DarshanSPreetiman7ਦੇਸ-ਪ੍ਰਦੇਸ ਦਾ ਲੰਬਾ ਪੈਂਡਾ ਤੈਅ ਕਰਨ ਵਾਲੇ ਪਾਰਸ ਨੂੰ ਭਾਸ਼ਾ ਵਿਭਾਗ ਪੰਜਾਬ ਨੇ 1985 ਵਿੱਚ ਸ਼੍ਰੋਮਣੀ ਕਵੀਸ਼ਰ ...
(9 ਜੁਲਾਈ 2024)
ਇਸ ਸਮੇਂ ਪਾਠਕ: 700.


ਮਾਂ ਧਰਤੀ ਭਾਗਾਂ ਵਾਲੀ ਨੇ ਗੁਰੂਆਂ
, ਪੀਰਾਂ, ਪਗੰਬਰਾਂ, ਸਾਧਾ, ਸੰਤਾਂ, ਸੂਰਮਿਆਂ, ਯੋਧਿਆਂ, ਰਿਸ਼ੀਆਂ, ਮੁਨੀਆਂ ਨੂੰ ਜਨਮ ਦਿੱਤਾ ਉੱਥੇ ਇਸ ਮਾਂ ਧਰਤੀ ’ਤੇ ਵਿਗਿਆਨੀ, ਸਾਇੰਸਦਾਨੀ, ਸਾਹਿਤਕਾਰ, ਗੀਤਕਾਰ, ਨਾਟਕਕਾਰ, ਨਿਬੰਦਕਾਰ, ਗ਼ਜ਼ਲਗੋ, ਕਿੱਸਾਕਾਰ, ਕਵੀਸ਼ਰ, ਢਾਡੀ ਵੀ ਪੈਦਾ ਹੋਏ। ਜੇ ਗੱਲ ਕਵੀਸ਼ਰੀ ਦੀ ਕਰੀਏ, ਬਹੁਤ ਸਾਰੇ ਕਵੀਸ਼ਰ ਕਵੀਸ਼ਰੀ ਦੇ ਖੇਤਰ ਵਿੱਚ ਮਕਬੂਲ ਹੋਏ, ਜਿਵੇਂ ਮਾਘੀ ਸਿੰਘ ਗਿੱਲ, ਬਾਬੂ ਰਜਬ ਬਲੀ, ਕਰਨੈਲ ਸਿੰਘ ਪਾਰਸ। ਕਵੀਸ਼ਰਾਂ ਵਿੱਚ ਤਰਕਸ਼ੀਲ ਹੋਣਾ ਬਹੁਤ ਵੱਡੀ ਗੱਲ ਹੈ ਇਨ੍ਹਾਂ ਕਵੀਸ਼ਰ ਵਿੱਚੋਂ ਤਰਕਸੀਲ ਹੋਣਾ, ਵਹਿਮਾਂ-ਭਰਮਾਂ ਤੋਂ ਦੂਰ ਰਹਿਣਾ ਸਿਰਫ ਕਰਨੈਲ ਸਿੰਘ ਪਾਰਸ ਦੇ ਹਿੱਸੇ ਆਇਆ ਹੈ

ਕਰਨੈਲ ਸਿੰਘ ਪਾਰਸ ਦਾ ਜਨਮ 28 ਜੂਨ, 1916 ਈ: ਨੂੰ ਦਿਨ ਬੁੱਧਵਾਰ, ਪੁੰਨਿਆਂ ਦੀ ਰਾਤ ਨੂੰ ਨਾਨਕੇ ਪਿੰਡ ਮਹਿਰਾਜ, ਮਾਤਾ ਰਾਮ ਕੌਰ ਦੀ ਕੁੱਖੋਂ, ਪਿਤਾ ਤਾਰਾ ਸਿੰਘ ਦੇ ਘਰ ਹੋਇਆ, ਦਾਦੀ ਭੋਲੀ ਤੇ ਦਾਦਾ ਹਰਨਾਮ ਸਿੰਘ ਗਿੱਲ ਦੇ ਵਿਹੜੇ ਇੱਕ ਫੁੱਲ ਖਿੜਿਆ, ਜਿਸਦੀ ਸੁਗੰਧ ਦੁਨੀਆਂ ਦੇ ਕੋਨੇ-ਕੋਨੇ ਤਕ ਫੈਲ ਗਈਕਰਨੈਲ ਸਿੰਘ ਦਾ ਪਹਿਲਾ ਨਾਂ ਗਮਦੂਰ ਸਿੰਘ ਸੀ ਤੇ ਬਾਅਦ ਵਿੱਚ ਕਰਨੈਲ ਸਿੰਘ ਪਾਰਸ ਬਣ ਗਿਆਪਾਰਸ 14 ਕੁ ਵਰ੍ਹਿਆਂ ਦੀ ਉਮਰ ਵਿੱਚ ਅਨਾਥ ਹੋ ਗਿਆ, ਮਾਂ ਪਿਓ ਦੋਵੇਂ ਤੁਰ ਗਏ ਪਰ ਚਾਚਾ ਕਰਤਾਰ ਸਿੰਘ ਨੇ ਸਿਰ ’ਤੇ ਹੱਥ ਰੱਖਿਆ

ਪਾਰਸ ਸਾਹਿਬ ਦਾ ਵਿਆਹ ਸ਼੍ਰੀਮਤੀ ਦਲਜੀਤ ਕੌਰ ਨਾਲ ਹੋਇਆਉਨ੍ਹਾਂ ਦੇ ਘਰ ਛੇ ਬੱਚਿਆਂ ਨੇ ਜਨਮ ਲਿਆ, ਚਾਰ ਪੁੱਤਰ ਤੇ ਦੋ ਧੀਆਂਹਰਚਰਨ ਸਿੰਘ (ਸਾਬਕਾ ਅਧਿਆਪਕ), ਬਲਵੰਤ ਸਿੰਘ (ਜੋ ਬਲਵੰਤ ਸਿੰਘ ਰਾਮੂੰਵਾਲੀਆਂ ਦੇ ਨਾਂ ਨਾਲ ਜਾਣੇ ਜਾਂਦੇ ਅਤੇ ਸਿਆਸਤ ਵਿੱਚ ਸਰਗਰਮ ਹਨ), ਇਕਬਾਲ ਸਿੰਘ (ਪੰਜਾਬੀ ਸਾਹਿਤਕਾਰ) ਅਤੇ ਰਛਪਾਲ ਸਿੰਘ ਉਨ੍ਹਾਂ ਦੇ ਪੁੱਤਰ ਹਨ ਅਤੇ ਚਰਨਜੀਤ ਕੌਰ ਤੇ ਕਰਮਜੀਤ ਕੌਰ ਦੋ ਧੀਆਂ ਹਨਪ੍ਰਸਿੱਧ ਗਾਇਕ ਤੇ ਅਦਾਕਾਰ ਹਰਭਜਨ ਮਾਨ ਤੇ ਗੁਰਸੇਵਕ ਮਾਨ ਦਾ ਨਾਤਾ ਵੀ ਇਸ ਪਰਿਵਾਰ ਨਾਲ ਜੁੜਿਆ ਹੋਇਆ ਹੈ

ਮਹੰਤ ਕ੍ਰਿਸ਼ਨਾ ਨੰਦ ਤੋਂ ਪੰਜ ਪੌੜੀਆਂ ਪਾਠ ਲੈ ਕੇ ਪਾਰਸ ਨੇ ਤਿੰਨ-ਚਾਰ ਘੰਟਿਆਂ ਵਿੱਚ ਹੀ ਯਾਦ ਕਰਕੇ ਉਨ੍ਹਾਂ ਨੂੰ ਸੁਣਾ ਦਿੱਤੀਆਂ ਤਾਂ ਉਨ੍ਹਾਂ ਨੇ ਕਿਹਾ ‘ਕਰਨੈਲ ਸਿਆਂ, ਤੂੰ ਤਾਂ ਪਾਰਸ ਏਂ ਪਾਰਸ।’ ਉੱਥੋਂ ਹੀ ਨਾਂ ਪਿਆ ਕਰਨੈਲ ਸਿੰਘ ਪਾਰਸਪਾਰਸ ਨੂੰ ਤੂੜੀ ਵਾਲੇ ਕੋਠੇ ਵਿੱਚੋਂ ਬੋਰੀ ਕਿੱਸਿਆਂ ਦੀ ਥਿਆਈ ਸੀ, ਜਿਨ੍ਹਾਂ ਨੂੰ ਪੜ੍ਹਕੇ ਉਹ ਤੁਕਬੰਦੀ ਕਰਨ ਲੱਗ ਪਏ ਸਨ‘ਪ੍ਰੀਤਲੜੀਦਾ ਉਨ੍ਹਾਂ ’ਤੇ ਬਹੁਤ ਪ੍ਰਭਾਵ ਪਿਆ। ਉਹ ਪ੍ਰੀਤਲੜੀ ਨੂੰ ਬਹੁਤ ਪੜ੍ਹਦੇ ਸਨਕਵੀਸ਼ਰ ਮੋਹਨ ਸਿੰਘ ਰੋਡਿਆਂ ਵਾਲੇ ਨੂੰ ਉਨ੍ਹਾਂ ਨੇ ਚਲਦੀਆਂ ਰਵਾਇਤਾਂ ਅਨੁਸਾਰ ਉਸਤਾਦ ਧਾਰਿਆ ਸੀ

ਕਰਨੈਲ ਸਿੰਘ ਪਾਰਸ ਨੇ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਨੂੰ ਨਾਲ ਲੈ ਕੇ ਖੂਬ ਗਾਇਆ ਉਦੋਂ ਹੀ ਪਾਰਸ ਦੇ ਕਵੀਸ਼ਰੀ ਜਥੇ ਦੇ ਚੜ੍ਹਤ ਦੇ ਦਿਨ ਸ਼ੁਰੂ ਹੋਏ ਸਨ ਤੇ ਦਿਨੋ-ਦਿਨ ਗੁੱਡੀ ਚੜ੍ਹਦੀ ਹੀ ਗਈ। ਇਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਪ੍ਰਸਿੱਧਤਾ ਖੱਟੀਪਾਰਸ ਦੀ ਭਾਸ਼ਨ ਦੀ ਵਿਧੀ ਪ੍ਰਭਾਵਸਾਲੀ ’ਤੇ ਮਾਖਿਓ ਮਿੱਠੀ ਸੀ, ਜੋ ਸਰੋਤਿਆਂ ਨੂੰ ਕੀਲ ਸੁੱਸਰੀ ਵਾਂਗ ਸੁਆ ਦਿੰਦੀ ਸੀਦੂਜਾ ਕਾਰਨ ਮਿਸ਼ਰੀ ਤੋਂ ਮਿੱਠੀਆਂ ਬੁਲੰਦ ਆਵਾਜ਼ਾਂ ਵਾਲਿਆਂ ਦੀ ਜੋੜੀ ਇਨ੍ਹਾਂ ਦੇ ਨਾਲ ਹੁੰਦੀ ਸੀ

ਕਵੀਸ਼ਰ ਕਰਨੈਲ ਸਿੰਘ ਪਾਰਸ ਦੇ 22 ਰਿਕਾਰਡ ਐੱਚ. ਐੱਮ. ਵੀ. ਕੰਪਨੀ ਨੇ ਤਿਆਰ ਕੀਤੇ ਜੋ ਸਾਰੇ ਦੇ ਸਾਰੇ ਹੀ ਬਹੁਤ ਮਕਬੂਲ ਹੋਏ ਇਨ੍ਹਾਂ ਸਾਰਿਆਂ ਦੇ ਰਚਨਹਾਰੇ ਵੀ ਪਾਰਸ ਸਾਹਿਬ ਖੁਦ ਹੀ ਹਨਪਾਰਸ ਦੇ 18 ਕਿੱਸੇ ਛਪੇ ,ਜਿਨ੍ਹਾਂ ਦੀਆਂ ਕਈ ਕਈ ਐਡੀਸ਼ਨਾਂ ਛਪ ਚੁੱਕੀਆਂ ਹਨ ਅਤੇ ਲੋਕੀਂ ਬਹੁਤ ਸ਼ੌਕ ਨਾਲ ਪੜ੍ਹਦੇ ਹਨ ਇਨ੍ਹਾਂ ਦੀ ਲਿਖਤ ਵਿੱਚ ਅਥਾਹ ਮਿਠਾਸ ਹੈ ਜੋ ਪਾਠਕਾਂ ਨੂੰ ਆਪਣੇ ਵੱਲ ਖਿੱਚਦੀ ਹੈ‘ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ’, ‘ਕੀਮਤੀ ਅਮਾਨਤ ਸੀ ਤੇਰੀ ਤੈਨੂੰ ਸੌਂਪਤੀ’, ‘ਲੱਥਾ ਸਿਰੋਂ ਪਰਬਤਾਂ ਦਾ ਭਾਰ’, ‘ਆਪਣਾ ਖੂਨ ਪਰਾਇਆ ਹੁੰਦਾ ਜਦੋਂ ਆਉਂਦੇ ਦਿਨ ਮਾੜੇ’, ‘ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇਅਤੇ ‘ਦਹੂਦ ਬਾਦਸ਼ਾਹਆਦਿ ਬਹੁਤ ਪ੍ਰਸਿੱਧ ਹੋਏ

ਬਾਪੂ ਪਾਰਸ ਸਾਹਿਬ ਜੀ ਦੇ ਸ਼ਗਿਰਦਾਂ ਦੀ ਗਿਣਤੀ ਵੀ ਬਹੁਤ ਹੈ: ਅਜੀਤ ਸਿੰਘ ਸੇਖੋਂ (ਮੂੰਮਾਂ ਵਾਲਾ), ਕਰਤਾਰ ਸਿੰਘ (ਮੰਡੀ ਕਲਾਂ ਵਾਲਾ), ਗੁਰਦਿਆਲ ਸਿੰਘ ਤੇ ਜੁਗਿੰਦਰ ਸਿੰਘ (ਦੋਵੇਂ ਭਰਾ), ਜਰਨੈਲ ਸਿੰਘ, ਤਲਵਿੰਦਰ ਸਿੰਘ, ਮੱਖਣ ਸਿੰਘ, ਬੂਟਾ ਸਿੰਘ, ਚਮਕੌਰ ਸਿੰਘ, ਬੋਹੜ ਸਿੰਘ ਮੱਲਣ, ਗੁਰਦੇਵ ਸਿੰਘ ਮੱਲਣ, ਗੁਰਚਰਨ ਸਿੰਘ, ਮਲਕੀਤ ਸਿੰਘ, ਨਿਰਮਲ ਸਿੰਘ, ਗੁਰਦੇਵ ਸਿੰਘ, ਤਰਲੋਕ ਸਿੰਘ, ਦਰਸ਼ਨ ਸਿੰਘ, ਯੁੱਧਵੀਰ ਸਿੰਘ, ਸੁਖਦੇਵ ਸਿੰਘ, ਮੁਖਤਿਆਰ ਸਿੰਘ, ਮੁਖਤਿਆਰ ਸਿੰਘ ਜਫਰ, ਹਰਭਜਨ ਮਾਨ ਤੇ ਗੁਰਸੇਵਕ ਮਾਨ ਆਦਿ ਹਨ

ਦੇਸ-ਪ੍ਰਦੇਸ ਦਾ ਲੰਬਾ ਪੈਂਡਾ ਤੈਅ ਕਰਨ ਵਾਲੇ ਪਾਰਸ ਨੂੰ ਭਾਸ਼ਾ ਵਿਭਾਗ ਪੰਜਾਬ ਨੇ 1985 ਵਿੱਚ ਸ਼੍ਰੋਮਣੀ ਕਵੀਸ਼ਰ ਐਵਾਰਡ ਨਾਲ ਸਨਮਾਨਿਤ ਕੀਤਾਹੋਰ ਇਨਾਮਾਂ ਸਨਮਾਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂਉਹ ਕਵੀਸ਼ਰੀ ਅਤੇ ਲਿਖਣ ਵਿੱਚ ਭਰ ਵਗਦਾ ਦਰਿਆ ਸੀਜਿੱਥੇ ਪਾਰਸ ਦਾ ਛੋਟੇ ਹੁੰਦੇ ਦਾ ਜੀਵਨ ਅਨੇਕਾਂ ਪ੍ਰਕਾਰ ਦੀਆਂ ਮੁਸ਼ੀਬਤਾਂ ਵਿੱਚੋਂ ਗੁਜ਼ਰਦਾ ਲੰਘਿਆ, ਉੱਥੇ ਉਨ੍ਹਾਂ ਨੇ ਬਾਕੀ ਸਾਰੀ ਜ਼ਿੰਦਗੀ ਦਾ ਆਨੰਦ ਵੀ ਖੂਬ ਮਾਣਿਆਪਾਰਸ ਦੇ ਕਵੀਸ਼ਰੀ ਜਥੇ ਨੇ ਹਜ਼ਾਰਾਂ ਪ੍ਰੋਗਰਾਮ ਕੀਤੇ। ਉਨ੍ਹਾਂ ਸਮਿਆਂ ਵਿੱਚ ਉਨ੍ਹਾਂ ਕੋਲ ਇੱਕ ਵੀ ਦਿਨ ਵਿਹਲਾ ਨਹੀਂ ਰਹਿੰਦਾ ਸੀ ਜਿਸ ਦਿਨ ਪ੍ਰੋਗਰਾਮ ਨਾ ਹੋਵੇ। ਕਈ ਵਾਰ ਤਾਂ ਰਾਤ ਦਿਨ ਵਿੱਚ 2-2, 3-3 ਪ੍ਰੋਗਰਾਮ ਵੀ ਬੁੱਕ ਹੁੰਦੇ ਸਨਐਨੀ ਚੜ੍ਹਤ ਸੀ ਪਾਰਸ ਦੇ ਕਵੀਸ਼ਰੀ ਜਥੇ ਦੀ

ਮੈਂ ਕਰਨੈਲ ਸਿੰਘ ਪਾਰਸ ਦੇ ਸਿਰਫ ਤਿੰਨ ਵਾਰੀ ਦਰਸ਼ਨ ਕੀਤੇ ਹਨਪਹਿਲੀ ਵਾਰ ਰਾਏਕੋਟ ਇੱਕ ਸਾਹਿਤਕ ਸਮਾਗਮ ਵਿੱਚ, ਜਿੱਥੇ ਮੈਂ ਉਨ੍ਹਾਂ ਨੂੰ ਉਨ੍ਹਾਂ ਬਾਰੇ ਲਿਖਿਆ ਕਾਵਿ-ਰੇਖਾ ਚਿੱਤਰ ਭੇਂਟ ਕੀਤਾ ਸੀਦੂਜੀ ਵਾਰ ਜਦੋਂ ਜਗਦੇਵ ਸਿੰਘ ਜੱਸੋਵਾਲ ਦੀ ਕਿਤਾਬ, ਜੋ ਪੰਜਾਬੀ ਦੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਨੇ ਲਿਖੀ ਸੀ ਤੇ ਉਸਦਾ ਅਨੁਵਾਦ ਅੰਗਰੇਜ਼ੀ ਵਿੱਚ ਕੀਤਾ, ਉਹ ਰਿਲੀਜ਼ ਹੋਣ ਸਮੇਂ ਮਿਲੇ ਸੀਬਾਪੂ ਪਾਰਸ ਤੀਜੀ ਵਾਰ ਮੇਰੀ ਭਾਣਜੀ ਸਤਵੀਰ ਕੌਰ ਸੇਖੋਂ ਦੇ ਵਿਆਹ ’ਤੇ ਜੋ ਬਾਪੂ ਜੀ ਦੇ ਬਹੁਤ ਹੀ ਪਿਆਰੇ ਸ਼ਗਿਰਦ ਅਜੀਤ ਸਿੰਘ ਸੇਖੋਂ ਮੋਮਾਂ ਵਾਲੀ ਦੀ ਲੜਕੀ ਹੈ, ਪਿੰਡ ਮੋਮੀ ਮਿਲੇ ਸਾਂਉਦੋਂ ਬਾਪੂ ਪਾਰਸ ਦੀ ਸਿਹਤ ਕਾਫੀ ਕਮਜ਼ੋਰ ਹੋ ਚੁੱਕੀ ਸੀ ਤੇ ਕੰਨਾਂ ਵਿੱਚ ਸੁਣਨ ਵਾਲੀ ਮਸ਼ੀਨ ਲੱਗੀ ਹੋਈ ਸੀ

ਪਾਰਸ ਸਾਹਿਬ, 1 ਮਾਰਚ, 2009 ਈ: ਦਿਨ ਸਨਿੱਚਰਵਾਰ ਨੂੰ ਸਾਡੇ ਕੋਲੋਂ ਸਦਾ ਲਈ ਵਿਛੋੜਾ ਦੇ ਗਏਭਾਵੇਂ ਅੱਜ ਕਵੀਸ਼ਰ ਕਰਨੈਲ ਸਿੰਘ ਪਾਰਸ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਲਿਖੀ ਗਈ ਵਜ਼ਨਦਾਰ ਰਚਨਾ, ਉਨ੍ਹਾਂ ਵੱਲੋਂ ਰਿਕਾਰਡ ਹੋ ਚੁੱਕੀ ਕਵੀਸ਼ਰੀ ਦੇ ਬੋਲ ਸਦਾ ਸਾਡੇ ਕੰਨਾਂ ਵਿੱਚ ਗੂੰਜਦੇ ਰਹਿਣਗੇਬਾਪੂ ਪਾਰਸ ਦੀਆਂ ਲਿਖਤਾਂ ਨੂੰ ਸਲਾਮ!

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5120)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਦਰਸ਼ਨ ਸਿੰਘ ਪ੍ਰੀਤੀਮਾਨ

ਦਰਸ਼ਨ ਸਿੰਘ ਪ੍ਰੀਤੀਮਾਨ

Rampura Pind, Rampura Phul, Bathinda, Punjab, India.
WhatsApp: (91 - 98786 - 06963)
Email: (dspreetimaan@gmail.com)

More articles from this author