SuchaSKhatra7ਮੇਮਣਾ ਉਸ ਨੇ ਬੱਚੇ ਵਾਂਗ ਕੁੱਛੜ ਚੁੱਕਿਆ ਸੀ ਅਤੇ ਬੱਕਰੀ ਮਗਰ-ਮਗਰ ਦੌੜੀ ਆ ...
(17 ਜੂਨ 2025)


ਉਦੋਂ ਦੇਸ਼ ਨੂੰ ਅਜ਼ਾਦ ਹੋਇਆ ਅਜੇ ਦਹਾਕਾ ਹੋਇਆ ਹੋਵੇਗਾ
ਹਰੀ ਕ੍ਰਾਂਤੀ ਵਰਗਾ ਹਾਲੇ ਕੁਝ ਨਹੀਂ ਸੀਗਰੀਬੀ ਬਹੁਤ ਸੀਖੇਤੀ ਵਰਖਾ ਉੱਤੇ ਨਿਰਭਰ ਸੀ ਟਾਵੇਂ ਟਾਂਵੇਂ ਹਲਟ ਤਾਂ ਸਨ ਪਰ ਪਾਣੀ ਡੂੰਘਾ ਹੋਣ ਕਰਕੇ ਟਿੰਡਾਂ ਤੇਜ਼ੀ ਨਾਲ ਪਾਣੀ ਨਹੀਂ ਕੱਢਦੀਆਂ ਸਨਨਤੀਜੇ ਵਜੋਂ ਸਿੰਜਾਈ ਲਈ ਆਡ ਵਿੱਚ ਪਾਣੀ ਦੀ ਗਤੀ ਅਤੇ ਮਾਤਰਾ ਕਮਜ਼ੋਰ ਹੀ ਰਹਿੰਦੀ ਸੀਢਾਬ ਤੋਂ ਉੱਤਰ ਕੇ ਅੱਧਾ ਪੌਣਾ ਮੀਲ ਉੱਤੇ ਦਰਿਆ ਵਗਦਾ ਸੀਦਰਿਆ ਦਾ ਪਾਣੀ ਹਾਲੇ ਨੰਗਲ ਡੈਮ ਤੋਂ ਨਹਿਰ ਵਿੱਚ ਨਹੀਂ ਸੀ ਪਾਇਆਹਰ ਘਰ ਦੀ ਕੋਸ਼ਿਸ਼ ਹੁੰਦੀ ਕਿ ਘਰ ਵਿੱਚ ਦੁੱਧ ਰਹਿਣਾ ਚਾਹੀਦਾ ਹੈਦਰਿਆ ਦੇ ਨਾਲ ਨਾਲ ਸੌ ਘੁਮਾਂ ਤੋਂ ਵੱਧ ਸ਼ਾਮਲਾਤ ਸੀ, ਜਿਸ ਕਰਕੇ ਹਰ ਘਰ ਵਿੱਚ ਦੋ-ਦੋ, ਤਿੰਨ-ਤਿੰਨ ਅਤੇ ਕਈ ਘਰਾਂ ਵਿੱਚ ਪੰਜ-ਪੰਜ, ਸੱਤ-ਸੱਤ ਮੱਝਾਂ ਹੁੰਦੀਆਂ ਸਨਸ਼ਾਮਲਾਤ ਚਰਾਂਦ ਸੀਪਸ਼ੂਆਂ ਦਾ ਦਿਲ ਕਰਦਾ ਪਾਣੀ ਵਿੱਚ ਜਾ ਬੈਠਦੇ, ਦਿਲ ਕਰਦਾ ਘਾ ਚਰਦੇਸਾਡੇ ਪਰਿਵਾਰ ਵਿੱਚ ਸਾਡੀ ਵਿਧਵਾ ਬੇਬੇ ਅਤੇ ਅਸੀਂ ਦੋ ਭਰਾ ਤੇ ਸਾਡੀਆਂ ਤਿੰਨ ਭੈਣਾਂ ਸਨਘਰ ਘਰ ਦੀ ਕਹਾਣੀ ਸੀ ਕਿ ਕਣਕ ਦੀ ਫ਼ਸਲ ਆਉਣ ਤੋਂ ਪਹਿਲਾਂ ਹੀ ਪਸ਼ੂਆਂ ਲਈ ਘਾ-ਪੱਠਾ ਅਤੇ ਜੀਆਂ ਲਈ ਦਾਣੇ ਮੁੱਕ ਜਾਂਦੇ ਸੀ ਸਾਡੇ ਘਰ ਵਿੱਚ ਤਾਂ ਇਹ ਹਰ ਸਾਲ ਵਾਪਰਦਾ ਕਿਉਂਕਿ ਜ਼ਮੀਨ ਘੱਟ ਸੀ

ਇੱਕ ਸਾਲ ਹੋਇਆ ਇਹ ਕਿ ਦੋਵੇਂ ਮੱਝਾਂ ਸੂਣ ਵਾਲੀਆਂ ਸਨ ਅਤੇ ਜਨਵਰੀ, ਫਰਵਰੀ ਵਿੱਚ ਦੋਨੋਂ ਦੁੱਧ ਦੇਣ ਤੋਂ ਹਟ ਗਈਆਂਦੁੱਧ ਵਾਲੀ ਮੱਝ ਖਰੀਦਣ ਦਾ ਸਵਾਲ ਹੀ ਨਹੀਂ ਸੀਕਿਸੇ ਹਿਤੈਸ਼ੀ ਬਜ਼ੁਰਗ ਔਰਤ ਨੇ ਕਿਹਾ, “ਰਤਨ ਕੁਰੇ, ਬੱਕਰੀ ਖਰੀਦ ਲੈ, ਨਿਆਣਿਆਂ ਦਾ ਚਾਹ ਪਾਣੀ ਚਲਦਾ ਹੋ ਜਾਵੇਗਾ

ਉਸ ਔਰਤ ਵਿਚਾਰੀ ਦੇ ਦਿਲ ਵਿੱਚ ਸਾਡੇ ਲਈ ਤਰਸ ਸੀਪਰ ਉਸਦੇ ਦਿਮਾਗ ਵਿੱਚ ਸਾਡੀ ਸਮਰੱਥਾ ਬਾਰੇ ਪੂਰਾ ਗਿਆਨ ਨਹੀਂ ਸੀ ਉਸਦੇ ਮੂੰਹੋਂ ਬੱਕਰੀ ਦੇ ਸੁਝਾਅ ਨੇ ਮੇਰੇ ਅੰਦਰ ਹਲਚਲ ਪੈਦਾ ਕਰ ਦਿੱਤੀਬਚਪਨ ਸਮੇਂ ਮੈਂ ਪਿੰਡ ਵਿੱਚ ਬੱਕਰੀਆਂ ਦਾ ਛੋਟਾ ਜਿਹਾ ਇੱਜੜ ਦੇਖਦਾ ਸੀਪਰ ਨਾਲ ਦੇ ਪਿੰਡ ਤੋਂ 60-70 ਬੱਕਰੀਆਂ ਦਾ ਇੱਜੜ ਜਦੋਂ ਪਿੰਡ ਵਿੱਚੋਂ ਲੰਘਦਾ ਤਾਂ ਮੇਮਣਿਆ ਅਤੇ ਉਹਨਾਂ ਦੀਆਂ ਮਾਵਾਂ ਦੀਆਂ ਅਵਾਜ਼ਾਂ, ਆਜੜੀਆਂ ਦੀਆਂ ਇੱਜੜ ਨੂੰ ਅੱਗੇ ਤੋਰਨ ਲਈ ਝਿੜਕਾਂ ਦੂਰ ਤੋਂ ਹੀ ਸੁਣਨ ਲੱਗ ਜਾਂਦੀਆਂ ਅਤੇ ਇੱਜੜ ਦੇ ਜਾਂਦਿਆਂ ਦੂਰ ਤਕ ਸੁਣਦੀਆਂ ਰਹਿੰਦੀਆਂਅਸੀਂ ਜਿਵੇਂ ਇੱਜੜ ਦੇ ਸਵਾਗਤ ਲਈ ਪਹਿਲਾਂ ਹੀ ਗੋਹਰ ਨਾਲ ਖੜ੍ਹ ਜਾਂਦੇ ਅਤੇ ਇੱਜੜ ਦੇ ਪਿੱਛੇ ਪਿਛੇ ਦੂਰ ਤਕ ਉਸ ਨੂੰ ਛੱਡਣ ਜਾਂਦੇਸਾਡਾ ਦਿਲ ਛੋਟੇ ਮੇਮਣੇ ਚੁੱਕਣ ਨੂੰ ਕਰਦਾ ਪਰ ਇੱਛਾ ਕਦੇ ਪੂਰੀ ਨਾ ਹੋਈਬੱਕਰੀਆਂ ਜਦੋਂ ਕੰਡੀਆਲੀਆਂ ਝਾੜੀਆਂ ਨੂੰ ਜੀਭ ਨਾਲ ਘੇਰ ਕੇ ਮੂੰਹ ਨਾਲ ਚੱਬਦੀਆਂ ਤਾਂ ਸਾਡੀ ਸਮਝ ਵਿੱਚ ਨਾ ਪੈਂਦਾ ਕਿ ਕੰਡੇ ਇਨ੍ਹਾਂ ਦੀ ਜੀਭ ਅਤੇ ਜਬਾੜ੍ਹੇ ਨੂੰ ਕਿਉਂ ਨਹੀਂ ਚੁੱਭਦੇ

ਪਿੰਡ ਦੀ ਹੱਦ ਵਿੱਚੋਂ ਚਾਰ ਚੋਈਆਂ ਦਰਿਆ ਵਲ ਨੂੰ ਵਗਦੀਆਂ ਸਨਹਰ ਚੋਈ ਦੇ ਆਸੇ ਪਾਸੇ ਬੰਜਰ ਜ਼ਮੀਨਾਂ ਸਨ, ਜਿਨ੍ਹਾਂ ਉੱਤੇ ਕੰਡਿਆਲੀਆਂ ਝਾੜੀਆਂ ਦੀ ਭਰਮਾਰ ਸੀਹਫਤੇ ਵਿੱਚ ਇੱਕ ਅੱਧ ਵਾਰੀ ਭੇਡਾਂ ਦਾ ਇੱਜੜ ਵੀ ਪਿੰਡ ਵਿੱਚੋਂ ਲੰਘਦਾ ਸੀਸਾਡੇ ਵਿੱਚੋਂ ਇੱਕ ਮੁੰਡਾ ਭੇਡਾਂ ਵਾਂਗ ਅਵਾਜ਼ ਕੱਢ ਸਕਦਾ ਸੀਪਤਾ ਨਹੀਂ ਕਿਉਂ ਬੱਕਰੀਆਂ ਅਤੇ ਭੇਡਾਂ ਸਾਊ ਜਿਹੀਆਂ ਲੱਗਦੀਆਂ ਸਨ

ਸਿਆਣੀ ਔਰਤ ਵੱਲੋਂ ਦੁੱਧ ਦੇ ਇੰਤਜ਼ਾਮ ਲਈ ਬੱਕਰੀ ਖਰੀਦਣ ਦੀ ਸਲਾਹ ਸੁਣਦਿਆਂ ਮੇਰੇ ਅਚੇਤ ਮਨ ਵਿੱਚ ਬੱਕਰੀਆਂ ਬਾਰੇ ਉਹ ਸਾਰਾ ਕੁਝ ਜਾਗ ਪਿਆ ਸੀ, ਜੋ ਕਿਸੇ ਸਮੇਂ ਬਚਪਨ ਵਿੱਚ ਭਰਿਆ ਸੀਟੱਬਰ ਲਈ ਪੀਣ ਨੂੰ ਨਾ ਸਹੀ ਚਾਹ ਲਈ ਤਾਂ ਦੁੱਧ ਚਾਹੀਦਾ ਹੀ ਸੀਪੰਜਵੀਂ ਬਾਅਦ ਅਗਲੀ ਪੜ੍ਹਾਈ ਲਈ ਮੈਂ ਖਾਲਸਾ ਸਕੂਲ ਸ੍ਰੀ ਅਨੰਦਪੁਰ ਸਾਹਿਬ ਛੇਵੀਂ ਵਿੱਚ ਦਾਖਲ ਹੋਇਆ ਤਾਂ ਇੱਕ ਦਿਨ ਪ੍ਰਾਰਥਨਾ ਬਾਅਦ ਪ੍ਰਿੰਸੀਪਲ ਸ੍ਰ. ਸੰਤੋਖ ਸਿੰਘ ਨੇ ਚੀਫ ਖਾਲਸਾ ਦੀਵਾਨ ਵੱਲੋਂ ਹਰ ਸਾਲ ਵਜ਼ੀਫੇ ਲਈ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀਛੇਵੀਂ, ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀ ਪਹਿਲੇ ਦਰਜੇ ਦੀ ਪ੍ਰੀਖਿਆ ਦੇ ਸਕਦੇ ਸਨ

ਛੇਵੀਂ ਜਮਾਤ ਵਿੱਚੋਂ ਜਦੋਂ ਨਾਂ ਮੰਗੇ ਗਏ ਤਾਂ ਮੈਂ ਵੀ ਆਪਣਾ ਨਾਂ ਲਿਖਵਾ ਦਿੱਤਾਪ੍ਰੀਖਿਆ ਅਕਤੂਬਰ ਵਿੱਚ ਹੋਣੀ ਸੀਗਿਆਨੀ ਊਧਮ ਸਿੰਘ ਜੀ ਨੇ ਸਿਲੇਬਸ ਵਿੱਚ ਤਿੰਨ ਪੇਪਰਾਂ ਲਈ ਆਉਣ ਵਾਲੀਆਂ ਬਾਣੀਆਂ, ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਨੋਟ ਕਰਵਾ ਦਿੱਤੇ ਅਤੇ ਹਰ ਰੋਜ਼ ਧਾਰਮਿਕ ਦਾ ਪਹਿਲਾ ਪੀਰੀਅਡ ਖੁਦ ਪੜ੍ਹਾਉਣਾ ਸ਼ੁਰੂ ਕਰ ਦਿੱਤਾਇਸ ਨਵੇਂ ਕਾਰਜ ਵਿੱਚ ਮੇਰੀ ਰੁਚੀ ਤੋਂ ਗਿਆਨੀ ਜੀ ਪ੍ਰਭਾਵਤ ਸਨਧਾਰਮਿਕ ਦਾ ਇਮਤਿਹਾਨ ਹੋ ਗਿਆਜਮਾਤ ਦੀ ਪੜ੍ਹਾਈ ਅਤੇ ਘਰ ਦਾ ਕੰਮਕਾਰ ਕਰਦਿਆਂ ਮੈਂ ਭੁੱਲ ਹੀ ਗਿਆ ਕਿ ਧਾਰਮਿਕ ਦੇ ਵਜ਼ੀਫੇ ਲਈ ਇਮਤਿਹਾਨ ਵੀ ਦਿੱਤਾ ਸੀਜਨਵਰੀ ਮਹੀਨੇ ਪ੍ਰਾਰਥਨਾ ਉਪਰੰਤ ਇੱਕ ਸੀਨੀਅਰ ਟੀਚਰ ਨੇ ਸੂਚਨਾ ਦਿੱਤੀ ਕਿ ਪ੍ਰਿੰਸੀਪਲ ਸਾਹਿਬ ਧਾਰਮਿਕ ਪ੍ਰੀਖਿਆ ਦੇ ਵਜ਼ੀਫੇ ਦਾ ਨਤੀਜਾ ਦੱਸਣਗੇ ਮੈਨੂੰ ਲੱਗਿਆ ਕਿ ਨਤੀਜਾ ਸੁਣਨ ਲਈ ਮੇਰੇ ਦੋ ਕੰਨ ਥੋੜ੍ਹੇ ਹਨਖੈਰ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਂ ਬੋਲੇ ਗਏਮੇਰਾ ਨਾਂ ਵੀ ਉਹਨਾਂ ਵਿੱਚ ਬੋਲਿਆ ਗਿਆਮੇਰੇ ਨਾਲ ਬੈਠੇ ਮੁੰਡੇ ਨੇ ਮੈਨੂੰ ਕਿਹਾ, “ਓਏ ਤੇਰਾ ਨਾਂ ਵੀ ਹੈਗਾ।” ਜਿਵੇਂ ਮੈਨੂੰ ਸੁਣਿਆ ਹੀ ਨਾ ਹੋਵੇਦਿਹਾੜੀ ਮਸਾਂ ਲੰਘੀਘਰ ਜਾ ਕੇ ਮੈਂ ਬੇਬੇ ਨੂੰ ਦੱਸਿਆ ਤਾਂ ਉਸ ਨੇ ਅੱਖਾਂ ਮੀਚ ਕੇ ਹੱਥ ਜੋੜੇ ਅਤੇ ਬੋਲੀ, “ਵਾਹਿਗੁਰੂ ਤੂੰ ਹੀ ਵੇਖਣਾ ਇਨ੍ਹਾਂ ਵੱਲ ...।” ਫਿਰ ਮੈਨੂੰ ਪਿਆਰ ਦਿੱਤਾ ਵਜ਼ੀਫੇ ਦੀ ਰਾਸ਼ੀ ਬਾਰੇ ਨਾ ਹੀ ਬੇਬੇ ਨੇ ਪੁੱਛਿਆ ਅਤੇ ਨਾ ਹੀ ਸਾਨੂੰ ਦੱਸਿਆ ਗਿਆ ਸੀ

ਮਈ ਮਹੀਨੇ 6 ਰੁਪਏ ਦੀ ਦਰ ਨਾਲ ਛੱਤੀ ਰੁਪਏ ਵਜ਼ੀਫਾ ਮੈਨੂੰ ਮਿਲ ਗਿਆਵੱਡੀ ਭੈਣ ਦਾ ਵਿਆਹ ਹੋ ਚੁੱਕਾ ਸੀਬੇਬੇ ਨੇ ਸਾਰੇ ਪੈਸੇ ਤਾਜ਼ੀ ਸੂਈ ਬੱਕਰੀ ਖਰੀਦਣ ਲਈ ਜੀਜੇ ਨੂੰ ਦੇ ਦਿੱਤੇਉਦੋਂ ਘਰ ਕੱਚੇ ਸਨ ਅਤੇ ਕਿਸੇ ਘਰ ਦੀ ਚਾਰ ਦਿਵਾਰੀ ਨਹੀਂ ਸੀਸਾਡਾ ਘਰ ਵਿਹੜੇ ਦੇ ਬਾਕੀ ਘਰਾਂ ਦੇ ਬਾਹਰਵਾਰ ਸੀ ਦੂਰ ਤਕ ਖੇਤ ਹੀ ਖੇਤ ਦਿਸਦੇ ਸਨਦੂਜੇ ਦਿਨ ਅਸੀਂ ਘਰ ਦੇ ਵਿਹੜੇ ਵਿੱਚੋਂ ਜੀਜੇ ਨੂੰ ਰਸਤੇ ਦੇ ਥਾਂਹ ਖੇਤਾਂ ਵਿੱਚੋਂ ਸਿੱਧਾ ਘਰ ਨੂੰ ਆਉਂਦਿਆਂ ਦੇਖ ਲਿਆਮੇਮਣਾ ਉਸ ਨੇ ਬੱਚੇ ਵਾਂਗ ਕੁੱਛੜ ਚੁੱਕਿਆ ਸੀ ਅਤੇ ਬੱਕਰੀ ਮਗਰ-ਮਗਰ ਦੌੜੀ ਆ ਰਹੀ ਸੀਅਸੀਂ ਅੱਗੇ ਹੋ ਕੇ ਮਹਿਮਾਨਾਂ ਨੂੰ ਮਿਲੇਮੇਮਣੇ ਨੂੰ ਚੁੱਕਣ ਲਈ ਜਿਹੜਾ ਖੋਹ-ਖਿੱਚ ਤੋਂ ਪਿੱਛੇ ਰਹਿ ਗਿਆ, ਉਸ ਨੇ ਬੱਕਰੀ ਲਈ ਛੋਲੇ ਕਟੋਰੇ ਵਿੱਚ ਪਾ ਲਿਆਂਦੇਹੁਣ ਚਿੱਟੇ ਕਾਲੇ ਡੱਬਾਂ ਵਾਲੀ ਡੱਬ-ਖੜੱਬੀ ਬੱਕਰੀ ਸਾਡੀ ਆਪਣੀ ਸੀਮਾਸੂਮ ਮੇਮਣਾ ਚੁੱਕਣ ਲਈ ਸਾਡੇ ਕੋਲ ਸੀ ਅਤੇ ਬਜ਼ੁਰਗ ਔਰਤ ਦੇ ਸੁਝਾਅ ਅਨੁਸਾਰ ‘ਚਾਹ-ਪਾਣੀ’ ਚਲਦਾ ਹੋ ਗਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

Tel: (91 - 94176 - 52947)

More articles from this author