DarshanSPreetiman7ਸਮੁੱਚੇ ਸਮਾਜ ਦਾ ਭਲਾ ਸੋਚਣ ਵਾਲਾ ਮਨੁੱਖ ਹੀ ਇਨਸਾਨੀਅਤ ਲਈ ਮਸੀਹਾ ਹੁੰਦਾ ਹੈ। ਅਜਿਹੇ ਹੀ ਇੱਕ ਮਹਾਂ ਪੁਰਸ਼ ...BhagatPuranSingh
(4 ਜੂਨ 2024)
ਇਸ ਸਮੇਂ ਪਾਠਕ: 345.


BhagatPuranSinghਇਹ ਗੁਰੂਆਂ
, ਪੀਰਾਂ, ਅਵਤਾਰਾਂ, ਫਕੀਰਾਂ, ਸਾਧਾਂ, ਸੰਤਾਂ, ਰਿਸ਼ੀਆਂ, ਮੁਨੀਆਂ. ਵਿਗਿਆਨੀਆਂ, ਸਾਹਿਤਕਾਰਾਂ, ਕਲਾਕਾਰਾਂ, ਸੂਰਮਿਆਂ, ਯੋਧਿਆਂ ਦੀ ਧਰਤੀ ਹੈਇਸ ਧਰਤੀ ’ਤੇ ਹਰ ਪ੍ਰਕਾਰ ਦੇ ਇਨਸਾਨ ਨੇ ਜਨਮ ਲਿਆ ਹੈਆਪਣੇ ਲਈ ਜਿਊਣ ਵਾਲੇ ਇਨਸਾਨ, ਆਪਣੇ ਘਰ-ਬਾਰ ਦੇ ਜੀਆਂ ਲਈ ਜਿਊਣ ਵਾਲੇ ਇਨਸਾਨ, ਆਪਣੇ ਪਿੰਡ, ਸ਼ਹਿਰ ਲਈ ਜਿਊਣ ਵਾਲੇ, ਆਪਣੇ ਧਰਮ ਲਈ ਜਿਊਣ ਵਾਲੇ ਇਨਸਾਨ, ਆਪਣੇ ਦੇਸ਼ ਲਈ ਜਿਊਣ ਵਾਲੇ ਇਨਸਾਨ ਪੈਦਾ ਹੁੰਦੇ ਹਨ ਪਰ ਟਾਵਾਂ ਵਿਰਲਾ ਹੀ ਉਹ ਇਨਸਾਨ ਜਨਮ ਲੈਂਦਾ ਹੈ ਜੋ ਸਮੁੱਚੀ ਮਨੁੱਖਤਾ ਲਈ ਜਿਊਣ ਦੀ ਤਾਂਘ ਰੱਖਦਾ ਹੋਵੇ, ਸਰਬੱਤ ਦਾ ਭਲਾ ਲੋਚਦਾ ਹੋਵੇ। ਸਮੁੱਚੇ ਸਮਾਜ ਦਾ ਭਲਾ ਸੋਚਣ ਵਾਲਾ ਮਨੁੱਖ ਹੀ ਇਨਸਾਨੀਅਤ ਲਈ ਮਸੀਹਾ ਹੁੰਦਾ ਹੈਅਜਿਹੇ ਹੀ ਇੱਕ ਮਹਾਂ ਪੁਰਸ਼ ਨੇ ਸਾਰੀ ਦੁਨੀਆਂ ਵਿੱਚ ਮਾਨਵਤਾ ਦੀ ਸੇਵਾ ਦਾ ਬਿਗਲ ਵਜਾਇਆ ਹੈ, ਉਹ ਹਨ ਮਹਾਨ ਦੇਵਤਾ ਪੁਰਸ਼, ਪਿੰਗਲਵਾੜੇ ਨੂੰ ਸਮਰਪਤ ਅਤੇ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ

ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ, 1904 ਈ: ਵਿੱਚ ਮਾਤਾ ਮਹਿਤਾਬ ਕੌਰ ਦੀ ਕੁੱਖੋਂ, ਪਿਤਾ ਲਾਲਾ ਸ਼ਿੱਬੂਮਲ ਦੇ ਘਰ ਖੰਨਾ ਸ਼ਹਿਰ ਨੇੜੇ ਪਿੰਡ ਰਾਜੇਵਾਲ, ਰੋਹਣੋ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆਉਨ੍ਹਾਂ ਦੀ ਮਾਤਾ ਜ਼ਿਮੀਦਾਰ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਪਿਤਾ ਵਿਉਪਾਰ ਕਰਦਾ ਸੀ, ਉਹ ਹਿੰਦੂ ਘਰਾਣੇ ਵਿੱਚੋਂ ਸੀਭਗਤ ਪੂਰਨ ਸਿੰਘ ਜੀ ਦਾ ਬਚਪਨ ਦਾ ਨਾਮ ਰਾਮ ਜੀ ਦਾਸ ਸੀਗੁਰਦੁਆਰਿਆਂ ਦੇ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਿਆਗਿਆਨੀ ਕਰਤਾਰ ਸਿੰਘ ਜੀ ਨੇ ਪੂਰਨ ਸਿੰਘ ਦੇ ਨਾਂ ਅੱਗੇਭਗਤਸ਼ਬਦ ਲਗਾ ਕੇ ਭਗਤ ਪੂਰਨ ਸਿੰਘ ਬਣਾ ਦਿੱਤਾ

ਇੱਕ ਵਿਕਲਾਂਗ ਬੱਚੇ ਨੂੰ ਭਗਤ ਪੂਰਨ ਸਿੰਘ ਪਿੱਠ ’ਤੇ ਚੁੱਕ ਕੇ ਲਾਹੌਰ ਤੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਘੁੰਮਦੇ ਫਿਰਦੇ ਰਹਿੰਦੇਉਹ ਘਰੋ-ਘਰੀਂ ਰੋਟੀਆਂ ਮੰਗਦੇ ਰਹੇਅਨਾਥਾਂ, ਲਾਵਾਰਸਾਂ, ਬਿਮਾਰਾਂ ਦੀ ਦੇਖ-ਰੇਖ ਕਰਦੇ, ਅਬਲਾਵਾਂ, ਬੁੱਢਿਆਂ ਦਾ ਸਹਾਰਾ ਬਣਦੇ ਰਹੇ। ਹਮੇਸ਼ਾ ਰੇਲ ਗੱਡੀ ਦੇ ਤੀਸਰੇ ਦਰਜੇ ਵਿੱਚ ਸਫਰ ਕਰਨ ਵਾਲੇ ਨੇ ਟਾਂਗੇ, ਰਿਕਸ਼ੇ, ਸਾਇਕਲ ਦੀ ਹਮੇਸ਼ਾ ਸਵਾਰੀ ਕੀਤੀਰਾਹ ਵਿੱਚ ਪਏ ਪੱਥਰ, ਰੋੜੇ, ਕੱਚ, ਕੂੜਾ ਆਦਿ ਨੂੰ ਹਮੇਸ਼ਾ ਚੁੱਕ ਕੇ ਕਿਸੇ ਵਿਹਲੀ ਥਾਂ ਸੁੱਟਦੇਸੁੱਕੀ ਰੋਟੀ ਖਾ ਕੇ ਉੱਪਰ ਦੀ ਪਾਣੀ ਪੀਣ ਵਾਲੇ ਭਗਤ ਜੀ ਨੇ ਸਾਦਾ ਪਹਿਰਾਵਾ ਪਹਿਨਿਆਂ ਤੇ ਸਾਦਾ ਜੀਵਨ ਬਤੀਤ ਕੀਤਾ

ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਦੇ ਰੋਗੀਆਂ ਨੂੰ ਆਪਣੀ ਸੰਤਾਨ ਸਮਝਦੇ ਸਨਆਪਣੀ ਸੰਤਾਨ ਲਈ ਉਹ ਹਮੇਸ਼ਾ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨਉਨ੍ਹਾਂ ਨੇ ਪ੍ਰਿੰਟਿੰਗ ਪ੍ਰੈੱਸ ਲਾਈ ਆਪਣੇ ਪਿੰਗਲਵਾੜੇ ਪਰਿਵਾਰ ਅਤੇ ਸਮਾਜ ਨੂੰ ਜਾਗਰਤ ਕਰਨ ਲਈ। ਉਹ ਸਾਰਾ-ਸਾਰਾ ਦਿਨ ਮੁਫ਼ਤ ਇਸ਼ਤਿਹਾਰ, ਕਿਤਾਬਚੇ ਵੰਡਦੇ ਰਹਿੰਦੇ ਸਨ ਵਾਤਾਵਰਣ ਪ੍ਰਦੂਸ਼ਣ ਕਾਰਨ ਵੀ ਉਹ ਬਹੁਤ ਚਿੰਤਤ ਰਹਿੰਦੇ ਸਨਭਗਤ ਜੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤਤੇ ਆਕਰਮਣ ਹੋਣ ਕਰਕੇ ਅਤੇ ਬੇਕਸੂਰੇ ਲੋਕਾਂ ਦੇ ਮਾਰੇ ਜਾਣ ਕਰਕੇਪਦਮ ਸ੍ਰੀ’ ਉਪਾਧੀ ਵਾਪਸ ਕਰ ਦਿੱਤੀਭਗਤ ਜੀ ਸੰਗਤਾਂ ਦੇ ਪਿਆਰ ਤੇ ਸਤਿਕਾਰ ਨੂੰ ਉਪਾਧੀਆਂ ਨਾਲੋਂ ਅਨੇਕਾਂ ਗੁਣਾ ਵੱਡਾ ਸਮਝਦੇ ਸਨ

ਭਗਤ ਪੂਰਨ ਸਿੰਘ ਜੀ ਵਾਰਡਾਂ, ਇਨਾਮਾਂ ਜਾਂ ਮਸ਼ਹੂਰੀਆਂ ਖਾਤਰ ਮਨੁੱਖਤਾ ਦੀ ਸੇਵਾ ਨਹੀਂ ਸਨ ਕਰਦੇ, ਸਗੋਂ ਮਨੁੱਖਤਾ ਦੀ ਸੇਵਾ ਨੂੰ ਉਹ ਆਪਣਾ ਧਰਮ ਸਮਝਦੇ ਸਨਉਨ੍ਹਾਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ 24 ਸਾਲ ਬਿਤਾਏਉਨ੍ਹਾਂ ਦੇ ਕੀਤੇ ਨਵੇਕਲੇ ਕੰਮਾਂ ਦੀ ਸੁਗੰਧ ਵਿਸ਼ਵ ਦੇ ਕੋਨੇ-ਕੋਨੇ ਤਕ ਪੁੱਜਦੀ ਹੈਭਗਤ ਜੀ ਇੱਕ ਚੰਗੇ ਲੇਖਕ ਅਤੇ ਚੰਗੇ ਬੁਲਾਰੇ ਸਨਉਨ੍ਹਾਂ ਨੂੰ ਅਥਾਹ ਗਿਆਨ ਸੀਉਨ੍ਹਾਂ ਲਾਹੌਰ ਤੇ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਫਿਰਦਿਆਂਮਾਸਟਰ ਆਫ ਪੀਪਲਜ਼ ਸਰਵਿਸਦੀ ਡਿਗਰੀ ਲਈ

ਭਗਤ ਪੂਰਨ ਸਿੰਘ ਜੀ ਯਤੀਮਾਂ, ਵਿਧਵਾਵਾਂ, ਅਪਾਹਜਾਂ, ਰੋਗੀਆਂ, ਬੁੱਢਿਆਂ, ਬੇਆਸਰਿਆਂ ਦਾ ਆਸਰਾ, ਮਸੀਹਾ ਸੀਉਨ੍ਹਾਂ ਨੇ ਮਾਨਵ ਕਲਿਆਣ ਦੇ ਪਿੰਗਲਵਾੜੇ ਵਰਗੇ ਵੱਡੇ ਕਾਰਜ ਕੀਤੇ, ਜਿਸਦੀ ਮਿਸਾਲ ਅੱਜ ਕਾਇਮ ਹੈਅੰਤ 5 ਅਗਸਤ, 1992 ਈ: ਨੂੰ ਬਾਅਦ ਦੁਪਹਿਰ ਭਗਤ ਪੂਰਨ ਸਿੰਘ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇਅੱਜ ਉਨ੍ਹਾਂ ਦੀ ਧਰਮ ਪੁੱਤਰੀ ਡਾ. ਬੀਬੀ ਇੰਦਰਜੀਤ ਕੌਰ ਉਨ੍ਹਾਂ ਦੇ ਕਾਰਜਾਂ ਦੀ ਵਾਗਡੋਰ ਸੰਭਾਲ ਰਹੀ ਹੈਭਗਤ ਪੂਰਨ ਸਿੰਘ ਜੀ ਦੇ ਕੀਤੇ ਕਾਰਜਾਂ ਦੀ ਮਹਿਕ ਰਹਿੰਦੀ ਦੁਨੀਆਂ ਤਕ ਫੈਲਦੀ ਰਹੇਗੀ। ਅਜਿਹੇ ਯੁਗ ਪੁਰਸ਼ ਨੂੰ ਸਲਾਮ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5022)
ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ ਪ੍ਰੀਤੀਮਾਨ

ਦਰਸ਼ਨ ਸਿੰਘ ਪ੍ਰੀਤੀਮਾਨ

Rampura Pind, Rampura Phul, Bathinda, Punjab, India.
WhatsApp: (91 - 98786 - 06963)
Email: (dspreetimaan@gmail.com)