HarnandSBhullar7ਸੱਭਿਆ ਸੋਚ ਹੀ ਸੰਸਾਰ ਨੂੰ ਖੁਸ਼ਹਾਲ ਰੱਖ ਸਕਦੀ ਹੈ, ਇਸ ਲਈ ...
(8 ਫਰਵਰੀ 2025)

 

ਧਰਤੀ ਦੀ ਫ਼ਿਤਰਤ ਹਰਿਆਵਲ ਉਪਜਣਾ ਹੈਜਲ, ਜੰਗਲ ਅਤੇ ਜ਼ਮੀਨ ਇੱਥੇ ਵਸਦੇ ਪ੍ਰਾਣੀਆਂ ਦੀ ਖੁਰਾਕ ਤੇ ਸਾਹ ਰਗਾਂ ਹਨਵਹਿੰਦਾ ਪਾਣੀ, ਝੂਮਦੇ ਜੰਗਲ ਅਤੇ ਲਹਿਰਾਉਂਦੀਆਂ ਫਸਲਾਂ ਖੂਬਸੂਰਤ ਤੇ ਖੁਸ਼ਹਾਲ ਜ਼ਿੰਦਗੀ ਦੀ ਰਵਾਨਗੀ ਦਾ ਪ੍ਰਤੀਕ ਹਨਮਨੁੱਖ ਇਸ ਕਾਇਨਾਤ ਦਾ ਉੱਤਮ ਜੀਵ ਹੈ, ਜਿਸ ਨੇ ਕੁਦਰਤੀ ਰਹੱਸਾਂ ਦੀ ਥਾਹ ਪਾਉਣ ਲਈ ਲਗਾਤਾਰ ਸੰਘਰਸ਼ ਕੀਤਾਮਨੁੱਖੀ ਵਿਕਾਸ ਲਈ ਤਾਂ ਇਸਦੀਆਂ ਖੋਜਾਂ ਕਾਰਗਰ ਸਾਬਤ ਹੋਈਆਂ, ਪਰ ਮਨੁੱਖੀ ਵਿਨਾਸ ਦੀਆਂ ਖੋਜਾਂ ਨੇ ਇਸ ਧਰਤੀ ਨੂੰ ਬੰਜਰ ਤੇ ਲਹੂ ਲੁਹਾਣ ਕੀਤਾਚੰਗੀ ਵਿਚਾਰਧਾਰਾ, ਵਿਕਾਸ ਤੇ ਵਿਨਾਸ਼ ਨਾਲੋ ਨਾਲ ਚੱਲਦਾ ਰਿਹਾ ਮਹਾਪੁਰਸ਼ਾਂ ਮਾਨਵਵਾਦੀ ਸੋਚ ਦਾ ਪ੍ਰਸਾਰ ਕਰਕੇ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਵਿਗਿਆਨਕ ਖੋਜਾਂ ਨੇ ਧਰਤੀ ਵਿੱਚੋਂ ਮਨੁੱਖੀ ਖੁਰਾਕ ਤੇ ਹੋਰ ਸੁਖ-ਸਹੂਲਤਾਂ ਪੈਦਾ ਕੀਤੀਆਂਦੂਜੇ ਪਾਸੇ ਹਮਲਾਵਰ ਤਲਵਾਰਾਂ ਤੇ ਨੇਜਿਆਂ ਨਾਲ ਮਾਨਵਤਾ ਦਾ ਘਾਣ ਕਰਦੇ ਆਪਣੇ ਸਾਮਰਾਜ ਦੀਆਂ ਹੱਦਾਂ ਵਧਾਉਣ ਲਈ ਅੱਗੇ ਹੀ ਅੱਗੇ ਵਧਦੇ ਜਾਂਦੇਫਿਰ ਬਰੂਦ ਦੀ ਖੋਜ ਹੋਣ ਤੋਂ ਬਾਅਦ ਪਲਾਂ ਵਿੱਚ ਹੀ ਮਨੁੱਖੀ ਵਸੇਬਾ ਨੇਸਤੋਨਾਬੂਦ ਹੋਣ ਲੱਗਾਅਜੋਕਾ ਸਮਾਂ ਤਾਨਾਸ਼ਾਹੀ ਤੇ ਪੂੰਜੀਵਾਦ ਦਾ ਹੈਇਹ ਦੋਨੋਂ ਮਿਲ ਮਨੁੱਖੀ ਸਰਮਾਏ ’ਤੇ ਕਾਬਜ਼ ਹੋਣ ਲਈ ਹਰਿਆਵਲ ਜ਼ਮੀਨ ਨੂੰ ਬੰਜਰ ਬਣਾ ਦਿੰਦੇ ਹਨਧਰਤੀ ਦੇ ਬਹੁਤ ਸਾਰੇ ਮੁਲਕਾਂ ਦੀਆਂ ਉਦਾਹਰਨਾਂ ਹਨ, ਜਿਨ੍ਹਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਅਸ਼ਿਆਨੇ ਹੈਵਾਨ ਮਨੁੱਖ ਦੀ ਕਰੂਰਤਾ ਦੀ ਭੇਟ ਚੜ੍ਹੇਇੱਥੇ ਕੇਵਲ ਅਸੀਂ ਫਲਸਤੀਨ ਦੀ ਗੱਲ ਕਰਾਂਗੇ ਜਿਸਦੀ ਜ਼ਮੀਨ ਸਦੀਆਂ ਤੋਂ ਲਹੂ ਨਾਲ ਸਿੰਜੀ ਜਾਂਦੀ ਰਹੀ ਹੈ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰਲਾਲ ਨਹਿਰੂ ਦੀ ਪ੍ਰਸਿੱਧ ਪੁਸਤਕ ‘ਵਿਸ਼ਵ ਇਤਿਹਾਸ ਦੀ ਝਲਕਪੜ੍ਹਦਿਆਂ ਪਤਾ ਲਗਦਾ ਹੈ ਕਿ ਫਲਸਤੀਨ ਵਿੱਚ ਹੋਏ ਧਰਮ ਯੁੱਧ ਵਿੱਚ ਲੱਖਾਂ ਮੁਸਲਮਾਨਾਂ ਅਤੇ ਈਸਾਈਆਂ ਨੂੰ ਮੁਸੀਬਤਾਂ ਝੱਲਣੀਆਂ ਪਈਆਂ1095 ਈਸਵੀ ਵਿੱਚ ਈਸਾਈਆਂ ਅਤੇ ਮੁਸਲਮਾਨਾਂ ਵਿਚਕਾਰ ਹੋਏ ਧਰਮ ਯੁੱਧ ਨੂੰ ‘ਪਵਿੱਤਰ ਜੰਗ’ ਦਾ ਨਾਂ ਦਿੱਤਾ ਜਾਂਦਾ ਹੈ ਜਾਂ ਇਸ ਨੂੰ ਸਲੀਬ ਯੁੱਧ ਵੀ ਕਿਹਾ ਜਾਂਦਾ ਹੈਇਸ ਯੁੱਧ ਵਿੱਚ ਬਹੁਤ ਸਾਰੀਆਂ ਮੌਤਾਂ ਹੋਣ ਕਾਰਨ ਫਲਸਤੀਨ ਦੀ ਜ਼ਮੀਨ ਲਹੂ-ਲੁਹਾਣ ਹੋ ਗਈਧਰਮ ਦੇ ਨਾਂ ’ਤੇ ਇਹ ਲਹੂ ਰਾਜਨੀਤਕ ਸਾਜ਼ਿਸ਼ਾਂ ਕਾਰਨ ਵਹਾਇਆ ਗਿਆਪੁਨਰ ਜਾਗ੍ਰਿਤੀ ਸਮੇਂ ਦੌਰਾਨ ਫਲੋਰੈਂਸ ਦਾ ਰਹਿਣ ਵਾਲਾ ਮੈਕਾਵਿੱਲੀ, ਜੋ ਕਿ ਇੱਕ ਸਧਾਰਨ ਸਿਆਸਤਦਾਨ ਸੀ, ਆਪਣੀ ‘ਪ੍ਰਿੰਸਨਾਂ ਦੀ ਪੁਸਤਕ ਵਿੱਚ ਆਖਦਾ ਹੈ, ‘ਸਰਕਾਰ ਲਈ ਧਰਮ ਦੀ ਲੋੜ ਹੈਇਹ ਇਸ ਕਰਕੇ ਨਹੀਂ ਕਿ ਜਨਤਾ ਚੰਗੇ ਆਚਰਣ ਵਾਲੀ ਬਣੇ, ਸਗੋਂ ਇਸ ਨਾਲ ਰਾਜ ਕਾਇਮ ਰੱਖਣ ਵਿੱਚ ਸਹਾਇਤਾ ਮਿਲਦੀ ਹੈ’ ਇਸ ਲਈ ਸਿਆਸਤਦਾਨ ਧਰਮ ਦੇ ਨਾਂ ’ਤੇ ਲੋਕਾਂ ਵਿੱਚ ਵੰਡੀਆਂ ਪਾ ਕੇ ਕਈ ਵਾਰ ਸਧਾਰਨ ਲੋਕਾਂ ਦਾ ਲਹੂ ਵਹਾਉਂਦੇ ਰਹੇ ਹਨਉਸ ਸਮੇਂ ਯੂਰਪ ਦੇ ਰੋਮ ਸਾਮਰਾਜ ਵੱਲੋਂ ਈਸਾਈ ਧਰਮ ਦੇ ਲੋਕਾਂ ਵਿੱਚ ਜੋਰੋਸ਼ਲਮ ਨੂੰ ਮੁਸਲਮਾਨ ਕਾਫ਼ਰਾਂ ਤੋਂ ਆਜ਼ਾਦ ਕਰਵਾਉਣ ਦੀ ਭਾਵਨਾ ਪੈਦਾ ਕੀਤੀ ਗਈ ਅਤੇ ਲੋਕ ਭਾਵੁਕ ਹੋ ਕੇ ਮਰਨ-ਮਿਟਣ ਲਈ ਤਿਆਰ ਹੋ ਗਏਦਰਅਸਲ ਜੋਰੋਸ਼ਲਮ ਪ੍ਰਭੂ ਈਸਾ ਮਸੀਹ ਦਾ ਪਵਿੱਤਰ ਅਸਥਾਨ ਹੈ, ਜਿੱਥੇ ਉਨ੍ਹਾਂ ਨੂੰ ਸਲੀਬ ’ਤੇ ਚੜ੍ਹਾ ਕੇ ਸ਼ਹੀਦ ਕਰਨ ਤੋਂ ਬਾਅਦ ਦਫਨਾਇਆ ਗਿਆ ਸੀਇੱਥੇ ਈਸਾਈ ਲੋਕ ਆਪਣਾ ਹੱਕ ਸਮਝਦੇ ਸਨ ਅਤੇ ਫਲਸਤੀਨ ਮੁਸਲਿਮ ਰਾਜ ਅਧੀਨ ਸੀਇਸ ਲਈ ਈਸਾਈ ਧਰਮ ਦੇ ਲੋਕ ਜੋਰੋਸ਼ਲਮ ਨੂੰ ਆਜ਼ਾਦ ਕਰਵਾਉਣ ਲਈ ਧਰਮ ਦੇ ਨਾਂ ’ਤੇ ਕੁਰਬਾਨ ਹੋਣ ਨੂੰ ਪਵਿੱਤਰ ਕਾਰਜ ਸਮਝਣ ਲੱਗੇਕਹਿੰਦੇ ਹਨ ਉਸ ਸਮੇਂ ਜੋਰੋਸ਼ਲਮ ਦੀ ਜ਼ਮੀਨ ਲਹੂ ਨਾਲ ਸਿੰਜੀ ਗਈਲੋਕਾਂ ਵਿਚਕਾਰ ਅੰਨ੍ਹੀ ਕੱਟ-ਵੱਢ ਹੋਈ ਅਤੇ ਇੱਕ ਹਫਤੇ ਵਿੱਚ ਬੇਸ਼ੁਮਾਰ ਲੋਕ ਕਤਲ ਕੀਤੇ ਗਏਅੱਖੀਂ ਵੇਖਣ ਵਾਲਿਆਂ ਵਿੱਚੋਂ ਇੱਕ ਫਰਾਂਸੀਸੀ ਲੇਖਕ ਨੇ ਲਿਖਿਆ ਹੈ, ‘ਮਸਜਿਦ ਦੀ ਡਿਊਢੀ ਵਿੱਚ ਗੋਡੇ-ਗੋਡੇ ਲਹੁ ਸੀਇਹ ਘੋੜਿਆਂ ਦੀਆਂ ਲਗਾਮਾਂ ਨੂੰ ਛੂੰਹਦਾ ਸੀ।’ ਇਹ ਗੱਲ ਵਧਾ ਚੜ੍ਹਾ ਕੇ ਵੀ ਦੱਸੀ ਹੋ ਸਕਦੀ ਹੈ, ਪਰ ਇਹ ਗੱਲ ਤਾਂ ਸੱਚ ਹੈ ਕਿ ਫਲਸਤੀਨ ਵਿੱਚ ਮਾਨਵਤਾ ਉੱਤੇ ਬੇਇੰਤਹਾ ਜ਼ੁਲਮ ਕੀਤਾ ਗਿਆ

ਅੱਜ ਦੇ ਵਧੇਰੇ ਸਭਿਆ ਤੇ ਸੁਲਝੇ ਹੋਏ ਸਮਾਜ ਵਿੱਚ ਵੀ ਜ਼ੁਲਮ ਦੀਆਂ ਖੌਫ਼ਨਾਕ ਮਿਸਾਲਾਂ ਘੱਟ ਨਹੀਂ ਹਨਮਨੁੱਖਤਾ ਦੀ ਹੰਕਾਰੀ ਤੇ ਤੰਗ ਸੋਚ ਕਾਰਨ ਉਸ ਵਿੱਚ ਪੁਰਾਣਾ ਜੰਗਲੀਪੁਣਾ ਉੱਭਰ ਆਉਂਦਾ ਹੈ ਅਤੇ ਲੋਕਾਂ ਨੂੰ ਤਬਾਹ ਕਰਨ ਦਾ ਜਨੂੰਨ ਸਵਾਰ ਹੋ ਜਾਂਦਾ ਹੈਇਸ ਕਾਰਨ ਫਲਸਤੀਨ ਦੀ ਜ਼ਮੀਨ ਅੱਜ ਵੀ ਲਹੂ ਨਾਲ ਭਿੱਜੀ ਪਈ ਹੈਪਿਛਲੇ ਲਗਭਗ ਪੰਦਰਾਂ ਮਹੀਨਿਆਂ ਤੋਂ ਇਹ ਧਰਤੀ ਖੂਨ ਨਾਲ ਲਥਪਥ ਹੋ ਰਹੀ ਹੈ, ਜਿਸ ’ਤੇ ਹੁਣੇ-ਹੁਣੇ ਰੋਕ ਲੱਗੀ ਹੈ। ਪਰ ਕਿੰਨੇ ਕੁ ਚਿਰ ਲਈ? ਇਸ ਬਾਰੇ ਕੁਝ ਪਤਾ ਨਹੀਂ

ਅਕਤੂਬਰ 2023 ਤੋਂ ਹਮਾਸ ਵੱਲੋਂ 251 ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾਏ ਜਾਣ ਕਾਰਨ ਸ਼ੁਰੂ ਹੋਈ ਹਥਿਆਰਬੰਦ ਜੰਗ ਨੇ ਇਜ਼ਰਾਈਲ ਦੀ ਤਾਨਾਸ਼ਾਹੀ ਸਰਕਾਰ ਦਾ ਕਰੂਪ ਚਿਹਰਾ ਸਾਹਮਣੇ ਲਿਆ ਦਿੱਤਾ ਹੈਸਭ ਤੋਂ ਵੱਧ ਨੁਕਸਾਨ ਫਲਸਤੀਨ ਨੂੰ ਝੱਲਣਾ ਪਿਆਜਿਵੇਂ ਇਜ਼ਰਾਈਲ ਪਹਿਲਾਂ ਹੀ ਮੌਕੇ ਦੀ ਭਾਲ ਕਰ ਰਿਹਾ ਸੀ, ਤਾਂ ਜੋ ਫਲਸਤੀਨ ਦੀ ਜ਼ਮੀਨ ਹੜੱਪ ਕੇ ਫਲਸਤੀਨ ਵਾਸੀਆਂ ਨੂੰ ਬਾਹਰ ਕੱਢਿਆ ਜਾ ਸਕੇਹਮਾਸ ਨੇ ਉਸ ਨੂੰ ਇਹ ਮੌਕਾ ਪਰੋਸ ਦਿੱਤਾ, ਜਿਸਦਾ ਨਤੀਜਾ 46700 ਦੇ ਲਗਭਗ ਫਲਸਤੀਨੀ ਮੌਤ ਦੇ ਮੂੰਹ ਵਿੱਚ ਚਲੇ ਗਏਇਜ਼ਰਾਈਲ ਦੇ ਦੋ ਹਜ਼ਾਰ ਤਕ ਨਾਗਰਿਕ ਮਾਰੇ ਗਏਇਸ ਖੂਨੀ ਜੰਗ ਵਿੱਚ 11 ਹਜ਼ਾਰ ਫਲਸਤੀਨੀ ਅਤੇ 13500 ਇਜ਼ਰਾਈਲ ਵਾਸੀ ਜਖ਼ਮੀ ਹੋਏਲੋਕਾਂ ਵੱਲੋਂ ਖੂਨ-ਪਸੀਨੇ ਨਾਲ ਬਣਾਏ ਆਸ਼ਿਆਨੇ ਬੰਬਾਰੀ ਕਾਰਨ ਮਲਬੇ ਦੇ ਢੇਰਾਂ ਵਿੱਚ ਬਦਲ ਗਏਮਾਂ-ਬਾਪ ਦੀਆਂ ਲਾਸ਼ਾਂ ਕੋਲ ਵਿਲਕਦੇ ਬੱਚੇ, ਆਪਣੇ ਮਾਸੂਮਾਂ ਦੇ ਲਾਸ਼ ਬਣੇ ਸਰੀਰਾਂ ਨੂੰ ਚੁੱਕ ਕੇ ਲਿਜਾਂਦੇ ਲੋਕ, ਮਨੁੱਖੀ ਮਾਸ ਦੀਆਂ ਖਿਲਰੀਆਂ ਬੋਟੀਆਂ ਅਤੇ ਬੇਸਹਾਰਾ ਹੋਏ ਲੋਕ, ਅਜੋਕੀ ਵਿਕਸਿਤ ਸਭਿਅਤਾ ਦੀਆਂ ਘਿਨੌਣੀਆਂ ਤਸਵੀਰਾਂ ਹਨ, ਜੋ ਸਾਡੀ ਅੱਜ ਦੀ ਵਿਕਸਿਤ ਦੁਨੀਆਂ ਦਾ ਕਰੂਪ ਚਿਹਰਾ ਪੇਸ਼ ਕਰਦੀਆਂ ਹਨਹੁਣ ਇੱਕ ਵਾਰ ਦੋਹਾਂ ਦੇਸ਼ਾਂ ਦੇ ਬੰਧਕਾਂ ਨੂੰ ਛੱਡਣ ’ਤੇ ਸਹਿਮਤੀ ਹੋਣ ਕਾਰਨ ਜੰਗਬੰਦੀ ਹੋ ਚੁੱਕੀ ਹੈ, ਜੋ ਕਿ ਸਭ ਲਈ ਧਰਵਾਸ ਵਾਲੀ ਖਬਰ ਹੈਫਿਰ ਵੀ ਸਰਮਾਏਦਾਰੀ ਤੇ ਸਾਮਰਾਜਵਾਦੀ ਸੋਚ ਦੇ ਲਹੂ ਲਿਬੜੇ ਹੱਥਾਂ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਲਾਲਚੀ ਬਿਰਤੀ ਆਪਣੀ ਭੁੱਖ ਮਨੁੱਖਤਾ ਦਾ ਉਜਾੜਾ ਕਰਕੇ ਮਿਟਾਉਂਦੀ ਹੈਪੂੰਜੀਵਾਦੀ ਸੰਸਾਰ ਮਾਨਵਤਾ ਨੂੰ ਸਦਮੇ ਦੇ ਕੇ ਲੁੱਟਮਾਰ ਦਾ ਢੰਗ ਕਦੇ ਵੀ ਗਵਾਉਂਦਾ ਨਹੀਂ, ਉਹ ਚਾਹੇ ਜੰਗ ਦੇ ਰੂਪ ਵਿੱਚ ਹੋਵੇ, ਭਾਵੇਂ ਮਹਾਂਮਾਰੀ ਦੇ ਰੂਪ ਵਿੱਚ!

ਜੰਗਾਂ ਦਾ ਇਹ ਦੌਰ ਖਤਮ ਹੋਣਾ ਚਾਹੀਦਾ ਹੈਇਜ਼ਰਾਈਲ-ਫਲਸਤੀਨ ਜੰਗ ਕਾਰਨ ਜੋ ਉਜਾੜਾ ਬੇਦੋਸ਼ੇ ਲੋਕਾਂ ਦਾ ਹੋਇਆ, ਉਸ ਦੀ ਭਰਪਾਈ ਕੌਣ ਕਰੇਗਾ? ਹੱਸਦੇ-ਵਸਦੇ ਘਰ ਕੀਰਨਿਆਂ ਵਿੱਚ ਬਦਲ ਗਏ, ਜਿਊਂਦੇ ਰਹਿ ਗਏ ਲੋਕਾਂ ਲਈ ਇਕੱਲਤਾ ਕਿਸੇ ਸਰਾਪ ਤੋਂ ਘੱਟ ਨਹੀਂਉਹ ਲੋਕ ਆਪਣਾ ਕਾਰੋਬਾਰ ਗਵਾ ਚੁੱਕੇ ਹਨ ਅਤੇ ਮਿਹਨਤ ਦੀ ਕਮਾਈ ਜੰਗ ਨੇ ਸਵਾਹ ਕਰ ਦਿੱਤੀ ਹੈਜੀਵਨ ਦੀ ਸ਼ੁਰੂਆਤ ਉਨ੍ਹਾਂ ਨੂੰ ਦੁਬਾਰਾ ਕਰਨੀ ਪਵੇਗੀ ਉਨ੍ਹਾਂ ਨੂੰ ਕੰਮਕਾਰ ਦੁਬਾਰਾ ਲੱਭਣਾ ਪਵੇਗਾ ਅਤੇ ਘਰ ਬਣਾਉਣੇ ਪੈਣਗੇਇਹ ਠੀਕ ਹੈ ਕਿ ਜੀਵਨ ਦੁਬਾਰਾ ਉੱਠ ਪੈਂਦਾ ਹੈ, ਕਿਉਂਕਿ ਜ਼ਿੰਦਗੀ ਦੀ ਰਵਾਨਗੀ ਆਪਣੇ ਰਾਹ ਆਪ ਇਖਤਿਆਰ ਕਰ ਲੈਂਦੀ ਹੈਉਹ ਲੋਕ ਮਿਹਨਤ ਕਰ ਆਪਣੇ ਘਰਾਂ ਦੀ ਉਸਾਰੀ ਦੁਬਾਰਾ ਕਰ ਲੈਣਗੇ, ਪਰ ਉਹ ਘਰ ਉਨ੍ਹਾਂ ਲਈ ਕੇਵਲ ਇੱਕ ਮਕਾਨ ਤੋਂ ਵੱਧ ਕੁਝ ਨਹੀਂ ਹੋਣਗੇ, ਜਿਨ੍ਹਾਂ ਆਪਣਿਆਂ ਨੂੰ ਖੋਹਿਆ ਹੈਪਰਿਵਾਰ ਦੇ ਹਮੇਸ਼ਾ ਲਈ ਵਿਛੜ ਚੁੱਕੇ ਲੋਕ ਉਨ੍ਹਾਂ ਨੂੰ ਕਿਧਰੇ ਵੀ ਨਜ਼ਰ ਨਹੀਂ ਆਉਣਗੇਘਰ ਚਹਿਲ-ਪਹਿਲ ਤੇ ਕਿਲਕਾਰੀਆਂ ਤੋਂ ਸੱਖਣੇ ਹੋਣਗੇਦੂਸਰਾ, ਜੰਗ ਵਰਗੀ ਆਫ਼ਤ ਕਿਸ ਵੇਲੇ ਆਪਣੀ ਫੰਨ ਚੁੱਕ ਲਵੇ, ਕੀ ਪਤਾ?

ਫਿਰ ਵੀ ਜੀਵਨ ਵਹਿੰਦਾ ਪਾਣੀ ਹੈਦੁੱਖ-ਸੁਖ, ਘਾਟਾ-ਵਾਧਾ, ਕੁਦਰਤੀ ਆਫ਼ਤਾਂ ਅਤੇ ਮਨੁੱਖੀ ਵਹਿਸ਼ੀਆਨਾ ਕਾਰਵਾਈਆਂ ਜੀਵਨ ਦੀ ਸ਼ੁਰੂਆਤ ਤੋਂ ਹੀ ਚੱਲੀਆਂ ਆਉਂਦੀਆਂ ਹਨਅੱਜ ਅਸੀਂ ਸੱਭਿਅਤਾ ਪੱਖੋਂ ਉੱਚਾ ਮੁਕਾਮ ਹਾਸਲ ਕਰ ਰਹੇ ਹਾਂ ਪਰ ਅਸੱਭਿਆ ਸੋਚ ਵੀ ਨਾਲੋ ਨਾਲ ਚੱਲ ਰਹੀ ਹੈਇਹ ਅਸੱਭਿਆ ਅਤੇ ਵਹਿਸ਼ੀ ਸੋਚ ਖਤਮ ਹੋਣੀ ਚਾਹੀਦੀ ਹੈਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਧਰਤੀ ਸਭ ਦੀ ਸਾਂਝੀ ਹੈ, ਹਰੇਕ ਨੂੰ ਜਿਊਣ ’ਤੇ ਜ਼ਿੰਦਗੀ ਮਾਣਨ ਦਾ ਹੱਕ ਹੈਧਰਤੀ ਦਾ ਸਰਮਾਇਆ ਕਿਸੇ ਇੱਕ ਆਦਮੀ ਦੀ ਜਗੀਰ ਨਹੀਂ, ਇਸ ਲਈ ਧਰਤੀ ਨੂੰ ਹਰੀ-ਭਰੀ ਅਤੇ ਰਹਿਣਯੋਗ ਬਣਾਉਣ ਲਈ ਦੇਸ਼ਾਂ ਵਿੱਚ ਆਪਸੀ ਦੁਸ਼ਮਣੀ ਖਤਮ ਹੋਣੀ ਚਾਹੀਦੀ ਹੈਜੇਕਰ ਅਸੀਂ ਕਿਸੇ ਘਰ ਅੱਗ ਲਾਉਂਦੇ ਹਾਂ ਤਾਂ ਉਸ ਦਾ ਸੇਕ ਸਾਡੇ ਘਰ ਵੀ ਪਹੁੰਚਣਾ ਹੈਮਨੁੱਖ ਇਸ ਧਰਤੀ ਦਾ ਉੱਤਮ ਪ੍ਰਾਣੀ ਹੈਸੱਭਿਆ ਸੋਚ ਹੀ ਸੰਸਾਰ ਨੂੰ ਖੁਸ਼ਹਾਲ ਰੱਖ ਸਕਦੀ ਹੈ, ਇਸ ਲਈ ਜੰਗਾਂ-ਯੁੱਧਾਂ ਵਾਲੀ ਸੋਚ ਖਤਮ ਕਰਕੇ ਮਾਨਵਤਾ ਦੀ ਭਲਾਈ ਵਾਲੇ ਕਾਰਜਾਂ ਨੂੰ ਵੱਧ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author