SuchaSKhatra7ਹੈਰਾਨੀ ਇਹ ਹੈ ਕਿ ਜਦੋਂ ਦੇਸ਼ ਭਾਜਪਾ ਨੂੰ ਨਕਾਰ ਰਿਹਾ ਹੈ ਤਾਂ ਇਹ ਭਾਜਪਾ ਦੀ ਬੁੱਕਲ ਵਿੱਚ ਜਾ ਰਹੇ ਹਨ ...
(9 ਮਈ 2024)
ਇਸ ਸਮੇਂ ਪਾਠਕ: 2800.


ਪੰਜਾਬ ਲਈ ਭਾਜਪਾ ਹਾਈ ਕਮਾਂਡ ਦਾ ਏਜੰਡਾ ਹੈ,
2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੁਝ ਅਜਿਹਾ ਕਰ ਦਿਖਾਇਆ ਜਾਵੇ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੇ ਅਕਾਲੀ ਦਲ ਨਾਲ ਜਾਂ ਅਕਾਲੀ ਦਲ ਦੇ ਕਿਸੇ ਵੀ ਧੜੇ ਨਾਲ ਚੋਣ ਸਮਝੌਤਾ ਕਰਨਾ ਪਏ ਤਾਂ ਵੱਡੇ ਭਾਈਵਾਲ ਬਣ ਕੇ ਸੀਟਾਂ ਦੀ ਦਾਅਵੇਦਾਰੀ ਹੋ ਸਕੇਅਕਾਲੀਆਂ ਦੇ ‘ਕਿਸੇ ਵੀ ਧੜੇ’ ਦੀ ਭਾਲ ਦਾ ਅਰਥ ਹੈ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਪਵਾਰ ਦੀ ਐੱਨ ਸੀ ਪੀ ਤੋੜ ਕੇ ਮਹਾਰਾਸ਼ਟਰ ਦੀ ਸਿਆਸਤ ਨੂੰ ਭਵਿੱਖ ਵਿੱਚ ਆਪਣੇ ਵੱਸ ਕਰਨ ਦਾ ਯਤਨ ਕੀਤਾ ਗਿਆ, ਉਸੇ ਤਰ੍ਹਾਂ ਅਕਾਲੀਆਂ ਦੇ ਹੋਰ ਟੋਟੇ ਕਰਕੇ ਪੰਜਾਬ ਦੀ ਰਾਜਨੀਤੀ ਦੀ ਮੁੱਖ ਭੂਮਿਕਾ ਹਥਿਆਈ ਜਾਵੇਗੀਮੌਜੂਦਾ ਲਿਖਤ ਦਾ ਵਿਸ਼ਾ ਇਹ ਹੈ ਕਿ ਪੰਜਾਬ ਵਿੱਚ ਉਹ ਹਾਲਾਤ ਕਿਵੇਂ ਬਣੇ ਕਿ ਭਾਜਪਾ ਪੰਜਾਬ ਦੀ ਸਿਆਸਤ ਦੇ ਕੇਂਦਰ ਵਿੱਚ ਆਉਣ ਦੇ ਸੁਪਨੇ ਲੈਣ ਲੱਗ ਗਈ ਹੈ

ਪੰਜਾਬ ਦੇ ਸੰਬੰਧ ਵਿੱਚ ਭਾਜਪਾ ਬਾਰੇ ਵਿਚਾਰਨਯੋਗ ਇਹ ਹੈ ਕਿ ਹੁਣ ਤਕ ਇਹ ਪੰਜਾਬ ਅਤੇ ਪੰਜਾਬੀਆਂ ਦੀ ਪਾਰਟੀ ਕਿਉਂ ਨਹੀਂ ਸੀ ਬਣ ਸਕੀ? ਹੁਣ ਇਸ ਪਾਰਟੀ ਨੇ ਆਪਣੇ ਵਿੱਚ ਕਿਹੜੀ ਤਬਦੀਲੀ ਕਰ ਲਈ ਕਿ ਇਹਨੂੰ ਲੱਗਣ ਲੱਗਾ ਹੈ ਕਿ ਹੁਣ ਇਹ ਪੰਜਾਬੀਆਂ ਦੀ ਹਰਮਨ ਪਿਆਰੀ ਬਣ ਜਾਵੇਗੀ ਜਾਂ ਪੰਜਾਬੀ ਲੋਕਾਂ ਨੂੰ ਹੀ ਹੁਣ ਸਮਝ ਪਈ ਹੈ ਕਿ ਹੁਣ ਤਕ ਭਾਜਪਾ ਪ੍ਰਤੀ ਆਪਣੀ ਬੇਰੁਖੀ ਕਰਕੇ ਉਹ ਪਾਪ ਹੀ ਕਮਾਉਂਦੇ ਰਹੇ, ਹੁਣ ਇਸ ਨੂੰ ਅਪਣਾ ਕੇ ਉਹ ਪੰਜਾਬ ਅਤੇ ਪੰਜਾਬੀਆਂ ਉੱਪਰੋਂ ਭਾਜਪਾ ਦਾ ਕਰਜ਼ਾ ਉਤਾਰਨ ਚੱਲੇ ਹਨ

ਉਪਰੋਕਤ ਪਹਿਲੇ ਪ੍ਰਸ਼ਨ ਦੇ ਉੱਤਰ ਦਾ ਸੰਬੰਧ ਪੰਜਾਬ ਦੇ ਪਿਛਾਂਹ ਤਕ ਦੇ ਇਤਿਹਾਸ ਨਾਲ ਹੈਭਾਜਪਾ 1980 ਤੋਂ ਪਹਿਲਾਂ ਜਨ ਸੰਘ ਹੁੰਦੀ ਸੀ, ਜਿਸਦਾ ਦੇਸ਼ ਨੂੰ ਅਜ਼ਾਦੀ ਮਿਲਣ ਸਮੇਂ ਗਠਨ ਕੀਤਾ ਗਿਆ ਸੀ ਇਸਦਾ ਪਹਿਲਾ ਵਜੂਦ ਅਤੇ ਸਰੂਪ ਹਿੰਦੂ ਮਹਾਂ ਸਭਾ ਸੀਇਹ 1925 ਵਿੱਚ ਗਠਿਤ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦਾ ਰਾਜਨੀਤਕ ਵਿੰਗ ਸੀ, ਜੋ ਹਿੰਦੂ ਮਹਾਂ ਸਭਾ - ਜਨ ਸੰਘ ਤੋਂ ਅੱਜ ਦੀ ਭਾਰਤੀ ਜਨਤਾ ਪਾਰਟੀ ਹੈਆਰ ਐੱਸ ਐੱਸ ਦਾ ਬਾਨੀ ਕੇਸ਼ਵ ਬਲੀ ਰਾਮ ਹੈਡਗੇਵਾਰ ਸੀਪੰਜਾਬ ਅੰਦਰ ਗੁਰਦੁਆਰਾ ਸੁਧਾਰ ਲਹਿਰ ਅਤੇ ਗੁਰਦੁਆਰਾ ਮੁਕਤੀ ਲਹਿਰ ਉੰਨੀਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸ਼ੁਰੂ ਹੋ ਕੇ ਮਹੰਤਾਂ ਤੋਂ ਗੁਰਦੁਆਰੇ ਮੁਕਤ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਵਿੱਚ ਹੋਂਦ ਵਿੱਚ ਆ ਗਈ ਸੀਗੁਰਦੁਆਰਾ ਮੁਕਤ ਕਰਾਉਣ ਲਈ ਪੰਡਿਤ ਜਵਾਹਰ ਲਾਲ ਨਹਿਰੂ ਨੇ ਜੈਤੋ ਦੇ ਮੋਰਚੇ ਵਿੱਚ ਹਿੱਸਾ ਲਿਆਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਬਰਤਾਨੀਆ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਪਾਸ ਕੀਤੇ ਜਾਣ ਨੂੰ ਮਹਾਤਮਾ ਗਾਂਧੀ ਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਪਹਿਲੀ ਜਿੱਤ ਕਿਹਾ ਸੀਹਿੰਦੂ ਮਹਾਂ ਸਭਾ ਜਾਂ ਆਰ ਐੱਸ ਐੱਸ ਦੇ ਦਸਤਾਵੇਜ਼ਾਂ ਵਿੱਚ ਇਸ ਲਹਿਰ ਦਾ ਉੱਕਾ ਹੀ ਜ਼ਿਕਰ ਨਹੀਂ

ਇਸੇ ਹੀ ਸਮੇਂ ਸ਼ਹੀਦੇ-ਆਜ਼ਮ ਸ. ਭਗਤ ਸਿੰਘ ਅਤੇ ਉਸ ਦੇ ਸਾਥੀ ਦੇਸ਼ ਦੀ ਅਜ਼ਾਦੀ ਦੀ ਜੰਗ ਵਿੱਚ ਕੁੱਦ ਚੁੱਕੇ ਸਨ23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈਸਾਰੇ ਹੀ ਦੇਸ਼ ਵਿੱਚ ਰੋਸ ਦੀ ਲਹਿਰ ਫੈਲ ਗਈ ਇਨ੍ਹਾਂ ਦਿਨਾਂ ਵਿੱਚ ਹੈਡਗੇਵਾਰ ਦਾ ਉਤਰਾਧਿਕਾਰੀ ਗੋਲਵਾਲਕਰ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਐੱਮ ਐੱਸ ਸੀ ਦਾ ਵਿਦਿਆਰਥੀ ਸੀ1939 ਵਿੱਚ ਉਹ ਹਿੰਦੂ ਰਾਸ਼ਟਰ ਦੇ ਸਰੂਪ ਦੀ ਵਿਆਖਿਆ ਕਰਦਾ ਆਪਣਾ 90 ਕੁ ਸਫ਼ੇ ਦਾ ਕਿਤਾਬਚਾ ਲਿਖਦਾ ਹੈ, ਜਿਸ ਵਿੱਚ ਦੇਸ਼ ਦੀ ਅਜ਼ਾਦੀ ਦੀ ਜੰਗ ਵਿੱਚ ਪੰਜਾਬ ਦੇ ਇਨ੍ਹਾਂ ਮਹਾਨ ਸਪੂਤਾਂ ਦਾ ਕਿਧਰੇ ਕੋਈ ਜ਼ਿਕਰ ਨਹੀਂਪੰਜਾਬ ਦੀ ਧਰਤੀ ਤੋਂ ਪਗੜੀ ਸੰਭਾਲ ਜੱਟਾ ਲਹਿਰ, ਗ਼ਦਰੀ ਲਹਿਰ, ਬੱਬਰ ਅਕਾਲੀ ਲਹਿਰ ਵਿੱਚ ਕਿੰਨੀਆਂ ਹੀ ਕੁਰਬਾਨੀਆਂ ਪੰਜਾਬ ਨੇ ਦਿੱਤੀਆਂਭਾਜਪਾ ਦੱਸ ਸਕਦੀ ਹੈ ਕਿ ਆਰ ਐੱਸ ਐੱਸ ਦੀਆਂ ਮੁਢਲੀਆਂ ਲਿਖਤਾਂ ਵਿੱਚ ਇਸ ਸਭ ਕੁਝ ਦਾ ਜ਼ਿਕਰ ਕਿਉਂ ਨਹੀਂ? ਬਾਅਦ ਵਿੱਚ ਵੀ ਕਿਉਂ ਜ਼ਿਕਰ ਨਹੀਂ ਕੀਤਾ? ਭਾਜਪਾ ਦੇ ਪੂਰਵਜਾਂ ਨੇ ਹਿੱਸਾ ਤਾਂ ਕੀ ਲੈਣਾ ਸੀ, ਨਾਂਅ ਤਕ ਨਹੀਂ ਲਿਆਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀਆਂ ਦੀ ਮਾਨਸਿਕਤਾ ਘੜਨ ਵਿੱਚ ਇਸ ਇਤਿਹਾਸ ਦੀ ਛਾਪ ਹੈਭਾਜਪਾ ਇਸ ਪੰਜਾਬੀਅਤ ਵਿੱਚੋਂ ਨਿਕਲੀ ਹੀ ਨਹੀਂ, ਇਸ ਲਈ ਬਾਦਲ ਅਤੇ ਉਸ ਦੇ ਅਕਾਲੀਆਂ ਦੀਆਂ ਭਾਜਪਾ ਦੇ ਨਾਲ ਗਲਵੱਕੜੀਆਂ ਦੇ ਬਾਵਜੂਦ ਪੰਜਾਬ ਅਤੇ ਪੰਜਾਬੀਆਂ ਨੇ ਇਸ ਭਾਜਪਾ ਨੂੰ ਕਦੇ ਪੰਜਾਬ ਦੀ ਸਿਆਸਤ ਵਿੱਚ ਅਪਣਾਇਆ ਹੀ ਨਹੀਂ

ਇਹ ਸਭ ਕੁਝ ਅਕਾਰਣ ਨਹੀਂ ਹੋ ਰਿਹਾ ਸੀਅਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਜਾਂ ਅੰਗਰੇਜ਼ ਪਿੱਠੂਆਂ ਵਿਰੁੱਧ ਪੰਜਾਬ ਅੰਦਰ ਜੋ ਵਾਪਰ ਰਿਹਾ ਸੀ, ਉਹ ਹਰ ਪੰਜਾਬ ਵਾਸੀ ਨੂੰ ਪ੍ਰਭਾਵਤ ਕਰ ਰਿਹਾ ਸੀਫਿਰ ਭਾਜਪਾ ਦੀ ਆਰ ਐੱਸ ਐੱਸ ਅਤੇ ਹਿੰਦੂ ਮਹਾਂ ਸਭਾ ਇਸ ਤੋਂ ਅਛੂਤ ਕਿਉਂ ਰਹਿੰਦੀ ਇਸਦਾ ਕਾਰਨ ਭਾਜਪਾ ਦੀ ਪ੍ਰਾਣ ਸ਼ਕਤੀ ਆਰ ਐੱਸ ਐੱਸ ਦੀ ਉਹ ਵਿਚਾਰਧਾਰਾ ਹੈ, ਜਿਹੜੀ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਕਰਦੀ, ਜਿਹੜੀ ਹਿੰਦੂ ਰਾਸ਼ਟਰ ਐਲਾਨ ਕੇ ਸੰਵਿਧਾਨ ਬਦਲਣ ਨਾਲ ਨਵੇਂ ਸੰਵਿਧਾਨ ਵਿੱਚ ਹਿੰਦੂਆਂ ਤੋਂ ਬਿਨਾਂ ਸਭ ਨੂੰ ਦੂਜੇ ਨੰਬਰ ਦੇ ਸ਼ਹਿਰੀ ਬਣ ਕੇ ਰੱਖੇਗੀਸਿੱਖਾਂ ਨੂੰ ਸ਼ਾਂਤ ਰੱਖਣ ਲਈ ਕਿਹਾ ਜਾ ਰਿਹਾ ਹੈ ਕਿ ਸਿੱਖ ਧਰਮ ਕੋਈ ਵੱਖਰਾ ਧਰਮ ਨਹੀਂ, ਇਹ ਤਾਂ ਹਿੰਦੂ ਧਰਮ ਦੀ ਸ਼ਾਖਾ ਹੈ, ਜਿਸ ਨੇ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀਆਂ ਕੀਤੀਆਂ

ਸਿੱਖਾਂ ਪ੍ਰਤੀ ਉਪਰੋਕਤ ਧਾਰਨਾ ਦੇ ਬਾਵਜੂਦ ਸਿੱਖ ਹੀ ਨਹੀਂ ਸਗੋਂ ਪੰਜਾਬੀਆਂ ਵਿੱਚ ਭਾਜਪਾ, ਆਰ ਐੱਸ ਐੱਸ ਬਣਦੀ ਥਾਂ ਨਹੀਂ ਬਣਾ ਰਹੀਨੋਟ ਕਰੋ ਕਿ ਇਹਦਾ ਕਾਰਨ ਆਰ ਐੱਸ ਐੱਸ ਵੱਲੋਂ ਸਿੱਖ ਧਰਮ ਵਿਚਲੀ ‘ਮਾਨਸ ਕੀ ਜਾਤ ਸਭਹਿ ਏਕੇ ਪਹਿਚਾਨਬੋ’ ਅਤੇ ‘ਏਕ ਨੂਰ ਸੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ’ ਸਚਾਈ ਲਈ ਇਨਕਾਰ ਹੈਜਦਕਿ ਸਿੱਖ ਧਰਮ ਵਿੱਚ ਜ਼ਿੰਦਗੀ ਜਿਊਣ ਲਈ ਇੱਕ ਉੱਤੇ ਅਮਲ ਸਿੱਖ ਧਰਮ ਵਿਚਲੇ ‘ਇਕ ਈਸ਼ਵਰ’ ਦੇ ਸੰਕਲਪ ਦੀ ਉਪਜ ਹੈਜੇਕਰ ਆਰ ਐੱਸ ਐੱਸ - ਭਾਜਪਾ ਸਿੱਖ ਵਿਚਾਰਧਾਰਾ ਨੂੰ ਮੰਨ ਲੈਣ ਤਾਂ ਉਨ੍ਹਾਂ ਦਾ ਹਿੰਦੂ ਰਾਸ਼ਟਰ ਦਾ ਸੰਕਲਪ ਢਹਿ-ਢੇਰੀ ਹੁੰਦਾ ਹੈਮੁਸਲਮਾਨ, ਇਸਾਈ, ਜੈਨੀ, ਬੋਧੀ, ਸਿੱਖ ਭਾਈ-ਭਾਈ ਨਜ਼ਰ ਆਉਣਗੇਭਾਜਪਾ - ਆਰ ਐੱਸ ਐੱਸ ਨੂੰ ਗੁਰੂ ਸਾਹਿਬਾਨ ਦੀ ਇਹ ਵਿਚਾਰਧਾਰਾ ਕਦੇ ਪਰਵਾਨ ਨਹੀਂ ਹੋਣੀ, ਜਦਕਿ ਪੰਜਾਬ ਅਤੇ ਪੰਜਾਬੀਅਤ ਦੀ ਜੀਵਨ ਸ਼ੈਲੀ ਅਤੇ ਸੱਭਿਆਚਾਰ ਇਸੇ ਤੋਂ ਸੇਧ ਲੈਂਦਾ ਹੈਇਹੀ ਕਾਰਨ ਹੈ ਕਿ ਪੰਜਾਬੀ ਹਿੰਦੂ ਵੀ ਧਰਮ ਦੇ ਅਧਾਰ ਉੱਤੇ ਮਾਨਵਤਾ ਦੇ ਬਟਵਾਰੇ ਨਾਲ ਹਾਲੇ ਤਕ ਸਹਿਮਤ ਨਹੀਂਉਂਝ ਸਿੱਖ ਅਤੇ ਮੁਸਲਮ ਅੱਤਵਾਦੀ-ਵੱਖਵਾਦੀ ਆਪਣੀਆਂ ਕਾਰਵਾਈਆਂ ਨਾਲ ਸਿੱਖ ਧਰਮ ਦੀ ਇਸ ਅਮੁੱਲ ਵਿਚਾਰਧਾਰਾ ਨੂੰ ਲਗਾਤਾਰ ਢਾਹ ਵੀ ਲਾ ਰਹੇ ਹਨ

ਭਾਜਪਾ - ਆਰ ਐੱਸ ਐੱਸ ਦੀ ਖ਼ਤਰਨਾਕ ਵਿਚਾਰਧਾਰਾ ਵਿਰੁੱਧ ਲੜਨ ਲਈ ਉਂਝ ਤਾਂ ਪੰਜਾਬ ਦੇ ਇਤਿਹਾਸ ਅਤੇ ਧਾਰਮਿਕ ਪ੍ਰਸੰਗ ਦਾ ਉਪ੍ਰੋਕਤ ਸੰਖੇਪ ਵੇਰਵਾ ਕਾਫ਼ੀ ਹੈ, ਪਰ ਤਾਂ ਵੀ ਅਜ਼ਾਦੀ ਉਪਰੰਤ ਪੰਜਾਬ ਵਿੱਚ ਉੱਭਰਦੇ ਵੱਖ-ਵੱਖ ਮੁੱਦਿਆਂ ਉੱਤੇ ਭਾਜਪਾ ਅਤੇ ਇਸ ਤੋਂ ਪਹਿਲਾਂ ਇਸੇ ਨੂੰ ਜਨਸੰਘ ਵਜੋਂ ਜਾਣੀ ਜਾਂਦੀ ਧਿਰ ਦਾ ਰਵੱਈਆ ਵੇਖਣਾ ਬਣਦਾ ਹੈਭਾਸ਼ਾ ਦੇ ਅਧਾਰ ਉੱਤੇ ਪੰਜਾਬੀ ਸੂਬੇ ਦਾ ਵਿਰੋਧ ਜਨ ਸੰਘ ਨੇ ਇੱਥੋਂ ਤਕ ਕੀਤਾ ਕਿ ਆਪਣੇ ਸਮਰਥਕ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੜ੍ਹਾਉਣ ਵਾਲਿਆਂ ਤੋਂ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈਪੰਜਾਬੀ ਨੂੰ ਗੰਵਾਰ ਭਾਸ਼ਾ ਵਜੋਂ ਪ੍ਰਚਾਰਿਆ ਗਿਆਭਾਜਪਾ ਤੋਂ ਪੁੱਛਣਾ ਬਣਦਾ ਹੈ ਕਿ ਕਿਸਾਨ ਮੋਰਚੇ ਨੂੰ, ਆਪਣੀਆਂ ਹੱਕੀ ਮੰਗਾਂ ਲਈ ਲੜਦੇ ਕਿਸਾਨਾਂ ਨੂੰ ਭਾਜਪਾ ਨੇ ਅੱਤਵਾਦੀ-ਖਾਲਿਸਤਾਨੀ-ਪਾਕਿਸਤਾਨੀ ਕਿਉਂ ਕਿਹਾ? ਜੇਲ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਕਰਨ ਬਾਅਦ ਵੀ ਬੰਦੀ ਸਿੰਘਾਂ ਨੂੰ ਭਾਜਪਾ ਦੀ ਕੇਂਦਰੀ ਸਰਕਾਰ ਰਿਹਾਅ ਕਿਉਂ ਨਹੀਂ ਕਰਦੀ? 1984 ਦੇ ਸਿੱਖ ਕਤਲੇਆਮ ਸਮੇਂ ਭਾਜਪਾ, ਆਰ ਐੱਸ ਐੱਸ ਅਤੇ ਇਨ੍ਹਾਂ ਦੇ ਦਰਜਨਾਂ ਸੰਗਠਨ ਕਿੱਥੇ ਸਨ?

ਹੁਣ ਉਪਰੋਕਤ ਸਭ ਕੁਝ ਤੋਂ ਉਪਰੰਤ ਕਾਢੇ-ਕੀੜੀਆਂ ਵਾਂਗ ਕਤਾਰ ਬੰਨ੍ਹ ਕੇ ਭਾਜਪਾ ਦੇ ਪਾਲੇ ਵੱਲ ਜਾਣ ਵਾਲੇ ਸਰਦਾਰਾਂ ਅਤੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਸਾਰੇ ਕਿਸੇ ਬੰਦ ਕਮਰੇ ਵਿੱਚ ਲੰਬੀ ਮੀਟਿੰਗ ਕਰਕੇ ਪੰਜਾਬੀਆਂ ਦੇ ਨਾਂਅ ਸਾਂਝੀ ਅਪੀਲ ਜਾਰੀ ਕਰਦਿਆਂ ਸਪਸ਼ਟ ਕਰਨ ਕਿ ਉਨ੍ਹਾਂ ਨੇ ਭਾਜਪਾ ਵਿੱਚ ਉਹ ਸਾਰਾ ਕੁਝ ਕੀ ਲੱਭ ਲਿਆ, ਜੋ ਇਨ੍ਹਾਂ ਲੋਕ ਸਭਾ ਚੋਣਾਂ ਤਕ ਸਭ ਤੋਂ ਛੁਪਿਆ ਰਿਹਾਵਰਨਾ ਇਨ੍ਹਾਂ ਵੱਲੋਂ ਭਾਜਪਾ ਵਲ ਕੀਤੀ ਦਲਬਦਲੀ ਪੰਜਾਬ ਦੇ ਇਤਿਹਾਸਕ ਵਿਰਸੇ ਨਾਲ ਗੱਦਾਰੀ, ਗੁਰੂ ਸਾਹਿਬਾਨ ਦੀ ਮਾਨਵ ਏਕਤਾ ਦੀ ਸਿੱਖਿਆ ਨਾਲ ਗੱਦਾਰੀ, ਅੰਗਰੇਜ਼ਾਂ ਵਿਰੁੱਧ ਸੰਘਰਸ਼ ਸਮੇਂ ਪੰਜਾਬੀਆਂ ਦੀਆਂ ਲਾਸਾਨੀ ਕੁਰਬਾਨੀਆਂ ਨਾਲ ਗੱਦਾਰੀ ਅਤੇ ਇਨ੍ਹਾਂ ਹੀ ਸਭ ਦੇ ਹੁਣ ਤਕ ਦੇ ਜੀਵਨ ਉੱਤੇ ਇਨ੍ਹਾਂ ਵੱਲੋਂ ਹੀ ਗੱਦਾਰੀ ਹੋਵੇਗੀਹੈਰਾਨੀ ਇਹ ਹੈ ਕਿ ਜਦੋਂ ਦੇਸ਼ ਭਾਜਪਾ ਨੂੰ ਨਕਾਰ ਰਿਹਾ ਹੈ ਤਾਂ ਇਹ ਭਾਜਪਾ ਦੀ ਬੁੱਕਲ ਵਿੱਚ ਜਾ ਰਹੇ ਹਨਮੌਕਾਪ੍ਰਸਤੀਏ ਤੇਰੀ ਕੋਈ ਸੀਮਾ ਨਹੀਂ

ਗੰਭੀਰਤਾ ਨਾਲ ਸੋਚਣਾ ਪੱਛਮੀ ਬੰਗਾਲ ਵਿੱਚ ਖੱਬਾ ਮੋਰਚਾ ਸਰਕਾਰ ਨੇ ਸੀ ਪੀ ਐੱਮ ਦੀ ਅਗਵਾਈ ਵਿੱਚ ਲਗਾਤਾਰ 7 ਵਿਧਾਨ ਸਭਾ ਚੋਣਾਂ ਜਿੱਤ ਕੇ 34 ਸਾਲ ਰਾਜ ਕੀਤਾਇਨ੍ਹਾਂ 34 ਸਾਲਾਂ ਵਿੱਚ ਭਾਜਪਾ ਦਾ ਇੱਕ ਵੀ ਐੱਮ ਐੱਲ ਏ ਜਾਂ ਐੱਮ ਪੀ ਜਿੱਤ ਨਾ ਸਕਿਆਮਮਤਾ ਨੇ ਹੁਣ 72 ਐੱਮ ਐੱਲ ਏ ਐੱਮ ਪੀ ਭਾਜਪਾ ਦੇ ਬਣਨ ਦਿੱਤੇਇਹੀ ਹਾਲ ਭਾਜਪਾ ਦਾ ਕੇਰਲਾ ਦੇ ਕਾਮਰੇਡਾਂ ਨੇ ਕਰ ਰੱਖਿਆ ਹੈਖੱਬੇ ਮੋਰਚੇ ਦੇ ਇੱਕ ਵੀ ਮੰਤਰੀ ਦੇ ਘਰ ਈ ਡੀ, ਸੀ ਬੀ ਆਈ, ਆਈ ਟੀ ਦਾ ਚਪੜਾਸੀ ਤਕ ਨਹੀਂ ਗਿਆ, ਮਮਤਾ ਦਾ ਪੂਰਾ ਮੰਤਰੀ ਮੰਡਲ ਲੁਕਿਆ ਫਿਰਦਾ ਹੈਕੋਈ ਤਾਂ ਵਿਚਾਰਧਾਰਾ ਹੈ, ਜੋ ਦਾਮਨ ਸਾਫ਼ ਰੱਖਣ ਲਈ ਅਤੇ ਭਾਜਪਾ ਵਿਰੁੱਧ ਸੱਚੀ ਲੜਾਈ ਲਈ ਪ੍ਰੇਰਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4950)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

Tel: (91 - 94176 - 52947)