Jagjit S Lohatbaddi 7ਬਰਾਂਚ ਕੋ ਤਾਲਾ ਲੱਗ ਜਾਏਗਾ … ਤੁਮ ਜੈਸੇ ਬੜੇ ਆਏ ਔਰ ਚਲੇ ਗਏ …
(3 ਦਸੰਬਰ 2025)


ਅਚਾਨਕ ਮੇਰੀ ਬਦਲੀ ਸ਼ਹਿਰ ਦੀ ਮੇਨ ਬਰਾਂਚ ਵਿੱਚ ਹੋਣ ਦਾ ਫਰਮਾਨ ਆ ਪਹੁੰਚਿਆ
ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀਅਜੇ ਕੁਝ ਦਿਨ ਪਹਿਲਾਂ ਹੀ ਤਾਂ ਮੈਂ  ਲੁਧਿਆਣੇ ਤੋਂ ਤਬਾਦਲਾ ਹੋਣ ’ਤੇ ਵਡੋਦਰਾ ਦੀ ਇਸ ‘ਮਹਾਤਮਾ ਗਾਂਧੀ ਰੋਡ’ ਬਰਾਂਚ ਵਿੱਚ ਹਾਜ਼ਰ ਹੋਇਆ ਸਾਂਨੌਕਰ ਕੀ ਤੇ ਨਖ਼ਰਾ ਕੀ? ਤਸੱਲੀ ਵਾਲੀ ਗੱਲ ਇਹ ਸੀ ਕਿ ਨਵੀਂ ਬਰਾਂਚ ‘ਰਾਓਪੁਰਾ’ ਵਿੱਚ ਨੰਬਰ ਦੋ ਅਹੁਦੇ ਉੱਤੇ ‘ਆਪਣਾ’ ਅਵਤਾਰ ਪਾਲ ਜਲੰਧਰੀਆ ਪਹਿਲਾਂ ਤੋਂ ਤਾਇਨਾਤ ਸੀਮੌਜੂਦਾ ਬਰਾਂਚ ਮੁਖੀ, ਜੋ ਰਾਜਸਥਾਨ ਤੋਂ ਸੀ, ਦੀ ਜਗ੍ਹਾ ਮੈਨੂੰ ਲਾਇਆ ਗਿਆ ਸੀ ਅਤੇ ਉਹਨੂੰ ਮੇਰੀ ਥਾਂ ’ਤੇਇਹੀ ਸਭ ਤੋਂ ਵੱਡਾ ਅਚੰਭਾ ਸੀ

ਅਵਤਾਰ ਪਾਲ ਨੇ ਇਹ ਗੁੱਝਾ ਭੇਤ ਖੋਲ੍ਹਿਆ ਕਿ ਇਸ ਬਰਾਂਚ ਨੂੰ ‘ਨਹਿਸ਼’ ਸਮਝਿਆ ਜਾਂਦਾ ਹੈ ਕਿਉਂਕਿ ਕਿਸੇ ਸਮੇਂ ਇਸਦੀ ਬਿਲਡਿੰਗ ਵਾਲੀ ਥਾਂ ’ਤੇ ਮੜ੍ਹੀਆਂ ਹੁੰਦੀਆਂ ਸਨਇਸੇ ਕਰਕੇ ਇੱਥੇ ਲੱਗਣ ਵਾਲਾ ਮੈਨੇਜਰ ਅਕਸਰ ‘ਬੇਚੈਨ’ ਰਹਿੰਦਾ ਹੈ ਅਤੇ ਉਸਦੀ ਟਰਮ ਪੂਰੀ ਨਹੀਂ ਹੁੰਦੀਪਹਿਲਾਂ ਇੱਥੇ ਬਰਾਂਚ ਮੁਖੀ ਮਹਾਰਾਸ਼ਟਰ ਤੋਂ ਸੀ, ਜਿਹੜਾ ਅੱਧ ਵਿਚਾਲਿਉਂ ਹੀ ਸਿਫ਼ਾਰਸ਼ ਲਾ ਕੇ ਬਦਲੀ ਕਰਵਾ ਗਿਆਬਾਅਦ ਵਾਲੀ ਗੁਜਰਾਤੀ ਮੈਡਮ ਰਿਟਾਇਰ ਹੋ ਗਈਅਖ਼ੀਰੀ ਗੁਣਾ ਰਾਜਸਥਾਨੀ ਮੈਨੇਜਰ ’ਤੇ ਆ ਪਿਆਉਸਨੂੰ ਲੱਗਿਆ ਕਿ ਇੱਥੇ ਰਹਿਣ ਨਾਲ ਉਸਨੂੰ ਦਿਲ ਦਾ ਦੌਰਾ ਪੈ ਜਾਵੇਗਾ ਤਾਂ ਉਸਨੇ ਵੀ ਆਪਣੀ ਬਦਲੀ ਲਈ ਬੇਨਤੀ ਕਰ ਦਿੱਤੀ

ਮੈਂ ਜੁਆਇਨ ਕਰਨ ਪਹੁੰਚਿਆ ਤਾਂ ਬਾਹਰ ਬੈਂਕ ਦੀਆਂ ਪੌੜੀਆਂ ਵਿੱਚ ਮੈਲੇ ਕੁਚੈਲੇ ਕੱਪੜੇ ਪਹਿਨੀ ਇੱਕ ਬਿਰਧ ਔਰਤ ਬੈਠੀ ਹੋਈ ਸੀਤੇਰਾਂ ਨਵੰਬਰ, ਦੋ ਹਜ਼ਾਰ ਅੱਠ; ਗੁਰੂ ਨਾਨਕ ਪ੍ਰਕਾਸ਼ ਪੁਰਬ ਸੀ ਉਸ ਦਿਨ‘ਗਰੀਬ ਦਾ ਮੂੰਹ, ਗੁਰੂ ਦੀ ਗੋਲਕ’ ਉਸਨੇ ਪਤਾ ਨਹੀਂ ਕਿੰਨੀਆਂ ਕੁ ਅਸੀਸਾਂ ਦਿੱਤੀਆਂਇਹ ਸਿਲਸਿਲਾ ਹਰ ਰੋਜ਼ ਦਾ ਹੋ ਗਿਆਜਿਸ ਦਿਨ ਉਹ ਨਾ ਬੈਠੀ ਹੁੰਦੀ, ਕੁਝ ਗੁਆਚਿਆ ਜਿਹਾ ਲਗਦਾ

ਮੈਂ ਬਰਾਂਚ ਅੰਦਰ ਪੈਰ ਧਰਿਆ.. ਕੁਰਸੀਆਂ ਖ਼ਾਲੀ … ਛੁੱਟੀ ਵਾਲਾ ਮਾਹੌਲ‘ਭੂਤਵਾੜਾ’ ਹੋਣ ਦੀ ਕੁਝ ਕੁਝ ਸਮਝ ਲੱਗਣ ਲੱਗ ਪਈਮੁਲਾਜ਼ਮ ਕੋਈ ਅੱਧਾ ਘੰਟਾ ਲੇਟ, ਕੋਈ ਪੂਰਾ ਘੰਟਾ! ਕੰਮ ਨਾ ਕਰਨ ਵਾਲਿਆਂ ਦੀ ਬਹੁਤਾਤ। ਨੇਤਾਗਿਰੀ ਸਿਖਰਾਂ ’ਤੇ। ਸਮੇਂ ਦੀ ਕੋਈ ਪਾਬੰਦੀ ਨਾਹਾਲ ਵਿੱਚ ਅਕਸਰ ਚੁੰਝ-ਚਰਚਾ ਹੀ ਚਲਦੀ ਰਹਿੰਦੀਬੈਂਕ ਵਿੱਚ ਗਾਹਕ ਤਾਂ ਕੋਈ ਵੜਦਾ ਹੀ ਨਹੀਂ ਸੀ

ਮੈਂ ਸਟਾਫ ਮੀਟਿੰਗ ਬੁਲਾਈਸਭ ਨੂੰ ਸਮੇਂ ਸਿਰ ਪਹੁੰਚ ਆਪਣੀਆਂ ਸੀਟਾਂ ’ਤੇ ਹਾਜ਼ਰ ਰਹਿਣ ਦੀ ਤਾਕੀਦ ਕੀਤੀ, “ਗਾਹਕ ਰੱਬ ਦਾ ਰੂਪ ਹੁੰਦੇ ਹ।। ਉਨ੍ਹਾਂ ਦੇ ਨਿਰਾਸ਼ ਮੁੜਨ ’ਤੇ ਆਪਣੀ ਝੋਲੀ ਵੀ ਖਾਲੀ ਰਹਿ ਜਾਂਦੀ ਹੈ।

ਦੋਂਹ ਤਿੰਨਾਂ ਮੁਲਾਜ਼ਮਾਂ ਨੂੰ ਸ਼ਾਇਦ ਇਹ ਗਵਾਰਾ ਨਹੀਂ ਸੀਮੁਲਾਜ਼ਮ ਨੇਤਾ ਅਗਲੇ ਦਿਨ ਫਿਰ ਲੇਟ। ਡਰਾਈਵਰ ਦਾ ਕੋਈ ਅਤਾ-ਪਤਾ ਹੀ ਨਹੀਂ ਸੀ ਲੱਗ ਰਿਹਾ। ਸੁਰੱਖਿਆ ਕਰਮਚਾਰੀ ਬਿਨਾਂ ਵਰਦੀ ਤੋਂ। ਕੈਸ਼ੀਅਰ ਦਾ ਕੋਰਾ ਜਵਾਬ ਸੀ, “ਯੇ ਹਮਾਰਾ ਕਾਮ ਨਹੀਂ।”

ਪਹਿਲਾਂ ਆਇਆ ਕੋਈ ਵੀ ਮੈਨੇਜਰ ‘ਖੜੋਤ’ ਤੋੜਨ ਦਾ ਜੋਖ਼ਮ ਉਠਾਉਣਾ ਨਹੀਂ ਸੀ ਚਾਹੁੰਦਾਅਖੀ਼ਰ ਕਾਰੋਬਾਰ ਦੇ ਮਿਥੇ ਟੀਚੇ ਪੂਰੇ ਨਾ ਹੁੰਦੇ ਅਤੇ ਮੈਨੇਜਰ ਨੂੰ ‘ਕੰਮਚੋਰ’ ਦੱਸ ਕੇ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਦੂਰ ਦੁਰਾਡੇ ਬਦਲ ਦਿੱਤਾ ਜਾਂਦਾ

ਪੰਜਾਬੀ ਸੁਭਾਅ ਨੇ ਤੁਣਕਾ ਮਾਰਿਆਮੁਲਾਜ਼ਮ ਨੇਤਾ ਨੂੰ ਮੈਂ ਅਗਲੇ ਦਿਨ ਲਿਖਤੀ ‘ਮੀਮੋ’ ਫੜਾ ਦਿੱਤਾ। “ਹਮ ਕਾਮ ਬੰਦ ਕਰ ਦੇਂਗੇ … ਬਰਾਂਚ ਕੋ ਤਾਲਾ ਲੱਗ ਜਾਏਗਾ … ਤੁਮ ਜੈਸੇ ਬੜੇ ਆਏ ਔਰ ਚਲੇ ਗਏ …ਕੁਝ ਦਿਨ ਮਾਹੌਲ ਖਰਾਬ ਰਿਹਾਇੱਧਰੋਂ ਉੱਧਰੋਂ ਫ਼ੋਨ ਆਉਂਦੇ ਰਹੇ, “ਤੁਸੀਂ ਆਪਣੀ ਟਰਮ ਅਰਾਮ ਨਾਲ ਪੂਰੀ ਕਰੋ … ਕਾਹਦੇ ਲਈ ਟਕਰਾਅ ਵਿੱਚ ਪੈਣਾ?”

ਆਖਰ ਦੋ ਢਾਈ ਮਹੀਨੇ ਵਿੱਚ ਕੰਮਕਾਜ ਸੁਚਾਰੂ ਹੋ ਗਿਆਕੋਈ ਪਿਆਰ ਨਾਲ, ਕੋਈ ਤਕਰਾਰ ਨਾਲ ਮੰਨ ਗਿਆਠੀਕ ਦਸ ਵਜੇ ਬਾਬੂ ਲੋਕ ਕੁਰਸੀਆਂ ਮੱਲ ਲੈਂਦੇਗਾਹਕਾਂ ਦੀ ਲੰਮੀ ਲਾਈਨ ਲੱਗਣ ਲੱਗ ਪਈਜੀਪ ਦਾ ਡਰਾਈਵਰ ਦੁੱਧ ਚਿੱਟੀ ਵਰਦੀ ਪਾ, ਕੈਬਿਨ ਅੱਗੇ ਆ ਬੈਠਦਾਸੁਰੱਖਿਆ ਕਰਮੀ ਵੀ ਚੁਸਤ ਦਰੁਸਤ, ਆਏ ਗਏ ਨੂੰ ਸਲੂਟ ਮਾਰਦਾਰੌਣਕ ਪਰਤ ਆਈ

ਫਿਰ ਮੈਂ ਇੱਕ ਨਵੀਂ ਪਿਰਤ ਸ਼ੁਰੂ ਕੀਤੀਪੂਰਾ ਸਟਾਫ, ਸਫ਼ਾਈ ਕਰਮਚਾਰੀ ਤੋਂ ਲੈ ਕੇ ਸੀਨੀਅਰ ਮੈਨੇਜਰ ਤਕ, ਸਾਰੇ ਇਕੱਠੇ ਇੱਕੋ ਟੇਬਲ ’ਤੇ ਦੁਪਹਿਰ ਦਾ ਖਾਣਾ ਖਾਣ ਲੱਗੇਕਿਸੇ ਕਰਮਚਾਰੀ ਦਾ ਜਨਮ ਦਿਨ ਮਨਾਉਣਾ ਜਾਂ ਉਨ੍ਹਾਂ ਦੇ ਬੱਚਿਆਂ ਦੀਆਂ ਵਿੱਦਿਅਕ ਪ੍ਰਾਪਤੀਆਂ ਦਾ ਰਲ ਕੇ ਗੁਣਗਾਨ ਕਰਨਾ - ਖੁਸ਼ੀਆਂ ਗ਼ਮੀਆਂ ਸਾਂਝੀਆਂ ਹੋਣ ਲੱਗ ਪਈਆਂਹਰ ਮਹੀਨੇ ਸਟਾਫ ਨੂੰ ਕਿਸੇ ਪਿਕਨਿਕ ਟੂਰ ’ਤੇ ਲਿਜਾਣ ਦਾ ਜ਼ਿੰਮਾ ਡਰਾਈਵਰ ਨੂੰ ਸੌਂਪ ਦਿੱਤਾਵਧੀਆ ਗਾਹਕ ਸੇਵਾ ਦੇਣ ਵਾਲੇ ਕਰਮਚਾਰੀ ਨੂੰ ਸਨਮਾਨਿਤ ਕਰਨ ਦੀ ਰੀਤ ਨੇ ਮੁਕਾਬਲੇ ਦੀ ਭਾਵਨਾ ਪੈਦਾ ਕਰ ਦਿੱਤੀਥੋੜ੍ਹੇ ਸਮੇਂ ਵਿੱਚ ਹੀ ਬੈਂਕ ਦਾ ਕਾਰੋਬਾਰ ਢਾਈ ਗੁਣਾ ਹੋ ਗਿਆ

ਮੇਰੀ ਤਿੰਨ ਸਾਲ ਦੀ ਟਰਮ ਪੂਰੀ ਹੋ ਗਈਵਾਪਸ ਲੁਧਿਆਣੇ ਦੀ ਬਦਲੀ ਦਾ ਆਰਡਰ ਆ ਗਿਆਵਿਦਾਇਗੀ ਵਾਲੇ ਦਿਨ ਬਰਾਂਚ ਪਹੁੰਚਿਆਰੋਜ਼ ਦੀ ਤਰ੍ਹਾਂ ਬਾਹਰ ਬੈਠੀ ਮਾਤਾ ਪਾਰਵਤੀ ਤੋਂ ਅਸ਼ੀਰਵਾਦ ਲਿਆਅੰਦਰ ਗਿਆ ਤਾਂ ਬਿਲਡਿੰਗ ਦੁਲਹਨ ਵਾਂਗ ਸਜਾਈ ਹੋਈ ਸੀਸਟਾਫ ਅਤੇ ਗਾਹਕਾਂ ਦੀ ਭਰਵੀਂ ਹਾਜ਼ਰੀ‘ਭੂਤਵਾੜਾ’ ਤਾਂ ਅਲੋਪ ਹੀ ਹੋ ਗਿਆ ਸੀ

ਇਲਾਕੇ ਦੇ ਮੋਹਤਬਰ ਦੁਲੀ ਰਾਮ ਦੇਸਾਈ ਨੇ ਬਦਲੇ ਹੋਏ ਖੁਸ਼-ਨੁਮਾ ਮਾਹੌਲ ਨੂੰ ਦੇਖ ਇਸ ਵਰਤਾਰੇ ਦਾ ਭੇਦ ਜਾਣਨਾ ਚਾਹਿਆਮੈਂ ਇਸਦਾ ਸਿਹਰਾ ਸਟਾਫ ਦੀ ਲਗਨ ਅਤੇ ਆਪਸੀ ਭਾਈਚਾਰੇ ਸਿਰ ਬੰਨ੍ਹਿਆਅਵਤਾਰ ਪਾਲ ਦਾ ਕਹਿਣਾ ਸੀ, “ਮੇਰਾ ਪੱਕਾ ਵਿਸ਼ਵਾਸ ਹੈ, ਇਹ ਚਮਤਕਾਰ ਬਾਹਰ ਬੈਠਦੀ ਮਾਤਾ ਪਾਰਵਤੀ ਦੀਆਂ ਨਿੱਤ ਮਿਲਦੀਆਂ ਅਸੀਸਾਂ ਕਰ ਕੇ ਹੋਇਆ ਹੈ

ਅੰਤ ਵਿੱਚ ਧੰਨਵਾਦੀ ਸ਼ਬਦ ਕਹਿਣ ਦੀ ਜ਼ਿੰਮੇਵਾਰੀ ਮੁਲਾਜ਼ਮ ਨੇਤਾ ਦੀ ਸੀ। ਉਹ ਬੋਲਿਆ, “ਮੈਂ ਇੱਕ ਹੋਰ ਰਾਜ਼ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ...।”

ਸਭ ਦੀਆਂ ਸਵਾਲੀਆ ਨਜ਼ਰਾਂ ਉਸ ਵੱਲ ਸੇਧਤ ਹੋ ਗਈਆਂ

ਮੇਰੇ ਵੱਲ ਸ਼ਰਾਰਤੀ ਜਿਹੀ ਤੱਕਣੀ ਨਾਲ ਮੁਖਾਤਿਬ ਹੁੰਦਾ ਮੁਲਾਜ਼ਮ ਨੇਤਾ ਬੋਲਿਆ, “ਅਸਲ ਵਿੱਚ ਉਹ ਰਾਜ਼ ਹੈ … ਤੁਹਾਡਾ ਲਾਇਆ ਪੰਜਾਬੀ ਤੜਕਾ…!

ਹਾਲ ਤਾੜੀਆਂ ਨਾਲ ਗੂੰਜ ਉੱਠਿਆ ਸਭਨਾਂ ਦੇ ਬੁੱਲ੍ਹਾਂ ’ਤੇ ਹਾਸੇ ਸਨ ਪਰ ਅੱਖਾਂ ਨਮ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Jagjit S Lohatbaddi

Jagjit S Lohatbaddi

Phone: (91 - 89684 - 33500)
Email: (singh.jagjit0311@gmail.com)

More articles from this author