TarsemSBhangu7ਅਰੇ ਓ ਪੁਸ਼ਪਾਦੇਖ ਤੋ, ਕੌਨ ਆਇਆ ਹੈ?” ਮਨਵੀਰ ਦੁਪਹਿਰ ਦਾ ਖਾਣਾ ਤਿਆਰ ਕਰ ਰਹੀ ਆਪਣੀ ਪਤਨੀ ਨੂੰ ...
(13 ਅਪਰੈਲ 2022)

 

ਤੋਪਖਾਨੇ ਦੇ ਹੈਦਰਾਬਾਦ ਸਿਖਲਾਈ ਸੈਂਟਰ ਵਿੱਚ ਮੈਂ ਉੰਨੀ ਸੌ ਪੰਝੱਤਰ ਦੇ ਅਖੀਰ ਤਕ ਮੁਢਲੀ ਫ਼ੌਜੀ ਸਿਖਲਾਈ ਪੂਰੀ ਕਰਕੇ ਨਵੀਂ ਯੂਨਿਟ ਦੀ ਬਦਲੀ ਦੀ ਉਡੀਕ ਵਿੱਚ ਸਾਂਅਚਾਨਕ ਮੇਰੀ ਡਿਊਟੀ, ਦੋ ਮਦਰਾਸੀ ਜਵਾਨ ਅਤੇ ਇੱਕ ਗਾਰਦ ਇੰਚਾਰਜ ਸਮੇਤ ਸਿਕੰਦਰਾਬਾਦ ਵਿਖੇ ਜਨਰਲ ਸਾਹਿਬ ਦੇ ਬੰਗਲੇ ਵਿੱਚ ਤਿੰਨ ਮਹੀਨੇ ਵਾਸਤੇ ਲੱਗ ਗਈਅਸੀਂ ਸਿਰਫ਼ ਸਵੇਰੇ ਜਨਰਲ ਸਾਹਿਬ ਨੂੰ ਬੰਗਲੇ ਵਿੱਚੋਂ ਨਿਕਲਣ ਵੇਲੇ ਹੀ ਸਲਾਮੀ ਦੇਣੀ ਹੁੰਦੀ ਸੀਬਾਕੀ ਸਾਰਾ ਦਿਨ ਵਰਦੀ ਤਿਆਰ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਆਰਾਮ ਹੀ ਹੁੰਦਾ, ਸੈਂਟਰ ਵਾਂਗ ਦਿਨ ਵੇਲੇ ਕੋਈ ਹੋਰ ਭੱਜ-ਦੌੜ ਨਹੀਂ ਸੀਆਪਣੇ ਆਪ ਨੂੰ ਵਿਹਲੇ ਸਮਝਦੇ ਹੋਏ ਅਸੀਂ ਕਦੀ-ਕਦੀ ਨੇੜਲੇ ਬਾਜ਼ਾਰ ਦੀ ਗੇੜੀ ਵੀ ਲਾ ਆਉਂਦੇ

ਡਿਊਟੀ ਦੌਰਾਨ ਗਾਰਦ ਇੰਚਾਰਜ ਨਾਇਕ ਸੁਰੇਸ਼ ਕੁਮਾਰ ਗੁਅਂਢੀ ਸੂਬੇ ਹਰਿਆਣੇ ਦਾ ਹੋਣ ਕਰਕੇ ਮੇਰੇ ਨਾਲ ਕਾਫ਼ੀ ਘੁਲ-ਮਿਲ ਗਿਆਅਕਸਰ ਅਸੀਂ ਬਾਜ਼ਾਰ ਵੀ ਇਕੱਠੇ ਜਾਣ ਲੱਗ ਪਏਇੱਕ ਐਤਵਾਰ ਨਾਇਕ ਸੁਰੇਸ਼ ਨੇ ਮੈਨੂੰ ਕਿਹਾ, “ਗੁਰਮੀਤ, ਚੱਲ ਆਜ ਤਨੈ ਮੇਰੀ ਭਾਭੀ ਸੇ ਮਿਲਾ ਕਰ ਲਾਤਾ ਹੂੰ, ਦੇਖਨਾ ਕੈਸੀ ‘ਜ਼ੋਰਦਾਰ ਲੁਗਾਈ’ ਹੈ, ਜਿਸੇ ਦੇਖਤੇ ਹੀ ਦਿਲ ਮੇਂ ਕੁਛ-ਕੁਛ ਹੋਨੇ ਲਗਤਾ ਹੈ

ਸੁਰੇਸ਼ ਵੱਲੋਂ ਬੋਲੇ ‘ਜ਼ੋਰਦਾਰ ਲੁਗਾਈ’ ਸ਼ਬਦਾਂ ਨੇ ਭਾਬੀ ਜਿਹੇ ਪਵਿੱਤਰ ਰਿਸ਼ਤੇ ਨੂੰ ਕਰੂਪ ਕਰ ਦਿੱਤਾਰਿਸ਼ਤਿਆਂ ਪ੍ਰਤੀ ਉਸਦੀ ਮੰਦ ਭਾਵਨਾ ਮੈਨੂੰ ਚੰਗੀ ਨਾ ਲੱਗੀ ਕਿਉਂਕਿ ਰਿਸ਼ਤਿਆਂ ਦੀ ਮਰਯਾਦਾ ਮੈਨੂੰ ਬੀਬੀ ਤੋਂ ਵਿਰਾਸਤ ਵਿੱਚ ਮਿਲੀ ਸੀ

ਸਰ ਆਪ ਕੇ ਬੜੇ ਭਾਈ ਸਾਹਬ ਭੀ ਫ਼ੌਜ ਮੇਂ ਹੈਂ?” ਮੈਂ ‘ਬੜੇ ਭਾਈ ਸਾਹਬ’ ਜਾਣ ਬੁੱਝ ਕੇ ਕਿਹਾ

ਨਹੀਂ-ਨਹੀਂ, ਮੇਰੀ ਪਹਿਲੀ ਯੂਨਿਟ ਕਾ ਮੇਰਾ ਸੀਨੀਅਰ ਦੋਸਤ ਹੈ, ਹਮ ਤੀਨ ਸਾਲ ਫ਼ੌਜੀ ਕੁਆਟਰੋਂ ਮੇਂ ਫੈਮਿਲੀ ਮੈਂਬਰ ਬਨ ਕਰ ਏਕ ਸਾਥ ਰਹੇ ਥੇਮੇਰੀ ਬਦਲੀ ਦੂਸਰੀ ਯੂਨਿਟ ਮੇਂ ਹੋ ਗਈ ਥੀ ਲੇਕਿਨ ਚਿੱਠੀ-ਪੱਤਰ ਸੇ ਏਕ ਦੂਸਰੇ ਕੇ ਸੰਪਰਕ ਮੇਂ ਹੈਂਅਬ ਮੈਂ ਹੈਦਰਾਬਾਦ ਮੇਂ ਹੂੰ ਔਰ ਵੋਹ ਯਹਾਂ ਸਿਕੰਦਰਾਬਾਦ ਮੇਂ ਫੈਮਿਲੀ ਕੇ ਸਾਥ ਰਹਿ ਰਹਾ ਹੈ” ਸੁਰੇਸ਼ ਨੇ ਸੰਖੇਪ ਜਿਹਾ ਆਪਣੀ ਮਿੱਤਰਤਾ ਦਾ ਖੁਲਾਸਾ ਕੀਤਾ ਪਰ ਦੋਸਤ ਦੀ ਔਰਤ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਕਰਕੇ ਮੇਰੇ ਦਿਲੋਂ ਉਸਦਾ ਸਤਿਕਾਰ ਮਨਫ਼ੀ ਹੋ ਗਿਆ

ਫ਼ੌਜੀ ਕੁਆਟਰਾਂ ਵਿੱਚ ਪਹੁੰਚ ਕੇ ਸੁਰੇਸ਼ ਨੇ ਹਵਾਲਦਾਰ ਐੱਮ.ਐੱਸ. ਯਾਦਵ ਨਾਂ ਦੀ ਤਖਤੀ ਲੱਗਾ ਦਰਵਾਜ਼ਾ ਜਾ ਠਕੋਰਿਆਦਰਵਾਜ਼ਾ ਖੋਲ੍ਹਣ ਵਾਲੇ ਦਾ ਚਿਹਰਾ ਮੈਨੂੰ ਜਾਣਿਆ-ਪਛਾਣਿਆ ਜਿਹਾ ਲੱਗਾ ਪਰ ਯਾਦ ਨਾ ਆਇਆ ਕਿ ਇਸ ਫ਼ੌਜੀ ਨੂੰ ਕਿੱਥੇ ਵੇਖਿਆ ਹੈ?

ਸੁਰੇਸ਼ ਨੇ “ਰਾਮ-ਰਾਮ ਸਰ” ਕਹਿ ਕੇ ਹੱਥ ਮਿਲਾਇਆ ਤੇ ਮੈਂ ਵੀ ਸਤਿ ਸ੍ਰੀ ਅਕਾਲ ਕਹਿ ਕੇ ਹੱਥ ਜੋੜ ਦਿੱਤੇ। “ਵੈੱਲਕਮ” ਕਹਿ ਕੇ ਸੁਰੇਸ਼ ਦਾ ਦੋਸਤ ਸਾਡੇ ਅੰਦਰ ਜਾਣ ਲਈ ਥੋੜ੍ਹਾ ਪਾਸੇ ਹੋ ਗਿਆ

ਰਾਮ-ਰਾਮ ਭਾਈ ਸਾਹਬ” ਆਖਦੀ ਸੁਰੇਸ਼ ਦੀ ਭਾਬੀ ਵੀ ਕੁਝ-ਕੁਝ ਜਾਣੂ ਜਿਹੀ ਲੱਗੀਮੈਂ ਆਪਣੇ ਜ਼ਿਹਨ ’ਤੇ ਬਥੇਰਾ ਜ਼ੋਰ ਪਾਇਆ ਪਰ ਕੁਝ ਵੀ ਯਾਦ ਨਾ ਆਇਆਦੋਵੇਂ ਫ਼ੌਜੀ ਆਪਣੀਆਂ ਗੱਲਾਂ ਵਿੱਚ ਮਸਰੂਫ਼ ਹੋ ਗਏ, ਮੈਂ ਸਿਰਫ਼ ਸਰੋਤਾ ਹੀ ਸਾਂ

ਸੁਰੇਸ਼ ਦੀ ਭਾਬੀ ਨੇ ਚਾਹ ਰੱਖਦਿਆਂ ਕਿਹਾ, “ਭਾਈ ਸਾਹਬ, ਦੀਦੀ ਕੋ ਭੀ ਲੇ ਆਤੇ! ਯਹਾਂ ਕਾ ਮੌਸਮ ਬਹੁਤ ਅੱਛਾ ਹੈ

ਹਾਂ ਭਾਬੀ, ਲੇ ਆਏਂਗੇ, ਕੁਆਟਰ ਕੀ ਐਪਲੀਕੇਸ਼ਨ ਦੇ ਰੱਖੀ ਹੈ” ਸੁਰੇਸ਼ ਨੇ ਭਾਬੀ ਸ਼ਬਦ ’ਤੇ ਕੁਝ ਜ਼ਿਆਦਾ ਹੀ ਜ਼ੋਰ ਦਿੱਤਾਹੁਣ ਭਾਬੀ ਦੀ ਆਵਾਜ਼ ਵੀ ਮੈਨੂੰ ਕੁਝ ਸੁਣੀ-ਸੁਣੀ ਜਿਹੀ ਮਹਿਸੂਸ ਹੋਈ

ਯੇ ਲੜਕਾ ਹਰਿਆਣੇ ਸੇ ਹੈ ਜਾਂ ਪੰਜਾਬ ਸੇ?” ਸੁਰੇਸ਼ ਦੇ ਦੋਸਤ ਨੇ ਮੇਰੇ ਵੱਲ ਵੇਖਦਿਆਂ ਕਿਹਾ

ਪੰਜਾਬ ਮੇਂ ਅੰਮ੍ਰਿਤਸਰ ਸੇ ਹੈ“ ਸੁਰੇਸ਼ ਦਾ ਉੱਤਰ ਸੰਖੇਪ ਸੀ

ਕੋਨ ਸਾ ਗਾਂਵ ਹੈ ਭਾਈ? ਮੈਂ ਭੀ ਨਈ-ਨਈ ਸ਼ਾਦੀ ਕਰਕੇ ਅੰਮ੍ਰਿਤਸਰ ਮੇਂ ਕਿਰਾਏ ਪਰ ਆਊਟ ਲਿਵਿੰਗ ਫੈਮਿਲੀ ਮੈਂਬਰ ਬਣ ਕਰ ਰਹਾ ਥਾ ਸੁਰੇਸ਼ ਦਾ ਦੋਸਤ ਮੈਨੂੰ ਮੁਖ਼ਾਤਿਬ ਸੀ

ਛਾਵਨੀ ਕੇ ਪਾਸ ਹੀ ਹੈ ਸਰ ਇੱਕ ਸਾਲ ਵਿੱਚ ਮੈਂ ਵੀ ਹਿੰਦੀ ਬੋਲਣ ਲੱਗ ਪਿਆ ਸਾਂ

ਹਮ ਗੁਮਟਾਲਾ ਗਾਂਵ ਮੇਂ ਰਹਤੇ ਥੇ, ਬਹੁਤ ਅੱਛੇ ਲੋਗ ਥੇ, ਹਮ ਜਿਤਨੀ ਦੇਰ ਵਹਾਂ ਰਹੇ, ਅਪਨੇ ਘਰ ਕੀ ਤਰ੍ਹਾ ਹੀ ਰਹੇਉਨਕੀ ਦੋ ਬੜੀ ਬੇਟੀਆਂ ਥੀ ਔਰ ਤੀਸਰੀ ਕਲਾਸ ਮੇਂ ਪੜ੍ਹਤਾ ਬੇਟਾ ਤੋਂ ਮੇਰੀ ਬੀਵੀ ਕੇ ਪਾਸ ਹੀ ਰਹਤਾ ਥਾ” ਉਹ ਦੋਵੇਂ ਫਿਰ ਆਪਣੀਆਂ ਫ਼ੌਜੀ ਗੱਲਾਂ ਵਿੱਚ ਰੁੱਝ ਗਏ

ਮੇਰੇ ਜ਼ਿਹਨ ਵਿੱਚ ਫ਼ੌਜੀ ਅਤੇ ਉਸਦੀ ਪਤਨੀ ਦੀ ਬਾਰਾਂ-ਤੇਰਾਂ ਸਾਲ ਪੁਰਾਣੀ ਤਸਵੀਰ ਸਾਫ਼ ਹੋਣ ਲੱਗੀਮੈਂ ਸੋਚਿਆ, ਹੋਏ ਨਾ ਹੋਏ ਇਹ ਮਨਵੀਰ ਭਾਈ ਸਾਹਿਬ ਹੀ ਹੋਣ! ਔਰਤ ਤਾਂ ਹੂਬਹੂ ਪਤਲੀ ਜਿਹੀ ਪੁਸ਼ਪਾ ਭਾਬੀ ਹੀ ਲੱਗਣ ਲੱਗੀ ਪਰ ਮੈਂ ਇਹ ਸੋਚ ਕੇ ਚੁੱਪ ਰਿਹਾ ਕਿ ਦੇਖੇ ਚਿਹਰਿਆਂ ਵਰਗੇ ਹੋਰ ਚਿਹਰੇ ਹੀ ਹੁੰਦੇ ਨਹਨਐਨੇ ਵਕਫ਼ੇ ਬਾਅਦ ਉਹਨਾਂ ਵੱਲੋਂ ਮੈਨੂੰ ਪਛਾਣਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋਣਾ ਸੀ ਕਿਉਂਕਿ ਮੈਂ ਉਦੋਂ ਤੀਸਰੀ ਜਮਾਤ ਵਿੱਚ ਸਾਂ ਤੇ ਹੁਣ ਉਹਨਾਂ ਵਾਂਗ ਫ਼ੌਜੀ ਬਣ ਚੁੱਕਾ ਸਾਂਮੈਂ ਝਕਦੇ-ਝਕਦੇ ਨੇ ਪੁੱਛ ਹੀ ਲਿਆ, “ਸਰ ਆਪ ਅੰਮ੍ਰਿਤਸਰ ਜਹਾਂ ਰਹੇ ਥੇ, ਉਨਕਾ ਨਾਮ ਤੋਂ ਜ਼ਰੂਰ ਯਾਦ ਹੋਗਾ ਆਪ ਕੋ?”

ਹਾਂ-ਹਾਂ, ਸਰਦਾਰ ਗੁਰਮੇਲ ਸਿੰਹ ਔਰ ਸਰਦਾਰਨੀ ਪ੍ਰਕਾਸ਼ ਕੌਰ, ਵਹਾਂ ਸੇ ਆਨੇ ਕੇ ਬਾਅਦ ਹਮਾਰੇ ਸਾਥ ਉਨਕਾ ਚਿੱਠੀ-ਪੱਤਰ ਭੀ ਕਾਫ਼ੀ ਦੇਰ ਚਲਤਾ ਰਹਾ ਹੈ, ਆਪ ਜਾਨਤੇ ਹੈਂ ਉਨ੍ਹੇ?” ਬੀਬੀ ਭਾਪੇ ਦਾ ਨਾਂ ਸੁਣ ਕੇ ਤਾਂ ਮੇਰੀ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾਜੋ ਮੈਂ ਕੁਆਟਰ ਵਿੱਚ ਵੜਦਿਆਂ ਮਹਿਸੂਸ ਕੀਤਾ ਸੀ, ਉਹ ਸੱਚ ਹੋ ਨਿੱਬੜਿਆ ਸੀ

ਫਿਰ ਤੋ ਭਾਈ ਸਾਹਬ ਕੋ ਗੁਰਮੀਤ ਭੀ ਯਾਦ ਹੋਗਾ!” ਸਾਡੇ ਘਰ ਰਹਿੰਦਿਆਂ ਮੈਂ ਮਨਵੀਰ ਨੂੰ ਭਾਈ ਸਾਹਬ ਆਖਦਾ ਹੁੰਦਾ ਸਾਂ

ਹਾਂ-ਹਾਂ, ਵੋਹ ਤੋਂ ਅਬ ਜਵਾਨ ਹੋ ਗਇਆ ਹੋਗਾ” ਮੇਰੇ ਵੱਲੋਂ ਭਾਈ ਸਾਹਬ ਕਹਿਣ ’ਤੇ ਵੀ ਸ਼ਾਇਦ ਉਸ ਨੂੰ ਕੁਝ ਵੀ ਯਾਦ ਨਹੀਂ ਆਇਆ ਸੀ

ਵੋਹ ਗੁਰਮੀਤ ਮੈਂ ਹੀ ਹੂੰ ਭਾਈ ਸਾਹਬ!” ਕਹਿੰਦਿਆਂ ਮੇਰੇ ਸਰੀਰ ਦੇ ਲੂੰ ਕੰਡੇ ਖੜ੍ਹੇ ਹੋ ਗਏ

ਆਪ ਗੁਰਮੀਤ ਹੋ? ਮਨਵੀਰ ਨੇ ਮੇਰੇ ਵੱਲ ਗੌਰ ਨਾਲ ਇੰਜ ਵੇਖਿਆ ਜਿਵੇਂ ਮੇਰੇ ਚਿਹਰੇ ਤੋਂ ਬਚਪਨ ਦੇ ਨਕਸ਼ ਤਲਾਸ਼ ਰਿਹਾ ਹੋਵੇ

ਅਰੇ ਓ ਪੁਸ਼ਪਾ, ਦੇਖ ਤੋ, ਕੌਨ ਆਇਆ ਹੈ?” ਮਨਵੀਰ ਦੁਪਹਿਰ ਦਾ ਖਾਣਾ ਤਿਆਰ ਕਰ ਰਹੀ ਆਪਣੀ ਪਤਨੀ ਨੂੰ ਆਵਾਜ਼ ਦੇ ਕੇ ਖਲੋ ਗਿਆ ਤੇ ਮੈਨੂੰ ਸੰਬੋਧਨ ਹੋਇਆ, “ਅਰੇ ਬੈਠਾ ਕਿਉਂ ਹੈ, ਖੜ੍ਹਾ ਹੋ ਕੇ ਭਾਈ ਕੇ ਗਲੇ ਨਹੀਂ ਮਿਲੇਗਾ?” ਬਾਹਵਾਂ ਫੈਲਾਈ ਖਲੋਤੇ ਮਨਵੀਰ ਨੂੰ ਜਿਵੇਂ ਚਾਅ ਹੀ ਚੜ੍ਹ ਗਿਆ ਹੋਵੇ

ਮੈਂ ਵੇਖਿਆ, ਕਦੀ ਮੇਰੇ ਵੱਲ ਤੇ ਕਦੀ ਮਨਵੀਰ ਵੱਲ ਵੇਖਦੇ ਸੁਰੇਸ਼ ਦੇ ਚਿਹਰੇ ਦੇ ਹਾਵ-ਭਾਵ ਬਦਲ ਰਹੇ ਸਨ

ਮਨਵੀਰ ਦੀ ਪਤਨੀ ਜਦੋਂ ਰਸੋਈ ਵਿੱਚੋਂ ਬਾਹਰ ਆਈ ਤਾਂ ਮੈਂ ਭਾਈ ਸਾਹਬ ਦੀ ਗਲਵਕੜੀ ਵਿੱਚੋਂ ਨਿਕਲ ਕੇ “ਭਾਬੀ ਜੀ ਸਤਿ ਸ੍ਰੀ ਅਕਾਲ” ਕਹਿੰਦਿਆਂ ਝੁਕ ਕੇ ਉਹਦੇ ਪੈਰੀਂ ਹੱਥ ਲਾ ਦਿੱਤੇ

ਅਰੇ ਪਹਿਚਾਨਾ ਨਹੀਂ?” ਮਨਵੀਰ ਆਪਣੀ ਪਤਨੀ ਨੂੰ ਫਿਰ ਬੋਲਿਆ

ਯਾਦ ਕੋ ਨਾ ਆ ਰਹੀ.” ਭਾਬੀ ਨੇ ਮੈਨੂੰ ਸਿਆਣਨ ਦੀ ਕੋਸ਼ਿਸ਼ ਕਰਦਿਆਂ ਕਿਹਾ

ਅਰੇ ਯੇ ਅਪਨਾ ਗੁਰਮੀਤ ਹੈ, ਤੇਰਾ ਦੇਵਰ ਜੀ

‘ਦੇਵਰ ਜੀ’ ਸੁਣਦਿਆਂ ਸਾਰ, “ਅਰੇ … …, ਕਹਿੰਦਿਆਂ ਭਾਬੀ ਨੇ ਵੀ ਮੈਨੂੰ ਆਪਣੀਆਂ ਬਾਹਵਾਂ ਵਿੱਚ ਇੰਜ ਘੁੱਟ ਲਿਆ ਜਿਵੇਂ ਸਾਡੇ ਘਰ ਕਿਰਾਏ ’ਤੇ ਰਹਿੰਦਿਆਂ ਮੈਨੂੰ ਸਕੂਲੋਂ ਆਏ ਨੂੰ ਘੁੱਟਦਿਆਂ ਕਹਿੰਦੀ ਹੁੰਦੀ ਸੀ, “ਆ ਗਏ ਮੇਰੇ ਦੇਵਰ ਜੀ!” ਮੇਰੇ ਮੋਢਿਆਂ ਤੋਂ ਫੜ ਕੇ ਭਾਬੀ ਬੋਲੀ, “ਛੋਟਾ ਸਾ ਥਾ ..ਕਿਤਨਾ ਬੜਾ ਹੋ ਗਿਆ ਹੈ“ ਇਹ ਸਭ ਵੇਖ ਕੇ ਸੁਰੇਸ਼ ਦਾ ਚਿਹਰਾ ਗੰਭੀਰ ਹੋ ਗਿਆ ਸੀ

ਗੱਲਾਂ-ਬਾਤਾਂ ਦਾ ਰੁਖ਼ ਹੀ ਬਦਲ ਗਿਆਮਨਵੀਰ ਭਾਈ ਸਾਹਬ ਹੀ ਸੁਰੇਸ਼ ਨੂੰ ਸਭ ਕੁਝ ਦੱਸ ਰਹੇ ਸਨ, “ਤਨੈ ਭੀ ਬਿਹਰਾ ਸੈ, ਮੇਰਾ ਔਰ ਭਾਈ ਕੋਇ ਨਾ, ਜਬ ਮੈਂ ਸ਼ਾਦੀ ਕੇ ਬਾਅਦ ਪੁਸ਼ਪਾ ਕੋ ਅੰਮ੍ਰਿਤਸਰ ਲੇ ਗਿਆ ਥਾ ਤੋਂ ਗੁਰਮੀਤ ਕੀ ਮਾਤਾ ਹਮੇਸ਼ਾ ਇਸ ਕੋ ਕਹਾ ਕਰਤੀ, “ਬੇਟਾ, ਇਨ ਕੋ ਭਾਈ ਸਾਹਬ ਔਰ ਇਨ ਕੀ ਪਤਨੀ ਕੋ ਦੀਦੀ ਕਹਾ ਕਰੋਜਬ ਹਮ ਗੁਰਮੀਤ ਕੇ ਪਰਿਵਾਰ ਕੇ ਸਾਥ ਘੁਲ-ਮਿਲ ਗਏ ਤੋਂ ਏਕ ਦਿਨ ਪੁਸ਼ਪਾ ਨੇ ਮੇਰੇ ਸਾਮਨੇ ਹੀ ਗੁਰਮੀਤ ਕੀ ਮਾਤਾ ਕੋ ਕਹਾ, “ਆਂਟੀ ਜੀ, ਅਗਰ ਆਪ ਨੈ ਬੁਰਾ ਨਾ ਲਗੇ ਤੋਂ ਮੈਂ ਆਪ ਸੇ ਏਕ ਬਾਤ ਕਹਨਾ ਚਾਹਤੀ ਹੂੰ

ਆਂਟੀ ਨੇ ਬੜੇ ਪਿਆਰ ਸੇ ਬੋਲਾ, “ਕਹੋ ਬੇਟਾ ਕੋਈ ਪਰੇਸ਼ਾਨੀ ਹੈ!”

ਨਹੀਂ ਐਸੀ ਕੋਈ ਬਾਤ ਨਹੀਂ ਹੈ। ਆਂਟੀ ਜੀ, ਮੇਰੇ ਦੋ ਭਾਈ ਹੈਂ ਲੇਕਿਨ ਮੇਰਾ ਦੇਵਰ ਕੋਈ ਨਹੀਂ, ਗੁਰਮੀਤ ਮੁਝੇ ਭਾਬੀ ਬੋਲਾ ਕਰੇ ਤੋਂ ਮੁਝੇ ਅੱਛਾ ਲੱਗੇਗਾ” ਉਸ ਸਮੇਂ ਪੁਸ਼ਪਾ ਨੇ ਮੇਰਾ ਇੱਕ ਭਾਈ ਬਨਾ ਕਰ ਮੇਰਾ ਦਿਲ ਜੀਤ ਲੀਆ ਥਾ

ਭਾਈ ਸਾਹਬ, ਮੈਂ ਚਾਚਾ ਨਹੀਂ ਬਨਾ! ਕਹਾਂ ਹੈਂ ਬੱਚੇ?” ਮੈਂ ਸਹਿਜ ਸੁਭਾਅ ਹੀ ਕਹਿ ਗਿਆ

ਮੇਰੇ ਮੋਢੇ ’ਤੇ ਹੱਥ ਰੱਖ ਕੇ ਭਾਈ ਸਾਹਬ ਬੋਲੇ, “ਅਰੇ ਜਿਬ ਬੱਚੇ ਜੈਸਾ ਭਾਈ ਮਿਲ ਗਿਆ ਹੋ, ਫਿਰ ਬੱਚੇ ਕਿਆ ਕਰਨੇ ਹੈਂ” ਮਨਵੀਰ ਭਾਵਕ ਹੋ ਗਿਆ ਸੀ ਮੈਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਭਾਈ ਸਾਹਬ ਦੇ ਘਰ ਕੋਈ ਬੱਚਾ ਨਹੀਂ ਹੋਇਆ

ਗੁਰਮੀਤ, ਸਰਕਾਰੀ ਨੌਕਰੀ ਮਿਲ ਗਈ ਹੈ, ਅਬ ਜਲਦੀ ਸੇ ਸ਼ਾਦੀ ਕਰ ਲੇ, ਅੰਮ੍ਰਿਤਸਰ ਦੇਖੇ ਹੂਏ ਬਹੁਤ ਸਮੇਂ ਹੋ ਗਿਆ ਹੈ” ਭਾਈ ਸਾਹਿਬ ਨੇ ਆਪਣਾ ਦਰਦ ਛੁਪਾਉਣ ਵਾਸਤੇ ਗੱਲ ਦੂਜੇ ਪਾਸੇ ਤੋਰ ਦਿੱਤੀਅੰਨ-ਪਾਣੀ ਛਕਣ ਤੋਂ ਬਾਅਦ ਤੁਰਨ ਤੋਂ ਪਹਿਲਾਂ ਭਾਬੀ ਨੇ ਮੈਨੂੰ ਗਿਆਰਾਂ ਰੁਪਏ ਸ਼ਗਨ ਵਜੋਂ ਨਾਂਹ-ਨਾਂਹ ਕਰਦਿਆਂ ਵੀ ਦਿੰਦਿਆਂ ਕਿਹਾ, “ਭਾਭੀ ਕੇ ਘਰ ਪਹਿਲੀ ਬਾਰ ਆਏ ਹੋ, ਦੇਵਰ ਜੀ ਯੇ ਤੋਂ ਲੇਨੇ ਹੀ ਪੜੇਂਗੇ!”

ਮੈਂ ਤੁਰਨ ਤੋਂ ਪਹਿਲਾਂ ਭਾਈ ਸਾਹਿਬ ਤੇ ਭਾਬੀ ਜੀ ਦੇ ਦੁਬਾਰਾ ਪੈਰ ਛੋਹੇ

ਸਾਨੂੰ ਵਿਦਾ ਕਰਨ ਵੇਲੇ ਭਾਈ ਸਾਹਿਬ ਤੇ ਭਾਬੀ ਜੀ ਕੁਆਟਰ ਦੇ ਬਾਹਰ ਹੀ ਖਲੋਤੇ ਸਨ ਕਿ ਕੁਝ ਕਦਮ ਪੁੱਟ ਕੇ ਸੁਰੇਸ਼ ਕੁਝ ਯਾਦ ਆਉਣ ਵਾਂਗ ਬੋਲਿਆ, “ਗੁਰਮੀਤ, ਰੁਕ ਏਕ ਮਿਨਟ ...” ਤੇ ਵਾਪਸ ਮੁੜ ਕੇ ਭਾਈ ਸਹਿਬ ਨੂੰ ਮੁਖ਼ਾਤਿਬ ਹੋਇਆ, “ਸਰ! ਆਜ ਤਕ ਮੈਂ ਭੂਲਾ ਹੀ ਰਹਾ ਕਿ ਬੜੀ ਭਾਭੀ ਕੇ ਪਾਂਵ ਛੂਹਨੇ ਚਾਹੀਏ ...।” ਕਹਿ ਕੇ ਸੁਰੇਸ਼ ਆਪਣੇ ਧਿਆਨ ਖਲੋਤੀ ਭਾਬੀ ਦੇ ਪੈਰਾਂ ’ਤੇ ਝੁਕ ਗਿਆ

ਅਰੇ-ਅਰੇ, ਯੇ ਕਿਆ ਕਰ ਰਹੇ ਹੈਂ ਭਾਈ ਸਾਹਬ?” ਕਹਿੰਦਿਆਂ ਭਾਬੀ ਥੋੜ੍ਹਾ ਪਿੱਛੇ ਹਟ ਗਈਫਿਰ ਅਸੀਂ ਗੱਲਾਂ-ਬਾਤਾਂ ਕਰਦੇ ਵਾਪਸ ਆ ਗਏ

ਕੁਝ ਸਮੇਂ ਬਾਅਦ ਅਚਾਨਕ ਮੈਨੂੰ ਬੜੇ ਵੱਡੇ ਦੁੱਖ ਦਾ ਸਾਹਮਣਾ ਕਰਨਾ ਪਿਆਇੱਕ ਨਾਮੁਰਾਦ ਬੀਮਾਰੀ ਲੱਗਣ ਕਰਕੇ ਬੀਬੀ ਢਿੱਲੀ ਰਹਿਣ ਲੱਗ ਪਈਮਿਲਟਰੀ ਹਸਪਤਾਲ ਤੋਂ ਲੈ ਕੇ ਸਿਵਲ ਵਿੱਚ ਵੀ ਬੜਾ ਇਲਾਜ ਕਰਾਇਆ ਪਰ ਬੀਬੀ ਦਿਨੋ-ਦਿਨ ਹੇਠਾਂ ਹੀ ਗਈਭਾਪੇ ਦੀ ਰੋਟੀ ਦਾ ਵੀ ਔਖਾ ਹੋ ਗਿਆਇਸ ਲਈ ਬੀਬੀ-ਭਾਪੇ ਨੇ ਕੁੜੀਆਂ ਨਾਲ ਸਲਾਹ ਕਰਕੇ ਜਲਦੀ ਹੀ ਮੇਰਾ ਵਿਆਹ ਅਰੰਭ ਲਿਆਵਿਆਹ ਦੀ ਤਾਰੀਖ਼ ਮਿਥ ਕੇ ਰਿਸ਼ਤੇਦਾਰਾਂ ਨੂੰ ਰੁੱਕੇ ਵੀ ਭੇਜ ਦਿੱਤੇਮੈਂ ਵੀ ਭਾਈ ਸਾਹਿਬ ਤੇ ਭਾਬੀ ਨੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਆਉਣ ਦੀ ਚਿੱਠੀ ਲਿਖ ਦਿੱਤੀ

ਸਾਰੀਆਂ ਖੁਸ਼ੀਆਂ ਉਸ ਵੇਲੇ ਗ਼ਮਾਂ ਵਿੱਚ ਬਦਲ ਗਈਆਂ ਜਦੋਂ, ਜਿੱਥੇ ਵਿਆਹੀ ਜੋੜੀ ਤੋਂ ਪਾਣੀ ਵਾਰ ਕੇ ਪੀਣਾ ਸੀ, ਉੱਥੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਪੁੱਤ ਤੋਂ ਪਾਣੀ ਮੰਗ ਕੇ ਪੀਣ ਤੋਂ ਬਾਅਦ ਮਾਂ ਨਾ ਮੁੜਨ ਵਾਲੇ ਰਾਹੀਂ ਤੁਰ ਗਈਸਾਰੇ ਪਰਿਵਾਰ ਲਈ ਸਦਮਾ ਅਸਹਿ ਸੀ ਪਰ ਵੱਡੀਆਂ ਭੈਣਾਂ ਦੀ ਸਲਾਹ ਨਾਲ ਵਿਆਹ ਟਾਲਣਾ ਜ਼ਰੂਰੀ ਨਾ ਸਮਝਿਆ ਗਿਆ।

ਮਨਵੀਰ ਭਾਈ ਸਾਹਿਬ ਤੇ ਪੁਸ਼ਪਾ ਭਾਬੀ ਵਿਆਹ ਦੀ ਤਾਰੀਖ਼ ਤੋਂ ਪਹਿਲਾਂ ਹੀ ਪਹੁੰਚ ਗਏਘਰ ਦੇ ਸੋਗੀ ਮਾਹੌਲ ਦੀ ਕਹਾਣੀ ਸੁਣ ਕੇ ਉਹ ਭੁੱਬੀਂ ਰੋਏਜਦੋਂ ਮੈਂ ਬਾਹਰੋਂ ਆਇਆ ਤਾਂ ਦੋਵਾਂ ਨੇ ਮੈਨੂੰ ਕਲਾਵੇ ਲੈ ਕੇ ਰੋਂਦਿਆਂ ਕਿਸੇ ਗਹਿਰੀ ਅਪਣੱਤ ਨਾਲ ਬੀਬੀ ਦੀ ਮੌਤ ਦੀ ਸੂਚਨਾ ਨਾ ਦੇਣ ਦਾ ਗਿਲਾ ਵੀ ਕੀਤਾ

ਸੋਗੀ ਮਾਹੌਲ ਵਿੱਚ ਵੀ ਵਿਆਹ ਦੀਆਂ ਰਸਮਾਂ ਤਾਂ ਹੋਣੀਆਂ ਹੀ ਸਨਜੰਞ ਵਾਲੇ ਦਿਨ ਜਦੋਂ ਘੋੜੀ ਚੜ੍ਹੇ ਨੂੰ ਮੈਨੂੰ ਸੁਰਮਾ ਪੈਣ ਲੱਗਾ ਤਾਂ ਸੁਰਮੇਦਾਨੀ ਫੜੀ ਮੇਰੀ ਭੂਆ ਦੀ ਨੂੰਹ ਨੂੰ ਮੈਂ ਰੋਕ ਕੇ ਕਿਹਾ, “ਸਭ ਤੋਂ ਪਹਿਲਾਂ ਮੇਰੀ ਵੱਡੀ ਭਾਬੀ ਪੁਸ਼ਪਾ ਸੁਰਮਾ ਪਾਵੇਗੀ

ਇੱਕ ਅਜਨਬੀ ਔਰਤ ਨੂੰ ਵੇਖ ਕੇ ਔਰਤਾਂ ਹੈਰਾਨ ਤਾਂ ਹੋਈਆਂ ਪਰ ਉਹ ਰਿਸ਼ਤਿਆਂ ਦੀ ਪਾਕੀਜ਼ਗੀ ਨਹੀਂ ਸਮਝ ਸਕੀਆਂਭੂਆ ਦੇ ਚਿਹਰੇ ’ਤੇ ਨਾਰਾਜ਼ਗੀ ਸਪਸ਼ਟ ਝਲਕ ਰਹੀ ਸੀਮੈਂ ਵਿਆਹ ਕੇ ਸ਼ਾਮ ਨੂੰ ਘਰ ਆ ਗਿਆਹੁਣ ਵਿਆਹੀ ਜੋੜੀ ਤੋਂ ਵਾਰ ਕੇ ਪਾਣੀ ਪੀਣ ਦੀ ਰਸਮ ਹੋਣੀ ਸੀਮਾਂ ਵਜੋਂ ਮੇਰੀ ਸਕੀ ਚਾਚੀ ਪਾਣੀ ਦੀ ਗੜਵੀ ਫੜੀ ਬੂਹੇ ਵਿੱਚ ਖਲੋਤੀ ਸੀ ਪਰ ਮੈਂ ਫਿਰ ਪਾਣੀ ਦੀ ਰਸਮ ਵੀ ਪੁਸ਼ਪਾ ਭਾਬੀ ਨੂੰ ਹੀ ਕਰਨ ਨੂੰ ਕਿਹਾ, ਜੋ ਹਰੇਕ ਵਾਸਤੇ ਅਚੰਭਾ ਸੀ

ਮਨਵੀਰ ਭਾਈ ਸਾਹਿਬ ਦੀ ਛੁੱਟੀ ਥੋੜ੍ਹੀ ਹੀ ਬਚੀ ਸੀਉਹਨਾਂ ਨੇ ਮੁਕਲਾਵੇ ਤੋਂ ਅਗਲੇ ਦਿਨ ਚਲੇ ਜਾਣਾ ਸੀਮੈਂ ਵੱਡੀ ਭੈਣ ਨਾਲ ਸਲਾਹ ਕਰਕੇ ਭਾਈ ਸਾਹਿਬ ਤੇ ਭਾਬੀ ਵਾਸਤੇ ਜੋ ਬਣਦਾ ਸੀ, ਸਵੇਰੇ ਤੁਰਨ ਲੱਗਿਆਂ ਜਦੋਂ ਦੇਣ ਲੱਗਾ ਤਾਂ ਉਹਨਾਂ ਦਾ ਜਵਾਬ ਸੀ, “ਗੁਰਮੀਤ, ਹਮੇਂ ਤੁਮ ਸੇ ਔਰ ਕੁਛ ਭੀ ਨਹੀਂ ਚਾਹੀਏ, ਤੁਮ ਨੇ ਤੋਂ ਨਿਰਸੰਤਾਨ ਕੋ ਸੰਤਾਨ ਜੈਸੀ ਦੌਲਤ ਸੇ ਹਮਾਰੀ ਝੋਲੀ ਭਰ ਕਰ ਮਾਲਾ-ਮਾਲ ਕਰ ਦੀਆ ਹੈ

ਭਾਈ ਸਾਹਿਬ ਤੇ ਭਾਬੀ ਜੀ ਭਾਵਕ ਹੋ ਗਏਉਹਨਾਂ ਦੇ ਜਾਣ ਤੋਂ ਬਾਅਦ ਮੈਂ ਫਿਰ ਕੁਝ ਪੁਰਾਣੀਆਂ ਯਾਦਾਂ ਵਿੱਚ ਗਵਾਚ ਗਿਆ

ਮੈਨੂੰ ਅੱਜ ਵੀ ਯਾਦ ਹੈ, ਨਵੀਂ ਜਗ੍ਹਾ ਬਦਲੀ ਹੋਣ ਤੋਂ ਬਾਅਦ ਤੁਰਨ ਵੇਲੇ ਭਾਈ ਸਾਹਿਬ ਤੇ ਭਾਬੀ ਵੱਲੋਂ ਛੇਵੀਂ ਵਿੱਚ ਪੜ੍ਹਦੇ ਥੋੜ੍ਹਾ ਸਿਆਣੇ ਹੋਏ ਨੂੰ ਕਲਾਵੇ ਵਿੱਚ ਲੈ ਕੇ ਹੁਬਕੀ ਰੋਣਾ, ਬੀਬੀ ਵੱਲੋਂ ਅੱਖਾਂ ਵਿੱਚ ਗਲੇਡੂ ਭਰੀ ਧੀਆਂ ਵਾਂਗ ਭਾਬੀ ਦੇ ਹੱਥ ਵਿੱਚ ਕੁਝ ਪੈਸੇ ਦੇ ਕੇ ਵਿਦਾ ਕਰਨਾ, ਕੁਝ ਸਾਵੇਂ ਹੋ ਕੇ ਭਾਬੀ ਨੇ ਫਿਰ ਮੈਨੂੰ ਬਾਹਾਂ ਵਿੱਚ ਲੈ ਕੇ ਕਹਿਣਾ, “ਦੇਵਰ ਜੀ, ਚਿੱਠੀ ਲਿਖਤੇ ਰਹਿਨਾ, ਖੂਬ ਮਨ ਲਗਾ ਕਰ ਪੜ੍ਹਨਾ ਔਰ ਅਫਸਰ ਬਨ ਕਰ ਹਮੇਂ ਮਿਲਨੇ ਆਨਾ

ਸਮਾਂ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇਮੇਰੀ ਉਮਰ ਹੁਣ ਸੱਤਰ ਤੋਂ ਉੱਪਰ ਹੋ ਚੁੱਕੀ ਹੈ। ਭਾਈ ਸਾਹਿਬ ਤੇ ਭਾਬੀ ਜੀ ਤਾਂ ਮੇਰੇ ਤੋਂ ਬਹੁਤ ਵੱਡੇ ਹਨਅੱਜ ਚਿੱਠੀਆਂ ਦੀ ਜਗ੍ਹਾ ਮੋਬਾਇਲ ਫੋਨਾਂ ਨੇ ਲੈ ਲਈ ਹੈਅੱਜ ਵੀ ਜਦੋਂ ਕਦੇ ਭਾਈ ਸਾਹਿਬ ਤੇ ਭਾਬੀ ਜੀ ਫੋਨ ’ਤੇ ਗੱਲ ਕਰਦੇ ਪੁੱਛਦੇ ਹਨ, “ਗੁਰਮੀਤ ਬੇਟਾ, ਕੈਸੇ ਹੋ?” ਤਾਂ ਮੈਂ ਬੱਚਾ ਬਣ ਕੇ ਉਸ ਮੋਹ ਭਰੇ ਰੂਹਾਨੀ ਰਿਸ਼ਤੇ ਨੂੰ ਮਾਣ ਲੈਂਦਾ ਹਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3500)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਤਰਸੇਮ ਸਿੰਘ ਭੰਗੂ

ਤਰਸੇਮ ਸਿੰਘ ਭੰਗੂ

Gurdaspur, Punjab, India.
Phone: (91 - 94656 - 56214)
tarsembhangu1982@gmail.com

More articles from this author