SarwanSingh7ਭਾਰਤ ਅਨੇਕਾਂ ਸੱਭਿਆਚਾਰਾਂਧਰਮਾਂਜਾਤੀਆਂਨਸਲਾਂਭਾਸ਼ਾਵਾਂਪਹਾੜਾਂਰੇਗਸਤਾਨਾਂਜੰਗਲਾਂਉੱਚੇ ਨੀਵੇਂ ਤੇ ...
(21 ਅਕਤੂਬਰ 2023)

 

ਹਾਕਮਾਂ ਨੂੰ ਹੁਣ ਮੰਨ ਹੀ ਲੈਣਾ ਚਾਹੀਦਾ ਹੈ, ਪੰਜਾਬੀ ਨੌਜੁਆਨ ਨਿਕੰਮੇ, ਨਸ਼ਈ, ਅਨਾੜੀ, ਗੈਂਗਸਟਰ, ਅੱਤਵਾਦੀ ਜਾਂ ਵੱਖਵਾਦੀ ਨਹੀਂ, ਭਾਰਤੀ ਹਾਕੀ ਤੇ ਹੋਰਨਾਂ ਖੇਡਾਂ ਦੇ ਸੱਚਮੁੱਚ ਸਰਦਾਰ ਹਨਹੁਣੇ ਹੋਈਆਂ ਏਸ਼ਿਆਈ ਖੇਡਾਂ ਵਿੱਚੋਂ 32 ਪੰਜਾਬੀ ਖਿਡਾਰੀਆਂ ਨੇ 20 ਮੈਡਲ ਜਿੱਤ ਕੇ ਭਾਰਤ ਮਾਂ ਦੀ ਝੋਲੀ ਭਰਨ ਵਿੱਚ ਵੱਡਾ ਯੋਗਦਾਨ ਪਾਇਆ ਹੈਇਹ ਤੱਥ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ 16 ਖਿਡਾਰੀਆਂ ਨੇ ਏਸ਼ਿਆਈ ਖੇਡਾਂ ਵਿੱਚੋਂ 13 ਤਗਮੇ ਜਿੱਤੇ! ਕੀ ਭਾਰਤ ਦੀ ਕਿਸੇ ਹੋਰ ਯੂਨੀਵਰਸਿਟੀ ਨੇ ਖੇਡ ਖੇਤਰ ਵਿੱਚ ਇੱਡੀ ਵੱਡੀ ਛਾਲ ਮਾਰੀ ਹੈ? ਭਾਰਤ ਦੇ ਸੁਤੰਤਰਤਾ ਸੰਗਰਾਮ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤਕ ਪੰਜਾਬੀਆਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂਭੁੱਖੇ ਭਾਰਤ ਦਾ ਢਿੱਡ ਭਰਦੇ ਹੋਏ ਤੇ ਪਰਦੇਸਾਂ ਵਿੱਚ ਦੂਹਰੀਆਂ ਸ਼ਿਫਟਾਂ ਲਾ ਕੇ ਕਰੜੀਆਂ ਕਮਾਈਆਂ ਕਰਦੇ ਹੋਏ ਫੌਰਨ ਐਕਚੇਂਜ ਨਾਲ ਭਾਰਤ ਦੀਆਂ ਤਜੌਰੀਆਂ ਭਰਨ ਦੇ ਨਾਲ ਹੋਰ ਅਨੇਕਾਂ ਪਰਉਪਕਾਰ ਦੇ ਕਾਰਜ ਕੀਤੇਪਰ ਭਾਰਤੀ ਹਾਕਮਾਂ ਨੇ ਪੰਜਾਬੀਆਂ ਦੇ ਪਰਉਪਕਾਰਾਂ ਬਦਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਦਰਿਆਈ ਪਾਣੀ, ਜ਼ਮੀਨੀ ਪਾਣੀ, ਫਸਲਾਂ ਦੀ ਬੇਕਿਰਕ ਲੁੱਟ, ਧਰਤ ਪੰਜਾਬ ਦੀ ਉਪਜਾਊ ਸ਼ਕਤੀ, ਵਾਤਾਵਰਣ ਦੀ ਸ਼ੁੱਧਤਾ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਪੰਜਾਬ ਤੋਂ ਖੋਹ ਲਿਆ, ਲੁੱਟ ਲਿਆ ਉੱਤੋਂ ਲੋਹੜਾ ਇਹ ਮਾਰਿਆ ਕਿ ਪੰਜਾਬੀਆਂ ਨੂੰ ਹੀ ਬੱਦੂ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਜੜ੍ਹੋਂ ਉਖਾੜਨ ਦਾ ਜੁਗਾੜ ਕੀਤਾ ਜਾ ਰਿਹਾ ਹੈ!

ਦੁਨੀਆ ਦੀ ਦੋ ਤਿਹਾਈ ਆਬਾਦੀ ਏਸ਼ੀਆ ਵਿੱਚ ਵਸਦੀ ਹੈਓਲੰਪਿਕ ਖੇਡਾਂ ਪਿੱਛੋਂ ਏਸ਼ਿਆਈ ਖੇਡਾਂ ਸਭ ਤੋਂ ਵੱਡੀਆਂ ਖੇਡਾਂ ਮੰਨੀਆਂ ਜਾਂਦੀਆਂ ਹਨਪਹਿਲੀਆਂ ਏਸ਼ਿਆਈ ਖੇਡਾਂ 1951 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ ਸਨ19ਵੀਆਂ ਏਸ਼ਿਆਈ ਖੇਡਾਂ ਚੀਨ ਦੇ ਸ਼ਹਿਰ ਹਾਂਗਜ਼ੂ ਵਿੱਚ ਹੋਈਆਂ ਹਨ1948 ਦੀਆਂ ਓਲੰਪਿਕ ਖੇਡਾਂ ਸਮੇਂ ਲੰਡਨ ਵਿਖੇ ਪੰਜਾਬ ਦੇ ਪ੍ਰੋਫੈਸਰ ਗੁਰੂ ਦੱਤ ਸੋਂਧੀ ਨੇ ਫਿਲਪਾਈਨ ਦੇ ਖੇਡ ਪ੍ਰੋਮੋਟਰ ਜਾਰਜ ਬੀ ਵਾਰਗਸ ਨਾਲ ਏਸ਼ਿਆਈ ਖੇਡਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸਦੇ ਫਲਸਰੂਪ ਏਸ਼ੀਅਨ ਐਮੇਚਿਓਰ ਅਥਲੈਟਿਕ ਫੈਡਰੇਸ਼ਨ ਬਣੀਫੈਡਰੇਸ਼ਨ ਦੀ ਪਹਿਲੀ ਮੀਟਿੰਗ 12-13 ਫਰਵਰੀ 1949 ਨੂੰ ਨਵੀਂ ਦਿੱਲੀ ਦੇ ਪਟਿਆਲਾ ਹਾਊਸ ਵਿੱਚ ਹੋਈਫਿਲਪਾਈਨ, ਸਿਆਮ, ਇੰਡੋਨੇਸ਼ੀਆ, ਬਰਮਾ, ਸੀਲੋਨ, ਨਿਪਾਲ, ਅਫ਼ਗਾਨਿਸਤਾਨ, ਪਾਕਿਸਤਾਨ ਤੇ ਭਾਰਤ ਦੇ ਨੁਮਾਇੰਦੇ ਉਸ ਵਿੱਚ ਸ਼ਾਮਲ ਹੋਏ ਉੱਥੇ ਏਸ਼ੀਅਨ ਅਥਲੈਟਿਕ ਫੈਡਰੇਸ਼ਨ ਦਾ ਨਾਂ ਬਦਲ ਕੇ ‘ਏਸ਼ੀਅਨ ਖੇਡ ਫੈਡਰੇਸ਼ਨ’ ਰੱਖ ਦਿੱਤਾ ਤੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆਪਹਿਲੀਆਂ ਏਸ਼ਿਆਈ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਨਵੀਂ ਦਿੱਲੀ ਨੇ ਚੁੱਕੀ ਤੇ ਦੂਜੀਆਂ ਮਨੀਲਾ ਨੂੰ ਸੌਂਪੀਆਂ ਗਈਆਂ

ਇੰਡੀਆ ਗੇਟ ਦੇ ਸਾਹਮਣੇ ਨੈਸ਼ਨਲ ਸਟੇਡੀਅਮ ਉਸਾਰਿਆ ਗਿਆ ਜਿਸਦੇ ਟਰੈਕ ਦੁਆਲੇ ਸਾਈਕਲ ਪੱਟੀ ਵਿਛਾਈ ਗਈਤੈਰਨ ਤਲਾਅ ਤੇ ਹੋਰ ਖੇਡ ਭਵਨ ਤਿਆਰ ਕਰਨ ਨਾਲ ਨੇੜੇ ਲੱਗਦੀਆਂ ਫੌਜੀ ਬੈਰਕਾਂ ‘ਓਲੰਪਿਕ ਪਿੰਡ’ ਬਣਾ ਦਿੱਤੀਆਂ ਗਈਆਂਮਿਥੇ ਦਿਨ ਏਸ਼ਿਆਈ ਮੁਲਕਾਂ ਦੇ ਰੰਗ ਬਰੰਗੇ ਝੰਡੇ ਨੈਸ਼ਨਲ ਸਟੇਡੀਅਮ ਦੀਆਂ ਬਾਹੀਆਂ ’ਤੇ ਲਹਿਰਾਉਣ ਲੱਗੇਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਏਸ਼ੀਆ ਦੇ ਖਿਡਾਰੀਆਂ ਨੂੰ ਨਾਅਰਾ ਦਿੱਤਾ: ਖੇਡ ਨੂੰ ਖੇਡ ਭਾਵਨਾ ਨਾਲ ਖੇਡੋਫਿਰ ਖੇਡਾਂ ਦੇ ਮਾਟੋ ‘ਐਵਰ ਆਨਵਰਡਉੱਤੇ ਅਮਲ ਕਰਨ ਲਈ ਏਸ਼ੀਆ ਦੇ ਖਿਡਾਰੀ ਖੇਡ ਮੈਦਾਨਾਂ ਵਿੱਚ ਜੂਝਣ ਲੱਗੇ

ਏਸ਼ਿਆਈ ਖੇਡਾਂ 4 ਮਾਰਚ 1951 ਨੂੰ ਆਰੰਭ ਹੋਈਆਂਲਾਲ ਕਿਲੇ ਵਿੱਚੋਂ ਖੇਡਾਂ ਦੀ ਮਸ਼ਾਲ ਜਗਾਈ ਗਈਓਲੰਪੀਅਨ ਬਰਗੇਡੀਅਰ ਦਲੀਪ ਸਿੰਘ ਨੇ ਮਿਸ਼ਾਲ ਲੈ ਕੇ ਸਟੇਡੀਅਮ ਦਾ ਚੱਕਰ ਲਾਇਆ ਤੇ ਏਸ਼ਿਆਈ ਖੇਡਾਂ ਦੀ ਜੋਤ ਜਗਾਈਸਟੇਡੀਅਮ ਵਿੱਚ 11 ਦੇਸ਼ਾਂ ਦੇ 489 ਖਿਡਾਰੀ ਖੜ੍ਹੇ ਸਨਭਾਰਤੀ ਦਲ ਦੇ ਝੰਡਾਬਰਦਾਰ ਬਲਦੇਵ ਸਿੰਘ ਨੇ ਸਮੂਹ ਖਿਡਾਰੀਆਂ ਵੱਲੋਂ ਸਹੁੰ ਚੁੱਕੀਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾਖੇਡਾਂ ਵਿੱਚ ਭਾਗ ਲੈਣ ਵਾਲੇ ਮੁਲਕ ਅਫ਼ਗਾਨਿਸਤਾਨ, ਬਰਮਾ, ਸੀਲੋਨ, ਇੰਡੋਨੇਸ਼ੀਆ, ਇਰਾਨ, ਜਪਾਨ, ਨੇਪਾਲ, ਫਿਲਪਾਈਨ, ਮਲਾਇਆ, ਥਾਈਲੈਂਡ ਤੇ ਭਾਰਤ ਸਨਚੀਨ ਤੇ ਪਾਕਿਸਤਾਨ ਨੇ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਭਾਗ ਨਾ ਲਿਆਖੇਡਾਂ 4 ਤੋਂ 11 ਮਾਰਚ ਤਕ ਚੱਲੀਆਂਅਥਲੈਟਿਕਸ, ਬਾਸਕਟਬਾਲ, ਫੁੱਟਬਾਲ, ਸਾਈਕਲ ਦੌੜਾਂ, ਭਾਰ ਚੁੱਕਣ ਤੇ ਤੈਰਨ ਦੇ ਮੁਕਾਬਲੇ ਹੋਏਭਾਰਤ ਦੇ ਸਚਿਨ ਨਾਗ ਨੇ ਤੈਰਨ ਵਿੱਚ ਏਸ਼ਿਆਈ ਖੇਡਾਂ ਦਾ ਪਹਿਲਾ ਸੋਨ ਤਗਮਾ ਜਿੱਤਿਆਭਾਰਤੀ ਟੀਮ ਵਾਟਰ ਪੋਲੋ ਦਾ ਗੋਲਡ ਮੈਡਲ ਵੀ ਜਿੱਤ ਗਈਫੁੱਟਬਾਲ ਦੀ ਖੇਡ ਵਿੱਚ ਵੀ ਭਾਰਤ ਨੂੰ ਗੋਲਡ ਮੈਡਲ ਮਿਲਿਆ

ਅਥਲੈਟਿਕਸ ਵਿੱਚ ਭਾਰਤ ਲਈ ਵਧੇਰੇ ਮੈਡਲ ਪੰਜਾਬੀ ਅਥਲੀਟਾਂ ਨੇ ਜਿੱਤੇ ਜਿਨ੍ਹਾਂ ਦੇ ਨਾਂ ਹਨ: ਰਣਜੀਤ ਸਿੰਘ, ਨਿੱਕਾ ਸਿੰਘ, ਛੋਟਾ ਸਿੰਘ, ਮਹਾਵੀਰ ਪ੍ਰਸ਼ਾਦ, ਬਖਤਾਵਰ ਸਿੰਘ, ਮਦਨ ਲਾਲ, ਮੱਖਣ ਸਿੰਘ, ਏ. ਐੱਸ. ਬਖਸ਼ੀ, ਬਲਦੇਵ ਸਿੰਘ, ਗੋਵਿੰਦ ਸਿੰਘ, ਕੁਲਵੰਤ ਸਿੰਘ, ਪ੍ਰੀਤਮ ਸਿੰਘ, ਗੁਰਬਚਨ ਸਿੰਘ, ਸੋਮਨਾਥ, ਤੇਜਾ ਸਿੰਘ, ਅਜੀਤ ਸਿੰਘ, ਬਲਵੰਤ ਸਿੰਘ, ਕਰਨ ਸਿੰਘ, ਕੇਸਰ ਸਿੰਘ ਤੇ ਪਰਸਾ ਸਿੰਘਇਨ੍ਹਾਂ ਵਿੱਚੋਂ ਵਧੇਰੇ ਖਿਡਾਰੀ ਪਟਿਆਲਾ ਪੁਲੀਸ ਤੇ ਫੌਜ ਦੇ ਸਨਜਪਾਨ 23 ਸੋਨੇ, 20 ਚਾਂਦੀ, 15 ਤਾਂਬੇ ਦੇ ਤਗ਼ਮਿਆਂ ਨਾਲ ਮੀਰੀ ਰਿਹਾਭਾਰਤ ਨੇ 15 ਸੋਨੇ, 16 ਚਾਂਦੀ, 19 ਤਾਂਬੇ ਦੇ ਤਗ਼ਮੇ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾਇਰਾਨ 8 ਸੋਨੇ, 6 ਚਾਂਦੀ, 2 ਤਾਂਬੇ ਦੇ ਤਗਮਿ਼ਆਂ ਨਾਲ ਤੀਜੇ ਨੰਬਰ ’ਤੇ ਆਇਆਹੁਣ ਤਕ ਦੀਆਂ ਏਸ਼ਿਆਈ ਖੇਡਾਂ ਦਾ ਲੇਖਾ-ਜੋਖਾ ਕਰੀਏ ਤਾਂ ਪੰਜਾਬੀ ਖਿਡਾਰੀਆਂ ਨੇ ਵਿਅਕਤੀਗਤ ਤੇ ਟੀਮ ਈਵੈਂਟਾਂ ਵਿੱਚੋਂ ਸੋਨੇ ਦੇ 60 ਤਗਮੇ ਜਿੱਤੇ ਹਨਉਨ੍ਹਾਂ ਵਿੱਚ ਹਾਕੀ ਦੇ 4 ਗੋਲਡ ਮੈਡਲ ਅਤੇ ਅਥਲੈਟਿਕਸ ਦੇ 43 ਗੋਲਡ ਮੈਡਲ ਹਨਪੰਜਾਬੀ ਖਿਡਾਰੀਆਂ ਨੇ ਹੋਰਨਾਂ ਖੇਡਾਂ ਵਿੱਚ ਵੀ 13 ਸੋਨ ਤਗਮੇ ਜਿੱਤੇਇਹ ਸਿਲਸਿਲਾ ਲਗਾਤਾਰ ਜਾਰੀ ਹੈ

ਹਾਂਗਜ਼ੂ ਦੀਆਂ ਏਸ਼ਿਆਈ ਖੇਡਾਂ ਵਿੱਚੋਂ ਜਿਨ੍ਹਾਂ ਪੰਜਾਬੀ ਖਿਡਾਰੀਆਂ ਦੇ 20 ਤਗਮੇ ਜਿੱਤੇ ਉਨ੍ਹਾਂ ਦੇ ਨਾਂ ਹਨ: ਸਿਫਤ ਕੌਰ ਸਮਰਾ, ਹਰਮਨਪ੍ਰੀਤ ਕੌਰ, ਕਨਿਕਾ ਅਹੂਜਾ, ਤੇਜਿੰਦਰ ਸਿੰਘ ਤੂਰ, ਅਰਜਨ ਸਿੰਘ ਚੀਮਾ, ਜ਼ੋਰਾਵਰ ਸਿੰਘ ਸੰਧੂ, ਪ੍ਰਨੀਤ ਕੌਰ, ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਕ੍ਰਿਸ਼ਨ ਬਹਾਦਰ ਪਾਠਕ, ਸੁਖਜੀਤ ਸਿੰਘ, ਜਰਮਨਜੀਤ ਸਿੰਘ ਬੱਲ, ਅਕਾਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ, ਹਰਮਿਲਨ ਬੈਂਸ, ਜਸਵਿੰਦਰ ਸਿੰਘ, ਧਰੁਵ ਕਪਿਲਾ, ਰਾਜੇਸ਼ਵਰੀ ਕੁਮਾਰੀ, ਵਿਜੇਵੀਰ ਸਿੰਘ ਸੰਧੂ, ਸਤਨਾਮ ਸਿੰਘ, ਸੁਖਮੀਤ ਸਿੰਘ, ਚਰਨਜੀਤ ਸਿੰਘ, ਮੰਜੂ ਰਾਣੀ ਤੇ ਸਿਮਰਨਜੀਤ ਸਿੰਘ

1966 ਦੀਆਂ ਏਸ਼ਿਆਈ ਖੇਡਾਂ ਵਿੱਚੋਂ ਭਾਰਤ ਨੇ ਪਹਿਲੀ ਵਾਰ ਹਾਕੀ ਦਾ ਸੋਨ ਤਗਮਾ ਜਿੱਤਿਆ ਤਾਂ ਭਾਰਤੀ ਟੀਮ ਵਿੱਚ 12 ਖਿਡਾਰੀ ਪੰਜਾਬ ਦੇ ਸਨਉਨ੍ਹਾਂ ਦੇ ਨਾਂ ਹਨ: ਪ੍ਰਿਥੀਪਾਲ ਸਿੰਘ, ਧਰਮ ਸਿੰਘ, ਕਰਨਲ ਬਲਬੀਰ ਸਿੰਘ, ਬਲਬੀਰ ਸਿੰਘ ਪੁਲਿਸ, ਬਲਬੀਰ ਸਿੰਘ ਰੇਲਵੇ, ਹਰਮੀਕ ਸਿੰਘ, ਜਗਜੀਤ ਸਿੰਘ, ਜਗਦੀਪ ਸਿੰਘ, ਹਰੀਪਾਲ ਕੌਸ਼ਿਕ, ਹਰਬਿੰਦਰ ਸਿੰਘ, ਤਰਸੇਮ ਸਿੰਘ ਤੇ ਇੰਦਰ ਸਿੰਘਹੁਣ ਜਿਹੜੀ ਭਾਰਤੀ ਹਾਕੀ ਟੀਮ ਹਾਂਗਜ਼ੂ ਤੋਂ ਗੋਲਡ ਮੈਡਲ ਜਿੱਤੀ, ਉਸ ਟੀਮ ਦਾ ਕਪਤਾਨ ਪੰਜਾਬ ਦਾ ਹਰਮਨਪ੍ਰੀਤ ਸਿੰਘ ਸੀ ਤੇ ਮੀਤ ਕਪਤਾਨ ਹਾਰਦਿਕ ਸਿੰਘਉਸ ਟੀਮ ਵਿੱਚ ਦਸ ਪੰਜਾਬੀ ਖਿਡਾਰੀ ਸਨ ਜਿਨ੍ਹਾਂ ਨੇ ਹਾਕੀ ਮੈਚਾਂ ਵਿੱਚ 43 ਗੋਲ ਕੀਤੇਇਹ ਵਰਣਨਯੋਗ ਹੈ ਕਿ ਹਾਂਗਜ਼ੂ ਦੀਆਂ ਏਸ਼ਿਆਈ ਖੇਡਾਂ ਲਈ ਚੁਣੇ ਪੰਜਾਬ ਦੇ 48 ਖਿਡਾਰੀਆਂ ਨੂੰ 8-8 ਲੱਖ ਰੁਪਏ ਓਲੰਪਿਕ ਖੇਡਾਂ ਦੀ ਤਿਆਰੀ ਲਈ ਅਗਾਊਂ ਦਿੱਤੇ ਗਏ ਸਨ ਜੋ ਮੈਡਲ ਜਿੱਤਣ ਵਿੱਚ ਰਾਸ ਆਏਹੁਣ ਜੇਤੂ ਖਿਡਾਰੀਆਂ ਨੂੰ ਕਰੋੜਾਂ ਦੇ ਇਨਾਮ ਵੀ ਮਿਲ ਰਹੇ ਹਨ

ਹਾਕੀ ਦੀ ਖੇਡ ਹੁਣ ਤਕ 24 ਵਾਰ ਓਲੰਪਿਕ ਖੇਡਾਂ ਵਿੱਚ ਖੇਡੀ ਗਈ ਹੈ8 ਵਾਰ ਇੰਡੀਆ ਜਿੱਤਿਆ, 4 ਵਾਰ ਜਰਮਨੀ, 3 ਵਾਰ ਪਾਕਿਸਤਾਨ, 3 ਵਾਰ ਗ੍ਰੇਟ ਬ੍ਰਿਟਨ, 2 ਵਾਰ ਨੀਦਰਲੈਂਡਜ਼ ਅਤੇ 1-1 ਵਾਰ ਆਸਟ੍ਰੇਲੀਆ, ਬੈਲਜੀਅਮ, ਨਿਊਜ਼ੀਲੈਂਡ ਤੇ ਅਰਜਨਟੀਨਾਹਾਕੀ ਦਾ ਵਰਲਡ ਕੱਪ 4 ਵਾਰ ਪਾਕਿਸਤਾਨ, 3 ਵਾਰ ਨੀਦਰਲੈਂਡਜ਼, 3 ਵਾਰ ਆਸਟ੍ਰੇਲੀਆ, 3 ਵਾਰ ਜਰਮਨੀ, 1 ਵਾਰ ਇੰਡੀਆ ਤੇ 1 ਵਾਰ ਬੈਲਜੀਅਮ ਜਿੱਤੇ ਹਨਏਸ਼ਿਆਈ ਖੇਡਾਂ ਵਿੱਚੋਂ ਹਾਕੀ ਦਾ ਗੋਲਡ ਮੈਡਲ 8 ਵਾਰ ਪਾਕਿਸਤਾਨ, 4 ਵਾਰ ਭਾਰਤ, 4 ਵਾਰ ਦੱਖਣੀ ਕੋਰੀਆ ਤੇ 1 ਵਾਰ ਜਪਾਨ ਨੇ ਜਿੱਤਿਆ ਹੈ

ਅਨੇਕਾਂ ਪੰਜਾਬੀ ਖਿਡਾਰੀ ਹਨ ਜੋ ਭਾਰਤ, ਪਾਕਿਸਤਾਨ, ਕੀਨੀਆ, ਯੂਗੰਡਾ, ਤਨਜ਼ਾਨੀਆਂ, ਮਲੇਸ਼ੀਆ, ਹਾਂਗਕਾਂਗ, ਸਿੰਘਾਪੁਰ, ਇੰਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਵਿੱਚ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਵਿਸ਼ਵ ਕੱਪਾਂ ਵਿੱਚ ਖੇਡ ਚੁੱਕੇ ਹਨਹਾਕੀ ਨੂੰ ਭਾਰਤ, ਖ਼ਾਸ ਕਰਕੇ ਪੰਜਾਬੀਆਂ ਦੀ ਕੌਮੀ ਖੇਡ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਇੱਕ ਵਾਰ ਕੀਨੀਆ ਦੇ 11 ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ1966 ਵਿੱਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਵਿੱਚ 11 ਵਿੱਚੋਂ 10 ਖਿਡਾਰੀਆਂ ਦੇ ਜੂੜਿਆਂ ਉੱਤੇ ਰੁਮਾਲ ਸਨਮਿਊਨਿਖ ਦੀਆਂ ਓਲੰਪਿਕ ਖੇਡਾਂ ਵਿੱਚ ਪਾਕਿਸਤਾਨ, ਭਾਰਤ, ਕੀਨੀਆ, ਯੂਗੰਡਾ ਤੇ ਮਲੇਸ਼ੀਆ ਦੀਆਂ ਹਾਕੀ ਟੀਮਾਂ ਵਿੱਚ 40 ਖਿਡਾਰੀ ਪੰਜਾਬੀ ਮੂਲ ਦੇ ਸਨਮਿਊਨਿਖ ਓਲੰਪਿਕਸ ਵਿੱਚ 2 ਸਤੰਬਰ 1972 ਨੂੰ ਜੋ ਮੈਚ ਭਾਰਤ ਅਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਉਸ ਵਿੱਚ 15 ਖਿਡਾਰੀਆਂ ਦੇ ਜੂੜਿਆਂ ਉੱਤੇ ਰੁਮਾਲ ਸੋਹੰਦੇ ਸਨਮਾਸਕੋ ਦੀਆਂ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਸੈਂਟਰ ਫਾਰਵਰਡ ਸੁਰਿੰਦਰ ਸਿੰਘ ਸੋਢੀ ਨੇ ਸਭ ਤੋਂ ਵੱਧ 15 ਗੋਲ ਕੀਤੇ ਸਨਪਰਗਟ ਸਿੰਘ ਦੋ ਵਾਰ ਭਾਰਤੀ ਓਲੰਪਿਕ ਟੀਮਾਂ ਦਾ ਕਪਤਾਨ ਬਣਿਆਹਰਮੀਕ ਸਿੰਘ ਨੇ ਏਸ਼ੀਅਨ ਆਲ ਸਟਾਰਜ਼ ਟੀਮ ਦੀ ਕਪਤਾਨੀ ਕੀਤੀਪੰਜਾਬੀ ਮੂਲ ਦੇ ਹਾਕੀ ਖਿਡਾਰੀ 8 ਮੁਲਕਾਂ ਦੀਆਂ ਟੀਮਾਂ ਵਿੱਚ ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ

ਭਾਰਤ ਵਿੱਚ ਪੰਜਾਬੀ ਬੇਸ਼ਕ ਦੋ ਢਾਈ ਫੀਸਦੀ ਹੀ ਹਨ ਪਰ ਭਾਰਤੀ ਹਾਕੀ ਟੀਮਾਂ ਵਿੱਚ ਪੰਜਾਬੀ ਖਿਡਾਰੀਆਂ ਦਾ ਮੁੱਢ ਤੋਂ ਬੋਲਬਾਲਾ ਰਿਹਾ ਹੈ1928 ਦੀਆਂ ਓਲੰਪਿਕ ਖੇਡਾਂ ਵਿੱਚ ਇੰਡੀਆ ਦੀ ਜਿਹੜੀ ਟੀਮ ਸੋਨੇ ਦਾ ਤਗਮਾ ਜਿੱਤੀ ਉਸ ਵਿੱਚ 5 ਖਿਡਾਰੀ ਪੰਜਾਬੀ ਸਨ1932 ਵਿੱਚ ਦੁਬਾਰਾ ਓਲੰਪਿਕ ਚੈਂਪੀਅਨ ਬਣੀ ਤਾਂ ਪੰਜਾਬੀ ਖਿਡਾਰੀਆਂ ਦੀ ਗਿਣਤੀ 7 ਹੋ ਗਈਟੀਮ ਦਾ ਕਪਤਾਨ ਪੰਜਾਬ ਦਾ ਲਾਲ ਸ਼ਾਹ ਬੁਖਾਰੀ ਬਣਿਆਵੀਹ ਤੋਂ ਵੱਧ ਪੰਜਾਬੀ ਖਿਡਾਰੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਹਰਮੀਕ ਸਿੰਘ, ਹਰਬਿੰਦਰ ਸਿੰਘ, ਅਜੀਤਪਾਲ ਸਿੰਘ, ਸੁਰਿੰਦਰ ਸਿੰਘ ਸੋਢੀ, ਸੁਰਜੀਤ ਸਿੰਘ, ਪਰਗਟ ਸਿੰਘ, ਰਮਨਦੀਪ ਸਿੰਘ, ਗਗਨਅਜੀਤ ਸਿੰਘ, ਰਾਜਪਾਲ ਸਿੰਘ, ਬਲਜੀਤ ਸਿੰਘ, ਸਰਦਾਰਾ ਸਿੰਘ, ਮਨਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਆਦਿ ਗਿਣਾਏ ਜਾ ਸਕਦੇ ਹਨਹਾਕੀ ਦੀ ਖੇਡ ਵਿੱਚ ਪੰਜਾਬ ਦੇ ਸੌ ਤੋਂ ਵੱਧ ਓਲੰਪੀਅਨ ਹਨਕਈਆਂ ਨੇ ਓਲੰਪਿਕ ਖੇਡਾਂ ਦੇ ਦੋ-ਦੋ ਤਿੰਨ-ਤਿੰਨ ਗੋਲਡ ਮੈਡਲ ਜਿੱਤੇ ਹਨਊਧਮ ਸਿੰਘ ਨੇ ਚਾਰ ਓਲੰਪਿਕਸ ਵਿੱਚੋਂ ਇੱਕ ਚਾਂਦੀ ਤੇ ਤਿੰਨ ਸੋਨੇ ਦੇ ਤਗਮੇ ਜਿੱਤੇ ਜੋ ਹੁਣ ਤਕ ਦਾ ਰਿਕਾਰਡ ਹੈ

1947 ਵਿੱਚ ਪਾਕਿਸਤਾਨ ਬਣਨ ਨਾਲ ਪੰਜਾਬ ਦੋ ਮੁਲਕਾਂ ਵਿਚਕਾਰ ਵੰਡਿਆ ਗਿਆਫਿਰ ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿੱਚ ਹਾਕੀ ਦੇ ਫਾਈਨਲ ਮੈਚ ਆਮ ਕਰ ਕੇ ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਲੱਗੇ ਜਾਂ ਇੰਜ ਕਹਿ ਲਓ ਕਿ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਵਿਚਕਾਰ ਹੋਣ ਲੱਗੇਮੈਚ ਭਾਵੇਂ ਮੈਲਬੌਰਨ ਵਿੱਚ ਖੇਡਿਆ ਜਾਂਦਾ, ਭਾਵੇਂ ਰੋਮ, ਟੋਕੀਓ, ਬੈਂਕਾਕ, ਤਹਿਰਾਨ ਜਾਂ ਕੁਆਲਾਲੰਪਰ, ਇੱਕ ਪਾਸੇ ਇੱਧਰਲੇ ਪੰਜਾਬੀ ਹੁੰਦੇ ਤੇ ਦੂਜੇ ਪਾਸੇ ਓਧਰਲੇ ਪੰਜਾਬੀਬਾਈਆਂ ਵਿੱਚੋਂ ਪੰਦਰਾਂ ਸੋਲਾਂ ਖਿਡਾਰੀ ਪੰਜਾਬੀ ਹੋਣ ਕਰਕੇ ਖੇਡ ਮੈਦਾਨ ਦੀ ਬੋਲੀ ਪੰਜਾਬੀ ਹੁੰਦੀ ਤੇ ਪਈ ‘ਲਈਂ ਨੂਰਿਆ, ਦੇਈਂ ਬੀਰਿਆ’ ਹੋਈ ਜਾਂਦੀ!

ਹਾਂਗਜ਼ੂ ਦੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ 660 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 249 ਖਿਡਾਰੀਆਂ ਨੇ 28 ਸੋਨੇ, 28 ਚਾਂਦੀ, 41 ਕਾਂਸੀ, ਕੁਲ 107 ਮੈਡਲ ਜਿੱਤਣ ਵਿੱਚ ਯੋਗਦਾਨ ਪਾਇਆਇਹ ਪਹਿਲੀ ਵਾਰ ਹੋਇਆ ਕਿ ਭਾਰਤ ਨੇ 100 ਮੈਡਲਾਂ ਦਾ ਅੰਕੜਾ ਪਾਰ ਕੀਤਾਜਕਾਰਤਾ ਦੀਆਂ 18ਵੀਆਂ ਏਸ਼ਿਆਈ ਖੇਡਾਂ ਵਿੱਚੋ ਭਾਰਤ ਨੇ 16 ਸੋਨੇ, 23 ਚਾਂਦੀ, 31 ਕਾਂਸੀ, ਕੁਲ 70 ਮੈਡਲ ਜਿੱਤੇ ਸਨਚੀਨ ਨੇ ਹਾਂਗਜ਼ੂ ਤੋਂ ਸਭ ਤੋਂ ਵੱਧ ਮੈਡਲ ਜਿੱਤੇ ਜਿਨ੍ਹਾਂ ਦੀ ਕੁਲ ਗਿਣਤੀ 383 ਹੈਉਨ੍ਹਾਂ ਵਿੱਚ 201 ਗੋਲਡ, 111 ਸਿਲਵਰ, 71 ਬਰੌਂਜ਼ ਮੈਡਲ ਹਨਦੂਜੇ ਥਾਂ ਜਪਾਨ ਹੈ ਜਿਸਦੇ ਮੈਡਲ 52, 67, 69 ਕੁਲ 188 ਹਨਤੀਜੇ ਨੰਬਰ ’ਤੇ ਦੱਖਣੀ ਕੋਰੀਆ ਨੇ 42, 59, 89 ਕੁਲ 190 ਤਗਮੇ ਜਿੱਤੇ ਹਨਚੌਥੇ ਨੰਬਰ ’ਤੇ ਭਾਰਤ ਹੈ ਤੇ ਪੰਜਵੇਂ ਨੰਬਰ ’ਤੇ ਉਜ਼ਬੇਕਸਤਾਨ ਜਿਸ ਨੇ 22, 18, 31 ਕੁਲ 71 ਮੈਡਲ ਜਿੱਤੇ ਹਨਹੈਰਾਨੀ ਦੀ ਗੱਲ ਹੈ ਕਿ ਇੰਡੀਆ ਤੋਂ ਅੱਡ ਹੋਏ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਤੇ ਬੰਗਲਾ ਦੇਸ਼ ਸੋਨੇ ਦਾ ਇੱਕ ਵੀ ਤਗਮਾ ਨਹੀਂ ਜਿੱਤ ਸਕੇ! ਚੜ੍ਹਦੇ ਪੰਜਾਬ ਦੇ 32 ਖਿਡਾਰੀਆਂ ਨੇ 20 ਮੈਡਲ ਜਿੱਤੇ ਹਨ ਜਦੋਂ ਕਿ ਲਹਿੰਦੇ ਪੰਜਾਬ ਵਾਲਾ ਪਾਕਿਸਤਾਨ ਕੁਲ 1 ਚਾਂਦੀ ਤੇ 2 ਕਾਂਸੀ ਦੇ ਤਗਮੇ ਹੀ ਜਿੱਤ ਸਕਿਆ ਹੈ

ਭਾਰਤ ਅਨੇਕਾਂ ਸੱਭਿਆਚਾਰਾਂ, ਧਰਮਾਂ, ਜਾਤੀਆਂ, ਨਸਲਾਂ, ਭਾਸ਼ਾਵਾਂ, ਪਹਾੜਾਂ, ਰੇਗਸਤਾਨਾਂ, ਜੰਗਲਾਂ, ਉੱਚੇ ਨੀਵੇਂ ਤੇ ਪੱਧਰੇ ਮੈਦਾਨਾਂ ਵਾਲਾ ਬਹੁਰੰਗਾ ਦੇਸ਼ ਹੈਇਹਦੇ ’ਤੇ ਇੱਕੋ ਰੰਗ ਚੜ੍ਹਾਉਣ ਦੀ ਸਿਆਸਤ ਨਹੀਂ ਕਰਨੀ ਚਾਹੀਦੀਐਵੇਂ ਨਹੀਂ ਕਿਹਾ ਜਾਂਦਾ: ਸੌ ਫੁੱਲ ਖਿੜਨ ਦਿਓ ਜਿੱਥੇ ਹਰ ਫੁੱਲ ਨੂੰ ਖਿੜਨ ਤੇ ਮਹਿਕਣ ਦੇ ਮੌਕੇ ਮਿਲਣਗੇ ਉੱਥੇ ਹੀ ਮੈਡਲ ਜਿੱਤੇ ਜਾ ਸਕਣਗੇਭਾਰਤ ਦੇ ਵੱਖ ਵੱਖ ਰਾਜਾਂ ਦੇ ਖਿਡਾਰੀਆਂ ਵੱਲੋਂ ਏਸ਼ਿਆਈ ਖੇਡਾਂ ਵਿੱਚੋਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੀ ਗਿਣਤੀ ਇਸ ਪ੍ਰਕਾਰ ਹੈ:

ਹਰਿਆਣੇ ਦੇ 44 ਖਿਡਾਰੀ, ਪੰਜਾਬ ਦੇ 32, ਮਹਾਰਾਸ਼ਟਰ 31, ਉੱਤਰ ਪ੍ਰਦੇਸ਼ 21, ਤਾਮਿਲਨਾਡੂ 17, ਵੈੱਸਟ ਬੰਗਾਲ 13, ਰਾਜਸਥਾਨ 13, ਕੇਰਲਾ 11, ਮੱਧ ਪ੍ਰਦੇਸ਼ 10, ਮਨੀਪੁਰ 9, ਆਂਧਰਾ 9, ਹਿਮਾਚਲ 7, ਨਵੀਂ ਦਿੱਲੀ 7, ਕਰਨਾਟਕ 6, ਝਾਰਖੰਡ 4, ਉੜੀਸਾ 3, ਅਸਾਮ 2, ਉਤਰਾਖੰਡ 2 ਤੇ ਮੀਜ਼ੋਰਮ ਦਾ ਇੱਕ ਖਿਡਾਰੀਭਾਰਤ ਦੇ ਕੁਲ 660 ਖਿਡਾਰੀਆਂ ਵਿੱਚੋਂ 249 ਖਿਡਾਰੀਆਂ ਨੇ 107 ਮੈਡਲ ਜਿੱਤਣ ਵਿੱਚ ਯੋਗਦਾਨ ਪਾਇਆ29 ਮੈਡਲ ਅਥਲੀਟਾਂ ਨੇ ਜਿੱਤੇ, 22 ਸ਼ੂਟਰਾਂ ਨੇ, 9 ਤੀਰਅੰਦਾਜ਼ਾਂ ਨੇ, 6 ਪਹਿਲਵਾਨਾਂ ਨੇ, 5 ਸਕੁਐਸ਼ ਦੇ ਖਿਡਾਰੀਆਂ ਨੇ, 5 ਰੋਇੰਗ ਦੇ, 5 ਵੇਟਲਿਫਟਰਾਂ ਨੇ, 3 ਸੇਲਿੰਗ ਦੇ, 2 ਕ੍ਰਿਕਟ ਟੀਮਾਂ ਦੇ, 2 ਕਬੱਡੀ ਟੀਮਾਂ ਦੇ, 2 ਹਾਕੀ ਟੀਮਾਂ ਦੇ, 3 ਬੈਡਮਿੰਟਨ ਦੇ, 2 ਟੈਨਸ ਦੇ, 2 ਘੋੜਸਵਾਰੀ ਦੇ, 2 ਚੈੱਸ ਦੇ, 2 ਰੋਲਿੰਗ ਸਪੋਰਟਸ, 1 ਬ੍ਰਿਜ, 1 ਗੌਲਫ਼, 1 ਵਸ਼ੂ, 1 ਕੋਇੰਗ, 1 ਸੇਪਕ ਟਕਰਾ ਤੇ 1 ਟੇਬਲ ਟੈਨਸ ਦਾਭਾਰਤ ਵਿੱਚ ਹੁਣ ਐਨੀਆਂ ਖੇਡਾਂ ਦਾ ਢਾਂਚਾ ਖੜ੍ਹਾ ਹੋ ਗਿਆ ਹੈ ਕਿ ਭਵਿੱਖ ਵਿੱਚ ਭਾਰਤੀ ਖਿਡਾਰੀਆਂ ਤੋਂ ਹੋਰ ਵੀ ਮੈਡਲ ਜਿੱਤਣ ਦੀ ਉਮੀਦ ਰੱਖੀ ਜਾ ਸਕਦੀ ਹੈਅਗਲੇ ਸਾਲ ਪੈਰਿਸ ਵਿੱਚ ਓਲੰਪਿਕ ਖੇਡਾਂ ਹੋਣਗੀਆਂਭਾਰਤ ਟੀਚਾ ਭਾਵੇਂ 20 ਮੈਡਲਾਂ ਦਾ ਰੱਖੇ ਪਰ 10 ਦਾ ਅੰਕੜਾ ਤਾਂ ਹਰ ਹਾਲਤ ਵਿੱਚ ਪਾਰ ਹੋਣਾ ਹੀ ਚਾਹੀਦਾ ਹੈ

ਹਾਂਗਜ਼ੂ ਦੀਆਂ ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਸਮੇਂ ਭਾਰਤੀ ਦਲ ਦੀ ਅਗਵਾਈ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੀ ਜਿਸਦਾ ਸਾਥ ਮੁੱਕੇਬਾਜ਼ ਲਵਲੀਨਾ ਨੇ ਦਿੱਤਾਸਮਾਪਤੀ ਸਮਾਰੋਹ ਦੀ ਰਸਮ ਓਲੰਪਿਕ ਕਾਉਂਸਲ ਆਫ ਏਸ਼ੀਆ ਦੇ ਕਾਰਜਕਾਰੀ ਪ੍ਰਧਾਨ ਰਾਜਾ ਰਣਧੀਰ ਸਿੰਘ ਨੇ ਨਿਭਾਈ2026 ਦੀਆਂ 20ਵੀਆਂ ਏਸ਼ਿਆਈ ਖੇਡਾਂ ਜਪਾਨ ਦੇ ਸ਼ਹਿਰ ਨਗੋਆ ਵਿੱਚ, 2030 ਦੀਆਂ 21ਵੀਆਂ ਖੇਡਾਂ ਕਤਰ ਦੀ ਰਾਜਧਾਨੀ ਦੋਹਾ ਵਿੱਚ ਤੇ 2034 ਦੀਆਂ 22ਵੀਆਂ ਏਸ਼ਿਆਈ ਖੇਡਾਂ ਅਰਬ ਦੀ ਰਾਜਧਾਨੀ ਰਿਆਧ ਵਿੱਚ ਹੋਣਗੀਆਂਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ 11 ਮੁਲਕਾਂ ਦੇ 500 ਤੋਂ ਘੱਟ ਖਿਡਾਰੀ ਢੁੱਕੇ ਸਨ ਜਦੋਂ ਕਿ ਹਾਂਗਜ਼ੂ ਦੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ 45 ਮੁਲਕਾਂ ਦੇ 12 ਹਜ਼ਾਰ ਤੋਂ ਵੱਧ ਖਿਡਾਰੀ ਢੁੱਕੇਮੁਕਾਬਲੇ 6 ਸਪੋਰਟਸ ਤੋਂ ਵਧਦੇ ਹੋਏ 46 ਸਪੋਰਟਸ ਤਕ ਤੇ ਈਵੈਂਟ 57 ਤੋਂ 465 ਤਕ ਪਹੁੰਚ ਗਏਚੀਨ ਨੇ ਹੁਣ ਤਕ ਇੱਕ ਵਾਰ ਓਲੰਪਿਕ ਖੇਡਾਂ ਤੇ ਤਿੰਨ ਵਾਰ ਏਸ਼ਿਆਈ ਖੇਡਾਂ ਕਰਾਈਆਂ ਹਨਹੁਣ ਚੈਲੰਜ ਹੈ ਕਿ ਮਹਾਨ ਭਾਰਤ ਵੀ ਨਾ ਸਿਰਫ਼ ਤੀਜੀ ਵਾਰ ਏਸ਼ਿਆਈ ਖੇਡਾਂ ਹੀ ਕਰਾਵੇ ਬਲਕਿ ਪਹਿਲੀ ਵਾਰ ਓਲੰਪਿਕ ਖੇਡਾਂ ਕਰਾਉਣ ਲਈ ਵੀ ਮੈਦਾਨ ਵਿੱਚ ਨਿੱਤਰੇਅਜਿਹਾ ਕਰਨ ਨਾਲ ਭਾਰਤ ਨੂੰ ਖੇਡਾਂ ਵਿੱਚੋਂ ਹੋਰ ਵੱਧ ਮੈਡਲ ਜਿੱਤਣ ਦਾ ਹੁਲਾਰਾ ਮਿਲੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4410)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author