DharamPalSahil7ਦੁਨੀਆ ਸਫਲ ਲੋਕਾਂ ਨੂੰ ਸਲਾਮ ਕਰਦੀ ਹੈ, ਖੇਤਰ ਜਿਹੜਾ ਮਰਜ਼ੀ ਹੋਵੇ। ...
(8 ਸਤੰਬਰ 2023)


ਸਿੱਖਿਆ ਕ੍ਰਾਂਤੀ ਦੇ ਇਸ ਦੌਰ ਵਿੱਚ ਲਗਭਗ ਹਰੇਕ ਮਾਤਾ-ਪਿਤਾ ਦਾ ਸੁਪਨਾ ਆਪਣੇ ਬੱਚੇ ਨੂੰ ਡਾਕਟਰ ਜਾਂ ਇੰਜਨੀਅਰ ਬਣਾਉਣਾ ਹੈ
ਇਹ ਦੋ ਕਿੱਤੇ ਸਮਾਜ ਵਿੱਚ ਸਟੇਟਸ ਸਿੰਬਲ ਬਣ ਚੁੱਕੇ ਹਨ ਇਸ ਲਈ ਕਈ ਮਾਪੇ ਆਪਣੀ ਇੱਛਾ ਨੂੰ ਪੂਰੀ ਕਰਨ ਲਈ ਆਪਣੇ ਬੱਚੇ ਦੀ ਰੁਚੀ, ਉਸਦੀ ਸਮਰੱਥਾ, ਪ੍ਰਤਿਭਾ, ਉਸਦੇ ਆਈ ਕਿਯੂ, ਈ ਕਿਯੂ ਆਦਿ ਵੱਲ ਧਿਆਨ ਦਿੱਤੇ ਬਿਨਾ ਦਸਵੀਂ ਪਾਸ ਕਰਨ ਮਗਰੋਂ ਉਸ ਨੂੰ ਮੈਡੀਕਲ ਜਾਂ ਨਾਨ ਮੈਡੀਕਲ ਦੀ ਪੜ੍ਹਾਈ ਵੱਲ ਧਕੇਲ ਦਿੰਦੇ ਹਨਬੱਚਾ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਦਿਨ ਰਾਤ ਲੱਗਿਆ ਰਹਿੰਦਾ ਹੈਕੁਝ ਬੱਚੇ ਜਿਨ੍ਹਾਂ ਦੀ ਸੱਚਮੁੱਚ ਸਾਇੰਸ ਵਿਸ਼ਿਆਂ ਵਿੱਚ ਦਿਲਚਸਪੀ ਹੁੰਦੀ ਹੈ, ਉਹ ਬਹੁਤ ਘੱਟ ਹੁੰਦੇ ਹਨਵਧੇਰੇ ਇੱਕ ਦੂਜੇ ਦੀ ਦੇਖਾ ਦੇਖੀ ਜਾਂ ਫਿਰ ਮਾਪਿਆਂ ਦੇ ਮਾਰਗਦਰਸ਼ਨ ਹੇਠ ਇਨ੍ਹਾਂ ਵਿਸ਼ਿਆਂ ਨੂੰ ਚੁਣ ਲੈਂਦੇ ਹਨ

ਸਾਡੇ ਸਮਾਜ ਵਿੱਚ ਇੱਕ ਆਮ ਧਾਰਨਾ ਬਣ ਚੁੱਕੀ ਹੈ ਕਿ ਸਾਇੰਸ ਪੜ੍ਹਿਆ ਵਿਦਿਆਰਥੀ ਆਰਟਸ, ਕਾਮਰਸ ਜਾਂ ਵੋਕੇਸ਼ਨਲ ਵਿਸ਼ੇ ਪੜ੍ਹੇ ਨਾਲੋਂ ਵਧੇਰੇ ਸਫਲ ਹੁੰਦਾ ਹੈ, ਉਸ ਲਈ ਨੌਕਰੀ ਦੇ ਮੌਕੇ ਵਧੇਰੇ ਹੁੰਦੇ ਹਨ ਇਸ ਲਈ ਬੱਚਿਆਂ ਦੀ ਕੀਮਤ ’ਤੇ ਮਾਪਿਆਂ ਦੀ ਇੱਕ ਜਬਰਦਸਤ ਦੌੜ ਲੱਗੀ ਹੋਈ ਹੈਵਧੇਰੇ ਸਰਕਾਰੀ ਸਕੂਲਾਂ ਵਿੱਚ ਜਿੱਥੇ ਸਾਇੰਸ ਗਰੁੱਪ ਨਹੀਂ ਹਨ, ਜਿੱਥੇ ਚੱਲ ਰਹੇ ਹਨ ਉੱਥੇ ਕਈਆਂ ਵਿੱਚ ਲੋੜੀਂਦੀਆਂ ਪ੍ਰਯੋਗਸ਼ਾਲਾਵਾਂ ਅਤੇ ਸੰਬੰਧਤ ਲੈਕਚਰਾਰਾਂ ਦੀ ਅਣਹੋਂਦ ਕਰਕੇ ਸਫਲ ਨਹੀਂ ਹੋ ਪਾ ਰਹੇ ਹਨ, ਉੱਥੇ ਕਈ ਵਾਰ ਪ੍ਰਤਿਭਾਸ਼ਾਲੀ ਬੱਚੇ ਮਜਬੂਰੀਵੱਸ ਆਰਟਸ ਜਾਂ ਉਪਲਬਧ ਵਿਸ਼ੇ ਪੜ੍ਹਦੇ ਹਨਪਰ ਥੋੜ੍ਹੇ ਜਿਹੇ ਸਮਰੱਥਾਵਾਨ ਮਾਪੇ ਸਾਇੰਸ ਗਰੁੱਪ ਪੜ੍ਹਾਉਣ ਲਈ ਪਿੰਡ ਹੋਵੇ ਜਾਂ ਸ਼ਹਿਰ ਆਪਣੇ ਬੱਚਿਆਂ ਨੂੰ ਦੂਰ-ਦੁਰੇਡੇ ਭੇਜਣ ਤੋਂ ਵੀ ਗੁਰੇਜ਼ ਨਹੀਂ ਕਰਦੇਟਿਉਸ਼ਨ ਆਦਿ ਦੇ ਸਿਰ ’ਤੇ ਟੈਂਨ ਪਲੱਸ ਟੂ ਪਾਸ ਕਰਨ ਮਗਰੋਂ ਦੌੜ ਸ਼ੁਰੂ ਹੋ ਜਾਂਦੀ ਹੈ ਡਾਕਟਰੀ ਜਾਂ ਇੰਜਨੀਅਰੀ ਦੇ ਪ੍ਰੌਫੈਸ਼ਨਲ ਕੋਰਸਾਂ ਵਿੱਚ ਦਾਖਲਾ ਲੈਣ ਲਈਇਸ ਲਈ ਬੱਚੇ ਕੋਚਿੰਗ ਸੈਂਟਰਾਂ ਵੱਲ ਮੂੰਹ ਕਰਦੇ ਹਨਸਧਾਰਣ ਆਮਦਨ ਵਾਲੇ ਆਪਣੇ ਸ਼ਹਿਰ ਦੇ ਅਤੇ ਰੱਜੇ-ਪੁੱਜੇ ਆਪਣੇ ਬੱਚਿਆਂ ਨੂੰ ਦੇਸ਼ ਦੇ ਨਾਮੀ-ਗਰਾਮੀ ਕੋਚਿੰਗ ਸੈਂਟਰਾਂ ’ਤੇ ਕੋਚਿੰਗ ਲੈਣ ਲਈ ਭੇਜ ਦਿੰਦੇ ਹਨਜਿਵੇਂ ਅੱਜਕਲ ਰਾਜਸਥਾਨ ਦਾ ਕੋਟਾ ਦੇਸ਼ ਵਿੱਚ ਕੋਚਿੰਗ ਹੱਬ ਬਣਿਆ ਹੋਇਆ ਹੈਬੱਚੇ ਅੱਖਾਂ ਤੋਂ ਦੂਰ, ਕਿਰਾਏ ਦੇ ਕਮਰਿਆਂ ਵਿੱਚ ਮੋਟੀਆ ਫੀਸਾਂ ਜਮ੍ਹਾਂ ਕਰਾ ਕੇ ਤੇ ਰਹਿਣ ਲਈ ਹੋਰ ਲੋੜੀਂਦੇ ਖਰਚੇ ਕਰਦੇ ਹਨਇੰਜ ਚੋਣ ਪ੍ਰੀਖਿਆ ਪਾਸ ਕਰਨ ਲਈ ਉਹ ਲਗਾਤਾਰ ਤਣਾਉ ਵਿੱਚੋਂ ਦੀ ਲੰਘਦੇ ਹਨਇਹ ਪੜ੍ਹਾਈ ਬਹੁਤ ਜ਼ਿਆਦਾ ਮਿਹਨਤ ਕਰਨ ਅਤੇ ਥਕਾ ਦੇਣ ਵਾਲੀ ਹੁੰਦੀ ਹੈਬੱਚਾ ਚਾਹੁੰਦਾ ਹੈ ਕਿ ਉਸਦੇ ਮਾਂ-ਬਾਪ ਨੇ ਜਿਸ ਕੰਮ ਲਈ ਉਸ ਨੂੰ ਭੇਜਿਆ ਹੈ, ਉਸ ਟੀਚੇ ਨੂੰ ਹਰ ਹਾਲ ਵਿੱਚ ਪ੍ਰਾਪਤ ਕਰਨਾ ਹੀ ਹੈ ਇਸ ਲਈ ਉਹ ਲਗਾਤਾਰ ਸਟਰੈੱਸ ਵਿੱਚ ਰਹਿੰਦਾ ਹੈਦੇਸ਼ ਪੱਧਰੀ ਦਾਖਲਾ ਪ੍ਰੀਖਿਆ ਵਿੱਚ ਮੈਰਿਟ ਵਿੱਚ ਸਥਾਨ ਹਾਸਿਲ ਕਰਨ ਮਗਰੋਂ ਹੀ ਮੁਲਕ ਦੀਆਂ ਨਾਮੀ-ਗਰਾਮੀ ਸੰਸਥਾਵਾਂ ਵਿੱਚ ਦਾਖਲਾ ਮਿਲਦਾ ਹੈਇਹ ਚੋਣ ਲਗਭਗ ਦੋ ਫੀਸਦੀ ਹੁੰਦੀ ਹੈਅਠਾਨਵੇਂ ਫੀਸਦੀ ਰਹਿ ਗਏ ਬੱਚਿਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈਘਰੋਂ ਦੂਰ ਕਠਿਨ ਹਾਲਾਤ ਵਿੱਚ ਰਹਿ ਕੇ, ਸਖਤ ਮਿਹਨਤ ਕਰਕੇ ਵੀ ਜਦੋਂ ਸਫਲਤਾ ਹੱਥ ਨਹੀਂ ਲਗਦੀ ਤਾਂ ਬੱਚਿਆਂ ਦਾ ਮਨੋਬਲ ਟੁੱਟ ਜਾਂਦਾ ਹੈਉਨ੍ਹਾਂ ਵਿੱਚੋਂ ਕਈ ਖੁਦਕੁਸ਼ੀ ਦਾ ਰਾਹ ਚੁਣ ਲੈਂਦੇ ਹਨਇਹ ਸਭ ਤੋਂ ਵੱਡਾ ਦੁਖਾਂਤ ਹੁੰਦਾ ਹੈਜਦੋਂ ਬੱਚਾ ਸਿਰਫ ਤੇ ਸਿਰਫ ਮਾਂ-ਬਾਪ ਦੀ ਅਤਿ ਆਕਾਂਖਿਆਂ ਦੀ ਬਲੀ ਚੜ੍ਹ ਜਾਂਦਾ ਹੈਇਹ ਕਿਸੇ ਇੱਕ ਰਾਜ ਜਾਂ ਸ਼ਹਿਰ ਦੀ ਸਮੱਸਿਆ ਨਹੀਂ ਹੈਕੁਝ ਮਾਪੇ ਵਿਸ਼ੇਸ਼ ਤੌਰ ’ਤੇ ਮੈਡੀਕਲ ਖੇਤਰ ਵਿੱਚ ਆਪਣੇ ਧਨਬਲ ਦੇ ਸਿਰ ’ਤੇ ਅਯੋਗ ਬੱਚਿਆਂ ਨੂੰ ਵੀ ਪੇਡ ਸੀਟਾਂ ਦੁਆ ਕੇ ਆਪਣਾ ਸਮਾਜਿਕ ਸਟੇਟਸ ਬਹਾਲ ਕਰਨ ਦੀ ਕੋਸ਼ਿਸ਼ ਕਰਦੇ ਹਨ ਜ਼ਰੂਰੀ ਤਾਂ ਨਹੀਂ ਕਿ ਇੱਕ ਸਫਲ ਡਾਕਟਰ ਦਾ ਬੱਚਾ ਵੀ ਉੰਨੀ ਹੀ ਪ੍ਰਤਿਭਾ ਦਾ ਧਨੀ ਹੋਵੇ ਪਰ ਆਪਣਾ ਪਿਤਰੀ ਕਿੱਤਾ ਸਾਂਭਣ ਲਈ ਉਸ ਪਾਸ ਡਾਕਟਰੀ ਦੀ ਡਿਗਰੀ ਹੋਣੀ ਤਾਂ ਜ਼ਰੂਰੀ ਹੁੰਦੀ ਹੈ

ਅਜਿਹੇ ਭਿਆਨਕ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਮਾਪਿਆਂ ਨੂੰ ਇਹ ਗੱਲ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਡਾਕਟਰੀ ਅਤੇ ਇੰਜਨੀਅਰੀ ਤੋਂ ਇਲਾਵਾ ਵੀ ਅਣਗਿਣਤ ਖੇਤਰ ਅਜਿਹੇ ਹਨ ਜਿਨ੍ਹਾਂ ਵਿੱਚ ਉਪਰੋਕਤ ਕਿੱਤਿਆਂ ਤੋਂ ਵੱਧ ਸਮਾਜਿਕ ਇੱਜ਼ਤ, ਸ਼ੁਹਰਤ ਅਤੇ ਆਮਦਨ ਹੈਉਨ੍ਹਾਂ ਲਈ ਵੀ ਬਹੁਤ ਚੰਗੇ-ਚੰਗੇ ਘਰਾਂ ਦੇ ਰਿਸ਼ਤੇ ਆਉਂਦੇ ਹਨਕਿਸੇ ਮੁਲਕ ਦੀ ਅਮੀਰੀ ਸਿਰਫ ਡਾਕਟਰਾਂ ਜਾਂ ਇੰਜਨੀਅਰਾਂ ਦੀ ਗਿਣਤੀ ’ਤੇ ਹੀ ਨਿਰਭਰ ਨਹੀਂ ਹੁੰਦੀ, ਸਗੋਂ ਉਸ ਮੁਲਕ ਵਿੱਚ ਕਿੰਨੇ ਸਿੱਖਿਆ ਸ਼ਾਸਤਰੀ, ਅਰਥ ਸ਼ਾਸਤਰੀ, ਫੌਜ ਦੇ ਅਧਿਕਾਰੀ, ਆਈ.ਏ.ਐੱਸ, ਆਈ.ਪੀ.ਐੱਸ, ਆਈ.ਐੱਫ.ਐੱਸ, ਪੀ.ਸੀ.ਐੱਸ, ਕਲਾਕਾਰ, ਅਦਾਕਾਰ, ਸੰਗੀਤਕਾਰ, ਮੂਰਤੀਕਾਰ, ਪ੍ਰੈਫੈਸਰ, ਅਧਿਆਪਕ, ਲੇਖਕ, ਮੀਡੀਆ ਕਰਮੀ, ਉਦਯੋਗਪਤੀ, ਯੋਜਨਾ ਨਿਰਮਾਤਾ, ਬੈਂਕ ਅਧਿਕਾਰੀ, ਵੱਖੋ-ਵੱਰੇ ਖੇਤਰਾਂ ਦੇ ਸਕਿੱਲਡ ਵਿਅਕਤੀ ਆਦਿ ਹਨ, ਇਸ ’ਤੇ ਨਿਰਭਰ ਕਰਦੀ ਹੈਮੈਂ ਇੱਥੇ ਆਪਣੀ ਗੱਲ ਦੋ ਨਿੱਜੀ ਉਦਾਹਰਣਾਂ ਨਾਲ ਖਤਮ ਕਰਨੀ ਚਾਹਾਂਗਾਮੇਰਾ ਹੀ ਇੱਕ ਕਜ਼ਨ, ਜੋ ਮੇਰੇ ਬਰਾਬਰ ਉੱਚੀ ਪੜ੍ਹਾਈ ਤਾਂ ਨਹੀਂ ਕਰ ਸਕਿਆ ਪਰ ਉਸ ਦਾ ਡਰਾਇੰਗ ਦਾ ਸ਼ੌਕ ਉਸ ਨੂੰ ਫਲੈਕਸ ਅਤੇ ਹੋਰਡਿੰਗਜ਼ ਨਿਰਮਾਣ ਖੇਤਰ ਵਿੱਚ ਲੈ ਗਿਆਉਸਦੀ ਰੁਚੀ ਵਾਲਾ ਕੰਮ ਹੋਣ ਕਰਕੇ ਉਸਨੇ ਇੰਨੀ ਮਿਹਨਤ ਕੀਤੀ ਕਿ ਉਸਦਾ ਨਾਂ ਆਪਣੇ ਮਹਾਨਗਰ ਦੇ ਸਫਲਤਮ ਉਦਯੋਗਪਤੀਆਂ ਵਿੱਚ ਸ਼ੁਮਾਰ ਹੋ ਗਿਆਲੇਖਕ ਉਸ ਨਾਲੋਂ ਵੱਧ ਯੋਗਤਾ ਰੱਖਦਾ ਹੋਇਆ ਵੀ ਆਰਥਿਕ ਤੌਰ ’ਤੇ ਉੰਨਾ ਸੰਪਨ ਨਹੀਂ ਹੋ ਸਕਿਆਦੂਸਰੀ ਉਦਾਹਰਣ ਹੈ ਐੱਮ.ਐੱਸ. ਸੀ ਕਮਿਸਟਰੀ ਦੀ ਪੜ੍ਹਾਈ ਦੌਰਾਨ ਮੇਰੀ ਹਮਜਮਾਤਣ ਹਿਮਾਨੀ ਸ਼ਿਵਪੁਰੀ ਦੀ, ਜਿਸਨੇ ਯੂਨੀਵਰਸਿਟੀ ਵਿੱਚ ਮੈਰਿਟ ਹਾਸਿਲ ਕਰਕੇ ਵੀ, ਮਾਪਿਆਂ ਦੇ ਜਬਰਦਸਤ ਵਿਰੋਧ ਦੇ ਬਾਵਜੂਦ ਅਦਾਕਾਰੀ ਦਾ ਮਨਪਸੰਦ ਕਿੱਤਾ ਚੁਣਿਆਪੀਐੱਚ.ਡੀ ਦੀ ਸਕਾਲਰਸ਼ਿੱਪ ਠੁਕਰਾ ਕੇ ਉਸਨੇ ਐੱਨ.ਐੱਸ.ਡੀ. ਵਿੱਚ ਦਾਖਲਾ ਲੈ ਲਿਆ ਤੇ ਛੋਟੇ ਪਰਦੇ ਦੇ ਨਾਲ-ਨਾਲ ਬਾਲੀਵੁੱਡ ਦੀਆਂ ਸਫਲਤਮ ਫਿਲਮਾਂ ਵਿੱਚ ਚਰਿੱਤਰ ਅਭਿਨੇਤਰੀ ਦੇ ਤੌਰ ’ਤੇ ਉਸ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕੀਤੀਉਹ ਇੰਨੀ ਪ੍ਰਤਿਭਾਸ਼ਾਲੀ ਸੀ ਕਿ ਅਸਾਨੀ ਨਾਲ ਵਿਗਿਆਨੀ ਵੀ ਬਣ ਸਕਦੀ ਸੀ ਪਰ ਉਸਨੇ ਆਪਣੀ ਰੁਚੀ ਨੂੰ ਤਰਜੀਹ ਦਿੱਤੀਉਸਨੇ ਸਿਰਫ ਆਪਣੇ ਮਾਪਿਆਂ ਦਾ ਹੀ ਨਹੀਂ ਆਪਣੇ ਮੁਲਕ ਦਾ ਨਾਂ ਵੀ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ

ਜੇ ਅਸੀਂ ਲੱਭੀਏ ਤਾਂ ਸਾਨੂੰ ਸਮਾਜ ਵਿੱਚ ਅਜਿਹੀਆਂ ਹੋਰ ਵੀ ਕਈ ਉਦਾਹਰਣਾਂ ਆਪਣੇ ਆਸਪਾਸ ਹੀ ਮਿਲ ਜਾਣਗੀਆਂ ਇਸ ਲਈ ਮਾਪਿਆਂ ਨੂੰ ਇਹ ਗੱਲ ਸਮਝਣ ਦੀ ਵਿਸ਼ੇਸ਼ ਲੋੜ ਹੈ ਕਿ ਆਪਣੀ ਇੱਛਾ ਆਪਣੇ ਬੱਚੇ ਉੱਤੇ ਜਬਰਦਸਤੀ ਥੋਪ ਕੇ ਉਸ ਰਾਹੀਂ ਆਪਣੇ ਸੁਪਨੇ ਪੂਰੇ ਕਰਨ ਦੀ ਇਸ ਸੋਚ ਨੂੰ ਛੱਡ ਦੇਣ ’ਤੇ ਆਪਣੇ ਬੱਚੇ ਦੀ ਰੁਚੀ ਅਤੇ ਪ੍ਰਤਿਭਾ ਨੂੰ ਪਛਾਣਦਿਆਂ ਹੀ ਉਸਦੇ ਕੈਰੀਅਰ ਨੂੰ ਚੁਣਨ ਵਿੱਚ ਉਸਦੀ ਮਦਦ ਕਰਨਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ, ਸ਼ਰਤ ਇਹ ਹੈ ਕਿ ਅਸੀਂ ਉਸ ਕੰਮ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਆਪਣੀ ਪੂਰੀ ਊਰਜਾ ਅਤੇ ਪ੍ਰਤਿਭਾ ਲਾ ਦੇਈਏਅਸੀਂ ਉੁਸ ਖੇਤਰ ਦੇ ਨੰਬਰ ਵੰਨ ਬਣਨ ਦੀ ਕੋਸ਼ਿਸ਼ ਕਰੀਏਦੁਨੀਆ ਸਫਲ ਲੋਕਾਂ ਨੂੰ ਸਲਾਮ ਕਰਦੀ ਹੈ, ਖੇਤਰ ਜਿਹੜਾ ਮਰਜ਼ੀ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4206)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਧਰਮਪਾਲ ਸਾਹਿਲ

ਡਾ. ਧਰਮਪਾਲ ਸਾਹਿਲ

Hoshiarpur, Punjab, India.
Phone: (91 - 98761 - 56954)

Email: (dpsahil_panchvati@yahoo.com)