥੇ ਮੈਡੀਕਲ ਅਤੇ ਵਿੱਦਿਆ ਸਬੰਧੀ ਅਨੇਕਾਂ ਸਹੂਲਤਾਂ ਹਨਘੁੰਮਣ ਫਿਰਨ ਲਈ ਚੰਡੀਗੜ੍ਹ ਸ਼ਹਿਰ ਵਿੱਚ ਬਹੁਤ ਕੁਝ ਦੇਖਣ ਨੂੰ ਹੈਸਭ ਕੁਝ ਹੁੰਦੇ ਹੋਏ ਵੀ ਕੁਝ ਘਾਟਾਂ ਮਹਿਸੂਸ ਹੁੰਦੀਆਂ ਹਨਆਪਸੀ ਪਿਆਰ, ਮਿਲਵਰਤਨ ਅਤੇ ਅਪਣੱਤ ਮੇਰੇ ਜੱਦੀ ਸ਼ਹਿਰ ਵਰਗਾ ਇੱਥੇ ਨਹੀਂ ਹੈ

ਮੇਰਾ ਜੱਦੀ ਸ਼ਹਿਰ ਖੰਨਾ ਨਾ ਬਹੁਤ ਛੋਟਾ ਹੈ ਨਾ ਬਹੁਤਾ ਵੱਡਾਸੜਕੀ ਮਾਰਗ ਐੱਨ ਐੱਚ ਵੰਨ ’ਤੇ ਸਥਿਤ ਹੋਣ ਕਰਕੇ ਅੰਮ੍ਰਿਤਸਰ, ਦਿੱਲੀ ਕਿਤੇ ਵੀ ਜਾਣ ਦੀ ਕੋਈ ਦਿੱਕਤ ਨਹੀਂ ਹੁੰਦੀਇਸ ਸ਼ਹਿਰ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਇੱਥੇ ਸਥਿਤ ਹੈਅੱਜਕਲ ਜੀਟੀ ਰੋਡ ’ਤੇ ਹੋਣ ਕਰ ਕੇ ਇਹ ਅੱਗੇ ਨਾਲੋਂ ਕਾਫੀ ਵਿਕਾਸ ਕਰ ਗਿਆ ਹੈਕਰਨੈਲ ਸਿੰਘ ਰੋਡ, ਸੁਭਾਸ਼ ਬਾਜ਼ਾਰ, ਗੁਰੂ ਅਮਰਦਾਸ ਮਾਰਕੀਟ, ਜੀ ਟੀ ਬੀ ਮਾਰਕੀਟ ਉਹ ਬਾਜ਼ਾਰ ਹਨ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਖਰੀਦੋ ਫਰੋਖਤ ਕਰਨਾ ਪਸੰਦ ਕਰਦੇਇਸ ਸ਼ਹਿਰ ਦੇ ਨਾਲ ਲਗਭਗ ਅੱਸੀ ਨੱਬੇ ਪਿੰਡ ਜੁੜਦੇ ਹਨ

ਪਰ ਮੈਂ ਗੱਲ ਕਰਦਾ ਹਾਂ ਉਦੋਂ ਦੇ ਸ਼ਹਿਰ ਦੀ ਜਦੋਂ ਮੈਂ ਛੇਵੀਂ ਵਿੱਚ ਪੜ੍ਹਦਾ ਸੀ1978 ਵਿੱਚ ਮੇਰੇ ਮਾਪਿਆਂ ਨੇ ਮੈਂਨੂੰ ਆਰੀਆ ਸਕੂਲ ਵਿੱਚ ਛੇਵੀਂ ਵਿੱਚ ਪੜ੍ਹਨ ਲਾ ਦਿੱਤਾਇਹ ਸਕੂਲ ਮੇਨ ਹਾਈਵੇ ’ਤੇ ਸਥਿਤ ਸੀਮੇਰੇ ਘਰ ਤੋਂ ਇਹ ਦੋ ਕਿਲੋਮੀਟਰ ਦੂਰ ਸੀਸਾਰੇ ਮਹੱਲੇ ਦੇ ਬੱਚੇ ਪੈਦਲ ਹੀ ਇਕੱਠੇ ਹੋ ਕੇ ਸਕੂਲ ਜਾਂਦੇ ਸੀਸਾਈਕਲ ਕਿਸੇ ਕੋਲ ਵੀ ਨਹੀਂ ਸੀ

ਰਾਹ ਵਿੱਚ ਪੀਰ ਖਾਨਾ ਰੋਡ ਆਉਂਦੀ ਸੀ ਜਿਹੜੀ ਦੁਪਹਿਰੇ ਬਿਲਕੁਲ ਵੀਰਾਨ ਹੁੰਦੀ ਸੀਬੱਸ ਇੱਕ ਰਾਹ ਵਿੱਚ ਵੱਡਾ ਸਾਰਾ ਦਰਖਤ ਹੁੰਦਾ ਸੀਦੁਪਹਿਰੇ ਉੱਥੋਂ ਲੰਘਣ ਵਕਤ ਸਾਨੂੰ ਬਹੁਤ ਡਰ ਲੱਗਦਾਲੋਕਾਂ ਨੇ ਗੱਲ ਫੈਲਾਈ ਸੀ ਕਿ ਦੁਪਹਿਰੇ ਇੱਥੇ ਭੂਤ ਆਉਂਦੇ ਨੇਅਸੀਂ ਸ਼ੂਟ ਵੱਟ ਕੇ ਭੱਜ ਜਾਂਦੇਇਹ ਸਿਲਸਿਲਾ ਕਈ ਸਾਲ ਚੱਲਦਾ ਰਿਹਾਅਸੀਂ ਬਾਰ੍ਹਵੀਂ ਪਾਸ ਕਰ ਲਈ ਤੇ ਕਾਲਜਾਂ ਵਿੱਚ ਦਾਖਲਾ ਲੈ ਲਿਆਉਦੋਂ ਤਕ ਸਾਰੇ ਮੁੰਡਿਆਂ ਕੋਲ ਆਪਣਾ ਆਪਣਾ ਸਾਈਕਲ ਹੋ ਗਿਆ

ਜਿਸ ਪੀਰ ਖਾਨਾ ਰੋਡ ਦਾ ਮੈਂ ਜ਼ਿਕਰ ਕੀਤਾ ਹੈ, ਅੱਜ ਸ਼ਹਿਰ ਵਿੱਚ ਸਭ ਤੋਂ ਵੱਧ ਚਹਿਲ ਪਹਿਲ ਉੱਥੇ ਹੈਉਹ ਸ਼ਹਿਰ ਦਾ ਪੌਸ਼ ਏਰੀਆ ਹੈਸ਼ਹਿਰ ਦੇ ਜ਼ਿਆਦਾ ਹਸਪਤਾਲ ਉਸ ਸੜਕ ਉੱਤੇ ਹਨਇਹ ਮੈਂ ਅੱਜ ਦੀ ਗੱਲ ਕਰ ਰਿਹਾ ਹੈਪਰ ਜਦ ਮੈਂ ਫਿਰ ਅਤੀਤ ਵਿੱਚ ਗੁਆਚਦਾ ਹਾਂ, ਜਦੋਂ ਛੋਟਾ ਸੀ, ਮੈਂਨੂੰ ਯਾਦ ਹੈ ਸਾਡੇ ਸਾਰੇ ਸ਼ਹਿਰ ਵਿੱਚ ਦੋ ਹੀ ਮਸ਼ਹੂਰ ਡਾਕਟਰ ਹੋਇਆ ਕਰਦੇ ਸਨਇੱਕ ਡਾਕਟਰ ਬੈਜਨਾਥ ਤੇ ਦੂਜਾ ਡਾਕਟਰ ਲੂੰਬਾਦੋਵੇਂ ਉਸ ਸਮੇਂ ਦੇ ਐੱਮਬੀਬੀਐੱਸ ਡਾਕਟਰ ਸਨਉਸ ਸਮੇਂ ਜ਼ਿਆਦਾਤਰ ਬੁਖਾਰ ਟਾਈਫਾਈਡ ਜਾਂ ਸਰੀਰ ਤੇ ਫੋੜੇ ਬਹੁਤ ਨਿਕਲਦੇ ਸੀ ਮੈਂਨੂੰ ਯਾਦ ਹੈ ਕਿ ਮੇਰੇ ਭਰਾ ਨਵਰਾਜ ਦੇ ਬਹੁਤ ਫੋੜੇ ਨਿਕਲ ਆਏਡਾਕਟਰ ਸਾਹਬ ਨੇ ਕਿਹਾ ਕਿ ਚੀਰਾ ਦੇਣਾ ਪਵੇਗਾਮੇਰੇ ਪਿਤਾ ਜੀ ਨੇ ਕਿਹਾ ਕਿ ਇਸਦਾ ਕੋਈ ਹੋਰ ਹੱਲ ਨਹੀਂਮੇਰਾ ਭਰਾ ਛੋਟਾ ਜਿਹਾ ਸੀ ਤੇ ਆਖਣ ਲੱਗਾ ਡਾਕਟਰ ਜੀ ਮੈਂਨੂੰ ਮੁਆਫ ਕਰ ਦੇਵੋਡਾਕਟਰ ਨੂੰ ਵੀ ਤਰਸ ਆ ਗਿਆਮੇਰੇ ਪਿਤਾ ਜੀ ਦੇ ਕਹਿਣ ’ਤੇ ਉਹ ਦੋ ਦਿਨ ਅਜਿਹੇ ਟੀਕੇ ਲਾਉਂਦਾ ਰਿਹਾ ਕਿ ਫੋੜੇ ਜਮ੍ਹਾਂ ਹੀ ਸੁੱਕ ਗਏ ਅਤੇ ਮੇਰਾ ਭਰਾ ਠੀਕ ਹੋ ਗਿਆ

ਸਾਡੇ ਸ਼ਹਿਰ ਵਿੱਚ ਇੱਕ ਮਿਸਤਰੀਆਂ ਦਾ ਘਰ ਸੀਉਨ੍ਹਾਂ ਦੇ ਘਰ ਇੱਕ ਬਜ਼ੁਰਗ ਮਾਈ ਸੀ ਜਿਸਦਾ ਨਾਮ ਸੰਤੋ ਸੀਚੁੱਕ ਕੱਢਣ ਤੇ ਧਰਨ ਕੱਢਣ ਵਿੱਚ ਉਸ ਨੂੰ ਰੱਬੀ ਬਖ਼ਸ਼ਿਸ਼ ਸੀਉਸ ਦੀ ਉਮਰ 95 ਸਾਲ ਦੀ ਸੀ l ਆਪਣੀ ਉਮਰ ਦੌਰਾਨ ਉਸ ਨੇ ਹਜ਼ਾਰਾਂ ਦੀ ਹੀ ਧਰਨ ਕੱਢੀਹੁਣ ਛੇ ਸਾਲ ਪਹਿਲਾਂ ਮੇਰੇ ਵੱਡੇ ਬੇਟੇ ਨੂੰ ਉਲਟੀਆਂ ਲੱਗ ਗਈਆਂਹਸਪਤਾਲਾਂ ਤਕ ਦਿਖਾਇਆ, ਟੀਕੇ ਲਗਵਾਏ ਪਰ ਕੋਈ ਫਰਕ ਨਾ ਪਿਆਕਿਸੇ ਨੇ ਦੱਸਿਆ ਕਿ ਤੁਸੀਂ ਸੰਤੋ ਕੋਲ ਲੈ ਜਾਓ, ਸ਼ਾਇਦ ਧਰਨ ਪਈ ਹੋਈ ਹੋਵੇਅਸੀਂ ਆਪਣੇ ਬੇਟੇ ਨੂੰ ਲੈ ਕੇ ਸੰਤੋ ਦੇ ਘਰ ਗਏ। ਉਹ ਬੀਮਾਰ ਸੀ ਮੰਜੇ ’ਤੇ ਪਈ ਹੋਈ ਸੀਉਸ ਦੇ ਘਰਦਿਆਂ ਨੇ ਕਿਹਾ ਕਿ ਬੇਬੇ ਕੋਲੋਂ ਖੜ੍ਹਿਆ ਨਹੀਂ ਜਾਂਦਾ, ਜ਼ਿਆਦਾ ਬਿਮਾਰ ਹੈਉਸ ਨੇ ਮੰਜੇ ’ਤੇ ਲੇਟੀ ਲੇਟੀ ਨੇ ਸੁਣਿਆ ਤੇ ਹੌਲੀ ਹੌਲੀ ਡਿੱਗਦੀ ਢਹਿੰਦੀ ਖੜ੍ਹੀ ਹੋ ਗਈਬੜੀ ਮੁਸ਼ਕਲ ਨਾਲ ਉਸ ਨੇ ਮੇਰੇ ਬੇਟੇ ਦੇ ਪੇਟ ਨੂੰ ਆਪਣੇ ਹੱਥਾਂ ਨਾਲ ਦੱਬਿਆਕਹਿੰਦੀ, ਹੋ ਗਿਆ, ਬੱਸ ਲੈ ਜਾਓ ਬੇਟੇ ਨੂੰ ਘਰਅਗਲੇ ਦਿਨ ਬੇਟੇ ਨੂੰ ਇੱਕ ਵਾਰ ਵੀ ਉਲਟੀ ਨਾ ਆਈਪਰ ਉਦੋਂ ਦੁੱਖ ਹੋਇਆ ਜਦੋਂ ਪਤਾ ਲੱਗਾ ਕਿ ਬੇਬੇ ਸੰਤੋ ਦੋ ਦਿਨ ਬਾਅਦ ਗੁਜ਼ਰ ਗਈਸ਼ਾਇਦ ਮੇਰੇ ਬੇਟੇ ਦੀ ਧਰਨ ਕੱਢਣ ਦੀ ਉਡੀਕ ਕਰ ਰਹੀ ਸੀ

ਸਾਡੇ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਟੋਭਾ ਹੁੰਦਾ ਸੀਉਸ ਦੇ ਕੰਢੇ ’ਤੇ ਬਹੁਤ ਸਾਰੇ ਦਰਖਤ ਹੁੰਦੇ ਸਨਸਾਰੇ ਮੁਹੱਲੇ ਦੀਆਂ ਮੱਝਾਂ ਨੂੰ ਇੱਕ ਲੰਬਾ ਲੰਜਾ ਬੰਦਾ ਜਿਸਦਾ ਨਾਮ ਦੇਸਾ ਸੀ ਉਹ ਚਰਾਉਣ ਲਈ ਲੈ ਜਾਂਦਾ ਫਿਰ ਟੋਭੇ ’ਤੇ ਦਰਖਤਾਂ ਨਾਲ ਸੰਗਲ ਬੰਨ੍ਹ ਦਿੰਦਾਦੁਪਹਿਰੇ ਟੋਭੇ ਵਿੱਚ ਨੁਹਾ ਕੇ ਉਹ ਘਰੋ ਘਰੀ ਉਨ੍ਹਾਂ ਨੂੰ ਛੱਡ ਦਿੰਦਾ

ਸਾਡੇ ਮੁਹੱਲੇ ਵਿੱਚ ਇੱਕ ਭੱਠੀ ਹੁੰਦੀ ਸੀਅਸੀਂ ਦੋ ਤਿੰਨ ਦਿਨ ਬਾਅਦ ਦਾਣੇ ਭੁਨਾਉਣ ਜ਼ਰੂਰ ਜਾਂਦੇ ਮੈਂਨੂੰ ਯਾਦ ਹੈ ਕਈ ਕਈ ਦਿਨ ਮੀਂਹ ਨਾ ਪੈਂਦਾ ਤਾਂ ਮੁਹੱਲੇ ਦੇ ਬੱਚੇ ਸਾਰੇ ਇਕੱਠੇ ਹੋ ਕੇ ਟੋਭੇ ਦੇ ਨੇੜੇ ਗੁੱਡੀਆਂ ਪਟੋਲੇ ਸਾੜਦੇਸਾਡੇ ਸਮੇਂ ਡਿਲੀਵਰੀ ਸਮੇਂ ਹਸਪਤਾਲ ਜਾਣ ਦੀ ਲੋੜ ਨਹੀਂ ਪੈਂਦੀ ਸੀ ਮੁਹੱਲੇ ਦੀ ਦਾਈ ਹੀ ਘਰ ਵਿੱਚ ਸਾਰਾ ਕੰਮ ਸਾਰ ਦਿੰਦੀ ਸੀਮੇਰੀ ਮਾਤਾ ਦੇ ਦੱਸਣ ਮੁਤਾਬਕ ਮੇਰਾ ਜਨਮ ਵੀ ਘਰ ਹੀ ਹੋਇਆ ਸੀਸਾਰੇ ਮੁਹੱਲੇ ਵਿੱਚ ਕਰਿਆਨੇ ਦੀਆਂ ਦੋ ਦੁਕਾਨਾਂ ਹੁੰਦੀਆਂ ਸਨਮੁਹੱਲੇ ਦੇ ਸਾਰੇ ਪਰਿਵਾਰ ਉਨ੍ਹਾਂ ਦੁਕਾਨਾਂ ਤੋਂ ਹੀ ਰਾਸ਼ਨ ਵਗੈਰਾ ਲੈਂਦੇ ਸਨਮਾਲ ਅਤੇ ਵੱਡੇ ਵੱਡੇ ਸ਼ੋਅਰੂਮ ਨਹੀਂ ਹੋਇਆ ਕਰਦੇ ਸਨ। ਉਦੋਂ ਜਿੰਦਗੀ ਸਾਦੀ ਤੇ ਸਰਲ ਸੀ, ਅੱਜ ਦੀ ਚਮਕ ਦਮਕ ਅਤੇ ਬਨਾਵਟੀ ਜ਼ਿੰਦਗੀ ਨਾਲੋਂ ਸੌ ਦਰਜੇ ਚੰਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2246)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author