SukhminderSekhon7ਕਿਰਸਾਨ ਆਗੂਆਂ ਨੇ ਸ਼ਰਾਰਤੀ ਅਨਸਰਾਂ ਨੂੰ ਖ਼ਰੀਆਂ ਖ਼ਰੀਆਂ ਸੁਣਾਉਂਦਿਆਂ ਹਿੰਸਕ ...
(29 ਜਨਵਰੀ 2021)
(ਸ਼ਬਦ: 790)

 

ਦਿੱਲੀ ਦੇ ਬਾਰਡਰ ਹੀ ਸਾਡੇ ਪਿੰਡ ਤੇ ਸਾਡੇ ਘਰ ਹੋ ਗਏ ਹਨਅਸੀਂ ਲੇਖਕਾਂ, ਮਿੱਤਰਾਂ ਤੇ ਕਿਰਸਾਨ ਸਾਥੀਆਂ ਨਾਲ ਉੱਥੇ ਗੇੜਾ ਮਾਰਦੇ ਹਾਂਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਦੇ ਕਿਰਸਾਨ ਆਪੋ ਆਪਣੇ ਹਿਸਾਬ ਨਾਲ ਸੰਘਰਸ਼ ਨੂੰ ਅੱਗੇ ਵਧਾ ਰਹੇ ਸਨਪਰ ਮੈਂ ਤਾਂ ਪਿਛਲੇ ਹਫਤੇ ਕਿਰਸਾਨੀ ਦੇ ਸੰਦਰਭ ਵਿੱਚ ਆਏ ਆਪਣੇ ਸੁਪਨੇ ਦੀ ਗੱਲ ਕਰਾਂਗਾ - ਦੋ ਸੱਪ ਕਿਰਸਾਨ ਵੀਰਾਂ ਦੇ ਖੇਮੇ ਵਿੱਚ ਆ ਵੜੇਦੋਂਹ ਕਿਰਸਾਨਾਂ ਦੇ ਪੈਰਾਂ ’ਤੇ ਉਨ੍ਹਾਂ ਡੰਗ ਮਾਰੇਪਰ ਜਦੋਂ ਰੇਂਗਦੇ ਹੋਏ ਵਾਪਸ ਪਰਤਣ ਲੱਗੇ ਤਾਂ ਇੱਕ ਔਰਤ ਤੇ ਇੱਕ ਬੱਚਾ ਉਨ੍ਹਾਂ ਮਗਰ ਦੌੜੇਜਦੋਂ ਉਹ ਖੁੱਡਾਂ ਵਿੱਚ ਵੜਨ ਲੱਗੇ ਤਾਂ ਔਰਤ ਤੇ ਬੱਚੇ ਦੇ ਹੱਥਾਂ ਵਿੱਚ ਉਨ੍ਹਾਂ ਦੀਆਂ ਪੂਛਾਂ ਆ ਗਈਆਂਉਨ੍ਹਾਂ ਦੋਹਾਂ ਸੱਪਾਂ ਨੂੰ ਖਿੱਚ ਲਿਆ ਤੇ ਫੇਰ ਅਜਿਹਾ ਘੰਮਾਇਆ ਕਿ ਉਨ੍ਹਾਂ ਨੂੰ ਘੰਮਣਘੇਰੀਆਂ ਆ ਗਈਆਂਸੱਪਾਂ ਦੇ ਡਸੇ ਕਿਰਸਾਨ ਤਾਂ ਦੇਸੀ ਫਾਰਮੂਲੇ ਨਾਲ ਹੀ ਚੰਗੇ ਭਲੇ ਹੋ ਗਏ ਪਰ ਸੱਪਾਂ ਨੇ ਤੌਬਾ ਕਰ ਲਈਬੱਚੇ ਤੇ ਔਰਤ ਨੇ ਤਰਸਮਈ ਭਾਵਨਾ ਨਾਲ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿੱਤਾ ਤੇ ਉਹ ਪਿੱਛਾ ਛੁਡਾ ਕੇ ਇਉਂ ਦੌੜੇ ਕਿ ਪਲਾਂ ਛਿਣਾਂ ਵਿੱਚ ਹੀ ਅੱਖਾਂ ਤੋਂ ਓਝਲ ਹੋ ਗਏ ...। ਰਾਤ ਦਾ ਤੀਸਰਾ ਪਹਿਰ ਸੀ, ਮੇਰੀ ਅੱਖ ਖੁੱਲ੍ਹ ਗਈਨੇੜਲੇ ਗੁਰਦੁਆਰਿਓਂ ਭਾਈ ਜੀ ਦੇ ਮਿੱਠੇ ਬੋਲ ਕੰਨਾਂ ਵਿੱਚ ਪੈਣ ਲੱਗੇ ਸਨਖੈਰ! ਸੁਪਨੇ ਤਾਂ ਸੁਪਨੇ ਹੁੰਦੇ ਹਨ, ਹਕੀਕਤ ਤੋਂ ਕੋਸਾਂ ਦੂਰ!

ਕੇਂਦਰ ਸਰਕਾਰ ਨੇ ਕਿਰਸਾਨਾਂ ਨੂੰ ਕਿੰਨੀ ਹੀ ਬਾਰ ਗੱਲਬਾਤ ਲਈ ਸੱਦੇ ਭੇਜੇ ਪਰ ਗੱਲ ਕਿਸੇ ਵੀ ਤਣ ਪੱਤਣ ਨਹੀਂ ਲੱਗੀ ਸੀਦਰਅਸਲ ਸਰਕਾਰ ‘ਕੁਰਸੀਆਂ’ ਹੁੰਦੀਆਂ ਹਨ ਜੋ ਢੀਠਤਾਈ ਦੀ ਹੱਦ ਤਕ ਚਲੀਆਂ ਜਾਂਦੀਆਂ ਹਨਉਹ ਆਪਣੇ ਨਫੇ ਨੁਕਸਾਨ ਦੇਖਦੀਆਂ ਹਨਪਰ ਕਿਰਸਾਨ ਤਾਂ ਕੇਵਲ ਕਿਰਸਾਨ ਹਨ, ਮਿੱਟੀ ਨਾਲ ਮਿੱਟੀ ਹੋਣ ਵਾਲੇ ਅੰਨਦਾਤਾਅੰਨਦਾਤਾ ਦੀ ਬੇਕਦਰੀ ਕਰਨ ਵਾਲੀ ਸਰਕਾਰ ਆਖਰ ਹੋਰ ਕਿੱਥੋਂ ਤਕ ਜਾਵੇਗੀ? ਸਰਕਾਰ ਨੂੰ ਬੱਚੇ, ਬਜ਼ੁਰਗ ਤੇ ਔਰਤਾਂ ਦੀ ਵੀ ਕੋਈ ਪ੍ਰਵਾਹ ਨਹੀਂ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ! ਬੱਸ, ਇਸੇ ਅਖਾਣ ’ਤੇ ਪੂਰੀ ਉੱਤਰ ਰਹੀ ਹੈ ਸਰਕਾਰਸਰਕਾਰ ਵੀ ਕਾਹਦੀ ਸਰਕਾਰ? ਉਹ ਆਪਣੀਆਂ ਸਾਰੀਆਂ ਸ਼ਤਰੰਜੀ ਚਾਲਾਂ ਦੇ ਗੀਟੇ ਰੋੜ੍ਹ ਚੁੱਕੀ ਹੈਕਿਰਸਾਨ ਵੀਰਾਂ ਨੂੰ ਕਦੇ ਖਾਲਿਸਤਾਨੀ, ਕਦੇ ਨਕਸਲੀ ਤੇ ਕਦੇ ਵਿਦੇਸ਼ੀ ਤਾਕਤਾਂ ਦੇ ਧੱਕੇ ਚੜ੍ਹੇ ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾਬੇਸ਼ਕ ਉਹ ਆਪਣੇ ਸਵਾਰਥੀ ਮੰਤਵ ਦੀ ਪੂਰਤੀ ਵਿੱਚ ਗਣਤੰਤਰ ਦਿਵਸ ਵਾਲੇ ਦਿਨ ਕੁਝ ਹੱਦ ਸਫਲ ਵੀ ਹੋਈ ਹੈਪਰ ਉਸ ਨੂੰ ਸ਼ਾਇਦ ਪਤਾ ਨਹੀਂ ਕਿ ਚੰਦ ਹਿੰਸਕ ਘਟਨਾਵਾਂ ਤੋਂ ਬਿਨਾਂ ਕਿਰਸਾਨੀ ਪਰੇਡ ਕਾਮਯਾਬ ਰਹੀ ਹੈ

ਕਿਰਸਾਨ ਕੀ ਮੰਗਦੇ ਹਨ, ਕੇਵਲ ਤਿੰਨ ਕਿਰਸਾਨ ਵਿਰੋਧੀ ਕਾਨੂੰਨਾਂ ਦੀ ਵਾਪਸੀਸਰਕਾਰ ਲਈ ਕੀ ਵੱਡੀ ਗੱਲ ਹੈਪਰ ਹੈ ਵੱਡੀ ਗੱਲ ਚੂੰਕਿ ਉਹ ਚੋਟੀ ਦੇ ਸਰਮਾਏਦਾਰਾਂ ਦੀ ਥਾਪੀ ਹੋਈ ਸਿਰੇ ਦੀ ਮਾੜੀ ਸਰਕਾਰ ਹੈਉਹ ਗਰੀਬਾਂ ਨੂੰ ਲਾਲੀਪੌਪ ਦੇ ਕੇ ਚੁੱਪ ਕਰਵਾ ਦਿੰਦੀ ਹੈ ਤੇ ਵੋਟਾਂ ਆਪਣੇ ਹੱਕ ਵਿੱਚ ਭੁਗਤਾ ਲੈਂਦੀ ਹੈਭੋਲੇ ਭਾਲੇ ਲੋਕ ਜਾਗਰੂਕ ਨਹੀਂ, ਉਸ ਦੀਆਂ ਗੱਲਾਂ ਵਿੱਚ ਆ ਜਾਂਦੇ ਹਨਪਰ ਹੁਣ ਕਿਰਸਾਨੀ ਸੰਘਰਸ਼ ਨੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਸੁਚੇਤ ਤੇ ਜਾਗਰੂਕ ਕਰ ਦਿੱਤਾ ਹੈਇਸੇ ਲਈ ਤਾਂ ਹਰ ਵਰਗ ਕਿਰਸਾਨਾਂ ਦੇ ਸਮਰਥਨ ਵਿੱਚ ਉੱਤਰਿਆ ਹੋਇਆ ਹੈਜੇਕਰ ਸਰਕਾਰ ਦੇ ਕੰਨਾਂ ’ਤੇ ਜੂੰਅ ਅਜੇ ਵੀ ਨਹੀਂ ਸਰਕਦੀ ਤਾਂ ਫੇਰ ਇਸ ਦੇਸ਼ ਦਾ ਰੱਬ ਹੀ ਰਾਖਾ ਹੈ!

ਪਰ ਇਸ ਸਭ ਕਾਸੇ ਦੇ ਬਾਵਜੂਦ ਕਿਰਸਾਨ ਆਪਣੇ ਮੋਰਚਿਆਂ ’ਤੇ ਡਟੇ ਹੋਏ ਹਨਉਹ ਲੋਕਰਾਜੀ ਢੰਗ ਨਾਲ ਆਪਣਾ ਪੱਖ ਰੱਖ ਰਹੇ ਹਨਪਰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਗੱਲ ਪਈ ਸ਼ਾਤਰ ਸਰਕਾਰ ਆਪਣੀ ਸਾਜ਼ਿਸ਼ੀ ਖੇਡ ਖੇਡਣ ਵਿੱਚ ਮਸਰੂਫ ਹੈਕਿਰਸਾਨ ਕਦੋਂ ਉਨ੍ਹਾਂ ਤੋਂ ਸੋਨੇ ਦੀ ਖਾਣ ਮੰਗਦੇ ਹਨ? ਉਹ ਤਾਂ ਕਹਿੰਦੇ ਹਨ ਕਿ ਉਨ੍ਹਾਂ ਦੀ ਰੁੱਖੀ ਮਿੱਸੀ ਵੀ ਉਨ੍ਹਾਂ ਕੋਲੋਂ ਕਿਉਂ ਖੋਹੀ ਜਾ ਰਹੀ ਹੈ?

ਇੱਥੇ ਮੈਂ ਆਪਣੇ ਪਹਿਲਾਂ ਬਿਆਨ ਕੀਤੇ ਸੁਪਨੇ ਨੂੰ ਹਕੀਕੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਾਂਗਾ। ਸੁਪਨੇ ਵਿੱਚ ਤਾਂ ਕੇਵਲ ਦੋ ਸੱਪ ਹੀ ਕਿਰਸਾਨਾਂ ਨੂੰ ਡੰਗ ਕੇ ਗਏ ਸਨ, ਪਰ ਦਰ-ਹਕੀਕਤ ਵਿਭਿੰਨ ਪ੍ਰਕਾਰ ਦੇ ਰੰਗ-ਬਿਰੰਗੇ ਅਨੇਕ ਸੱਪ ਕਿਰਸਾਨਾਂ ਨੂੰ ਡੰਗਣ ਦੀ ਕੋਸ਼ਿਸ਼ ਵਿੱਚ ਹਨਸੁਪਨੇ ਵਾਲੇ ਸੱਪ ਇੱਕ ਬੱਚੇ ਤੇ ਔਰਤ ਨੂੰ ਵਿਖਾਈ ਦਿੱਤੇ ਸਨ ਜਿਨ੍ਹਾਂ ਨੂੰ ਖੁੱਡਾਂ ਵਿੱਚ ਛੁਪਣ ਤੋਂ ਪਹਿਲਾਂ ਹੀ ਪੂਛਾਂ ਤੋਂ ਪਕੜ ਕੇ ਦਬੋਚ ਲਿਆ ਗਿਆਪਰ ਹੁਣ ਲੁਕੇ ਛਿਪੇ ਸੱਪਾਂ ਨੂੰ ਕਦੋਂ ਤੇ ਕਿਵੇਂ ਪਕੜਾਂਗੇ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਸੱਚ ਤਾਂ ਇਹ ਹੈ ਕਿ ਅੱਜ ਹਰ ਇੱਕ ਬੱਚਾ, ਬਜ਼ੁਰਗ, ਔਰਤ ਤੇ ਹਰ ਇੱਕ ਵਰਗ ਦਾ ਜਾਗਰੂਕ ਸਾਥੀ ਕਿਰਸਾਨਾਂ ਦੇ ਨਾਲ ਖੜ੍ਹਾ ਹੈਬੇਸ਼ਕ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਕਿਰਸਾਨੀ ਪਰੇਡ ਪੁਰਅਮਨ ਰਹੀ, ਪਰ ਕੁਝ ਆਪ ਹੁਦਰਿਆਂ ਤੇ ਸਰਕਾਰੀ ਏਜੰਸੀਆਂ ਨੇ ਆਪਣੀ ਚਾਲ ਚੱਲ ਕੇ ਕਿਰਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀਕਿਰਸਾਨ ਆਗੂਆਂ ਨੇ ਸ਼ਰਾਰਤੀ ਅਨਸਰਾਂ ਨੂੰ ਖ਼ਰੀਆਂ ਖ਼ਰੀਆਂ ਸੁਣਾਉਂਦਿਆਂ ਹਿੰਸਕ ਘਟਨਾਵਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀਪਰ ਸਰਕਾਰ ਆਪਣਾ ਹਰ ਪੈਂਤੜਾ ਵਰਤੇਗੀ ਤੇ ਕਿਰਸਾਨੀ ਸੰਘਰਸ਼ ਨੂੰ ਫੇਲ ਕਰਨ ਦੀਆਂ ਹੋਰ ਵੀ ਸਾਜ਼ਿਸ਼ਾਂ ਰਚੇਗੀਪਰ ਆਖਰ ਕਿੱਥੋਂ ਕੁ ਤਕ ਤੇ ਕਿੰਨਾ ਕੁ ਚਿਰ ਭੱਜੇਗੀ ਸਰਕਾਰ? ਸੱਚੇ ਸੁੱਚੇ ਕਿਰਸਾਨ ਤੇ ਅਵਾਮ ਸਰਕਾਰੂ ਤੇ ਗੈਰ-ਜ਼ਿੰਮੇਵਾਰ ਅਨਸਰਾਂ ਦੀਆਂ ਚਾਲਾਂ ਤੋਂ ਹੁਣ ਪੂਰੀ ਤਰ੍ਹਾਂ ਸੁਚੇਤ ਤੇ ਜਾਗਰੂਕ ਹੋ ਗਿਆ ਹੈਕਾਲੇ ਕਾਨੂੰਨਾਂ ਦਾ ਪੱਖ ਪੂਰਦੀਆਂ ਸਾਰੀਆਂ ਧਿਰਾਂ ਨੂੰ ਸ਼ਿੱਦਤ ਨਾਲ ਹੁਣ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਅਸੀਂ ਕੋਈ ਨਿਰਜਿੰਦ ਸ਼ੈਅ ਨਹੀਂ, ਬਲਕਿ ਹੱਡ ਮਾਸ ਦੇ ਬਣੇ ਹੋਏ ਜਿਊਂਦੇ ਜਾਗਦੇ ਇਨਸਾਨ ਹਾਂ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2555)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਮਿੰਦਰ ਸੇਖੋਂ

ਸੁਖਮਿੰਦਰ ਸੇਖੋਂ

Phone: India (91 - 98145 - 07693)
Email: (sukhmindersinghsekhon@gmail.com)

More articles from this author