SurjitBhagat7ਸ਼ਰਾਬੀ ਕਬਾਬੀ ਤੇ ਜੁਆਰੀ ਦੇ ਫਿਕਰ ਵਿੱਚ ਉਨ੍ਹਾਂ ਦੇ ਘਰ ਜਾ ਕੇ ਬੱਚੀ ਨੂੰ ...
(13 ਦਸੰਬਰ 2019)

 

ਸਵੇਰੇ ਸਾਝਰੇ ਮੁਹੱਲੇ ਦੇ ਦੂਜੇ ਬੰਨੇ ਇਕੱਠੇ ਹੋਏ ਲੋਕ ਵੇਖਕੇ ਕੁਦਰਤੀ ਹੀ ਮੇਰੇ ਮੋਟਰ ਸਾਇਕਲ ਦਾ ਹੈਂਡਲ ਉੱਧਰ ਨੂੰ ਮੁੜ ਗਿਆਮੌਕੇ ਉੱਤੇ ਜਾ ਕੇ ਵੇਖਿਆ ਤਾਂ ਇੱਕ ਰਿਕਸ਼ੇ ’ਤੇ ਮਾੜਕੂ ਜਿਹੀ 12-13 ਸਾਲ ਦੀ ਬੱਚੀ ਬੈਠੀ ਨਜ਼ਰ ਆਈਵੇਖਣ ਪਾਖਣ ਤੋਂ ਉਹ ਕਿਸੇ ਮਾੜੇ ਧੀੜੇ ਘਰ ਦੀ ਜਾਪਦੀ ਸੀ, ਜਿਸਨੇ ਭਰ ਸਿਆਲਾਂ ਦੇ ਦਿਨਾਂ ਵਿੱਚ ਹਲਕੀ ਜਿਹੀ, ਘਸਮੈਲੀ ਤੇ ਘਸੀ ਹੋਈ ਕੋਟੀ ਪਾਈ ਹੋਈ ਸੀਵਾਲ ਪਾਣੀ ਨਾਲ ਚੋਪੜ ਕੇ ਤਾਜ਼ੇ ਵਾਹੇ ਜਾਪਦੇ ਸਨਦਰਿਆਫ਼ਤ ਕਰਨ ’ਤੇ ਪਤਾ ਲੱਗਾ ਕਿ ਯੂ.ਪੀ ਤੋਂ ਆਈ ਇਸ ਲੜਕੀ ਦਾ ਇੱਥੇ ਰਹਿੰਦਾ ਭਰਾ ਇਸ ਨੂੰ ਸੱਦ ਕੇ ਬੱਸ ਅੱਡੇ ਤੋਂ ਲੈਣ ਨਹੀਂ ਆਇਆਬੀਤੇ ਕੱਲ੍ਹ ਤੋਂ ਉਸਦਾ ਫੋਨ ਬੰਦ ਹੀ ਆ ਰਿਹਾ ਸੀ

“ਇਹਦਾ ਕੋਈ ਹੱਲ ਤੁਸੀਂ ਈ ਕਰ ਸਕਦੇ ਓ ਮਹਾਰਾਜ।” ਸਾਰੇ ਮੁਹੱਲੇ ਦੇ ਲੋਕਾਂ ਵਿੱਚ ‘ਖਬਾਰ ਵਾਲਾ’ ਹੋਣ ਕਾਰਨ ਮੇਰੇ ਉੱਤੇ ਬਾਕੀਆਂ ਨਾਲੋਂ ਵੱਧ ਭਰੋਸਾ ਸੀ ਮੈਂਨੂੰ ਇਹ ਕੰਮ ਕੋਈ ਬਹੁਤਾ ਭਾਰਾ ਨਾ ਲੱਗਿਆਸ਼ਹਿਰ ਵਿੱਚ ਚੋਖੀ ਜਾਣ ਪਛਾਣ ਅਤੇ ਟੌਹਰ ਟੱਪਾ ਹੋਣ ਕਾਰਨ ਮੈਂਨੂੰ ਕੁਝ ਵੀ ਅਸੰਭਵ ਨਹੀਂ ਸੀ ਲੱਗ ਰਿਹਾ

“ਕੋਈ ਨੀ, ਕੋਈ ਨੀ, ਲੱਭ ਲੈਂਦੇ ਆਂ ਉਹਨੂੰ ਵੀ, ਨਾਲੇ ਪੁੱਛਦੇ ਆਂ ਵੱਡੇ ਨਾਢੂ ਖਾਂ ਨੂੰ ਜਿਹੜਾ ਫੋਨ ਬੰਦ ਕਰੀ ਬੈਠਾ ਐ” ਮੈਂ ਪੂਰੇ ਹੌਸਲੇ ਵਿੱਚ ਸਾਂ, ਜਿਵੇਂ ਮੈਂ ਇਸ ਲੜਕੀ ਦੇ ਭਰਾ ਨੂੰ ਚੁਟਕੀ ਮਾਰ ਕੇ ਲੱਭ ਲੈਣਾ ਹੋਵੇ ਇੰਨੇ ਲੋਕਾਂ ਦਾ ਵਿਸ਼ਵਾਸ਼ ਜੁ ਮੇਰੇ ਨਾਲ ਸੀ

“ਦੱਸ ਮੈਂਨੂੰ ਉਹਦਾ ਨੰਬਰ।” ਕਹਿਣ ’ਤੇ ਕੁੜੀ ਨੇ ਇੱਕ ਟੁੱਟੇ ਜਿਹੇ ਮੋਬਾਇਲ ਵਿੱਚੋਂ ਉਹਦਾ ਨੰਬਰ ਬੋਲ ਕੇ ਦੱਸਿਆ

“ਲਓ, ਹੁਣੇ ਲਓ।” ਕਹਿ ਕੇ ਮੈਂ ਇਸ ਤਰ੍ਹਾਂ ਨੰਬਰ ਮਿਲਾਇਆ ਜਿਵੇਂ ਉਸਦੇ ਨਾ ਚੁੱਕਣ ਤੇ ਕਿਸੇ ਰਿਆਸਤ ਦੇ ਰਾਜੇ ਵਾਂਗ ਉਸਨੂੰ ਫਾਹੇ ਟੰਗਣ ਦਾ ਅਧਿਕਾਰ ਰੱਖਦਾ ਹੋਵਾਂਫੋਨ ਮਿਲਾਉਣ ’ਤੇ ਪਤਾ ਲੱਗਾ ਕਿ ਪੈਸੇ ਨਾ ਹੋਣ ਕਾਰਨ ਉਸਦਾ ਫੋਨ ਬੰਦ ਹੈ

ਇੰਨੇ ਨੂੰ ਮੁਹੱਲੇ ਦੀ ਇੱਕ ਚਲਾਕੋ ਮਾਰਕਾ ਜ਼ਨਾਨੀ ਉਸਨੂੰ ਆਪਣੇ ਘਰ ਲਿਜਾ ਕੇ ‘ਚਾਹ ਪਾਣੀ’ ਪਿਲਾਉਣ ਦੀ ਗੱਲ ਕਰਨ ਲੱਗੀ ਤਾਂ ਮੈਂਨੂੰ ਲੱਗਾ ਕਿ ਇੱਥੇ ਬਾਹਰ ਤਮਾਸ਼ਾ ਹੋਣ ਨਾਲੋਂ ਤਾਂ ਇਹ ਕਿਸੇ ਘਰ ਵਿੱਚ ਬੈਠੀ ਵਧੇਰੇ ਚੰਗੀ ਹੈ ਇਸਦੇ ਨਾਲ ਹੀ ਮੈਂ ਆਪਣਾ ਸ਼ੱਕ ਕਿ ਕਿਧਰੇ ਇਸ ਕੁੜੀ ਨੂੰ ਨਾਲ ਲੈ ਕੇ ਫਿਰ ਰਹੇ ਰਿਕਸ਼ੇ ਵਾਲੇ ਨੇ ਤਾਂ ਇਸ ਨੂੰ ਕੱਲ੍ਹ ਰਾਤ ਦਾ ਪ੍ਰੇਸ਼ਾਨ ਤਾਂ ਨਹੀਂ ਕੀਤਾ, ਦੀ ਤਸਦੀਕ ਵੀ ਕਰ ਲਈ

ਦਫਤਰ ਜਾ ਕੇ ਵੀ ਲੜਕੀ ਵਲੋਂ ਦਿੱਤੇ ‘ਭਰਾ ਜੀ’ ਦੇ ਫੋਨ ’ਤੇ ਸੰਪਰਕ ਕਰਨ ਲਈ ਸਾਰਾ ਦਿਨ ਕੀਤੇ ਗਏ ਯਤਨ ਅਸਫਲ ਰਹੇਸ਼ਾਮੀ ਘਰ ਆ ਕੇ ਉਸ ਕੁੜੀ ਦੀ ਸੁਰੱਖਿਆ ਦਾ ਫਿਕਰ ਵੱਢ ਵੱਢ ਖਾਣ ਲੱਗਾ ਕਿਉਂਕਿ ‘ਚਲਾਕੋ ਜਨਾਨੀਦਾ ਮੁੰਡਾ ਨਿਖੱਟੂ ਹੋਣ ਕਾਰਨ ਉਸ ਵੱਲੋਂ ਕੁੜੀ ਨੂੰ ਘਰ ਵਿੱਚ ਹੀ ਰੱਖ ਲੈਣ ਦੀ ਚਰਚਾ ਦਿਨ ਭਰ ਮੁਹੱਲੇ ਵਿੱਚ ਤੁਰਦੀ ਰਹੀ ਸੀ

“ਐਸੀ ਸੁਹਾਗਣ ਨਾਲੋਂ ਤਾਂ ਰੰਡੇਪਾ ਸੌ ਦਰਜੇ ਚੰਗਾ ਹੈ” ਸੋਚਕੇ ਮੈਂ ਲੜਕੇ ਦੇ ਚਾਲ ਚਲਣ, ਸ਼ਰਾਬੀ ਕਬਾਬੀ ਤੇ ਜੁਆਰੀ ਦੇ ਫਿਕਰ ਵਿੱਚ ਉਨ੍ਹਾਂ ਦੇ ਘਰ ਜਾ ਕੇ ਬੱਚੀ ਨੂੰ ਇਹ ਕਹਿਕੇ ਕਿ ਉਨ੍ਹਾਂ ਦੇ ਘਰ ਸੌਣ ਦੀ ਥਾਂ ਘੱਟ ਹੈ, ਪਤਨੀ ਤੇ ਬੇਟੀ ਦੀ ਸਹਿਮਤੀ ਨਾਲ ਆਪਣੇ ਘਰ ਲੈ ਆਇਆ

‘ਵਕਤ ਦੀ ਮਾਰੀਹੋਣ ਕਾਰਨ ਮੇਰੇ ਘਰ ਵਿੱਚ ਉਹ ਬੱਚਿਆਂ ਦੇ ਬਰਾਬਰ ਰਹਿਣ ਸਹਿਣ ਅਤੇ ਬੇਟੀ ਨਾਲ ਨਿੱਘੇ ਬਿਸਤਰੇ ’ਤੇ ਸੌਣ ਦੀ ਹੱਕਦਾਰ ਤਾਂ ਬਣ ਗਈ ਪਰ ਮੇਰੇ ਵੱਲੋਂ, ਉਸਦੇ ‘ਗੁਆਚੇ ਭਰਾਦੀ ਭਾਲ ਨਿਰੰਤਰ ਜਾਰੀ ਸੀਆਪਣੇ ਸਾਂਢੂੰ ਸਾਹਿਬ, ਇੰਦਰਜੀਤ, ਜੋ ਸ਼ਹਿਰ ਦੇ ਚੱਪੇ ਚੱਪੇ ਦਾ ਜਾਣੂ ਸੀ, ਦੀ ਸਹਾਇਤਾ ਨਾਲ ਮੈਂ ਉਸ ਮੁਹੱਲੇ ਵਿੱਚ ਜਾ ਪੁੱਜਾ ਜਿੱਥੇ ਉਸਦੇ ‘ਭਾਈ ਸਾਹਿਬਦਾ ਮੁਕਾਮ ਸੀਤਹਿਕੀਕਾਤ ਕਰਨ ’ਤੇ ਲੜਕੀ ਦਾ ਚਾਚਾ ਮਿਲਿਆ ਤੇ ਉਸਨੇ ਦੱਸਿਆ ਕਿ ਉਹ ‘ਭਾਈ ਸਾਹਿਬ’ ਇਸ ਲੜਕੀ ਦੇ ਮੁਹੱਲੇ ਦੇ ਆਸ਼ਿਕ ਸਨ, ਜਿਨ੍ਹਾਂ ਨੇ ਉਸਨੂੰ ਆਪਣੀ ਰਾਜ ਕੁਮਾਰੀ ਬਣਾ ਕੇ ਰੱਖਣ ਦੇ ਸੁਪਨੇ ਵਿਖਾ ਕੇ ਉਸ ਨੂੰ ਲੁਧਿਆਣੇ ਆ ਕੇ ਰਹਿਣ ਦਾ ਸੱਦਾ ਦਿੱਤਾ ਹੋਇਆ ਸੀਮਿੱਥੇ ਸਮੇਂ ਅਤੇ ਸਥਾਨ ’ਤੇ ਪੁੱਜਣ ਦੀ ਬਜਾਇ ਉਹ ਆਪ ਹੀ ਕਿਧਰੇ ਪੱਤਰਾ ਵਾਚ ਗਿਆ ਸੀ ਅਤੇ ਬੱਚੀ ਨੂੰ ਖੱਜਲ ਹੋਣ ਲਈ ਛੱਡ ਗਿਆ ਸੀ ਉੱਧਰ ਯੂ.ਪੀ ਵਿੱਚ ਬੱਚੀ ਦੇ ਮਾਪੇ ਬੱਚੀ ਨੂੰ ਲੱਭ ਲੱਭ ਫਾਵੇ ਹੋ ਚੁੱਕੇ ਸਨਅਸਲੀਅਤ ਦਾ ਪਤਾ ਲੱਗਣ ’ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀਲੱਭਿਆ ਤਾਂ ਮੈਂ ਸੀ ਚਾਚੇ ਨੂੰ ਪਰ ਉਹ ਮੇਰੀ ਮਿਲਣੀ ਨੂੰ ਸੁਭਾਗ ਹੀ ਦੱਸ ਰਿਹਾ ਸੀਮੈਂ ਖੁਸ਼ ਸਾਂ ਕਿ ਮੇਰੇ ਹੱਥੋਂ ਇੱਕ ਹੋਰ ਚੱਜ ਦਾ ਕੰਮ ਹੋਣ ਲੱਗਾ ਹੈਇਹ ਸਾਰਾ ਮਾਮਲਾ ਜਦੋਂ ਸਾਡੇ ਘਰਦਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਹੱਕੇ ਬੱਕੇ ਹੋ ਕੇ ਰਹਿ ਗਏ ਅਤੇ ਕੁੜੀ ਨੂੰ ਫੌਰਨ ਕਿਧਰੇ ਕੰਢੇ ਬੰਨੇ ਲਾਉਣ ਲਈ ਜ਼ੋਰ ਦੇਣ ਲੱਗੇਇਹ ਮਿਸ਼ਨ ਮੈਂ ਗੁਪਤ ਹੀ ਰੱਖਿਆ ਤੇ ਕਿਸੇ ਨੂੰ ਵੀ ਇਸਦੀ ਭਿਣਕ ਨਾ ਪੈਣ ਦਿੱਤੀਦੂਜੇ ਦਿਨ ਮਿੱਥੇ ਸਮੇਂ ’ਤੇ ਚਾਚੇ ਤੇ ਉਸਦੇ ਦੋਸਤ ਨੂੰ ਮੇਰੇ ਘਰ ਆਏ ਨੂੰ ਦੇਖਕੇ ਕੁੜੀ ਭਵੰਤਰ ਗਈ। ਉਸਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ

‘ਯੇਹ ਕੌਨ ਹੈ, ਤੁਮ ਇਸ ਕੋ ਜਾਨਤੀ ਹੋ ਜਾ ਨਹੀਂ?’ ਮੈਂ ਇੱਕ ਟੁੱਕ ਸਵਾਲ ਤੋਪ ਦੇ ਗੋਲ਼ੇ ਵਾਂਗ ਦਾਗ ਦਿੱਤਾਉਸ ਲੜਕੀ ਨੂੰ ਆਪਣੇ ਬੱਚਿਆਂ ਵਾਂਗ ਚਾਰ ਪੰਜ ਦਿਨ ਠੰਢ ਤੋਂ ਬਚਾਅ ਕੇ ਨਿੱਘੀ ਰਜਾਈ ਵਿੱਚ ਪੁਆਉਣ ਦੇ ਬਾਵਜੂਦ ਅਜੇ ਤੱਕ ਉਸ ਵੱਲੋਂ ਝੂਠ ਬੋਲੇ ਜਾਣ ਕਾਰਨ ਮੈਂ ਗੁੱਸੇ ਵਿੱਚ ਸਾਂ

‘ਨਹੀਂ’ ਉਸਨੇ ਮੁੱਢੋਂ ਸੁੱਢੋਂ ਗੱਲ ਮੁਕਾ ਦਿੱਤੀ

“ਲੇਕਿਨ ਯੇਹ ਤੋਂ ਕਹਿਤਾ ਹੈ ਮੈਂ ਆਪਕਾ ਚਾਚਾ ਹੂੰ ਮੈਂ ਰਮਾਇਣ ਦੇ ਪਾਤਰ ਅੰਗਦ ਵਾਂਗ ਪੈਰ ਜਮਾਉਂਦੇ ਹੋਏ ਕਿਹਾ

“ਪਹਿਲੇ ਥਾ, ਅਬ ਨਹੀਂ ਹੈ।” ਸੁਣ ਕੇ ਮੈਂਨੂੰ ਹੈਰਾਨ ਹੋਣ ਦੀ ਥਾਂ ਅੱਗ ਹੀ ਲੱਗ ਗਈ ਕਿ ਇਹ ਆਪਣੇ ਬਾਪ ਦੀ ਉਮਰ ਵਾਲੇ ਨੂੰ ਚਲਾਕੀਆਂ ਖੇਡ ਕੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ

“ਤੇਰੇ ਮਾਂ ਬਾਪ ਲੱਭ ਲੱਭ ਕੇ ,ਰੋ ਰੋ ਕੇ ਪਾਗਲ ਹੋਗੇ ਨੇ ਕੁੜੀਏ, ਤੂੰ ਉਨ੍ਹਾਂ ’ਤੇ ਹੀ ਤਰਸ ਕਰ ਤੇ ਚਾਚੇ ਨਾਲ ਘਰ ਚਲੀ ਜਾ।” ਮੈਂ ਤਰਲਾ ਕੀਤਾ

“ਮੈਂ ਤੋ ਨਾ ਜਾਊਂ” ਉਹ ਕੁਝ ਹੋਰ ਹੀ ਸੋਚੀ ਫਿਰਦੀ ਸੀ

“ਬੇਟਾ ਆਪਨੇ ਗਲਤੀ ਤੋਂ ਬੜੀ ਕੀ ਹੈ, ਕੋਈ ਬਾਤ ਨਹੀਂ, ਕੋਈ ਆਪ ਕੋ ਕੁਛ ਨੀ ਬੋਲੇਗਾ। ਮੈਂ ਉਨਕੋ ਬੋਲ ਦੂੰਗਾ, ਆਪ ਮੇਰੀ ਭੀ ਬੱਚੀ ਹੋ, ਮੈਂ ਹੀ ਕਹਿਤਾ ਹੂੰ, ਘਰ ਚਲੇ ਜਾਓਔਰ ਆਗੇ ਸੇ ਕਭੀ ਮਾਂ ਬਾਪ ਕੋ ਐਸੀ ਮੁਸੀਬਤ ਮੇ ਮਤ ਡਾਲਨਾਦੇਖੋ ਵੋਹ (ਭਾਈ ਸਾਹਿਬ) ਤੋਂ ਆਪਕੋ ਛੋੜ ਕਰ ਪਤਾ ਨਹੀਂ ਕਹਾਂ ਦਫਾ ਹੋ ਗਿਆ, ਅਬ ਤੋਂ ਕੁਛ ਅਕਲ ਕਰੋ, ਮਾਂ ਬਾਪ ਤੋਂ ਹੋਤੇ ਹੀ ਮੁਆਫ ਕਰਨੇ ਕੇ ਲੀਏ ਹੈ, ਉਨਕੇ ਪਾਸ ਗਲਤੀ ਕਰ ਚੁੱਕੀ ਬੇਟੀਓਂ ਕੋ ਮਾਫ਼ ਕਰਨੇ ਕੇ ਸਿਵਾ ਔਰ ਕੋਈ ਚਾਰਾ ਨਹੀਂ ਹੋਤਾ।” ਮੈਂ ਪਿਆਰ ਵਿੱਚ ਭਾਵੁਕ ਹੋਈ ਬੱਚੀ ਦੀ ਅਕਲ ਟਿਕਾਣੇ ਲਿਆਉਣ ਲਈ ਚਾਰਾਜੋਈ ਕਰ ਰਿਹਾ ਸਾਂ ਮੈਂਨੂੰ ਲੱਗਾ ਮੇਰੀ ਕਿਹਾ ਆਖਰੀ ਬੋਲ ਉਸਦੇ ਪੱਲੇ ਪੈ ਗਿਆ ਸੀਉਹ ਚਾਚੇ ਨਾਲ ਮਾਪਿਆਂ ਕੋਲ ਜਾਣ ਲਈ ਰਾਜ਼ੀ ਹੋ ਗਈ

ਰਾਤ ਨੂੰ ਜਦੋਂ ਮੈਂ ਉਸਦੇ ਘਰ ਪਹੁੰਚਣ ਦੀ ਪੁਸ਼ਟੀ ਲਈ ਚਾਚੇ ਦੇ ਦਿੱਤੇ ਫੋਨ ’ਤੇ ਸੰਪਰਕ ਕੀਤਾ ਤਾਂ ਉਸਦਾ ਬਾਪ ਬੋਲਿਆ

“ਸਰਦਾਰ ਜੀ, ਮੈਨੇ ਆਪਕੋ ਦੇਖਾ ਨਹੀਂ ਹੈ ਕਿ ਆਪ ਮੋਟੇ, ਦੁਬਲੇ, ਗੋਰੇ, ਕਾਲੇ, ਲੰਬੇ, ਮੰਝਲੇ ਜਾਂ ਫਿਰ ਜੋ ਵੀ ਹੋ ਲੇਕਿਨ ਮੈਂ ਤਮਾਮ ਰਹਿਤੀ ਉਮਰ ਯੇ ਯਾਦ ਰੱਖੂੰਗਾ ਕਿ ਏਕ ਸਰਦਾਰ ਨੇ ਮੇਰੀ ਬੱਚੀ ਕੀ ਆਬਰੂ ਬਚਾਈ ਹੈਯਦੀ ਯੇ ਸਬ ਕੁਛ ਬਿਹਾਰ, ਬੰਗਾਲ ਜਾਂ ਕਿਸੀ ਔਰ ਜਗ੍ਹਾ ਹੂਆ ਹੋਤਾ ਤੋਂ ਮੇਰੀ ਬੇਟੀ ਕਾ ਪਾਂਚ ਦਿਨ ਮੇਂ ਪਾਂਚ ਬਾਰ ਸੌਦਾ ਹੋ ਜਾਨਾ ਥਾ। ਆਪ ਨੇ ਮੇਰੀ ਬੇਟੀ ਕੋ ਅਪਨੇ ਘਰ ਅਪਨੇ ਬੱਚੋਂ ਕੀ ਤਰ੍ਹੇ ਰੱਖਾ, ਇਸ ਲੀਏ ਮੈਂ ਆਪ ਲੋਗੋਂ ਕੋ ਕਬੀ ਨਹੀਂ ਭੂਲੂੰਗਾਂ

ਇਹ ਸੁਣ ਕੇ ਮੇਰਾ ਸੀਨਾ ਮਾਣ ਨਾਲ ਕਿੰਨਾ ਚੌੜਾ ਹੋ ਰਿਹਾ ਸੀ, ਮੈਂ ਦੱਸ ਨਹੀਂ ਸਕਦਾ ਮੈਂਨੂੰ ਲੱਗ ਰਿਹਾ ਸੀ ਕਿ ਇਹ ਮਾਣ ਮੇਰਾ ਇਕੱਲੇ ਦਾ ਹੀ ਨਹੀਂ, ਸਗੋਂ ਇਸ ਧਰਤੀ ਉੱਤੇ ਵਸਦੇ ਸਾਰੇ ਪੰਜਾਬੀਆਂ ਦਾ ਹੋ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1844)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਸੁਰਜੀਤ ਭਗਤ

ਸੁਰਜੀਤ ਭਗਤ

Phone: (91 - 94172 - 07477)
Email: (surjittbhagat@rediffmail.com)