HarnandSBhullar7ਕਠਿਨ ਰਾਹਾਂ ਉੱਤੇ ਤੁਰਨ ਵਾਲਿਆਂ ਦਾ ਮੰਜ਼ਿਲ ਵੀ ਫੁੱਲਾਂ ਨਾਲ ਸਵਾਗਤ ...
(11 ਅਗਸਤ 2019)

 

ਅਮਰੀਕਾ ਦੇ ਮਸ਼ਹੂਰ ਲੇਖਕ ਨਿਪੋਲੀਅਨ ਹਿੱਲ ਕਹਿੰਦੇ ਹਨ ਕਿ “ਜੀਵਨ-ਰਾਹ ਹਮੇਸ਼ਾ ਸਿੱਧੇ ਅਤੇ ਪੱਧਰੇ ਨਹੀਂ ਹੁੰਦੇਇਨ੍ਹਾਂ ਵਿੱਚ ਔਖੀਆਂ ਘਾਟੀਆਂ ਅਤੇ ਦੁੱਖ ਭਰੀਆਂ ਮੰਜ਼ਲਾਂ ਵੀ ਆਉਂਦੀਆਂ ਹਨਜਿਸ ਢੰਗ ਨਾਲ ਅਸੀਂ ਇਨ੍ਹਾਂ ਦਾ ਟਾਕਰਾ ਕਰਦੇ ਹਾਂ, ਉਹ ਸਾਡੇ ਇਖ਼ਲਾਕ ਅਤੇ ਜੀਵਨ-ਸੁਖ ਉੱਤੇ ਆਪਣਾ ਪ੍ਰਭਾਵ ਪਾਉਂਦਾ ਹੈ

ਉਪਰੋਕਤ ਵਿਚਾਰ ਜ਼ਿੰਦਗੀ ਦੇ ਮੁਸ਼ਕਿਲਾਂ ਭਰੇ ਸਮੇਂ ਵਿੱਚ ਸਾਡਾ ਰਾਹ ਦਸੇਰਾ ਹਨਸਾਨੂੰ ਜ਼ਿੰਦਗੀ ਕੇਵਲ ਇੱਕ ਵਾਰ ਮਿਲਦੀ ਹੈ ਅਤੇ ਮੌਤ ਤੋਂ ਬਾਅਦ ਸਭ ਕੁਝ ਮਿੱਟੀ ਹੋ ਜਾਂਦਾ ਹੈਇਸ ਧਰਤੀ ਉੱਤੇ ਕੋਈ ਵੀ ਪ੍ਰਾਣੀ ਇੱਕ ਵਾਰ ਜੰਮਦਾ ਅਤੇ ਇੱਕ ਵਾਰ ਮਰਦਾ ਹੈਸਾਨੂੰ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਖੂਬ ਜੀਵੀਏ ਭਾਵੇਂ ਸਾਡਾ ਜੀਵਨ ਕਸ਼ਟਾਂ ਭਰਿਆ ਹੀ ਕਿਉਂ ਨਾ ਹੋਵੇਸੁਖ-ਦੁੱਖ ਜ਼ਿੰਦਗੀ ਦੇ ਨਾਲ ਚੱਲਦੇ ਹਨ ਇਸ ਲਈ ਸੰਪੂਰਨ ਇਨਸਾਨ ਓਹੀ ਹੁੰਦਾ ਹੈ ਜੋ ਮੁਸ਼ਕਿਲਾਂ ਭਰੇ ਸਮੇਂ ਵਿੱਚ ਵੀ ਨਾ ਹਾਰੇ

ਅੱਜ ਸਾਡੇ ਸਮਾਜ ਵਿੱਚ ਤੰਗੀਆਂ-ਤੁਰਸ਼ੀਆਂ, ਚਿੰਤਾਵਾਂ, ਘਰੇਲੂ ਕਲੇਸ਼, ਨਸ਼ੇ, ਇਮਤਿਹਾਨਾਂ ਵਿੱਚੋਂ ਨੰਬਰ ਘੱਟ ਆਉਣ ਜਾਂ ਫੇਲ ਹੋ ਜਾਣ, ਵਪਾਰ ਵਿੱਚ ਘਾਟਾ ਪੈਣ, ਫਸਲਾਂ ਦਾ ਨੁਕਸਾਨ ਜਾਂ ਘੱਟ ਮੁੱਲ ਮਿਲਣਾ ਅਤੇ ਕਰਜ਼ੇ ਆਦਿ ਕਾਰਨ ਬਹੁਤ ਸਾਰੀਆਂ ਖੁਦਕੁਸ਼ੀ ਦੀਆਂ ਘਟਨਾਵਾਂ ਵਪਾਰ ਰਹੀਆਂ ਹਨਇਹ ਖੁ਼ਦਕੁਸ਼ੀਆਂ ਸਾਡੇ ਸਮਾਜ ਲਈ ਬਹੁਤ ਚਿੰਤਾ ਦਾ ਵਿਸ਼ਾ ਹਨਆਪਣੇ ਆਪ ਨੂੰ ਮੌਤ ਦੇ ਹਵਾਲੇ ਕਰਨ ਵਾਲੇ ਇਨਸਾਨ ਕਮਜ਼ੋਰ ਦਿਲ ਹੁੰਦੇ ਹਨਉਹ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਡਰਦੇ ਹਨਅਸਲੀਅਤ ਤਾਂ ਇਹ ਹੈ ਕਿ ਜ਼ਿੰਦਗੀ ਸੰਘਰਸ਼ ਦਾ ਨਾਂ ਹੈ ਅਤੇ ਇਸਨੂੰ ਬਿਨਾਂ ਕਿਸੇ ਚਿੰਤਾਂ ਦੇ ਖੂਬ ਜਿਊਣਾ ਚਾਹੀਦਾ ਹੈ, ਕਿਉਂਕਿ ਦੁੱਖ-ਸੁਖ ਤਾਂ ਜ਼ਿੰਦਗੀ ਦੇ ਨਾਲ ਹੀ ਚਲਦੇ ਹਨ

ਡਾ. ਸਰੂਪ ਸਿੰਘ ਮਰਵਾਹ ‘ਚਿੰਤਾ-ਰੋਗ, ਕਾਰਨ ਅਤੇ ਉਪਾਅ’ ਨਾਂ ਦੀ ਕਿਤਾਬ ਵਿੱਚ ਲਿਖਦੇ ਹਨ, “ਜੇ ਅਸਾਂ ਜੀਵਨ-ਯੁੱਧ ਨੂੰ ਚੰਗੀ ਤਰ੍ਹਾਂ ਲੜਨਾ ਹੈ ਤਾਂ ਸਾਨੂੰ ਘੱਟ ਤੋਂ ਘੱਟ ਚਿੰਤਾ ਕਰਨੀ ਚਾਹੀਦੀ ਹੈਪਰ ਇਸ ਤੋਂ ਵੀ ਚੰਗੀ ਗੱਲ ਤਾਂ ਇਹ ਹੈ ਕਿ ਅਸੀਂ ਜੀਵਨ ਨੂੰ ਯੁੱਧ ਨਾ ਸਮਝੀਏ, ਇੱਕ ਖੇਡ ਸਮਝੀਏ, ਜਿਸਨੂੰ ਕਿ ਅਸਾਂ ਸਾਰਿਆਂ ਨੇ ਰਲ-ਮਿਲ ਕੇ ਚੰਗੀ ਭਾਵਨਾ ਨਾਲ ਤੇ ਚੰਗੇ ਖਿਡਾਰੀਆਂ ਵਾਂਗੂੰ ਸਾਂਝਾ ਆਨੰਦ ਪ੍ਰਾਪਤ ਕਰਨ ਲਈ ਖੇਡਣਾ ਹੈ

ਇਸ ਲੇਖ ਵਿੱਚ ਅਸੀਂ ਦੋ ਅਜਿਹੇ ਮਹਾਨ ਲੋਕਾਂ ਦੀਆਂ ਉਦਾਹਰਣਾਂ ਦੇ ਰਹੇ ਹਾਂ ਜਿਨ੍ਹਾਂ ਆਪਣੇ ਅਧੂਰੇ ਅੰਗਾਂ ਦੇ ਬਾਵਜੂਦ ਵੀ ਸੰਘਰਸ਼ ਦੁਆਰਾ ਆਪਣੀ ਮੰਜਿਲ ਪ੍ਰਾਪਤ ਕੀਤੀ ਅਤੇ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜੀਵਿਆਪਹਿਲੀ ਉਦਾਹਰਣ ਉੱਤਰ-ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਦੇ ਅੰਬੇਦਕਰ ਨਗਰ ਵਿੱਚ ਰਹਿਣ ਵਾਲੀ ਵਾਲੀਬਾਲ ਖਿਡਾਰਨ ਦੀ ਹੈਅਰੁਨਿਮਾਂ ਨਾਂ ਦੀ ਇਹ ਲੜਕੀ ਇੱਕ ਰੇਲ ਹਾਦਸੇ ਵਿੱਚ ਆਪਣੀ ਇੱਕ ਲੱਤ ਗੁਆ ਚੁੱਕੀ ਸੀਫਿਰ ਵੀ ਉਸਨੇ ਜ਼ਿੰਦਗੀ ਤੋਂ ਹੌਸਲਾ ਨਾ ਹਾਰਿਆ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰਸਟ ਫਤਿਹ ਕਰਨ ਦਾ ਸੁਪਨਾ ਲਿਆਆਪਣੇ ਦ੍ਰਿੜ੍ਹ ਇਰਾਦੇ ਨਾਲ ਉਸਨੇ ਮਾਊਂਟ ਐਵਰਸਟ ਉੱਤੇ ਜਿੱਤ ਦਾ ਝੰਡਾ ਗੱਡ ਕੇ ਦੁਨੀਆਂ ਦੀਆਂ ਸੱਤ ਉੱਚੀਆਂ ਚੋਟੀਆਂ ਵੀ ਫਤਿਹ ਕਰ ਲਈਆਂਇਸ ਕਾਰਨ ਉਸਨੂੰ ਪਦਮ ਸ੍ਰੀ ਅਵਾਰਡ ਨਾਲ ਵੀ ਸਨਮਨਿਤ ਕੀਤਾ ਜਾ ਚੁੱਕਾ ਹੈ

ਦੂਸਰੀ ਮਿਸਾਲ ਰੂਸ ਦੇ ਬਹਾਦਰ ਫੌਜੀ ਪਾਇਲਟ ਮਾਰੇਸੇਯੇਵ ਅਲੈਕਸੇਈ ਪਿਤਰੋਵਿਚ ਦੀ ਹੈਇਸਦਾ ਜ਼ਿਕਰ ਬੋਰਿਸ ਪੋਲੇਵੋਈ ਨੇ ਆਪਣੇ ਨਾਵਲ “ਅਸਲੀ ਇਨਸਾਨ ਦੀ ਕਹਾਣੀ” ਵਿੱਚ ਕੀਤਾ ਹੈਦਰਅਸਲ ਅਲੈਕਸੇਈ ਇਸ ਨਾਵਲ ਦਾ ਮੁੱਖ ਪਾਤਰ ਹੈ ਅਤੇ ਬੋਰਿਸ ਪੋਲੇਵੋਈ ਨੇ ਇਹ ਨਾਵਲ ਅਲੈਕਸੇਈ ਉੱਤੇ ਹੀ ਲਿਖਿਆ ਹੈਇਹ ਘਟਨਾ ਦੂਸਰੇ ਵਿਸ਼ਵ ਯੁੱਧ ਦੀ ਹੈ ਜਦੋਂ ਅਲੈਕਸੇਈ 1941 ਦੌਰਾਨ ਇੱਕ ਸੋਵੀਅਤ ਪਾਇਲਟ ਸੀਅਲੈਕਸੇਈ ਨੇ ਦੁਸ਼ਮਣਾਂ ਦੇ ਲੜਾਈ ਦੌਰਾਨ ਕਈ ਜਹਾਜ਼ ਤਬਾਹ ਕੀਤੇ ਸਨ ਅਤੇ ਜਹਾਜ਼ ਦਾ ਤੇਲ ਖਤਮ ਹੋ ਜਾਣ ਅਤੇ ਇੰਜਣ ਬੰਦ ਹੋਣ ਜਾਣ ਕਾਰਨ ਉਸਦਾ ਜਹਾਜ਼ ਜੰਗਲ ਵਿੱਚ ਜਾ ਡਿੱਗਾ ਸੀਇਸ ਹਾਦਸੇ ਕਾਰਨ ਉਸਦੇ ਦੋਨੋਂ ਪੈਰ ਟੁੱਟ ਗਏ ਸਨਟੁੱਟੇ ਪੈਰਾਂ ਦੇ ਬਾਵਜੂਦ ਵੀ ਉਹ ਤਕਲੀਫਾਂ ਸਹਿੰਦਾ ਹੋਇਆ 18 ਦਿਨ ਜੰਗਲ ਵਿੱਚ ਚਲਦਾ ਅਤੇ ਕੂਹਣੀਆਂ ਭਾਰ ਰਿੜ੍ਹਦਾ ਵੀ ਰਿਹਾਇਸ ਸਫਰ ਦੌਰਾਨ ਖਾਣ ਨੂੰ ਕੁਝ ਵੀ ਨਾ ਹੋਣ ਕਾਰਨ ਉਹ ਰੁੱਖਾਂ ਦੇ ਪੱਤੇ ਤੇ ਜੜ੍ਹਾਂ ਖਾਂਦਾ ਰਿਹਾ ਤੇ ਬਰਫ ਨੂੰ ਲਾਈਟਰ ਨਾਲ ਪਿਘਲਾ ਕੇ ਪਾਣੀ ਪੀਂਦਾ ਰਿਹਾਕੁਝ ਸਥਾਨਾਂ ਤੋਂ ਉਸਨੂੰ ਮਰੇ ਹੋਏ ਫੋਜੀਆਂ ਦੇ ਬਕਸਿਆਂ ਵਿੱਚ ਕੁਝ ਮਾਸ ਵੀ ਮਿਲਿਆ18 ਦਿਨਾਂ ਬਾਅਦ ਜਦ ਉਹ ਆਪਣੇ ਲੋਕਾਂ ਕੋਲ ਪਹੁੰਚਿਆ ਤਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆਪੈਰਾਂ ਦੀ ਹਾਲਤ ਵਿਗੜਨ ਕਾਰਨ ਉਹ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਾਰਨ ਉਸਦੇ ਦੋਨੋਂ ਪੈਰ ਕੱਟਣੇ ਪਏ ਸਨਠੀਕ ਹੋਣ ਤੋਂ ਬਾਅਦ ਉਸਨੇ ਬਿਨਾਂ ਪੈਰਾਂ ਦੇ ਹੀ ਜਹਾਜ਼ ਚਲਾਉਣ ਦਾ ਦ੍ਰਿੜ੍ਹ ਇਰਾਦਾ ਕੀਤਾਅੰਤ ਕਾਫੀ ਸਖਤ ਟਰੇਨਿੰਗ ਅਤੇ ਨਕਲੀ ਪੈਰਾਂ ਦੁਆਰਾ ਉਸਨੇ ਜੰਗ ਵਿੱਚ ਦੁਬਾਰਾ ਹਿੱਸਾ ਲਿਆ ਅਤੇ ਫਿਰ ਕਈ ਜਰਮਨ ਜਹਾਜ਼ਾਂ ਨੂੰ ਤਬਾਹ ਕੀਤਾਇਸ ਤਰ੍ਹਾਂ ਉਸਨੇ ਆਪਣਾ ਦੁਬਾਰਾ ਜਹਾਜ਼ ਉਡਾਉਣ ਦਾ ਸੁਪਨਾ ਪੂਰਾ ਕੀਤਾ ਅਤੇ ਵਿਸ਼ਵ ਵਿੱਚ ਬਿਨਾਂ ਪੈਰਾਂ ਦੇ ਪਾਇਲਟ ਵਾਲੀ ਇੱਕ ਅਨੌਖੀ ਮਿਸਾਲ ਕਾਇਮ ਕੀਤੀ

ਜੇਕਰ ਇਹ ਲੋਕ ਅਧੂਰੇ ਅੰਗਾਂ ਕਾਰਨ ਹਿੰਮਤ ਹਾਰ ਕੇ ਬੈਠ ਜਾਂਦੇ ਤਾਂ ਉਹ ਆਪਣੇ ਜੀਵਨ ਦਾ ਆਨੰਦ ਕਦੇ ਵੀ ਨਾ ਮਾਣ ਸਕਦੇ ਅਤੇ ਆਪਣੀ ਮੰਜ਼ਿਲ ਉੱਤੇ ਕਦੇ ਵੀ ਨਾ ਪਹੁੰਚ ਸਕਦੇਉਪਰੋਕਤ ਉਦਾਹਰਣਾਂ ਅਜਿਹੇ ਲੋਕਾਂ ਲਈ ਮਿਸਾਲ ਹਨ ਜੋ ਆਪਣੀ ਜ਼ਿੰਦਗੀ ਤੋਂ ਹਾਰ ਜਾਂਦੇ ਹਨ ਅਤੇ ਉਨ੍ਹਾਂ ਲੋਕਾਂ ਲਈ ਵੀ ਸ਼ੀਸ਼ਾ ਹਨ ਜੋ ਆਪਣੇ ਸਾਰੇ ਅੰਗਾਂ ਦੇ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨਸਚਾਈ ਇਹ ਹੈ ਕਿ ਜੇਕਰ ਅਸੀਂ ਜ਼ਿੰਦਗੀ ਨੂੰ ਖੂਬ ਜੀਉਣਾ ਹੈ ਅਤੇ ਉੱਚੀ ਮੰਜ਼ਿਲ ਪ੍ਰਾਪਤ ਕਰਨੀ ਹੈ ਤਾਂ ਸਾਡੇ ਵਿਚਾਰ ਵੀ ਉੱਚੇ ਹੀ ਹੋਣੇ ਚਾਹੀਦੇ ਹਨਆਪਣੀ ਜ਼ਿੰਦਗੀ ਨੂੰ ਸੰਘਰਸ਼ਮਈ ਬਣਾਉਣ ਲਈ ਚਿੰਤਾ ਰਹਿਤ ਅਤੇ ਖੁਸ਼ੀਆਂ ਭਰੇ ਵਿਚਾਰਾ ਦਾਂ ਹੋਣਾ ਲਾਜ਼ਮੀ ਹੈਹਰ ਵਕਤ ਆਪਣੀ ਸੋਚ ਸਾਕਾਰਾਤਮਕ ਰੱਖੋ ਅਤੇ ਨਿੱਡਰ ਹੋ ਕੇ ਸੰਘਰਸ਼ ਕਰਦੇ ਰਹੋ

ਜੋ ਇਨਸਾਨ ਜੀਵਨ-ਯੁੱਧ ਤੋਂ ਹਾਰ ਕੇ ਖ਼ੁਦਕੁਸ਼ੀ ਕਰ ਲੈਂਦੇ ਹਨ ਜਾਂ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਹਨ ਅਸੀਂ ਉਨ੍ਹਾਂ ਨੂੰ ਅਸਲੀ ਇਨਸਾਨ ਕਦੇ ਵੀ ਨਹੀਂ ਕਹਿ ਸਕਦੇਜ਼ਿੰਦਗੀ ਵਿੱਚ ਰੁਪਏ ਪੈਸੇ ਤੋਂ ਇਲਾਵਾ ਹੋਰ ਕੁਝ ਵੀ ਹੈ ਜਿਵੇਂ ਇਹ ਕੁਦਰਤ ਜੋ ਕਿ ਇਨਸਾਨ ਨੂੰ ਜਨਮ ਦਿੰਦੀ ਹੈ ਅਤੇ ਪਾਲਦੀ ਹੈਕੁਦਰਤ ਦੀ ਰੰਗਤ ਵਿੱਚ ਅਸੀਂ ਆਪਣੇ ਆਪ ਨੂੰ ਖੁ਼ਸ਼ ਰੱਖ ਸਕਦੇ ਹਾਂ ਪ੍ਰੰਤੂ ਇਸ ਨੂੰ ਤੱਕਣ ਦਾ ਨਜ਼ਰੀਆ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅਸੀਂ ਚੰਗੀਆਂ ਪੁਸਤਕਾਂ ਨਾਲ ਜੁੜ ਕੇ ਵੀ ਆਪਣੇ ਵਿਚਾਰਾਂ ਅਤੇ ਜ਼ਿੰਦਗੀ ਨੂੰ ਸੇਧ ਦੇ ਸਕਦੇ ਹਾਂ, ਆਪਣੇ ਪਰਿਵਾਰ ਵਿੱਚ ਇਕੱਠੇ ਮਿਲ-ਬੈਠ ਕੇ ਦੁੱਖ-ਸੁਖ ਸਾਂਝਾ ਕਰਨਾ ਤੇ ਚੰਗੇ ਦੋਸਤਾਂ-ਮਿੱਤਰਾਂ ਦਾ ਸਾਥ ਵੀ ਸੰਪੂਰਨ ਜੀਵਨ ਵਿੱਚ ਸਹਾਈ ਹੁੰਦਾ ਹੈ

ਅਸੀਂ ਉਨ੍ਹਾਂ ਲੋਕਾਂ ਨੂੰ, ਜੋ ਜ਼ਿੰਦਗੀ ਦੀ ਜੰਗ ਹਾਰ ਕੇ ਆਤਮ-ਹੱਤਿਆ ਜਾਂ ਨਿਰਾਸ਼ ਹੋ ਕੇ ਘਰ ਬੈਠਦੇ ਹਨ, ਕਹਿਣਾ ਚਾਹੁੰਦੇ ਹਾਂ ਕਿ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜੀਓਸੰਘਰਸ਼ ਦੇ ਰਸਤੇ ਉੱਤੇ ਚੱਲੋ ਅਤੇ ਆਪਣਾ ਇੱਕ-ਇੱਕ ਕਦਮ ਆਪਣੀ ਮੰਜ਼ਿਲ ਵੱਲ ਵਧਾਉਂਦੇ ਜਾਵੋਕਠਿਨ ਰਾਹਾਂ ਉੱਤੇ ਤੁਰਨ ਵਾਲਿਆਂ ਦਾ ਮੰਜ਼ਿਲ ਵੀ ਫੁੱਲਾਂ ਨਾਲ ਸਵਾਗਤ ਕਰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1696)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author