GSGurdit7ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਸ਼ਰਨਾਰਥੀਆਂ ਬਾਰੇ ਵੀ ਮੀਡੀਆ ਵਿੱਚ ...
(15 ਅਕਤੂਬਰ 2020)

 

ਲਗਾਤਾਰ 40 ਸਾਲ ਭਾਰਤ ਨਾਲ ਸਭ ਤੋਂ ਵੱਧ ਵਪਾਰ ਕਰਨ ਵਾਲਾ ਬੰਗਲਾਦੇਸ਼ ਅੱਜਕੱਲ ਆਪਣਾ 34 ਫ਼ੀਸਦੀ ਵਪਾਰ ਕੇਵਲ ਚੀਨ ਨਾਲ ਕਰ ਰਿਹਾ ਹੈਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਉਪ-ਮਹਾਂਦੀਪ ਵਿੱਚ ਚੀਨ ਦਾ ਆਰਥਿਕ ਦਬਦਬਾ ਕਿੰਨਾ ਵਧਦਾ ਜਾ ਰਿਹਾ ਹੈਚੀਨ ਦੀ ਪੂਰੀ ਕੋਸ਼ਿਸ਼ ਹੈ ਕਿ ਜਿਵੇਂ ਪਾਕਿਸਤਾਨ ਨਾਲ ਉਸਨੇ ਬਹੁਤ ਨੇੜਲੇ ਸੰਬੰਧ ਬਣਾਏ ਹਨ, ਉਸੇ ਤਰ੍ਹਾਂ ਬੰਗਲਾਦੇਸ਼ ਵਿੱਚ ਵੀ ਆਪਣੀ ਪੱਕੀ ਠਾਹਰ ਬਣਾ ਕੇ, ਭਾਰਤ ਦੇ ਉੱਤਰ-ਪੂਰਬੀ ਇਲਾਕਿਆਂ ਉੱਤੇ ਦਬਾਅ ਹੋਰ ਵਧਾ ਦਿੱਤਾ ਜਾਵੇਅਰੁਣਾਚਲ ਪ੍ਰਦੇਸ਼ ਉੱਤੇ ਤਾਂ ਉਹ ਪਹਿਲਾਂ ਹੀ ਦਾਅਵੇ ਕਰਦਾ ਰਹਿੰਦਾ ਹੈਇਸੇ ਕਰਕੇ ਭਾਰਤ ਨੂੰ ਬੰਗਲਾਦੇਸ਼ ਨਾਲ ਬਹੁਤ ਹੀ ਸੁਖਾਵੇਂ ਸੰਬੰਧਾਂ ਦੀ ਸਖਤ ਲੋੜ ਹੈ ਕਿਉਂਕਿ ਜੇਕਰ ਉਹ ਵੀ ਪਾਕਿਸਤਾਨ ਵਾਂਗ ਪੂਰੀ ਤਰ੍ਹਾਂ ਚੀਨ ਦੀ ਝੋਲ਼ੀ ਵਿੱਚ ਪੈ ਗਿਆ ਤਾਂ ਭਾਰਤ ਇਸ ਖ਼ਿੱਤੇ ਵਿੱਚ ਭਾਰੀ ਦਬਾਅ ਹੇਠ ਆ ਜਾਏਗਾਭਾਰਤ ਨੂੰ ਉਸ ਨਾਲ ਜੁੜੇ ਰਹਿਣ ਲਈ ਕੇਵਲ ਆਰਥਿਕਤਾ ਦੀ ਥਾਂ, ਧਾਰਮਿਕ, ਸੱਭਿਆਚਾਰਕ, ਵਿਰਾਸਤੀ ਅਤੇ ਭਾਸ਼ਾਈ ਕੜੀਆਂ ਬਹੁਤ ਜ਼ਿਆਦਾ ਅਹਿਮ ਹੋ ਸਕਦੀਆਂ ਹਨ ਕਿਉਂਕਿ ਇਸ ਮਾਮਲੇ ਵਿੱਚ ਚੀਨ, ਭਾਰਤ ਦੇ ਮੁਕਾਬਲੇ ਕਿਤੇ ਵੀ ਨਹੀਂ ਟਿਕ ਸਕਦਾ

1947 ਵਿੱਚ ਜਦੋਂ ਭਾਰਤ, ਭਾਰਤ ਅਤੇ ਪਾਕਿਸਤਾਨ ਨਾਮੀ ਦੋ ਮੁਲਕਾਂ ਵਿੱਚ ਵੰਡਿਆ ਗਿਆ ਤਾਂ ਉਸ ਵੇਲੇ ਪਾਕਿਸਤਾਨ ਦੇ ਵੀ ਦੋ ਹਿੱਸੇ ਸਨਇੱਕ ਹਿੱਸਾ ਭਾਰਤ ਦੇ ਪੱਛਮ ਵਿੱਚ ਅਤੇ ਦੂਜਾ ਪੂਰਬ ਵਿੱਚ ਸੀਪੱਛਮੀ ਹਿੱਸੇ ਨੂੰ ਪੱਛਮੀ ਪਾਕਿਸਤਾਨ ਕਿਹਾ ਗਿਆ ਅਤੇ ਪੂਰਬੀ ਹਿੱਸੇ ਨੂੰ ਪੂਰਬੀ ਪਾਕਿਸਤਾਨਦੋਵੇਂ ਪਾਕਿਸਤਾਨ ਇੱਕ ਦੂਜੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਨ ਅਤੇ ਵਿਚਕਾਰ ਭਾਰਤ ਵਰਗਾ ਵੱਡਾ ਦੇਸ਼ ਸੀ ਜਿਸ ਨਾਲ ਪਾਕਿਸਤਾਨ ਦੀ ਜਨਮਜਾਤ ਦੁਸ਼ਮਣੀ ਪੈ ਚੁੱਕੀ ਸੀਇੱਕ ਪਾਕਿਸਤਾਨ ਤੋਂ ਦੂਜੇ ਪਾਕਿਸਤਾਨ ਤਕ ਜਾਣ ਲਈ ਜਾਂ ਤਾਂ ਭਾਰਤ ਦੇ ਉੱਤੋਂ ਲੰਘ ਕੇ ਹਵਾਈ ਜਹਾਜ਼ ਰਾਹੀਂ ਜਾਇਆ ਜਾ ਸਕਦਾ ਸੀ ਅਤੇ ਜਾਂ ਫਿਰ ਕਈ ਹੋਰ ਹਜ਼ਾਰਾਂ ਕਿਲੋਮੀਟਰ ਦਾ ਵੱਧ ਸਫ਼ਰ ਕਰਕੇ ਸਮੁੰਦਰੀ ਰਸਤੇ ਤੋਂ ਜਾਣਾ ਪੈਂਦਾ ਸੀਇਸ ਕਾਰਨ ਦੋਵੇਂ ਪਾਕਿਸਤਾਨ ਇੱਕ ਦੂਜੇ ਤੋਂ ਟੁੱਟੇ ਹੀ ਰਹਿੰਦੇ ਸਨਭਾਵੇਂ ਕਿ ਮੁਸਲਿਮ ਲੀਗ ਨੇ ਬੜੀ ਰੀਝ ਨਾਲ ਪਾਕਿਸਤਾਨ ਬਣਾਇਆ ਸੀ ਪਰ ਉਸਦੇ ਇਹਨਾਂ ਦੋਹਾਂ ਹਿੱਸਿਆਂ ਵਿੱਚ ਕੇਵਲ ਧਰਾਤਲੀ ਦੂਰੀ ਹੀ ਨਹੀਂ ਸੀ ਸਗੋਂ ਭਾਸ਼ਾਈ ਅਤੇ ਸੱਭਿਆਚਾਰਕ ਦੂਰੀਆਂ ਵੀ ਉੰਨੀਆਂ ਹੀ ਪਕਰੋੜ ਸਨਸੱਤਾ ਦਾ ਅਸਲੀ ਕੇਂਦਰ ਹਮੇਸ਼ਾ ਪੱਛਮੀ ਪਾਕਿਸਤਾਨ ਦੇ ਪੰਜਾਬੀ ਮੁਸਲਮਾਨਾਂ ਕੋਲ ਹੀ ਰਿਹਾ ਜਿਹੜੇ ਪੂਰਬ ਦੇ ਬੰਗਾਲੀਆਂ ਨੂੰ ਵੱਖ-ਵੱਖ ਢੰਗਾਂ ਨਾਲ ਅਪਮਾਨਿਤ ਕਰਨ ਦਾ ਭੋਰਾ ਵੀ ਮੌਕਾ ਨਹੀਂ ਗੁਆਉਂਦੇ ਸਨਇਸੇ ਕਾਰਨ 1947 ਤੋਂ ਬਾਅਦ ਹਮੇਸ਼ਾ ਪੂਰਬੀ ਪਾਕਿਸਤਾਨ, ਪੱਛਮੀ ਪਾਕਿਸਤਾਨ ਦੇ ਖ਼ਿਲਾਫ਼ ਧੁਖਦਾ ਹੀ ਰਿਹਾਇਹ ਧੂਣੀ ਧੁਖਦੀ-ਧੁਖਦੀ ਆਖਰ ਭਾਂਬੜ ਬਣ ਗਈ ਜਿਸ ਕਾਰਨ 1971 ਵਿੱਚ ਪੂਰਬੀ ਪਾਕਿਸਤਾਨ ਨੇ ਪੱਛਮੀ ਪਾਕਿਸਤਾਨ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਅਤੇ ਉਹ ਪਾਕਿਸਤਾਨ ਤੋਂ ਵੱਖਰਾ ਹੋ ਕੇ ਇੱਕ ਨਵਾਂ ਮੁਲਕ ‘ਬੰਗਲਾਦੇਸ਼ਬਣ ਗਿਆਇਸ ਤਰ੍ਹਾਂ ਜਿਹੜੇ ਪਾਕਿਸਤਾਨ ਨੂੰ ਅੱਜ ਅਸੀਂ ਜਾਣਦੇ ਹਾਂ, ਉਹ ਅਸਲ ਵਿੱਚ ਉਸ ਵੇਲੇ ਦੇ ਪਾਕਿਸਤਾਨ ਦਾ ਅੱਧਾ ਹਿੱਸਾ ਅਰਥਾਤ ਪੱਛਮੀ ਪਾਕਿਸਤਾਨ ਹੀ ਹੈਪੂਰਬੀ ਪਾਕਿਸਤਾਨ ਨੂੰ ਅੱਜ ਅਸੀਂ ਬੰਗਲਾਦੇਸ਼ ਵਜੋਂ ਜਾਣਦੇ ਹਾਂ

16 ਕਰੋੜ ਦੀ ਆਬਾਦੀ ਨਾਲ, ਬੰਗਲਾਦੇਸ਼ ਦੁਨੀਆ ਦਾ ਅੱਠਵਾਂ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੈਇਸਦੀ ਤਰੱਕੀ ਦੀ ਰਫ਼ਤਾਰ ਵੇਖਕੇ ਅਰਥਸ਼ਾਸਤਰੀਆਂ ਦੀ ਭਵਿੱਖਬਾਣੀ ਹੈ ਕਿ 2024 ਤਕ ਇਹ ਆਪਣੇ ਨਾਮ ਨਾਲੋਂ ‘ਅਤਿ ਪਛੜੇ ਦੇਸ਼ਦਾ ਧੱਬਾ ਉਤਾਰ ਦੇਵੇਗਾਹੋਰਨਾਂ ਕਾਰਨਾਂ ਤੋਂ ਇਲਾਵਾ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਪਿਛਲੇ ਦਹਾਕਿਆਂ ਵਿੱਚ ਇਸਦੇ ਸ਼ਾਸਕਾਂ ਨੇ ਦਹਿਸ਼ਤਵਾਦ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਅਤੇ ਦੇਸ਼ ਵਿੱਚ ਅੱਤਵਾਦ ਫੈਲਾਅ ਚੁੱਕੇ ਜਾਂ ਫੈਲਾਅ ਰਹੇ ਕੱਟੜ ਧਾਰਮਿਕ ਨੇਤਾਵਾਂ ਨਾਲ ਸਖਤੀ ਨਾਲ ਨਜਿੱਠਿਆ ਹੈਇਸ ਮਾਮਲੇ ਵਿੱਚ ਖ਼ਾਲਿਦਾ ਜ਼ਿਆ ਤੋਂ ਵੀ ਕਿਤੇ ਵੱਧ ਯੋਗਦਾਨ ਸ਼ੇਖ ਹਸੀਨਾ ਦਾ ਹੈ ਜੋ ਕਿ ਦਸੰਬਰ 2018 ਵਿੱਚ ਲਗਾਤਾਰ ਤੀਸਰੀ ਵਾਰ ਮੁਲਕ ਦੀ ਪ੍ਰਧਾਨ ਮੰਤਰੀ ਬਣੀ ਹੈਉਹ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬਰ ਰਹਿਮਾਨ ਦੀ ਬੇਟੀ ਹੈਬੰਗਲਾਦੇਸ਼ ਦੀ ਸਥਾਪਨਾ ਵਿੱਚ ਅਪ੍ਰਤੱਖ ਰੂਪ ਵਿੱਚ ਭਾਰਤ ਦਾ ਵੀ ਯੋਗਦਾਨ ਸੀ ਜਿਸ ਕਾਰਨ ਸ਼ੇਖ ਮੁਜੀਬਰ ਰਹਿਮਾਨ ਦੀ ਭਾਰਤ ਨਾਲ ਬਹੁਤ ਡੂੰਘੀ ਦੋਸਤੀ ਸੀਜਦੋਂ ਤਕ ਉਹ ਬੰਗਲਾਦੇਸ਼ ਦੇ ਮੁਖੀ ਰਹੇ, ਉਦੋਂ ਤਕ ਦੋਵਾਂ ਦੇਸ਼ਾਂ ਵਿੱਚ ਬਹੁਤ ਨਜ਼ਦੀਕੀਆਂ ਵਾਲਾ ਮਾਹੌਲ ਰਿਹਾਪ੍ਰੰਤੂ ਉਸ ਤੋਂ ਬਾਅਦ ਇਹਨਾਂ ਸੰਬੰਧਾਂ ਵਿੱਚ ਕਈ ਉਤਰਾਅ-ਚੜ੍ਹਾ ਆਏ

ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਸ਼ਰਨਾਰਥੀਆਂ ਬਾਰੇ ਵੀ ਮੀਡੀਆ ਵਿੱਚ ਅਕਸਰ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨਇਸੇ ਸੰਬੰਧ ਵਿੱਚ ਦੋਹਾਂ ਦੇਸ਼ਾਂ ਦੀ ਸਰਹੱਦ ਉੱਤੇ ਗੋਲ਼ੀਬਾਰੀ ਵੀ ਆਮ ਜਿਹੀ ਗੱਲ ਹੈਇਸ ਨਾਲ ਪਿਛਲੇ ਦਹਾਕਿਆਂ ਵਿੱਚ ਦੋਵੇਂ ਹੀ ਪਾਸੇ ਹਜ਼ਾਰਾਂ ਮੌਤਾਂ ਵੀ ਹੋ ਚੁੱਕੀਆਂ ਹਨਭਾਰਤੀ ਮੀਡੀਆ ਮੁਤਾਬਕ ਕਈ ਕਰੋੜ ਬੰਗਲਾਦੇਸ਼ੀ ਸ਼ਰਨਾਰਥੀ ਭਾਰਤ ਵਿੱਚ ਰਹਿ ਰਹੇ ਹਨਪਰ ਬੰਗਲਾਦੇਸ਼ੀ ਸਰਕਾਰ ਮੁਤਾਬਕ ਇਹ ਗਿਣਤੀ ਕੁਝ ਹਜ਼ਾਰ ਹੀ ਹੋ ਸਕਦੀ ਹੈਪ੍ਰੰਤੂ ਆਉਣ ਵਾਲੇ ਸਮੇਂ ਵਿੱਚ ਇਹ ਸ਼ਰਨਾਰਥੀਆਂ ਦਾ ਆਉਣਾ ਬਿਲਕੁਲ ਵੀ ਬੰਦ ਹੋ ਸਕਦਾ ਹੈ ਇਸਦਾ ਇੱਕ ਕਾਰਨ ਤਾਂ ਸਿਆਸੀ ਹੈ ਜਿਸਦਾ ਸੰਬੰਧ ਭਾਰਤ ਦੇ ਤੱਤਕਾਲੀ ਨਾਗਰਿਕਤਾ ਕਾਨੂੰਨ ਨਾਲ ਜੁੜਦਾ ਹੈਪ੍ਰੰਤੂ ਦੂਸਰਾ ਕਾਰਨ ਆਰਥਿਕ ਹੈ ਜਿਸਦੇ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆ ਸਕਦੇ ਹਨਬੰਗਲਾਦੇਸ਼ੀ ਸ਼ਰਨਾਰਥੀ ਆਮ ਕਰਕੇ ਗ਼ਰੀਬੀ ਤੋਂ ਤੰਗ ਆ ਕੇ ਰੋਜ਼ਗਾਰ ਦੀ ਭਾਲ ਵਿੱਚ ਹੀ ਭਾਰਤ ਵਿੱਚ ਆਉਂਦੇ ਰਹੇ ਹਨ ਪ੍ਰੰਤੂ ਬੰਗਲਾਦੇਸ਼ ਦੀ ਤਰੱਕੀ ਦੀ ਰਫ਼ਤਾਰ ਵੇਖਕੇ ਲੱਗਦਾ ਨਹੀਂ ਹੁਣ ਉਸਦੇ ਨਾਗਰਿਕਾਂ ਨੂੰ ਰੋਜ਼ਗਾਰ ਦੀ ਭਾਲ ਲਈ ਭਾਰਤ ਆਉਣਾ ਪਏਗਾ

ਦੋਵਾਂ ਮੁਲਕਾਂ ਵਿੱਚ ਛੋਟੇ-ਵੱਡੇ ਸਾਂਝੇ ਦਰਿਆਵਾਂ ਦੇ ਵੱਖ-ਵੱਖ 54 ਵਹਿਣ ਵਗਦੇ ਹਨਇਹਨਾਂ ਵਿੱਚੋਂ ਬ੍ਰਹਮਪੁੱਤਰ, ਫੇਨੀ ਅਤੇ ਤੀਸਤਾ ਦਰਿਆਵਾਂ ਦੇ ਨਾਮ ਤਾਂ ਕਾਫੀ ਮਸ਼ਹੂਰ ਹਨਫੇਨੀ ਦਰਿਆ ਤੋਂ ਭਾਰਤ ਦੇ ਸੂਬੇ ਤ੍ਰਿਪੁਰਾ ਲਈ ਪੀਣ ਦੇ ਪਾਣੀ ਸੰਬੰਧੀ ਸਮਝੌਤਾ ਵੀ ਦੋਵਾਂ ਮੁਲਕਾਂ ਵਿਚਕਾਰ ਹੋਇਆ ਹੈਪ੍ਰੰਤੂ ਤੀਸਤਾ ਦਰਿਆ ਸੰਬੰਧੀ ਰੇੜਕਾ ਬਹੁਤ ਸਾਰੇ ਸਾਲਾਂ ਤੋਂ ਬਾਦਸਤੂਰ ਜਾਰੀ ਹੈ ਜਿਸ ਨੂੰ ਜਲਦੀ ਹੱਲ ਕਰਨ ਦੀ ਲੋੜ ਹੈਦੋਵੇਂ ਹੀ ਮੁਲਕ ਦੱਖਣੀ ਏਸ਼ੀਆ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਵੀ ਮੈਂਬਰ ਹਨਉਂਜ ਤਾਂ ਸਾਰਕ ਦੇਸ਼ਾਂ ਨੂੰ ਏਕੀਕ੍ਰਿਤ ਟਰਾਂਸਪੋਰਟ ਪ੍ਰਣਾਲੀ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਹਵਾਈ ਰਸਤਿਆਂ ਦੀ ਬਜਾਇ ਸੜਕੀ ਰਸਤਿਆਂ ਦੀ ਵਰਤੋਂ ਵੱਲ ਧਿਆਨ ਦੇਣਾ ਚਾਹੀਦਾ ਹੈਸਾਰਕ ਦੇਸ਼ਾਂ ਨੂੰ ਕਾਬਲ, ਲਾਹੌਰ, ਦਿੱਲੀ ਅਤੇ ਢਾਕਾ ਤਕ ਟਰਾਂਸਪੋਰਟ ਕੋਰੀਡੋਰ ਬਣਾ ਕੇ ਆਪਣੇ ਵਪਾਰਕ ਅਤੇ ਵਿਰਾਸਤੀ ਰਿਸ਼ਤਿਆਂ ਨੂੰ ਹੋਰ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈਪਰ ਜੇਕਰ ਪਾਕਿਸਤਾਨ ਨਾਲ ਸਹਿਮਤੀ ਨਾ ਵੀ ਬਣ ਸਕੇ ਤਾਂ ਭਾਰਤ ਅਤੇ ਬੰਗਲਾਦੇਸ਼ ਤਾਂ ਇੰਜ ਕਰ ਹੀ ਸਕਦੇ ਹਨਇਸੇ ਰੂਟ ਨੂੰ ਅੱਗੇ ਮਿਆਂਮਾਰ, ਥਾਈਲੈਂਡ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਤਕ ਵੀ ਵਧਾਇਆ ਜਾ ਸਕਦਾ ਹੈਇੰਜ ਸਾਰਕ ਅਤੇ ਆਸੀਆਨ ਦੇਸ਼ਾਂ ਵਿੱਚ ਰਿਸ਼ਤੇ ਹੋਰ ਵੀ ਦੋਸਤਾਨਾ ਹੋ ਸਕਦੇ ਹਨ

ਭਾਵੇਂ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਬੰਗਲਾਦੇਸ਼ ਭਾਰਤ ਦੇ ਉਲਟ ਚੀਨ ਦੇ ਹੱਕ ਵਿੱਚ ਜਾ ਕੇ ਖੜ੍ਹ ਜਾਵੇਕਿਉਂਕਿ ਉਹ ਜਾਣਦਾ ਹੈ ਕਿ ਚੀਨ ਪੂਰੇ ਏਸ਼ੀਆ ਦਾ ਪਾਵਰਹਾਊਸ ਬਣਨ ਦੀ ਤਾਕ ਵਿੱਚ ਹੈ ਅਤੇ ਇਹ ਛੋਟੇ ਗੁਆਂਢੀਆਂ ਲਈ ਖ਼ਤਰੇ ਦੀ ਘੰਟੀ ਹੈ. ਪਰ ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੇ ਨਾਅਰੇ, ਬੰਗਲਾਦੇਸ਼ ਦੇ ਕੱਟੜਵਾਦੀਆਂ ਨੂੰ ਚੀਨ ਦੀ ਹਮਾਇਤ ਦਾ ਬਹਾਨਾ ਦੇ ਰਹੇ ਹਨ. ਇਸ ਲਈ ਬਹੁਤੇ ਰਣਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜੋਕੇ ਹਾਲਾਤ ਵਿੱਚ ਭਾਰਤੀ ਮੀਡੀਆ ਅਤੇ ਭਾਰਤੀ ਹਾਕਮਾਂ ਨੂੰ ਆਪਣੀ ਬੋਲ-ਬਾਣੀ ਵਿੱਚ ਬੰਗਲਾਦੇਸ਼ ਦੀ ਤੁਲਨਾ ਪਾਕਿਸਤਾਨ ਨਾਲ ਕਰਨੀ ਬੰਦ ਕਰ ਦੇਣੀ ਚਾਹੀਦੀ ਹੈਇਹ ਨਾ ਹੋਵੇ ਕਿ ਜਿਵੇਂ ਨੇਪਾਲ, ਚੀਨ ਦੀ ਝੋਲ਼ੀ ਪੈਂਦਾ ਜਾ ਰਿਹਾ ਹੈ, ਕੱਲ੍ਹ ਨੂੰ ਬੰਗਲਾਦੇਸ਼ ਵੀ ਦੂਜਾ ਪਾਕਿਸਤਾਨ ਬਣ ਕੇ ਚੀਨ ਦਾ ਲੰਗੋਟੀਆ ਯਾਰ ਬਣ ਜਾਵੇਜੇਕਰ ਭਾਰਤ ਨਾਲ ਉਸਦੇ ਸੰਬੰਧ ਵਿਗੜਦੇ ਹਨ ਤਾਂ ਭਾਰਤ ਤਿੰਨ ਪਾਸਿਓਂ ਦੁਸ਼ਮਣਾਂ ਨਾਲ ਘਿਰ ਜਾਏਗਾਇਸ ਲਈ ਕੂਟਨੀਤਕ ਪੱਖ ਤੋਂ ਬੰਗਲਾਦੇਸ਼ ਵਰਗੇ ਮੁਸਲਿਮ ਬਹੁਗਿਣਤੀ ਵਾਲੇ ਮੁਲਕ ਦੀ ਭਾਰਤ ਨਾਲ ਸਾਂਝ ਬਰਕਰਾਰ ਰਹਿਣੀ ਸਮੇਂ ਦੀ ਲੋੜ ਹੈ। ਭਾਰਤ ਨੂੰ ਤਾਂ ਸਗੋਂ ਚਾਹੀਦਾ ਹੈ ਕਿ ਉਹ ਬੰਗਲਾਦੇਸ਼ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵੀ ਆਪਣਾ ਮੁੱਖ ਸਹਿਯੋਗੀ ਬਣਾ ਕੇ ਰੱਖੇਇਸ ਨਾਲ ਸਾਡਾ ਬਹੁਕੌਮੀ ਸੱਭਿਆਚਾਰ ਵਾਲਾ ਅਕਸ ਵੀ ਬਰਕਰਾਰ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2378)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: (91 - 94171 - 93193)
Email: (gurditgs@gmail.com)

More articles from this author