ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਜਿੰਨਾ ਸਨਮਾਨ ਪਾਠਕ ਵਰਗ ਨੇ ਦਿੱਤਾ ਹੈ, ਸ਼ਾਇਦ ਹੀ ਹੋਰ ਕਿਸੇ ਲੇਖਕ ਦੇ ਹਿੱਸੇ ...
(21 ਅਗਸਤ 2024)

ਹਰ ਇੱਕ ਲੇਖਕ, ਸਾਹਿਤਕਾਰ ਦੀ ਰਚਨਾ ਦਾ ਕੋਈ ਨਾ ਕੋਈ ਨਿੰਦਕ ਆਲੋਚਕ ਜੰਮ ਹੀ ਪੈਂਦਾ ਹੈ ਕਿਉਂਕਿ ਲੇਖਕ, ਸਾਹਿਤਕਾਰ ਆਪਣੀ ਕੋਈ ਰੂਪ ਰੇਖਾ ਲੈ ਕੇ ਲਿਖਦਾ ਹੈ ਤੇ ਆਲੋਚਕ ਆਪਣੇ ਮੁਤਾਬਕ ਢਾਲ ਕੇ ਆਲੋਚਨਾ ਕਰਦਾ ਹੈ, ਲੇਖਕ ਮੁਤਾਬਕ ਨਹੀਂਇੱਕ ਯੁਗ ਸਿਰਜਕ, ਪ੍ਰਮੁੱਖ ਵਾਰਤਾਕਾਰ ਹੋਏ ਹਨ ਜਿਨ੍ਹਾਂ ਦੀ ਬਹੁਤ ਘੱਟ ਆਲੋਚਨਾ ਹੋਈ ਹੈ, ਸਗੋਂ ਪ੍ਰਸ਼ੰਸਾ ਹੀ ਪ੍ਰਸ਼ੰਸਾ ਹੋਈ ਹੈਉਨ੍ਹਾਂ ਦਾ ਪ੍ਰਭਾਵ ਵੀ ਹਰ ਸਾਹਿਤਕਾਰ, ਆਲੋਚਕ ਨੇ ਕਬੂਲਿਆ ਹੈ, ਉਹ ਹਨ ਗੁਰਬਖ਼ਸ਼ ਸਿੰਘ ਪ੍ਰੀਤਲੜੀ

ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪਰੈਲ, 1895 ਈ: ਨੂੰ ਮਾਤਾ ਮਾਲਣੀ (ਬੇਬੇ ਜੀ) ਦੀ ਕੁੱਖੋਂ, ਪਿਤਾ ਪਸ਼ੌਰਾ ਸਿੰਘ ਦੇ ਘਰ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆਗੁਰਬਖ਼ਸ਼ ਸਿੰਘ ਦਾ ਪਿਤਾ ਪਸ਼ੌਰਾ ਸਿੰਘ ਰੇਲਵੇ ਮਹਿਕਮੇ ਵਿੱਚ ਨੌਕਰੀ ਕਰਦਾ ਸੀ ਗੁਰਬਖ਼ਸ਼ ਸਿੰਘ ਅਜੇ ਮਿਡਲ ਤੋਂ ਵੀ ਥੱਲੇ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆਗੁਰਬਖ਼ਸ਼ ਸਿੰਘ ਦਾ ਵਿਆਹ ਸ੍ਰੀ ਮਤੀ ਜਗਜੀਤ ਕੌਰ ਨਾਲ ਹੋਇਆ ਜਗਜੀਤ ਕੌਰ ਨੂੰ ਘਰ ਵਿੱਚ ਜੀਤਾ ਨਾਂ ਨਾਲ ਵੀ ਬੁਲਾਇਆ ਜਾਂਦਾ ਸੀਇਸ ਜੋੜੀ ਦੇ ਘਰ ਦੋ ਲੜਕੇ ਤੇ 4 ਲੜਕੀਆਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਨਵਤੇਜ ਸਿੰਘ, ਓਮਾ ਉਰਮਿਲਾ, ਪਤਿਮਾ, ਹਿਰਦੇਪਾਲ ਤੇ ਅਨੂਮੂਣੀਆ ਹਨਗੁਰਬਖ਼ਸ਼ ਸਿੰਘ ਦਸਵੀਂ ਤਕ ਪਿੰਡ ਹੀ ਪੜ੍ਹੇ ਅਤੇ ਐੱਫ਼ਸੀ. ਕਾਲਜ ਲਾਹੌਰ ਦਾਖਲਾ ਤਾਂ ਲਿਆ ਪਰ ਆਰਥਿਕ ਸੰਕਟ ਕਾਰਨ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ ਤੇ ਟਰਾਂਸਪੋਰਟ ਮਹਿਕਮੇ ਵਿੱਚ ਕਲਰਕ ਦੀ ਨੌਕਰੀ ਕਰਨ ਲੱਗੇਉਹਨਾਂ ਨੇ ਓਵਰਸੀਅਰੀ ਦੀ ਡਿਗਰੀ ਟਾਮਸ ਇੰਜਨੀਅਰਿੰਗ ਕਾਲਜ ਤੋਂ ਸੰਨ 1914 ਈ: ਵਿੱਚ ਕੀਤੀਆਪ ਫੌਜ ਵਿੱਚ ਭਰਤੀ ਹੋ ਕੇ ਫੌਜੀ ਵੀ ਬਣੇ ਅਤੇ 1918 ਤਕ ਫੌਜ ਦੀ ਨੌਕਰੀ ਕੀਤੀਫਿਰ ਆਪ ਨੇ ਸਿਵਲ ਇੰਜਨੀਅਰਿੰਗ ਦੀ ਡਿਗਰੀ ਲਈ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆਕੁਝ ਸਮਾਂ ਸੰਨ 1924 ਈ: ਤੋਂ ਲੈ ਕੇ 1932 ਈ: ਤਕ ਰੇਲਵੇ ਵਿੱਚ ਇੰਜਨੀਅਰ ਲੱਗੇ ਅਤੇ ਕੁਝ ਸਮਾਂ ਖੇਤੀਬਾੜੀ ਵੀ ਕੀਤੀਖੇਤੀ ਕਰਦੇ ਸਮੇਂ ਹੀ 1933 ਈ: ਵਿੱਚ ਆਪ ਨੇ ‘ਪ੍ਰੀਤਲੜੀਕੱਢਣਾ ਆਰੰਭ ਕੀਤਾਆਪ ਨੇ ‘ਪ੍ਰੀਤਨਗਰਵੀ ਵਸਾਇਆ ਅਤੇ 1947 ਈ: ਵਿੱਚ ਵਿਗੜਦੇ ਹਾਲਾਤ ਦੇ ਕਾਰਨ ਮਹਿਰੌਲੀ (ਦਿੱਲੀ) ਜਾਣਾ ਪਿਆ ਬਾਅਦ ਵਿੱਚ ਅੰਤ ਤਕ ਦਿੱਲੀ ਤੋਂ ਆ ਕੇ ‘ਪ੍ਰੀਤਨਗਰਹੀ ਰਹੇ

ਗੁਰਬਖ਼ਸ ਸਿੰਘ ਪ੍ਰੀਤਲੜੀ ਦੇ ਕਿਤਾਬਾਂ ਦੀ ਲਿਸਟ ਕਾਫੀ ਲੰਬੀ ਹੈ। ‘ਤਾਜ ਤੇ ਸਰੂ’, ‘ਦੁਨੀਆਂ ਇੱਕ ਮਹੱਲ’, ‘ਜ਼ਿੰਦਗੀ ਦੀ ਕਵਿਤਾ’, ‘ਖੁਸ਼ਹਾਲ ਜੀਵਨ’, ‘ਸਾਡੇ ਵਾਰਸ’, ‘ਮੇਰੇ ਝਰੋਖੇ’, ‘ਖੁੱਲ਼੍ਹਾ ਦਰ’, ‘ਚੰਗੇਰੀ ਦੁਨੀਆਂ’, ‘ਪ੍ਰਸੰਨ ਲੰਬੀ ਉਮਰ’, ‘ਨਵਾਂ ਸਿਵਾਲਾ’, ‘ਨਵੀਂ ਤਕੜੀ ਦੁਨੀਆਂ’, ‘ਇੱਕ ਦੁਨੀਆਂ ਤੇ ਤੇਰੇ ਸੁਪਨੇ’, ‘ਜ਼ਿੰਦਗੀ ਦੀ ਡਾਟ’, ‘ਪਰਮ ਮਨੁੱਖ’, ‘ਨਵੀਆਂ ਤਕਦੀਰਾਂ ਦੀ ਕਿਆਰੀ’, ‘ਸਾਵੀ ਪੱਧਰੀ ਜ਼ਿੰਦਗੀ’, ‘ਭਖਦੀ ਜੀਵਨ ਚੰਗਿਆੜੀ’, ‘ਮੇਰੀ ਜੀਵਨ ਕਹਾਣੀ’, ‘ਪ੍ਰੀਤ ਮੁਕਟ’, ‘ਏਸ਼ੀਆ ਦਾ ਚਾਨਣ’, ‘ਮੇਰੀ ਗੁਲਬਦਨ’, ‘ਮਨੋਹਰ ਸ਼ਖਸੀਅਤ’, ‘ਮੇਰੀਆਂ ਅਭੁੱਲ ਯਾਦਾਂ’, ‘ਵੀਣਾ ਵਿਨੋਦ’, ‘ਭਾਬੀ ਮੈਨਾ’, ‘ਰੰਗ ਸਹਿਕਦਾ ਦਿਲ’, ‘ਅਣ-ਵਿਆਹੀ ਮਾਂ’, ‘ਚਿੱਠੀਆਂ ਜੀਤਾ ਦੇ ਨਾਂ’, ‘ਸਵੈ ਪੂਰਨਤਾ ਦੀ ਲਗਨ’, ‘ਮੇਰੇ ਦਾਦੀ ਜੀ’, ‘ਰਾਜ ਕੁਮਾਰੀ ਲਤਿਕਾ’, ‘ਨਾਗ ਪ੍ਰੀਤ ਦਾ ਜਾਦੂ’, ‘ਪ੍ਰੀਤ ਮਣੀ’, ‘ਪੂਰਬ-ਪੱਛਮ’, ‘ਭਖਦੀ ਜੀਵਨ ਚੰਗਿਆੜੀ’, ‘ਬੰਦੀ-ਛੋੜ’, ‘ਗੁਰੂ ਨਾਨਕ’, ‘ਮੰਜ਼ਿਲ ਦਿਸ ਪਈ’, ਜ਼ਿੰਦਗੀ ਵਾਰਸ ਹੈ’, ‘ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ’, ‘ਪ੍ਰੀਤ ਕਹਾਣੀਆਂ’, ‘ਅਨੋਖੇ ਅਤੇ ਇਕੱਲੇ’, ‘ਪ੍ਰੀਤਾਂ ਦੀ ਪਹਿਰੇਦਾਰ’, ‘ਰੁੱਖਾਂ ਦੀ ਜੀਰਾਂਦ’ (ਨਾਵਲ), ‘ਕੋਧਰੇ ਦੀ ਰੋਟੀ’ (ਨਾਟਕ), ‘ਸੁਪਨੇ’ (ਅਨੁਵਾਦ), ‘ਮੇਰੀ ਜੀਵਨ ਕਹਾਣੀ ਭਾਗ ਪਹਿਲਾ’ (ਸਵੈ-ਜੀਵਨੀ) ਆਦਿ

ਗੁਰਬਖ਼ਸ ਸਿੰਘ ਪ੍ਰੀਤਲੜੀ ਦੀ ਮਹਾਨ ਰਚਨਾ ਸਦਕਾ ਪੰਜਾਬੀ ਮਹਿਕਮਾ ਪੈਪਸੂ ਵੱਲੋਂ ਮਾਣ-ਪੱਤਰ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤੇ ਅਤੇ ਭਾਰਤ ਸਰਕਾਰ ਨੇ ਭਾਰਤੀ ਸਾਹਿਤ ਅਕਾਦਮੀ ਦਾ ਸਲਾਹਕਾਰ ਨਾਮਜ਼ਦ ਕੀਤਾਉਹਨਾਂ ਨੇ ‘ਪ੍ਰੀਤਲੜੀਰਾਹੀਂ ਬਹੁਤ ਵਾਰਤਕ ਰਚਨਾ ਕੀਤੀਪ੍ਰੀਤਲੜੀ ਦੀ ਲਿਖਣ ਸ਼ੈਲੀ ਵਿੱਚ ਅਜਿਹਾ ਜਾਦੂ ਸੀ ਕਿ ਪਾਠਕ ਨੂੰ ਕੀਲ ਦਿੰਦਾ ਸੀਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਰਚਨਾ ਨਾਲ ਨਵਾਂ ਯੁਗ ਸ਼ੁਰੂ ਹੋਇਆ ਹੈ

ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਦਰਸ਼ਵਾਦੀ ਤੇ ਸੁਧਾਰਕ ਲੇਖਕ ਯੁਗ ਸਿਰਜਕ ਮਹਾਨ ਪੁਰਸ਼ ਹੋਏ ਸਨਸਰਲ ਭਾਸ਼ਾ ਵਿੱਚ ਸ਼ਬਦ ਦਾ ਤੇਜ਼ ਵਹਾਓ, ਢੁਕਵੇਂ ਅਲੰਕਾਰ ਦੇ ਗੁਣ ਬੁੱਧੀ ਤੇ ਆਤਮਾ ਨੂੰ ਸੰਤੁਸ਼ਟ ਕਰਦੇ ਹਨਆਧੁਨਿਕ ਪੀੜ੍ਹੀ ਦਾ ਕੋਈ ਵੀ ਅਜਿਹਾ ਲੇਖਕ ਨਹੀਂ ਜਿਸਨੇ ਉਹਨਾਂ ਦਾ ਪ੍ਰਭਾਵ ਨਾ ਕਬੂਲਿਆਂ ਹੋਵੇਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਸਾਹਿਤਕ ਸਰਗਰਮੀਆਂ ਵੀ ਤੇਜ਼ ਰੱਖੀਆਂਗੁਰਬਖ਼ਸ਼ ਸਿੰਘ ਪ੍ਰੀਤਲੜੀ ਪੜ੍ਹਿਆ ਜਾਣ ਵਾਲਾ ਲੇਖਕ ਸੀਉਨ੍ਹਾਂ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਸੀਉਨ੍ਹਾਂ ਦੀਆਂ ਕਿਤਾਬਾਂ ਦੇ ਕਈ-ਕਈ ਅਡੀਸ਼ਨ ਛਪੇਪ੍ਰੀਤਲੜੀ ਨਾਵਲ ‘ਅਣ-ਵਿਆਹੀ ਮਾਂ’ ਦੇ ਦੋ ਦਰਜਨਾਂ ਦੇ ਲਗਭਗ ਐਡੀਸ਼ਨ ਛਪੇਉਨ੍ਹਾਂ ਦੀਆਂ ਰਚਨਾਵਾਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਈਆਂ

ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਜਿੰਨਾ ਸਨਮਾਨ ਪਾਠਕ ਵਰਗ ਨੇ ਦਿੱਤਾ ਹੈ, ਸ਼ਾਇਦ ਹੀ ਹੋਰ ਕਿਸੇ ਲੇਖਕ ਦੇ ਹਿੱਸੇ ਆਇਆ ਹੋਵੇਪ੍ਰੀਤਲੜੀ ਦੀ ਲਿਖਤ ਨਿਰਾ ਸ਼ਹਿਦ ਹੀ ਹੈਕੋਈ ਵੀ ਪਾਠਕ ਉਹਨਾਂ ਦੀ ਲਿਖਤ ਇੱਕ ਵਾਰ ਪੜ੍ਹਨ ਲੱਗਿਆ ਤਾਂ ਕਿਤਾਬ ਵਿਚਕਾਰ ਨਹੀਂ ਛੱਡਦਾ ,ਸਗੋਂ ਪੂਰੀ ਪੜ੍ਹਕੇ ਹੀ ਦਮ ਭਰਦਾ ਹੈਉਹਨਾਂ ਦੀ ਲਿਖਤ ਪੜ੍ਹਨ ਲੱਗਿਆ ਅਕੇਵਾਂ-ਥਕੇਵਾਂ ਨਹੀਂ ਹੁੰਦਾ, ਸਗੋਂ ਲਿਖਤ ਪੜ੍ਹਦਿਆਂ ਪਾਠਕ ਦਾ ਮਨ ਬਾਗੋ-ਬਾਗ ਹੋ ਉੱਠਦਾ ਹੈਪਾਠਕ ਨੂੰ ਉਹਨਾਂ ਦੀ ਲਿਖਤ ਨਾਲ ਪਿਆਰ ਵਧਦਾ ਜਾਂਦਾ ਹੈਪੰਜਾਬੀ ਮਾਂ ਬੋਲੀ ਦਾ ਇਹ ਹੀਰਾ 20 ਅਗਸਤ, 1977 ਈ: ਨੂੰ ਚਲਾਣਾ ਕਰ ਗਿਆਉਹਨਾਂ ਦੀਆਂ ਲਿਖਤਾਂ ਸਦਾ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣਗੀਆਂ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5234)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਦਰਸ਼ਨ ਸਿੰਘ ਪ੍ਰੀਤੀਮਾਨ

ਦਰਸ਼ਨ ਸਿੰਘ ਪ੍ਰੀਤੀਮਾਨ

Rampura Pind, Rampura Phul, Bathinda, Punjab, India.
WhatsApp: (91 - 98786 - 06963)
Email: (dspreetimaan@gmail.com)