GSGurdit7ਜੇਕਰ ਇਤਿਹਾਸ ਵਿੱਚੋਂ ਔਰੰਗਜ਼ੇਬ ਨੂੰ ਹਟਾ ਕੇ ਉਸ ਦੀ ਥਾਂ ਦਾਰਾ ਸ਼ਿਕੋਹ ਨੂੰ
(29 ਜਨਵਰੀ 2021)
(ਸ਼ਬਦ: 1360)

 

MughalBabar1

ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਪਤਨੀ ਮੁਮਤਾਜ਼ ਮਹਿਲ ਤੋਂ ਕੁਲ 14 ਬੱਚੇ ਪੈਦਾ ਹੋਏਔਰੰਗਜ਼ੇਬ, ਮੁਮਤਾਜ਼ ਦੀ ਕੁੱਖੋਂ ਜਨਮ ਲੈਣ ਵਾਲਾ ਛੇਵਾਂ ਬੱਚਾ ਸੀਦਾਰਾ ਸ਼ਿਕੋਹ ਸਭ ਤੋਂ ਵੱਡਾ ਸੀ ਅਤੇ ਸਭ ਤੋਂ ਆਖ਼ਰੀ ਗੌਹਰ ਬੇਗ਼ਮ ਨਾਂ ਦੀ ਲੜਕੀ ਸੀ ਜਿਸਦੇ ਜਨਮ ਵੇਲੇ ਜ਼ਿਆਦਾ ਖੂਨ ਪੈਣ ਕਰਕੇ ਮੁਮਤਾਜ਼ ਦੀ ਮੌਤ ਹੋ ਗਈਫਿਰ ਉਸੇ ਮੁਮਤਾਜ਼ ਦੀ ਯਾਦ ਵਿੱਚ ਸ਼ਾਹਜਹਾਂ ਨੇ ਆਗਰਾ ਵਿੱਚ ਤਾਜ ਮਹਿਲ ਬਣਵਾਇਆ, ਜੋ ਅੱਜ ਦੁਨੀਆ ਦੀ ਬਹੁਤ ਹੀ ਪ੍ਰਸਿੱਧ ਇਮਾਰਤ ਹੈ ਅਤੇ ਪਿਆਰ-ਮੁਹੱਬਤ ਦਾ ਪ੍ਰਤੀਕ ਮੰਨਿਆ ਜਾਂਦਾ ਹੈਮੁਮਤਾਜ਼ ਦਾ ਅਸਲੀ ਨਾਮ ਆਰਜੁਮੰਦ ਬਾਨੋ ਬੇਗਮ ਸੀ ਅਤੇ ਉਹ ਨੂਰਜਹਾਂ ਦੀ ਭਤੀਜੀ ਸੀਔਰੰਗਜ਼ੇਬ ਦੀਆਂ ਦੋ ਭੈਣਾਂ ਜਹਾਨ ਆਰਾ ਅਤੇ ਰੌਸ਼ਨ ਆਰਾ ਦਾ ਵੀ ਇਤਿਹਾਸ ਵਿੱਚ ਬਹੁਤ ਜ਼ਿਕਰ ਆਉਂਦਾ ਹੈਦਾਰਾ ਸ਼ਿਕੋਹ ਅਤੇ ਜਹਾਨ ਆਰਾ ਦੋਵੇਂ ਹੀ ਸ਼ਾਹਜਹਾਂ ਦੇ ਸਭ ਤੋਂ ਵੱਧ ਲਾਡਲੇ ਸਨਉਹਨਾਂ ਦੋਹਾਂ ਭੈਣ-ਭਰਾਵਾਂ ਦੀ ਆਪਸ ਵਿੱਚ ਵੀ ਬਹੁਤ ਬਣਦੀ ਸੀਜਹਾਨ ਆਰਾ ਵੀ ਦਾਰਾ ਸ਼ਿਕੋਹ ਦਾ ਹੀ ਸਮਰਥਨ ਕਰਦੀ ਸੀਭਾਵੇਂ ਕਿ ਸ਼ਾਹਜਹਾਂ ਦੀਆਂ, ਕੰਧਾਰੀ ਬੇਗ਼ਮ ਸਮੇਤ ਅੱਠ ਹੋਰ ਰਾਣੀਆਂ ਸਨ ਪਰ ਮੁਮਤਾਜ਼ ਦੀ ਮੌਤ ਤੋਂ ਬਾਅਦ ਪਾਦਸ਼ਾਹ ਬੇਗ਼ਮਦਾ ਦਰਜਾ, ਕਿਸੇ ਰਾਣੀ ਨੂੰ ਦੇਣ ਦੀ ਥਾਂ ਉਸ ਦੀ ਬੇਟੀ ਜਹਾਨ ਆਰਾ ਨੂੰ ਹੀ ਦਿੱਤਾ ਗਿਆਅਕਬਰ ਵੇਲੇ ਤੋਂ ਹੀ ਮੁਗ਼ਲ ਬਾਦਸ਼ਾਹਾਂ ਵਿੱਚ ਆਪਣੀਆਂ ਬੇਟੀਆਂ ਨੂੰ ਕੁਆਰੀਆਂ ਹੀ ਰੱਖਣ ਦਾ ਰਿਵਾਜ਼ ਸੀ ਤਾਂ ਕਿ ਬਾਦਸ਼ਾਹ ਦੇ ਜਵਾਈ ਤਖ਼ਤ ਦੇ ਵਾਰਸ ਬਣਨ ਦੇ ਚੱਕਰ ਵਿੱਚ ਨਾ ਪੈਣ ਕਿਉਂਕਿ ਪਹਿਲਾਂ ਹੀ ਬਾਦਸ਼ਾਹ ਦੇ ਪੁੱਤਰਾਂ ਵਿੱਚ ਤਖ਼ਤ ਵਾਸਤੇ ਖ਼ੂਨੀ ਜੰਗ ਆਮ ਹੀ ਗੱਲ ਸੀ

ਦਾਰਾ ਸ਼ਿਕੋਹ ਨੂੰ ਸ਼ਾਹਜਹਾਂ ਆਪਣਾ ਅਸਲੀ ਵਾਰਸ ਸਮਝਦਾ ਸੀ ਅਤੇ ਔਰੰਗਜ਼ੇਬ ਨੂੰ ਤਾਂ ਇਸ ਮਾਮਲੇ ਵਿੱਚ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀਦਾਰਾ ਸੂਫ਼ੀ ਮੱਤ ਤੋਂ ਪ੍ਰਭਾਵਿਤ ਹੋਣ ਕਰਕੇ ਉਦਾਰ ਵਿਚਾਰਾਂ ਵਾਲਾ ਵਿਦਵਾਨ ਇਨਸਾਨ ਸੀਉਹ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਏਕੇ ਦਾ ਸਮਰਥਕ ਸੀਉਹ ਹਿੰਦੂ ਗ੍ਰੰਥਾਂ ਵਿਚਲੇ ਫ਼ਲਸਫ਼ੇ ਵਿੱਚ ਬਹੁਤ ਰੁਚੀ ਰੱਖਦਾ ਸੀਉਸਨੇ 1650 ਈਸਵੀ ਵਿੱਚ ਯੋਗ ਵਸ਼ਿਸ਼ਠਅਤੇ ਭਗਵਦ ਗੀਤਾਦਾ ਤਰਜਮਾ ਕੀਤਾ1656 ਈਸਵੀ ਵਿੱਚ ਉਸ ਨੇ ਮਜਮਾ-ਉਲ-ਬਹਿਰੀਨਨਾਮਕ ਗ੍ਰੰਥ ਲਿਖਿਆ ਜਿਸਦਾ ਭਾਵ ਹੈ ਦੋ ਮਹਾਂਸਾਗਰਾਂ ਦਾ ਸੰਗਮਇਸ ਵਿੱਚ ਉਸਨੇ ਸੂਫ਼ੀਵਾਦ ਅਤੇ ਹਿੰਦੂ ਧਰਮ ਨੂੰ ਦੋ ਮਹਾਂਸਾਗਰਾਂ ਵਜੋਂ ਵਡਿਆਇਆ ਇਸਦੇ ਵਾਸਤੇ ਉਸਨੇ ਕਈ ਉਪਨਿਸ਼ਦਾਂ ਦਾ ਅਧਿਐਨ ਕੀਤਾ ਅਤੇ ਫਿਰ ਬਨਾਰਸ ਦੇ ਹਿੰਦੂ ਵਿਦਵਾਨਾਂ ਦੀ ਸਹਾਇਤਾ ਨਾਲ 1657 ਈਸਵੀ ਵਿੱਚ 50 ਉਪਨਿਸ਼ਦਾਂ ਦਾ ਸੰਸਕ੍ਰਿਤ ਤੋਂ ਫ਼ਾਰਸੀ ਵਿੱਚ ਅਨੁਵਾਦ ਕਰਵਾਇਆਇਸ ਅਨੁਵਾਦਿਤ ਗ੍ਰੰਥ ਨੂੰ ਉਸਨੇ ਸਿਰਰ-ਏ-ਅਕਬਰ(ਮਹਾਨ ਭੇਦ) ਦਾ ਨਾਮ ਦਿੱਤਾਹਿੰਦੂ ਧਰਮ ਦੇ ਨਾਲ-ਨਾਲ ਉਹ ਸਿੱਖ ਧਰਮ ਨਾਲ ਵੀ ਪ੍ਰੇਮ ਰੱਖਦਾ ਸੀਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਨਾਲ ਵੀ ਉਸਦੇ ਬਹੁਤ ਮਧੁਰ ਸੰਬੰਧ ਸਨ

ਦਾਰਾ ਸ਼ਿਕੋਹ ਜਿੰਨਾ ਵੱਡਾ ਵਿਦਵਾਨ ਸੀ, ਸ਼ਾਇਦ ਉੰਨਾ ਵੱਡਾ ਜਰਨੈਲ ਨਹੀਂ ਸੀਇਸੇ ਲਈ ਤਖ਼ਤ ਪ੍ਰਾਪਤੀ ਦੀ ਲੜਾਈ ਵਿੱਚ ਉਹ ਔਰੰਗਜ਼ੇਬ ਵਰਗੇ ਚਤੁਰ ਜਰਨੈਲ ਤੋਂ ਮਾਰ ਖਾ ਗਿਆਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਦਾਰਾ ਬਹੁਤ ਘਮੰਡੀ ਹੋਣ ਕਰਕੇ ਦੂਜਿਆਂ ਦੀਆਂ ਸਲਾਹਾਂ ਘੱਟ ਹੀ ਸੁਣਦਾ ਸੀ ਜਿਸ ਕਾਰਨ ਉਹ ਦੋਸਤ-ਰਹਿਤ ਹੋ ਗਿਆਇਹ ਵੀ ਹੈਰਾਨੀਜਨਕ ਗੱਲ ਹੈ ਕਿ ਹਿੰਦੂ ਧਰਮ ਦੇ ਇੰਨਾ ਨੇੜੇ ਹੋਣ ਦੇ ਬਾਵਜੂਦ, ਸ਼ਾਇਦ ਹੀ ਕਿਸੇ ਰਾਜਪੂਤ ਰਾਜੇ ਨੇ ਔਰੰਗਜ਼ੇਬ ਦੇ ਖ਼ਿਲਾਫ਼ ਉਸ ਦੀ ਸਹਾਇਤਾ ਕੀਤੀ ਹੋਵੇ

1657 ਈਸਵੀ ਵਿੱਚ ਜਦੋਂ ਸ਼ਾਹਜਹਾਂ ਦੇ ਬਿਮਾਰ ਹੋਣ ਦੀ ਅਫ਼ਵਾਹ ਫੈਲੀ ਤਾਂ ਉਸਦੇ ਚਾਰ ਪੁੱਤਰਾਂ ਦਾਰਾ ਸ਼ਿਕੋਹ, ਸ਼ਾਹ ਸੁਜ਼ਾ, ਔਰੰਗਜ਼ੇਬ ਅਤੇ ਮੁਰਾਦ ਵਿੱਚ ਰਾਜ-ਗੱਦੀ ਲਈ ਦੌੜ ਸ਼ੁਰੂ ਹੋ ਗਈਬਾਦਸ਼ਾਹ ਨੇ ਆਪਣੇ ਵੱਲੋਂ ਦਾਰਾ ਸ਼ਿਕੋਹ ਨੂੰ ਨਾਇਬ ਮੁਕਰਰ ਕਰ ਦਿੱਤਾਸ਼ਾਹ ਸੁਜ਼ਾ ਨੇ ਆਪਣੇ ਆਪ ਨੂੰ ਬੰਗਾਲ ਅਤੇ ਮੁਰਾਦ ਨੇ ਆਪਣੇ ਆਪ ਨੂੰ ਗੁਜਰਾਤ ਦਾ ਸ਼ਾਸਕ ਘੋਸ਼ਿਤ ਕਰ ਦਿੱਤਾਦਾਰਾ ਸ਼ਿਕੋਹ ਨੇ ਸ਼ਾਹ ਸੁਜ਼ਾ ਨੂੰ ਤਾਂ ਹਰਾ ਦਿੱਤਾ ਪਰ ਔਰੰਗਜ਼ੇਬ ਅਤੇ ਮੁਰਾਦ ਦੀਆਂ ਸਾਂਝੀਆਂ ਫੌਜਾਂ ਤੋਂ ਧਰਮੱਤ ਵਿੱਚ ਹਾਰ ਗਿਆਇਸ ਤੋਂ ਬਾਅਦ ਸਾਂਝੀਆਂ ਫੌਜਾਂ ਨੇ ਦਾਰੇ ਨੂੰ ਆਗਰਾ ਨੇੜੇ ਸਾਮੂਗੜ੍ਹ ਵਿੱਚ ਦੁਬਾਰਾ ਮਾਤ ਦੇ ਦਿੱਤੀਦਾਰਾ ਸ਼ਿਕੋਹ ਆਪਣੇ ਪੁੱਤਰ ਸਿਫ਼ਰ ਸ਼ਿਕੋਹ ਸਮੇਤ ਦੌੜ ਕੇ ਸਿੰਧ ਦੇ ਅਫ਼ਗ਼ਾਨ ਸਰਦਾਰ ਮਲਿਕ ਜੀਵਨ ਦੀ ਸ਼ਰਨ ਵਿੱਚ ਪਹੁੰਚ ਗਿਆ ਜਿਸ ਨੇ ਉਹਨਾਂ ਦੀ ਸਹਾਇਤਾ ਕਰਨ ਦੀ ਥਾਂ ਉਹਨਾਂ ਦੋਹਾਂ ਨੂੰ ਔਰੰਗਜ਼ੇਬ ਦੇ ਹਵਾਲੇ ਕਰ ਦਿੱਤਾਜਦੋਂ ਔਰੰਗਜ਼ੇਬ ਤਖ਼ਤ ਉੱਤੇ ਕਾਬਜ਼ ਹੋ ਗਿਆ ਤਾਂ ਉਸ ਨੇ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿੱਚ ਮੁਸੰਮਨ ਬੁਰਜ ਵਿੱਚ ਕੈਦ ਕਰ ਦਿੱਤਾ, ਜਿੱਥੇ ਉਹ ਆਪਣੀ ਮੌਤ (1666) ਤਕ ਕੈਦ ਰਿਹਾ

ਤਖ਼ਤਨਸ਼ੀਨੀ ਦੀ ਇਸ ਜੰਗ ਵਿੱਚ ਦੋਹਾਂ ਭੈਣਾਂ ਜਹਾਨ ਆਰਾ ਅਤੇ ਰੌਸ਼ਨ ਆਰਾ ਦਾ ਵੀ ਯੋਗਦਾਨ ਰਿਹਾਜਹਾਨ ਆਰਾ ਨੇ ਦਾਰਾ ਸ਼ਿਕੋਹ ਦਾ ਸਮਰਥਨ ਕੀਤਾ ਅਤੇ ਰੌਸ਼ਨ ਆਰਾ ਔਰੰਗਜ਼ੇਬ ਦੇ ਹੱਕ ਵਿੱਚ ਡਟੀ ਰਹੀਜਦੋਂ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਦਾ ਸਿਰ ਵੱਢ ਕੇ ਆਪਣੇ ਪਿਤਾ ਸ਼ਾਹਜਹਾਂ ਨੂੰ ਭੇਜਿਆ ਤਾਂ ਮੰਨਿਆ ਜਾਂਦਾ ਹੈ ਕਿ ਉਹ ਸਿਰ ਲੈ ਕੇ ਰੌਸ਼ਨ ਆਰਾ ਹੀ ਗਈਇਸੇ ਕਰਕੇ ਉਹ ਅਗਲੇ ਕਈ ਸਾਲ ਔਰੰਗਜ਼ੇਬ ਦੀ ਪੱਕੀ ਸਹਿਯੋਗੀ ਰਹੀ ਅਤੇ ਪਾਦਸ਼ਾਹ ਬੇਗ਼ਮਦਾ ਖਿਤਾਬ ਵੀ, ਜਹਾਨ ਆਰਾ ਤੋਂ ਖੋਹ ਕੇ ਉਸੇ ਨੂੰ ਹੀ ਦੇ ਦਿੱਤਾ ਗਿਆਪਰ ਜਦੋਂ ਉਸਦਾ ਲਾਲਚ ਵਧਦਾ ਹੀ ਗਿਆ ਅਤੇ ਉਹ ਔਰੰਗਜ਼ੇਬ ਦੇ ਕਹਿਣੇ ਤੋਂ ਬਾਹਰ ਹੁੰਦੀ ਗਈ ਤਾਂ ਉਸਦੀ ਤਾਕਤ ਘਟਦੀ ਗਈ

ਭਾਵੇਂ ਕਿ ਇਤਿਹਾਸ ਵਿੱਚ ‘ਜੇ ਕਿਤੇ ਇੰਜ ਹੋ ਜਾਂਦਾਵਰਗੇ ਸਵਾਲ ਬੜੇ ਗ਼ੈਰ-ਵਾਜਬ ਜਿਹੇ ਹੀ ਲੱਗਦੇ ਹਨ ਫਿਰ ਵੀ ਮਨ ਵਿੱਚ ਵਿਚਾਰ ਉਪਜਦਾ ਹੈ ਕਿ ਜੇ ਕਿਤੇ ਰਾਜ-ਗੱਦੀ ਪ੍ਰਾਪਤੀ ਦੀ ਜੰਗ ਵਿੱਚ ਔਰੰਗਜ਼ੇਬ ਦੀ ਥਾਂ ਦਾਰਾ ਸ਼ਿਕੋਹ ਜਿੱਤ ਜਾਂਦਾ ਤਾਂ ਭਾਰਤ ਦਾ ਇਤਿਹਾਸ ਕਿਹੋ ਜਿਹਾ ਹੁੰਦਾ? ਜਿਹੋ-ਜਿਹਾ ਉਸਦਾ ਸੁਭਾਅ ਸੀ, ਇਹ ਤਾਂ ਹੋ ਨਹੀਂ ਸੀ ਸਕਦਾ ਕਿ ਉਸਦੇ ਰਾਜ ਵਿੱਚ ਹਿੰਦੂਆਂ ਦੇ ਮੰਦਿਰ ਢਹਿੰਦੇਜਿਹੋ-ਜਿਹਾ ਉਹ ਵਿਦਵਾਨ ਸੀ, ਕੀ ਉਹ ਭਾਰਤੀ ਇਤਿਹਾਸ ਦਾ ਦੂਜਾ ਅਕਬਰ ਸਾਬਤ ਨਾ ਹੁੰਦਾ? ਨਾ ਤਾਂ ਮੁਗ਼ਲਾਂ ਦੀ ਮਰਾਠਿਆਂ ਨਾਲ ਅਤੇ ਨਾ ਹੀ ਸਿੱਖਾਂ ਨਾਲ ਦੁਸ਼ਮਣੀ ਪੈਂਦੀਔਰੰਗਜ਼ੇਬ ਨੇ ਦੱਖਣ ਭਾਰਤ ਨੂੰ ਜਿੱਤਣ ਦੀ ਲਾਲਸਾ ਵਿੱਚ ਮੁਗ਼ਲ ਸਾਮਰਾਜ ਨੂੰ ਭਾਰੀ ਆਰਥਿਕ ਖੋਰਾ ਲਾਇਆਇਸੇ ਕਾਰਨ ਅੱਗੇ ਜਾ ਕੇ ਉੱਤਰ ਭਾਰਤ ਉੱਤੇ ਵੀ ਅੰਗਰੇਜ਼ਾਂ ਦਾ ਕਬਜ਼ਾ ਬੜੇ ਹੀ ਆਰਾਮ ਨਾਲ ਹੋ ਗਿਆਜੇਕਰ ਦਾਰਾ ਸਮਰਾਟ ਬਣਦਾ ਤਾਂ ਅਗਲੇ ਸਮਿਆਂ ਵਿੱਚ ਉੱਤਰ ਵਿੱਚ ਮੁਗ਼ਲ ਅਤੇ ਦੱਖਣ ਵਿੱਚ ਮਰਾਠੇ ਅਤੇ ਨਿਜ਼ਾਮ ਵੱਡੀਆਂ ਤਾਕਤਾਂ ਵਜੋਂ ਅੰਗਰੇਜ਼ਾਂ ਨਾਲ ਮੱਥਾ ਲਾਉਂਦੇਫਿਰ ਕੀ ਅੰਗਰੇਜ਼ ਪੂਰੇ ਭਾਰਤ ਉੱਤੇ ਇੰਜ ਕਾਬਜ਼ ਹੋ ਸਕਦੇ? ਸਵਾਲਾਂ ਦਾ ਸਵਾਲ ਤਾਂ ਇਹ ਵੀ ਹੈ ਕਿ ਜੇਕਰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਇਤਿਹਾਸਕ ਕਰੂਰਤਾ ਆਈ ਹੀ ਨਾ ਹੁੰਦੀ ਤਾਂ ਕੀ ਅੰਗਰੇਜ਼ਾਂ ਦੀ ਫੁੱਟ ਪਾਊ ਨੀਤੀ ਕਾਮਯਾਬ ਹੁੰਦੀ? ਜੇਕਰ ਧਾਰਮਿਕ ਵੰਡੀਆਂ ਇੰਜ ਪੈ ਹੀ ਨਾ ਸਕਦੀਆਂ ਤਾਂ ਕੀ 1947 ਵਰਗੀ ਦੇਸ਼ ਦੀ ਵੰਡ ਹੁੰਦੀ? ਫਿਰ ਜੇਕਰ ਭਾਰਤ, ਪਾਕਿਸਤਾਨ ਅਤੇ ਬੰਗਲਾ ਦੇਸ਼ ਦੀ ਥਾਂ ਅੱਜ ਇੱਕ ਹੀ ਦੇਸ਼ ਹੁੰਦਾ ਤਾਂ ਜੰਗਾਂ-ਯੁੱਧਾਂ, ਫਿਰਕਾਪ੍ਰਸਤੀ ਅਤੇ ਅੱਤਵਾਦ ਦਾ ਝੰਬਿਆ ਇਹ ਅੱਜ ਵਾਲਾ ਭਾਰਤ, ਦੁਨੀਆ ਦੀ ਮਹਾਂਸ਼ਕਤੀ ਕਿਉਂ ਨਾ ਹੁੰਦਾ?

ਜੇਕਰ ਕਸ਼ਮੀਰੀ ਪੰਡਿਤਾਂ ਨੂੰ ਫ਼ਰਿਆਦੀ ਬਣ ਕੇ ਆਨੰਦਪੁਰ ਸਾਹਿਬ ਆਉਣਾ ਹੀ ਨਾ ਪੈਂਦਾ ਤਾਂ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸੀਸ ਵੀ ਨਾ ਦੇਣਾ ਪੈਂਦਾ ਕਿਉਂਕਿ ਦਾਰਾ ਸ਼ਿਕੋਹ ਦਾ ਤਾਂ ਗੁਰੂ-ਘਰ ਨਾਲ ਇੰਨਾ ਪਿਆਰ ਸੀਫਿਰ ਤਾਂ ਖ਼ਾਲਸਾ ਪੰਥ ਦੀ ਸਾਜਣਾ ਹੀ ਨਾ ਹੋਈ ਹੁੰਦੀਫਿਰ ਅੱਜ ਦਾ ਸਿੱਖ ਧਰਮ ਕਿਹੋ ਜਿਹਾ ਹੁੰਦਾ? ਜੇਕਰ ਆਨੰਦਪੁਰ ਸਾਹਿਬ ਨੂੰ ਮੁਗ਼ਲਾਂ ਦਾ ਘੇਰਾ ਹੀ ਨਾ ਪੈਂਦਾ ਤਾਂ ਚਮਕੌਰ ਦੀ ਜੰਗ ਵੀ ਕਿਉਂ ਹੁੰਦੀ? ਕੀ ਦਾਰਾ ਸ਼ਿਕੋਹ ਦੇ ਰਾਜ ਵਿੱਚ ਸਰਹੰਦ ਦੇ ਨਵਾਬ ਦੀ ਐਨੀ ਹਿੰਮਤ ਪੈਂਦੀ ਕਿ ਉਹ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੰਦਾ? ਫਿਰ ਕੀ ਬੰਦਾ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣ ਕੇ ਸਰਹੰਦ ਨੂੰ ਮਿੱਟੀ ਵਿੱਚ ਮਿਲਾਉਣ ਦੀ ਲੋੜ ਪੈਂਦੀ? ਜੇਕਰ ਔਰੰਗਜ਼ੇਬ ਦੀ ਥਾਂ ਦਾਰਾ ਸਮਰਾਟ ਬਣਦਾ ਤਾਂ ਯਕੀਨਨ ਹੀ ਉਸ ਤੋਂ ਬਾਅਦ ਸੁਲੇਮਾਨ ਸ਼ਿਕੋਹ ਵਰਗਾ ਯੋਗ ਵਾਰਸ ਹੀ ਤਖ਼ਤ ਉੱਤੇ ਬੈਠਦਾਫਿਰ ਜੇਕਰ ਜ਼ੁਲਮ ਦਾ ਬੋਲਬਾਲਾ ਹੀ ਨਾ ਹੁੰਦਾ ਤਾਂ ਸ਼ਾਇਦ ਕਦੇ ਵੀ ਮੁਗ਼ਲ ਰਾਜ ਨਾਲ ਸਿੱਖਾਂ ਦੀ ਦੁਸ਼ਮਣੀ ਨਾ ਪੈਂਦੀਫਿਰ ਅੱਗੇ ਜਾ ਕੇ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਤ ਹੋਣ ਦਾ ਮੁੱਢ ਕਿਵੇਂ ਬੱਝਿਆ ਹੁੰਦਾ? ਅਣਗਿਣਤ ਅਜਿਹੇ ਸਵਾਲ ਹਨ ਜਿਹੜੇ ਮਨ ਵਿੱਚ ਉਪਜਦੇ ਹਨ

ਅਸੀਂ ਵੇਖਦੇ ਹਾਂ ਕਿ ਜੇਕਰ ਇਤਿਹਾਸ ਵਿੱਚੋਂ ਔਰੰਗਜ਼ੇਬ ਨੂੰ ਹਟਾ ਕੇ ਉਸ ਦੀ ਥਾਂ ਦਾਰਾ ਸ਼ਿਕੋਹ ਨੂੰ ਸਥਾਪਤ ਕਰ ਕੇ ਵੇਖੀਏ ਤਾਂ ਉਸ ਇੱਕ ਹੀ ਬਾਦਸ਼ਾਹ ਦੇ ਬਦਲਣ ਨਾਲ ਇੰਨਾ ਕੁਝ ਬਦਲਦਾ ਪ੍ਰਤੀਤ ਹੁੰਦਾ ਹੈ ਕਿ ਉਸ ਬਾਰੇ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈਸਵਾਲਾਂ ਦਾ ਕੋਈ ਅੰਤ ਨਹੀਂ ਹੈ ਅਤੇ ਤੁਹਾਡੇ ਮਨ ਵਿੱਚ ਇਸ ਤੋਂ ਵੀ ਵੱਧ ਕੇ ਬਹੁਤ ਸਾਰੇ ਸਵਾਲ ਪੈਦਾ ਹੋ ਰਹੇ ਹੋਣਗੇਪਰ ਇਹਨਾਂ ਸਵਾਲਾਂ ਦਾ ਜਵਾਬ ਸਾਡੇ ਕਿਸੇ ਕੋਲ ਵੀ ਨਹੀਂ ਹੈ ਕਿਉਂਕਿ ਹੁਣ ਉਹ ਸਮਾਂ ਲੰਘ ਚੁੱਕਾ ਹੈਪਰ ਇਸ ਤੋਂ ਅਸੀਂ ਇਹ ਅੰਦਾਜ਼ਾ ਤਾਂ ਲਗਾ ਹੀ ਸਕਦੇ ਹਾਂ ਕਿ ਕਿਸੇ ਹਾਕਮ ਦੀ ਕੱਟੜਤਾ ਜਾਂ ਹਠ ਕਿਸ ਹੱਦ ਤਕ ਖ਼ਤਰਨਾਕ ਹੋ ਸਕਦੇ ਹਨਕੁਝ ਪਲਾਂ ਵਿੱਚ ਹੋਈਆਂ ਗ਼ਲਤੀਆਂ ਦੇ ਨਤੀਜੇ ਕਿਸੇ ਰਾਸ਼ਟਰ ਨੂੰ ਸਦੀਆਂ ਤਕ ਭੁਗਤਣੇ ਪੈਂਦੇ ਹਨਜੇਕਰ ਅਸੀਂ ਇਸਦੀ ਵਿਕਰਾਲਤਾ ਨੂੰ ਸਮਝ ਲਈਏ ਤਾਂ ਸ਼ਾਇਦ ਇਸ ਤੋਂ ਬਚਣ ਬਾਰੇ ਵੀ ਸੋਚਣਾ ਸ਼ੁਰੂ ਕਰ ਸਕੀਏ ਕਿਉਂਕਿ ਹੁਣ ਲੋਕਰਾਜ ਹੋਣ ਕਰਕੇ, ਕਿਸੇ ਹਾਕਮ ਨੂੰ ਚੁਣਨਾ, ਕਾਫ਼ੀ ਹੱਦ ਤਕ ਸਾਡੇ ਆਪਣੇ ਹੀ ਹੱਥ ਹੁੰਦਾ ਹੈਅਜੋਕੇ ਭਾਰਤ ਦੇ ਸੰਦਰਭ ਵਿੱਚ ਇਸ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਸਮਝਣ ਦੀ ਲੋੜ ਹੈਮੁਜ਼ੱਫਰ ਰਜ਼ਮੀ ਦਾ ਸ਼ੇਅਰ ਹੈ:

ਯੇ ਜਬਰ ਭੀ ਦੇਖਾ ਹੈ, ਤਾਰੀਖ਼ ਕੀ ਨਜ਼ਰੋਂ ਨੇ,
ਲਮਹੋਂ ਨੇ ਖ਼ਤਾ ਕੀ ਥੀ, ਸਦੀਉਂ ਨੇ ਸਜ਼ਾ ਪਾਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2554)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: (91 - 94171 - 93193)
Email: (gurditgs@gmail.com)

More articles from this author