DharamPalSahil7ਆਪਣੀ ਨਾਨੀ ਦੀ ਗੋਦ ਵਿੱਚ ਸਿਰ ਸੁੱਟ ਕੇ ਤੇ ਅੱਖਾਂ ਬੰਦ ਕਰਕੇ ਪਤਾ ਨਹੀਂ ਉਹ ਸੌਂ ਰਹੀ ਸੀ ਜਾਂ ਸੌਣ ਦਾ ਨਾਟਕ ...
(4 ਫਰਵਰੀ 2024)
ਇਸ ਸਮੇਂ ਪਾਠਕ: 302.


ਸਾਡੀ ਦਸ ਕੁ ਸਾਲਾ ਦੋਹਤਰੀ ਪਰੀ ਦੀ ਇੱਛਾ ਤੇ ਅਸੀਂ ਉਸ ਨੂੰ ਛੁੱਟੀਆਂ ਵਿੱਚ ਅੰਮ੍ਰਿਤਸਰ ਲੈ ਕੇ ਗਏ
ਉਸ ਨੇ ਪਹਿਲੀ ਵਾਰੀ ਵਿਸ਼ਵ ਪ੍ਰਸਿੱਧ ਸਵਰਨ ਮੰਦਿਰ ਦੇ ਦਰਸ਼ਨ ਕੀਤੇਜਲਿਆਂਵਾਲਾ ਬਾਗ ਵਿਖੇ ਉਸ ਸਾਕੇ ਬਾਰੇ ਜਾਣਿਆਫਿਰ ਦੁਰਗਿਆਨਾ ਮੰਦਿਰ ਅਤੇ ਰਾਮਤੀਰਥ ਆਦਿ ਅਸਥਾਨਾਂ ’ਤੇ ਵੀ ਸਿਰ ਨਿਵਾਇਆਬਾਰਡਰ ਉੱਤੇ ਰੀਟਰੀਟ ਸੈਰੇਮਨੀ ਵੀ ਦੇਖੀਉਸਨੇ ਇਨ੍ਹਾਂ ਸਾਰੀਆਂ ਇਤਿਹਾਸਕ ਅਤੇ ਧਾਰਮਿਕ ਥਾਵਾਂ ਬਾਰੇ ਆਪਣੀ ਪੰਜਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚ ਪੜ੍ਹਿਆ ਹੋਇਆ ਸੀਅਸੀਂ ਛੋਟੇ ਛੋਟੇ ਚਿੱਤਰ ਹੀ ਵੇਖੇ ਸਨਬੱਚੀ ਜਿਗਿਆਸੂ ਬਿਰਤੀ ਦੀ ਹੋਣ ਕਰਕੇ ਉਹ ਇਨ੍ਹਾਂ ਸਾਰੀਆਂ ਥਾਵਾਂ ਬਾਰੇ ਬਹੁਤ ਸਾਰੇ ਸਵਾਲ ਪੁੱਛਦੀ ਰਹੀਮੈਂ ਆਪਣੀ ਸਮਰੱਥਾ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਰਿਹਾਉਸਨੇ ਕਈ ਸਵਾਲ ਅਜਿਹੇ ਵੀ ਪੁੱਛੇ, ਜਿਨ੍ਹਾਂ ਨੇ ਮੈਨੂੰ ਵੀ ਸੋਚੀਂ ਪਾ ਦਿੱਤਾਜਿਵੇਂ ਸ਼੍ਰੀ ਹਰਮੰਦਿਰ ’ਤੇ ਲਾਉਣ ਲਈ ਇੰਨਾ ਸਾਰਾ ਸੋਨਾ ਕਿੱਥੋਂ ਲਿਆਂਦਾ? ਇੱਥੇ ਹਜ਼ਾਰਾਂ-ਲੱਖਾਂ ਲੋਕਾਂ ਲਈ ਲੰਗਰ ਕਿਵੇਂ ਤਿਆਰ ਹੁੰਦਾ ਹੈ? ਜਲਿਆਂਵਾਲੇ ਬਾਗ ਦੇ ਸਾਕੇ ਬਾਰੇ ਜਾਣਨ ਮਗਰੋਂ ਪੁੱਛਣ ਲੱਗੀ, ਜਦੋਂ ਇਹ ਰੱਬ ਦਾ ਘਰ ਇੱਕਦਮ ਨੇੜੇ ਸੀ ਤਾਂ ਰੱਬ ਨੇ ਜਲਿਆਂਵਾਲੇ ਬਾਗ ਦੇ ਨਿੱਹਥੇ ਲੋਕਾਂ ਦੀ ਰਾਖੀ ਕਿਉਂ ਨਾ ਕੀਤੀ? ਰੱਬ ਤਾਂ ਸਭ ਤੋਂ ਤਾਕਤਵਰ ਹੈ ਨਾ? ਉਹ ਤਾਂ ਕੁਝ ਵੀ ਕਰ ਸਕਦਾ ਹੈਰੀਟਰੀਟ ਸੇਰੇਮਨੀ ਦੇਖ ਕੇ ਉਹ ਵੀ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸੀ, ਪਰ ਉਹ ਪੁੱਛ ਰਹੀ ਸੀ ਇਹ ਬਾਰਡਰ ਕਿਸਨੇ ਤੇ ਕਿਉਂ ਬਣਾਇਆ? ਜੇ ਇਸ ਬਾਰਡਰ ਤੋਂ ਦੀ ਪੰਛੀ ਉਡ ਕੇ ਆਰ-ਪਾਰ ਜਾ ਸਕਦੇ ਹਨ, ਫਿਰ ਲੋਕਾਂ ’ਤੇ ਰੋਕ ਕਿਉਂ ਲਾਈ ਹੋਈ ਹੈ? ਫੌਜੀਆਂ ਦਾ ਪਹਿਰਾ ਕਿਉਂ ਲਾਇਆ ਹੋਇਆ ਹੈ? ਅਜਿਹੇ ਬਹੁਤ ਸਾਰੇ ਸਵਾਲ ਉਸਦੇ ਮਨ ਅੰਦਰ ਖੌਰੂ ਪਾ ਰਹੇ ਸਨਉਸਦੇ ਦਿਲ-ਦਿਮਾਗ ਵਿੱਚ ਜੋ ਕਿਤਾਬੀ ਤੌਰ ’ਤੇ ਭਰਿਆ ਗਿਆ ਸੀ, ਉਸ ਤੋਂ ਇਲਾਵਾ ਵੀ ਉਸ ਨੂੰ ਬਹੁਤ ਸਾਰਾ ਦੇਖਣ ਸੁਣਨ, ਸਮਝਣ ਅਤੇ ਘੋਖਣ ਨੂੰ ਮਿਲ ਰਿਹਾ ਸੀਅੰਮ੍ਰਿਤਸਰ ਫੇਰੀ ਤੋਂ ਉਹ ਬਹੁਤ ਖੁਸ਼ ਦਿਖਾਈ ਦੇ ਰਹੀ ਸੀ ਅਤੇ ਕਹਿ ਰਹੀ ਸੀ ਛੁੱਟੀਆਂ ਖਤਮ ਹੋਣ ਮਗਰੋਂ ਜਦੋਂ ਸਕੂਲ ਖੁੱਲ੍ਹਣਗੇ, ਉਹ ਇਹ ਸਾਰਾ ਕੁਝ ਆਪਣੀਆਂ ਸਹੇਲੀਆਂ ਨੂੰ ਵੀ ਦੱਸੇਗੀ

ਅੰਮ੍ਰਿਤਸਰ ਤੋਂ ਪਰਤਦਿਆਂ, ਬੱਸ ਸਟੈਂਡ ਕੋਲੋਂ ਲੰਘਦਿਆਂ ਮੇਰਾ ਧਿਆਨ ਭਗਤ ਪੂਰਨ ਸਿੰਘ ਵੱਲੋਂ ਸਥਾਪਿਤ ਪਿੰਗਲਵਾੜੇ ਵੱਲ ਚਲਿਆ ਗਿਆ, ਜਿਸ ਬਾਰੇ ਮੈਂ ਕਾਫੀ ਪੜ੍ਹਿਆ ਅਤੇ ਸੁਣਿਆ ਹੋਇਆ ਸੀਮੇਰੀ ਚਿਰੋਕਣੀ ਇੱਛਾ ਸੀ ਕਿ ਇਸ ਸੰਸਥਾ ਦਾ ਪ੍ਰਬੰਧ ਦੇਖਿਆ ਜਾਵੇਇਹੋ ਸੋਚ ਕੇ ਮੈਂ ਕਾਰ ਪਿੰਗਲਵਾੜੇ ਦੀ ਪਾਰਕਿੰਗ ਵਿੱਚ ਖੜ੍ਹੀ ਕਰਕੇ ਪਰਿਵਾਰ ਨਾਲ ਅੰਦਰ ਚਲਿਆ ਗਿਆਪਰੀ ਨੇ ਸਭ ਤੋਂ ਪਹਿਲਾਂ ਪਿੰਗਲਵਾੜੇ ਦੇ ਅਰਥ ਪੁੱਛੇ

“ਅੱਛਾ-ਅੱਛਾ ... ਜਿਸ ਨੂੰ ਅਨਾਥ ਆਸ਼ਰਮ ਕਹਿੰਦੇ ਹਨ, ਉਹ ਜਗ੍ਹਾ ਹੈ ਇਹ?”

ਹਾਂ, ਇਸ ਨੂੰ ਯਤੀਮ ਖਾਨਾ ਵੀ ਕਿਹਾ ਜਾਂਦਾ ਹੈਇੱਥੇ ਲਾਵਾਰਿਸ ਲੋਕਾਂ ਦੀ ਦੇਖਭਾਲ ਕੀਤੀ ਜਾਂਦੀ ਹੈ

ਅਸੀਂ ਅੰਦਰ ਗਏ ਤਾਂ ਗਾਈਡ ਨੇ ਇੱਕ ਵਾਰਡ ਦਿਖਾਇਆ, ਜਿਸ ਵਿੱਚ ਛੋਟੇ-ਛੋਟੇ ਬੱਚੇ ਖੇਡ ਰਹੇ ਸਨਕੋਈ ਮੰਜੇ ’ਤੇ ਸੁੱਤਾ ਪਿਆ ਸੀਕਿਸੇ ਨੂੰ ਸੇਵਾਦਾਰਨ ਬੋਤਲ ਨਾਲ ਦੁੱਧ ਪਿਲਾ ਰਹੀ ਸੀ ਉਨ੍ਹਾਂ ਨੂੰ ਦੇਖ ਕੇ ਪਰੀ ਇੱਕ ਦਮ ਸਕਤੇ ਵਿੱਚ ਆ ਗਈ ਪੁੱਛਣ ਲੱਗੀ, “ਇਹ ਬੱਚੇ ਕੌਣ ਨੇ ਤੇ ਇੱਥੇ ਕਿਉਂ ਰੱਖੇ ਗਏ ਨੇ?”

“ਇਨ੍ਹਾਂ ਦੇ ਮੰਮੀ-ਪਾਪਾ ਨੇ ਇਨ੍ਹਾਂ ਨੂੰ ਪੈਦਾ ਹੋਣ ਮਗਰੋਂ ਲਾਵਾਰਿਸ ਛੱਡ ਦਿੱਤਾ, ਪਿੰਗਲਵਾੜੇ ਵਾਲੇ ਇਨ੍ਹਾਂ ਨੂੰ ਚੁੱਕ ਲਿਆਏ ਤੇ ਉਹ ਪਾਲ ਰਹੇ ਨੇ।”

“ਇਨ੍ਹਾਂ ਦੇ ਮੰਮੀ ਪਾਪਾ ਨੇ ਇੰਝ ਕਿਉਂ ਕੀਤਾ? ਕੀ ਕਸੂਰ ਸੀ ਇਨ੍ਹਾਂ ਦਾ? ... ਅੱਛਾ ਅੱਛਾ ਇਹ ਆਪਣੇ ਮੰਮੀ-ਪਾਪਾ ਦਾ ਕਹਿਣਾ ਨਹੀਂ ਮੰਨਦੇ ਹੋਣਗੇ ਨਾ? ਤੰਗ ਕਰਦੇ ਹੋਣਗੇ ਇਹ ਆਪਣੇ ਮੰਮੀ ਪਾਪਾ ਨੂੰ।”

ਪਰੀ ਆਪੇ ਸਵਾਲ ਕਰਕੇ ਆਪੇ ਜਵਾਬ ਵੀ ਦੇਈ ਜਾ ਰਹੀ ਸੀਡਰੀ-ਸਹਿਮੀ ਪਰੀ ਨੇ ਮੇਰਾ ਹੱਥ ਘੁੱਟ ਕੇ ਫੜਿਆਹੋਇਆ ਸੀ

“ਦੇਖੋ ਜੀ ਕਿਹੋ ਜਿਹੀ ਵਿਡੰਬਨਾ ਹੈ ਕਿ ਮਾਂ-ਬਾਪ ਦੇ ਹੁੰਦਿਆਂ ਹੋਇਆਂ ਵੀ ਇਹ ਬੱਚੇ ਅਨਾਥ ਹਨਮਾਂ-ਬਾਪ ਨੇ ਆਪਣੀਆਂ ਗ਼ਲਤੀਆਂ, ਮਜਬੂਰੀਆਂ, ਲਾਚਾਰੀਆਂ, ਆਪਹੁਦਰੀਆਂ ਦੀ ਸਜ਼ਾ ਇਨ੍ਹਾਂ ਨਿਰਦੋਸ਼ ਮਸੂਮਾਂ ਨੂੰ ਦਿੱਤੀ ਹੈਕਿੰਨੇ ਬਦਕਿਸਮਤ ਹਨ ਇਹ ਬੱਚੇ ਜਿਹੜੇ ਆਪਣੇ ਮਾਤਾ-ਪਿਤਾ ਦੇ ਹੁੰਦਿਆਂ ਵੀ ਅਨਾਥ ਤੇ ਬੇਸਹਾਰਾ ਹਨ” ਕਹਿੰਦਿਆਂ ਹੋਇਆਂ ਮੇਰੀ ਪਤਨੀ ਦੀਆਂ ਅੱਖਾਂ ’ਤੇ ਗਲਾ ਭਰ ਆਇਆਅਸੀਂ ਜ਼ਿਆਦਾ ਦੇਰ ਉੱਥੇ ਖੜ੍ਹੇ ਰਹਿਣਾ ਮੁਨਾਸਬ ਨਾ ਸਮਝਿਆਉਨ੍ਹਾਂ ਬੱਚਿਆਂ ਲਈ ਕੁਝ ਰਾਸ਼ੀ ਦਾਨ ਪਾਤਰ ਵਿੱਚ ਪਾ ਕੇ ਅਸੀਂ ਅਗਲੇ ਵਾਰਡ ਵੱਲ ਵਧ ਗਏਗਾਈਡ ਨੇ ਨਵੇਂ ਵਾਰਡ ਵੱਲ ਇਸ਼ਾਰਾ ਕਰਦਿਆਂ ਦੱਸਿਆ, “ਜਨਾਬ ਇਸ ਆਸ਼ਰਮ ਵਿੱਚ ਅਸੀਂ ਲਾਵਾਰਿਸ ਬੱਚੇ ਹੀ ਨਹੀਂ, ਸਗੋਂ ਲਾਵਾਰਿਸ ਮਾਂ-ਬਾਪ ਵੀ ਸੰਭਾਲੇ ਹੋਏ ਨੇਇਨ੍ਹਾਂ ਬਜ਼ੁਰਗਾਂ ਦੇ ਬੱਚੇ ਹਨ, ਪੜ੍ਹੇ-ਲਿਖੇ, ਬਾਰੁਜ਼ਗਾਰ, ਸ਼ਾਦੀ-ਸ਼ੁਦਾ, ਚੰਗੇ ਖਾਂਦੇ ਪੀਂਦੇ ਘਰਾਂ ਦੇ ਮਾਲਕ ਪਰ ਉਨ੍ਹਾਂ ਨੇ ਇਨ੍ਹਾਂ ਦਾ ਜਿਊਣਾ ਹਰਾਮ ਕਰ ਦਿੱਤਾ ਤੇ ਇਨ੍ਹਾਂ ਨੂੰ ਆਪਣਾ ਹੀ ਘਰ ਛੱਡਣ ਲਈ ਮਜਬੂਰ ਕਰ ਦਿੱਤਾਕਈਆਂ ਦੇ ਬੱਚੇ ਵਿਦੇਸ਼ਾਂ ਵਿੱਚ ਸੈੱਟ ਨੇਉਹ ਇਨ੍ਹਾਂ ਦੀ ਖ਼ਬਰਸਾਰ ਲੈਣ ਨਹੀਂ ਆਉਂਦੇਪੈਸੇ ਵੀ ਭੇਜਣੇ ਬੰਦ ਕਰ ਦਿੱਤੇ ਨੇਪਿੱਛੇ ਇਨ੍ਹਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੈ ... ਜਿਨ੍ਹਾਂ ਨੂੰ ਜੰਮਿਆ-ਪਾਲ਼ਿਆ, ਪੜ੍ਹਾਇਆ-ਲਿਖਾਇਆ, ਨੌਕਰੀ ’ਤੇ ਲੁਆਇਆ, ਆਪਣੇ ਹੱਥੀਂ ਵਿਆਹ ਕੀਤੇ, ਉਨ੍ਹਾਂ ਦੇ ਬੱਚੇ ਪਾਲੇ, ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਵਿਦੇਸ਼ ਭੇਜਿਆਸਭ ਕੁਝ ਗੁਆ ਕੇ ਹੁਣ ਆਪ ਯਤੀਮ ਹੋਏ ਬੈਠੇ ਹਨਇਸ ਲਈ ਜ਼ਿੰਦਗੀ ਦੇ ਬਾਕੀ ਬਚੇ-ਖੁਚੇ ਦਿਨ ਇੱਥੇ ਆਪਣੇ ਵਰਗੇ ਹੀ ਠੁਕਰਾਏ, ਲਿਤਾੜੇ ਹੋਏ ਬਜ਼ੁਰਗਾਂ ਨਾਲ ਕੱਟ ਰਹੇ ਹਨ

ਉਨ੍ਹਾਂ ਵਿੱਚੋਂ ਕਈ ਬੈੱਡ ’ਤੇ ਸੁੱਤੇ ਪਏ ਸਨਜਿਹੜੇ ਜਾਗਦੇ ਸਨ, ਉਨ੍ਹਾਂ ਵਿੱਚੋ ਕੋਈ ਅਖ਼ਬਾਰ ਤੇ ਕੋਈ ਕਿਤਾਬ ਪੜ੍ਹ ਰਿਹਾ ਸੀਕੋਈ ਦੂਸਰੇ ਨਾਲ ਗੱਪ-ਸ਼ੱਪ ਮਾਰ ਰਿਹਾ ਸੀਕੋਈ ਸੋਚੀਂ ਪਿਆ ਹੋਇਆ ਸੀ ਤੇ ਕੋਈ ਹੱਥ ਵਿੱਚ ਫੜੀ ਮਾਲਾ ਫੇਰ ਰਿਹਾ ਸੀਪਰੀ ਉਨ੍ਹਾਂ ਬਜ਼ੁਰਗਾਂ ਵੱਲ ਤਰਸ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਸਾਡੇ ਵਾਰਤਾਲਾਪ ਨੂੰ ਬੜੇ ਗ਼ੌਰ ਨਾਲ ਸੁਣ ਰਹੀ ਸੀਇਸ ਬਾਰ ਉਸਨੇ ਸਾਡੇ ਨਾਲ ਕੋਈ ਸਵਾਲ-ਜਵਾਬ ਨਾ ਕੀਤਾਇੱਥੇ ਆ ਕੇ ਅੰਮ੍ਰਿਤਸਰ ਫੇਰੀ ਦੀ ਸਾਰੀ ਖੁਸ਼ੀ ਜਿਵੇਂ ਉਡ-ਪੁਡ ਗਈ ਸੀ

ਅੰਮ੍ਰਿਤਸਰ ਤੋਂ ਪਰਤਦਿਆਂ ਸਾਰੇ ਰਸਤੇ ਵਿੱਚ ਪਰੀ ਖਾਮੋਸ਼ ਰਹੀਆਪਣੀ ਨਾਨੀ ਦੀ ਗੋਦ ਵਿੱਚ ਸਿਰ ਸੁੱਟ ਕੇ ਤੇ ਅੱਖਾਂ ਬੰਦ ਕਰਕੇ ਪਤਾ ਨਹੀਂ ਉਹ ਸੌਂ ਰਹੀ ਸੀ ਜਾਂ ਸੌਣ ਦਾ ਨਾਟਕ ਕਰ ਰਹੀ ਸੀਉਸ ਦੀ ਚੁੱਪੀ ਸਾਨੂੰ ਬਹੁਤ ਅੱਖਰ ਰਹੀ ਸੀ

ਰਾਤ ਨੂੰ ਸੁੱਤਿਆਂ ਪਿਆ ਪਰੀ ਆਪਣੀ ਨਾਨੀ ਨੂੰ ਜੱਫੀ ਪਾ ਕੇ ਡੁਸਕਦੀ ਹੋਈ ਬੁੜ-ਬੁੜਾ ਰਹੀ ਸੀ, “ਮੰਮੀ-ਪਾਪਾ, ਮੈਂ ਤੁਹਾਨੂੰ ਕਦੇ ਤੰਗ ਨਹੀਂ ਕਰਾਂਗੀ, ਤੁਹਾਥੋਂ ਕਦੇ ਕੁਝ ਨਹੀਂ ਮੰਗਾਂਗੀਮੈਂ ਤੁਹਾਡੀ ਹਮੇਸ਼ਾ ਦੇਖਭਾਲ ਕਰਾਂਗੀਤੁਹਾਨੂੰ ਹਰ ਤਰ੍ਹਾਂ ਨਾਲ ਖੁਸ਼ ਰੱਖਾਂਗੀ ਮੈਨੂੰ ਲਾਵਾਰਿਸ ਨਾ ਛੱਡਿਉ ...।” ਪਰ ਉਸ ਨੂੰ ਤਾਂ ਆਪ ਨੂੰ ਹੀ ਨਹੀਂ ਪਤਾ ਸੀ ਕਿ ਉਸਦੇ ਆਪਣੇ ਹੀ ਬਾਪ ਨੇ ਅੱਜ ਤਕ ਉਸਦੀ ਸ਼ਕਲ ਨਹੀਂ ਦੇਖੀਮਾਂ ਦੀ ਕੁੱਖ ਵਿੱਚ ਹੀ ਸੀ ਉਹ ਉਦੋਂ, ਜਦੋਂ ਉਸਦਾ ਬਾਪ ਉਨ੍ਹਾਂ ਨੂੰ ਧੋਖੇ ਨਾਲ ਸਾਡੇ ਪਾਸ ਛੱਡ ਗਿਆ ਸੀ ਤੇ ‘ਦਸਾਂ ਮਿੰਟਾਂ ਵਿੱਚ ਆਇਆ’ ਕਹਿ ਕੇ ਦਸ ਸਾਲ ਹੋ ਗਏ ਹਨ ਹੁਣ, ਅਤੇ ਤਕ ਨਹੀਂ ਪਰਤਿਆ ਤੇ ਇਸਦੀ ਮਾਂ ਆਪਣੇ ਅਤੇ ਪਰੀ ਦੇ ਭਵਿੱਖ ਖ਼ਾਤਰ ਇਸ ਨੂੰ ਸਾਡੇ ਪਾਸ ਛੱਡ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਧੱਕੇ ਖਾ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4697)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਧਰਮਪਾਲ ਸਾਹਿਲ

ਡਾ. ਧਰਮਪਾਲ ਸਾਹਿਲ

Hoshiarpur, Punjab, India.
Phone: (91 - 98761 - 56954)

Email: (dpsahil_panchvati@yahoo.com)