HarnandSBhullar7ਜੇਕਰ ਅਸੀਂ ਅੱਜ ਦੇਸ਼ ਨੂੰ ਵਿਕਾਸ ਦੇ ਰਸਤੇ ਉੱਤੇ ਤੋਰਨਾ ਚਾਹੁੰਦੇ ਹਾਂ ਅਤੇ ...
(25 ਫਰਵਰੀ 2020)

 

ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਲਗਾਤਾਰ ਤੀਸਰੀ ਵਾਰ ਸਰਕਾਰ ਬਣਾ ਕੇ ਇਤਿਹਾਸ ਰਚ ਦਿੱਤਾ ਹੈਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 67 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ ਜਦੋਂਕਿ ਇਸ ਵਾਰ ਉਸ ਨੂੰ 62 ਸੀਟਾਂ ਮਿਲੀਆਂ ਹਨਜੇਕਰ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਚੋਣਾਂ ਦਾ ਮੁਕਾਬਲਾ ਵੇਖੀਏ ਤਾਂ ਉਸ ਹਿਸਾਬ ਨਾਲ ਆਮ ਆਦਮੀ ਪਾਰਟੀ ਦੀ ਜਿੱਤ ਪਿਛਲੀ ਜਿੱਤ ਨਾਲੋਂ ਵੀ ਵੱਧ ਪ੍ਰਭਾਵਸ਼ਾਲੀ ਹੈ ਕਿਉਂਕਿ ਭਾਜਪਾ ਸਰਕਾਰ ਨੇ ਆਪਣੇ 200 ਤੋਂ ਵੱਧ ਸਾਂਸਦ, ਆਪਣੇ ਰਾਜ ਸਰਕਾਰਾਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਖ਼ੁਦ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਰੈਲੀਆਂ ਕੀਤੀਆਂਇਸ ਤੋਂ ਇਲਾਵਾ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸੰਬੰਧਤ ਸੰਗਠਨ ਵੀ ਚੋਣ ਪ੍ਰਚਾਰ ਵਿੱਚ ਸਰਗਰਮ ਰਹੇਆਪਣੀ ਆਦਤ ਮੁਤਾਬਕ ਭਾਜਪਾ ਨੇ ਫਿਰਕੂ ਅਧਾਰ ਉੱਤੇ ਵੰਡ ਕਰਨ ਵਾਲੇ ਰਾਜਨੀਤਿਕ ਪ੍ਰਚਾਰ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀਦਿੱਲੀ ਚੋਣਾਂ ਵਿੱਚ ਭਾਜਪਾ ਨੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣੇ ਸ਼ਾਹੀਨ ਬਾਗ ਨੂੰ ਮੁੱਦਾ ਬਣਾ ਕੇ ਨਫਰਤ ਭਰਿਆ ਪ੍ਰਚਾਰ ਕੀਤਾਸ਼ਾਹੀਨ ਬਾਗ਼ ਵਿੱਚ ਬਜ਼ੁਰਗ ਮਹਿਲਾਵਾਂ, ਨੌਜਵਾਨ ਲੜਕੇ-ਲੜਕੀਆਂ, ਬੱਚੇ ਅਤੇ ਹੋਰ ਸੂਝਵਾਨ ਲੋਕ ਸਰਕਾਰ ਦੁਆਰਾ ਲੋਕਾਂ ਉੱਤੇ ਜਬਰਦਸਤੀ ਥੋਪੇ ਜਾ ਰਹੇ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ, ਕੌਮੀ ਅਬਾਦੀ ਰਜਿਸਟਰ ਆਦਿ ਦਾ ਵਿਰੋਧ ਕਰ ਰਹੇ ਹਨ, ਜਿਸ ਵਿੱਚ ਹਿੰਦੂ, ਮੁਸਲਿਮ, ਸਿੱਖ, ਇਸਾਈ, ਦਲਿਤ ਆਦਿ ਸਭ ਰਲ-ਮਿਲ ਕੇ ਧਰਨੇ ਉੱਤੇ ਬੈਠੇ ਹਨ

ਭਾਜਪਾ ਦੇ ਮੰਤਰੀਆਂ ਨੇ ਆਪਣੇ ਚੋਣ ਪ੍ਰਚਾਰ ਵਿੱਚ ਸ਼ਾਹੀਨ ਬਾਗ ਉੱਤੇ ਬੈਠੇ ਮੁਜ਼ਾਹਰਾਕਾਰੀਆਂ ਨੂੰ ਦੇਸ਼ ਦੇ ਗਦਾਰ ਕਹਿ ਕੇ ਉਨ੍ਹਾਂ ਨੂੰ ਗੋਲੀ ਮਾਰਨ ਤੱਕ ਦਾ ਪ੍ਰਚਾਰ ਕੀਤਾ ਇਸਦੇ ਅਸਰ ਹੇਠ ਸ਼ਾਹੀਨ ਬਾਗ ਦੀ ਸਟੇਜ ਉੱਤੇ ਇੱਕ ਆਦਮੀ ਪਿਸਤੌਲ ਲੈ ਕੇ ਚੜ੍ਹ ਗਿਆ ਤੇ ਮਾਰਨ ਦੀ ਧਮਕੀ ਦੇਣ ਲੱਗਾ

ਇਸ ਤੋਂ ਬਾਅਦ ਦੂਜੀ ਘਟਨਾ ਵਿੱਚ ਮੁਜ਼ਾਹਰਾ ਕਰ ਰਹੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਉੱਤੇ ਇੱਕ ਆਦਮੀ ਵੱਲੋਂ ਸਾਹਮਣੇ ਹੋ ਕੇ ਗੋਲੀ ਚਲਾਈ ਗਈ ਜਿਸ ਕਾਰਨ ਇੱਕ ਵਿਦਿਆਰਥੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਪ੍ਰੰਤੂ ਪੁਲਿਸ ਮੂਕ ਦਰਸ਼ਕ ਬਣੀ ਰਹੀਪ੍ਰਚਾਰ ਵਿੱਚ ਭਾਜਪਾ ਦੇ ਮੰਤਰੀਆਂ ਨੇ ਜ਼ਹਿਰੀਲੇ ਪ੍ਰਚਾਰ ਨੂੰ ਜਾਰੀ ਰੱਖਦਿਆਂ ਹੋਇਆਂ ਸ਼ਾਹੀਨ ਬਾਗ ਦੇ ਮੁਜ਼ਾਹਰਾਕਾਰੀਆਂ ਨੂੰ ਬਲਾਤਕਾਰੀ, ਪਾਕਿਸਤਾਨ ਪੱਖੀ, ਦੇਸ਼ ਧ੍ਰੋਹੀ ਆਦਿ ਦੇ ਨਾਂ ਨਾਲ ਪ੍ਰਚਾਰਿਆ ਇੱਥੋਂ ਤਕ ਕਿ ਆਮ ਆਦਮੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਤੰਕਵਾਦੀ ਤੱਕ ਕਹਿ ਦਿੱਤਾ ਗਿਆ

ਉਪਰੋਕਤ ਫਿਰਕੂ ਅਤੇ ਵੰਡਪਾਊ ਰਾਜਨੀਤਿਕ ਪ੍ਰਚਾਰ ਅਤੇ ਆਪਣੀ ਸਾਰੀ ਕੇਂਦਰੀ ਤਾਕਤ ਲਗਾਉਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ 62 ਸੀਟਾਂ ਉੱਤੇ ਜਿੱਤ ਪ੍ਰਾਪਤ ਕਰਕੇ ਭਾਜਪਾ ਦੇ ਵੰਡਪਾਊ ਏਜੰਡੇ ਨੂੰ ਪਛਾੜਿਆਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਮ ਆਦਮੀ ਦੀ ਜਿੱਤ ਪਿਛਲੀ ਜਿੱਤ ਨਾਲੋਂ ਵੀ ਕਿਤੇ ਵਧ ਪ੍ਰਭਾਵਸ਼ਾਲੀ ਸਾਬਤ ਹੋਈਦਰਅਸਲ ਦਿੱਲੀ ਦੇ ਵੋਟਰਾਂ ਨੇ ਨਫ਼ਰਤ ਭਰੀ ਰਾਜਨੀਤੀ ਨੂੰ ਨਕਾਰ ਕੇ ਤੇ ਵਿਕਾਸਪੱਖੀ ਰਾਜਨੀਤੀ ਨੂੰ ਤਰਜੀਹ ਦੇ ਕੇ ਦੇਸ਼ ਨੂੰ ਰਾਜਨੀਤਕ ਬਦਲਾਅ ਦਾ ਸੰਦੇਸ਼ ਦਿੱਤਾ ਹੈਆਪਣੇ ਪਿਛਲੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਕੇਜਰੀਵਾਲ ਸਰਕਾਰ ਨੇ ਸਿਹਤ ਅਤੇ ਸਿੱਖਿਆ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ, ਜਿਸ ਕਾਰਨ ਲੋਕਾਂ ਨੂੰ ਸਸਤਾ ਇਲਾਜ ਅਤੇ ਸਿੱਖਿਆ ਪ੍ਰਾਪਤ ਹੋਈ ਇਸ ਤੋਂ ਇਲਾਵਾ ਉਸ ਦੀ ਸਰਕਾਰ ਨੇ ਲੋਕਾਂ ਨੂੰ ਹਰ ਸਥਾਨ ਉੱਤੇ 24 ਘੰਟੇ ਬਿਜਲੀ ਅਤੇ ਪਾਣੀ ਮੁਫ਼ਤ ਮੁਹੱਈਆ ਕਰਵਾਇਆ ਮਹਿਲਾਵਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ ਉਨ੍ਹਾਂ ਲਈ ਸਾਰੇ ਸ਼ਹਿਰ ਵਿੱਚ ਬਿਨਾਂ ਕਿਰਾਏ ਦੇ ਸਫਰ ਦਾ ਪ੍ਰਬੰਧ ਕੀਤਾਸੁਰੱਖਿਆ ਲਈ ਹਰ ਸਥਾਨ ਉੱਤੇ ਸੀਸੀਟੀਵੀ ਕੈਮਰੇ ਲਗਾਉਣ ਅਤੇ ਬੱਸਾਂ ਤੇ ਮੇਟਰੋ ਵਿੱਚ ਪੁਲਿਸ ਦੀ ਤੈਨਾਤੀ ਕਰਨਾ ਆਦਿ ਸ਼ਾਮਲ ਹੈ

ਕੇਜਰੀਵਾਲ ਸਰਕਾਰ ਨੇ ਆਪਣੇ ਸਮੇਂ ਦੌਰਾਨ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪ੍ਰਦਾਨ ਕਰਵਾਇਆ, ਜਿਸ ਨਾਲ ਆਮ ਆਦਮੀ ਦੀ ਹੋਣੀ ਵਿੱਚ ਬਦਲਾਅ ਆਇਆਦਿੱਲੀ ਦੀ ਜਿੱਤ ਨੇ ਸਾਰੇ ਦੇਸ਼ ਵਿੱਚ ਰਾਜਨੀਤਕ ਬਦਲਾਵ ਦੀ ਚਰਚਾ ਛੇੜ ਦਿੱਤੀ ਹੈਅੱਜ ਹਰ ਸੂਝਵਾਨ ਵਿਅਕਤੀ ਧਰਮ, ਜਾਤ, ਨਸਲੀ ਭੇਦ-ਭਾਵ, ਅੰਧ-ਰਾਸ਼ਟਰਵਾਦ, ਨਫ਼ਰਤ ਭਰੀ ਰਾਜਨੀਤੀ ਆਦਿ ਵਰਗੀ ਵੰਡਪਾਊ ਸਿਆਸਤ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈਉਹ ਸਰਕਾਰਾਂ ਕੋਲੋਂ ਆਪਣੀ ਬੁਨਿਆਦੀ ਹੱਕ ਚਾਹੁੰਦਾ ਹੈਦਹਾਕਿਆਂ ਤੋਂ ਰਾਜਨੀਤਿਕ ਲੋਕ ਚੋਣਾਂ ਦੌਰਾਨ ਲੋਕ ਲੁਭਾਵਣੇ ਵਾਅਦੇ ਕਰਕੇ ਵੋਟਾਂ ਬਟੋਰਦੇ ਹਨਲੋਕਾਂ ਨੂੰ ਬੁਨਿਆਦੀ ਹੱਕਾਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੈਰਾਤਾਂ ਵੰਡੀਆਂ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਮੁਫ਼ਤਖੋਰੀ ਦੀ ਆਦਤ ਪਾ ਦਿੱਤੀ ਜਾਂਦੀ ਹੈਜੇਕਰ ਲੋਕਾਂ ਨੂੰ ਇਨ੍ਹਾਂ ਮੁਫ਼ਤ ਸਹੂਲਤਾਂ ਦੀ ਥਾਂ ਮਿਹਨਤ ਦਾ ਸਹੀ ਮੁੱਲ ਪ੍ਰਾਪਤ ਹੋਵੇ ਤਾਂ ਉਨ੍ਹਾਂ ਨੂੰ ਅਜਿਹੀਆਂ ਖੈਰਾਤਾਂ ਦੀ ਲੋੜ ਨਹੀਂ ਰਹੇਗੀ

ਅਜਿਹੀ ਲੋਕ-ਵਿਰੋਧੀ ਸਿਆਸਤ ਕਾਰਨ ਅੱਜ ਦੇਸ਼ ਵਿੱਚ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ ਵਾਤਾਵਰਨ ਪ੍ਰਦੂਸ਼ਿਤ ਹੋ ਚੁੱਕਾ ਹੈ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਆਏ ਦਿਨ ਲਗਾਤਾਰ ਵਧ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਪੈਦਾਵਾਰ ਅਤੇ ਮਿਹਨਤ ਦਾ ਸਾਰਥਕ ਮੁੱਲ ਨਹੀਂ ਮਿਲ ਰਿਹਾ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਗਰੀਬੀ ਕਾਰਨ ਲੋਕ ਭੁੱਖੇ ਮਰਦੇ ਹਨ, ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਰੱਖਿਆ ਹੈ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਕਾਰੋਬਾਰ ਖ਼ਤਮ ਹੋ ਚੁੱਕਾ ਹੈ ਨੌਜਵਾਨਾਂ ਵਿੱਚ ਨਸ਼ਾ ਅਤੇ ਗੈਂਗਵਾਰ ਵਧ ਰਹੇ ਹਨ ਭ੍ਰਿਸ਼ਟਾਚਾਰ ਦੇ ਵਧਣ ਕਾਰਨ ਸਰਕਾਰੀ ਦਫਤਰਾਂ ਵਿੱਚ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਨਿਆਂਪ੍ਰਣਾਲੀ ਨੂੰ ਵੀ ਅੱਜ ਖੋਰਾ ਲੱਗ ਚੁੱਕਾ ਹੈ, ਜਿਸ ਕਾਰਨ ਨਿਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ ਦੇਸ਼ ਦੀ ਅਰਥ-ਵਿਵਸਥਾ ਡਾਵਾਂਡੋਲ ਹੋ ਚੁੱਕੀ ਹੈ ਪ੍ਰੰਤੂ ਹਾਕਮ ਧਿਰਾਂ ਲੋਕਾਂ ਨੂੰ ਗੈਰ-ਸੰਵਿਧਾਨਕ ਕਾਨੂੰਨ ਬਣਾ ਕੇ ਉਨ੍ਹਾਂ ਵਿੱਚ ਉਲਝਾਈ ਰੱਖਣਾ ਚਾਹੁੰਦੀਆਂ ਹਨ

ਜੇਕਰ ਅਸੀਂ ਅੱਜ ਦੇਸ਼ ਨੂੰ ਵਿਕਾਸ ਦੇ ਰਸਤੇ ਉੱਤੇ ਤੋਰਨਾ ਚਾਹੁੰਦੇ ਹਾਂ ਅਤੇ ਆਮ ਆਦਮੀ ਦੀ ਹੋਣੀ ਵਿੱਚ ਬਦਲਾਵ ਚਾਹੁੰਦੇ ਹਾਂ, ਤਾਂ ਸਾਨੂੰ ਅਜਿਹੀ ਵੰਡਪਾਊ ਤੇ ਨਫਰਤ ਭਰੀ ਸਿਆਸਤ ਤੋਂ ਛੁਟਕਾਰਾ ਪਾਉਣਾ ਪਵੇਗਾਸਮਾਂ ਅੱਜ ਰਾਜਨੀਤਕ ਬਦਲਾਅ ਦੀ ਮੰਗ ਕਰਦਾ ਹੈ ਜਿਸ ਵਿੱਚ ਆਮ ਆਦਮੀ ਨੂੰ ਨਾ ਤਾਂ ਗਵਾਂਢੀ ਦੇਸ਼ ਨਾਲ ਜੰਗੀ ਮਾਹੌਲ ਪਸੰਦ ਹੈ, ਨਾ ਹੀ ਧਾਰਮਿਕ ਉਸਾਰੀਆਂ ਦੀ ਲੋੜ ਹੈ, ਨਾ ਹੀ ਜਾਤੀਵਾਦ ਦੇ ਨਸਲੀ ਭੇਦ-ਭਾਵ ਦੀ ਜ਼ਰੂਰਤ ਹੈ, ਨਾ ਹੀ ਅੰਧਰਾਸ਼ਟਰਵਾਦ ਦੀ ਹਨੇਰੀ ਦੀ ਲੋੜ ਮਹਿਸੂਸ ਹੁੰਦੀ ਹੈਅੱਜ ਦੇ ਨਾਗਰਿਕ ਨੂੰ ਸਾਫ਼ ਸੁਥਰੀ ਸਿਆਸਤ ਚਾਹੀਦੀ ਹੈ ਜਿਸ ਵਿੱਚ ਉਸ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਹੋਵੇ ਤਾਂ ਕਿ ਤੰਗੀਆਂ-ਤੁਰਸ਼ੀਆਂ ਤੋਂ ਛੁਟਕਾਰਾ ਪਾ ਕੇ ਉਹ ਸਵੈਮਾਣ ਭਰਿਆ ਜੀਵਨ ਜਿਉਂ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1956)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author