SukhdevSMann7ਬਾਪੂ ਨੇ ਪਿਛਲੇ ਪਹਿਰ ਵਾਲੀ ਚਾਹ ਪੀ ਖਾਲੀ ਗੜਵੀ ਵਿਹੜੇ ਵਿੱਚ ਰੋੜ੍ਹ ਦਿੱਤੀ, ਮੱਥੇ ’ਤੇ ਹੱਥ ...
(11 ਅਕਤੂਬਰ 2021)

 

ਸਾਲ ਦਾ ਕੋਈ ਵੀ ਮਹੀਨਾ ਅਜਿਹਾ ਨਹੀਂ ਸੀ ਹੁੰਦਾ ਜਦੋਂ ਸਾਡੇ ਘਰ ਭੈਣਾਂ ਦਾ ਖੇਸ ਬੁਨਣ ਦਾ ਕੰਮ ਨਾ ਛਿੜਿਆ ਹੁੰਦਾਪੰਜੇ ਭੈਣਾਂ ਮੈਥੋਂ ਵੱਡੀਆਂ ਸੀਬਾਪੂ ਦੀ ਟੁੱਟੀ ਹੋਈ ਕਬੀਲਦਾਰੀ ਦਾ ਅਹਿਸਾਸ ਭੈਣਾਂ ਦੇ ਚਿਹਰਿਆਂ ਉੱਤੇ ਹਰ ਵਕਤ ਛਾਇਆ ਰਹਿੰਦਾਘਰ ਵਿੱਚ ਦਿਨੋ ਦਿਨ ਵਧ ਰਹੇ ਆਰਥਿਕ ਸੰਕਟ ਦੇ ਥਪੇੜੇ ਸਹਿੰਦੇ ਘਰ ਦੇ ਸਾਰੇ ਹੀ ਜੀਅ ਸੁੰਨ ਵੱਟਾ ਬਣੇ ਰਹਿੰਦੇਇਸ ਸੰਕਟ ਵਿੱਚੋਂ ਪਾਰ ਪਾਉਣ ਦੀ ਸਮਰੱਥਾ ਕਿਸੇ ਜੀਅ ਵਿੱਚ ਨਹੀਂ ਸੀਸਾਰੇ ਜੀਅ ਸਿਰਫ਼ ਇੱਕੋ ਸਰਫ਼ਾ ਕਰਦੇ ਸੀਮੰਡੀ ਵਿੱਚੋਂ ਸਿਰਫ਼ ਉਹੀ ਚੀਜ਼ ਦੀ ਖਰੀਦ ਕਰਦੇ ਜਿਸ ਬਿਨਾਂ ਬਿਲਕੁਲ ਹੀ ਨਾ ਸਰਦਾਭੈਣਾਂ ਨੂੰ ਇਹ ਵੀ ਅਹਿਸਾਸ ਸੀ ਕਿ ਉਨ੍ਹਾਂ ਸਦਾ ਲਈ ਇਸ ਘਰ ਵਿੱਚ ਬੈਠੇ ਨਹੀਂ ਰਹਿਣਾਸੋ ਆਪਣੇ ਦਾਜ ਦੀ ਤਿਆਰੀ ਲਈ ਉਹ ਮੰਡੀ ਦੀਆਂ ਸ਼ਾਹਣੀਆਂ ਦੀਆਂ ਚੁਤਹੀਆਂ ਤੇ ਖੇਸ ਬੁਣਦੀਆਂ ਰਹਿੰਦੀਆਂ

ਵੱਡੀ ਕਬੀਲਦਾਰੀ ਨੂੰ ਕਿਉਂਟਣ ਦੇ ਝੇੜੇ ਵਿੱਚ ਫਸਿਆ ਬਾਪੂ ਖੇਤਾਂ ਵਿੱਚ ਦੇਹ ਤੋੜ ਕੇ ਕੰਮ ਕਰਦਾ ਅਫ਼ੀਮ ਦੀ ਲਤ ਲਾ ਬੈਠਾ ਸੀਅਫ਼ੀਮ ਬਾਪੂ ਦੀ ਮਜਬੂਰੀ ਬਣ ਗਈਇਸ ਮਜਬੂਰੀ ’ਤੇ ਪਰਦਾ ਪਾਉਂਦਾ ਬਾਪੂ ਕਿਤੇ ਆਪਣੀ ਬਦਨਸੀਬੀ ਨੂੰ ਉਲਾਂਭੇ ਦੇਣ ਲੱਗ ਪੈਂਦਾ, ਕਿਤੇ ਇਸ ਸਭ ਕਾਸੇ ਨੂੰ ਪਿਛਲੇ ਜਨਮ ਦਾ ਫਲ਼ ਮੰਨ ਮੱਥੇ ’ਤੇ ਹੱਥ ਧਰ ਬਹਿ ਜਾਂਦਾ ਜਦੋਂ ਬਾਪੂ ਅਜਿਹੇ ਘਿਣੇ ਜਿਹੇ ਪਾਉਂਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਅਫ਼ੀਮ ਜਾਂ ਤਾਂ ਬਿਲਕੁਲ ਖਤਮ ਹੋ ਗਈ ਹੈ ਜਾਂ ਇੱਕ ਜਾਂ ਦੋ ਦਿਨਾਂ ਵਿੱਚ ਖਤਮ ਹੋਣ ਵਾਲੀ ਹੈਇੱਕ ਦਿਨ ਬਾਪੂ ਨੇ ਪਿਛਲੇ ਪਹਿਰ ਵਾਲੀ ਚਾਹ ਪੀ ਖਾਲੀ ਗੜਵੀ ਵਿਹੜੇ ਵਿੱਚ ਰੋੜ੍ਹ ਦਿੱਤੀ, ਮੱਥੇ ’ਤੇ ਹੱਥ ਧਰ ਲਿਆਬਾਪੂ ਦੀ ਪੱਗ ਦੇ ਖਿੱਲਰੇ ਲੜ ਉਸਦੀ ਦਸ਼ਾ ਨੂੰ ਬਿਆਨ ਕਰ ਰਹੇ ਸੀਕੁਝ ਚਿਰ ਬਾਪੂ ਅਲਾਣੀ ਮੰਜੀ ’ਤੇ ਬੜੀ ਮਾਯੂਸ ਸਥਿਤੀ ਵਿੱਚ ਬੈਠਾ ਰਿਹਾਅਤੇ ਫਿਰ ਆਪਣੇ ਜੰਮਣ ਵਾਲਿਆਂ ਨੂੰ ਯਾਦ ਕਰਦਾ ਰੋਣ ਲੱਗ ਪਿਆਬਾਪੂ ਦਾ ਰੋਣਾ ਟੱਬਰ ਨੇ ਪਹਿਲੀ ਵਾਰ ਨਹੀਂ ਦੇਖਿਆ ਸੀਫਿਰ ਵੀ ਬਾਪੂ ਦੀਆਂ ਮਜ਼ਬੂਰੀਆਂ ਨੂੰ ਮਹਿਸੂਸ ਕਰਕੇ ਮੇਰੇ ਕਲੇਜੇ ਵਿੱਚੋਂ ਰੁੱਗ ਭਰਨ ਲੱਗੇਇੰਨੀਆਂ ਗੱਲ ਮੈਂ ਵੀ ਸਮਝਦਾ ਸੀ ਕਿ ਹਾਸੇ, ਰੋਣੇ, ਉਦਾਸੀ, ਗੰਭੀਰਤਾ ਸਭ ਮਨੁੱਖੀ ਸੁਭਾਅ ਦਾ ਜ਼ਰੂਰੀ ਹਿੱਸਾ ਹਨਬਾਪੂ ਦੇ ਦਰਦ ਦਾ ਸਾਨੂੰ ਇੱਕੋ ਹੱਲ ਸੁਝਦਾ ਕਿ ਰੁਘੂ ਪੱਤੀ ਵਿੱਚ ਰਹਿੰਦੇ ਛਾਪੇ ਦੇ ਘਰੋਂ ਬਾਪੂ ਨੂੰ ਅਫ਼ੀਮ ਲਿਆ ਕੇ ਦਿੱਤੀ ਜਾਵੇਅਫ਼ੀਮ ਲੈ ਕੇ ਆਉਣਾ ਵੀ ਬੜਾ ਅਨੈਤਿਕ ਕੰਮ ਸੀਇਸ ਕੰਮ ਲਈ ਭੈਣਾਂ ਨਹੀਂ ਜਾ ਸਕਦੀਆਂ ਸੀਅਜਿਹੇ ਅਫ਼ਸੋਸਨਾਕ ਮੌਕੇ ਭੈਣਾਂ ਮੈਂਨੂੰ ਛਾਪੇ ਦੇ ਘਰ ਭੇਜਣ ਲਈ ਮਜਬੂਰ ਹੋ ਜਾਂਦੀਆਂਸ਼ਾਹਣੀਆਂ ਦੇ ਖੇਸ ਚੁਤਹੀਆਂ ਬੁਣ ਕੇ ਜੋੜੇ ਪੈਸਿਆਂ ਵਿੱਚੋਂ ਵੱਡੀ ਭੈਣ ਮੈਂਨੂੰ ਕੁਝ ਰੁਪਏ ਦਿੰਦੀਦੋ ਪੱਤੀਆਂ ਦੀਆਂ ਸੱਥਾਂ ਲੰਘ ਮੈਂ ਬੜੇ ਟੁੱਟੇ ਦਿਲ ਨਾਲ ਛਾਪੇ ਦੇ ਘਰ ਵਲ ਤੁਰ ਪੈਂਦਾਸੋਚਦਾ ਵੀ ਜਾਂਦਾ ਕਿ ਬਾਪੂ ਔਖਾ ਸੌਖਾ ਇਸ ਲਤ ਤੋਂ ਖਹਿੜਾ ਛੁਡਾ ਲਵੇ, ਫਿਰ ਹੀ ਸਾਡੇ ਘਰ ਵੀ ਖੁਸ਼ੀ ਦੀ ਕੋਈ ਪਰਤ ਆ ਸਕਦੀ ਆ

ਛਾਪੇ ਦੇ ਕਿਸੇ ਅਨੈਤਿਕ ਕੰਮ ਨੂੰ ਕੋਈ ਵੀ ਬੰਦਾ ਚੰਗਾ ਨਹੀਂ ਸਮਝਦਾ ਸੀਛਾਪਾ ਸਮਾਜ ਨਾਲੋਂ ਟੁੱਟਿਆ ਬੰਦਾ ਸੀਇੱਕ ਤਰ੍ਹਾਂ ਭਾਂਡਾ ਤਿਆਗ ਵਾਲੀ ਸਥਿਤੀ ਵਿੱਚ ਜਿਊਂਦਾ ਉਹ ਪੁਲਿਸ ਨਾਲ ਲੁਕਣਮੀਚੀ ਵਾਲਾ ਖੇਲ ਖੇਲਦਾ ਰਹਿੰਦਾਅਫ਼ੀਮ ਵੇਚਣ ਦੇ ਧੰਦੇ ਨੇ ਛਾਪੇ ਦੇ ਘਰ ਦਾ ਵੀ ਖਿਲਾਰਾ ਪਾ ਛੱਡਿਆ ਸੀਛਾਪੇ ਦੇ ਘਰਵਾਲੀ ਵੀ ਖਿਝ ਵਿੱਚ ਸਾਧਾਂ ਦੇ ਡੇਰਿਆਂ ਨੂੰ ਚੜ੍ਹੀ ਰਹਿੰਦੀਘਰ ਨੂੰ ਤੋੜਨ ਦਾ ਦੋਸ਼ ਉਹ ਛਾਪੇ ਜ਼ਿੰਮੇ ਮੜ੍ਹਦੀਛਾਪੇ ਦੇ ਬੱਚੇ ਵੀ ਮਾਂ ਪਿਉਂ ਵਿੱਚ ਛਿੜੇ ਇਸ ਗ੍ਰਹਿ ਯੁੱਧ ਦਾ ਸੰਤਾਪ ਭੋਗਦੇ ਪੜ੍ਹਾਈ ਵਿੱਚ ਪਛੜਨ ਲੱਗੇ ਸੀ

ਛਾਪੇ ਦੇ ਘਰ ਜਾ ਪਹਿਲਾਂ ਮੈਂ ਤਖਤਿਆਂ ਦੀਆਂ ਵਿਰਲਾਂ ਵਿਚਦੀ ਉਸਦੇ ਕੁੱਤਿਆਂ ਨੂੰ ਦੇਖਦਾਜੇ ਕੁੱਤਾ ਖੁੱਲ੍ਹਾ ਹੁੰਦਾ ਤਾਂ ਮੈਂ ਬਾਈ ਬਾਈ ਆਖ ਛਾਪੇ ਨੂੰ ਅਵਾਜ਼ਾਂ ਮਾਰਦਾਉਸ ਦਿਨ ਕੁੱਤੇ ਬੰਨ੍ਹੇ ਹੋਏ ਸੀਮੈਂ ਵਿਹੜੇ ਵਿੱਚ ਗਿਆ ਤਾਂ ਛਾਪੇ ਦਾ ਚਿਹਰਾ ਉੱਤਰਿਆ ਹੋਇਆ ਸੀਛਾਪਾ ਚਿਹਰੇ ਤੋਂ ਮੈਨੂੰ ਪਛਾਣਦਾ ਸੀਉਸ ਮੋਮੀ ਕਾਗਜ਼ ਵਿੱਚ ਮੈਂਨੂੰ ਅਫ਼ੀਮ ਵਲੇਟ ਕੇ ਫੜਾ ਦਿੱਤੀਉਂਜ ਛਾਪਾ ਕਿਸੇ ਨਾਲ ਵੀ ਬਹੁਤੀ ਗੱਲ ਨਹੀਂ ਸੀ ਕਰਦਾ ਪਰ ਉਸ ਦਿਨ ਜਦੋਂ ਮੈਂ ਮੁੜਨ ਲੱਗਾ ਤਾਂ ਛਾਪੇ ਨੇ ਮੈਂਨੂੰ ਰੋਕ ਲਿਆਕਹਿੰਦਾ, “ਓਇ ਕਾਕਾ, ਆਪਣੇ ਬਾਪੂ ਨੂੰ ਆਖ ਦੇਈਂ, ਇਸ ਮਾੜੀ ਲਤ ਤੋਂ ਖਹਿੜਾ ਛੁਡਵਾ ਲਵੇਮੈਂ ਇਹ ਚੰਦਰਾ ਕੰਮ ਛੱਡਣ ਜਾ ਰਿਹਾਂਇਸ ਮਾੜੇ ਕੰਮ ਨੇ ਮੈਂਨੂੰ ਸਮਾਜ ਨਾਲੋਂ ਤੋੜ ਕੇ ਰੱਖ ਦਿੱਤਾਹਰੇਕ ਬੰਦਾ ਮੇਰੇ ਨਾਲ ਗੱਲ ਕਰਨ ਤੋਂ ਪਾਸਾ ਵੱਟਣ ਲੱਗਾ ਏਰੋਜ਼ ਪੁਲਿਸ ਮੇਰੇ ਮਗਰ ਪਈ ਰਹਿੰਦੀ ਆਘਰ ਮੇਰਾ ਟੁੱਟਣ ਕਿਨਾਰੇ ਆਇਆ ਪਿਆਮੇਰੇ ਬੱਚਿਆਂ ਦੀ ਪੜ੍ਹਾਈ ਵੀ ਪਛੜ ਰਹੀ ਆਅੱਜ ਤੋਂ ਬਾਅਦ ਇਹ ਚੀਜ਼ ਲੈਣ ਮੇਰੇ ਕੋਲ ਨਾ ਆਈਂਮੇਰੀ ਜ਼ਮੀਰ ਮੈਂਨੂੰ ਲਾਹਨਤਾਂ ਪਾਉਂਦੀ ਆਮੇਰੀ ਜ਼ਮੀਰ ਜਾਗ ਚੁੱਕੀ ਆਕਾਕਾ ਜੇ ਜ਼ਮੀਰ ਜਾਗ ਪਵੇ ਤਾਂ ਇੱਕ ਰਾਖਸ਼ ਵੀ ਸੰਤ ਬਣ ਸਕਦਾ ਹੈ

ਛਾਪਾ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰਦਾ ਰਿਹਾ ਜਿਵੇਂ ਮੈਂ ਉਸਦੇ ਹਾਣ ਦਾ ਹੋਵਾਂ ਘਰ ਆ ਕੇ ਮੈਂ ਬਾਪੂ ਨੂੰ ਅਫ਼ੀਮ ਵਾਲਾ ਮੋਮੀ ਕਾਗਜ਼ ਫੜਾ ਦਿੱਤਾ ਤੇ ਛਾਪੇ ਦੀਆਂ ਕਹੀਆਂ ਗੱਲਾਂ ਵੀ ਸੁਣਾ ਦਿੱਤੀਆਂਬਾਪੂ ਨੇ ਅਫ਼ੀਮ ਦੀ ਗੋਲੀ ਸੰਘੋਂ ਹੇਠ ਉਤਾਰ ਲਈ ਤੇ ਛਾਪੇ ਦੀਆਂ ਕਹੀਆਂ ਗੱਲਾਂ ਗੌਰ ਨਾਲ ਸੁਣਦਾ ਰਿਹਾ

ਕੁਝ ਹੋਰ ਕਾਰਨ ਕਰ ਕੇ ਕੁਝ ਛਾਪੇ ਦੀਆਂ ਕਹੀਆਂ ਗੱਲਾਂ ਕਰ ਕੇ ਬਾਪੂ ਨੇ ਅਖ਼ੀਰ ਅਫ਼ੀਮ ਤੋਂ ਖਹਿੜਾ ਛੁਡਾ ਹੀ ਲਿਆਛਾਪਾ ਵੀ ਆਪਣੀਆਂ ਕਹੀਆਂ ਗੱਲਾਂ ’ਤੇ ਪੂਰਾ ਉੱਤਰਿਆਸਮਾਜ, ਜਿਹੜਾ ਛਾਪੇ ਨਾਲ ਰੁੱਸਿਆ ਫਿਰਦਾ ਸੀ, ਛਾਪੇ ਨੂੰ ਹਰ ਸਾਂਝੇ ਕੰਮ ਵਿੱਚ ਸੱਦਣ ਲੱਗ ਪਿਆਛਾਪਾ ਵੀ ਹਰ ਸਾਂਝੇ ਕੰਮ ਵਿੱਚ ਮੂਹਰੇ ਲੱਗ ਕੇ ਤੁਰਨ ਲੱਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3073)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)