SukhminderSekhon7ਪਰ ਉਦੋਂ ਹੀ ਮੇਰੇ ਹੋਸ਼ੋ-ਹਵਾਸ ਪਸਤ ਹੋ ਗਏ ਜਦੋਂ ਕਿਸੇ ਦੇ ਕਰਾਰੇ ਬੋਲਾਂ ਨੇ ...
(4 ਮਾਰਚ 2023)
ਇਸ ਸਮੇਂ ਪਾਠਕ: 242.


ਨਿੱਕਾ ਨਿਆਣਾ ਸਾਂ
, ਮਾਂ ਬਾਪ ਜਿੱਧਰ ਨੂੰ ਲੈ ਤੁਰਦੇ ਚਲਾ ਜਾਂਦਾਭੈਣ ਭਰਾ ਤੇ ਰਿਸ਼ਤੇਦਾਰਾਂ ਨਾਲ ਵੀ ਤੁਰਿਆ ਰਹਿੰਦਾਜਿਵੇਂ ਕਹਿੰਦੇ ਨੇ ਮੁੱਲਾਂ ਦੀ ਦੌੜ ਮਸੀਤ ਤਕ, ਸਾਡਾ ਗੁਰਦੁਆਰਿਆਂ ਵਿੱਚ ਜਾਣਾ ਵਧੇਰੇ ਹੁੰਦਾ ਚੂੰਕਿ ਪੀੜ੍ਹੀਆਂ ਤੋਂ ਸਿੱਖੀ ਸੰਸਕਾਰ ਸਾਡੇ ਜੀਵਨ ਦਾ ਅਟੁੱਟ ਅੰਗ ਰਹੇ ਹਨਰਤਾ ਉਡਾਰ ਹੋਣ ’ਤੇ ਆਪਣੇ ਗੁਆਂਢੀਆਂ ਤੇ ਯਾਰ ਬੇਲੀਆਂ ਨਾਲ ਵੀ ਗੁਰਦੁਆਰਿਆਂ ਵਿੱਚ ਪੂਰੀ ਸ਼ਰਧਾ ਨਾਲ ਮੱਥਾ ਜਾ ਟੇਕਦਾਬੇਸ਼ਕ ਅਥਾਹ ਸ਼ਰਧਾ ਸੀ ਪਰ ਪਾਠ ਉਪਰੰਤ ਮਿਲਣ ਵਾਲੇ ਕੜਾਹ ਪ੍ਰਸ਼ਾਦ ਤੇ ਲੰਗਰ ਲਈ ਖਾਸ ਉਤਸ਼ਾਹ ਹੁੰਦਾਨਾਭੇ ਘੋੜਿਆਂ ਵਾਲਾ ਗੁਰਦੁਆਰਾ ਤੋਂ ਇਲਾਵਾ ਦੂਸਰੇ ਗੁਰਦੁਆਰਿਆਂ ਵਿੱਚ ਜਾਕੇ ਵੀ ਸਕੂਨ ਮਿਲਦਾਨੇੜ-ਤੇੜ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਲਏ ਸਨ ਪਰ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਜਾਣ ਦਾ ਕਦੇ ਸਬੱਬ ਨਾ ਬਣਿਆ ਇੱਕ ਬਾਰ ਬਸੰਤ ਪੰਚਮੀ ਦੇ ਸਲਾਨਾ ਉਤਸਵ ’ਤੇ ਦੁਖਨਿਵਾਰਨ ਸਾਹਿਬ ਜਾਣ ਬਾਰੇ ਘਰਦਿਆਂ ਨਾਲ ਗੱਲਬਾਤ ਕੀਤੀ ਤਾਂ ਬੀਬੀ ਕਹਿਣ ਲੱਗੀ, “ਦੇਖ, ਪੇਪਰ ਸਿਰ ’ਤੇ ਨੇ, ਪੜ੍ਹਨ ਲਿਖਣ ਵੱਲ ਧਿਆਨ ਦੇ … ਮਿੱਤਰਾਂ ਬੇਲੀਆਂ ਨਾਲ ਵਿਚਾਰ ਕੀਤੀ ਤਾਂ ਉਨ੍ਹਾਂ ਦਾ ਵੀ ਲਗਭਗ ਇਹੋ ਉੱਤਰ ਸੀਪਰ ਮੇਰੇ ਮਨ ਵਿੱਚ ਦੁੱਖ ਨਿਵਾਰਨ ਸਾਹਿਬ ਜਾਣ ਦਾ ਉਤਸ਼ਾਹ ਮੱਠਾ ਨਾ ਪਿਆਮੈਂ ਪੁਸਤਕਾਂ ਵਿੱਚ ਇਸਦੀ ਇਤਿਹਾਸਕ ਮਹੱਤਤਾ ਬਾਰੇ ਪੜ੍ਹ ਰੱਖਿਆ ਸੀ, ਜਿਵੇਂ ਸ਼੍ਰੀ ਹਰਮਿੰਦਰ ਸਾਹਿਬ ਦੀ ਅਹਿਮੀਅਤ ਦਾ ਵੀ ਮੈਨੂੰ ਗਿਆਨ ਹੋ ਗਿਆ ਸੀ

ਦਸਾਂ ਗੁਰੂਆਂ ਨੂੰ ਮੈਂ ਆਪਣੇ ਮਨ ਵਿੱਚ ਵਸਾ ਲਿਆ ਸੀਸ੍ਰੀ ਰਾਮ ਦਾਸ ਜੀ ਨੇ ਮੀਆਂ ਮੀਰ ਜੀ ਤੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਕੇ ਜਿੱਥੇ ਧਰਮ ਨਿਰਪੱਖਤਾ ਦਾ ਪ੍ਰਮਾਣ ਪੇਸ਼ ਕੀਤਾ ਸੀ, ਉੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪਵਿੱਤਰ ਸਥਾਨ ਨੂੰ ਮੁਕੰਮਲ ਕਰਨ ਦਾ ਬੀੜਾ ਉਠਾਇਆਗੁਰੂ ਗਰੰਥ ਸਾਹਿਬ ਦੇ ਸੰਪਾਦਨ ਦੀ ਜ਼ਿੰਮੇਵਾਰੀ ਬਾਰੇ ਵੀ ਹਰ ਗਿਆਨਵਾਨ ਪੁਰਖ ਨੂੰ ਹੀ ਨਹੀਂ, ਬਲਕਿ ਹਰ ਇਕ ਸ਼ਰਧਾਲੂ ਨੂੰ ਵੀ ਪਤਾ ਹੀ ਹੈ ਨੌਂਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸ੍ਰੀ ਦੁਖਨਿਵਾਰਨ ਸਾਹਿਬ ਦੀ ਇਤਿਹਾਸਕ ਜਾਣਕਾਰੀ ਬਾਰੇ ਵੀ ਥੋੜ੍ਹਾ ਥੋੜ੍ਹਾ ਇਲਮ ਸੀਗੁਰੂ ਨਾਨਕ ਦੇਵ ਜੀ ਨੂੰ ਵੀ ਸਕੂਲੀ ਕੋਰਸੀ ਕਿਤਾਬਾਂ ਵਿੱਚ ਪੜ੍ਹਿਆ ਸੀਜਪੁਜੀ ਸਾਹਿਬ ਦਾ ਗੁਟਕਾ ਸਾਹਿਬ ਤੋਂ ਮਨ ਨਾਲ ਪਾਠ ਵੀ ਕਰਨ ਲੱਗਾ ਸਾਂਜਪੁਜੀ ਦਾ ਪਾਠ ਜਿੱਥੇ ਮਨ ਨੂੰ ਆਨੰਦਿਤ ਕਰ ਦਿੰਦਾ, ਉੱਥੇ ਕੰਧ ’ਤੇ ਲੱਗੀਆਂ ਗੁਰੂਆਂ ਦੀਆਂ ਤਸਵੀਰਾਂ ਨੂੰ ਵੀ ਨਮਨ ਕਰਦਾਕੱਚੇ ਮਨ ਵਿੱਚ ਵਿਚਾਰ ਉਤਪਨ ਹੁੰਦੇ- ਸੁੱਖੀ ਸਿਆਂ, ਇਨ੍ਹਾਂ ਅੱਗੇ ਮੱਥਾ ਟੇਕਿਆ ਕਰ, ਕ੍ਰਮਕਾਰ ਗੁਰੂਆਂ ਦੇ ਨਾਮ ਲੈਣ ਉਪਰੰਤ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਸ਼ਬਦ ਉਚਾਰਿਆ ਕਰ, ਸਾਰੇ ਦੁੱਖ ਕੱਟੇ ਜਾਣਗੇ ... ਤੇ ਖਾਸ ਕਰਕੇ ਤੂੰ ਸਕੂਲ ਦੀ ਹਰ ਕਲਾਸ ਵਿੱਚੋਂ ਪਾਸ ਹੀ ਨਹੀਂ ਹੋਵੇਂਗਾ, ਬਲਕਿ ਤੇਰੇ ਚੰਗੇ ਨੰਬਰ ਆਉਣਗੇ ਵਿਸ਼ੇਸ਼ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਤੇ ਉਨ੍ਹਾਂ ਦੇ ਸਿੱਖ ਪਿਆਰਿਆਂ ਦੇ ਜਜ਼ਬੇ ਤੇ ਕੁਰਬਾਨੀਆਂ ਅੱਗੇ ਮੇਰਾ ਸਿਰ ਸ਼ਰਧਾ ਨਾਲ ਝੁਕ-ਝੁਕ ਜਾਂਦਾ ਸੀਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮੇਰੀ ਸੋਚ ਸ਼ਰਧਾਮਈ ਤਾਂ ਸੀ ਹੀ, ਪ੍ਰੰਤੂ ਰਫਤਾ ਰਫਤਾ ਮੈਨੂੰ ਉਨ੍ਹਾਂ ਦੀ ਕੁਦਰਤੀ-ਪਹੁੰਚ ਤੇ ਡੂੰਘੇ ਗਿਆਨ ਬਾਰੇ ਵੀ ਚਾਨਣ ਹੋਣ ਲੱਗਾ ਸੀ, ਖਾਸ ਕਰਕੇ ਉਨ੍ਹਾਂ ਦੀਆਂ ਉਦਾਸੀਆਂ, ਵਹਿਮਾਂ ਭਰਮਾਂ ਤੋਂ ਮੁਕਤ ਸਮਾਜ ਸਿਰਜਣ ਦਾ ਸੁਪਨਾ, ਗੋਸ਼ਠੀਆਂ, ਵਿਚਾਰ ਚਰਚਾ ਤੇ ਮੁੜ ਆਪਣੀ ਜ਼ਮੀਨ ’ਤੇ ਖੇਤੀ ਕਰਨੀਬਾਲਾ, ਮਰਦਾਨਾ ਜਿਹੇ ਸਾਥੀਆਂ ਨਾਲ ਸੰਗਤ ਤੇ ਇਲਾਹੀ ਬਾਣੀ …

ਸ਼ਾਇਦ ਇਹੋ ਕਾਰਨ ਸੀ ਕਿ ਗੁਰੂ ਨਾਨਕ ਮੇਰੇ ਹਰ ਵੇਲੇ ਸੰਗੀ-ਸਹਾਈ ਹੁੰਦੇਮੈਂ ਉਸ ਰੁਹਾਨੀ ਸ਼ਖਸੀਅਤ ਬਾਰੇ ਕਿਆਸਦਿਆਂ ਕੇਵਲ ਆਨੰਦਿਤ ਹੀ ਨਾ ਹੁੰਦਾ, ਬਲਕਿ ਵੈਰਾਗਮਈ ਵੀ ਹੋ ਜਾਂਦਾਕਈ ਬਾਰ ਤਾਂ ਆਪ ਮੁਹਾਰੇ ਹੀ ਮੇਰੀਆਂ ਅੱਖਾਂ ਵੀ ਛਲਕਣ ਲੱਗਦੀਆਂਬਾਬਾ ਨਾਨਕ ਤੇ ਸਿੱਖੀ ਸੰਸਕਾਰਾਂ ਦੇ ਸਤਿਕਾਰ ਨੇ ਮੈਨੂੰ ਬਸੰਤ ਪੰਚਮੀ ਦੇ ਸ਼ੁਭ ਅਵਸਰ ’ਤੇ ਘਰਦਿਆਂ ਤੋਂ ਚੋਰੀ ਬੱਸ ਸਟੈਂਡ ਵੱਲ ਤੋਰ ਦਿੱਤਾਜੇਬ ਖਰਚੀ ਵਿੱਚੋਂ ਕੀਤੀ ਬੱਚਤ ਵਿੱਚੋਂ ਮੈਂ ਬੱਸ ਦਾ ਕਿਰਾਇਆ ਅਦਾ ਕੀਤਾਆਮ ਦਿਨਾਂ ਵਿੱਚ ਉਦੋਂ ਮੈਂ ਪਟਕਾ ਹੀ ਬੰਨ੍ਹਦਾ ਸਾਂ, ਪ੍ਰੰਤੂ ਉਸ ਦਿਨ ਮੈਂ ਆਪਣੇ ਹਿਸਾਬ ਨਾਲ ਸਿਰ ’ਤੇ ਦਸਤਾਰ ਸਜਾ ਲਈ ਸੀਬਾਰ ਬਾਰ ਮੇਰੇ ਹੱਥ ਮੇਰੀ ਪੱਗ ’ਤੇ ਜਾ ਰਹੇ ਸਨਬੱਸ ਵਿੱਚ ਬੈਠਿਆਂ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਵੱਖਰਾ ਤੇ ਨਿਆਰਾ ਹੀ ਸਮਝਣ ਲੱਗਾਜਿਵੇਂ ਨਿੱਕਾ ਨਵਾਬ ਹੋਵਾਂਪਰ ਪਟਿਆਲਾ ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਬੱਸ ਵਿੱਚ ਕੋਈ ਖਰਾਬੀ ਪੈ ਗਈਬੱਸੋਂ ਉੱਤਰੀਆਂ ਸਵਾਰੀਆਂ ਨਾਲ ਮੈਂ ਵੀ ਭੀੜ ਦਾ ਹਿੱਸਾ ਬਣਿਆ ਆਪਣੇ ਨਿੱਕੇ ਨਿੱਕੇ ਕਦਮ ਵਧਾਉਣ ਲੱਗਾਪੰਜ ਸੱਤ ਮਿੰਟ ਤੁਰਨਾ ਬਹੁਤ ਹੀ ਉਤਸ਼ਾਹ ਭਰਿਆ ਤੇ ਇਲਹਾਮ ਵਾਲਾ ਸੀਪਰ ਉਦੋਂ ਹੀ ਮੇਰੇ ਹੋਸ਼ੋ-ਹਵਾਸ ਪਸਤ ਹੋ ਗਏ ਜਦੋਂ ਕਿਸੇ ਦੇ ਕਰਾਰੇ ਬੋਲਾਂ ਨੇ ਮੇਰੇ ਕੰਨਾਂ ਨੂੰ ਛਲਣੀ ਹੀ ਕਰ ਦਿੱਤਾ, “ਕਿੱਧਰ ਤੁਰਿਆ ਜਾਨੈ … ਬੂਟਾਂ ਸਣੇ? … ਤੈਨੂੰ ਬਣਾਈਏ ਬੰਦਾ? … ਗੁਰੂ ਘਰ ਦੀ ਬੇਦਅਬੀ? ਮਾਰੋ ਉਏ ਡਾਂਗ ਇਸ ਸਿਰ ਫਿਰੇ ਦੇ …

ਇੱਕ ਡਾਂਗ ਤੇ ਦੂਸਰੇ ਬਰਛੇ ਵਾਲੇ ਭਾਈ ਦੇ ਬੋਲਾਂ ਦਾ ਡਰਿਆ ਤੇ ਡੰਗਿਆ ਮੈਂ ਪਿਛਾਂਹ ਵੱਲ ਨੂੰ ਤੇਜ਼ੀ ਨਾਲ ਨੱਠਿਆ ਅਤੇ ਭੀੜ ਨੂੰ ਚੀਰਦਿਆਂ ਬੱਸ ਸਟੈਂਡ ਦੇ ਨੇੜੇ ਜਾ ਕੇ ਹੀ ਸਾਹ ਲਿਆਹਾਲਾਂਕਿ ਕੁਝ ਸ਼ਰਧਾਲੂਆਂ ਨੇ ਹਾਅ ਦਾ ਨਾਆਰਾ ਵੀ ਮਾਰਿਆ ਸੀ, ਜੋ ਮੇਰੇ ਡਰ-ਭੈਅ ਵਿੱਚ ਗੁਆਚ ਕੇ ਰਹਿ ਗਿਆ ਸੀਬੱਸ ਸਟੈਂਡ ਦੇ ਇੱਕ ਬੈਂਚ ’ਤੇ ਬੈਠਕੇ ਰਤਾ ਸਬਰ ਤੇ ਸ਼ਿੱਦਤ ਨਾਲ ਮੈਂ ਸੋਚਣ ਲੱਗਾ ਕਿ ਆਖਰ ਉਹ ਸੇਵਾਦਾਰ ਮੈਨੂੰ ਡੰਡਾ, ਬਰਛਾ ਲੈ ਕੇ ਕਿਉਂ ਪੈ ਨਿਕਲੇ ਸਨ? ਅਚਨਚੇਤ ਮੇਰੀ ਨਿਗਾਹ ਮੇਰੇ ਪੈਰਾਂ ’ਤੇ ਪਈ ਕਿਉਂਕਿ ਮੇਰੇ ਪੈਰਾਂ ਵਿੱਚ ਨਿੱਕੇ ਨਿੱਕੇ ਬੂਟ ਸਨ ਸ਼ਾਇਦ ਅਣਜਾਣੇ ਹੀ ਸਹਿਜ ਤੇ ਭਾਵੁਕ ਅਵਸਥਾ ਵਿੱਚ ਮੈਂ ਸੰਗਤਾਂ ਨਾਲ ਰਤਾ ਅਗਾਂਹ ਲੰਘ ਗਿਆ ਸਾਂਇਸ ਘਟਨਾ ਦਾ ਕਈ ਦਿਨ ਅਤੇ ਰਾਤਾਂ ਮੇਰੇ ’ਤੇ ਅਸਰ ਰਿਹਾਘਰ ਆ ਕੇ ਮੈਂ ਗੁਰੂਆਂ ਦੀਆਂ ਤਸਵੀਰਾਂ ਅੱਗੇ ਝੁਕ-ਝੁਕ ਕੇ ਮੱਥਾ ਟੇਕਿਆ ਤੇ ਜਪੁਜੀ ਸਾਹਿਬ ਦਾ ਸਵੇਰੇ ਉੱਠਕੇ ਪਾਠ ਕੀਤਾਇੱਕ ਸ਼ਰਧਾਲੂ ਬਾਲ-ਮਨ ’ਤੇ ਪਈ ਖਰੋਂਚ ਅੱਜ ਵੀ ਮੇਰੇ ਜ਼ਿਹਨ ਵਿੱਚ ਤਾਜ਼ਾ ਹੈਦਹਾਕਿਆਂ ਬਾਅਦ ਵੀ ਸ਼ਾਇਦ ਹਾਲਾਤ ਬਦਲੇ ਨਹੀਂ ਹਨ, ਚੂੰਕਿ ਅੱਜ ਵੀ ਬਾਬਾ ਨਾਨਕ ਦੇ ਚਿੰਤਨ ਤੇ ਫਿਲਾਸਫੀ ਅਤੇ ਕਰਾਂਤੀਕਾਰੀ ਵਿਚਾਰਾਂ ਤੋਂ ਅਸੀਂ ਬਹੁਤੇ ਜਣੇ ਅਭਿੱਜ ਤੇ ਅਵੇਸਲੇ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3829)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਸੁਖਮਿੰਦਰ ਸੇਖੋਂ

ਸੁਖਮਿੰਦਰ ਸੇਖੋਂ

Phone: India (91 - 98145 - 07693)
Email: (sukhmindersinghsekhon@gmail.com)

More articles from this author