1901 ਈ: ਵਿੱਚ ਉਨ੍ਹਾਂ ਨੇ ਸ਼ਾਂਤੀ ਨਿਕੇਤਨ ਨਾਂ ਦੇ ਸਕੂਲ ਦੀ ਸਥਾਪਨਾ ਕੀਤੀ ਅਤੇ 1921 ਈ: ਵਿੱਚ ਇਸ ਨੂੰ ...
(7 ਅਗਸਤ 2024)

ਕਿਸੇ ਇੱਕ ਖੇਤਰ ਵਿੱਚ ਪ੍ਰਸਿੱਧਤਾ ਖੱਟਣੀ ਬਹੁਤ ਵੱਡੀ ਗੱਲ ਹੈ ਪਰ ਇਕੱਠੇ ਕਈ ਖੇਤਰਾਂ ਵਿੱਚ ਪ੍ਰਸਿੱਧਤਾ ਖੱਟਣੀ ਬਹੁਤ ਹੀ ਮਹਾਨ ਵਿਅਕਤੀ ਦੇ ਹਿੱਸੇ ਆਉਂਦੀ ਹੈਸਮਾਜ-ਸੁਧਾਰਕ, ਮਹਾਨ ਅਧਿਆਪਕ, ਸੈਲਾਨੀ, ਦਾਨਿਸ਼ਵਰ, ਚਿੱਤਰਕਾਰ, ਸੰਗੀਤਕਾਰ, ਨਿਬੰਧਕਾਰ, ਨਾਵਲਕਾਰ, ਨਾਟਕਕਾਰ, ਕਵੀ ਤੇ ਕਹਾਣੀਕਾਰ ਹੋਣ ਦਾ ਮਾਣ ਰਵਿੰਦਰ ਨਾਥ ਟੈਗੋਰ ਦੇ ਹਿੱਸੇ ਆਉਂਦਾ ਹੈਜੋ ਸਥਾਨ ਰੋਮ ਵਿੱਚ ਵਰਜਿਲ, ਇਟਲੀ ਵਿੱਚ ਡਾਂਟੇ, ਯੂਨਾਨ ਵਿੱਚ ਹੋਮਰ ਅਤੇ ਰੂਸ ਵਿੱਚ ਟਾਲਸਟਾਏ ਨੂੰ ਨਸੀਬ ਹੋਇਆ ਸੀ, ਉਹੀ ਸਥਾਨ ਭਾਰਤ ਵਿੱਚ ਰਵਿੰਦਰ ਨਾਥ ਟੈਗੋਰ ਨੂੰ ਹਾਸਲ ਹੋਇਆ ਹੈ

ਰਵਿੰਦਰ ਨਾਥ ਟੈਗੋਰ ਦਾ ਜਨਮ 7 ਮਈ, 1861 ਈ: ਨੂੰ ਮਾਤਾ ਸ਼ਾਰਦਾ ਦੇਵੀ ਦੀ ਕੁੱਖੋਂ, ਪਿਤਾ ਦਵਿੰਦਰ ਨਾਥ ਠਾਕੁਰ ਦੇ ਘਰ ‘ਜੋਗ ਸਾਂਕੋ’ (ਸ਼ਹਿਰ) ਠਾਕਰ ਬਾੜੀ, ਕੋਲਕਾਤਾ ਵਿਖੇ ਹੋਇਆਉਨ੍ਹਾਂ ਦਾ ਪਹਿਲਾ ਨਾਂ ਰਵਿੰਦਰ ਨਾਥ ਠਾਕੁਰ ਤੇ ਬਾਅਦ ਵਿੱਚ ਰਵਿੰਦਰ ਨਾਥ ਟੈਗੋਰ ਪਿਆਉਨ੍ਹਾਂ ਮੁਢਲੀ ਵਿੱਦਿਆ ਘਰ ਅਧਿਆਪਕ ਰੱਖਕੇ ਤੇ ਬਾਅਦ ਵਿੱਚ ਇੱਕ ਵੱਡੀ ਪ੍ਰਤਿਸ਼ਠਾ ਵਾਲੇ ਸੇਂਟ-ਜੇਵੀਅਰ ਸਕੂਲ ਕਲਕੱਤਾ ਤੋਂ ਪ੍ਰਾਪਤ ਕੀਤੀਟੈਗੋਰ ਨੇ ਲੰਡਨ ਕਾਲਜ ਦੇ ਵਿਸ਼ਵ ਵਿਦਿਆਲਾ ਵਿੱਚ ਕਾਨੂੰਨ ਦਾ ਅਧਿਐਨ ਕੀਤਾਸੰਨ 1883 ਈਸਵੀ ਵਿੱਚ ਉਨ੍ਹਾਂ ਦਾ ਵਿਆਹ ਸ਼੍ਰੀਮਤੀ ਮ੍ਰਿਣਾਲਿਨੀ ਨਾਲ ਹੋਇਆ

ਡਾ. ਰਵਿੰਦਰ ਨਾਥ ਟੈਗੋਰ ਦੇ ਪਿਤਾ ਦਵਿੰਦਰ ਨਾਥ ਠਾਕੁਰ ਸਾਹਿਤਕ ਰੁਚੀਆਂ ਦੇ ਮਾਲਕ ਸਨਇਸ ਕਰਕੇ ਟੈਗੋਰ ਸਾਹਿਬ ਜੀ ਨੂੰ ਸਾਹਿਤ ਦੀ ਗੁੜ੍ਹਤੀ ਵਿਰਸੇ ਵਿੱਚ ਹੀ ਮਿਲੀਟੈਗੋਰ ਦਾ ਜਨਮ ਅਮੀਰ ਘਰਾਣੇ ਵਿੱਚ ਹੋਣ ਕਾਰਨ ਉਹ ਖੁੱਲ੍ਹੇ ਤੇ ਸਾਹਿਤਕ ਵਾਤਾਵਰਣ ਵਿੱਚ ਪਲੇਉਹ ਖੁੱਲ੍ਹੇ ਵਿਚਾਰਾਂ ਦੇ ਮਾਲਕ ਸਨ ਤੇ ਘਰ ਵਿੱਚ ਹਮੇਸ਼ਾ ਪ੍ਰਾਰਥਨਾ ਤੇ ਭੰਜਨ-ਬੰਦਗੀ ਹੋਣ ਕਰਕੇ ਉਨ੍ਹਾਂ ਉੱਤੇ ਧਾਰਮਿਕ ਭਾਵਨਾਵਾਂ ਦਾ ਅਸਰ ਵੀ ਸੀ

ਡਾ. ਟੈਗੋਰ ਛੋਟਾ ਹੁੰਦਾ ਹੀ ਹੁਸ਼ਿਆਰ ਤੇਜ਼ ਬੁੱਧੀ ਦਾ ਮਾਲਕ ਸੀਪਹਿਲੀ ਕਵਿਤਾ ਉਨ੍ਹਾਂ ਅੱਠ ਸਾਲ ਦੀ ਉਮਰ ਵਿੱਚ ਲਿਖੀ, ਜਿਸਦੀ ਖ਼ੂਬ ਪ੍ਰਸ਼ੰਸਾ ਹੋਈ16 ਸਾਲ ਦੀ ਉਮਰ ਵਿੱਚ ਉਨ੍ਹਾਂ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਸ ਸਮੇਂ ਸਾਰੇ ਵਿਸ਼ਵ ਵਿੱਚ ਪੜ੍ਹੀਆਂ ਜਾਂਦੀਆਂ ਸਨਉਨ੍ਹਾਂ ਦੀ ਵੱਖਰੀ ਅਤੇ ਨਵੀਂ ਸੋਚਣੀ ਕਾਰਨ ਹੀ ਪ੍ਰਸਿੱਧੀ ਹੋਈਬੰਗਾ ਦਰਸ਼ਨ’, ‘ਭਾਰਤੀ ਅਤੇ ਸਾਧਨਾਮੈਗਜ਼ੀਨਾਂ ਦੀ ਸੰਪਾਦਨਾ ਵੀ ਕੀਤੀ

1913 ਈ: ਵਿੱਚ ਉਨ੍ਹਾਂ ਦੇ ਸੰਸਾਰ ਪ੍ਰਸਿੱਧ ਕਾਵਿ-ਸੰਗ੍ਰਹਿ ‘ਗੀਤਾਂਜਲੀਨੂੰ ਨੋਬਲ ਪੁਰਸਕਾਰ ਮਿਲਿਆ ਨੋਬਲ ਪੁਰਸਕਾਰ ਮਿਲਣ ਨਾਲ ਟੈਗੋਰ ਸਾਹਿਬ ਜੀ ਦੀ ਪ੍ਰਸਿੱਧੀ ਸਾਰੇ ਸੰਸਾਰ ਵਿੱਚ ਫੈਲ ਗਈਟੈਗੋਰ ਨੋਬਲ ਇਨਾਮ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਸਨ1914 ਈ: ਵਿੱਚ ਉਨ੍ਹਾਂ ਨੂੰ ‘ਸਰਦਾ ਖਿਤਾਬ ਦਿੱਤਾ ਗਿਆ ਜੋ ਉਨ੍ਹਾਂ ਨੇ 1919 ਈ: ਵਿੱਚ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਦੁਖੀ ਹੋ ਕੇ ਉਨ੍ਹਾਂ ਵਾਪਸ ਕਰ ਦਿੱਤਾ

ਡਾ. ਟੈਗੋਰ ਰਾਸ਼ਟਰੀ ਗੀਤ ‘ਜਨ ਗਣ ਮਨ ਅਧਿਨਾਇਕਅਤੇ ਬੰਗਲਾ ਦੇਸ਼ ਦਾ ਰਾਸ਼ਟਰੀ ਗੀਤ ‘ਅਮਰ ਸੋਨਾਰਦੇ ਰਚਨਹਾਰੇ ਹਨਉਨ੍ਹਾਂ ਦੀ ਜਗਤ ਪ੍ਰਸਿੱਧ ਕਹਾਣੀ ‘ਕਾਬਲੀਵਾਲਾ ’ਤੇ ਫਿਲਮ ਵੀ ਬਣੀ ਅਤੇ ਉਨ੍ਹਾਂ ਦੇ ‘ਗੋਰਾ’, ‘ਸੰਯੋਗ’, ‘ਅੱਖ ਦੀ ਰੜਕ’, (ਨਾਵਲ) ਨਿਬੰਧ ਮਾਲ (ਦੋ-ਭਾਗ) ਅਤੇ ‘ਡਾਕਘਰ’, ‘ਟੈਗੋਰ’ (ਨਾਟਕ), ‘ਨਵਾਂ ਚੰਨ’, ‘ਭੁੱਖੇ ਪੱਥਰ’ ‘ਟੈਗੋਰ ਦਾ ਬਾਲ ਸਾਹਿਤ’, ‘ਇੱਕੀ ਕਹਾਣੀਆਂਅਤੇ ‘ਨੋਕ ਡੁੱਬੀਸੰਸਾਰ ਭਰ ਵਿੱਚ ਪ੍ਰਸਿੱਧ ਹੋਏ

ਡਾ. ਟੈਗੋਰ ਦੀਆਂ ਪੁਸਤਕਾਂ ਦੀ ਸੂਚੀ ਕਾਫੀ ਲੰਬੀ ਹੈ ਉਨ੍ਹਾਂ ਨੇ 40 ਨਾਟਕ, 35 ਕਾਵਿ-ਸੰਗ੍ਰਹਿ, 50 ਲੇਖ ਸੰਗ੍ਰਹਿ, 11 ਕਹਾਣੀ ਸੰਗ੍ਰਹਿ ਅਤੇ ਨਾਵਲ ਅਤੇ 3000 ਦੇ ਲਗਭਗ ਗੀਤਾਂ ਦੀ ਸਿਰਜਣਾ ਕੀਤੀਬੰਗਾਲੀ ਸਾਹਿਤ ਵਿੱਚ ਉਨ੍ਹਾਂ ਨੇ ਹਰੇਕ ਵਿਸ਼ੇ ’ਤੇ ਕਲਮ ਅਜ਼ਮਾਈ ਕੀਤੀ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਸੰਸਾਰ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤੀਆਂ ਜਾ ਚੁੱਕੀਆਂ ਹਨ

ਡਾ. ਰਵਿੰਦਰ ਨਾਥ ਟੈਗੋਰ ਨੇ ਚਿੱਤਰਕਾਰੀ ਕਰਦਿਆਂ ਬੇਸ਼ੁਮਾਰ ਚਿੱਤਰ ਬਣਾਏ ਅਤੇ ਉੱਚਾ ਸਥਾਨ ਪ੍ਰਾਪਤ ਕੀਤਾਸੰਗੀਤ ਦੇ ਖੇਤਰ ਵਿੱਚ ਬਣਾਈਆਂ ਉਨ੍ਹਾਂ ਦੀਆਂ ਧੁਨਾ ‘ਰਵੀਦ੍ਰ ਸੰਗੀਤਵਜੋਂ ਪ੍ਰਸਿੱਧ ਹਨਟੈਗੋਰ ਜੀ ਦਾ ਵਿਚਾਰ ਸੀ ਕਿ ਮਾਂ ਬੋਲੀ ਵਿੱਚ ਸਿੱਖਿਆ ਦਿੱਤੀ ਪ੍ਰਭਾਵਸ਼ਾਲੀ ਹੁੰਦੀ ਹੈਉਨ੍ਹਾਂ ਨੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ, ਫਿਲਮ ਐਕਟਰ ਬਲਰਾਜ ਸਾਹਨੀ ਅਤੇ ਦਵਿੰਦਰ ਸਤਿਆਰਥੀ ਨੂੰ ਆਪਣੀ ਮਾਂ ਬੋਲੀ ਵਿੱਚ ਰਚਨਾਵਾਂ ਲਿਖਣ ਲਈ ਪ੍ਰੇਰਿਆ

1901 ਈ: ਵਿੱਚ ਉਨ੍ਹਾਂ ਨੇ ਸ਼ਾਂਤੀ ਨਿਕੇਤਨ ਨਾਂ ਦੇ ਸਕੂਲ ਦੀ ਸਥਾਪਨਾ ਕੀਤੀ ਅਤੇ 1921 ਈ: ਵਿੱਚ ਇਸ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਰੂਪ ਵਿੱਚ ਸਥਾਪਤ ਕਰ ਦਿੱਤਾ ਗਿਆਸੰਨ 1961 ਈ: ਵਿੱਚ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਸ਼ਾਂਤੀ ਨਿਕੇਤਨ ਵਿਖੇ ‘ਰਵਿੰਦਰ ਮਿਊਜ਼ਿਅਮਦਾ ਉਦਘਾਟਨ ਕੀਤਾਇਸ ਵਿੱਚ ਟੈਗੋਰ ਜੀ ਦੇ ਹੱਥ ਲਿਖਤ ਖਰੜੇ, ਚਿੱਠੀਆਂ, ਚਿੱਤਰ, ਉਨ੍ਹਾਂ ਨੂੰ ਮਿਲੇ ਸਨਮਾਨ ਸ਼ਾਮਲ ਹਨ ਜੋ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਹਨ

ਟੈਗੋਰ ਗਾਂਧੀ ਜੀ ਨੂੰ ‘ਮਹਾਤਮਾਆਖਦੇ ਹੁੰਦੇ ਸਨ ਤੇ ਗਾਂਧੀ ਜੀ ਟੈਗੋਰ ਨੂੰ ‘ਗੁਰੂਦੇਵਆਖਦੇ ਸਨਉਨ੍ਹਾਂ ਵਿੱਚ ਵਿਚਾਰਕ ਮੱਤਭੇਦ ਵੀ ਸਨ ਪਰ ਟੈਗੋਰ ਨੇ ਸਰਗਰਮ ਰਾਜਨੀਤੀ ਵਿੱਚ ਹਿੱਸਾ ਨਹੀਂ ਲਿਆ

ਡਾ. ਰਵਿੰਦਰ ਨਾਥ ਟੈਗੋਰ ਆਪਣੇ ਆਖਰੀ ਚਾਰ ਸਾਲ ਬਹੁਤ ਬਿਮਾਰ ਰਹੇ ਸਨ ਅਤੇ ਸੰਨ 1937 ਈ: ਵਿੱਚ ਯਾਦਦਸਤ ਵੀ ਖੋਹ ਗਈ ਸੀਉਹ 7 ਅਗਸਤ, 1941 ਈ: ਨੂੰ 80 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਏਉਨ੍ਹਾਂ ਦਾ ਨਾਂ ਸਿੱਖਿਆ, ਸੰਗੀਤ ਅਤੇ ਸਾਹਿਤਕ ਖੇਤਰ ਵਿੱਚ ਸਦਾ ਅਮਰ ਰਹੇਗਾਭਾਰਤ ਦਾ ਨਾਂ ਸੰਸਾਰ ਭਰ ਵਿੱਚ ਚਮਕਾਉਣ ਵਾਲੇ ਡਾ. ਰਵਿੰਦਰ ਨਾਥ ਟੈਗੋਰ ਤੇ ਭਾਰਤਵਾਸੀ ਸਦਾ ਮਾਣ ਕਰਦੇ ਰਹਿਣਗੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5196)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਦਰਸ਼ਨ ਸਿੰਘ ਪ੍ਰੀਤੀਮਾਨ

ਦਰਸ਼ਨ ਸਿੰਘ ਪ੍ਰੀਤੀਮਾਨ

Rampura Pind, Rampura Phul, Bathinda, Punjab, India.
WhatsApp: (91 - 98786 - 06963)
Email: (dspreetimaan@gmail.com)

More articles from this author