SuchaSKhatra7ਨਸ਼ਿਆਂ ਵਿਰੁੱਧ ਲੜਾਈ ਕੋਈ ਇਕੱਲਾ ਸੂਬਾ ਨਹੀਂ ਦੇ ਸਕਦਾ, ਲੋੜ ਹੈ ਕਿ ਕੇਂਦਰ ਸਰਕਾਰ, ...
(9 ਅਪਰੈਲ 2025)

 

ਕਿਸੇ ਝਗੜੇ ਵਿੱਚ ਮੈਨੂੰ ਥਾਣੇ ਜਾਣਾ ਪਿਆਪਰਿਵਾਰਕ ਝਗੜਾ ਸੀ ਇਹਦੋਵਾਂ ਧਿਰਾਂ ਦੇ ਆਦਮੀ ਔਰਤਾਂ ਪੰਦਰਾਂ ਤੋਂ ਘੱਟ ਨਹੀਂ ਸਨਸਮਝੌਤੇ ਉੱਤੇ ਦਸਖਤ ਹੋ ਰਹੇ ਸਨ ਕਿ ਇੱਕ ਏ.ਐੱਸ.ਆਈ. ਨੇ ਮੈਨੂੰ ਕਿਹਾ, “ਇਨ੍ਹਾਂ ਸਭ ਨੂੰ ਰੋਕ ਲੈਣਾ, ਡੀ.ਐੱਸ.ਪੀ. ਸਾਹਿਬ ਤੁਹਾਡੇ ਸਭ ਨਾਲ ਇੱਕ ਫੋਟੋ ਕਰਵਾਉਣਾ ਚਾਹੁੰਦੇ ਹਨ

ਫੋਟੋ? ਮੈਂ ਸੋਚਣ ਲੱਗਾ, ਦਰਜਣਾਂ ਬਾਰ ਆਪਣੇ ਪਿੰਡ ਤੋਂ ਇਲਾਵਾ ਬਾਹਰਲੇ ਪਿੰਡਾਂ ਦੇ ਸਮਝੌਤੇ ਕਰਵਾਏ ਹਨ, ਫੋਟੋ ਤਾਂ ਕਦੇ ਨਹੀਂ ਹੋਈਸਰਦੀਆਂ ਦੇ ਦਿਨ ਸਨਥਾਣੇ ਅੱਗੇ ਖੁੱਲ੍ਹੇ ਮੈਦਾਨ ਵਿੱਚ ਡੀ.ਐੱਸ. ਪੀ. ਨੇ ਸਾਨੂੰ ਅੱਧਿਆਂ ਨੂੰ ਆਪਣੇ ਸੱਜੇ ਅਤੇ ਅੱਧਿਆਂ ਨੂੰ ਖੱਬੇ ਪਾਸੇ ਖੜ੍ਹੇ ਕਰ ਲਿਆਉਹੀ ਏ. ਐੱਸ. ਆਈ. ਵੀਡੀਓ ਬਣਾ ਰਿਹਾ ਸੀ

“ਵੇਖੋ ਬਈ, ਜੇਕਰ ਕੋਈ ਵੀ ਲਸਣ ਨਾ ਖਾਵੇ ਤਾਂ ਮਾਰਕੀਟ ਵਿੱਚ ਕੋਈ ਲਸਣ ਕਿਉਂ ਲਿਆਏਗਾ?

ਇੱਕ ਪੰਚ ਨੇ ਤੁਰੰਤ ਗੇਂਦ ਮੁੜ ਪੁਲੀਸ ਦੇ ਪਾਲੇ ਵਿੱਚ ਸੁੱਟਣ ਦੇ ਇਰਾਦੇ ਨਾਲ ਡੀ. ਐੱਸ. ਪੀ. ਦਾ ਵਾਕ ਮੁੱਕਦੇ ਸਾਰ ਕਿਹਾ, “ਜੇਕਰ ਮਾਰਕੀਟ ਵਿੱਚ ਲਸਣ ਆਉਣ ਹੀ ਨਾ ਦਿੱਤਾ ਜਾਵੇ ਤਾਂ ਕੋਈ ਖਰੀਦੇਗਾ ਕਿੱਥੋਂ?”

ਅਸੀਂ ਸਮਝ ਗਏ ਕਿ ਅਸੀਂ ਹੁਣ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਪੁਲੀਸ ਵੱਲੋਂ ਲੜੀ ਜਾ ਰਹੀ ਜੰਗ ਵਿੱਚ ਪਬਲਿਕ ਵੱਲੋਂ ਹਿੱਸਾ ਪਾ ਰਹੇ ਹਾਂਮੈਂ ਗੱਲ ਨੂੰ ਅੱਗੇ ਤੋਰਦਿਆਂ ਕਿਹਾ, “ਡੀ. ਐੱਸ. ਪੀ. ਸਾਹਿਬ, ਇਸ ਜੰਗ ਨੂੰ ਨਸ਼ਿਆਂ ਨੂੰ ਵੇਚਣ ਅਤੇ ਖਰੀਦਣ ਦੇ ਦੋਂਹ ਮੋਰਚਿਆਂ ਤੋਂ ਇਲਾਵਾ ਹੋਰ ਕਈ ਪੱਖ ਹਨ, ਜਿਨ੍ਹਾਂ ਬਾਰੇ ਮਦਦ ਲੈਣੀ ਪਵੇਗੀ ਤਾਂ ਕਿਧਰੇ ਜਾ ਕੇ ਇਹ ਜੰਗ ਜਿੱਤੀ ਜਾਵੇਗੀਦੋ ਚਾਰ ਵਾਕਾਂ ਦੇ ਲੈਣ-ਦੇਣ ਉਪ੍ਰੰਤ ਵੀਡੀਓ ਮੁਕੰਮਲ ਹੋ ਗਈ ਨਿਸ਼ਚਿਤ ਹੈ ਕਿ ਡੀ.ਐੱਸ.ਪੀ. ਸਾਹਿਬ ਨੇ ਨਸ਼ੇ ਵਿਰੁੱਧ ਜੰਗ ਸੰਬੰਧੀ ਆਪਣੀ ਕਾਰਗੁਜ਼ਾਰੀ ਵਜੋਂ ਇਹ ਵੀਡੀਓ ਉੱਚ ਅਧਿਕਾਰੀ ਨੂੰ ਭੇਜੀ ਹੋਵੇਗੀਨਸ਼ਿਆਂ ਵਿਰੁੱਧ ਲੜਾਈ ਦੀ ਇਹ ਇੱਕ ਵੰਨਗੀ ਹੈ

ਦੂਜੀ ਵੰਨਗੀ, ਕਿਧਰੇ ਹਰ ਮੋੜ ਅਤੇ ਜਨਤਕ ਥਾਂਹ ਉੱਤੇ ਭਗਵੰਤ ਮਾਨ ਦੀ ਫੋਟੋ ਵਾਲੀ ਹੋਰਡਿੰਗ ਰਜਿਸਟਰ ਹੋਏ ਕੇਸਾਂ ਦੀ ਗਿਣਤੀ ਦੱਸਦੀ ਹੈਕਿਧਰੇ ਸਕੂਲਾਂ-ਕਾਲਜਾਂ ਵਿੱਚ ਨੌਜਵਾਨਾਂ ਨੂੰ ਸਹੁੰ ਚੁਕਾਈ ਜਾ ਰਹੀ ਹੈਕਿਧਰੇ ਰਾਜਪਾਲ ਯਾਤਰਾਵਾਂ ਕਰ ਰਹੇ ਹਨਗ੍ਰਿਫਤਾਰੀਆਂ ਹੋ ਰਹੀਆਂ ਹਨਬੁਲਡੋਜ਼ਰਾਂ ਨਾਲ ਨਸ਼ਾ ਤਸਕਰਾਂ ਦੇ ਘਰ ਢਾਹੇ ਜਾ ਰਹੇ ਹਨਇਸੇ ਤਰ੍ਹਾਂ ਦਾ ਹੋਰ ਬਹੁਤ ਕੁਝ ਹੋਵੇਗਾਪੰਜਾਬ ਵਿੱਚ ਇਸ ਲੜਾਈ ਵਿੱਚ ਕੋਈ ਵੱਡੀ ਘਾਟ ਹੈ ਕਿ ਇਸ ਲੜਾਈ ਦਾ ਮੰਤਵ ਨਸ਼ਾ ਹਟਾਉਣਾ ਨਹੀਂਮੁੱਖ ਮੰਤਰੀ ਨੂੰ ਹਰ ਮੋੜ, ਚੁਰਾਹੇ, ਜਨਤਕ ਥਾਂਹ ਉੱਤੇ ਇਸ ਲੜਾਈ ਸੰਬੰਧੀ ਲੱਗੇ ਆਪਣੇ ਫੋਟੋ ਵਾਲੇ ਹੋਰਡਿੰਗ ਵੇਖ ਕੇ ਨਸ਼ਾ ਚੜ੍ਹਦਾ ਹੈਨਸ਼ਿਆਂ ਵਿਰੁੱਧ ਲੜਾਈ ਉਸ ਦਿਨ ਤੋਂ ਸ਼ੁਰੂ ਹੋਵੇਗੀ, ਜਿਸ ਦਿਨ ਭਗਵੰਤ ਮਾਨ ਜੀ ਇਸ ਨਸ਼ੇ ਤੋਂ ਮੁਕਤੀ ਪਾ ਜਾਣਗੇਇਸ ਤਰ੍ਹਾਂ ਮੰਤਵ ਵਿੱਚੋਂ ਖੋਟ ਨਿਕਲ ਜਾਵੇਗਾਹਾਂ ਪੱਖੀ ਪੱਖ ਇਹ ਹੈ ਕਿ ਪੰਜਾਬ ਦੀ ਮਨੋ ਦਸ਼ਾ ਦੀ ਉਹ ਸਤਹ ਨਸ਼ਿਆਂ ਵਿਰੁੱਧ ਗਿਲਾਨੀ ਅਤੇ ਨਫ਼ਰਤ ਲਿਖਣ ਲਈ ਤਿਆਰ ਹੈ, ਬੱਸ ਨਸ਼ਿਆਂ ਵਿਰੁੱਧ ਜੰਗ ਵਿੱਚੋਂ ਪਖੰਡ ਅਤੇ ਛੁਪਿਆ ਮੰਤਵ ਕੱਢਣਾ ਪਊਇਹ ਪੰਜਾਬ ਦੀ ਉਸ ਮਾਨਸਿਕ ਤਿਆਰੀ ਦੀ ਧਰਾਤਲ ਨੂੰ ਧੁੰਦਲਾ ਕਰਦਾ ਹੈ, ਜਿੱਥੇ ਨਸ਼ੇ ਵਿਰੁੱਧ ਗਿਲਾਨੀ ਲਿਖੀ ਜਾਣੀ ਹੈ

ਜੇਕਰ ਇਹ ਹੋ ਗਿਆ ਤਾਂ ਅਨੇਕਾਂ ਨਾਮੀ ਕਲਾਕਾਰਾਂ ਤੋਂ ਅੱਠ-ਅੱਠ, ਦਸ-ਦਸ ਸਕਿੰਟ ਦੇ ਵਿਜੁਅਲ ਏਡਜ਼ ਬਣਵਾਏ ਜਾਣਗੇ ਅਤੇ ਹਰ ਟੀ. ਵੀ. ਸਕਰੀਨ ਅਤੇ ਡਿਜਿਟਲ ਮੀਡੀਏ ਦੇ ਹਰ ਪ੍ਰੋਗਰਾਮ ਵਿੱਚ ਪ੍ਰਗਟ ਹੋਣ ਲੱਗ ਜਾਣਗੇ ਅਤੇ ਉਹ ਇੰਨੀ ਤਾਕਤ ਰੱਖਦੇ ਹੋਣਗੇ ਕਿ ਵੇਖਣ ਵਾਲਾ ਬਾਰ ਬਾਰ ਵੇਖਣਾ ਲੋਚੇਗਾ ਅਤੇ ਨਸ਼ਿਆਂ ਵਿਰੁੱਧ ਗਿਲਾਨੀ ਅਤੇ ਨਫ਼ਰਤ ਨਾਲ ਭਰ ਜਾਵੇਗਾਭਗਵੰਤ ਮਾਨ ਜੀ, ਇੱਥੇ ਖੁੱਲ੍ਹਾ ਖਰਚ ਕਰੋਅਖਬਾਰਾਂ ਨੂੰ ਵੀ ਇਸ ਸੰਬੰਧੀ ਇਸ਼ਤਿਹਾਰ ਕਿਉਂ ਦਿੱਤੇ ਜਾਣ, ਡਿਜਿਟਲ ਮੀਡੀਆ ਵਿੱਚ ਹੋਰ ਅਨੇਕਾਂ ਵਿਧੀਆਂ ਨਸ਼ਿਆਂ ਵਿਰੁੱਧ ਮਦਦਗਾਰ ਸਾਬਤ ਹੋ ਸਕਦੀਆਂ ਹਨ ਜੇਕਰ ਇਹ ਹੋ ਗਿਆ ਤਾਂ 6ਵੀਂ ਤੋਂ 12ਵੀਂ ਤਕ ਹਰ ਜਮਾਤ ਦੀ ਹਰ ਭਾਸ਼ਾ ਵਿੱਚ ਨਾਮੀ ਸਾਹਿਤਕਾਰਾਂ ਤੋਂ ਦਿਲ ਟੁੰਬਵੀਆਂ ਕਹਾਣੀਆਂ, ਛੋਟੇ ਨਿਬੰਧ, ਇਕਾਂਗੀ ਅਤੇ ਵਿਅੰਗ ਪੜ੍ਹਨ ਨੂੰ ਮਿਲਣਗੇਸਾਹਿਤਕਾਰਾਂ ਨੂੰ ਬੇਨਤੀ ਕਰਕੇ ਇਸ ਲੜਾਈ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਕਹਾਣੀਆਂ, ਨਿਬੰਧ, ਇਕਾਂਗੀ, ਵਿਅੰਗ ਮੁਕਾਬਲੇ ਵਿੱਚ ਲਿਖਵਾਏ ਜਾਣਇਹ ਕਾਰਜ ਸਾਹਿਤਕਾਰਾਂ ਦੀ ਸੰਸਥਾ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਚੁਣੀਆਂ ਆਈਟਮਾਂ ਦੋ ਤਿੰਨ ਸਾਲ ਸਿਲੇਬਸ ਵਿੱਚ ਚੱਲ ਸਕਣਸਰਕਾਰ ਜੀ, ਸਕੂਲਾਂ ਵਿੱਚ ਸਹੁੰ ਖਵਾਉਣਾ ਨਾਟਕ ਹੈ, ਲੋਕਾਂ ਸਾਹਮਣੇ ਜਾਣ ਦੀ ਤੁਹਾਡੀ ਭੁੱਖ ਪੂਰਤੀ ਤੋਂ ਇਲਾਵਾ ਕੁਝ ਵੀ ਨਹੀਂ

ਜੇਕਰ ਸਰਕਾਰ ਆਪਣੇ ਵਿਗਿਆਪਨਾਂ ਤੋਂ ਮਿਲਦੇ ਨਸ਼ੇ ਤੋਂ ਮੁਕਤੀ ਪਾ ਲਵੇ ਤਾਂ ਹਰ ਪਿੰਡ ਵਿੱਚ ਇੱਕ ਖੇਡ ਦਾ ਮੈਦਾਨ ਬਣ ਸਕਦਾ ਹੈਪਰ ਕੋਚਾਂ ਤੋਂ ਬਿਨਾਂ ਇਨ੍ਹਾਂ ਖੇਡਾਂ ਦੇ ਮੈਦਾਨਾਂ ਵਿੱਚ ਅਵਾਰਾ ਗਊਆਂ ਹੀ ਬੈਠਣਗੀਆਂਪਹਿਲੀ ਸਟੇਜ ਉੱਤੇ ਕੁਝ ਪੰਚਾਇਤਾਂ, ਨਗਰ ਪਾਲਕਾਵਾਂ ਜਾਂ ਹੋਰ ਸ਼ਹਿਰੀ ਇਕਾਈਆਂ ਨੂੰ ਕੁਝ ਸ਼ਰਤਾਂ ਦੀ ਪਾਲਣਾ ਉਪਰੰਤ ਕੋਚ ਦੇਣ ਦੀ ਗਰੰਟੀ ਕਰਨੀ ਚਾਹੀਦੀ ਹੈਇਸ ਸਮੇਂ ਚੰਗੇ ਖਿਡਾਰੀ ਖੇਡ ਅਕੈਡਮੀਆਂ ਤਿਆਰ ਕਰਦੀਆਂ ਹਨਜੇਕਰ ਖੇਡਾਂ ਦਾ ਪਸਾਰ ਹੁੰਦਾ ਹੈ ਤਾਂ ਮਿਆਰੀ ਖਿਡਾਰੀਆਂ ਦਾ ਬਹੁਤ ਵੱਡਾ ਘੇਰਾ ਮਿਲ ਜਾਵੇਗਾਟੂਰਨਾਮੈਂਟਾਂ ਦੀ ਗਿਣਤੀ ਵਧਾਉਣੀ ਪਏਗੀਜੇ ਦਿਲ ਸਾਫ ਹੋਵੇ, ਦਿਮਾਗ ਵਿੱਚ ਨਕਸ਼ਾ ਹੋਵੇ ਤਾਂ ਦੋ ਸਾਲ ਤਕ ਪੰਜਾਬ ਦੇ ਅੱਧੇ ਪਿੰਡਾਂ ਦੀ ਜਵਾਨੀ ਹਰ ਸ਼ਾਮ ਖੇਡ ਦੇ ਮੈਦਾਨ ਵਿੱਚ ਦਿਸਣ ਲੱਗ ਸਕਦੀ ਹੈ

ਨਸ਼ਿਆਂ ਵਿਰੁੱਧ ਲੜਾਈ ਕੋਈ ਇਕੱਲਾ ਸੂਬਾ ਨਹੀਂ ਦੇ ਸਕਦਾ, ਲੋੜ ਹੈ ਕਿ ਕੇਂਦਰ ਸਰਕਾਰ, ਸੂਬਾ ਸਰਕਾਰਾਂ ਹਰ ਇੱਕ ਦੀ ਆਪਣੀ ਆਪਣੀ ਅਤੇ ਫਿਰ ਸਭ ਦੀ ਸਾਂਝੀ ਰਣਨੀਤੀ ਹੋਣੀ ਚਾਹੀਦੀ ਹੈਇਮਾਨਦਾਰੀ ਨਾਲ ਇੱਕ ਦੂਜੇ ਦਾ ਸਹਿਯੋਗ ਲਿਆ ਅਤੇ ਇੱਕ ਦੂਜੇ ਨੂੰ ਸਹਿਯੋਗ ਦਿੱਤਾ ਜਾਵੇਨਸ਼ਿਆਂ ਦੀ ਰੋਕਥਾਮ ਲਈ ਕੇਂਦਰ ਆਪਣਾ ਬਜਟ ਰੱਖੇ ਅਤੇ ਸੂਬਾ ਸਰਕਾਰਾਂ ਆਪਣਾ ਵੱਖਰਾ ਬਜਟ ਰੱਖਣ ਅਤੇ ਬਜਟ ਦੀ ਵੰਡ ਦੇ ਵੇਰਵੇ ਜਨਤਾ ਨਾਲ ਸਾਂਝੇ ਕੀਤੇ ਜਾਣ ਤਾਂ ਕਿ ਨੀਤੀ ਤੋਂ ਵੱਧ ਨੀਅਤ ਦਾ ਪਤਾ ਲੱਗ ਸਕੇ

ਉਪਰੋਕਤ ਸਾਰੇ ਕੁਝ ਦਾ ਸੰਬੰਧ ਸਮਾਜ ਦੇ ਇੱਕ ਵਰਗ ਜਵਾਨੀ ਦੁਆਲੇ ਕੇਂਦਰਤ ਸੀਪੰਜਾਬ ਦੀ ਬਾਕੀ ਅਬਾਾਦੀ, ਪੰਜਾਬ ਦੇ ਬਾਕੀ ਵਿਭਾਗ ਹਰਕਤ ਵਿੱਚ ਨਹੀਂ ਹਨਸਕੂਲਾਂ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਵਿੱਚ ਰੁਕਾਵਟਾਂਮਿਸ਼ਨ ਸਮਰੱਥ ਨੂੰ ਪਹਿਲੇ ਚਾਰ ਪੀਰੀਅਡ ਦੇ ਕੇ ਹਰ ਸਕੂਲ ਦਾ ਟਾਈਮ ਟੇਬਲ ਸਿਰ ਪਰਨੇ ਕਰ ਰੱਖਿਆ ਹੈਕਰਮਚਾਰੀ ਕਿਸੇ ਵੀ ਵਿਭਾਗ ਪੂਰੇ ਨਹੀਂਕਿਸਾਨ ਰੋ ਰਿਹਾ ਹੈਮਿਟੀ-ਪਾਣੀ ਬਰਬਾਦ ਹੋ ਰਹੇ ਹਨਜੇਕਰ ਫ਼ਸਲੀ ਭਿੰਨਤਾ ਨਹੀਂ ਹੋਣੀ, ਪੈਦਾ ਕੀਤੀ ਜਿਣਸ ਦੀ ਮੁੱਲ ਲੜੀ ਚਾਰ-ਪੰਜ ਸਟੇਜ ਅੱਗੇ ਨਹੀਂ ਤੁਰਨੀ, ਹਰ ਫ਼ਸਲ ਦਾ ਭਾਅ ਨਹੀਂ ਦੇਣਾ ਅਤੇ ਦਿਵਾਉਣਾ ਤਾਂ ਪੰਜਾਬ ਬਦਰੰਗਾ ਰਹੇਗਾਪਿੰਡਾਂ, ਸ਼ਹਿਰਾਂ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣੇ ਪੈਣਗੇਯਾਦ ਰੱਖੀਏ ਸੂਬੇ ਦਾ ਨਾ ਹੀ ਕਦੇ ਇੱਕ ਵਰਗ ਤੇ ਨਾ ਹੀ ਇੱਕ ਅਦਾਰਾ ਕਦੇ ਤਰੱਕੀ ਪਾਉਂਦਾ ਹੈ, ਸਾਰਾ ਪ੍ਰਾਂਤ ਹਰਕਤ ਵਿੱਚ ਆਉਣਾ ਚਾਹੀਦਾ ਹੈ

ਜੇਕਰ ਜਵਾਨੀ ਨੂੰ ਵਧੀਆ ਮਿਆਰੀ ਸਿੱਖਿਆ ਨਹੀਂ, ਕਿੱਤਿਆਂ ਉੱਤੇ ਮਿਆਰੀ ਸਿਖਲਾਈ ਨਹੀਂ, ਫਿਰ ਰੁਜ਼ਗਾਰ ਨਹੀਂ ਤਾਂ ਸਮਝੋ ਨਸ਼ਿਆਂ ਵਿਰੁੱਧ ਸਰਕਾਰ ਦੇ ਉਪ੍ਰੋਕਤ ਅਤੇ ਹੋਰ ਹੰਭਲੇ ਬੇਕਾਰ ਹਨਅੱਠਵੀਂ ਜਮਾਤ ਤੋਂ ਹਰ ਵਿਦਿਆਰਥੀ ਦੇ ਦਿਮਾਗ ਵਿੱਚ ਵੱਡਾ ਹੋ ਕੇ ਕੁਝ ਬਣਨ ਦੇ ਸੁਪਨੇ ਬਣਨੇ ਸ਼ੁਰੂ ਹੋ ਜਾਣੇ ਚਾਹੀਦੇ ਹਨਸਰਕਾਰ ਨੂੰ ਜੇਕਰ ਉਹ ਬੱਚਾ ਆਪਣੇ ਸੁਪਨਿਆਂ ਦੀ ਗਰੰਟੀ ਨਹੀਂ ਸਮਝਦਾ ਤਾਂ ਸਰਕਾਰ ਨੂੰ ਮੰਨ ਲੈਣਾ ਹੋਵੇਗਾ ਕਿ ਉਹ ਪੰਜਾਬ ਦੇ ਭਵਿੱਖ ਲਈ ਕੁਝ ਨਹੀਂ ਕਰ ਰਹੀਵਿਦੇਸ਼ਾਂ ਤੋਂ ਜ਼ੰਜੀਰਾਂ ਨਾਲ ਨੂੜੀ ਜਵਾਨੀ ਹੀ ਵਾਪਸ ਨਹੀਂ ਆਈ, ਵਿਸ਼ੇਸ਼ ਤੌਰ ’ਤੇ ਪੰਜਾਬ ਨੂੰ ਉਸ ਦ੍ਰਿਸ਼ ਤੋਂ ਹੂਕਾਂ ਮਾਰ ਬਾਹਰ ਆਉਂਦੇ ਸਨੇਹੇ ਨੂੰ ਸੁਣਕੇ ਕੁਝ ਕਰਨ ਲਈ ਬੇਚੈਨ ਹੋਣਾ ਚਾਹੀਦਾ ਸੀਬੇਚੈਨੀ ਹੋਈ ਨਹੀਂਵੇਦਾਂ ਦੇ ਰਚੱਈਉ, ਤਕਸ਼ਿਲਾ ਦਾ ਨਿਰਮਾਣ ਕਰਨ ਵਾਲਿਓ, ਗੁਰੂ ਸਾਹਿਬਾਨੋ, ਪੀਰੋ ਫਕੀਰੋ, ਨਾਥ ਜੋਗਿਓ, ਅਸੀਂ ਸ਼ਰਮਿੰਦੇ ਹਾਂ ਕਿ ਅਸੀਂ ਆਲਮੀ ਪੱਧਰ ਦੀ ਤਾਂ ਕੀ, ਕੌਮੀ ਪੱਧਰ ਦੀ ਕੋਈ ਯੂਨੀਵਰਸਿਟੀ, ਵਿਗਿਆਨ ਕੇਂਦਰ ਅਤੇ ਹਸਪਤਾਲ ਤਕ ਨਹੀਂ ਬਣਾ ਸਕੇਇਹ ਵਿਸ਼ੇ ਤੋਂ ਹਟਵੀਆਂ ਗੱਲਾਂ ਨਹੀਂ, ਅਜਿਹਾ ਕੁਝ ਕਰਨ ਵਿੱਚ ਸਰਕਾਰ ਜੀ ਨੂੰ ਨਸ਼ਾ ਪ੍ਰਾਪਤ ਕਰਨ ਦੀ ਲਲ੍ਹਕ ਹੋਣੀ ਚਾਹੀਦੀ ਹੈਜੇਕਰ ਅਜਿਹਾ ਹੋ ਜਾਵੇ ਤਾਂ ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਤੋਂ ਮਿਲਣ ਵਾਲਾ ਅਲੱਗ ਹੀ ਤਰ੍ਹਾਂ ਦਾ ਨਸ਼ਾ ਹੋਵੇਗਾਸਰਕਾਰ ਜੀ, ਅਜਿਹੇ ਬੋਰਡ ਨਾ ਲਗਾਓ, ਜਿਹੜੇ ਤੁਹਾਡੇ ਜਾਣ ਨਾਲ ਹੀ ਉਡ ਕੇ ਸੜਕਾਂ ਤੋਂ ਬਾਹਰ ਝਾੜੀਆਂ ਵਿੱਚ ਜਾ ਫਸਣ ਅਜਿਹੇ ਰਾਹ ਬਣਾਓ, ਜਿਨ੍ਹਾਂ ਉੱਤੇ ਆਉਣ ਵਾਲੀਆਂ ਸਰਕਾਰਾਂ ਨੂੰ ਚੱਲਣਾ ਪਏ। ਭਗਵੰਤ ਮਾਨ ਜੀ, ਲੋਕ ਤੁਹਾਡੇ ਅਤੇ ਤੁਹਾਡੇ ਸਹਿਯੋਗੀਆਂ ਦੇ ਬੁੱਤ ਆਪ ਹੀ ਲਗਵਾ ਲੈਣਗੇਭਗਤ ਸਿੰਘ, ਗਾਂਧੀ, ਅੰਬੇਡਕਰ ਅਤੇ ਟੈਗੋਰ ਨੇ ਕੋਲ ਖੜ੍ਹੇ ਹੋ ਕੇ ਆਪਣੇ ਬੁੱਤ ਨਹੀਂ ਲਗਵਾਏ

ਨਸ਼ਿਆਂ ਵਿਰੁੱਧ ਲੜਾਈ ਲੰਬੀ ਹੈਪਰ ਅਜਿਹੀਆਂ ਨੀਤੀਆਂ, ਕਾਰਜ, ਪ੍ਰੋਗਰਾਮ ਸਫ਼ਲਤਾ ਨਾਲ ਚੱਲਣੇ ਸ਼ੁ਼ਰੂ ਹੋ ਜਾਣੇ ਚਾਹੀਦੇ ਹਨ, ਜਿਨ੍ਹਾਂ ਨਾਲ ਇਹ ਜੰਗ ਜਿੱਤੀ ਜਾਏਪਰ ਯਾਦ ਰਹੇ, ਇਹ ਜੰਗ ਅਜਿਹੀ ਹੈ ਕਿ ਜਿੱਤੀ ਜਾਣ ਤੋਂ ਬਾਅਦ ਜਿੱਤ ਬਚਾਉਣ ਲਈ ਜਾਰੀ ਰੱਖਣੀ ਪੈਣੀ ਹੈਕਾਸ਼ ਪੰਜਾਬ ਇਸ ਦਿਸ਼ਾ ਵੱਲ ਵਧੇ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

Tel: (91 - 94176 - 52947)

More articles from this author