SurjitBhagat7“... ਫਰਸ਼ ਦੇ ਹੇਠਾਂ ਕਿਸੇ ਪੀਰ ਦੀ ਕਬਰ ਹੈ। ਤੁਸੀਂ ਉਸ ’ਤੇ ਬੈੱਡ ਲਗਾ ਕੇ ਸੌਂਦੇ ਹੋ ਅਤੇ ਸਣੇ ਜੁੱਤੀਆਂ ...”
(8 ਜਨਵਰੀ 2022)

 

ਮੇਰਾ ਭਤੀਜਾ ਬੰਟੀ ਕੁੱਲਵਕਤੀ ਸਿਆਸਤਦਾਨ ਤਾਂ ਹੈ ਹੀ, ਗੱਲਾਂ ਦਾ ਗਲਾਧੜੀ ਵੀ ਹੈਮਰਾਸੀਆਂ ਵਾਂਗ ਉਹ ਕੋਈ ਵੀ ਗੱਲ ਹੇਠਾਂ ਨਹੀਂ ਡਿਗਣ ਦੇਂਦਾ, ਸਗੋਂ ਵਿਚਾਲਿਓਂ ਹੀ ਬੋਚ ਕੇ ਅਗਲੇ ਨੂੰ ਹੱਕਾ ਬੱਕਾ ਕਰ ਦੇਣਾ ਉਸ ਲਈ ਚੁਟਕੀ ਦੀ ਖੇਡ ਹੈਇਹੀ ਕਾਰਨ ਹੈ ਕਿ ਉਸਦੀ ਸੰਗਤ ਵਿੱਚ ਵੱਡੇ ਵੱਡੇ ਅਫਸਰ ਵੀ ਬੋਰ ਨਹੀਂ ਹੁੰਦੇ ਤੇ ਉਸ ਨਾਲ ਮਿਲ ਬਹਿਣ ਤੇ ਗੱਲਾਂ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨਇੱਥੋਂ ਤਕ ਕਿ ਆਪਣੇ ਨਿੱਜੀ ਮਸਲੇ ਵੀ ਉਸ ਨਾਲ ਵਿਚਾਰ ਲੈਂਦੇ ਹਨਅਜਿਹਾ ਹੀ ਇੱਕ ਮਸਲਾ ਸ਼ਹਿਰ ਦੇ ਇੱਕ ਉੱਚ ਅਧਿਕਾਰੀ ਨੂੰ ਦਰਪੇਸ਼ ਸੀਉਸਦੀ ਸਰਕਾਰੀ ਰਿਹਾਇਸ਼ ਦੇ ਇੱਕ ਕਮਰੇ ਦਾ ਫਰਸ਼ ਆਪਣੇ ਆਪ ਹੀ ਤੱਤਾ ਹੋ ਜਾਂਦਾ ਸੀਕਈ ਬਿਜਲੀ ਦੇ ਮਾਹਿਰ ਮੱਥਾ ਖਪਾਈ ਕਰ ਚੁੱਕੇ ਸਨ, ਪਰ ਗੱਲ ਉਨ੍ਹਾਂ ਦੇ ਪੱਲੇ ਨਹੀਂ ਸੀ ਪੈ ਰਹੀ ਬੇਹੱਦ ਪ੍ਰੇਸ਼ਾਨੀ ਦੇ ਆਲਮ ਵਿੱਚ ਦਿਨ ਕਟੀ ਕਰ ਰਹੇ ਇਸ ਅਧਿਕਾਰੀ ਨੂੰ ਕਿਸੇ ਨੇ ਇੱਕ ਸਿਆਣੇ ਦੀ ਦੱਸ ਪਾਈਮਰਦਾ ਕੀ ਨਾ ਕਰਦਾ? ਪਰਿਵਾਰ ਦੇ ਜ਼ੋਰ ਦੇਣ ’ਤੇ ਉਸ ਨੂੰ ਇੱਕ ਬਾਬੇ ਦੀ ਸ਼ਰਨ ਵਿੱਚ ਜਾਣਾ ਪਿਆਉਸਨੇ ਗਰਮ ਹੁੰਦੇ ਫਰਸ਼ ਵਾਲੇ ਕਮਰੇ ਨੂੰ ਦੇਖਣ ਪਾਖਣ ਉਪਰੰਤ ਦੱਸਿਆ ਕਿ ਤੁਸੀਂ ਨਹੀਂ ਜਾਣਦੇ ਕਿ ਫਰਸ਼ ਦੇ ਹੇਠਾਂ ਕਿਸੇ ਪੀਰ ਦੀ ਕਬਰ ਹੈਤੁਸੀਂ ਉਸ ’ਤੇ ਬੈੱਡ ਲਗਾ ਕੇ ਸੌਂਦੇ ਹੋ ਅਤੇ ਸਣੇ ਜੁੱਤੀਆਂ ਕਮਰੇ ਵਿੱਚ ਤੁਰ ਫਿਰ ਕੇ ਉਸ ਦੀ ਬੇਅਦਬੀ ਕਰਦੇ ਹੋਪੀਰ ਬੇਹੱਦ ਗੁੱਸੇ ਵਿੱਚ ਹੈ ਤੇ ਪਰਿਵਾਰ ਨਾਲ ਕਦੇ ਵੀ ਕੋਈ ਅਣਹੋਣੀ ਹੋ ਸਕਦੀ ਹੈ

ਮਰੇ ਨੂੰ ਮਾਰੇ ਸ਼ਾਹ ਮਦਾਰਗਰਮ ਹੁੰਦੇ ਫਰਸ਼ ਦਾ ਇਲਾਜ ਲੱਭਦੇ ਹੋਏ ਇਸ ਅਧਿਕਾਰੀ ਦੀ ਹਾਲਤ ਨਮਾਜ਼ ਬਖਸ਼ਾਉਣ ਗਏ ਦੇ ਗੱਲ ਰੋਜ਼ੇ ਪੈਣ ਵਾਲੀ ਹੋ ਗਈ ਸੀਪਰਿਵਾਰ ਤਾਂ ਛੇਤੀ ਤੋਂ ਛੇਤੀ ਘਰ ਹੀ ਬਦਲਣ ਤੇ ਜ਼ੋਰ ਦੇ ਰਿਹਾ ਸੀ ਪਰ ਅਜਿਹਾ ਕਰਨਾ ਕਿਹੜਾ ਸੌਖਾ ਸੀ? ਸਰਕਾਰ ਦਾ ਵੱਡਾ ਅਧਿਕਾਰੀ ਚੱਕੀ ਦੇ ਦੋ ਪੁੜਾਂ ਵਿਚਾਲੇ ਆ ਗਿਆਮਰਦਾ ਕੀ ਨਾ ਕਰਦਾ ਆਖ਼ਰ ਮੁਸੀਬਤ ਦੇ ਮਾਰੇ ਨੂੰ ਸਾਡੇ ਭਤੀਜੇ ਬੰਟੀ ਦਾ ਚੇਤਾ ਆਇਆ

ਕਿੱਥੇ ਓਂ ਨੇਤਾ ਜੀ?” ਉਸ ਨੇ ਬੰਟੀ ਨੂੰ ਫੋਨ ਲਗਾਇਆ

ਸੇਵਾ ਦੱਸੋ ਜਨਾਬ, ਸੁੱਖ ਸਾਂਦ ਐ? ਰਾਜ਼ੀ ਬਾਜ਼ੀ ਓਂ?” ਬੰਟੀ ਨੇ ਆਪਣੇ ਅੰਦਾਜ਼ ਵਿੱਚ ਪੁੱਛ ਲਿਆ

ਸੁੱਖ ਸਾਂਦ ਹੀ ਤਾਂ ਨਹੀਂ, ਇਸੇ ਲਈ ਫੋਨ ਕੀਤਾ ਹੈ ਯਾਰਇੱਕ ਕਸੂਤੇ ਜਿਹੇ ਪੰਗੇ ਵਿੱਚ ਫਸ ’ਗੇ ਆਂ” ਘਬਰਾਏ ਹੋਏ ਅਧਿਕਾਰੀ ਨੇ ਦੱਸਿਆ

ਦੁਨੀਆਂ ਦਾ ਕਿਹੜਾ ਪੰਗੈ ਜੋ ਹੱਲ ਨਹੀਂ ਹੁੰਦਾ?” ਬੰਟੀ ਅਜੇ ਵੀ ਸਹਿਜ ਸੁਭਾਅ ਨਾਲ ਹੀ ਗੱਲ ਕਰ ਰਿਹਾ ਸੀਹੋਰ ਕੁਰੇਦਣ ’ਤੇ ਅਧਿਕਾਰੀ ਨੇ ਸਾਰੀ ਕਥਾ-ਕਹਾਣੀ ਕਹਿ ਸੁਣਾਈਮੁੱਖ ਮਸਲਾ ਕਬਰ ਦਾ ਹੀ ਸੀਇਸ ਦਾ ਉਪਾਅ ਵੀ ਬਾਬੇ ਨੇ ਕਾਫੀ ਮਹਿੰਗਾ ਦੱਸਿਆ ਗਿਆ ਸੀ, ਜੋ ਹਾਰੀ ਸਾਰੀ ਦੇ ਵੱਸ ਦਾ ਨਹੀਂ ਸੀ

ਕਬਰ ਤਾਂ ਮੈਂ ਹੀ ਪੁੱਟ ਦੇਣੀ ਸੀ ਪਰ ਅੱਜ ਮੈਂ ਜ਼ਰਾ ਬਾਹਰ ਆਂ ਕਿਧਰੇ, ਕੱਲ੍ਹ ਨੂੰ ਤੇਰਾ ਕਬਰ ਵਾਲਾ ਮਸਲਾ ਵੀ ਹੱਲ ਕਰਦੇ ਆਂ” ਬੰਟੀ ਦੇ ਜਵਾਬ ਵਿੱਚ ਅਜੇ ਵੀ ਟਿੱਚਰ ਰਲੀ ਹੋਈ ਸੀ

ਅਗਲੇ ਦਿਨ ਜਦੋਂ ਕਮਰੇ ਦਾ ਮੁਆਇਨਾ ਕੀਤਾ ਗਿਆ ਤਾਂ ਕਮਰੇ ਦਾ ਫਰਸ਼ ਸੱਚੀਂ ਹੀ ਗਰਮ ਸੀਕੋਈ ਵੀ ਕਮਰੇ ਦੇ ਲਾਗੇ ਜਾਣ ਲਈ ਤਿਆਰ ਨਹੀਂ ਸੀ ਤੇ ਨਾ ਹੀ ਕਿਸੇ ਦੀ ਹਿੰਮਤ ਪੈ ਰਹੀ ਸੀ ਕਿ ਫਰਸ਼ ਨੂੰ ਪੁੱਟਣ ਦੀ ਹਾਮੀ ਭਰ ਸਕੇਪੀਰ ਦੀ ਨਰਾਜ਼ਗੀ ਦਾ ਡਰ ਮਨਾਂ ਵਿੱਚ ਬੁਰੀ ਤਰ੍ਹਾਂ ਘਰ ਕਰ ਚੁੱਕਿਆ ਸੀਸੰਭਾਵਿਤ ਕਰੋਪੀ ਦਾ ਸਾਹਮਣਾ ਕਰਨ ਲਈ ਕੋਈ ਵੀ ਮੌਤ ਨੂੰ ਮਾਸੀ ਆਖਣ ਲਈ ਤਿਆਰ ਨਹੀਂ ਸੀ

ਬਿੱਲੀ ਦੇ ਗੱਲ ਟੱਲੀ ਕੌਣ ਬੰਨ੍ਹੇ? ਆਖਿਰ ਇਹ ਹਿਮਾਕਤ ਵੀ ਬੰਟੀ ਨੂੰ ਹੀ ਕਰਨੀ ਪਈਉਸ ਨੇ ਸੱਬਲ ਚੱਕ ਕੇ ਫਰਸ਼ ਪੁੱਟਿਆ ਪਰ ਹੇਠਾਂ ਕੁਝ ਵੀ ਨਜ਼ਰ ਨਾ ਆਇਆਨਾ ਤਾਂ ਕੋਈ ਕਬਰ ਸੀ ਤੇ ਨਾ ਹੀ ਕੁਝ ਹੋਰਫਿਰ ਫਰਸ਼ ਦੇ ਗਰਮ ਹੋਣ ਦਾ ਕਾਰਨ ਕੀ ਸੀ? ਸਾਰੇ ਪ੍ਰੇਸ਼ਾਨੀ ਦੇ ਆਲਮ ਵਿੱਚ ਸਨਹੁਣ ਉਸ ਨੇ ਕਮਰੇ ਦੀ ਸਾਹਮਣੀ ਕੰਧ ਛਿੱਲਣੀ ਸ਼ੁਰੂ ਕਰ ਦਿੱਤੀਉੱਥੋਂ ਵੀ ਕੁਝ ਨਹੀਂ ਲੱਭਾਕੁਝ ਹੋਰ ਸੋਚ ਕੇ ਬੰਟੀ ਨੇ ਜਦੋਂ ਦਰਵਾਜ਼ੇ ਦੇ ਨਾਲ ਵਾਲੀ ਥਾਂ ਛੋਟੀ ਜਿਹੀ ਛੈਣੀ ਨਾਲ ਪੁੱਟਣੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਵਰ੍ਹਿਆਂ ਪਹਿਲਾਂ ਜਦੋਂ ਕਦੇ ਇਸ ਦੀਵਾਰ ਦੀ ਚਿਣਾਈ ਕੀਤੀ ਗਈ ਸੀ, ਉਸ ਸਮੇਂ ਲੋਹੇ ਦੇ ਪਾਈਪਾਂ ਰਾਹੀਂ ਬਿਜਲੀ ਅਤੇ ਅਰਥ ਦੀਆਂ ਤਾਰਾਂ ਪਾ ਕੇ ਕੰਧ ਦੇ ਨਾਲ ਨਾਲ ਇਸ ਨੂੰ ਫਰਸ਼ ਦੇ ਥੱਲਿਓਂ ਦੀ ਦੂਜੇ ਕਮਰੇ ਵਿੱਚ ਕੁਨੈਕਸ਼ਨ ਦੇਣ ਲਈ ਲੰਘਾਇਆ ਗਿਆ ਸੀਕਈ ਸਾਲਾਂ ਬਾਅਦ ਪੁਰਾਣੀ ਫਿਟਿੰਗ ਖਰਾਬ ਹੋ ਜਾਣ ਕਰਕੇ ਨਵੇਂ ਸਿਰੇ ਤੋਂ ਬਿਜਲੀ ਦੀਆਂ ਨਵੀਆਂ ਤਾਰਾਂ ਪਾ ਦਿੱਤੀਆਂ ਗਈਆਂ ਪਰ ਬੇਧਿਆਨੀ ਵਿੱਚ ਪੁਰਾਣੇ ਅਰਥ ਉਸੇ ਤਰ੍ਹਾਂ ਹੀ ਲੱਗੇ ਰਹਿ ਗਏਇਹੀ ਕਾਰਨ ਸੀ ਕਿ ਅਰਥ ਹੋ ਜਾਣ ਕਾਰਨ ਫਰਸ਼ ਤੱਤਾ ਹੋ ਜਾਂਦਾ ਸੀ

ਇਹ ਅਰਥ ਜਦੋਂ ਬਿਜਲੀ ਮਕੈਨਿਕ ਨੇ ਕੱਟ ਦਿੱਤੇ ਤਾਂ ਸਾਰਾ ਮਾਮਲਾ ਸਮਝ ਆ ਗਿਆਹੁਣ ਫਰਸ਼ ਵਾਲੀ ਥਾਂ ਗਰਮ ਹੋਣੋਂ ਹਟ ਗਈਕਿਸੇ ਪੀਰ ਦੀ ਕਬਰ ਦਾ ਕਿਧਰੇ ਕੋਈ ਨਾਮੋ ਨਿਸ਼ਾਨ ਨਹੀਂ ਸੀ

ਲਿਆ ਆਪਣੇ ਬਾਬੇ ਨੂੰ ਤੇ ਪੁੱਛ ਕਿ ਤੇਰਾ ਪੀਰ, ਕਬਰ ਸਮੇਤ ਕਿਹੜੀ ਕਬਰ ਵਿੱਚ ਪੈ ਗਿਆ ਏ?” ਬੰਟੀ ਜੇਤੂ ਅੰਦਾਜ਼ ਵਿੱਚ ਆਪਣੇ ਮਿੱਤਰ ਅਫਸਰ ਨੂੰ ਛੇੜ ਰਿਹਾ ਸੀ

ਹੁਣ ਇਕੱਲੀ ਕਬਰ ਹੀ ਨਹੀਂ ਸਗੋਂ ਸਾਰਿਆ ਦਾ ਡਰ ਵੀ ਗਾਇਬ ਹੋ ਗਿਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3262)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਰਜੀਤ ਭਗਤ

ਸੁਰਜੀਤ ਭਗਤ

Phone: (91 - 94172 - 07477)
Email: (surjittbhagat@rediffmail.com)