SurjitBhagat7ਪੰਜਾਬ ਵਾਂਗ ਭਾਵੇਂ ਹਾਰਨ ਤਾਂ ਨਹੀਂ ਸਨ ਵੱਜ ਰਹੇ, ਪਰ ਕਾਰਾਂ ਦੀ ਇੱਕ ਲੰਬੀ ਕਤਾਰ ...
(17 ਜੂਨ 2022)
ਮਹਿਮਾਨ: 314.


“ਥੋਡੀ ਓ
… ਫਸ ’ਗੇ ਹੁਣ” ਅੰਗਰੇਜ਼ੀ ਵਿੱਚ ਜੋ ਕੁਝ ਬੇਟੇ ਲੱਕੀ ਨੇ ਅਚਾਨਕ ਕਿਹਾ ਸੀ, ਉਸਦਾ ਪੰਜਾਬੀ ਵਿੱਚ ਇਹੋ ਮਤਲਬ ਸੀਸ਼ਾਇਦ ਉਸ ਨੂੰ ਮੇਰੇ ਨਾਲ ਬੈਠੇ ਹੋਣ ਦਾ ਇਕਦਮ ਅਹਿਸਾਸ ਹੋ ਗਿਆ ਸੀ, ਇਸੇ ਲਈ ਉਹ ਅੰਗਰੇਜ਼ੀ ਵਿੱਚ ਕੱਢੀ ਅੱਧ-ਪਚੱਧੀ ਗਾਲ੍ਹ ਨੂੰ ਅੰਦਰੇ ਹੀ ਨਿਗਲ ਗਿਆ ਸੀਮੈਂ ਪੁੱਛਿਆ ਕਿ ਕੀ ਹੋ ਗਿਆ? ਮੇਰੇ ਬੇਟੇ ਨੇ ਜਵਾਬ ਦੇਣ ਦੀ ਬਜਾਇ ਰੁਕ ਰਹੀ ਕਾਰ ਨੂੰ ਦੋ ਤਿੰਨ ਵਾਰੀ ਚਾਬੀ ਘੁਮਾ ਕੇ ਦੁਬਾਰਾ ਸਟਾਰਟ ਕਰਨ ਦਾ ਅਸਫਲ ਯਤਨ ਕੀਤਾ

“ਲੱਗਦੈ ਤੇਲ ਖਤਮ ਹੋ ਗਿਆ।”

“ਪੁਆਇਆ ਕਿਉਂ ਨੀ?” ਮੈਂ ਪੁੱਛਿਆ

“ਗੱਲਾਂ ਗੱਲਾਂ ਵਿੱਚ ਚੇਤੇ ਹੀ ਨਹੀਂ ਰਿਹਾ।” ਕਾਰ ਵਿੱਚ ਬੈਠੀਆਂ ਮੇਰੀ ਸਰਦਾਰਨੀ ਅਤੇ ਨੂੰਹ ਵੀ ਮੇਰੇ ਸਮੇਤ ਉਦਾਸ ਹੋ ਗਈਆਂਸਾਡੀ ਕਾਰ ਮੈਲਬੌਰਨ ਦੇ ਪੌਸ਼ ਇਲਾਕੇ ਵਿੱਚ 100 ਦੀ ਗਤੀ ’ਤੇ ਚੱਲ ਰਹੀਆਂ ਗੱਡੀਆਂ ਵਾਲੀ ਸੜਕ ਦੇ ਐਨ ਵਿਚਾਲੇ ਰੁਕ ਗਈ ਸੀ

“ਤੂੰ ਮੰਮੀ ਡੈਡੀ ਨੂੰ ਛੇਤੀ ਸੜਕ ਪਾਰ ਕਰਵਾ ਦੇ ਧਿਆਨ ਨਾਲ।” ਹਫਲੇ ਹੋਏ ਲੱਕੀ ਨੇ ਸਾਡੀ ਨੂੰਹ ਰਾਣੀ ਨੂੰ ਹੁਕਮ ਚਾੜ੍ਹਿਆ

“ਕੋਈ ਨੀ ਜੀ, ਹੁਣ ਘਬਰਾਓ ਨਾ, ਤੁਸੀਂ ਕੇਨੀ ਲੈ ਕੇ ਨੇੜੇ ਵਾਲੇ ਕਿਸੇ ਪੰਪ ਤੋਂ ਪੈਟਰੋਲ ਲੈ ਆਓ।” ਉਸਨੇ ਸਲਾਹ ਦਿੱਤੀ

‘ਅੱਗੇ ਪਿੱਛੇ ਚੰਗੀ ਤੇ ਦਿਨ ਤਿਉਹਾਰ ਮੰਦੀ’ ਵਾਲੀ ਪੰਜਾਬੀ ਕਹਾਵਤ ਮੁਤਾਬਿਕ ਲੱਕੀ ਨੇ ਪੈਟਰੋਲ ਵਾਲੀ ਕੇਨੀ, ਅਜੇ ਪਿਛਲੀ ਰਾਤ ਹੀ ਕਾਰ ਵਿੱਚੋਂ ਬਾਹਰ ਕੱਢ ਕੇ ਗੈਰਾਜ ਵਿੱਚ ਰੱਖੀ ਸੀ

ਲਾਗੇ ਹੀ ਸੜਕ ਕਿਨਾਰੇ ਕੁਰਸੀ ਡਾਹ ਕੇ ਬੈਠੇ ਇੱਕ ਅੰਗਰੇਜ਼ ਨੇ ਧੱਕਾ ਲਾ ਕੇ ਗੱਡੀ ਕੁਝ ਅੱਗੇ ਕਰਵਾਈਡੌਰ ਭੌਰ ਹੋਏ ਬੇਟੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾਕਾਰ ਵਿੱਚੋਂ ਬਾਹਰ ਨਿਕਲ ਕੇ ਵੇਖਿਆ, ਠੰਢੀ ਹਨ੍ਹੇਰੀ ਚੱਲ ਰਹੀ ਹੈਖੈਰ, ਨੂੰਹ ਰਾਣੀ ਨੇ ਸਾਨੂੰ ਸੜਕ ਦੇ ਕਿਨਾਰੇ, ਸਾਹਮਣੇ ਬੱਸ ਸਟਾਪ ਵਾਲੇ ਬੈਂਚਾਂ ’ਤੇ ਬਿਠਾ ਦਿੱਤਾਭਲਾ ਸਾਨੂੰ ਟਿਕਾਈ ਕਿੱਥੇ ਆ ਰਹੀ ਸੀ? ਸੜਕ ਵਿਚਾਲੇ ਅਚਾਨਕ ਖੜ੍ਹੀ ਹੋਈ ਕਾਰ ਦੇ ਕਾਰਨ ਸਾਡੇ ਪੰਜਾਬ ਵਾਂਗ ਭਾਵੇਂ ਹਾਰਨ ਤਾਂ ਨਹੀਂ ਸਨ ਵੱਜ ਰਹੇ, ਪਰ ਕਾਰਾਂ ਦੀ ਇੱਕ ਲੰਬੀ ਕਤਾਰ ਹਰ ਪਲ ਜ਼ਰੂਰ ਵਧ ਰਹੀ ਸੀਹੁਣ ਅਸੀਂ ਸਾਰੇ ਹੀ ਸਹਿਮੇ ਹੋਏ ਸਾਂ ਕਿਉਂਕਿ ਟਰੈਫਿਕ ਜਾਮ ਕਰਨ ਦੇ ਦੋਸ਼ੀ ਹੋਣ ਕਾਰਨ ਪੁਲਿਸ ਕਦੇ ਵੀ ਆ ਕੇ ਸਾਨੂੰ ਮੋਟਾ ਜੁਰਮਨਾ ਠੋਕ ਸਕਦੀ ਸੀ ਅਸੀਂ ਅੱਗੇ ਪਿੱਛੇ ਝਾਕ ਰਹੇ ਸਾਂ ਕਿ ਇੱਕ ਕਾਰ ਬੱਸ ਸਟਾਪ ਦੇ ਪਿਛਲੇ ਬੰਨੇ ਵਾਲੀ ਕੋਠੀ ਵਿੱਚ ਦਾਖਿਲ ਹੋਈਇੱਕ ਨੌਜਵਾਨ ਨੇ ਪਲ ਦੀ ਪਲ ਸਾਡੇ ਵੱਲ ਵੇਖਿਆ ਅਤੇ ਫਿਰ ਕਾਰ ਵਿੱਚੋਂ ਨਿਕਲ ਕੇ ਅੰਦਰ ਜਾ ਵੜਿਆ

“ਲਗਦਾ ਤਾਂ ਦੇਸੀ ਏ।” ਨੂੰਹ ਰਾਣੀ ਨੇ ਹੌਲੀ ਦੇਣੀ ਕਿਹਾਉੱਧਰ ਆਪਣੇ ਭਾਰਤੀ ਇੱਕ ਦੂਜੇ ਨੂੰ ਦੇਸੀ ਹੀ ਆਖਦੇ ਹਨਅਸੀਂ ਕੋਠੀ ਮੁਹਰਲੇ ਦਰਵਾਜੇ ਦੀ ਘੰਟੀ ਜਾ ਖੜਕਾਈਨੌਜਵਾਨ ਨੇ ਬਾਹਰ ਆ ਕੇ ਜਦੋਂ ਸਾਰੀ ਗੱਲ ਸੁਣੀ ਤਾਂ ਉਸ ਨੇ ਬੜੀ ਖੁਸ਼ੀ ਨਾਲ ਅੰਦਰੋਂ ਪੈਟਰੋਲ ਭਰਵਾਉਣ ਵਾਲੀ ਕੇਨੀ ਸਾਡੇ ਹੱਥ ਲਿਆ ਫੜਾਈ ਅਤੇ ਸਾਨੂੰ ਅੰਦਰ ਆ ਕੇ ਬੈਠਣ ਲਈ ਕਹਿਣ ਲੱਗਾਸਾਡੇ ਵੱਲੋਂ ਨਾਂਹ ਨੁੱਕਰ ਕਰਨ ਦੇ ਬਾਵਜੂਦ ਉਸਨੇ ਇੰਨੀ ਨਿਮਰਤਾ ਨਾਲ ਗੁਜਾਰਿਸ਼ ਕੀਤੀ ਕਿ ਨਾ ਚਾਹੁਣ ਦੇ ਬਾਵਜੂਦ ਵੀ ਸਾਨੂੰ ਅੰਦਰ ਜਾਣਾ ਪਿਆ

ਇਸ ਮਹਿਲ ਵਰਗੇ ਘਰ ਦੇ ਅੰਦਰ ਦਾਖਿਲ ਹੁੰਦੇ ਹੋਏ ਨਿੱਘ ਤਾਂ ਮਹਿਸੂਸ ਹੋਇਆ, ਪਰ ਧਿਆਨ ਤਾਂ ਸਾਡਾ ਅਜੇ ਵੀ ਬਾਹਰ ਵੱਲ ਸੀਅਸਮਾਨ ਵਿੱਚ ਹੈਲੀਕਾਪਟਰ ਦੀ ਆਵਾਜ਼ ਦਾ ਭੁਲੇਖਾ ਪੈਂਦਿਆਂ ਹੀ ਸਾਡੇ ਸਾਹ ਸੁੱਕਣ ਲਗਦੇ ਕਿ ਜੇਕਰ ਹਵਾਈ ਪੈਟਰੋਲਿੰਗ ਕਰਦੇ ਹੋਏ ਪੁਲਿਸ ਨੂੰ ਟਰੈਫਿਕ ਜਾਮ ਦੀ ਭਿਣਕ ਪੈ ਗਈ ਤਾਂ ਉਨ੍ਹਾਂ ਨੇ ਨੇੜਲੇ ਥਾਣੇ ਨੂੰ ਫੋਨ ਕਰਕੇ ਫੋਰਸ ਭੇਜ ਦੇਣੀ ਹੈ ਅਤੇ ਫਿਰ ਮੋਟਾ ਜੁਰਮਾਨਾ ਭਰਨਾ ਪੈਣਾ ਹੈ

ਬੇਟੇ ਲੱਕੀ ਨੇ ਝਕਦੇ ਝਕਦੇ ਕਾਹਲੀ ਨਾਲ ਅੰਦਰ ਆ ਨੌਜਵਾਨ ਕੋਲੋਂ ਉਸ ਦੀ ਕਾਰ ਦੀ ਚਾਬੀ ਮੰਗੀ ਤਾਂ ਕਿ ਉਹ ਪੈਟਰੋਲ ਪੰਪ ’ਤੇ ਛੇਤੀ ਪਹੁੰਚ ਕੇ ਪੈਟਰੋਲ ਲਿਆ ਸਕੇਨੌਜਵਾਨ ਨੇ ਬਿਨਾਂ ਕਿਸੇ ਹੀਲ ਹੁੱਜਤ ਦੇ ਕਾਰ ਦੀ ਚਾਬੀ ਉਸ ਦੇ ਹਵਾਲੇ ਕਰ ਦਿੱਤੀ

ਸਾਡੇ ਘਰ ਅੰਦਰ ਦਾਖਿਲ ਹੁੰਦੇ ਨੌਜਵਾਨ ਨੂੰ ਤਾਂ ਜਿਵੇਂ ਚਾਅ ਹੀ ਚੜ੍ਹ ਗਿਆ ਹੋਵੇ, ਉਸ ਨੇ ਆਪਣੀ ਪਤਨੀ, ਜੋ ਕਿ ਪਿਛਲੀ ਰਾਤ ਡਿਊਟੀ ਕਰ ਕੇ ਘੂਕ ਸੁੱਤੀ ਪਈ ਸੀ ਨੂੰ ਛੇਤੀ ਨਾਲ ਉੱਠ ਕੇ ਚਾਹ ਬਣਾਉਣ ਲਈ ਕਿਹਾਸਾਡੇ ਮਨ੍ਹਾਂ ਕਰਨ ਦੇ ਬਾਵਜੂਦ ਵੀ, “ਬਈ ਬਾਹਰ ਤੋਂ ਆਜ ਠੰਢੀ ਬਹੁਤ ਹੈ, ਅੰਕਲ ਚਾਏ ਤੋਂ ਪੀਨੀ ਹੀ ਪੜੇਗੀ, ਆਪਕੇ ਬਹਾਨੇ ਹਮ ਬੀ ਪੀ ਲੇਂਗੇ” ਕਹਿ ਕੇ ਸਾਨੂੰ ਨਿਰ ਉੱਤਰ ਕਰ ਦਿੱਤਾ

“ਬੇਟਾ ਤੁਹਾਡਾ ਨਾਂਅ ਕੀ ਹੈ, ਅਤੇ ਤੁਸੀਂ ਕਿੱਥੇ ਤੋਂ ਹੋ?” ਮੇਰੀ ਉਸ ਲੜਕੇ ਬਾਰੇ ਜਾਨਣ ਦੀ ਉਤਸੁਕਤਾ ਜਾਗ ਪਈ

“ਜੀ, ਅਮਿਤ ਰਾਠੀ, ... ਹਮ ਹਰਿਆਨਾ, ਕਰਨਾਲ ਜ਼ਿਲ੍ਹੇ ਸੇ ਹੈਂ।” ਉਸ ਦਾ ਸੰਖੇਪ ਜਵਾਬ ਸੀ

“ਬੇਟਾ ਆਪ ਹਮ ਕੋ ਜਾਨਤੇ ਬੀ ਨਹੀਂ ਹੈਂਇਸ ਮੁਸੀਬਤ ਮੇਂ ਆਪ ਨੇ ਜੋ ਹਮਾਰੀ ਮਦਦ ਕੀ ਹੈ, ਹਮ ਆਪਕੋ ਹਮੇਸ਼ਾ ਯਾਦ ਰੱਖੇਂਗੇਚਾਏ ਕੀ ਤੋਂ ਆਪਨੇ ਜ਼ਿਆਦਾ ਹੀ ਤਕਲੀਫ਼ ਕੀ ਹੈ।” ਮੈਂ ਉਸ ਪ੍ਰਤੀ ਅਹਿਸਾਨਮੰਦ ਹੁੰਦੇ ਹੋਏ ਕਿਹਾ

“ਨਹੀਂ ਸਰਦਾਰ ਜੀ, ਮੈਂ ਦੇਖ ਰਹਾ ਥਾਂ ਕਿ ਇਧਰ ਤੋਂ ਸਭੀ ਅੰਗਰੇਜ਼ ਲੋਕ ਹੀ ਰਹਿਤੇ ਹੈ, ਸਰਦਾਰ ਜੀ ਤੋਂ ਕਿਸੀ ਪ੍ਰਾਬਲਮ ਮੇ ਫੰਸੇ ਲਗਤੇ ਹੈਂਇਸ ਲੀਏ ਆਪਕੋ ਠੰਢੇ ਮੌਸਮ ਸੇ ਬਚਾਨੇ ਕੇ ਲੀਏ ਅੰਦਰ ਬੁਲਾ ਲੀਆ ਅਹਿਸਾਨ ਵਾਲੀ ਕੋਈ ਬਾਤ ਨਹੀਂ ਹੈ ਮੁਸੀਬਤ ਤੋਂ ਕਿਸੀ ਸਮੇਂ ਕਿਸੀ ਪਰ ਭੀ ਆ ਸਕਤੀ ਹੈ ਯੇ ਹਮਾਰਾ ਫਰਜ਼ ਹੈ ਕਿ ਮੁਸੀਬਤ ਕੇ ਸਮੇਂ ਦੂਸਰੋਂ ਕੀ ਮਦਦ ਕਰੇਂ।” ਉਹ ਲਗਾਤਾਰ ਬੋਲੀ ਜਾ ਰਿਹਾ ਸੀ ਤੇ ਮੈਂ ਇਸ ਸੋਹਣੇ ਸੁਨੱਖੇ ਤੇ ਲੰਮੇ ਲੰਞੇ ਨੌਜਵਾਨ ਦੇ ਮੂੰਹ ਵੱਲ ਦੇਖੀ ਜਾ ਰਿਹਾ ਸਾਂ

“ਯੇ ਸੰਸਕਾਰ ਹਮਕੋ ਅਪਨੇ ਮਾਤਾ ਪਿਤਾ ਸੇ ਮਿਲੇ ਹੈਂ ਕਿ ਬੜੋਂ ਕਾ ਆਦਰ ਕਰੋ, ਔਰ ਮੁਸੀਬਤ ਮੇਂ ਹਰ ਕਿਸੀ ਕੀ ਮਦਦ ਕਰੋ।” ਉਸ ਨੇ ਕਿਹਾ

ਇਸੇ ਦੌਰਾਨ ਗਰਮਾ ਗਰਮ ਚਾਹ ਅਤੇ ਹੋਰ ਨਿਕਸੁਕ ਆ ਗਿਆ ਸੀਚਾਹ ਪੀਂਦੇ ਹੋਏ ਸਾਨੂੰ ਉਹ ਦੋਵੇਂ ਜੀਅ ਕਿਸੇ ਦੇਵ ਲੋਕ ਤੋਂ ਆਏ ਜਾਪ ਰਹੇ ਸਨਇਸ ਸਭ ਕੁਝ ਦੇ ਬਾਵਜੂਦ ਸਾਡਾ ਧਿਆਨ ਬਾਹਰ ਹੀ ਲੱਗਾ ਹੋਇਆ ਸੀ

ਸਾਡੇ ਸਾਹ ਵਿੱਚ ਸਾਹ ਉਦੋਂ ਆਇਆ ਜਦੋਂ ਬੇਟੇ ਨੇ ਪੈਟਰੋਲ ਪੁਆ ਕੇ ਆਪਣੀ ਕਾਰ ਘਰ ਦੇ ਬਾਹਰ ਆਣ ਖੜ੍ਹਾਈਅਸੀਂ ਸਾਰੇ ਹੀ ਅਮਿਤ ਰਾਠੀ ਅਤੇ ਉਸਦੀ ਪਤਨੀ ਵੱਲੋਂ ਕੀਤੀ ਗਈ ਮਹਿਮਾਨ ਨਿਵਾਜ਼ੀ ਦੇ ਕਾਇਲ ਹੋ ਕੇ ਰਹਿ ਗਏਉਨ੍ਹਾਂ ਦੇ ਮੋਹ, ਪਿਆਰ ਅਤੇ ਸਤਿਕਾਰ ਦੇ ਮੂਹਰੇ ਸਾਡੇ ਧੰਨਵਾਦੀ ਸ਼ਬਦ ਬੌਣੇ ਹੋ ਗਏ ਸਨ

“ਅੰਕਲ ਆਪ ਸੇ ਮਿਲ ਕਰ ਬਹੁਤ ਅੱਛਾ ਲਗਾ ਹੈ, ਕਭੀ ਦੁਬਾਰਾ ਜ਼ਰੂਰ ਆਨਾ, ਹਮੇ ਬੇਹੱਦ ਖੁਸ਼ੀ ਹੋਗੀ।” ਕਹਿੰਦੇ ਹੋਏ ਉਹ ਸਾਨੂੰ ਬਾਹਰ ਤਕ ਛੱਡਣ ਆਏਬਾਹਰ ਆ ਕੇ ਮੈਂ ਸੋਚ ਰਿਹਾ ਸਾਂ ਕਿ ਇਸ ਦੁਨੀਆਂ ਵਿੱਚ ‘ਰੱਬ ਬਾਰੇ ਬਹਿਸ ਮੁੱਢ ਕਦੀਮੋਂ ਹੀ ਤੁਰੀ ਆ ਰਹੀ ਹੈਰੱਬ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਕਦੇ ਕਦਾਈਂ ਤੁਹਾਨੂੰ ਰੱਬ ਵਰਗੇ ਬੰਦੇ ਜ਼ਰੂਰ ਮਿਲ ਪੈਂਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3632)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਰਜੀਤ ਭਗਤ

ਸੁਰਜੀਤ ਭਗਤ

Phone: (91 - 94172 - 07477)
Email: (surjittbhagat@rediffmail.com)