SuchaSKhatra7ਹਿੰਦੂਤਵ ਦੇ ਵਿਕਾਸ ਵਿੱਚ ਅਤੇ ਆਰ ਐੱਸ ਐੱਸ ਦੇ ਵਿਸਥਾਰ ਵਿੱਚ ਸਭ ਤੋਂ ਵੱਡਾ ਯੋਗਦਾਨ ...
(5 ਮਾਰਚ 2026)


“ਹਿੰਦੂ ਜੋ ਮਰਜ਼ੀ ਕਹਿਣ ਕੋਈ ਗੱਲ ਨਹੀਂ
- ਹਿੰਦੂਤਵ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਲਈ ਖਤਰਾ ਹੈਇਸ ਹਿਸਾਬ ਨਾਲ ਇਹ ਲੋਕ ਰਾਜ ਲਈ ਅਸੰਗਤ ਹੈਹਿੰਦੂ ਰਾਜ ਹਰ ਕੀਮਤ ਉੱਤੇ ਰੋਕਣਾ ਚਾਹੀਦਾ ਹੈ।” ਇਹ ਸ਼ਬਦ ਡਾ. ਅੰਬੇਡਕਰ ਦੇ ਹਨ, ਉਸ ਡਾਕਟਰ ਅੰਬੇਡਕਰ ਦੇ ਜਿਸ ਨੂੰ ਦੇਸ਼ ਦੇ ਸੰਵਿਧਾਨ ਦਾ ਸਰਬਸੰਮਤ ਨਿਰਮਾਤਾ ਮੰਨਿਆ ਗਿਆ ਹੈਹਿੰਦੂਤਵ ਉੱਤੇ ਉਸਦੇ ਸ਼ਬਦਾਂ ਨੂੰ ਆਰਟੀਕਲ ਦੇ ਅਰੰਭ ਵਿੱਚ ਇਸ ਕਰਕੇ ਦਿੱਤਾ ਹੈ ਤਾਂ ਕਿ ਹਿੰਦੂਤਵ ਦੇ ਉਭਾਰ ਵਿੱਚ ਹਰ ਜ਼ਿੰਮੇਵਾਰ ਆਪਣੀ ਆਪਣੀ ਭੂਮਿਕਾ ਦੇ ਬਰਾਬਰ ਰੱਖ ਕੇ ਆਪਣੇ ਆਪਣੇ ਅਪਰਾਧ ਨੂੰ ਤੋਲ ਸਕੇ

ਇਸ ਅਪਰਾਧ ਦਾ ਸਿੱਟਾ ਹੈ ਕਿ ਜਿਸ ਸੰਗਠਨ ਅਤੇ ਵਿਚਾਰਧਾਰਾ ਉੱਤੇ ਆਪਣੇ ਹੀ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਨਾ ਲੈਣ ਦਾ ਕਲੰਕ ਹੋਵੇ, ਜਿਹੜੀ ਅੱਜ ਵੀ ਮਨੂ ਸਿਮ੍ਰਤੀ ਨੂੰ ਸੰਵਿਧਾਨ ਦਾ ਅਧਾਰ ਬਣਾਉਣ ਬਾਰੇ ਸੋਚ ਰਹੀ ਹੋਵੇ, ਜਿਹੜੀ ਸਮਾਜਵਾਦ ਅਤੇ ਸੈਕੂਲਰ ਸ਼ਬਦਾਂ ਨੂੰ ਸੰਵਿਧਾਨ ਵਿੱਚੋਂ ਹਟਾਉਣਾ ਚਾਹੁੰਦੀ ਹੋਵੇ ਅਤੇ ਜਿਸਨੇ ਦੇਸ਼ ਦੀ ਆਰਥਿਕਤਾ ਨੂੰ ਰੁਜ਼ਗਾਰ ਵਿਹੂਣੀ ਕਰ ਰੱਖਿਆ ਹੋਵੇ, ਉਹ ਸੰਗਠਨ ਅਤੇ ਵਿਚਾਰਧਾਰਾ ਭਾਰਤੀਆਂ ਨੂੰ ਧਰਮ ਦੇ ਅਧਾਰ ਉੱਤੇ ਵੰਡ ਕੇ ਦੇਸ਼ ਦੀ ਸ਼ਾਸਕ ਬਣ ਗਈ ਹੈ ਇਨ੍ਹਾਂ ਗੱਲਾਂ ਕਰਕੇ ਹੀ ਇਸ ਵਿਸ਼ੇ ਨੂੰ ਵਿਚਾਰਨਾਂ ਜ਼ਰੂਰੀ ਹੈ

ਅੱਜ ਹਿੰਦੂਤਵ ਲਈ ਸਿਆਸੀ ਅਲੰਬਰਦਾਰ ਭਾਰਤੀ ਜਨਤਾ ਪਾਰਟੀ ਹੈ, ਜੋ ਜਨਸੰਘ ਦਾ ਵਰਤਮਾਨ ਅਵਤਾਰ ਹੈ ਅਤੇ ਅਜ਼ਾਦੀ ਤੋਂ ਪਹਿਲਾਂ ਇਸਦੀ ਸਿਆਸੀ ਭੂਮਿਕਾ ਹਿੰਦੂ ਮਹਾਂਸਭਾ ਨਿਭਾਉਂਦੀ ਸੀ, ਜੋ ਆਰ ਐੱਸ ਐੱਸ ਦੀ ਸਿਆਸੀ ਸ਼ਾਖਾ ਸੀਹੁਣ ਅਸੀਂ ਆਰ ਐੱਸ ਐੱਸ ਅਤੇ ਭਾਜਪਾ ਨੂੰ ਇੱਕ ਹੀ ਪਲੜੇ ਵਿੱਚ ਰੱਖਾਂਗੇ

ਆਰ ਐੱਸ ਐੱਸ 1925 ਵਿੱਚ ਜਦੋਂ ਹੋਂਦ ਵਿੱਚ ਆਈ ਤਾਂ ਕਾਂਗਰਸ 40 ਵਰ੍ਹਿਆਂ ਦੀ ਹੋ ਚੁੱਕੀ ਸੀਕਾਂਗਰਸ ਅਤੇ ਇਨਕਲਾਬੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਅੰਤਿਮ ਨਿਸ਼ਾਨਾ, ਭਾਰਤ ਲਈ ਭਵਿੱਖੀ ਨਕਸ਼ਾ ਅਤੇ ਦੁਸ਼ਮਣ ਤੈਅ ਹੋ ਚੁੱਕੇ ਸਨਮੰਨਿਆ ਕਿ ਆਰ ਐੱਸ ਐੱਸ ਦੇ ਬਾਨੀ ਹੈਡਗੇਵਾਰ ਦੀ ਰਾਜਨੀਤਕ ਸਮਝ ਹਾਲੇ ਪੂਰੇ ਸਰੂਪ ਵਿੱਚ ਸਾਹਮਣੇ ਨਹੀਂ ਸੀ ਆਈ ਪਰ ਕਾਂਗਰਸ ਅਤੇ ਇਨਕਲਾਬੀਆਂ ਦੇ ਅੰਤਿਮ ਨਿਸ਼ਾਨੇ (ਅਜ਼ਾਦੀ), ਭਾਰਤ ਲਈ ਭਵਿੱਖੀ ਨਕਸ਼ਾ (ਲੋਕਰਾਜ ਅਤੇ ਸਮਾਜਵਾਦ) ਅਤੇ ਇਨ੍ਹਾਂ ਦੀ ਪ੍ਰਾਪਤੀ ਸਾਹਮਣੇ ਦੁਸ਼ਮਣ (ਅੰਗਰੇਜ਼ੀ ਰਾਜ) ਦੇ ਤਿੰਨ ਮੁੱਦਿਆਂ ਦੀ ਤਾਂ ਆਰ ਐੱਸ ਐੱਸ ਵਿਰੋਧੀ ਸੀਕਾਂਗਰਸ ਜਾਂ ਮਹਾਤਮਾ ਗਾਂਧੀ ਵੱਲੋਂ ਆਰ ਐੱਸ ਐੱਸ ਦੇ ਇਸ ਵਿਰੋਧ ਨੂੰ ਲੋਕਾਂ ਵਿੱਚ ਕਿਉਂ ਨਹੀਂ ਪ੍ਰਚਾਰਿਆ ਗਿਆ1939 ਵਿੱਚ ਗੋਲਵਾਲਕਰ ਦੀ ਹਿੰਦੂ ਰਾਸ਼ਟਰ ਉੱਤੇ ਉਸਦੀ ਕਿਤਾਬ ਅਸੀਂ ਅਤੇ ਸਾਡੇ ਰਾਸ਼ਟਰ ਦੀ ਵਿਆਖਿਆਛਪ ਕੇ ਬਾਹਰ ਆ ਚੁੱਕੀ ਸੀਇਸ ਵਿੱਚ ਉਸ ਹਿੰਦੂ ਰਾਸ਼ਟਰ ਦਾ ਮੁਕੰਮਲ ਨਕਸ਼ਾ ਹੈ,ਜਿਸ ਵਿੱਚ ਮਨੂ ਦੀ ਵਿਚਾਰਧਾਰਾ ਅਧਾਰਤ ਸ਼ਾਸਨ, ਨਿਆਂ ਅਤੇ ਰਾਜ ਦੀ ਬਣਤਰ ਸਪਸ਼ਟ ਸੀਕਾਂਗਰਸ ਇਸ ਸਮੇਂ ਵੀ ਚੁੱਪ ਰਹੀ1935 ਦੇ ਸੰਵਿਧਾਨ ਅਨੁਸਾਰ ਸੂਬਿਆਂ ਦੀਆਂ ਸਰਕਾਰਾਂ ਬਣੀਆਂ ਅੰਗਰੇਜ਼ਾਂ ਨੇ ਭਾਰਤੀ ਨੁਮਾਇੰਦਿਆਂ ਨਾਲ ਵਿਚਾਰੇ ਬਿਨਾਂ ਹੀ ਭਾਰਤ ਨੂੰ ਸੰਸਾਰ ਦੀ ਦੂਜੀ ਜੰਗ ਵਿੱਚ ਧਕੇਲ ਦਿੱਤਾਕਾਂਗਰਸ ਨੇ ਅੰਗਰੇਜ਼ਾਂ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਆਪਣੀਆਂ 9 ਸੂਬਾ ਸਰਕਾਰਾਂ ਤੋਂ ਅਸਤੀਫੇ ਦੇ ਦਿੱਤੇਜਿਹੜਾ ਗੋਲਵਾਰਲਕਰ ਆਪਣੇ ਹਿੰਦੂ ਰਾਸ਼ਟਰ ਵਿੱਚ ਮੁਸਲਮਾਨਾਂ ਨੂੰ ਆਪਣੇ ਦੁਸ਼ਮਣ ਨੰਬਰ ਇੱਕ ਮੰਨਦਾ ਹੈ ਅਤੇ ਦੋਇਮ ਦਰਜੇ ਦੇ ਨਾਗਰਿਕ ਵਜੋਂ ਰੱਖਦਾ ਹੈ, ਇਹਦੀ ਸਿਆਸੀ ਪਾਰਟੀ ਹਿੰਦੂ ਮਹਾਂਸਭਾ ਮੁਸਲਿਮ ਲੀਗ ਨਾਲ ਮਿਲਕੇ ਬੰਗਾਲ ਅਤੇ ਸਿੰਧ ਪ੍ਰਾਂਤ ਵਿੱਚ ਸਾਂਝੀਆਂ ਸਰਕਾਰਾਂ ਚਲਾਉਂਦੇ ਰਹੇ ਅਤੇ ਦੂਜੀ ਸੰਸਾਰ ਜੰਗ ਵਿੱਚ ਅੰਗਰੇਜ਼ਾਂ ਦੀ ਹਿਮਾਇਤ ਕਰਦੇ ਰਹੇਕਾਂਗਰਸ ਉਦੋਂ ਵੀ ਹਿੰਦੂ ਮਹਾਂ ਸਭਾ ਅਤੇ ਆਰ ਐੱਸ ਐੱਸ ਦੇ ਦੋਗਲੇ ਕਿਰਦਾਰ ਵਿਰੁੱਧ ਭਾਰਤੀ ਲੋਕਮਨਾਂ ਵਿੱਚ ਹਿੰਦੂ ਮਹਾਂਸਭਾ ਅਤੇ ਆਰ ਐੱਸ ਐੱਸ ਵਿਰੁੱਧ ਗੁੱਸਾ ਨਹੀਂ ਭਰ ਸਕੀ

1948 ਵਿੱਚ ਆਰ ਐੱਸ ਐੱਸ ਦੇ ਜ਼ਹਿਰ ਦਾ ਸ਼ਿਕਾਰ ਨੱਥੂ ਰਾਮ ਗੌਡਸੇ ਮਹਾਤਮਾ ਗਾਂਧੀ ਦਾ ਕਤਲ ਕਰਦਾ ਹੈਸਰਦਾਰ ਪਟੇਲ ਪ੍ਰਸ਼ਾਸਕੀ ਫੈਸਲਾ ਲੈ ਕੇ ਆਰ ਐੱਸ ਐੱਸ ਉੱਤੇ ਪ੍ਰਤੀਬੰਧ ਲਾ ਦਿੰਦਾ ਹੈਪਰ ਕਾਂਗਰਸ ਵੱਲੋਂ ਆਰ ਐੱਸ ਐੱਸ ਦੇ ਸਿਆਸੀ ਵਿਰੋਧ ਦਾ ਫੈਸਲਾ ਦੇਖਣ ਨੂੰ ਨਹੀਂ ਮਿਲਿਆ, ਹਾਲਾਂ ਕਿ ਇਸ ਘੜੀ ਕਾਂਗਰਸ ਆਪਣੇ ਪ੍ਰਚਾਰ ਨਾਲ ਆਰ ਐੱਸ ਐੱਸ ਨੂੰ ਲੋਕ ਮਨਾਂ ਵਿੱਚ ਇੰਨਾ ਘਿਰਣਾਯੋਗ ਬਣਾ ਸਕਦੀ ਸੀ ਕਿ ਇਸ ਉੱਤੇ ਪ੍ਰਤੀਬੰਧ ਹਟਣ ਉੱਤੇ ਵੀ ਇਹ ਲੋਕ ਮਨਾ ਵਿੱਚ ਪ੍ਰਤੀਬੰਧਤ ਹੀ ਰਹਿਣੀ ਸੀ

ਅਜ਼ਾਦੀ ਉਪਰੰਤ ਕਾਂਗਰਸ ਪਾਰਟੀ ਭਾਵੇਂ ਪੰਜ ਸਾਲਾ ਯੋਜਨਾਵਾਂ ਰਾਹੀਂ ਦੇਸ਼ ਦੇ ਨਿਰਮਾਣ ਵਿੱਚ ਜੁਟ ਗਈ ਪਰ ਆਰ ਐੱਸ ਐੱਸ ਦਾ ਵਿਚਾਰਧਾਰਕ ਵਿਰੋਧ ਕਰਨ ਵਿੱਚ ਮੌਕਾਪ੍ਰਸਤ ਖਾਮੋਸ਼ੀ ਦਾ ਸ਼ਿਕਾਰ ਬਣੀ ਰਹੀਇੰਦਰਾ ਗਾਂਧੀ ਨੇ ਤਾਂ ਸਾਵਰਕਰ ਦੀ ਮੂਰਤ ਹੀ ਪਾਰਲੀਮੈਂਟ ਵਿੱਚ ਲਵਾ ਦਿੱਤੀ ਇੱਕ ਵਾਕ ਵਿੱਚ ਜੇਕਰ ਕਹਿਣਾ ਹੋਵੇ ਤਾਂ ਸਾਵਰਕਰ ਦੀ ਮੂਰਤੀ ਦੀ ਸਥਾਪਨਾ ਤਕ ਦੀ ਯਾਤਰਾ ਕਾਂਗਰਸ ਦੀ ਇਸ ਮੁੱਦੇ ਉੱਤੇ ਹਿੰਦੂਤਵ ਦੇ ਵਿਕਾਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਬਣੇ ਰਹਿਣ ਵਾਲੀ ਯਾਤਰਾ ਹੈਕਿਸੇ ਵੇਲੇ ਰਾਹੁਲ ਗਾਂਧੀ ਨੂੰ ਇਸਦੀ ਮੁਆਫੀ ਮੰਗਣੀ ਪਵੇਗੀ

ਉੱਪਰ ਦਰਸਾਇਆ ਵਿਰੋਧ ਦਾ ਉਹ ਪੱਖ ਹੈ ਜਿਸ ਵਿੱਚ ਕਾਂਗਰਸ ਦੀ ਖਾਮੋਸ਼ੀ ਪ੍ਰਧਾਨ ਹੈਹਿੰਦੂਤਵ ਦੇ ਵਿਕਾਸ ਵਿੱਚ ਅਤੇ ਆਰ ਐੱਸ ਐੱਸ ਦੇ ਵਿਸਥਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਭਾਜਪਾ ਨੂੰ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੀ ਗੱਦੀ ਮਿਲ ਜਾਣਾ ਹੈਭਾਜਪਾ ਦੀ ਇਸ ਪ੍ਰਾਪਤੀ ਵਿੱਚ ਕਾਂਗਰਸ ਦੀਆਂ ਆਰਥਿਕ ਨੀਤੀਆਂ ਹਨ, ਜਿਨ੍ਹਾਂ ਕਰਕੇ ਇੱਕ ਪਾਸੇ ਭ੍ਰਿਸ਼ਟਾਚਾਰ ਅਤੇ ਦੂਜੇ ਪਾਸੇ ਬੇਰੋਜ਼ਗਾਰੀ, ਮਹਿੰਗਾਈ ਨੇ ਲੋਕ ਕਾਂਗਰਸ ਤੋਂ ਦੂਰ ਕਰ ਦਿੱਤੇਉਨ੍ਹਾਂ ਹੀ ਆਰਥਿਕ ਨੀਤੀਆਂ ਦੇ ਨਤੀਜੇ ਤਾਂ ਹੁਣ ਵੀ ਉਹੀ ਹਨ ਪਰ ਸਿਆਸੀ ਮੰਚ ਉੱਤੇ ਹਿੰਦੂਤਵ ਦੀ ਪੁੱਠ ਨਾਲ ਸਿਆਸੀ ਬਦਲਾਅ ਦਾ ਨਤੀਜਾ ਹਰ ਵਾਰ ਦੂਰ ਚਲਾ ਜਾਂਦਾ ਹੈਭਾਜਪਾ ਜਦੋਂ ਸ਼ਰੇਆਮ ਇਹ ਕਹਿੰਦੀ ਹੈ ਕਿ ਉਹ ਤਾਂ ਕਾਂਗਰਸ ਦੀਆਂ ਆਰਥਿਕ ਨੀਤੀਆਂ ਉੱਤੇ ਹੀ ਅਮਲ ਕਰ ਰਹੀ ਹੈ ਤਾਂ ਕਾਂਗਰਸ ਦੀ ਨਿਰਉੱਤਰਤਾ ਭਾਜਪਾ ਦੇ ਵਿਕਾਸ ਵਿੱਚ ਕਾਂਗਰਸੀ ਭਾਗੀਦਾਰੀ ਦੀ ਗਵਾਹੀ ਸਮਝਣੀ ਚਾਹੀਦੀ ਹੈ

ਹੁਣ ਕਾਂਗਰਸ ਦੇ ਗਠਨ ਤੋਂ 140 ਸਾਲ ਬਾਅਦ ਰਾਹੁਲ ਗਾਂਧੀ ਭਾਜਪਾ ਅਤੇ ਆਰ ਐੱਸ ਐੱਸ ਦੇ ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ-ਰਾਜਨੀਤਕ ਫਰੰਟਾਂ ਉੱਤੇ ਬੇਬਾਕ ਬੋਲਦੇ ਹਨਕਾਂਗਰਸ ਦਾ ਬਹੁਤਾ ਹਿੱਸਾ ਹਾਲੇ ਵੀ ਇਸ ਪੱਖੋਂ ਉਸ ਤੋਂ ਕੋਹਾਂ ਪਿੱਛੇ ਹੈਕਾਂਗਰਸ ਦੀ ਇਹ ਵਿਚਾਰਧਾਰਕ ਕਚਿਆਈ ਰਾਹੁਲ ਗਾਂਧੀ ਲਈ ਅਸੁਰੱਖਿਆ ਵਧਾਉਂਦੀ ਹੈ ਅਤੇ ਫਿਰ ਕਚਿਆਈ ਦੂਰ ਨਹੀਂ ਹੋ ਰਹੀ

ਆਰ ਐੱਸ ਐੱਸ ਨੂੰ ਸਿੱਧੀ ਸਹਾਇਤਾ ਨਾ ਸਹੀ, ਭਾਰਤ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਦੇ ਭਾਜਪਾ ਨਾਲ ਸਿਆਸੀ ਤਾਲਮੇਲ ਦਾ ਨਤੀਜਾ ਆਰ ਐੱਸ ਐੱਸ ਦੀ ਮਜ਼ਬੂਤੀ ਵਿੱਚ ਹੀ ਨਿਕਲਦਾ ਹੈਕਮਿਊਨਿਸਟਾਂ ਸਮੇਤ ਸਾਰੇ ਦਲ ਸ਼ੁਰੂ ਸੁਰੂ ਵਿੱਚ 1967 ਤੋਂ ਬਾਅਦ ਜਨ ਸੰਘ ਨੂੰ ਮਿਲੀਆਂ ਜੁਲੀਆਂ ਸਰਕਾਰਾਂ ਵਿੱਚ ਸ਼ਾਮਲ ਕਰਦੇ ਕਰਦੇ ਅੱਜ ਭਾਜਪਾ ਦੀ ਅਗਵਾਈ ਵਿੱਚ ਬਣਨ ਵਾਲੀਆਂ ਸਰਕਾਰਾਂ ਵਿੱਚ ਛੋਟੇ ਭਾਗੀਦਾਰ ਬਣਕੇ ਸ਼ਾਮਲ ਹੋ ਰਹੇ ਹਨਹਿੰਦੂਤਵ ਦੇ ਤਿੰਨ ਐਲਾਨੀਆਂ ਦੁਸ਼ਮਣ ਹਨ, ਜਿਨ੍ਹਾਂ ਵਿੱਚ ਮੁਸਲਮਾਨਾਂ ਅਤੇ ਇਸਾਈਆਂ ਤੋਂ ਬਾਅਦ ਕਮਿਊਨਿਸਟ ਹਨ ਪਰ ਕਮਿਊਨਿਸਟ ਫਿਰ ਵੀ ਉਹਨਾਂ ਸਰਕਾਰਾਂ ਵਿੱਚ ਸ਼ਾਮਲ ਹੁੰਦੇ ਰਹੇ, ਜਿਨ੍ਹਾਂ ਵਿੱਚ ਜਨ ਸੰਘ ਵੀ ਸ਼ਾਮਲ ਸੀਹਾਲਾਂ ਕਿ ਕਮਿਊਨਿਸਟ ਵਧੇਰੇ ਪੜ੍ਹੇ ਲਿਖੇ ਸਮਝ ਜਾਂਦੇ ਹਨ

ਪੰਜਾਬੋਂ ਬਾਹਰ ਬਾਰੇ ਸੋਚਿਆ ਜਾ ਸਕਦਾ ਹੈ ਕਿ ਉੱਥੇ ਭਾਜਪਾ ਦੇ ਸਮਾਜਵਾਦ, ਧਾਰਮਿਕ, ਸੱਭਿਆਚਾਰਕ ਵਿਚਾਰਾਂ ਦੇ ਵਿਰੋਧ ਦੀ ਸਿਰਜਣਾ ਕਰਨੀ ਪੈਣੀ ਸੀਪੰਜਾਬ ਦੀ ਧਰਤੀ ਤਾਂ ਪਹਿਲਾਂ ਤੋਂ ਹੀ ਆਰ ਐੱਸ ਐੱਸ ਦੀ ਵਿਚਾਰਧਾਰਾ ਭਾਵ ਹਿੰਦੂਤਵ ਦੇ ਵਿਰੋਧ ਵਿੱਚ ਹੈਇੱਥੋਂ ਦਾ ਸੱਭਿਆਚਾਰ ਗੁਰੂਆਂ ਦੀ ਮਾਨਵਵਾਦੀ ਸੋਚ ਉੱਤੇ ਅਧਾਰਤ ਸਮਾਜਵਾਦ ਪੱਖੀ ਅਤੇ ਮਨੂਵਾਦ ਦਾ ਵਿਰੋਧੀ ਹੈਫਿਰ ਗਦਰੀਆਂ, ਇਨਕਲਾਬੀਆਂ ਨੇ ਇਨ੍ਹਾਂ ਹੀ ਕਦਰਾਂ ਕੀਮਤਾਂ ਉੱਤੇ ਚਲਦਿਆਂ ਦੇਸ਼ ਦੀ ਅਜ਼ਾਦੀ ਲਈ ਫਾਂਸੀਆਂ ਕਬੂਲੀਆਂਭਾਜਪਾ, ਜਿਹੜੀ ਨਫਰਤ ਨਾਲ ਲਬਰੇਜ਼ ਹੈ, ਅਜ਼ਾਦੀ ਦੇ ਪ੍ਰਵਾਨਿਆ ਨੂੰ ਗੁਮਰਾਹ ਹੋਏ ਦੱਸਦੀ ਰਹੀ (ਗੋਲਵਾਲਕਰ)। ਅਜਿਹੀ ਪਿਛਾਖੜੀ ਭਾਜਪਾ ਨਾਲ ਅਕਾਲੀ ਦਲ ਦੀ ਸਾਂਝ ਨੂੰ ਕਿਸੇ ਪਾਸੇ ਤੋਂ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ

ਆਰ ਐੱਸ ਐੱਸ ਅਤੇ ਭਾਜਪਾ ਦੇ ਵਿਸਥਾਰ ਵਿੱਚ ਦੇਸ਼ ਦੀਆਂ ਸਿਆਸੀ ਪਾਰਟੀਆਂ ਦੀ ਭੂਮਿਕਾ ਉਪਰੰਤ ਦੇਸ਼ ਦੇ ਧਨ ਕੁਬੇਰਾਂ ਅਤੇ ਦੇਸ਼ ਦੇ ਪ੍ਰਿੰਟ ਅਤੇ ਬਿਜਲਈ ਮੀਢੀਏ ਦਾ ਯੋਗਦਾਨ ਹੈ, ਜਿਹੜਾ ਆਪਣੇ ਧਰਮ ਨੂੰ ਪੈਸੇ ਅੱਗੇ ਵੇਚ ਚੁੱਕਾ ਹੈ ਜਾਂ ਈ ਡੀ ਅਤੇ ਆਈ ਟੀ ਵਰਗੀਆਂ ਅਜੰਸੀਆਂ ਤੋਂ ਡਰ ਰਿਹਾ ਹੈ ਇਨ੍ਹਾਂ ਅਜੰਸੀਆਂ ਵਿੱਚ ਦੇਸ਼ ਦਾ ਚੋਣ ਕਮਿਸ਼ਨ, ਦੇਸ਼ ਦੀ ਆਲ੍ਹਾ ਅਫਸਰਸ਼ਾਹੀ ਅਤੇ ਪੁਲੀਸ ਬਰਾਬਰ ਦੇ ਜ਼ਿੰਮੇਵਾਰ ਹਨ

ਇਸ ਸਭ ਤੋਂ ਉਪਰੰਤ ਭਾਜਪਾ ਦੇ ਵਿਕਾਸ ਵਿੱਚ ਦੇਸ਼ ਦੇ ਲੋਕਾਂ ਦੇ ਯੋਗਦਾਨ ਦੀ ਗੱਲ ਕਰਨੀ ਬਣਦੀ ਹੈਲੋਕਾਂ ਦੀ ਸਿਆਸੀ ਚੇਤਨਾ ਦਾ ਨੀਵਾਂ ਪੱਧਰ, ਆਰਥਿਕ ਨੀਤੀਆਂ ਤੋਂ ਅਣਜਾਣਪੁਣਾ, ਧਾਰਮਿਕ ਜਨੂੰਨ, ਆਰ ਐੱਸ ਐੱਸ ਅਤੇ ਭਾਜਪਾ ਦੇ ਪਸਾਰ ਲਈ ਮੁਫੀਦ ਸਾਬਤ ਹੋਏ ਹਨਇਸ ਸਭ ਤੋਂ ਉੱਪਰ ਵੋਟ ਨੂੰ ਰਿਓੜੀਆਂ ਦੇ ਭਾਅ ਵੇਚ ਦੇਣ ਦਾ ਵਰਤਾਰਾ ਭਾਜਪਾ ਅਤੇ ਆਰ ਐੱਸ ਐੱਸ ਦੇ ਵਿਸਥਾਰ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈਜੇਕਰ ਭਾਜਪਾ ਅਤੇ ਆਰ ਐੱਸ ਐੱਸ ਦੇਸ਼ ਨੂੰ ਵਿਕਾਸ ਦੇਣ ਦੀ ਥਾਂ ਖੜੋਤ ਵਿੱਚ ਰੱਖ ਰਹੇ ਹਨ ਜਾਂ ਪਿਛਾਂਹ ਲਿਜਾ ਰਹੇ ਹਨ ਤਾਂ ਉਪਰੋਕਤ ਸਾਰਾ ਕੁਝ ਵਿਚਾਰ ਕੇ ਹਰ ਧਿਰ ਨੂੰ ਆਪਣੀ ਭੂਮਿਕਾ ਨਵੇਂ ਸਿਰੇ ਤੋਂ ਘੜ ਕੇ ਫਿਰ ਚਿਤੰਨ ਹੋ ਕੇ ਨਿਭਾਉਣੀ ਪਵੇਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

Tel: (91 - 94176 - 52947)

More articles from this author