JagjitSLohatbaddi7ਸਮੇਂ ਦਾ ਗੇੜ ਹੈ ਕਿ ਮਨੁੱਖ ਦੇ ਭੁੱਲਣਹਾਰਾ ਹੋਣ ਦੇ ਬਾਵਜੂਦ ਵੀ ਅਤੀਤ ਦੇ ਪਰਛਾਵੇਂ ...
(25 ਅਗਸਤ 2023)


ਲਹਿੰਦੇ ਪੰਜਾਬ ਦੇ ਅਜ਼ੀਮ ਸ਼ਾਇਰ ਅਫ਼ਜ਼ਲ ਅਹਿਸਨ ਰੰਧਾਵਾ ਦੀਆਂ
ਪੰਜਾਬ ਦੀ ਵਾਰਵਿੱਚ ਖ਼ੂਬਸੂਰਤ ਸਤਰਾਂ:

ਅਸੀਂ ਪੰਜਾਬੀ
ਇੱਕ ਤਾਰੀਖ਼ ਗੁਆਚੀ ਹੋਈ ਸਦੀਆਂ ਦੀ
,
ਇੱਕ ਮੁਕੱਦਸ ਪੋਥੀ ਦੇ
ਖਿੱਲਰੇ ਹੋਏ ਵਰਕੇ,
’ਵਾ ਵਿੱਚ ਉਡਦੇ ਫਿਰਦੇ ਵਰਕਿਆਂ ਉੱਤੇ
ਜਗਦੇ ਬਲਦੇ ਅੱਖਰ

ਇੱਕ ਤਵਾਰੀਖੀ ਸਾਰ ਹੈਹਵਾ ਵਿਚਲੇ ਤ੍ਰਿਸ਼ੰਕੂ ਕਣਰੂੰ ਦੇ ਫੰਬੇ, ਪੌਣ ਦੇ ਝੰਬੇ ਹੋਏਅਤੀਤ ਅਤੇ ਮੁਸਤਕਬਿਲ - ਦੋਹਾਂ ਤੋਂ ਬੇਜ਼ਾਰਅਗਾੜੀ ਕਦਮ ਦੀ ਲੋਚਦੇ ਹਾਂ ਤਾਂ ਅਛੋਪਲੇ ਜਿਹੇ ਪਿਛੋਕੜ ਨਾਲ ਆ ਰਲਦਾ ਹੈਸਮੇਂ ਦਾ ਗੇੜ ਹੈ ਕਿ ਮਨੁੱਖ ਦੇ ਭੁੱਲਣਹਾਰਾ ਹੋਣ ਦੇ ਬਾਵਜੂਦ ਵੀ ਅਤੀਤ ਦੇ ਪਰਛਾਵੇਂ ਸਾਹਮਣੇ ਜਿੰਨ ਬਣ ਕੇ ਰਾਹ ਰੋਕ ਲੈਂਦੇ ਨੇਅਜੇ ਤਕ ਹੇਰਵਾ ਤੇ ਉਦਾਸੀ, ਮਨ ਵਿੱਚ ਸਾਂਭੀ ਬੈਠੇ ਹਾਂਕਿਹੜੀ ਸਰਾਪੀ ਘੜੀ ਨੇ ਵਸਦੇ ਰਸਦੇ ਘਰਾਂ ਵਿੱਚ ਵੈਣ ਪੁਆਏ ਸਨ? ਕੀ ਕਰਨੀ ਸੀ ਐਹੋ ਜਿਹੀ ਆਜ਼ਾਦੀ? ਪੈਲੀਆਂ ਵਿੱਚ ਢੋਲੇ ਗਾਉਂਦੇ, ਪਿੜਾਂ ਵਿੱਚ ਨੱਚਦੇ ਭਰਾ ਕਿਉਂ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ? ਪਿੰਡ ਦੀਆਂ ਧੀਆਂ ਧਿਆਣੀਆਂ ਨੂੰਸਾਂਝੀਆਂਕਹਿਣ ਵਾਲੇ ਕਿਵੇਂ ਵਹਿਸ਼ੀਪੁਣੇ ਦੇ ਸਾਨ੍ਹ ਬਣ ਬੈਠੇ? ਇਹ ਅਣਮਨੁੱਖੀ ਵਰਤਾਰਾ ਅਜੇ ਤਕ ਵੀ ਪਾਣੀ ਦਾ ਘੁੱਟ ਸੰਘੋਂ ਥੱਲੇ ਨਹੀਂ ਉੱਤਰਨ ਦਿੰਦਾਦੁਸ਼ਮਣਾਂ ਦੀ ਚਾਲ ਦੇ ਚੱਕਰਵਿਊ ਵਿੱਚ ਫਸ ਕੇ ਅਸੀਂ ਆਪਣੀ ਹੋਣੀ ਲਿਖੀਫ਼ੈਜ਼ ਅਹਿਮਦ ਫ਼ੈਜ਼ ਇਸੇ ਅਣਹੋਣੀ ਦਾ ਉਲਾਂਭਾ ਦਿੰਦਾ ਹੈ:

ਕਿਸੇ ਬੀਜਿਆ ਏ, ਤੁਸਾਂ ਵੱਢਣਾ ਏ
ਕਿਸੇ ਕੀਤੀਆਂ ਨੇ
, ਤੁਸਾਂ ਵਰਤਣਾ ਏ
ਆਪੇ ਵੇਲੇ ਸਿਰ ਪੁੱਛਣਾ ਗਿੱਛਣਾ ਸੀ
ਹੁਣ ਕਿਸ ਦਿਨ ਥੀਂ ਹਿਸਾਬ ਮੰਗੋ

ਜ਼ਖ਼ਮ ਅਜੇ ਵੀ ਅੱਲੇ ਨੇ, ਥੋੜ੍ਹੀ ਜਿਹੀ ਚੀਸ ਨਾਲ ਟਸ ਟਸ ਕਰਨ ਲੱਗਦੇ ਨੇਨੌਹਾਂ ਨਾਲ਼ੋਂ ਮਾਸ ਵੱਖ ਕਰਨਾ ਸੌਖਾ ਹੈ ਭਲਾ? ਧਰਤੀ ਵੰਡੀ, ਅਸਮਾਨ ਵੰਡਿਆ, ਪਰਿਵਾਰ ਵੀ ਵੰਡੇ ਗਏਕਿਧਰੇ ਕੋਈ ਦਲੀਪ ਸਿੰਘ, ਗੁਲਾਮ ਕਾਦਿਰ ਬਣ ਗਿਆ, ਤਾਂ ਕਦੇ ਕੋਈ ਨੂਰਾਂ, ਹਰਨਾਮ ਕੌਰ ਵਿੱਚ ਬਦਲੀ ਗਈ - ਸਭ ਪੱਤਰਿਆਂ ’ਤੇ ਦਰਜ ਹੈਅੱਜ ਵੀ ਅੰਮ੍ਰਿਤਾ ਪ੍ਰੀਤਮ, ਵਾਰਿਸ ਸ਼ਾਹ ਨੂੰ ਕਬਰਾਂ ਵਿੱਚੋਂ ਹਲੂਣਾ ਦੇ ਕੇਬੇਲੇ ਵਿਚਲੀਆਂ ਲਾਸ਼ਾਂਤੇਲਹੂ ਦੀ ਭਰੀ ਚਨਾਬਦੇਖਣ ਦਾ ਨਿਹੋਰਾ ਦਿੰਦੀ ਹੈਪੌਣੀ ਸਦੀ ਬੀਤ ਚੁੱਕਣ ਦੇ ਬਾਵਜੂਦ ਵੀ ਇਸ ਘੱਲੂਘਾਰੇ ਦੇ ਡਰਾਉਣੇ ਸੁਪਨੇ ਅੱਖਾਂ ਵਿੱਚ ਤੈਰਦੇ ਨੇਵੰਡ ਨੇ ਪੰਜਾਬ ਦੀ ਆਤਮਾ ਨੂੰ ਵਲੂੰਧਰਿਆਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੁੱਲ੍ਹਣ ਤੇ 75 ਸਾਲਾਂ ਬਾਅਦ ਅਚਾਨਕ ਮਿਲੇ ਸਰਦਾਰ ਗੋਪਾਲ ਸਿੰਘ ਤੇ ਚੌਧਰੀ ਬਸ਼ੀਰ ਅਹਿਮਦ ਦੀਆਂ ਅੱਖਾਂ ਵਿੱਚੋਂ ਤਿਪ ਤਿਪ ਵਗਦੇ ਹੰਝੂ, ਵਹਿਸ਼ੀਪੁਣੇ ਦੇ ਦਾਗਾਂ ਨੂੰ ਧੋ ਰਹੇ ਸਨਵੰਡ ਦੀਆਂ ਕੌੜੀਆਂ ਯਾਦਾਂ ਨੂੰ ਸਾਂਭਣ ਦੇ ਆਹਰੇ ਲੱਗੇਸਾਂਵਲ ਧਾਮੀ ਦੇ ਪਾਤਰ ਵੀ ਇਹੀ ਬੋਲਦੇ ਨੇ, “ਜਿਨ੍ਹਾਂ ਆਪਣੀਆਂ ਜੰਮਣ ਭੋਆਂ ਦੇ ਸਿਰ ਤੋਂ ਲਹੂ ਦੇ ਰਿਸ਼ਤੇ ਵਾਰ ਦਿੱਤੇ, ਉਨ੍ਹਾਂ ਦਾ ਦੁੱਖ ਤੈਨੂੰ ਪਤਾ ਜਾਂ ਮੈਨੂੰ ਪਤਾਸਾਡੇ ਦਿਲਾਂ ਦੀਆਂ ਹੋਰ ਕੋਈ ਨਹੀਂ ਜਾਣ ਸਕਦਾ।”

ਅਸੀਂ ਅਜੇ ਵੀ ਕੋਈ ਸਬਕ ਨਹੀਂ ਸਿੱਖਿਆ, ਇਨ੍ਹਾਂ ਕਾਲੇ ਦਿਨਾਂ ਤੋਂ, ਹੁਕਮਰਾਨਾਂ ਦੇ ਜ਼ਹਿਰੀਲੇ ਬੋਲਾਂ ਨੂੰ ਆਪਣੀ ਤਕਦੀਰ ਸਮਝਦੇ ਹਾਂਤਿੰਨ ਜੰਗਾਂ ਦਾ ਸਹਾਰਾ ਲੈ ਚੁੱਕੇ ਹਾਂ, ਪਰ ਲੋਕ ਮਨਾਂ ਵਿੱਚੋਂ ਅਜੇ ਵੀ ਭਾਈਚਾਰਾ ਮਨਫ਼ੀ ਨਹੀਂ ਹੋਇਆਇਨਕਲਾਬੀ ਕਵੀ ਪਾਸ਼ 1971 ਦੀ ਜੰਗ ਦੇ ਪ੍ਰਭਾਵ ਦੱਸਦਾ ਹੈ:

ਨਾ ਅਸੀਂ ਜਿੱਤੀ ਜੰਗ ਤੇ ਨਾ ਹਾਰੇ ਪਾਕੀ
ਇਹ ਤਾਂ ਪਾਪੀ ਪੇਟ ਸਨ
, ਜੋ ਪੁਤਲੀਆਂ ਬਣ ਨੱਚੇ

ਹੁਣ ਵੀ ਜ਼ਹਿਰੀ ਨਾਗ ਡੱਸਣ ਨੂੰ ਫਿਰਦੇ ਨੇਅਸੀਂ ਵੀ ਭੁੱਲ ਜਾਂਦੇ ਹਾਂ ਕਿ ਕੰਡਿਆਲ਼ੀਆਂ ਤਾਰਾਂ ਸਾਡਾ ਰਸਤਾ ਨਹੀਂ ਰੋਕ ਸਕੀਆਂ। ਦਰਿਆ ਜ਼ਰੂਰ ਵੰਡੇ ਗਏ ਨੇ, ਪਰ ਦਿਲ ਨਹੀਂ ਵੰਡੇ ਗਏਉੱਧਰਲੇ ਪੰਜਾਬ ਦਾ ਉੱਚ ਦੁਮਾਲੜਾ ਸ਼ਾਇਰ ਬਾਬਾ ਨਜ਼ਮੀ ਵੀ ਇਹੀ ਪਾਠ ਪੜ੍ਹਾਉਂਦਾ ਹੈ:

ਮਸਜਿਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ
ਆ ਜਾ ਦੋਵੇਂ ਬਹਿ ਕੇ ਪੜ੍ਹੀਏ
, ਇੱਕ ਦੂਜੇ ਦੇ ਅੰਦਰ ਨੂੰ

ਸਦੀਆਂ ਵਾਂਗ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ
ਲਹੂ ਤੇ ਤੇਰਾ ਮੇਰਾ ਲੱਗਣਾ
, ਤੇਰੇ ਮੇਰੇ ਖ਼ੰਜਰ ਨੂੰ

ਤੂੰ ਬਿਸਮਿੱਲਾ ਪੜ੍ਹ ਕੇ ਮੈਨੂੰ, ਨਾਨਕ ਦਾ ਪ੍ਰਸ਼ਾਦ ਫੜਾ
ਮੈਂ ਨਾਨਕ ਦੀ ਬਾਣੀ ਪੜ੍ਹ ਕੇ
, ਦਿਆਂ ਹੁਸੈਨੀ ਲੰਗਰ ਨੂੰ

ਸਾਡੇ ਸਿੰਗਾਂ ਫਸਦਿਆਂ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ
ਜਿੰਨਾ ਤੀਕਰ ਨੱਥ ਨਾ ਪਾਈਏ
, ਨਫ਼ਰਤ ਵਾਲੇ ਡੰਗਰ ਨੂੰ

ਦਿੱਲੀ ਅਤੇ ਲਾਹੌਰ ਸਦੀਆਂ ਤੋਂ ਸਲਤਨਤਾਂ ਦੇ ਮਰਕਜ਼ ਨੇਬਹੁਤ ਕੁਝ ਸਾਂਝਾ ਹੈਹਿੰਦੁਸਤਾਨੀ ਬਰ੍ਹੇ-ਸਗੀਰ ਵਿੱਚ ਮੁਗਲ ਇਮਾਰਤਸਾਜ਼ੀ ਦੀ ਖ਼ੂਬਸੂਰਤ ਕਲਾ ਦਾ ਨਮੂਨਾ ਮਿਲਦਾ ਹੈਦਿੱਲੀ ਵਿੱਚ ਜਿੱਥੇ ਸ਼ਾਹ ਜਹਾਂ ਨੇ ਲਾਲ ਕਿਲੇ ਦੇ ਐੱਨ ਸਾਹਮਣੇ ਵਿਸ਼ਾਲ ਜਾਮਾ ਮਸਜਿਦ ਦੀ ਇਬਾਦਤਗਾਹ ਦਾ ਨਿਰਮਾਣ ਕਰਾਇਆ, ਉੱਥੇ ਉਸਦੇ ਪੁੱਤਰ ਔਰੰਗਜ਼ੇਬ ਨੇ ਲਾਹੌਰ ਵਿਚਲੇ ਕਿਲੇ ਦੇ ਆਲਮਗੀਰੀ ਦਰਵਾਜ਼ੇ ਦੇ ਠੀਕ ਉਲਟ ਸਿਜਦਾਗਾਹ ਬਾਦਸ਼ਾਹੀ ਮਸਜਿਦ ਦੀ ਤਾਮੀਰ ਕੀਤੀਲਾਲ ਕਿਲੇ ਅਤੇ ਜਾਮਾ ਮਸਜਿਦ ਵਾਂਗ ਹੀ, ਲਾਹੌਰ ਦਾ ਇਹ ਉਪਾਸਨਾ ਸਥਾਨ ਲਾਲ ਰੇਤਲੇ ਪੱਥਰ ਦਾ ਬਣਿਆ ਹੈਰਾਵੀ ਅਤੇ ਯਮੁਨਾ ਨੇ ਬਹੁਤ ਰੰਗ ਦੇਖੇ ਨੇ ਜ਼ਮਾਨੇ ਦੇਅਡੋਲ ਚਿੱਤ, ਮੁਲਕਾਂ ਦੀ ਅਦਲਾ ਬਦਲੀ ਕਰਦੇ ਲੱਖਾਂ ਉਦਾਸ ਚਿਹਰਿਆਂ ਦੀਆਂ ਆਹਾਂ ਨੂੰ ਸੁਣਿਆ ਹੈਇਹ ਲਾਹੌਰ ਹੀ ਸੀ, ਜਿੱਥੇ 1929 ਵਿੱਚ ਪੰਡਿਤ ਨਹਿਰੂ ਨੇ ਰਾਵੀ ਦੇ ਕੰਢੇ ਤਿਰੰਗਾ ਲਹਿਰਾ ਕੇ ਅੰਗਰੇਜ਼ਾਂ ਕੋਲੋਂਪੂਰਨ ਆਜ਼ਾਦੀਦੀ ਮੰਗ ਕੀਤੀ ਸੀਇੱਥੇ ਹੀ ਮੁਸਲਿਮ ਲੀਗ ਨੇ ਮੁਸਲਮਾਨਾਂ ਲਈ ਵੱਖਰੇ ਮੁਲਕ ਦਾ ਮਤਾ ਰੱਖ ਕੇ ਪਾਕਿਸਤਾਨ ਦੀ ਨੀਂਹ ਰੱਖੀ ਸੀ

ਲਾਹੌਰ ਅਤੇ ਦਿੱਲੀ ਸਿੱਖਾਂ ਖ਼ਿਲਾਫ਼ ਸਾਜ਼ਿਸ਼ਾਂ ਦੇ ਵੀ ਕੇਂਦਰ ਬਿੰਦੂ ਰਹੇ ਨੇ ਅਤੇ ਦੋਹਾਂ ਨੇ ਹੀ ਰੱਜ ਕੇ ਕਹਿਰ ਵਰਤਾਇਆ ਹੈਜਿੱਥੇ 1606 ਈਸਵੀ ਦੇ ਹਾੜ੍ਹ ਮਹੀਨੇ, ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਨੂੰ ਲਾਹੌਰ ਵਿੱਚ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ, ਉੱਥੇ ਦਿੱਲੀ ਨੇ ਵੀ ਘੱਟ ਨਹੀਂ ਗੁਜ਼ਾਰੀਔਰੰਗਜ਼ੇਬ ਨੇ ਜ਼ੁਲਮ ਦੀ ਇੰਤਹਾ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰਕੇ ਸਿੱਖ ਸ਼ਹੀਦੀਆਂ ਦੀ ਦਾਸਤਾਨ ਨੂੰ ਅੱਗੇ ਤੋਰਿਆਦਿੱਲੀ ਦਰਬਾਰ ਦਾ 1984 ਦਾ ਵਰਤਾਰਾ ਨਾ ਭੁੱਲ ਯੋਗ ਅਤੇ ਨਾ ਬਖ਼ਸ਼ਣਯੋਗ ਹੈਸਮੇਂ ਸਮੇਂ ’ਤੇ ਦਿੱਲੀ ਸਲਤਨਤ ਨੇ ਸਿੱਖਾਂ ਦੇ ਡਾਢੇ ਇਮਤਿਹਾਨ ਲਏ ਨੇਤਾਜ਼ਾ ਮਿਸਾਲ ਕਿਸਾਨ ਅੰਦੋਲਨ ਦੀ ਹੈ, ਜਿੱਥੇ ਸੱਤ ਸੌ ਤੋਂ ਵੱਧ ਸ਼ਹਾਦਤਾਂ ਨੇ ਨਵਾਂ ਇਤਿਹਾਸ ਲਿਖਿਆ ਹੈਲੂੰਹਦੀਆਂ ਗਰਮੀਆਂ ਅਤੇ ਖਰ੍ਹਵੀਆਂ ਸਰਦੀਆਂ ਨੇ ਸਬਰ, ਸਿਦਕ, ਸਿਰੜ ਦੀ ਰੱਜ ਕੇ ਪਰਖ ਕੀਤੀ ਹੈਜੇ ਅਠਾਰਵੀਂ ਸਦੀ ਦੇ ਅਖੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰਤੇ ਕੇਸਰੀ ਨਿਸ਼ਾਨ ਲਹਿਰਾਏ ਸਨ, ਤਾਂ ਸਰਦਾਰ ਬਘੇਲ ਸਿੰਘ ਅਤੇ ਕਿਸਾਨਾਂ ਨੇ ਵੀਹ ਵੇਰਾਂ ਦਿੱਲੀ ਨੂੰ ਵੀ ਚਿੱਤ ਕੀਤਾ ਹੈਇਹ ਪੰਜਾਬੀਆਂ ਦੀ ਫ਼ਿਤਰਤ ਰਹੀ ਐ, ਪੰਜਾਬੀਆਂ ਦਾ ਸੁਭਾਅ ਰਿਹਾ ਹੈ:

ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ
ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ

ਪੰਜਾਬੀਆਂ ਦੀ ਲਾਹੌਰ ਨਾਲ ਭਾਵੁਕ ਸਾਂਝ ਹੈਵਡੇਰੇ ਦੱਸਦੇ ਸਨ, ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂਸਾਂਝੇ ਪੰਜਾਬ ਦੀ ਰਾਜਧਾਨੀ ਇਤਿਹਾਸ ਲੁਕੋਈ ਬੈਠੀ ਹੈ ਆਪਣੇ ਦਾਮਨ ਵਿੱਚਕਦੇ ਪੰਜਾਬ ਦੇ ਤਾਜ ਵਿੱਚ ਜੜਿਆ ਹੀਰੇ ਦਾ ਨਗ ਸੀ, ਰਾਵੀ ਕੰਢੇ ਵਸਦਾ ਇਹ ਸ਼ਹਿਰਇਤਫ਼ਾਕ ਹੈ ਕਿ ਅੰਮ੍ਰਿਤਸਰ ਦਾ ਜਨਮ ਲਾਹੌਰ ਵਿੱਚ ਹੋਇਆ ਅਤੇ ਲਾਹੌਰ ਦਾ ਅੰਮ੍ਰਿਤਸਰ ਵਿੱਚ! ਸੱਚ ਹੀ ਤਾਂ ਹੈ ਕਿ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਨੂੰ ਅੰਦਰੂਨ ਲਾਹੌਰ ਵਿੱਚ ਹੋਇਆ ਸੀਦੂਜੇ ਪਾਸੇ ਲਵ ਅਤੇ ਕੁਛ ਦਾ ਜਨਮ ਰਾਮਾਇਣ ਦੇ ਰਚੇਤਾ, ਭਗਵਾਨ ਵਾਲਮੀਕਿ ਦੇ ਆਸ਼ਰਮ ਵਿੱਚ ਹੋਇਆ, ਜੋ ਅੰਮ੍ਰਿਤਸਰ ਤੋਂ ਗਿਆਰਾਂ ਕਿਲੋਮੀਟਰ ’ਤੇ ਸਥਿਤ ਹੈਕਿਹਾ ਜਾਂਦਾ ਹੈ, ਲਵ ਨੇ ਹੀ ਲਵਪੁਰ ਦੀ ਸਥਾਪਨਾ ਕੀਤੀ ਸੀ, ਜਿਸਦਾ ਨਾਂ ਬਾਅਦ ਵਿੱਚ ਲਾਹੌਰ ਪੈ ਗਿਆਚਹੁੰ ਵਰਨਾਂ ਦੇ ਸਾਂਝੇ ਹਰਿਮੰਦਰ ਸਾਹਿਬ ਦੀ ਬੁਨਿਆਦ ਰੱਖ ਕੇ ਸਾਂਈ ਮੀਆਂ ਮੀਰ ਨੇ ਲਾਹੌਰ ਅਤੇ ਅੰਮ੍ਰਿਤਸਰ ਨੂੰ ਉਮਰਾਂ ਦੇ ਬੰਧਨ ਵਿੱਚ ਬੰਨ੍ਹ ਦਿੱਤਾ

ਲਾਹੌਰ ਨੇ ਇਤਿਹਾਸ ਦੇਖਿਆ ਹੈਜਿੱਥੇ ਜ਼ੁਲਮ ਦੀ ਇੰਤਹਾ ਸਮੇਂ ਗੁਰੂ ਨਾਨਕ ਨੇਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁਕਹਿ ਕੇ ਵਹਿਸ਼ੀਪੁਣੇ ਦਾ ਉਲੇਖ ਕੀਤਾ ਸੀ, ਉੱਥੇ ਗੁਰੂ ਅਮਰ ਦਾਸ ਜੀ ਨੇਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁਦੇ ਫਰਮਾਨ ਨਾਲ ਇਸਦੀ ਸ਼ਾਨ ਬਹਾਲ ਕੀਤੀ ਸੀਓਹੀ ਲਾਹੌਰ ਸ਼ਹਿਰ, ਜਿੱਥੇ ਬਾਬਰ ਦੇ ਹਮਲੇ ਸਮੇਂ ਲਗਾਤਾਰ ਸਵਾ ਪਹਿਰ (ਲਗਭਗ ਚਾਰ ਘੰਟੇ) ਕਹਿਰ ਵਰਤਿਆ ਸੀ, ਕਤਲੋਗਾਰਤ ਹੋਈ ਤੇ ਜ਼ੁਲਮ ਦਾ ਨੰਗਾ ਨਾਚ ਹੋਇਆ ਸੀ, ਉਸੇ ਲਾਹੌਰ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਬਾਅਦ, ਜਦੋਂ ਗੁਰਬਾਣੀ ਅੰਮ੍ਰਿਤ ਦੀ ਵਰਖਾ ਆਰੰਭ ਹੋ ਗਈ, ਤਾਂ ਓਹੀ ਸ਼ਹਿਰਜਹਰੁ ਕਹਰੁਤੋਂ ਬਦਲ ਕੇਅੰਮ੍ਰਿਤ ਸਰੁ ਸਿਫਤੀ ਦਾ ਘਰੁਭਾਵ ਨਾਮ ਬਾਣੀ ਅਤੇ ਸਾਧ ਸੰਗਤ ਦੇ ਸਰੋਵਰ ਵਿੱਚ ਤਬਦੀਲ ਹੋ ਗਿਆ ਸੀ

ਦਿੱਲੀ ਅਤੇ ਲਾਹੌਰ ਦੇ ਮਿਲਣ ਦੀ ਤਾਂਘ ਦੇਸ਼ ਵਾਸੀਆਂ ਦੇ ਹਿਰਦਿਆਂ ’ਤੇ ਉੱਕਰੀ ਹੋਈ ਹੈ। ‘ਖੁੱਲ੍ਹੇ ਦਰਸ਼ਨ ਦੀਦਾਰਿਆਂਦੀ ਅਰਜ਼ੋਈ ਸਾਡੀ ਅਰਦਾਸ ਦਾ ਹਿੱਸਾ ਹੈਵਿੱਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਤੜਪ ਪੰਜਾਬੀਆਂ ਦੇ ਦਿਲੀਂ ਵਸੀ ਹੋਈ ਹੈਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਮ, ਹਮੇਸ਼ਾ ਵੰਡੀ ਗਈ ਧਰਤੀ ਦਾ ਇੱਕ ਮਿੱਕ ਹੋਣਾ ਲੋਚਦੀ ਹੈਸਰਬਜੀਤ ਜੱਸ ਦੀਆਂ ਸਤਰਾਂ ਇਸੇ ਹੇਰਵੇ ਦੀ ਗਵਾਹੀ ਭਰਦੀਆਂ ਨੇ:

ਰਹਿਣ ਦਿੱਲੀ ਤੇ ਲਾਹੌਰ ਸਦਾ ਵਸਦੇ,
ਕਹਿੰਦਾ ਨਨਕਾਣਾ ਗੱਜ ਕੇ

ਪੰਜਾਬੀਆਂ ਦੀਆਂ ਸਦੀਆਂ ਪੁਰਾਣੀਆਂ ਸਾਂਝਾਂ ਤੋੜ ਕੇ ਇੱਕ ਤੋਂ ਦੋ ਪੰਜਾਬ ਬਣਾ ਦਿੱਤੇ ਗਏ, ਪਰ ਸਾਡੇ ਸੱਭਿਆਚਾਰ ਅਤੇ ਰਸਮਾਂ ਰਿਵਾਜਾਂ ਵਿੱਚੋਂ ਲਾਹੌਰ ਨੂੰ ਅਲਹਿਦਾ ਨਹੀਂ ਕੀਤਾ ਜਾ ਸਕਿਆਅੱਜ ਵੀ ਸ਼ਗਨਾਂ ਦੇ ਦਿਨੀਂ ਲਾਹੌਰ ਮਨਾਂ ਵਿੱਚ ਵਸਦਾ ਨਜ਼ਰੀਂ ਪੈਂਦਾ ਹੈ:

ਵੇ ਲਾਹੌਰੋਂ ਮਾਲਣ ਆਈ ਵੀਰਾ,
ਤੇਰਾ ਸਿਹਰਾ ਗੁੰਦ ਲਿਆਈ ਵੀਰਾ

ਤੇਰੇ ਸਿਹਰੇ ਦਾ ਕੀ ਮੁੱਲ ਵੀਰਾ,
ਇੱਕ ਲੱਖ ਤੇ ਡੇਢ ਹਜ਼ਾਰ ਭੈਣੇ …

ਮੁਟਿਆਰਾਂ ਦੇ ਜਜ਼ਬਿਆਂ ਵਿੱਚ ਵੀ ਲਾਹੌਰ ਦੀ ਗੂੰਜ ਪੈਂਦੀ ਹੈ:

ਊਠਾਂ ਵਾਲਿਓ, ਊਠ ਲੱਦੇ ਵੇ ਲਾਹੌਰ ਨੂੰ,
’ਕੱਲੀ ਕੱਤਾਂ ਵੇ ਘਰ ਘੱਲਿਓ ਮੇਰੇ ਭੌਰ ਨੂੰ

ਪੰਜਾਬੀ ਦੇ ਪ੍ਰਬੁੱਧ ਸ਼ਾਇਰ ਪ੍ਰੋ. ਮੋਹਨ ਸਿੰਘ ਉੱਤੇ ਵੀ ਲਾਹੌਰ ਅਤੇ ਲਾਹੌਰਨਾਂ ਦਾ ਜਾਦੂ ਸਿਰ ਚੜ੍ਹ ਬੋਲਿਆ। ‘ਸਾਵੇ ਪੱਤਰਦੀ ਤਸਦੀਕ ਹੈ:

ਫੁੱਟੀ ਪਹੁ ਮੂੰਹ ਝਾਖਰਾ ਆਣ ਹੋਇਆ,
ਤਾਂਘ ਨੈਣੀਆਂ ਅੱਖੀਆਂ ਮੱਲੀਆਂ ਨੇ

ਤ੍ਰੇਲ ਮੋਤੀਆਂ ਦੀ ਮੂੰਹ-ਵਿਖਾਈ ਲੈ ਕੇ,
ਚਾਏ ਘੁੰਡ ਸ਼ਰਮਾਕਲਾਂ ਕਲੀਆਂ ਨੇ

ਸੱਕ ਮਲਦੀਆਂ, ਰਾਵੀ ਦੇ ਪੱਤਣਾਂ ਨੂੰ,
ਅੱਗ ਲਾਣ ਲਾਹੌਰਨਾਂ ਚੱਲੀਆਂ ਨੇ

ਪੰਜਾਬੀ ਗੱਭਰੂਆਂ ਦੇ ਸਿਰ ਲਾਹੌਰ ਦੇ ਹੁਸਨ ਦਾ ਭੂਤ ਅੱਜ ਵੀ ਸਵਾਰ ਹੈ:

ਜੰਞਾਂ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ,
ਮੁੰਡੇ ਚੰਡੀਗੜ੍ਹ ਗੇੜੀਆਂ ਕਿਉਂ ਮਾਰਦੇ
!

ਪਿਆਰ ਦੀਆਂ ਗੰਢਾਂ ਪੀਡੀਆਂ ਹੋਣ ਦੀ ਦੁਆ ਕਰਦੇ ਨੇ ਅਵਾਮ, ਦੋਹਾਂ ਮੁਲਕਾਂ ਦੇਕਿਉਂਕਿ ਵਾਹਗੇ ਦੇ ਦੋਹੀਂ ਪਾਸੀਂ ਦਿਲ ਧੜਕਦੇ ਨੇਮੁਹੱਬਤ ਦੀ ਠੰਢੀ ਹਵਾ ਦੇ ਵਗਣ ਦੀ ਆਸ ਦਿਲੀਂ ਲਈ ਬੈਠੇ ਨੇਅੱਜ ਵੀ ਸਰਹੱਦ ਉੱਤੇ ਮੋਮਬੱਤੀਆਂ ਤੇ ਚਿਰਾਗ਼ ਜਗਾਉਣ ਵਾਲੇ ਰੂਹਾਂ ਦੇ ਮੇਲ ਨੂੰ ਰੁਸ਼ਨਾਉਣ ਦਾ ਹੁੰਗਾਰਾ ਭਰਦੇ ਨੇਸਾਂਝੇ ਸੱਭਿਆਚਾਰ ਦੀ ਸੁੱਖ ਮੰਗਦੇ ਨੇਆਪਣੀ ਜੰਮਣ ਭੋਏਂ ਦੀ ਮਿੱਟੀ ਮੱਥੇ ’ਤੇ ਲਾਉਣ ਨੂੰ ਵਡਭਾਗਾ ਸਮਝਦੇ ਨੇਅੰਦਰੋਂ ਹੂਕ ਉੱਠਦੀ ਐ:

ਮਿਟ ਜਾਣ ਹੱਦਾਂ ਬੰਨੇ, ਗੱਡੀ ਜਾਵੇ ਸ਼ੂਕਦੀ,
ਵੇਚ ਦੇਈਏ ਤੋਪਾਂ
, ਲੋੜ ਪਵੇ ਨਾ ਬੰਦੂਕ ਦੀ

ਬੜਾ ਮੁੱਲ ਤਾਰਿਆ ਏ, ਲੀਡਰਾਂ ਦੀ ਟੌਹਰ ਦਾ,
ਕਰੀਂ ਕਿਤੇ ਮੇਲ ਰੱਬਾ
, ਦਿੱਲੀ ਤੇ ਲਾਹੌਰ ਦਾ!!

ਆਮੀਨ!!!

**

ਹਲਕਾ ਫੁਲਕਾ:

ਪਾਕਿਸਤਾਨੋਂ ਵਾਪਸ ਆ ਕੇ ਗਾਇਕ ਕਲਾਕਾਰ ਹਰਭਜਨ ਮਾਨ ਦੱਸਦਾ ਸੀ ਕਿ ਪੰਜਾਬੀਆਂ ਨੂੰ ਬਾਰਡਰ ਨਹੀਂ ਵੰਡ ਸਕਿਆਪਤੰਦਰ ਓਧਰਲੇ ਵੀ ਆਪਣਿਆਂ ਆਂਗੂੰ ਹੀ ਘੜੁੱਕਿਆਂ ਵਿੱਚ ਪੈਟਰੋਲ ਦੀ ਥਾਂ ਮਿੱਟੀ ਦਾ ਤੇਲ ਪਾ ਕੇ ਧੂੰਏਂ ਦੀ ਲਾਟ ਮਾਰਦੇ ਨੇ ਮੈਨੂੰ ਯਾਦ ਆਇਆ ਕਿ ਪ੍ਰਦੂਸ਼ਿਤ ਸ਼ਹਿਰਾਂ ਦੀ ਅੰਤਰਰਾਸ਼ਟਰੀ ਤਾਜ਼ਾ ਦਰਜਾਬੰਦੀ ਮੁਤਾਬਕ, ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਪਹਿਲੇ ਅਤੇ ਲਾਹੌਰ ਦੂਜੇ ਨੰਬਰ ’ਤੇ ਆਇਆ ਹੈਸਾਂਝ ਇੱਥੇ ਵੀ ਗੂੜ੍ਹੀ ਹੈਜੈ ਹੋ!!!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4175)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਜੀਤ ਸਿੰਘ ਲੋੋਹਟਬੱਦੀ

ਜਗਜੀਤ ਸਿੰਘ ਲੋੋਹਟਬੱਦੀ

Phone: (91 - 89684 - 33500)
Email: (singh.jagjit0311@gmail.com)

More articles from this author