SukhminderSekhon7ਪਰ ਇੱਕ ਰੋਜ਼ ਮੈਂ ਉਨ੍ਹਾਂ ਨੂੰ ਆਪਣੀ ਸਿਆਣਪ ਦਾ ਫੈਸਲਾ ਸੁਣਾ ਛੱਡਿਆ ...
(28 ਫਰਵਰੀ 2023)
ਇਸ ਸਮੇਂ ਪਾਠਕ: 120.

 

ਆਪਣੇ ਬਾਪ ਨੂੰ ਅਸੀਂ ਸਾਰੇ ਚਾਰੇ ਭੈਣ ਭਰਾ ਪਾਪਾ ਜੀ ਨਾਲ ਹੀ ਸੰਬੋਧਨ ਹੁੰਦੇ ਰਹੇ ਹਾਂਸਾਡੇ ਦਾਦਾ-ਦਾਦੀ ਦੀ ਜਲਦੀ ਹੀ ਮੌਤ ਹੋਣ ਕਰਕੇ ਉਨ੍ਹਾਂ ਨੂੰ ਆਪਣਾ ਪਿੰਡ ਛੱਡਕੇ ਨਾਭੇ ਆਪਣੀ ਵੱਡੀ ਭੈਣ ਕੋਲ ਆਉਣਾ ਪਿਆ, ਮੇਰੇ ਕਰਨਲ ਫੁੱਫੜ ਜੀ ਦੇ ਘਰ ਉੱਥੇ ਹੀ ਉਹ ਪੜ੍ਹੇ ਤੇ ਵੱਡੇ ਹੋ ਕੇ ਇੱਕ ਸਰਕਾਰੀ ਵਿਭਾਗ ਵਿੱਚੋਂ ਅਧਿਕਾਰੀ ਵਜੋਂ ਰਿਟਾਇਰ ਹੋਏਆਪਣੀ ਪਿੰਡ ਵਾਲੀ ਰੇਤਲੀ ਜ਼ਮੀਨ ਵਿੱਚੋਂ ਕੁਝ ਜ਼ਮੀਨ ਉਨ੍ਹਾਂ ਨੇ ਨੌਕਰੀ ਦੇ ਸ਼ੁਰੂਆਤੀ ਦੌਰ ਵਿੱਚ ਹੀ ਵੇਚ-ਵੱਟ ਲਈ ਸੀ ਕਿਉਂਕਿ ਉਨ੍ਹਾਂ ਵੇਲਿਆਂ ਵਿੱਚ ਸਰਕਾਰੀ ਨੌਕਰਾਂ ਦੀਆਂ ਤਨਖਾਹਾਂ ਬਹੁਤ ਹੀ ਘੱਟ ਹੁੰਦੀਆਂ ਸਨਮਕਾਨ ਵੀ ਬਣਾਉਣਾ ਸੀ, ਕਦੋਂ ਤਕ ਆਪਣੀ ਭੈਣ ਦੇ ਘਰ ਰਹਿੰਦੇ? ਪਾਪਾ ਜੀ ਨੇ ਸ਼ਹਿਰ ਵਿੱਚ ਵੱਡਾ ਪਲਾਟ ਖਰੀਦ ਕੇ ਖੁੱਲ੍ਹਾ ਡੁੱਲ੍ਹਾ ਮਕਾਨ ਬਣਾ ਲਿਆਉਸ ਘਰ ਵਿੱਚ ਵਿਹੜੇ ਨੂੰ ਬੀਬੀ ਪੂਰਾ ਲਿੱਪ-ਪੋਚਕੇ ਰੱਖਦੀ, ਬੇਸ਼ਕ ਵਕਤ ਦੀ ਤੋਰ ਨਾਲ ਅੱਧਾ ਵਿਹੜਾ ਪੱਕਾ ਵੀ ਹੋ ਗਿਆ ਸੀ

ਉਸ ਘਰ ਵਿੱਚ ਉਨ੍ਹਾਂ ਵੇਲਿਆਂ ਦਾ ਸਾਰਾ ਸਾਮਾਨ ਮੌਜੂਦ ਸੀਮਸਲਨ, ਲੱਕੜ ਤੇ ਟੀਨ ਦੀ ਪੇਟੀ, ਹੱਥ ਆਟਾ ਚੱਕੀ, ਚਰਖਾ, ਤੋੜਾ, ਘੜਾ, ਪਿੱਤਲ, ਭਰਤ ਦੇ ਭਾਂਡੇ ਆਦਿਪੱਖੇ, ਪੱਖੀਆਂ, ਫੁਲਕਾਰੀਆਂ, ਕੱਪੜੇ ਦੀ ਘੜਾਈ ਕੱਢਕੇ ਸ਼ੀਸ਼ੇ ਵਿੱਚ ਜੜਵਾਈਆਂ ਫੋਟੋਆਂ, ਵਗੈਰਾਘਰ ਪੂਰਾ ਪੁਰਾਤਨ ਵਸਤਾਂ ਦਾ ਆਜਾਇਬ ਘਰ ਹੀ ਜਾਪਦਾ ਸੀਖੁੱਲ੍ਹੇ ਵਿਹੜੇ ਵਿੱਚ ਪੇੜ ਪੌਦੇ ਲੱਗੇ ਹੋਏ ਸਨ, ਜੋ ਸਮੇਂ ਨਾਲ ਫਲ਼ ਫੁੱਲ ਦੇਣ ਲੱਗੇਗੁਲਮੋਹਰ ਤੇ ਨਿੰਮ ਵੀ ਸੀ ਤੇ ਜਾਮਣ, ਨਿੰਬੂ, ਅਮਰੂਦ, ਅੰਬ ਤੋਂ ਇਲਾਵਾ ਲੋੜ ਅਨੁਸਾਰ ਸਬਜ਼ੀ ਵਗੈਰਾ ਵੀ ਉਗਾਈ ਜਾਂਦੀਮਕਾਨ ਦੀ ਇੱਕ ਨੁਕਰੇ ਮੁਰਗੀਆਂ ਦਾ ਵੱਡਾ ਖੁੱਡਾ … ਮੁਰਗੀਆਂ ਹੀ ਮੁਰਗੀਆਂਘਰ ਦਾ ਇੱਕ ਕੋਠਾ ਮੱਝ ਲਈ ਸੁਰੱਖਿਅਤ ਸੀਸਾਨੂੰ ਜੁਆਕਾਂ ਨੂੰ ਚੂਜ਼ਿਆਂ, ਮੁਰਗੇ, ਮੁਰਗੀਆਂ, ਮ੍ਹੈਸ ਤੇ ਕੱਟੀ, ਕਟੜੂ ਦਾ ਚਾਓ ਹਮੇਸ਼ਾ ਚੜ੍ਹਿਆ ਰਹਿੰਦਾਗੁਲਮੋਹਰ ਅਤੇ ਅੰਬ ’ਤੇ ਅਸੀਂ ਭੈਣ ਭਰਾ ਪੀਂਘ ਝੂਟਦੇਗਲੀ ਗੁਆਂਢ ਦੇ ਜੁਆਕਾਂ ਦਾ ਮੇਲਾ ਹਮੇਸ਼ਾ ਲੱਗਿਆ ਰਹਿੰਦਾ

ਇਸ ਘਰ ਦੀ ਇੱਕ ਇੱਕ ਇੱਟ ਨਾਲ ਮੈਨੂੰ ਪਿਆਰ ਹੈ - ਪਾਪਾ ਜੀ ਪਿਆਰ ਤੇ ਭਾਵੁਕਤਾ ਨਾਲ ਇਹ ਡਾਇਲਾਗ ਕਈ ਵਾਰ ਦੁਹਰਾਉਂਦੇਹੁੰਦਾ ਵੀ ਕਿਉਂ ਨਾ, ਕਿਉਂਕਿ ਉਨ੍ਹਾਂ ਨੇ ਆਪਣੀ ਦੇਖ ਰੇਖ ਵਿੱਚ ਹੀ ਨਹੀਂ ਖੁਦ ਮਜ਼ਦੂਰਾਂ ਨਾਲ ਇੱਟਾਂ, ਰੇਤਾ ਆਦਿ ਆਪਣੇ ਮੋਢਿਆਂ ’ਤੇ ਢੋਇਆ ਸੀ‘ਹਾਅ ਤੇਰਾ ਪਾਪਾ ਆਪ ਕੰਮ ਕਰਵੌਂਦਾ ਸੀ ਮਜੂਰਾਂ ਨਾਲ ਖੜ੍ਹਕੇ ...” ਬੀਬੀ ਨੇ ਕਈ ਵਾਰ ਸਾਡੇ ਭੈਣ ਭਰਾਵਾਂ ਨਾਲ ਇਹ ਗੱਲ ਸਾਂਝੀ ਕੀਤੀ ਸੀਦਰਅਸਲ ਬਾਪੂ ਨੂੰ ਫਿਕਰ ਹੁੰਦਾ ਸੀ ਕਿ ਬੱਚੇ ਪੜ੍ਹ ਲਿਖਕੇ ਕਿਸੇ ਆਹਰ ਲੱਗ ਜਾਣਸਾਰੇ ਹੀ ਆਪਣੇ ਪੈਰਾਂ ’ਤੇ ਖੜ੍ਹੇ ਕੀਤੇ ਤੇ ਢੁਕਵੇਂ ਰਿਸ਼ਤੇ ਵੀਦੋਹਾਂ ਭਰਾਵਾਂ ਦੇ ਘਰ ਬਹੂਆਂ ਆ ਗਈਆਂਪਾਪਾ ਜੀ ਨੇ ਸੁੱਖ ਦਾ ਸਾਹ ਲਿਆ ਤੇ ਬੀਬੀ ਵੀ ਕੰਮਕਾਰ ਪੱਖੋਂ ਸੌਖੀ ਹੋ ਗਈਪਰ ਹੌਲੀ ਹੌਲੀ ਬਾਪੂ ਵੱਲੋਂ ਰੀਝ ਨਾਲ ਉਸਾਰੇ ਮਕਾਨ ਵਿੱਚ ਤਰੇੜਾਂ ਪੈਣੀਆਂ ਆਰੰਭ ਹੋ ਗਈਆਂਕੰਧ ਉੱਸਰ ਗਈਦੋ ਭਰਾਵਾਂ ਦੀ ਰੋਟੀ ਅੱਡੋ ਅੱਡਬੇਸ਼ਕ ਬਾਪੂ ਬੇਬੇ ਨੂੰ ਖੁੱਲ੍ਹ ਤਾਂ ਰਹੀ ਪਰ ਅਜੀਬ ਘੁੱਟਣ ਵਾਲਾ ਵਾਤਾਵਰਣ ਵੀ ਉਸਰਨ ਲੱਗਾ ਪਿਆਸਮੇਂ ਦੀ ਤੋਰ ਨਾਲ ਸਾਰਾ ਕੁਝ ਹੀ ਬਦਲ ਗਿਆ ਜਾਪਦਾ ਸੀ

ਪਾਪਾ ਜੀ ਨੇ ਤਾਂ ਰਿਟਾਇਰ ਹੁੰਦਿਆਂ ਹੀ ਕੁਲ ਜ਼ਮੀਨ ਜਾਇਦਾਦ ਦੀ ਵਸੀਅਤ ਸਾਡੇ ਨਾਉਂ ਕਰਵਾ ਦਿੱਤੀ ਸੀਪਰ ਦੂਸਰੇ ਪਾਸੇ ਸਾਡੇ ਦੋਹਾਂ ਭਰਾਵਾਂ ਦੇ ਬੱਚੇ ਵੀ ਵੱਡੇ ਹੋ ਰਹੇ ਸਨਉਨ੍ਹਾਂ ਦੀ ਚਾਹਤ ਦੇ ਮੱਦੇਨਜ਼ਰ ਨਿੱਕੇ ਕਸਬੇ ਤੋਂ ਵੱਡੇ ਸ਼ਹਿਰ ਦੋ ਕੋਠੀਆਂ ਹੋਰ ਉੱਸਰ ਗਈਆਂਜ਼ੋਰ ਪਾਉਣ ’ਤੇ ਪਾਪਾ ਤੇ ਬੀਬੀ ਮੇਰੇ ਕੋਲ ਪਟਿਆਲੇ ਆ ਕੇ ਰਹਿੰਦੇਜਦੋਂ ਕਦੇ ਮਨ ਕਰਦਾ, ਮੇਰੇ ਨਿੱਕੇ ਭਰਾ ਕੋਲ ਵੀ ਹੋ ਆਉਂਦੇਪੱਕਾ ਟਿਕਾਣਾ ਬੇਸ਼ਕ ਮੇਰਾ ਘਰ ਹੁੰਦਾ ਪਰ ਉਨ੍ਹਾਂ ਦਾ ਮਨ ਨਾ ਖੜ੍ਹਦਾਉਹ ਆਪਣੇ ਪੁਰਾਣੇ ਮਕਾਨ ਵਿੱਚ ਜਾਣ ਦੀ ਜ਼ਿੱਦ ਕਰਦੇ- “ਸਾਨੂੰ ਤਾਂ ਭਾਈ ਉੱਥੇ ਈ ਛੱਡ ਆਓਸਾਡਾ ਨੀਂ ਇੱਥੇ ਓਪਰੀ ਥਾਂ ’ਤੇ ਜੀਅ ਲੱਗਦਾ ... ਕਿੱਥੇ ਉਹ ਖੁੱਲ੍ਹਾ ਡੁੱਲ੍ਹਾ ਮਕਾਨ ਤੇ ਕਿੱਥੇ ਇਹ ਤੇਰਾ ਡੱਬਾ ਜਿਹਾ? ਸਾਹ ਘੁੱਟਦੈ ...

ਦੋ ਚਾਰ ਦਿਨ ਉਹ ਆਪਣੇ ਘਰ ਜਾ ਆਉਂਦੇਪਰ ਇੱਕ ਰੋਜ਼ ਮੈਂ ਉਨ੍ਹਾਂ ਨੂੰ ਆਪਣੀ ਸਿਆਣਪ ਦਾ ਫੈਸਲਾ ਸੁਣਾ ਛੱਡਿਆ, “ਉੱਥੇ ਹੁਣ ਥੋਡਾ ਕੌਣ ਐ? ਹਮੇਸ਼ਾ ਲਈ ਮੇਰੇ ਕੋਲ ਈ ਰਹੋਇੱਥੇ ਥੋਡੀ ਪੂਰੀ ਦੇਖਭਾਲ ਹੁੰਦੀ ਐ … …

ਉਹ ਮੇਰੀ ਦਲੀਲ ਅੱਗੇ ਹਾਰ ਗਏ ਜਾਪਦੇ ਸਨਦਿਨ, ਮਹੀਨੇ ਵਰ੍ਹੇ ਬੀਤਦੇ ਗਏਉਹ ਚੰਗੇ ਭਲੇ ਗੁਰਦੁਆਰੇ ਜਾਂਦੇ ਤੇ ਹੋਰਨਾਂ ਦੇ ਦੁੱਖ ਸੁਖ ਵਟਾਉਣ ਵਾਲੇ ਪਾਪਾ ਜੀ ਇੱਕ ਦਿਨ ਅਚਨਚੇਤ ਹੀ ਚਲਾਣਾ ਕਰ ਗਏਉਨ੍ਹਾਂ ਦਾ ਸਸਕਾਰ ਤੇ ਹੋਰ ਵਾਜਬ ਰਸਮਾਂ ਉਨ੍ਹਾਂ ਦੀ ਜ਼ੁਬਾਨੀ ਵਸੀਅਤ ਅਨੁਸਾਰ ਉਨ੍ਹਾਂ ਦੇ ਆਪਣੇ ਘਰ ਹੀ ਕੀਤੀਆਂ ਗਈਆਂਨਾਨਕਿਆਂ ਦੀ ਮਕਾਨ ਆਉਣ ਤੇ ਹੋਰ ਫਾਲਤੂ ਰਸਮਾਂ ਤੋਂ ਕਿਨਾਰਾ ਕਰਦਿਆਂ ਕੇਵਲ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੂੰ ਹੀ ਗੁਪਤ ਦਾਨ ਕੀਤਾ ਗਿਆ

ਆਪਣੇ ਪਾਪਾ ਜੀ ਦੀ ਚਾਹਤ ’ਤੇ ਫੁੱਲ ਚੜ੍ਹਾਉਂਦਿਆਂ ਘੱਟੋ-ਘੱਟ ਅੱਜ ਮੇਰੇ ਮਨ ’ਤੇ ਕੋਈ ਬੋਝ ਨਹੀਂ ਹੈ, ਮੈਂ ਸਹਿਜ ਤੇ ਸ਼ਾਂਤ ਹਾਂਪਹਿਲਾਂ ਵਾਲੀ ਹਾਲਤ ਵਿੱਚ ਤਾਂ ਨਹੀਂ ਪਰ ਉਨ੍ਹਾਂ ਦਾ ਮਕਾਨ ਘਰ ਅੱਜ ਵੀ ਸੁਰੱਖਿਅਤ ਹੈ ... ਮੇਰੀ ਬੀਬੀ ਦਾ ਅਜਾਇਬ ਘਰ, ਪਾਪਾ ਜੀ ਦੇ ਪਿਆਰ ਦੀਆਂ ਪੈੜਾਂ ਦੇ ਨਿਸ਼ਾਨ … …

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3821)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਸੁਖਮਿੰਦਰ ਸੇਖੋਂ

ਸੁਖਮਿੰਦਰ ਸੇਖੋਂ

Phone: India (91 - 98145 - 07693)
Email: (sukhmindersinghsekhon@gmail.com)

More articles from this author