JagjitSLohatbaddi7ਮਸ਼ੀਨੀ ਜ਼ਿੰਦਗੀ ਵਿੱਚ ਮਨੁੱਖ ਹੱਸਣਾ ਹੀ ਭੁੱਲ ਗਿਆ ਹੈ। ਮਾਇਆ ਅਤੇ ਮੰਡੀ ਦੀ ਦੌੜ ਵਿੱਚ ਹਾਸਾ ਕਿਤੇ ਲੱਭਦਾ ...JagjitSLohatbaddiBookRutt1
(25 ਫਰਵਰੀ 2024)
ਇਸ ਸਮੇਂ ਪਾਠਕ: 200.


JagjitSLohatbaddiBookRutt1ਜਦੋਂ ਹਾਸਾ ਛਣਕਦਾ ਹੈ ਤਾਂ ਘੁੰਗਰੂ ਵੱਜਦੇ ਨੇ
ਪਰੀਆਂ ਗੀਤ ਗਾਉਂਦੀਆਂ ਨੇਪੌਣ ਅਠਖੇਲੀਆਂ ਕਰਦੀ ਹੈਬਨਸਪਤੀ ਮੌਲਦੀ ਹੈਪਾਣੀ ਦੀ ਸਰਸਰਾਹਟ ਧੁਨਾਂ ਬਿਖੇਰਦੀ ਹੈਸਮੁੱਚੀ ਪ੍ਰਕਿਰਤੀ ਕਿਸੇ ਅਨਹਦ ਰਾਗ ਵਿੱਚ ਮਸਤ ਹੋ ਕੇ ਸੰਗੀਤਕ ਤਰੰਗਾਂ ਨਾਲ ਇਕਮਿਕ ਹੋ ਰਹੀ ਹੁੰਦੀ ਹੈਨਿੱਕੀਆਂ ਬੱਦਲੀਆਂ ਅੰਬਰ ਵਿੱਚ ਲਟਕਦੇ ਸ਼ੀਸ਼ਮਈ ਕਣਾਂ ਨੂੰ ਬੁਲਾਵਾ ਦਿੰਦੀਆਂ ਨੇ, ਧਰਤੀ ਦੀ ਹਿੱਕ ਠਾਰਨ ਦਾਪੂਰਾ ਬ੍ਰਹਿਮੰਡ ਜਿਵੇਂ ਪਰੀ-ਲੋਕ ਦੀਆਂ ਕਥਾ ਕਹਾਣੀਆਂ ਦੀ ਗਾਥਾ ਸੁਣਾ ਰਿਹਾ ਹੋਵੇ!

ਹਾਸਾ ਮਨੁੱਖੀ ਮਨ ਦਾ ਬੇਸ਼ਕੀਮਤੀ ਸਰਮਾਇਆ ਹੈ … ਨਿਮਰਤਾ ਦਾ ਪ੍ਰਤੀਕ … ਤੁਹਾਡੇ ਅੰਤਰੀਵ ਭਾਵ ਦਾ ਖਾਲਸ ਪ੍ਰਗਟਾਅਨਫ਼ਰਤ, ਦੂਈ-ਦਵੈਤ ਤੋਂ ਦੂਰ ਅੰਦਰਲਾ ਬਾਲਪਣ ਕਿਲਕਾਰੀਆਂ ਮਾਰਦਾਬੰਦਾ ਜਦੋਂ ਵਜੂਦ ਵਿੱਚ ਹੱਸਦਾ ਹੈ, ਤਾਂ ਉਹ ਕਾਦਰ ਦੀ ਕੁਦਰਤ ਨਾਲ ਅਭੇਦ ਹੋਇਆ ਹੁੰਦਾ ਹੈਬਾਗ਼ ਬਗੀਚਾ ਖਿੜਿਆ ਲਗਦਾ ਹੈ, ਪਰਿੰਦੇ ਗੀਤ ਗਾਉਂਦੇ ਜਾਪਦੇ ਨੇਉੱਡਦੀਆਂ ਤਿਤਲੀਆਂ ਦਿਲ ਨੂੰ ਛੂਹ ਕੇ ਲੰਘਦੀਆਂ ਨੇਭੌਰਿਆਂ ਦਾ ਰੁਮਾਨੀ ਰੂਪ ਦ੍ਰਿਸ਼ਟੀਮਾਨ ਹੁੰਦਾ ਹੈਚਾਨਣ ਦਾ ਪਸਾਰਾ ਸ੍ਰਿਸ਼ਟੀ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ, ਤਾਰੇ ਟਿਮਿਟਿਮਾਉਂਦੇ ਨੇਜੁਗਨੂੰ ਹਨੇਰਿਆਂ ਨੂੰ ਲਲਕਾਰਦੇ ਨੇਇਸੇ ਕਰ ਕੇ ਸ਼ਾਇਰ ਨਵਤੇਜ ਭਾਰਤੀ ਚਾਨਣ ਦੇ ਮੂਲ ਤੱਤ ਦਾ ਰਾਜ਼ ਦੱਸਦਾ ਹੈ:

ਦੀਵਾ ਮਿੱਟੀ ਦਾ, ਬੱਤੀ ਰੂੰਈਂ ਦੀ, ਤੇਲ ਸਰਸੋਂ ਦਾ ਬਣਿਆ
ਦੱਸੀਂ ਚੰਨਾ ਵੇ
, ਚਾਨਣ ਕਾਹਦਾ ਹੈ ਬਣਿਆ?
ਨਾ ਮਿੱਟੀ ਦਾ
, ਨਾ ਰੂੰਈਂ ਦਾ, ਨਾ ਸਰਸੋਂ ਦਾ
ਚਾਨਣ ਸਖੀਏ ਨੀ
, ਤੇਰੇ ਹਾਸੇ ਦਾ ਬਣਿਆ!

ਹੱਸਣਾ ਮਨੁੱਖ ਦੀ ਅਦੁੱਤੀ, ਅਲੌਕਿਕ ਅਵਸਥਾ ਹੈ, ਜਿਸ ਉੱਪਰ ਸਿਰਫ਼ ਇਨਸਾਨ ਦਾ ਏਕਾਧਿਕਾਰ ਹੈਦੂਸਰੇ ਜੀਵਾਂ ਕੋਲ ਇਹ ਬੇਜੋੜ ਸ਼ਕਤੀ ਨਹੀਂ ਹੁੰਦੀਮਨੁੱਖੀ ਮਨ ਦੀਆਂ ਕੋਮਲ ਭਾਵਨਾਵਾਂ ਹੱਸਣ ਨਾਲ ਹੀ ਖਿੜਦੀਆਂ ਹਨਤੁਹਾਡੇ ਵਿਅਕਤਿਤਵ ਦਾ ਚਿਤਰਣ, ਤੁਹਾਡੇ ਅੰਦਰੂਨ ਦਾ ਦਰਪਣ, ਤੁਹਾਡੇ ਸੁਭਾਅ ਦਾ ਸ਼ੀਸ਼ਾ ਹੱਸਣ ਵੇਲੇ ਤੁਹਾਡੇ ਸਨਮੁੱਖ ਆ ਖਲੋਂਦਾ ਹੈਤੁਹਾਡੀ ਤਹਿਜ਼ੀਬ ਦੀ, ਤੁਹਾਡੇ ਪਾਲਣ ਪੋਸਣ ਦੀ, ਤੁਹਾਡੇ ਸ਼ਿਸ਼ਟਾਚਾਰ ਦੀ ਤਸਦੀਕ, ਹਾਸਾ ਕਰਦਾ ਹੈ … ਬੱਸ ਹਾਸਾ ਨਿਰਛਲ ਹੋਵੇ! ਹੱਸਣ ਨਾਲ ਕਿਸੇ ਰੁਤਬੇ, ਕਿਸੇ ਮਾਣ-ਮਰਯਾਦਾ ਦਾ ਘਟਾਅ ਨਹੀਂ ਹੁੰਦਾਹੱਸਣ ਵੇਲੇ ਸਿਰਫ਼ ਬੁੱਲ੍ਹ ਹੀ ਨਹੀਂ ਫਰਕਦੇ, ਨੈਣ ਬੋਲਦੇ ਨੇ, ਬੋਲ ਲਰਜ਼ਦੇ ਨੇ, ਤੋਰ ਮਟਕਦੀ ਹੈ, ਅੰਗ ਅੰਗ ਹੱਸਦਾ ਹੈਸੁਪਨਿਆਂ ਦੀ ਪਰਵਾਜ਼ ਉਚੇਰੀ ਹੁੰਦੀ ਹੈਬੰਦੇ ਦੇ ਜੀਵੰਤ ਹੋਣ ਦਾ ਪ੍ਰਮਾਣ ਦਿੰਦਾ ਹੈ ਹਾਸਾਅਕਸਰ ਦੇਖਿਆ ਗਿਆ ਹੈ ਕਿ ਚਿੱਟਿਆਂ ਦੰਦਾਂ ਦਾ ਹਾਸਾ ਭਰਿਆ ਮੇਲਾ ਲੁੱਟ ਲੈਂਦਾ ਹੈਇਹ ਵੀ ਸਚਾਈ ਹੈ ਕਿ ਹਾਸੇ ਦੇ ਸੁਖ਼ਦ ਅਹਿਸਾਸ ਨਾਲ ਕਈ ਗੁੰਝਲਦਾਰ ਮਸਲੇ ਆਪਣੇ ਆਪ ਨਜਿੱਠੇ ਜਾਂਦੇ ਹਨਮੁਸਕਰਾ ਕੇ ਬੋਲੇ ਦੋ ਸ਼ਬਦ ਮਨਾਂ ਦੀ ਕੁੜੱਤਣ ਨੂੰ ਦੂਰ ਕਰ ਦਿੰਦੇ ਹਨਨਫ਼ਰਤ, ਪਿਆਰ ਵਿੱਚ ਤਬਦੀਲ ਹੋ ਜਾਂਦੀ ਹੈ ਅਤੇ ਬੇਗਾਨਗੀ, ਅਪਣੱਤ ਵਿੱਚ! ਪਾੜੇ ਮਿਟ ਜਾਂਦੇ ਹਨ, ਦੂਰੀਆਂ ਘਟ ਜਾਂਦੀਆਂ ਹਨ, ਦਿਲਾਂ ਦੇ ਟੋਏ ਟਿੱਬੇ ਭਰੇ ਜਾਂਦੇ ਹਨਗੱਲ ਕੀ - ਹੱਸਣਾ ਜ਼ਿੰਦਾਦਿਲੀ ਹੈ ਅਤੇ ਜ਼ਿੰਦਾਦਿਲੀ ਹੀ ਜ਼ਿੰਦਗੀ ਹੈ

ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵੀ ਹਾਸਾ ਬੇਹੱਦ ਜ਼ਰੂਰੀ ਹੈਹੱਸਦਿਆਂ ਦੇ ਘਰ ‘ਵੱਸਦੇ’ ਗਿਣੇ ਜਾਂਦੇ ਹਨਦੁਨੀਆਂ ਭਰ ਵਿੱਚ ਸਾਲ 2005 ਤੋਂ ਮਈ ਮਹੀਨੇ ਦੇ ਪਹਿਲੇ ਐਤਵਾਰ ਵਿਸ਼ਵ ਹਾਸਾ ਦਿਵਸ ਮਨਾਇਆ ਜਾਂਦਾ ਹੈ ਇਸਦੀ ਸ਼ੁਰੂਆਤ ਜਨਵਰੀ 1998 ਵਿੱਚ ਮੁੰਬਈ ਤੋਂ ਹੋਈ ਸੀਤਣਾਅ ਭਰੀ ਜ਼ਿੰਦਗੀ ਤੋਂ ਕੁਝ ਪਲਾਂ ਦੀ ਮੁਕਤੀ ਲਈ ਹਾਸਾ, ਸੰਜੀਵਨੀ ਹੈਇਸੇ ਲਈ ਅੱਜ ਕੱਲ੍ਹ ਯੋਗਾ ਵਿੱਚ ਵੀ ਹੱਸਣ ਨੂੰ ਸ਼ਾਮਲ ਕੀਤਾ ਗਿਆ ਹੈਥਾਂ ਥਾਂ ’ਤੇ ‘ਲਾਟਰ ਕਲੱਬਾਂ’ ਦੇ ਹਾਸੇ ਠਣਕਦੇ ਸੁਣਾਈ ਦਿੰਦੇ ਹਨਮਨੋਰੋਗ ਵਿਗਿਆਨੀਆਂ ਦੀ ਰਾਇ ਹੈ ਕਿ 95 ਫੀਸਦ ਬਿਮਾਰੀਆਂ ਮਨ ਦੀਆਂ ਹਨਮਾਨਸਿਕ ਪ੍ਰੇਸ਼ਾਨੀਆਂ, ਬੇਚੈਨੀ, ਨਫ਼ਰਤ ਅਤੇ ਈਰਖਾ ਨੇ ਮਨੁੱਖ ਨੂੰ ਹਾਸੇ ਤੋਂ ਦੂਰ ਕਰ ਦਿੱਤਾ ਹੈਹਾਸਾ ਡਿਪਰੈਸ਼ਨ ਵਿੱਚੋਂ ਕੱਢਣ ਦਾ ਸਾਰਥਿਕ ਸਾਧਨ ਮੰਨਿਆ ਗਿਆ ਹੈਵਿਸ਼ਵ ਖੁਸ਼ੀ ਰਿਪੋਰਟ ਦੱਸਦੀ ਹੈ ਕਿ ਭਾਰਤ 137 ਮੁਲਕਾਂ ਵਿੱਚੋਂ 126ਵੇਂ ਸਥਾਨ ’ਤੇ ਹੈ ਹਾਸਾ ਸੂਰਤ ਅਤੇ ਸੀਰਤ ਨੂੰ ਸੰਵਾਰਨ ਦਾ ਉਮਦਾ ਹਥਿਆਰ ਹੈ

JagjitSLohatbaddiBookJugnua1ਮਸ਼ੀਨੀ ਜ਼ਿੰਦਗੀ ਵਿੱਚ ਮਨੁੱਖ ਹੱਸਣਾ ਹੀ ਭੁੱਲ ਗਿਆ ਹੈਮਾਇਆ ਅਤੇ ਮੰਡੀ ਦੀ ਦੌੜ ਵਿੱਚ ਹਾਸਾ ਕਿਤੇ ਲੱਭਦਾ ਹੀ ਨਹੀਂਤੇਜ਼ ਰਫ਼ਤਾਰ ਦੇ ਗੇੜਿਆਂ ਵਿੱਚ ਗੁਆਚਣ ਕਰ ਕੇ ਕੁਦਰਤੀ ਹਾਸਾ ਅਲੋਪ ਹੀ ਹੋ ਗਿਆ ਲਗਦਾ ਹੈਮਨੁੱਖ ਨੂੰ ਖੁਦ ਦੀ ਸਾਰ ਨਹੀਂ, ਆਪਣੇ ਨਾਲ ਸੰਵਾਦ ਕਰਨ ਦਾ ਸਮਾਂ ਹੀ ਨਹੀਂਮਨੁੱਖ ਸ਼ੀਸ਼ੇ ਮੋਹਰੇ ਖੜ੍ਹਨ ਤੋਂ ਤ੍ਰਹਿੰਦਾ ਹੈ, ਆਪਣਾ ਹੀ ਅਕਸ ਪਛਾਨਣ ਤੋਂ ਇਨਕਾਰੀ ਹੈਇਕੱਲਤਾ, ਘੁਟਣ, ਦਿਲਗੀਰੀ ਦਾ ਕਾਰਨ ਹਯਾਤੀ ਵਿੱਚੋਂ ਹਾਸੇ ਦਾ ਮਨਫੀ ਹੋਣਾ ਹੈਵਿਸ਼ਵ ਪ੍ਰਸਿੱਧ ਨਾਮੀ ਲੇਖਕ ਬਰਟਰੈਂਡ ਰਸਲ ਦਾ ਮੰਨਣਾ ਹੈ ਕਿ ਸੰਸਕਾਰ ਅਤੇ ਸੱਭਿਆਚਾਰ ਆਦਮੀ ਨੇ ਖੋ ਦਿੱਤਾ ਹੈਨਾ ਢੋਲ, ਨਾ ਮੰਜੀਰਾ ਵੱਜਦਾ ਹੈ, ਪੈਰ ਨੱਚਣਾ ਹੀ ਭੁੱਲ ਗਏ ਨੇਕੀ ਪਾਇਆ ਤਰੱਕੀ ਦੇ ਨਾਮ ਉੱਤੇ? ਓਸ਼ੋ ਦਾ ਕਥਨ ਹੈ ਕਿ ਇਸ ਦੁਨੀਆਂ ਵਿੱਚ ਸਿਰਫ਼ ਪਾਗਲ ਹੱਸਦੇ ਹਨ, ਬਾਕੀ ਸਮਝਦਾਰਾਂ ਨੂੰ ਵਿਹਲ ਹੀ ਕਿੱਥੇ ਹੈ? ਸਿਆਣੇ ਕਹਿੰਦੇ ਨੇ, ਜਦੋਂ ਤੁਸੀਂ ਹੱਸਦੇ ਹੋ ਤਾਂ ਪ੍ਰਮਾਤਮਾ ਦੀ ਪ੍ਰਾਰਥਨਾ ਕਰਨ ਦੇ ਬਰਾਬਰ ਹੈ; ਜਦੋਂ ਤੁਸੀਂ ਕਿਸੇ ਨੂੰ ਹਸਾਉਂਦੇ ਹੋ ਤਾਂ ਇਉਂ ਹੈ, ਜਿਵੇਂ ਪ੍ਰਮਾਤਮਾ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਹੋਵੇ

ਕਰੋਨਾ ਕਾਲ ਨੇ ਹਾਸਿਆਂ ਅਤੇ ਖੁਸ਼ੀਆਂ ਨੂੰ ਨਪੀੜ ਕੇ ਰੱਖ ਦਿੱਤਾਮੇਲਿਆਂ ਮੁਸਾਹਬਿਆਂ ਨੂੰ, ਮਿਲਣ ਗਿਲਣ ਨੂੰ ਡੂੰਘੀ ਸੱਟ ਮਾਰੀਉਦਾਸੀ ਦੇ ਆਲਮ ਵਿੱਚੋਂ ਨਿਕਲਣ ਵਾਲੇ ‘ਸੇਫਟੀ ਵਾਲਵ’ ਦਾ ਢੱਕਣ ਬੰਦ ਹੋ ਗਿਆਇੱਕ ਦੋਸਤ ਦੀ ਯਾਦ ਆਈ ਹੈ, ਉਹ ‘ਰਿਜ਼ਰਵ’ ਟਾਈਪ ਦਾ ਸ਼ਖਸ ਸੀਹਾਸਾ, ਮੁਸਕਾਨ ਚਿਹਰੇ ਤੋਂ ਗਾਇਬ ਰਹਿੰਦੇਪਰ ਜਦੋਂ ਯਾਰਾਂ ਦੋਸਤਾਂ ਦੀ ਮਹਿਫਿਲ ਵਿੱਚ ਹੁੰਦਾ ਤਾਂ ਹਾਸੇ ਦੀਆਂ ਫੁਹਾਰਾਂ ਪੈਂਦੀਆਂ ਲਗਦਾ, ਇਹ ਤਾਂ ਵੱਖਰਾ ਹੀ ਪ੍ਰਾਣੀ ਹੈਲੋਕੀਂ ਐਵੇਂ ਕਹਿੰਦੇ ਨੇ ਕਿ ‘ਖੁਸ਼ਕੀ’ ਦਾ ਮਾਰਿਆਮਹਾਂਮਾਰੀ ਆਈਸਭ ਆਪੋ ਆਪਣੇ ਖੋਲਾਂ ਵਿੱਚ ਸੀਮਿਤ ਹੋ ਗਏਹਾਸੇ ਘਟੇ ਤੇ ਮਿੱਤਰ ਪਿਆਰਾ ਸੁੰਞੇਪਣ ਦਾ ਸ਼ਿਕਾਰ ਹੋ ਗਿਆਪਤਾ ਹੀ ਨਹੀਂ ਲੱਗਿਆ, ਕਦੋਂ ਜਲ ਸਮਾਧੀ ਲੈ ਲਈ!

ਹੱਸਣ, ਹੱਸਣ ਦਾ ਫ਼ਰਕ ਵੀ ਹੁੰਦਾ ਹੈ ਅਤੇ ਢੁਕਵਾਂ ਵੇਲਾ ਵੀਕਦੋਂ ਹੱਸਣਾ; ਤੁਹਾਡੀਆਂ ਖੁਸ਼ੀਆਂ ਨੂੰ ਕਈ ਗੁਣਾਂ ਵਧਾਉਂਦਾ ਹੈ ਅਤੇ ਕਈ ਵਾਰ ਇਸਦਾ ਚੁਭਵਾਂ ਵਾਰ ਭਾਵਨਾਵਾਂ ਨੂੰ ਆਹਤ ਕਰਦਾ ਹੈਬੱਚੇ ਦਾ ਜਨਮ ਲੈਣ ਸਮੇਂ ਰੋਣਾ, ਉਸਦੀ ਮਾਂ ਵਾਸਤੇ ਹੱਸਣ ਦਾ ਸਬੱਬ ਬਣਦਾ ਹੈਕਿੰਨਾ ਆਨੰਦਮਈ ਹੁੰਦਾ ਹੈ ਉਹ ਹਾਸਾ! ਫਿਰ ਸਾਰੀ ਉਮਰ ਉਹ ਲਾਡਲੇ ਦੀ ਅੱਖ ਦਾ ਹੰਝੂ ਵੀ ਸਹਾਰ ਨਹੀਂ ਸਕਦੀਦੂਸਰਿਆਂ ਦੇ ਹਾਸੇ ਵਿੱਚ ਤੁਹਾਡੀ ਸ਼ਮੂਲੀਅਤ ਕੀਮਤੀ ਪਲਾਂ ਦਾ ਸਰਮਾਇਆ ਬਣ ਜਾਂਦੀ ਹੈ, ਪਰ ਦੂਸਰਿਆਂ ’ਤੇ ਹੱਸਣ ਦੀਆਂ ਘੜੀਆਂ, ਕਦੇ ਨਾ ਕਦੇ ਤੁਹਾਡੇ ਅੰਦਰਲੇ ਮਨ ਨੂੰ ਜ਼ਖ਼ਮੀ ਵੀ ਕਰ ਦਿੰਦੀਆਂ ਹਨ; ਖਾਸ ਕਰ ਕੇ ਉਦੋਂ, ਜਦੋਂ ਤੁਸੀਂ ਉਸੇ ਤਰ੍ਹਾਂ ਦੇ ਹਾਲਾਤ ਵਿੱਚੋਂ ਖੁਦ ਗੁਜ਼ਰ ਰਹੇ ਹੁੰਦੇ ਹੋਕਈ ਵਾਰ ਮਸਨੂਈ ਕਿਸਮ ਦਾ ਹਾਸਾ ਤੁਹਾਡੀ ਸ਼ਖ਼ਸੀਅਤ ਨੂੰ ਹੇਠਲੇ ਪਾਏਦਾਨ ’ਤੇ ਵੀ ਲਿਆ ਖੜ੍ਹਾ ਕਰਦਾ ਹੈਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਨੇ ਵੀ ਖੁਸ਼ ਰਹਿਣ ਨੂੰ ਸਾਡੇ ਨਿੱਤਨੇਮ ਦੀ ਇੱਕ ਮਹੱਤਵ ਪੂਰਨ ਜੁਗਤੀ ਦੱਸਿਆ ਹੈ:

“ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੈ ਹੋਵੇ ਮੁਕਤਿ॥” (ਗੁਰੂ ਨਾਨਕ ਦੇਵ ਜੀ)

ਹੱਸਣਾ, ਦੋਸਤੀ ਦਾ ਘੇਰਾ ਵਿਸ਼ਾਲ ਕਰਦਾ ਹੈਕਹਿੰਦੇ ਨੇ, ਜਿੱਥੇ ਬੇਪ੍ਰਵਾਹ ਹਾਸੇ ਦੇ ਠਹਾਕੇ ਸੁਣਾਈ ਦੇਣ, ਸਮਝ ਲੈਣਾ ਦੋਸਤਾਂ ਦੀ ਮਹਿਫਿਲ ਜੰਮੀ ਹੋਈ ਹੈ‘ਕੋਈ ਕੀ ਕਹੇਗਾ’ ਵਾਲਾ ਪ੍ਰਵਚਨ ਇੱਥੇ ਲਾਗੂ ਨਹੀਂ ਹੁੰਦਾਕਈ ਵਾਰ ਅਣਜਾਣਾਂ ਨਾਲ, ਸਫ਼ਰ ਕਰਦੇ ਯਾਤਰੀਆਂ ਨਾਲ, ਸਹਿਕਰਮੀਆਂ ਨਾਲ ਹਾਸਾ ਮਜ਼ਾਕ ਉਮਰ ਭਰ ਦੇ ਰਿਸ਼ਤੇ ਜੋੜ ਦਿੰਦਾ ਹੈਅੱਜ ਕੱਲ੍ਹ ਵਿਅੰਗ, ਨਕਲਾਂ, ਚੁਟਕਲੇ ਅਸਲ ਜ਼ਿੰਦਗੀ ਵਿਚਲੇ ਗਮਗੀਨ ਪਲਾਂ ਤੋਂ ਧਿਆਨ ਲਾਂਭੇ ਕਰਾਉਣ ਹਿਤ ਵੱਡੀ ਭੂਮਿਕਾ ਨਿਭਾਉਂਦੇ ਹਨਸਚਾਈ ਤਾਂ ਇਹ ਹੈ ਕਿ ‘ਆਪ ਵੀ ਖੁਸ਼ ਅਤੇ ਦੂਜੇ ਵੀ ਖੁਸ਼’ ਜ਼ਿੰਦਗੀ ਜਿਊਣ ਦੀ ਕਲਾ ਦਾ ਇੱਕ ਅਨੁਪਮ ਅਧਿਆਇ ਹੈਨੌਕਰੀਆਂ ਵੀ ਮਸ਼ੀਨ ਦੀ ਨਿਆਈਂ ਹੋ ਗਈਆਂ ਹਨਸਾਡੀ ਬੈਂਕ ਦੀ ਨੀਰਸ ਸੇਵਾ ਵਿੱਚ ਰੰਗਤ ਆਉਣੀ, ਜਿਉਂ ਹੀ ਉੱਘੇ ਸਨਅਤਕਾਰ ਅਤੇ ਸਾਬਕਾ ਪ੍ਰੋਫੈਸਰ ਦਵਿੰਦਰ ਸਿੰਘ ਗਰੇਵਾਲ ਨੇ ਆ ਦਸਤਕ ਦੇਣੀਪ੍ਰੋ. ਸਾਹਿਬ ਮਨੁੱਖੀ ਮਨਾਂ ਦੇ ਗੂੜ੍ਹ ਗਿਆਤਾ ਸਨਹਸਾਉਣ ਦੀ ਕਲਾ ਦਾ ਵੱਡਾ ਖ਼ਜ਼ਾਨਾ ਸੀ ਉਨ੍ਹਾਂ ਕੋਲਮੁਲਾਜ਼ਮਾਂ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲੈਣਾ ਅਤੇ ਪ੍ਰੋ. ਸਾਹਿਬ ਦੇ ਭੱਥੇ ਵਿੱਚੋਂ ਚੁਟਕਲਿਆਂ ਦੇ ਪਤਾ ਨੀ ਕਿੰਨੇ ਕੁ ਤੀਰ ਨਿੱਕਲਣੇਹੱਸ ਹੱਸ ਦੂਹਰੇ ਹੋ ਜਾਣਾਤਣਾਅ ਕਿੱਧਰੇ ਗਾਇਬ ਤੇ ਕੰਮ ਦੀ ਰਫ਼ਤਾਰ ਦੁੱਗਣੀ ਹੋ ਜਾਣੀਹਾਸਿਆਂ ਦੇ ਬਾਦਸ਼ਾਹ ਨੂੰ ਸਲਾਮ!

ਹੱਸਣ ਦੀ ਜਾਚ ਸਿੱਖਣੀ ਹੈ ਤਾਂ ਬੱਚਿਆਂ ਕੋਲ਼ੋਂ ਸਿੱਖੋਰੋਂਦਿਆਂ ਰੋਂਦਿਆਂ ਹੱਸਣਾ ਕਿਸੇ ਅਕਲਮੰਦ ਦੇ ਵੱਸ ਦੀ ਗੱਲ ਨਹੀਂ ਹੁੰਦੀਜਦੋਂ ਖੁੱਲ੍ਹ ਕੇ ਹੱਸਦੇ ਹਾਂ ਤਾਂ ਯਾਦ ਅਤੀਤ ਵਿੱਚ ਪਹੁੰਚ ਕੇ ਬੱਚੇ ਦਾ ਰੂਪ ਧਾਰਨ ਕਰ ਲੈਂਦੀ ਹੈਇਹ ਉਦੋਂ ਵਾਪਰਦਾ ਹੈ, ਜਦੋਂ ਰੁਤਬਾ, ਔਕਾਤ, ਸ਼ਾਨੋ-ਸ਼ੌਕਤ ਦੀ ਸੋਝੀ ਕਿਸੇ ਗੁੱਠੇ ਲੱਗੀ ਹੁੰਦੀ ਹੈ ਤੇ ਬੰਦਾ ਆਲੇ ਦੁਆਲਿਉਂ ਬੇਖ਼ਬਰ ਹੋ ਕੇ ਠਹਾਕਾ ਮਾਰ ਕੇ ਹੱਸਦਾ ਹੈਬਜ਼ੁਰਗਾਂ ਨਾਲ ਹੱਸੋਜ਼ਿੰਦਗੀ ਦੀਆਂ ਕਈ ਪਰਤਾਂ ਉੱਘੜ ਕੇ ਸਾਹਮਣੇ ਆ ਜਾਣਗੀਆਂਜਿਹੜੇ ਘਰਾਂ ਵਿੱਚ ਵਡੇਰੇ ਹੱਸਦੇ ਮਿਲਣ, ਉਹ ਘਰ ਅਮੀਰਾਂ ਦਾ ਆਸ਼ਿਆਨਾ ਸਮਝਿਆ ਜਾਂਦਾ ਹੈਹਾਸਾ ਉਨ੍ਹਾਂ ਨੂੰ ਢਲਦੀ ਉਮਰ ਦੇ ਉਦਾਸ ਪਲਾਂ ਵਿੱਚੋਂ ਬਾਹਰ ਕੱਢ ਲਿਆਉਂਦਾ ਹੈਉਨ੍ਹਾਂ ਨੂੰ ਤੁਹਾਡੀ ਪੈੜ-ਚਾਲ ਅਤੇ ਸੁਖਾਵੇਂ ਬੋਲਾਂ ਦੀ ਉਡੀਕ ਰਹਿੰਦੀ ਹੈਤੁਹਾਡੇ ਹਾਸੇ ਨਾਲ ਉਨ੍ਹਾਂ ਦਾ ਚਿਹਰਾ ਖਿੜ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਖੀਰਲੇ ਪਲ ਸਕੂਨਮਈ ਲੱਗਣ ਲੱਗਦੇ ਹਨ

1982 ਵਿੱਚ ਇੱਕ ਆਰਟ ਫਿਲਮ ਆਈ ਸੀ ‘ਅਰਥ’; ਜਿਸ ਵਿੱਚ ਉੱਘੇ ਗ਼ਜ਼ਲਗੋ ਜਗਜੀਤ ਸਿੰਘ ਦੀ ਗਾਈ ਗ਼ਜ਼ਲ ਸੀ:

“ਤੁਮ ਇਤਨਾ ਜੋ ਮੁਸਕਰਾ ਰਹੇ ਹੋ, ਕਿਆ ਗ਼ਮ ਹੈ ਜਿਸਕੋ ਛੁਪਾ ਰਹੇ ਹੋ’ ਯਾਦ ਹੈ ਨਾ? ਇਹ ਸੀ ਮੁਸਕਰਾਹਟ ਦੇ ਪਿੱਛੇ ਲੁਕੇ ਹੋਏ ਦਰਦ ਦੀ ਦਾਸਤਾਨਕਹਿੰਦੇ ਨੇ, ਕਈ ਵਾਰ ਹਾਸੇ ਦੇ ਅੰਦਰ ਡੂੰਘੇ ਗ਼ਮ ਛੁਪੇ ਹੁੰਦੇ ਹਨਹੰਝੂਆਂ ਨੂੰ ਹਾਸਿਆਂ ਵਿੱਚ ਬਦਲਣ ਵਾਲੇ ਚਾਰਲੀ ਚੈਪਲਿਨ ਦਾ ਚਿਹਰਾ ਪਰਦੇ ਉੱਪਰ ਆਉਣ ਸਾਰ ਹੀ ਹਜ਼ਾਰਾਂ ਹੱਥ ਤਾਲੀਆਂ ਮਾਰਨ ਲਈ ਜੁੜ ਜਾਂਦੇ ਸਨਪਰ ਉਸਦਾ ਜੀਵਨ ਗ਼ਮਾਂ ਦੀ ਖਾਣ ਸੀਉਸਦਾ ਕਥਨ ਸੀ ਕਿ ਦੂਸਰਿਆਂ ਨੂੰ ਹਸਾਉਣ ਵਾਲੇ ਆਪਣੀ ਅੰਦਰਲੀ ਪੀੜ ਨੂੰ ਛੁਪਾਉਣਾ ਜਾਣਦੇ ਹਨ, “ਮੈਨੂੰ ਵਰ੍ਹਦੀਆਂ ਕਣੀਆਂ ਵਿੱਚ ਤੁਰਨਾ ਬਹੁਤ ਚੰਗਾ ਲਗਦਾ ਹੈ ਕਿਉਂਕਿ ਇਸ ਤਰ੍ਹਾਂ ਮੇਰੇ ਅੱਥਰੂ ਕਿਸੇ ਨੂੰ ਦਿਖਾਈ ਨਹੀਂ ਦਿੰਦੇ।” ਬਾਹਰ ਹਾਸਿਆਂ ਦੀ ਪਟਾਰੀ ਖੁੱਲ੍ਹੀ ਹੁੰਦੀ ਹੈ ਅਤੇ ਅੰਦਰ ਉਦਾਸੀਆਂ ਨੇ ਛਹਿਬਰ ਲਾਈ ਹੁੰਦੀ ਹੈ‘ਮੇਰਾ ਨਾਮ ਜੋਕਰ’ ਦਾ ਰਾਜੂ ਚੇਤਿਆਂ ’ਚ ਵਸਦਾ ਹੈਮਾਂ ਦੀ ਮੌਤ ’ਤੇ ਹਜ਼ਾਰਾਂ ਦਰਸ਼ਕਾਂ ਨੂੰ ਹਸਾਉਣ ਦਾ ਕਾਰਜ ਕੀਤਾ, ਪਰ ਭੀੜ ਨੂੰ ਚਿਹਰੇ ’ਤੇ ਸ਼ਿਕਨ ਦਿਖਾਈ ਨਹੀਂ ਦਿੱਤਾਹਰ ਵੇਲੇ ਹੱਸਣ ਵਾਲੇ ਲੋਕ ਅਕਸਰ ਕਿਸੇ ਵਾਪਰੇ ਹੋਏ ਹਾਦਸੇ ਨੂੰ ਭੁਲਾਉਣ ਦੇ ਆਹਰ ਵਿੱਚ ਰਹਿੰਦੇ ਹਨਸ਼ਾਇਰ ਗੁਰਪ੍ਰੀਤ ਵੀ ਇਹੀ ਲੱਖਣ ਲਾਉਂਦਾ ਹੈ:

ਬਹੁਤੀਆਂ ਗੱਲਾਂ ਨੂੰ
ਮੈਂ ਲਤੀਫੇ ਵਾਂਗ ਸੁਣਦਾ ਹਾਂ
ਹੱਸਣ ਦੀ ਕਾਢ
ਬੰਦੇ ਨੇ ਕਿਉਂ ਕੱਢੀ ਭਲਾ
ਗਹਿਰੇ ਦੁੱਖ ਜਰਨ ਦਾ
ਹੋਰ ਕਿਹੜਾ ਢੰਗ ਹੈ
?

ਪੰਜਾਬੀ ਦੁਨੀਆਂ ਵਿੱਚ ਹਾਸੇ ਦੇ ‘ਬਰਾਂਡ ਅੰਬੈਸਡਰ’ ਮੰਨੇ ਜਾਂਦੇ ਹਨਜਿੱਥੇ ਉੱਚੀ ਹੱਸਣ ਦੀ ਆਵਾਜ਼ ਸੁਣਾਈ ਦੇਵੇ, ਸਮਝੋ ਕੋਈ ਪੰਜਾਬੀ ਹਾਜ਼ਰੀ ਲਵਾ ਰਿਹਾ ਹੈਪੰਜਾਬੀਆਂ ਕੋਲ ਆਪਣੇ ਉੱਤੇ ਹੱਸਣ ਦੀ ਕਲਾ ਹੈਨਾਮਵਰ ਵਾਰਤਾਕਾਰ ਰਾਜਿੰਦਰ ਸਿੰਘ ਬੇਦੀ ਦਾ ਕਥਨ ਹੈ: “ਜਿੱਥੇ ਦੁਨੀਆਂ ਦੇ ਲੋਕ ਦੂਜਿਆਂ ਵਿੱਚ ਹੀ ਕੀੜੇ ਕੱਢਦੇ ਰਹਿੰਦੇ ਹਨ, ਉੱਥੇ ਪੰਜਾਬੀ ਹੀ ਹੈ ਜਿਹੜਾ ਆਪਣੇ ਆਪ ’ਤੇ ਵੀ ਹੱਸ ਸਕਦਾ ਹੈ …।”

ਹੈ ਕੋਈ ਹੋਰ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4752)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

Jagjit S Lohatbaddi

Jagjit S Lohatbaddi

Phone: (91 - 89684 - 33500)
Email: (singh.jagjit0311@gmail.com)

More articles from this author