SukhminderSekhon7ਹਰਕਿਸ਼ਨ ਦੇ ਬਿਰਧ ਮਾਂ ਬਾਪ ਤੋਂ ਇਹ ਦ੍ਰਿਸ਼ ਦੇਖਿਆ ਨਾ ਗਿਆ।ਉਹ ਸੁੰਨ ਹੋ ਗਏ ...।
(23 ਅਕਤੂਬਰ 2020)

 

ਸਵੇਰੇ ਸਵੇਰੇ ਹੀ ਇਹ ਹਾਦਸਾ ਵਾਪਰ ਗਿਆ ਸੀਕੋਈ ਧੁੰਦ ਜਾਂ ਹਨੇਰਾ ਵੀ ਨਹੀਂ ਸੀਉਹ ਨਾ ਸਾਈਕਲ ’ਤੇ ਸੀ, ਨਾ ਸਕੂਟਰ, ਮੋਟਰਸਾਈਕਲ ਜਾਂ ਕਾਰ ਵਿੱਚਉਹ ਬੱਸ ਵਿੱਚ ਵੀ ਨਹੀਂ ਸੀ ਫਿਰ ਵੀ ਇਹ ਹਾਦਸਾ ਵਾਪਰ ਗਿਆ ਸੀ ... ਇਹ ਮਨਹੂਸ ਘਟਨਾ ...

ਉਹ ਤਾਂ ਸਵੇਰੇ ਹਮੇਸ਼ਾ ਵਾਂਗ ਘਰੋਂ ਤੁਰਿਆ ਸੀ, ਆਪਣੀਆਂ ਡਿਗਰੀਆਂ ਨਾਲ ਲੈਸ ਨੌਕਰੀ ਦੀ ਭਾਲ ਵਿੱਚਹਰਕਿਸ਼ਨ ਘਰਦਿਆਂ ਦਾ ਇਕਲੌਤਾ ਪੁੱਤਰ ਸੀਸੁੱਖਾਂ ਸੁੱਖ ਕੇ ਆਖਰ ਗੁਰੂ ਮਹਾਰਾਜ ਅੱਗੇ ਅਧੇੜ ਉਮਰ ਵਿੱਚ ਗੁਰਨਾਮ ਸਿੰਘ ਤੇ ਦਯਾਵੰਤੀ ਦੇ ਘਰ ਉਸਦਾ ਜਨਮ ਹੋਇਆ ਸੀ

‘ਦੇਖੀਂ ਪੁੱਤ ਬਚ ਕੇ ਰਹੀਂ ... ਅੱਜਕੱਲ੍ਹ ਭੀੜ ਬੜੀ ਰਹਿੰਦੀ ਏ ਸੜਕਾਂ ’ਤੇ’ ਮਾਂ ਦੀ ਨਸੀਹਤ ਹੁੰਦੀ ਬਾਪ ਨੂੰ ਵੀ ਆਪਣੇ ਪੁੱਤਰ ਦਾ ਫਿਕਰ ਰਹਿੰਦਾ, “ਹਾਂਅ ਪੁੱਤ ਕਿਸ਼ਨ! ਟ੍ਰੈਫਿਕ ਬੌਹਤ ਰੈਂਹਦੀ ਏ ... ਕਾਸ਼! ਤੈਨੂੰ ਕਿਤੇ ਕੰਮ ਧੰਦਾ ਮਿਲ ਜਾਵੇ

ਅੱਜ ਸਵੇਰੇ ਹੀ ਹਰਕਿਸ਼ਨ ਕਿਸੇ ਸਰਕਾਰੀ ਦਫਤਰ ਲਈ ਨੌਕਰੀ ਦੀ ਤਲਾਸ਼ ਵਿੱਚ ਨਿਕਲਿਆ ਸੀ ਕਿ ਗਈ ਰਾਤ ਤਕ ਘਰ ਨਾ ਮੁੜਿਆਮਾਂ ਬਾਪ ਨੂੰ ਡਾਢੀ ਚਿੰਤਾ ਹੋਣ ਲੱਗੀਮੋਬਾਇਲ ਵੀ ਬੰਦ ਆ ਰਿਹਾ ਸੀ

“ਪੈਦਲ ਈ ਗਿਐ, ਕਿਤੇ ਰਸਤੇ ਵਿੱਚ ਹੀ ਕੋਈ ਐਕਸੀਡੈਂਟ?” ਮਾਂ ਪਿਓ ਦੀ ਚਿੰਤਾ ਸੀ

ਅੱਜ ਸਵੇਰੇ ਹੀ ਅਜੇ ਹਰਕਿਸ਼ਨ ਆਪਣੀ ਗਲੀ ਦਾ ਮੋੜ ਮੁੜਕੇ ਮੇਨ ਸੜਕ ’ਤੇ ਪਿਆ ਸੀ ਕਿ ਕੁਝ ਮੂੰਹ-ਚਿਹਰਾ ਢਕੇ ਬੰਦਿਆਂ ਨੇ ਉਸ ਨੂੰ ਆਪਣੀ ਗੱਡੀ ਵਿੱਚ ਸੁੱਟ ਲਿਆ ਸੀਉਸ ਦੀਆਂ ਅੱਖਾਂ ਬੰਨ੍ਹ ਦਿੱਤੀਆਂ ਸਨ ਤੇ ਮੂੰਹ ਵਿੱਚ ਲੀਰਾਂ ਤੰਨ ਦਿੱਤੀਆਂ ਸਨਅਗਵਾਕਾਰ ਉਸ ਨੂੰ ਇੱਕ ਅਣਪਛਾਤੀ ਥਾਂ ਤੇ ਲੈ ਗਏ, ਜਿੱਥੇ ਹਨੇਰਾ ਹਨੇਰਾ ਸੀ ਚਾਨਣ ਦੀ ਕੇਵਲ ਇੱਕ ਲਕੀਰ ਜਿਹੀ ਹੀ ਨਜ਼ਰ ਆ ਰਹੀ ਸੀਉਨ੍ਹਾਂ ਅਗਵਾਕਾਰੀਆਂ ਦੇ ਚਿਹਰੇ ਢਕੇ ਹੋਏ ਸਨ, ਕੇਵਲ ਅੱਖਾਂ ਹੀ ਦਿਖਦੀਆਂ ਸਨ

“ਤੁਸੀਂ ਮੈਂਨੂੰ ਇੱਥੇ ਕਿਉਂ ਲਿਆਏ ਹੋ? ਕੀ ਚਾਹੁੰਦੇ ਹੋ ਤੁਸੀਂ?” ਹਰਕਿਸ਼ਨ ਨੇ ਆਪਣੇ ਅੰਦਰ ਹੌਸਲਾ ਇਕੱਤਰ ਕਰਕੇ ਪੁੱਛਿਆ

ਅਗਵਾਕਾਰ ਚਾਰ ਕੁ ਜਣੇ ਸਨਉਨ੍ਹਾਂ ਹੁਣ ਆਪਣੇ ਚਿਹਰਿਆਂ ਤੋਂ ਨਕਾਬ ਹਟਾ ਲਏ ਸਨਉਨ੍ਹਾਂ ਵਿੱਚੋਂ ਇੱਕ ਗੰਜਾ ਸੀ, ਪ੍ਰੰਤੂ ਉਸਨੇ ਵੱਡੀਆਂ ਮੋਟੀਆਂ ਕੁੰਡਲਦਾਰ ਮੁੱਛਾਂ ਰੱਖੀਆਂ ਹੋਈਆਂ ਸਨ ਇੱਕ ਦੇ ਮੁੱਛ ਦਾਹੜੀ ਸੀ, ਇੱਕ ਪੂਰਾ ਕਲੀਨਸ਼ੇਵ ਸੀ, ਸਫਾ ਚੱਟਚੌਥੇ ਦੇ ਪਗੜੀਨੁਮਾ ਟੋਪੀ ਪਹਿਨੀ ਹੋਈ ਸੀ

“ਅਸੀਂ ਦੱਸਦੇ ਆਂ, ਅਸੀਂ ਕੌਣ ਆਂ।” ਗੰਜਾ ਮੁੱਛਲ ਬੋਲਿਆ, “ਅਸੀਂ ਆਪਣੀ ਕੌਮ ਤੇ ਮਜ਼ਹਬ ਦੇ ਸੇਵਕ ਹਾਂ ... ਖਾੜਕੂ, ...ਜੁਝਾਰੂ ਅਸੀਂ ਤੈਨੂੰ ਵੀ ਆਪਣੀ ਜਥੇਬੰਦੀ ਵਿੱਚ ਸ਼ਾਮਲ ਕਰਕੇ ਤੈਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਕੇ ਇੱਕ ਯੋਧਾ ਬਣਾਵਾਂਗੇ ... ਇੱਕ ਜੁਝਾਰੂ ... ਖਾੜਕੂ

“ਇਸਦਾ ਮਤਲਬ ਤੁਸੀਂ ਅੱਤਵਾਦੀ ਹੋ? ਇੰਤਹਾਪਸੰਦ? ਹਰਕਿਸ਼ਨ ਸੱਚ ਦੇ ਸਨਮੁੱਖ ਹੋਇਆ

“ਖਬਰਦਾਰ! ਜੇ ਤੂੰ ਸਾਡੇ ਲਈ ਇਹ ਘਿਨਾਉਣੇ ਤੇ ਘਟੀਆ ਲਫਜ਼ ਵਰਤੇਸਾਡਾ ਮਕਸਦ ਸਾਫ ਏ ... ਇਸ ਮੁਲਕ ਦੇ ਗੱਦਾਰਾਂ ਤੋਂ ਨਿਜਾਤ ਅਸੀਂ ਪੂਰਣ ਆਜਾਦੀ ਚਾਹੁੰਦੇ ਹਾਂ ਤੇ ਆਪਣੀ ਕੌਮ ਤੇ ਮਜਜ਼ ਬ ਖਾਤਰ ਜੰਗ ਲੜਦੇ ਹਾਂ ... ਤਾਂ ਕਿ ਆਪਣੇ ਧਰਮ ਦਾ ਝੰਡਾ ਬੁਲੰਦ ਕਰ ਸਕੀਏ

“ਮੈਂ ਤੁਹਾਡੇ ਵਰਗੇ ਲੋਕਾਂ ਬਾਰੇ ਅਖਬਾਰਾਂ ਵਿੱਚ ਵੀ ਪੜ੍ਹਿਆ ਤੇ ਬਥੇਰਾ ਕੁਛ ਸੁਣਿਆ ਹੈ ...ਤੁਸੀਂ ਕਦੇ ਬੱਸਾਂ ਗੱਡੀਆਂ ਵਿੱਚੋਂ ਕੱਢਕੇ ਮਾਸੂਮਾਂ ਨੂੰ ਮਾਰਦੇ ਹੋ ਤੇ ਕਦੇ ਬੰਬਾਂ ਨਾਲ ਉਡਾਉਂਦੇ ਹੋ ... ਤੁਸੀਂ ਕਦੇ ਕਿਸੇ ਇਸਤਰੀ, ਕਿਸੇ ਬੱਚੇ ਦੀ ਵੀ ਪ੍ਰਵਾਹ ਨਹੀਂ ਕੀਤੀਤੁਹਾਡਾ ਕਤਲਾਂ ਅਤੇ ਹੱਤਿਆਵਾਂ ਦਾ ਇੱਕ ਲੰਮਾ ਇਤਿਹਾਸ ਏ, ਜੋ ਦਰਦਨਾਕ ਕਹਾਣੀਆਂ ਬਿਆਨ ਕਰਦਾ ਏ ...

ਹਰਕਿਸ਼ਨ ਹਾਲੇ ਸ਼ਾਇਦ ਹੋਰ ਵੀ ਬੋਲਦਾ ਜਾਂਦਾ, ਉਨ੍ਹਾਂ ਵਿੱਚੋਂ ਗੰਜੇ ਮੁੱਛਲ ਨੇ ਉਸਦੀ ਧੌਣ ਉੱਤੇ ਬੰਦੂਕ ਦੀ ਵੱਟ ਮਾਰੀ ਤੇ ਉਹ ਪਰ੍ਹਾਂ ਜਾ ਡਿੱਗਿਆਉਸ ਨੂੰ ਬਹੁਤ ਦਰਦ ਮਹਿਸੂਸ ਹੋਇਆ ਪਰ ਉਹ ਕਸੀਸ ਵੱਟ ਕੇ ਰਹਿ ਗਿਆ

ਉਨ੍ਹਾਂ ਵਿੱਚੋਂ ਸ਼ਾਇਦ ਦੋਂਹ ਨੂੰ ਉਸ ਉੱਤੇ ਤਰਸ ਆ ਗਿਆ ਉਨ੍ਹਾਂ ਸਹਾਰਾ ਦੇ ਕੇ ਹਰਕਿਸ਼ਨ ਨੂੰ ਉਠਾਇਆ ਤੇ ਉਸਦੇ ਸਰੀਰ ਨੂੰ ਰਤਾ ਰਤਾ ਘੁੱਟਦੇ ਸਮਝਾਉਣ ਦੇ ਰਸਤੇ ਪੈ ਗਏ, “ਦੇਖ ਕਾਕਾ! ... ਇਸ ਮੁਲਕ ਵਿੱਚ ਤੂੰ ਨੌਕਰੀ ਦੀ ਉਮੀਦ ਛੱਡ ਹੀ ਦੇ ਉਂਝ ਵੀ ਇਹ ਲਾਲੇ, ... ਸਰਕਾਰ ... ਸਾਰੇ ਹੀ ਇੱਕੋ ਜਾਤੀ ਨਾਲ ਸਬੰਧਤ ਨੇਦੇਸ਼ ਨੂੰ ਲੁੱਟਣ ਤੇ ਬੰਦਿਆਂ ਨੂੰ ਕੁੱਟਣ ਵਾਲੇ ... ਪਰ ਅਸੀਂ ... ਅਸੀਂ ਤੇਰੇ ਹੱਥਾਂ ਵਿੱਚ ਹਥਿਆਰ ਦਿਆਂਗੇ ... ਤੇਰੀ ਪੂਰੀ ਸਰਦਾਰੀ ਹੋਵੇਗੀਤੂੰ ਦਿਨਾਂ ਵਿੱਚ ਹੀ ਦੌਲਤਮੰਦ ਹੋ ਜਾਵੇਂਗਾ ਬਰਖੁਰਦਾਰ!”

“ਤੁਸੀਂ ਤਾਂ ਫੇਰ ਔਰੰਗਜ਼ੇਬ ਤੇ ਹਿਟਲਰੀ ਸੋਚ ਰੱਖਦੇ ਹੋ ... ਤੁਸੀਂ ਧਰਮੀ ਕਿੰਝ ਹੋਏ? ... ਮੈਂਨੂੰ ਤਾਂ ਜਾਪਦਾ ਹੈ ਤੁਸੀਂ ਕੁਲ ਮਾਨਵਤਾ ਦੇ ਹੀ ਕਾਤਲ ਹੋ?”

ਉਨ੍ਹਾਂ ਲੋਕਾਂ ਨੂੰ ਹਰਕਿਸ਼ਨ ਦੇ ਅਜਿਹੇ ਤਿੱਖੇ ਬੋਲਾਂ ’ਤੇ ਬਹੁਤ ਗੁੱਸਾ ਆਇਆ, ਪਰ ਉਨ੍ਹਾਂ ਹਾਲ ਦੀ ਘੜੀ ਕੁਝ ਦੂਰਅੰਦੇਸ਼ੀ ਵਰਤਣੀ ਹੀ ਮੁਨਾਸਿਬ ਸਮਝੀ। ਉਹ ਲੋਕ ਬੇਸ਼ਕ ਵੱਖ-ਵੱਖ ਭਾਸ਼ਾਵਾਂ ਬੋਲਦੇ ਸਨ, ਪਰ ਇਸਦੇ ਬਾਵਜੂਦ ਉਨ੍ਹਾਂ ਦੀ ਇੱਕੋ ਬੋਲੀ ਜਾਪਦੀ ਸੀ - ਹਥਿਆਰ, ਪੈਸਾ, ਸੱਤਾ ਤੇ ਸਰਦਾਰੀ

ਸਵੇਰ ਤੋਂ ਸ਼ਾਮ ਹੋ ਗਈ ਸੀ ਤੇ ਪਲ ਪਲ ਹਨੇਰਾ ਵੀ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਸੀਉਨ੍ਹਾਂ ਵਲੋਂ ਪੇਸ਼ ਦੁੱਧ ਤੇ ਰੋਟੀ ਉਵੇਂ ਜਿਵੇਂ ਹੀ ਭਾਂਡਿਆਂ ਵਿੱਚ ਪਈ ਸੀ

“ ... ਹੁਣ ਤਾਂ ਕੁਛ ਖਾ ਪੀ ਲੈ ਸਰਦਾਰਾ?”

ਰ ਹਰਕਿਸ਼ਨ ਭੁੱਖਣਭਾਣਾ ਹਾਲੇ ਵੀ ਉਨ੍ਹਾਂ ਦੀਆਂ ਪੇਸ਼ਕਸ਼ਾਂ ਨੂੰ ਠੁਕਰਾਉਂਦਿਆਂ ਆਪਣੇ ਪ੍ਰਸ਼ਨਾਂ ਦੀ ਬੁਛਾੜ ਜਾਰੀ ਰੱਖ ਰਿਹਾ ਸੀ

ਹੁਣ ਉਨ੍ਹਾਂ ਲੋਕਾਂ ਨੇ ਵੀ ਹਥਿਆਰ ਸੁੱਟ ਕੇ ਉਸ ਮੁਹਰੇ ਆਤਮ ਸਮਰਪਣ ਹੀ ਕਰ ਦਿੱਤਾ ਸੀ

“ਬੱ ...ਅ ... ਸ? ਹਰਕਿਸ਼ਨ ਮੰਦ ਮੰਦ ਮੁਸਕਰਾਉਂਦਾ ਕਹਿ ਰਿਹਾ ਸੀ

“ਹਾਂਅ! ਹੁਣ ਅਸੀਂ ਤੈਨੂੰ ਆਪਣੇ ਮਜ਼ਹਬ ਦਾ ਪਾਠ ਪੜ੍ਹਾਉਣ ਚੱਲੇ ਹਾਂ ...

ਪਹਿਲਾਂ ਉਨ੍ਹਾਂ ਹਰਕਿਸ਼ਨ ਨੂੰ ਲੰਮੇ ਵਾਲਾਂ ਤੋਂ ਫੜਕੇ ਘੜੀਸਿਆ ਤੇ ਫਿਰ ਉਸਦੀ ਪੂਰੀ ਖੋਪੜੀ ਹੀ ਖਿੱਚ ਲਈ

ਫਿਜ਼ਾ ਵਿੱਚੋਂ ਆਵਾਜ. ਗੂੰਜੀ- ... ਜਿਨ੍ਹਾਂ ਖੋਪੜੀਆਂ ਲੁਹਾਈਆਂ ਪਰ ਸਿਦਕ ਨਾ ਹਾਰਿਆ

ਉਨ੍ਹਾਂ ਫਿਰ ਉਸਦੀ ਪਿੱਠ ’ਤੇ ਉੁਬਲਦਾ ਪਾਣੀ ਪਾਇਆਆਵਾਜ਼ ਆਈ- ... ਜੋ ਉੱਬਲਦੀਆਂ ਦੇਗਾਂ ਵਿੱਚ ਗਏ ...।

ਫਿਰ ਉਨ੍ਹਾਂ ਲੋਕਾਂ ਨੇ ਉਸ ਦੀ ਗਰਦਣ ਨੂੰ ਧੜ ਨਾਲੋਂ ਵੱਖ ਕਰ ਦਿੱਤਾਆਵਾਜ਼ ਆਈ- ਜਿਨ੍ਹਾਂ ਧਰਮ ਖਾਤਰ ਸੀਸ ਦਿੱਤਾ ਪਰ ਸਿਦਕ ਨਾ ਹਾਰਿਆ ...

ਫਿਰ ਅਗਵਾਕਾਰਾਂ ਨੇ ਉਸਦੇ ਅੰਗ ਅੰਗ ਨੂੰ ਵੱਢਿਆ, ਟੁੱਕਿਆਆਵਾਜ਼ ਗੂੰਜੀ- ਜਿਨ੍ਹਾਂ ਧਰਮ ਖਾਤਰ ਬੰਦ ਬੰਦ ਕਟਵਾਏ ਪਰ ... ਉਨ੍ਹਾਂ ਦਾ ਧਿਆਨ ਕਰਕੇ ...

ਹਰਕਿਸ਼ਨ ਦੇ ਜਿਸਮ ਦੇ ਟੋਟੇ ਟੋਟੇ ਕਰਕੇ ਉਨ੍ਹਾਂ ਇੱਕ ਬੋਰੀ ਵਿੱਚ ਇਸ ਤਰ੍ਹਾਂ ਧੱਕ ਕੇ ਪਾਇਆ ਜਿਵੇਂ ਕੋਈ ਕਬਾੜੀਆ ਕਬਾੜ ਬੋਰੀ ਵਿੱਚ ਪਾ ਰਿਹਾ ਹੋਵੇਬੋਰੀ ਜੀਪ ਵਿੱਚ ਸੁੱਟੀ ਤੇ ਠੀਕ ਹਰਕਿਸ਼ਨ ਦੇ ਦਰਾਂ ਮੂਹਰੇ ਜਾ ਕੇ ਖਿਲਾਰ ਦਿੱਤੀਉਹ ਲੋਕ ਗਰਦ ਉਡਾਉਂਦੇ ਜੀਪ ਭਜਾ ਕੇ ਲੈ ਗਏਹੁਣ ਤਾਂ ਕੇਵਲ ਉੱਥੇ ਭੀੜ ਇਕੱਤਰ ਹੋ ਰਹੀ ਸੀਹਰਕਿਸ਼ਨ ਦੇ ਬਿਰਧ ਮਾਂ ਬਾਪ ਤੋਂ ਇਹ ਦ੍ਰਿਸ਼ ਦੇਖਿਆ ਨਾ ਗਿਆ। ਉਹ ਸੁੰਨ ਹੋ ਗਏ

ਹੁਣ ਭੀੜ ਵਿੱਚੋਂ ਦੋ ਸਰਕਾਰਾਂ ਆਪਣਾ ਫਰਜ਼ ਤੇ ਧਰਮ ਨਿਭਾਉਣ ਅਤੇ ਭੀੜ ਦੀ ਭਾਵੁਕਤਾ ਦਾ ਲਾਭ ਲੈਣ ਲਈ ਵਿਆਕੁਲ ਸਨ

“ਹਮ ਰਾਸ਼ਟਰਵਾਦੀ ਇਨ ਉਗਰਵਾਦੀਓਂ ਔਰ ਦੇਸ਼ ਕੇ ਗੱਦਾਰੋਂ ਕਾ ਇਸ ਦੇਸ਼ ਸੇ ਨਾਮ-ਓ-ਨਿਸ਼ਾਂ ਮਿਟਾ ਦੇਂਗੇ ... ਹਮ ਹਰਕਿਸ਼ਨ ਜੀ ਕੇ ਪਰਿਵਾਰ ਕੇ ਦੁੱਖ ਮੇ ਸ਼ਰੀਕ ਹੋਤੇ ਹੂਏ ਉਸ ਕਾ ਨਾਮ ਬਹਾਦਰੀ ਪੁਰਸਕਾਰ ਕੇ ਲੀਏ ਮਾਨਨਯ ਮਹੌਦਯ ਰਾਸ਼ਟਰਪਤੀ ਜੀ ਕੋ ਸਰਕਾਰ ਕੀ ਤਰਫ ਸੇ ਸਿਫਾਰਸ਼ ਕਰਕੇ ਭੇਜੇਂਗੇ ... ਕਯੋਂਕਿ ਹਰਕਿਸ਼ਨ ਜੀ ਆਤੰਕਵਾਦੀਓ ਸੇ ਲੜਤੇ ਹੁਏ ਦੇਸ਼ ਕੇ ਲੀਏ ਸ਼ਹੀਦ ਹੁਏ ਹੈਂ ...

ਪ੍ਰੰਤੂ ਇਸ ਸਭ ਕਾਸੇ ਤੋਂ ਬੇਖਬਰ ਬਾਪੂ ਗੁਰਨਾਮ ਸਿੰਘ ਤੇ ਬੇਬੇ ਦਯਾਵੰਤੀ ਹਾਲੇ ਵੀ ਸੁੰਨ ਖੜ੍ਹੇ ਸਨਭੀੜ ਵਿੱਚ ਹਲਚਲ ਸੀ, ਬੇਪਛਾਣ ਜਿਹੀਆਂ ਆਵਾਜ਼ਾਂ ਸਨ ...ਇੰਨੇ ਵਿੱਚ ਸਟੇਟ ਸਰਕਾਰ ਦਾ ਨੁਮਾਇੰਦਾ ਅੱਗੇ ਆਇਆ, “ਅਸੀਂ ਹਰਕਿਸ਼ਨ ਜੀ ਦੀ ਸ਼ਹੀਦੀ ’ਤੇ ਸੋਗ ਪ੍ਰਗਟ ਕਰਦੇ ਹੋਏ ਬਾਬਾ ਗੁਰਨਾਮ ਸਿੰਘ ਜੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਉਨ੍ਹਾਂ ਦੇ ਪਰਿਵਾਰ ਵਿੱਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ... ਅਤੇ ਨਾਲ ਹੁੰਦੇ ਹੀ ਤੁੱਛ ਜਿਹੀ ਭੇਟ ਢਾਈ ਲੱਖ ਦਾ ਮੁਆਵਜ਼ੇ ਦਾ ਵੀ ਐਲਾਨ ਕਰਦੇ ਹਾਂ

ਸਟੇਟ ਸਰਕਾਰ ਤੇ ਸੈਂਟਰ ਸਰਕਾਰ ਅਨਾਊਂਸਮੈਂਟ ਕਰਕੇ ਕਿਧਰੇ ਅਲੋਪ ਹੋ ਗਈਆਂਭੀੜ ਵਿੱਚੋਂ ਵੀ ਬਹੁਤੇ ਖਿੰਡ-ਪੰਡ ਗਏਬਾਪੂ ਗੁਰਨਾਮ ਸਿੰਘ ਆਪਣੇ ਪੁੱਤਰ ਦੀ ਦੇਹ ਦੇ ਅੰਗ ਅੰਗ ਨੂੰ ਹਾਲੇ ਵੀ ਨਿਹਾਰ ਰਿਹਾ ਸੀਕੁਝ ਪਰਛਾਵੇਂ ਹਰਕਿਸ਼ਨ ਦੇ ਵਿਖਰੇ ਅੰਗਾਂ ਦੀ ਸੰਭਾਲ ਵਿੱਚ ਸਨ, ਜੋ ਹਿੰਦੂ, ਸਿੱਖ, ਮੁਸਲਮਾਨਾਂ ਦੇ ਨਹੀਂ ਸਨਆਖਰ ਗੁਰਨਾਮ ਸਿੰਘ ਵੀ ਉੱਥੇ ਹੀ ਗੋਡਿਆਂ ਭਾਰ ਬੈਠ ਗਿਆਦਯਾਵੰਤੀ ਵੀ ਨਾਲ ਹੀ ਆ ਬੈਠੀਉਨ੍ਹਾਂ ਦੋਹਾਂ ਦੀਆਂ ਅੱਖਾਂ ਵਿੱਚੋਂ ਨੀਰ ਨਿਰੰਤਰ ਵਹਿ ਰਿਹਾ ਸੀ। ਕੰਬਦੇ ਹੱਥਾਂ ਨਾਲ ਉਨ੍ਹਾਂ ਆਪਣੇ ਪੁੱਤਰ ਦੇ ਅੰਗ ਅੰਗ ਨੂੰ ਛੂਹਿਆ, ਪਲੋਸਿਆ ... ਪ੍ਰੰਤੂ ਕੰਬਦੇ ਹੱਥ ਜਵਾਬ ਦੇ ਗਏ ਜਾਪਦੇ ਸਨਹੁਣ ਤਾਂ ਗੁਰਨਾਮ ਸਿੰਘ ਦੇ ਹੰਝੂ ਹੀ ਕੇਵਲ ਉਨ੍ਹਾਂ ਨੂੰ ਧੋ ਕੇ ਇਸ਼ਨਾਨ ਕਰਵਾ ਰਹੇ ਸਨਦਯਾਵੰਤੀ ਦਾ ਰੋਣ ਵੀ ਬੰਦ ਨਹੀਂ ਸੀ ਹੋ ਰਿਹਾਉਹ ਪਤੀ ਪਤਨੀ ਤਾਂ ਇਹ ਸੋਚ ਸੋਚ ਕੇ ਹੀ ਅੱਧਮੋਏ ਹੁੰਦੇ ਜਾ ਰਹੇ ਸਨ ਕਿ ਉਨ੍ਹਾਂ ਦਾ ਇਕਲੌਤਾ ... ਹਰਕਿਸ਼ਨ ਸਿੰਘ ਤਾਂ ਸਵੇਰੇ ਸਵੇਰੇ ਘਰੋਂ ਰੁਜ਼ਗਾਰ ਦੀ ਭਾਲ ਵਿੱਚ ਨਿਕਲਿਆ ਸੀ ... ਫੇਰ ਇਹ ਕੀ ਭਾਣਾ ਵਰਤ ਗਿਆ --- ਹਨੇਰ ਸਾਈਂ ਦਾ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2389)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਮਿੰਦਰ ਸੇਖੋਂ

ਸੁਖਮਿੰਦਰ ਸੇਖੋਂ

Phone: India (91 - 98145 - 07693)
Email: (sukhmindersinghsekhon@gmail.com)

More articles from this author