SurjitBhagat7ਫਿਰ ਤੁਹਾਡਾ ਤਾਂ ਮੁਸ਼ਕਿਲ ਹੋ ਜਾਣਾ ਹੈ। ਥੋੜ੍ਹੀ ਘੱਟ ਲਿਖਾ ਲਓ, ਕਰ ਲੈਂਦੇ ਆਂ ...”
(1 ਜੂਨ 2021)

 

ਮੈਨੂੰ ਹਸਪਤਾਲੋਂ ਆਏ ਨੂੰ ਅਜੇ ਹਫਤਾ ਕੁ ਹੀ ਹੋਇਆ ਸੀ ਅਪਰੈਲ ਦਾ ਪਹਿਲਾ ਪੰਦਰਵਾੜਾ ਸੀ ਕਿ ਗਰਮੀ ਨੇ ਆਪਣੇ ਰੰਗ ਵਿਖਾਉਣੇ ਆਰੰਭ ਕਰ ਦਿੱਤੇਵਾਕਫੀਅਤ ਦਾ ਘੇਰਾ ਵਸੀਹ ਹੋਣ ਕਾਰਨ ਕੁਦਰਤੀ ਹੀ ਸੀ ਕਿ ਮੇਰੀ ਮਿਜ਼ਾਜ ਪੁਰਸੀ ਲਈ ਆਏ ਸੱਜਣਾਂ ਦੀ ਸਫ਼ ਟੁੱਟਣ ਵਿੱਚ ਹੀ ਨਹੀਂ ਸੀ ਆਉਂਦੀਚਾਹ ਦਾ ਪਤੀਲਾ ਸਾਰਾ ਸਾਰਾ ਦਿਨ ਚੁੱਲ੍ਹੇ ’ਤੇ ਹੀ ਰਹਿੰਦਾਅਜਿਹੇ ਹੀ ਇੱਕ ਦਿਨ ਜਦੋਂ ਮੇਰਾ ਪਤਾ ਲੈਣ ਲਈ ਪੰਜ ਛੇ ਜਣੇ ਕਮਰੇ ਵਿੱਚ ਬੈਠੇ ਸਨ ਤਾਂ ਹੇਠਾਂ ਦਰਵਾਜੇ ਦੀ ਘੰਟੀ ਵੱਜੀ ਉੱਪਰੋਂ ਵੇਖਿਆ ਤਾਂ ਅਨਜਾਣ ਜਿਹੇ ਅੱਧਖੜ ਉਮਰ ਦੇ ਦੋ ਸੱਜਣ ਖੜ੍ਹੇ ਸਨਪੌੜੀਆਂ ਚੜ੍ਹ ਕੇ ਉੱਪਰ ਆਏ ਤਾਂ ਪਤਾ ਲੱਗਾ ਕਿ ਉਹ ਸੂਬਾ ਸਰਕਾਰ ਵੱਲੋਂ ਸ਼਼ੁਰੂ ਕੀਤੇ ਜਾਣ ਵਾਲੀ ਆਟਾ-ਦਾਲ ਸਕੀਮ ਲਈ ਯੋਗ ਪਰਿਵਾਰਾਂ ਦਾ ਸਰਵੇ ਕਰ ਰਹੇ ਸਨਉਨ੍ਹਾਂ ਦੇ ਬੈਠਦੇ ਸਾਰ ਹੀ ਪਾਣੀ ਆਇਆ ਤਾਂ ਲੱਗਾ ਕਿ ਉਨ੍ਹਾਂ ਨੂੰ ਮਸਾਂ ਹੀ ਪਾਣੀ ਮਿਲਿਆ ਸੀ

“ਸ਼਼ੁਕਰ ਐ ਜੀ ਕਿਸੇ ਨੇ ਪਾਣੀ ਤਾਂ ਪੁੱਛਿਆ।” ਉਨ੍ਹਾਂ ਵਿੱਚੋਂ ਇੱਕ ਨੇ ਪਾਣੀ ਦੇ ਗਿਲਾਸ ਲੈ ਕੇ ਆਈ ਛੋਟੀ ਬੱਚੀ ਵੱਲ ਵੇਖਦਿਆਂ ਕਿਹਾ

“ਏਦਾਂ ਦੀ ਕੋਈ ਗੱਲ ਨੀ ਭਾਅ ਜੀ, ਤੁਹਾਨੂੰ ਚਾਹ ਵੀ ਪਿਲਾ ਕੇ ਤੋਰਾਂਗੇ।” ਮੈਂ ਉਨ੍ਹਾਂ ਦਾ ਮਾਣ ਰੱਖਦੇ ਹੋਏ ਕਿਹਾ, ਹਾਲਾਂਕਿ ਮੈਂਨੂੰ ਉਨ੍ਹਾਂ ਦੀ ਗੱਲ ਸੁਣ ਕੇ ਕਾਫੀ ਸ਼ਰਮਿੰਦਗੀ ਦਾ ਇਹਸਾਸ ਹੋ ਰਿਹਾ ਸੀ ਕਿ ਮੇਰੇ ਪੂਰੇ ਇਲਾਕੇ ਵਿੱਚੋ ਕਿਸੇ ਇੱਕ ਨੇ ਵੀ ਘਰ ਘਰ ਫਿਰਦੇ ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਪਾਣੀ ਦਾ ਘੁੱਟ ਵੀ ਨਹੀਂ ਸੀ ਪੁੱਛਿਆਹਾਂ, ਇਹ ਗੱਲ ਵੱਖਰੀ ਸੀ ਕਿ ਉਨ੍ਹਾਂ ਦੇ ਚਿਹਰੇ ’ਤੇ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਉਹ ਕਿਸੇ ਪੜ੍ਹੇ ਲਿਖੇ ਦੇ ਘਰੇ ਆਏ ਹਨ, ਜਿੱਥੇ ਉਨ੍ਹਾਂ ਦੀ ਬਣਦੀ ਕਦਰ ਪੈ ਰਹੀ ਹੈ

ਖੈਰ, ਇੱਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਚਾਹ ਪੀਣ ਉਪਰੰਤ ਉਨ੍ਹਾਂ ਨੇ ਪਰਿਵਾਰ ਦੀ ਆਮਦਨ ਬਾਰੇ ਪੁੱਛਦਿਆਂ ਇਹ ਖੁਲਾਸਾ ਕੀਤਾ ਕਿ ਉਹ ਹੈਰਾਨ ਹਨ ਕਿ ਇਸ ਸਾਰੇ ਇਲਾਕੇ ਵਿੱਚ ਕੋਈ ਇੱਕ ਵੀ ਪਰਿਵਾਰ ਉਨ੍ਹਾਂ ਨੂੰ ਨਹੀਂ ਮਿਲਿਆ ਜਿਸਦੀ ਸਲਾਨਾ ਆਮਦਨ … ਤੋਂ ਵੱਧ ਹੋਵੇ ਹਾਲਾਂਕਿ ਸਭ ਦੇ ਘਰਾਂ ਵਿੱਚ ਸਕੂਟਰ ਅਤੇ ਕਈਆਂ ਦੇ ਘਰਾਂ ਮੂਹਰੇ ਕਾਰਾਂ ਵੀ ਖੜ੍ਹੀਆਂ ਸਨ। ਵੇਖਣ ਪਾਖਣ ਨੂੰ ਉਨ੍ਹਾਂ ਦਾ ਜੀਵਨ ਪੱਧਰ ਕਾਫੀ ਚੰਗਾ ਸੀਸਿਰਫ ਸਸਤਾ ਆਟਾ ਦਾਲ ਦੇ ਚੱਕਰ ਵਿੱਚ ਹੀ ਸਾਰਿਆਂ ਨੇ ਆਪਣੀ ਆਮਦਨ … ਰੁਪਏ ਪ੍ਰਤੀ ਮਹੀਨਾ ਤੋਂ ਘੱਟ ਲਿਖਵਾਈ ਸੀਸਾਰੇ ਆਪੂੰ ਬਣੇ ਗਰੀਬ ਸਨ

“ਹੁਣ ਤੁਸੀਂ ਦੱਸੋ ਜੀ, ਕਿੱਦਾਂ ਕਰਨਾ? ਜਿੱਦਾਂ ਕਹਿੰਨੇ ਓਂ ਉੱਦਾਂ ਈ ਕਰ ਦਿੰਨੇ ਆਂ” ਉਹ ਸ਼ਾਇਦ ਮੇਰੇ ਘਰੋਂ ਪੀਤੇ ਚਾਹ ਪਾਣੀ ਦਾ ਲਾਹਾ ਦੇਣ ਦੇ ਮੂਡ ਵਿੱਚ ਸਨਦੋਹਾਂ ਨੇ ਇੱਕ ਦੂਜੇ ਨਾਲ ਭੇਦ ਭਰੇ ਢੰਗ ਨਾਲ ਨਜ਼ਰਾਂ ਮਿਲਾਈਆਂ

“ਕਰਨਾ ਕੀ ਆ ਜੀ, ਜਿੰਨ੍ਹੀ ਆਮਦਨ ਐ ,ਓਨੀ ਹੀ ਲਿਖਵਾਵਾਂਗੇ” ਮੈਂ ਠਰ੍ਹੰਮੇ ਨਾਲ ਜਵਾਬ ਦਿੱਤਾ

“ਜਿੱਦਾਂ ਕਹੋਗੇ, ਉੱਦਾਂ ਹੀ ਕਰ ਲਾਂ’ਗੇ।” ਉਹ ਮੇਰਾ ਪੂਰਾ ਲਿਹਾਜ਼ ਕਰਨ ਦਾ ਪੱਕਾ ਮੂਡ ਬਣਾਈ ਬੈਠੇ ਸਨ

“ਲਿਖ ਲੋ ਜੀ … ਰੁਪਏ ਮਹੀਨਾ ਮੈਂ ਅੰਕੜਾ ਦੱਸਿਆ

“ਹੈ”? ਇਸ ਸਾਬ੍ਹ ਨਾਲ ਤਾਂ ਸਲਾਨਾ … ਬਣਗੇ” ਉਸਨੇ ਸਕੀਮ ਲਾਗੂ ਨਾ ਕਰ ਸਕਣ ਦੀ ਮਾਯੂਸੀ ਵਾਲਾ ਮੂੰਹ ਬਣਾਇਆ

“ਫੇਰ ਕੀ ਆ ਜੀ, ਇਸ ਤੋਂ ਇਲਾਵਾ ਅਖਬਾਰ ਵੀ ਕਾਲਮ ਲਿਖਣ ਦੇ ਪੈਸੇ ਦਿੰਦੀ ਆ ਜੀ ...” ਮੈਂ ਮਾਣ ਨਾਲ ਦੱਸਿਆ

“ਫਿਰ ਤੁਹਾਡਾ ਤਾਂ ਮੁਸ਼ਕਿਲ ਹੋ ਜਾਣਾ ਹੈ। ਥੋੜ੍ਹੀ ਘੱਟ ਲਿਖਾ ਲਓ, ਕਰ ਲੈਂਦੇ ਆਂ ਸਕੀਮ ਵਿੱਚ ਤੁਹਾਨੂੰ ਵੀ ਸ਼ਾਮਿਲ।” ਉਹ ਮੇਰੇ ’ਤੇ ਪੂਰੀ ਤਰ੍ਹਾਂ ਮਿਹਰਬਾਨ ਹੋਏ ਜਾਪਦੇ ਸਨ

“ਮੈਂ ਨੀ ਹੋਣਾ ਕਿਸੇ ਸਕੀਮ ਸਕੂਮ ਵਿੱਚ ਸ਼ਾਮਿਲ, ਨਾ ਹੀ ਮੈਂ ਸਸਤਾ ਆਟਾ ਦਾਲ ਲੈਣੀ ਹੈਜੇ ਮੇਰੀ ਆਮਦਨ ਵੱਧ ਹੈ ਤਾਂ ਫਿਰ ਮੈਂ ਕਿਉਂ ਕਿਸੇ ਗਰੀਬ ਦਾ ਹੱਕ ਖੋਹਵਾਂ? ਮੇਰੀ ਜ਼ਮੀਰ ਇਜਾਜ਼ਤ ਨੀ ਦਿੰਦੀ।” ਮੈਂ ਆਪਣਾ ਇਰਾਦਾ ਸਪਸ਼ਟ ਕੀਤਾ

“ਅਸੀਂ ਤਾਂ ਕਈ ‘ਗਰੀਬਾਂ’ ਦੇ ਦਰਾਂ ਮੂਹਰੇ ਕਾਰਾਂ ਵੀ ਵੇਖੀਆਂ ਨੇ। ਤੁਹਾਡੇ ਤਾਂ ਮੋਟਰਸਾਈਕਲ ਹੀ ਥੱਲੇ ਖੜ੍ਹਾ ਵੇਖਿਐ।” ਇੱਕ ਨੇ ਗੁੱਝੀ ਟਕੋਰ ਲਾਈ

“ਉਹ ਕਾਰਾਂ ਵਾਲੇ ਗਰੀਬ ਹੋਣੇ ਨੇ, ਜੋ ਸਸਤਾ ਆਟਾ ਦਾਲ ਸਕੀਮ ਲੈਣ ਲਈ ਰਾਸ਼ਨ ਡੀਪੂਆਂ ਦੇ ਗੇੜੇ ਕੱਢਣ ਦੇ ਸ਼ੌਕੀਨ ਨੇਸਾਨੂੰ ਤਾਂ ਭਰਾਵਾ ਅਜੇ ਤਕ ਇਹ ਵੀ ਨਹੀਂ ਪਤਾ ਕਿ ਸੰਨ 1992 ਵਿੱਚ ਬਣਿਆ ਸਾਡਾ ਰਾਸ਼ਨ ਕਾਰਡ ਕਿਹੜੇ ਡੀਪੂ ਨਾਲ ਸਬੰਧਿਤ ਹੈ?” ਮੇਰਾ ਜਵਾਬ ਸੁਣ ਕੇ ਉਹ ਹੱਸਿਆ

ਵੈਸੇ, ਮੈਂ ਉਨ੍ਹਾਂ ਦੋਂਹ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ ਜਿਨ੍ਹਾਂ ਨੇ ਉਸ ਸਮੇਂ ਵੀ ਕਾਰਾਂ ਰੱਖੀਆਂ ਹੋਈਆਂ ਸਨ ਪਰ ਆਪਣੀ ਘੱਟ ਆਮਦਨ ਦਿਖਾ ਕੇ ਖੁਦ ਨੂੰ ਆਟਾ ਦਾਲ ਸਕੀਮ ਵਿੱਚ ਸ਼ਾਮਿਲ ਕਰਵਾਇਆ ਹੋਇਆ ਸੀ

“ਫਿਰ ਤੁਸੀਂ ਮੋਟਰ ਸਾਈਕਲਾਂ ਵਾਲੇ ਕਾਰਾਂ ਵਾਲਿਆਂ ਤੋਂ ਅਮੀਰ ਹੋਏ?” ਉਸਨੇ ਨਹਿਲਾ ਮਾਰਿਆ

“ਹਾਂ ਜੀ, ਭਾਅ ਜੀ, ਮੈਂ ਇਸ ਮਾਮਲੇ ਵਿੱਚ ਗਰੀਬ ਗੁਰਬਾ ਹੀ ਹਾਂ।” ਹੁਣ ਦਹਿਲਾ ਮਾਰਨ ਦੀ ਜ਼ਿੰਮੇਵਾਰੀ ਮੈਂ ਨਿਭਾਈ

ਇਹ ਸੁਣਦਿਆਂ ਸਾਰ ਹੀ ਦੋਵੇਂ ਜਣੇ ਕਮਰੇ ਵਿੱਚੋਂ ਉੱਠ ਕੇ ਬਾਹਰ ਚਲੇ ਗਏ

ਮੇਰੀ ਨਜ਼ਰ ਪੌੜ੍ਹੀਆਂ ਵਾਲੇ ਪਾਸੇ ਸੌਖੀ ਹੀ ਜਾ ਸਕਦੀ ਸੀਮੈਂ ਤਾਂ ਉਨ੍ਹਾਂ ਨੂੰ ਪੌੜ੍ਹੀਆਂ ਉੱਤਰਦੇ ਵੇਖ ਹੀ ਰਿਹਾ ਸਾਂ ਪਰ ਉਹ ਵੀ ਪੌੜੀਆਂ ਉੱਤਰਦੇ ਉੱਤਰਦੇ ਪਿਛਾਂਹ ਮੁੜ ਮੁੜ ਕੇ ਮੈਂਨੂੰ ਵੇਖ ਰਹੇ ਸਨਸ਼ਾਇਦ ਪੂਰੇ ਇਲਾਕੇ ਵਿੱਚ ਉਨ੍ਹਾਂ ਨੂੰ ਇੱਕੋ ਇੱਕ ਅਮੀਰ ਬੰਦਾ ਮਿਲਿਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2818)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਰਜੀਤ ਭਗਤ

ਸੁਰਜੀਤ ਭਗਤ

Phone: (91 - 94172 - 07477)
Email: (surjittbhagat@rediffmail.com)