GSGurditt7“ਭੀਮ ਐਪ ਬਹੁਤ ਹੀ ਸਰਲ, ਸੁਰੱਖਿਅਤ ਅਤੇ ਤੇਜ਼ ਐਪ ਹੈ ...”
(3 ਅਪਰੈਲ 2017)

 

ਭੀਮ (BHIM) ਦਾ ਅਰਥ ਹੈ ਭਾਰਤ ਇੰਟਰਫੇਸ ਫਾਰ ਮਨੀ (Bharat Interface for Money)ਇਹ ਇੱਕ ਮੋਬਾਈਲ ਐਪ ਹੈ ਜਿਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਦਸੰਬਰ 2016 ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਡਿਜੀਧਨ ਮੇਲੇ ਵਿੱਚ ਲਾਂਚ ਕੀਤਾ ਸੀਇਹ ਐਪ ਪੇਟੀਐੱਮ (Paytm) ਜਾਂ ਹੋਰ ਦੂਸਰੇ ਮੋਬਾਈਲ ਬਟੂਇਆਂ ਤੋਂ ਕਾਫੀ ਵੱਖਰੀ ਕਿਸਮ ਦਾ ਹੈਉਹਨਾਂ ਵਿੱਚ ਇੱਕ ਆਪਣਾ ਇਲੈਕਟ੍ਰਾਨਿਕ ਖਾਤਾ (ਵਾਲੇਟ) ਹੁੰਦਾ ਹੈ ਜਿਸ ਵਿੱਚ ਤੁਸੀਂ ਪੈਸੇ ਪਾ ਕੇ ਰੱਖਦੇ ਹੋਤੁਸੀਂ ਆਪਣੇ ਬੈਂਕ ਵਾਲੇ ਖਾਤੇ ਵਿੱਚੋਂ ਪੈਸੇ ਕਢਵਾ ਕੇ ਪੇਟੀਐਮ ਵਰਗੇ ਮੋਬਾਈਲ ਬਟੂਇਆਂ ਵਿੱਚ ਪਾਉਂਦੇ ਹੋਪਰ ਭੀਮ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਵੱਖਰੇ ਪੈਸੇ ਪਾ ਕੇ ਰੱਖਣ ਦੀ ਲੋੜ ਨਹੀਂ ਹੁੰਦੀਇਹ ਸਾਡੇ ਅਸਲੀ ਬੈਂਕ ਖਾਤੇ ਵਿੱਚ ਪਈ ਰਕਮ ਨੂੰ ਹੀ ਸਿੱਧੇ ਤੌਰ ’ਤੇ ਵਰਤਦਾ ਹੈ ਅਤੇ ਉਸਨੂੰ ਬਾਹਰ ਕਿਸੇ ਹੋਰ ਇਲੈਕਟ੍ਰਾਨਿਕ ਖਾਤੇ ਵਿੱਚ ਰੱਖਣ ਦੀ ਲੋੜ ਨਹੀਂ ਪੈਂਦੀਇਸ ਤਰ੍ਹਾਂ ਵੇਖਿਆ ਜਾਵੇ ਤਾਂ ਭੀਮ, ਦੂਸਰੇ ਮੋਬਾਈਲ ਬਟੂਇਆਂ ਤੋਂ ਕਿਤੇ ਵੱਧ ਸੁਰੱਖਿਅਤ ਹੈ ਭੀਮ ਐਪ ਦੀ ਇਹ ਵੀ ਖਾਸੀਅਤ ਹੈ ਕਿ ਇਹ ਬਹੁਤ ਸਰਲ ਪ੍ਰਕਿਰਿਆ ਨਾਲ ਕੰਮ ਕਰਦਾ ਹੈ ਅਤੇ ਇਸ ਵਿੱਚ ਫਾਲਤੂ ਦੇ ਫੰਕਸ਼ਨ ਨਹੀਂ ਹਨ

ਤੁਹਾਡੇ ਕੋਲ ਨੈੱਟ ਬੈਂਕਿੰਗ ਹੋਵੇ ਜਾਂ ਨਾ ਹੋਵੇ, ਭੀਮ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾਇਸ ਲਈ ਜੇਕਰ ਤੁਸੀਂ ਨੈੱਟ ਬੈਂਕਿੰਗ ਨਹੀਂ ਵੀ ਵਰਤਣਾ ਚਾਹੁੰਦੇ ਜਾਂ ਅਜੇ ਤੱਕ ਤੁਹਾਨੂੰ ਇਹ ਨਹੀਂ ਉਪਲਬਧ ਹੋ ਸਕੀ ਤਾਂ ਫਿਰ ਵੀ ਤੁਸੀਂ ਇਸ ਐਪ ਨਾਲ ਬਹੁਤ ਸਾਰੇ ਕੰਮ ਕਰ ਸਕਦੇ ਹੋਇਸ ਉੱਤੇ ਨਾ ਹੀ ਕਿਸੇ ਲਾਭਪਾਤਰੀ (Beneficiary) ਨੂੰ ਪਹਿਲਾਂ ਹੀ ਰਜਿਸਟਰ ਕਰਨ ਦੀ ਲੋੜ ਹੈਇਸ ਤੋਂ ਇਲਾਵਾ ਇਸ ਵਿੱਚ ਸਮੇਂ ਦੀ ਵੀ ਕੋਈ ਪਾਬੰਦੀ ਨਹੀਂ ਹੈਤੁਸੀਂ ਜਦੋਂ ਚਾਹੋ, ਅੱਧੀ ਰਾਤ ਨੂੰ ਵੀ ਕੋਈ ਰਕਮ ਭੇਜੀ ਜਾਂ ਮੰਗਵਾਈ ਜਾ ਸਕਦੀ ਹੈ ਇਸ ਐਪ ਨੂੰ ਵਰਤਣ ਲਈ ਸਭ ਤੋਂ ਪਹਿਲਾਂ ਮੋਬਾਈਲ ਦੇ ਪਲੇਅ ਸਟੋਰ ਉੱਤੇ ਜਾ ਕੇ ਇਸ ਨੂੰ ਡਾਊਨਲੋਡ ਕੀਤਾ ਜਾਂਦਾ ਹੈਪਰ ਇਸ ਤੋਂ ਪਹਿਲਾਂ ਇਹ ਗੱਲ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਤੁਹਾਡਾ ਜਿਹੜਾ ਮੋਬਾਈਲ ਨੰਬਰ, ਤੁਹਾਡੇ ਬੈਂਕ ਖਾਤੇ ਨਾਲ ਜੁੜਿਆ ਹੋਇਆ ਹੈ, ਉਸੇ ਨੰਬਰ ਵਾਲਾ ਸਿਮ ਹੀ ਤੁਹਾਡੇ ਉਸ ਮੋਬਾਈਲ ਵਿੱਚ ਪਾਇਆ ਹੋਇਆ ਹੋਵੇ

ਇਹ ਵੀ ਧਿਆਨ ਰੱਖਣਾ ਹੈ ਕਿ ਪਲੇਅ ਸਟੋਰ ਉੱਤੇ ਕਈ ਹੋਰ ਮਿਲਦੇ-ਜੁਲਦੇ ਭੀਮ ਐਪ ਮਿਲ ਜਾਣਗੇ ਪਰ ਤੁਸੀਂ ਉਹੀ ਐਪ ਡਾਊਨਲੋਡ ਕਰਨਾ ਹੈ ਜਿਸ ਉੱਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (National Payments Corporation of India) ਲਿਖਿਆ ਹੋਵੇਡਾਊਨਲੋਡ ਕਰਨ ਤੋਂ ਬਾਅਦ ਜਦੋਂ ਇਹ ਐਪ ਖੁੱਲ੍ਹੇਗਾ ਤਾਂ ਸਭ ਤੋਂ ਪਹਿਲਾਂ ਭਾਸ਼ਾ ਚੁਣਨ ਲਈ ਕਹੇਗਾਇੱਥੇ ਤੁਸੀਂ ਆਪਣੀ ਮਰਜ਼ੀ ਦੀ ਭਾਸ਼ਾ ਅੰਗਰੇਜ਼ੀ ਜਾਂ ਹਿੰਦੀ ਚੁਣ ਲਵੋਗੇਅਜੇ ਤੱਕ ਇਸ ਵਿੱਚ ਪੰਜਾਬੀ ਭਾਸ਼ਾ ਨਹੀਂ ਸ਼ਾਮਲ ਕੀਤੀ ਗਈ ਪਰ ਹੋ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਇਹ ਸ਼ਾਮਲ ਹੋ ਜਾਵੇਦੋ-ਤਿੰਨ ਵਾਰੀ ਨੈਕਸਟ (Next) ਕਰਨ ਤੋਂ ਬਾਅਦ ਇਹ ਸਟਾਰਟ ਹੋ ਜਾਏਗਾਫਿਰ ਜੇਕਰ ਤੁਹਾਡੇ ਕੋਲ ਡਬਲ ਸਿਮ ਵਾਲਾ ਫੋਨ ਹੈ ਤਾਂ ਇਹ ਤੁਹਾਨੂੰ ਆਪਣਾ ਸਿਮ ਨੰਬਰ ਚੁਣਨ ਲਈ ਕਹੇਗਾ ਅਤੇ ਤੁਸੀਂ ਉਹੀ ਸਿਮ ਚੁਣਨਾ ਹੈ ਜਿਹੜਾ ਨੰਬਰ ਤੁਹਾਡੇ ਬੈਂਕ ਵਿੱਚ ਰਜਿਸਟਰ ਹੈਉਸ ਨੰਬਰ ਉੱਤੋਂ ਆਪਣੇ ਆਪ ਇੱਕ ਮੈਸੇਜ ਜਾਏਗਾ ਅਤੇ ਨੰਬਰ ਤਸਦੀਕ ਹੋ ਜਾਏਗਾ

ਇਸ ਤੋਂ ਬਾਅਦ ਇਹ ਤੁਹਾਨੂੰ ਚਾਰ ਅੰਕਾਂ ਦਾ ਇੱਕ ਪਾਸ ਕੋਡ ਬਣਾਉਣ ਲਈ ਕਹੇਗਾਪਾਸ ਕੋਡ ਬਣਾਉਣ ਤੋਂ ਬਾਅਦ ਇਹ ਤੁਹਾਨੂੰ ਆਪਣਾ ਬੈਂਕ ਚੁਣਨ ਲਈ ਕਹੇਗਾ ਜਿਸ ਵਿੱਚ ਤੁਹਾਡਾ ਖਾਤਾ ਹੈਆਪਣੇ ਬੈਂਕ ਦੇ ਨਾਮ ਉੱਤੇ ਕਲਿੱਕ ਕਰਨ ਨਾਲ ਇਹ ਆਪਣੇ ਆਪ ਹੀ ਤੁਹਾਡੇ ਉਸ ਬੈਂਕ ਵਾਲੇ ਖਾਤੇ ਨੂੰ ਉੱਥੇ ਵਿਖਾਉਣ ਲੱਗ ਪਏਗਾ ਅਤੇ ਤੁਹਾਡਾ “ਭੀਮ ਖਾਤਾ” ਬਣ ਜਾਏਗਾ ਜਦੋਂ ਤੁਸੀਂ ਇਸ ਵਿਚਲੇ ਆਪਣੇ ਬੈਂਕ ਖਾਤੇ ਉੱਤੇ ਕਲਿੱਕ ਕਰੋਗੇ ਤਾਂ ਇਹ ਤੁਹਾਨੂੰ ਆਪਣਾ ਯੂਪੀਆਈ ਪਿੰਨ (UPI Pin) ਬਣਾਉਣ ਲਈ ਕਹੇਗਾਇਹ ਛੇ ਅੰਕਾਂ ਦਾ ਹੋ ਸਕਦਾ ਹੈਪਰ ਇਸ ਨੂੰ ਬਣਾਉਣ ਤੋਂ ਪਹਿਲਾਂ ਇਹ ਤੁਹਾਡੇ ਤੋਂ ਤੁਹਾਡੇ ਡੈਬਿਟ ਕਾਰਡ (ਏਟੀਐਮ ਕਾਰਡ) ਦੇ 16 ਅੰਕੀ ਨੰਬਰ ਦੇ ਪਿਛਲੇ ਛੇ ਅੰਕ ਮੰਗੇਗਾਨਾਲ ਹੀ ਕਾਰਡ ਦੀ ਸਮਾਪਤੀ ਮਿਤੀ (Expiry Date) ਵੀ ਮੰਗੇਗਾਇਸ ਨਾਲ ਤੁਹਾਡੇ ਮੋਬਾਇਲ ਉੱਤੇ ਇੱਕ ਮੈਸੇਜ ਆਏਗਾ ਅਤੇ ਇੱਕ ਕੋਡ ਆਪਣੇ ਆਪ ਭਰਿਆ ਜਾਏਗਾ ਜਿਸ ਨਾਲ ਤੁਹਾਡਾ ਮੋਬਾਈਲ ਨੰਬਰ ਫਿਰ ਤਸਦੀਕ ਹੋ ਜਾਏਗਾਉਸ ਤੋਂ ਬਾਅਦ ਦੋ ਵਾਰੀ ਆਪਣਾ ਯੂਪੀਆਈ ਪਿੰਨ ਭਰਨ ਨਾਲ ਰਜਿਸਟ੍ਰੇਸ਼ਨ ਦੀ ਸਾਰੀ ਪ੍ਰਕਿਰਿਆ ਪੂਰੀ ਹੋ ਜਾਏਗੀ

ਹੁਣ ਤੁਸੀਂ ਜਦੋਂ ਚਾਹੋ ਇਸ ਐਪ ਦੀ ਵਰਤੋਂ ਨਾਲ ਕੋਈ ਵੀ ਲੈਣ-ਦੇਣ ਕਰ ਸਕਦੇ ਹੋ ਇਹ ਐਪ ਤੁਹਾਡੇ ਇੱਕ ਬੈਂਕ ਖਾਤੇ ਨਾਲ ਹਰ ਵੇਲੇ ਜੁੜਿਆ ਰਹਿੰਦਾ ਹੈਇਸ ਲਈ ਇਹ ਦੂਸਰੇ ਯੂਪੀਆਈ ਐਪਸ (UPI APPs) ਨਾਲੋਂ ਕੁਝ ਵੱਖਰਾ ਹੈ ਜਿਹੜੇ ਇੱਕੋ ਸਮੇਂ ਇੱਕ ਤੋਂ ਵੱਧ ਬੈਂਕ ਖਾਤਿਆਂ ਨਾਲ ਜੁੜੇ ਰਹਿੰਦੇ ਹਨਇਹ ਸ਼ਾਇਦ ਇਸ ਨੂੰ ਸਰਲ ਬਣਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ ਕਿਉਂਕਿ ਆਮ ਲੋਕਾਂ ਕੋਲ ਇੱਕ ਹੀ ਬੈਂਕ ਖਾਤਾ ਹੁੰਦਾ ਹੈਫਿਰ ਵੀ ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਖਾਤੇ ਹਨ ਤਾਂ ਤੁਸੀਂ ਇਸ ਨੂੰ ਸਵਿੱਚਿੰਗ ਕਰਕੇ ਦੂਸਰੇ ਖਾਤੇ ਉੱਤੇ ਵੀ ਜਾ ਸਕਦੇ ਹੋਇਸਦੇ ਲਈ ਇਸ ਵਿੱਚ ਬੈਂਕ ਅਕਾਊਂਟ (Bank Account) ਵਾਲੇ ਵਿਕਲਪ ਉੱਤੇ ਕਲਿੱਕ ਕਰੋ ਅਤੇ ਫਿਰ ਉੱਪਰ ਸੱਜੇ ਪਾਸੇ ਤਿੰਨ ਬਿੰਦੀਆਂ ਉੱਤੇ ਕਲਿੱਕ ਕਰੋਉੱਥੇ ਜਾ ਕੇ ਤੁਸੀਂ ਆਪਣੀ ਮਰਜ਼ੀ ਦਾ ਨਵਾਂ ਬੈਂਕ ਚੁਣ ਕੇ ਉਸ ਨੂੰ ਇਸ ਐਪ ਵਿੱਚ ਐਕਟਿਵ ਕਰ ਸਕਦੇ ਹੋਪਰ ਇਹ ਜਰੂਰੀ ਹੈ ਕਿ ਉਸ ਬੈਂਕ ਖਾਤੇ ਨਾਲ ਵੀ ਤੁਹਾਡਾ ਉਹੀ ਮੋਬਾਈਲ ਨੰਬਰ ਹੀ ਜੁੜਿਆ ਹੋਇਆ ਹੋਵੇ

ਭੇਜੋ (Send): ਜਦੋਂ ਤੁਸੀਂ ਮਾਈ ਪ੍ਰੋਫਾਈਲ (My Profile) ਉੱਤੇ ਕਲਿੱਕ ਕਰੋਗੇ ਤਾਂ ਇਹ ਤੁਹਾਨੂੰ ਤੁਹਾਡਾ ਵਰਚੁਅਲ ਐਡਰੈੱਸ ਵਿਖਾਏਗਾ ਜੋ ਕਿ ਇੱਕ ਤਰ੍ਹਾਂ ਤੁਹਾਡੀ ਪਹਿਚਾਣ ਹੋਏਗੀਇਹ ਆਮ ਕਰਕੇ ਤੁਹਾਡਾ ਮੋਬਾਈਲ ਨੰਬਰ ਹੀ ਹੋਏਗਾਤੁਸੀਂ ਚਾਹੋ ਤਾਂ ਆਪਣੀ ਮਰਜ਼ੀ ਦਾ ਕੋਈ ਹੋਰ ਵੀ ਵਰਚੁਅਲ ਐਡਰੈੱਸ ਬਣਾ ਸਕਦੇ ਹੋਇੱਕ ਉਦਾਹਰਣ ਦੇ ਤੌਰ ’ਤੇ ਮੇਰਾ ਮੋਬਾਈਲ ਨੰਬਰ 9417193193 ਹੋਣ ਕਰਕੇ ਮੇਰਾ ਵਰਚੁਅਲ ਐਡਰੈੱਸ 9417193193@upi ਹੈਪਰ ਮੈਂ ਆਪਣਾ ਇੱਕ ਹੋਰ ਵਰਚੁਅਲ ਐਡਰੈੱਸ gsgurdit@upi ਵੀ ਬਣਾਇਆ ਹੋਇਆ ਹੈਹੁਣ ਜੇਕਰ ਤੁਸੀਂ ਮੈਨੂੰ ਪੈਸੇ ਭੇਜਣੇ ਹੋਣ ਤਾਂ ਤੁਸੀਂ Send ਉੱਤੇ ਕਲਿੱਕ ਕਰਕੇ Mobile/Payment Address ਦੀ ਥਾਂ 9417193193@upi (ਜਾਂ gsgurdit@upi) ਭਰੋਗੇਜਦੋਂ ਤੁਸੀਂ ਉਸ ਨੂੰ ਤਸਦੀਕ (Verify) ਕਰੋਗੇ ਤਾਂ ਉੱਥੇ ਮੇਰਾ ਨਾਮ ਗੁਰਦਿੱਤ ਸਿੰਘ (Gurdit Singh) ਆ ਜਾਏਗਾਫਿਰ ਤੁਸੀਂ ਉੱਥੇ ਰਕਮ ਭਰ ਕੇ ਓਕੇ ਕਰ ਦਿਉਗੇਉੱਥੇ ਤੁਹਾਨੂੰ ਆਪਣਾ ਛੇ ਅੰਕਾਂ ਵਾਲਾ ਯੂਪੀਆਈ ਪਿੰਨ ਭਰਨਾ ਹੋਵੇਗਾਉਸ ਨੂੰ ਓਕੇ ਕਰਨ ਦੇ ਨਾਲੋ-ਨਾਲ ਤੁਹਾਡੇ ਪੈਸੇ ਮੇਰੇ ਕੋਲ ਪਹੁੰਚ ਜਾਣਗੇਨਾਲੋ-ਨਾਲ ਤੁਹਾਡੇ ਅਤੇ ਮੇਰੇ, ਦੋਹਾਂ ਦੇ ਮੋਬਾਈਲ ਉੱਤੇ ਇਸ ਬਾਰੇ ਸੁਨੇਹਾ ਪ੍ਰਾਪਤ ਹੋ ਜਾਏਗਾ


ਬੇਨਤੀ (Request): ਤੁਸੀਂ ਆਪਣੇ ਕਿਸੇ ਦੋਸਤ ਨੂੰ ਪੈਸੇ ਮੰਗਣ ਲਈ ਬੇਨਤੀ ਵੀ ਭੇਜ ਸਕਦੇ ਹੋ ਜਿਹੜਾ ਕਿ ਤੁਹਾਡੇ ਵਾਂਗ ਭੀਮ ਐਪ ਚਲਾਉਂਦਾ ਹੋਵੇਉਸੇ ਤਰ੍ਹਾਂ ਤੁਸੀਂ ਉਸਦਾ Mobile/Payment Address ਭਰੋਗੇ ਅਤੇ ਰਕਮ ਭਰਕੇ ਉਹੀ ਪ੍ਰਕਿਰਿਆ ਦੁਹਰਾਉਗੇ ਤਾਂ ਤੁਹਾਡੇ ਦੋਸਤ ਕੋਲ ਤੁਹਾਡੀ ਬੇਨਤੀ ਪਹੁੰਚ ਜਾਏਗੀਜੇਕਰ ਉਹ ਬੇਨਤੀ ਮੰਨ ਲਏਗਾ ਤਾਂ ਅੱਗੋਂ Send ਉੱਤੇ ਕਲਿੱਕ ਕਰਕੇ ਤੁਹਾਨੂੰ ਪੈਸੇ ਭੇਜ ਦੇਵੇਗਾ

ਸਕੈਨ ਕਰਕੇ ਭੇਜੋ (Scan & Pay) ਵਾਲਾ ਵਿਕਲਪ ਵੀ ਬਹੁਤ ਸਰਲ ਹੈਜਿਸ ਨੂੰ ਤੁਸੀਂ ਪੈਸੇ ਦੇਣੇ ਹੋਣ, ਜੇਕਰ ਉਹ ਤੁਹਾਡੇ ਕੋਲ ਹੀ ਬੈਠਾ ਹੋਵੇ ਤਾਂ ਤੁਸੀਂ ਉਸਦੇ ਭੀਮ ਐਪ ਵਿਚਲੇ ਕਿਊਆਰ ਕੋਡ (QR Code) ਨੂੰ ਸਕੈਨ ਕਰਕੇ ਵੀ ਪੈਸੇ ਭੇਜ ਸਕਦੇ ਹੋਇਸ ਤੋਂ ਇਲਾਵਾ ਲੈਣ-ਦੇਣ (Transaction) ਵਾਲੇ ਵਿਕਲਪ ਦੀ ਚੋਣ ਕਰਕੇ ਤੁਸੀਂ ਹੁਣ ਤੱਕ ਦਾ ਆਪਣਾ ਸਾਰਾ ਲੈਣ-ਦੇਣ ਵੇਖ ਸਕਦੇ ਹੋ ਜਿਹੜਾ ਕਿ ਭੀਮ ਰਾਹੀਂ ਹੋਇਆ ਹੋਵੇਇਹ ਇੱਕ ਤਰ੍ਹਾਂ ਦੀ ਬੈਂਕ ਸਟੇਟਮੈਂਟ ਹੀ ਹੁੰਦੀ ਹੈ


ਖਾਸ ਨੋਟ: ਜਿਸਨੂੰ ਤੁਸੀਂ ਪੈਸੇ ਭੇਜਣੇ ਹਨ, ਜੇਕਰ ਉਹ ਭੀਮ ਐਪ ਨਾ ਵੀ ਚਲਾਉਂਦਾ ਹੋਵੇ, ਤੁਸੀਂ ਫਿਰ ਵੀ ਉਸ ਨੂੰ ਪੈਸੇ ਭੇਜ ਸਕਦੇ ਹੋਇਸਦੇ ਲਈ Send ਉੱਤੇ ਜਾ ਕੇ ਉੱਪਰ ਵਾਲੀਆਂ ਤਿੰਨ ਬਿੰਦੀਆਂ ਉੱਤੇ ਕਲਿੱਕ ਕਰੋਤੁਹਾਡੇ ਸਾਹਮਣੇ ਦੋ ਵਿਕਲਪ ਆ ਜਾਣਗੇ(ਕ) ਤੁਸੀਂ ਉਸਦਾ ਆਧਾਰ ਨੰਬਰ ਭਰਕੇ ਵੀ ਉਸਨੂੰ ਪੈਸੇ ਭੇਜ ਸਕਦੇ ਹੋ ਪਰ ਸ਼ਰਤ ਇਹ ਹੈ ਕਿ ਉਸਦਾ ਆਧਾਰ ਨੰਬਰ ਉਸਦੇ ਖਾਤੇ ਨਾਲ ਜੁੜਿਆ ਹੋਇਆ ਹੋਵੇ(ਖ) ਤੁਸੀਂ ਉਸਦਾ ਖਾਤਾ ਨੰਬਰ ਅਤੇ ਉਸਦੇ ਖਾਤੇ ਵਾਲੇ ਬੈਂਕ ਦਾ ਆਈ.ਐੱਫ.ਐੱਸ.ਸੀ. (IFSC) ਕੋਡ ਭਰ ਕੇ ਵੀ ਉਸਨੂੰ ਪੈਸੇ ਭੇਜ ਸਕਦੇ ਹੋ ਇਸ ਤਰ੍ਹਾਂ, ਭੀਮ ਐਪ ਬਹੁਤ ਹੀ ਸਰਲ, ਸੁਰੱਖਿਅਤ ਅਤੇ ਤੇਜ਼ ਐਪ ਹੈਜਦੋਂ ਤੁਸੀਂ ਇੱਕ ਦੋ ਵਾਰੀ ਇਹ ਪ੍ਰਕਿਰਿਆ ਕਰ ਕੇ ਵੇਖ ਲਉਗੇ ਤਾਂ ਇਹ ਤੁਹਾਨੂੰ ਆਮ ਜਿਹੀ ਪ੍ਰਕਿਰਿਆ ਹੀ ਲੱਗਣ ਲੱਗ ਪਏਗੀ ਅਤੇ ਤੁਸੀਂ ਇਸਦੇ ਸਾਰੇ ਲਾਭ ਲੈ ਸਕੋਗੇਇਸਦੀ ਇਹ ਵੀ ਖਾਸੀਅਤ ਹੈ ਕਿ ਇਸ ਰਾਹੀਂ ਲੈਣ-ਦੇਣ ਕਰਨ ਨਾਲ ਤੁਹਾਨੂੰ ਕੋਈ ਵੀ ਵਾਧੂ ਖਰਚੇ ਨਹੀਂ ਸਹਿਣ ਕਰਨੇ ਪੈਂਦੇ

 

*****

(655)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: (91 - 94171 - 93193)
Email: (gurditgs@gmail.com)

More articles from this author