SukhdevSMann7ਇਕ ਦਿਨ ਵਿਚੋਲਾ ਮਸੋਸਿਆ ਜਿਹਾ ਮੂੰਹ ਲੈ ਕੇ ਆ ਗਿਆ, “ਖਾਲਸਾ ...
(21 ਸਤੰਬਰ 2018)

 

ਜਦੋਂ ਮੈਂ ਸਾਖੀ ਦਾ ਪੰਨਾ ਪਲਟਦਾ, ਮੋਟੇ ਅੱਖਰ ਵੀ ਧੁੰਦਲੇ ਦਿਖਾਈ ਦਿੰਦੇਉਂਜ ਤਾਂ ਸੈਂਕੜੇ ਕਥਾਵਾਂ ਮੇਰੇ ਯਾਦ ਸਨ ਪਰ ਗ੍ਰੰਥ ਫਰੋਲਦਿਆਂ, ਸਾਖੀਆਂ ਵਾਚਦਿਆਂ ਕੋਈ ਨਵੀਂ ਤੰਦ ਲੱਭ ਪੈਂਦੀ ਸੰਗਤਾਂ ਵੀ ਨਵੇਂਪਣ ਦੀ ਮੰਗ ਕਰਨ ਲੱਗ ਪਈਆਂ ਸਨਪੁਰਾਣੇ ਹਰਮੋਨੀਅਮ ਦੇ ਨਾਲ ਇਲੈਕਟਰੌਨਿਕ ਸਾਜ ਆ ਗਏਬਿਜਲਈ ਯੰਤਰਾਂ ਨੂੰ ਵਜਾਉਣ ਦਾ ਸ਼ਾਇਦ ਮੈਂਨੂੰ ਤਰੀਕਾ ਨਹੀਂ ਆਇਆ, ਘੱਟੋ ਘੱਟ ਮੇਰਾ ਸ਼ਗਿਰਦ ਜਾਗਰ ਸਿੰਘ ਤਾਂ ਇਹੀ ਕਹਿੰਦਾ, “ਖਾਲਸਾ ਜੀ, ਆਪਣਾ ਜਥਾ ਪਛੜਦਾ ਜਾ ਰਿਹਾਅੱਜ ਕੱਲ ਕੀਰਤਨੀਏ ਤਾਂ ਵੀਜ਼ੇ ਲਵਾ ਕੇ ਕਨੇਡਾ ਭੱਜੀ ਜਾ ਰਹੇ ਐਆਪਾਂ ਐਥੇ ਈ ਮਰਗਤ ਦੇ ਭੋਗਾਂ ਨੂੰ ਉਡੀਕੀ ਜਾਂਦੇ ਹਾਂ

ਮੇਰੀ ਉਦਾਸੀ ਦੀ ਜਾਗਰ ਸਿੰਘ ਪ੍ਰਵਾਹ ਨਾ ਕਰਦਾਇਕ ਵਾਰੀ ਬੋਲਣ ਲੱਗ ਪੈਂਦਾ, ਬੋਲੀ ਜਾਂਦਾ।

“ਐਤਕੀਂ ਖਾਲਸਾ ਮੈਂ ਟੈਟ ਦਾ ਪੇਪਰ ਦੇਣ ਤੋਂ ਵੀ ਖੁੰਝ ਗਿਆਵਕਤ ਤਾਂ ਸਾਰਾ ਰਿਆਜ਼ ਵਿੱਚ ਲੰਘ ਜਾਂਦਾਘਰ ਜਾ ਕੇ ਕਿਤਾਬ ਚੁੱਕਦਾ ਤਾਂ ਸਿਰ ਵਿਚ ਡਰੱਮ ਛੈਣੇ ਖੜਕਣ ਲੱਗ ਪੈਂਦੇ ਆਬੁਰੇ ਫ਼ਸ ਗਏ ਹਾਂ ਖ਼ਾਲਸਾ ਜੀ ...” ਜਾਗਰ ਸਿੰਘ ਦੀਆਂ ਗੱਲਾਂ ਆਪਣੀ ਥਾਂ ਸਹੀ ਸਨਸਾਡੇ ਕੀਰਤਨੀਆਂ ਵਿੱਚ ਵੀ ਮੁਕਾਬਲਾ ਚੱਲ ਪਿਆ ਸੀਜਥੇ ਕਾਰਡ ਛਪਵਾ ਕੇ ਸੰਗਤਾਂ ਵਿੱਚ ਵੰਡਦੇ ਫਿਰਦੇਇਕ ਮੈਂ ਹੀ ਸਾਂ, ਜਿਹੜਾ ਆਪ ਵੀ ਡੁੱਬਦਾ ਜਾਂਦਾ ਸਾਂ, ਨਾਲ ਜਾਗਰ ਨੂੰ ਵੀ ਡੋਬੀ ਜਾਂਦਾ ਸਾਂਜਾਗਰ ਕਦੇ ਕਦੇ ਖ਼ਲਜਗਣ ਵਿੱਚੋਂ ਉੱਭਰ ਜਾਂਦਾ, ਪਰ ਮੇਰੀ ਹਾਲਤ ਤਾਂ ਸੱਪ ਮੂੰਹ ਆਈ ਕੋੜ੍ਹ ਕਿਰਲੀ ਵਾਲੀ ਹੁੰਦੀ। ਸਾਜ ਸਿੱਖਦਾ ਕਿ ਗਲ਼ ਪਈ ਕਬੀਲਦਾਰੀ ਦੀ ਬੇੜ੍ਹ ਧੂੰਹਦਾ ...।

ਬਾਹਰ ਨਿਗਾਹ ਮਾਰੀਅੰਮ੍ਰਿਤ ਵੇਲਾ ਸੀਇਸ ਵੇਲੇ ਤਾਂ ਸੁਤਾ ਟਿਕ ਜਾਣੀ ਚਾਹੀਦੀ ਸੀ ਪਰ ਮਨ ਦੀ ਭਟਕਣ ਬਾਣੀ ਦੇ ਥੰਮ੍ਹਾਂ ਨਾਲ ਵੀ ਕਾਬੂ ਨਹੀਂ ਸੀ ਆ ਰਹੀ ਕੀਰਤਨ ਤੋਂ ਵੀ ਤਬੀਅਤ ਨਾਸਾਜ਼ ਦਾ ਬਹਾਨਾ ਲਾ ਕੇ ਛੁੱਟੀ ਮਾਰ ਲਈਮੈਂ ਆਪਣੇ ਹਿੱਸੇ ਆਏ ਤਿੰਨ ਖੇਤਾਂ ਵਲ ਤੁਰ ਪਿਆ। ਇਨ੍ਹਾਂ ਖੇਤਾਂ ਦੀ ਵੀ ਆਪਣੀ ਕਹਾਣੀ ਸੀਮਿੱਟੀ ਨਾਲ ਮਿੱਟੀ ਹੋ ਕੇ ਟਿੱਬੇ ਪੱਧਰ ਕੀਤੇਬੋਰ ਲਾਇਆਧੀ ਕਿਰਨ ਅਤੇ ਬੇਟੇ ਮੰਗਲ ਨੇ ਪੜ੍ਹਾਈ ਵਿੱਚੋਂ ਸਮਾਂ ਬਚਾ ਮੇਰੇ ਨਾਲ ਹੱਥ ਵਟਾਇਆਘਰ ਲਈ ਸਾਲ ਭਰ ਦੇ ਦਾਣੇ ਖੇਤ ਦੇਣ ਲੱਗ ਪਏਚੰਗੀਆਂ ਜ਼ਮੀਨਾਂ ਵਾਲੇ ਮੇਰੇ ਮਿੱਟੀ ਨਾਲ ਲੱਥ ਪੱਥ ਚੋਲ਼ੇ ਨੂੰ ਦੇਖ ਮਖੌਲਾਂ ਕਰਦੇ – “ਖਾਲਸਾ ਜੀ, ਖ਼ੇਤੀ ਏਨਾ ਸੌਖਾ ਕੰਮ ਨਹੀਂਆਹ ਟਿੱਬੇ ਤਾਂ ਲਹੂ ਪੀ ਲੈਂਦੇ ਐ।”

ਮੈਂ ਸ਼ਾਂਤ ਰਹਿ ਕੇ ਉੱਤਰ ਦਿੰਦਾ, “ਮੇਰੇ ਗੁਰੂ ਦਾ ਕਿਰਤ ਵਿੱਚ ਭਰੋਸਾ ਸੀ ਗੁਰਮੁਖੋਮੇਰਾ ਰਾਹ ਵੀ ਉਹੀ ਹੈ” ਪਰ ਮਨ ਧੀਰ ਨਾ ਧਰਦਾਵਿਸ਼ਵਾਸ ਥਾਲੀ ਦੇ ਪਾਣੀ ਵਾਂਗ ਡੋਲਣ ਲਗਦਾ। ਖੇਤ ਵਿੱਚ ਮੈਂ ਉੱਥੇ ਜਾ ਖੜ੍ਹਾ, ਜਿੱਥੇ ਬੇਟੇ ਮੰਗਲ ਨੇ ਪੇਂਦਣ ਬੇਰੀ ਲਾਈ ਸੀਬੇਰੀ ਫੈਲਰਦੀ ਗਈਬੇਟੇ ਤੋਂ ਇਕ ਨਿਆਣਪੁਣਾ ਹੋ ਗਿਆਬੇਰੀ ਖ਼ੇਤ ਦੇ ਵਿਚਕਾਰ ਲਾ ਦਿੱਤੀਮੈਂ ਮੰਗਲ ਨਾਲ ਇਹ ਨੁਕਸ ਵੀ ਸਾਂਝਾ ਨਾ ਕੀਤਾਪਲਾਤੇ ਜਿਹੇ ਚਾਨਣ ਵਿੱਚ ਮੈਂ ਬੇਰੀ ਦੀਆਂ ਕੂਨੀਆਂ ਪਲੂਮਣਾਂ ਪਲੋਸਣ ਲੱਗਾਅੱਖਾਂ ਵਿੱਚੋਂ ਆਪ ਮੁਹਾਰੇ ਨੀਰ ਚੱਲ ਪਿਆਵਿਰਲੇ ਵਿਰਲੇ ਚਿੱਟੇ ਵਾਲਾਂ ਨਾਲ ਪ੍ਰਕਾਸ਼ ਹੋਏ ਦਾੜ੍ਹੇ ਵਿਚਦੀ ਹੰਝੂ ਧਰਤੀ ’ਤੇ ਕਿਰਨ ਲੱਗੇਉਂਜ ਤਾਂ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਕਥਾ ਸੁਣਾਉਂਦਿਆਂ ਮਨ ਮੁਸ਼ਕਿਲ ਨਾਲ ਕਾਬੂ ਰੱਖਦਾ ਹਾਂ ਪਰ ਅੱਜ ਤਾਂ ਵੱਸੋਂ ਹੀ ਬਾਹਰ ਹੋ ਗਿਆਬਾਣੀ ਵਿੱਚੋਂ ਮਨ ਨੂੰ ਥੰਮ੍ਹਣ ਵਾਲੇ ਸ਼ਬਦ ਉਚਾਰਨ ਦਾ ਯਤਨ ਕੀਤਾ ਪਰ ਕੋਈ ਪੇਸ਼ ਨਹੀਂ ਗਈ।

ਮੰਗਲ ਨੇ ਬੇਰੀ ਨੂੰ ਮੱਛਰਦਾਨੀਆਂ ਨਾਲ ਕੱਜਿਆ ਹੋਇਆ ਸੀਆਪਣੀ ਡਿਗਰੀ ਲਈ ਸਿੱਖਿਆ ਅਦਾਰੇ ਨੂੰ ਜਾਂਦਾ ਮੰਗਲ ਬੋਲਿਆ, “ਡੈਡੀ, ਮੇਰੇ ਬੇਰ ਤੋਤੇ ਨਾ ਟੁੱਕ ਜਾਣ, ਧਿਆਨ ਰੱਖਿਓ ...

ਮੰਗਲ ਦੀ ਤਾੜਨਾ ਯਾਦ ਕਰਕੇ ਬਚਪਨ ਵਿੱਚ ਪਿੜਾਂ ਵਿੱਚ ਦੇਖੇ ਡਰਾਮੇ ਦੀਆਂ ਸਤਰਾਂ ਮੇਰੇ ਜ਼ਿਹਨ ਵਿੱਚ ਉੱਤਰ ਆਈਆਂ -

“ਗੋਪੀਆ ਸੰਭਾਲ ਘੁੱਕਰਾ, ਟੁੱਕ ਜਾਣ ਨਾ ਵਲੈਤੀ ਚੁੰਜਾਂ ਵਾਲੇ ...

ਬੇਰ ਤਾਂ ਟੁੱਕੇ ਜਾ ਚੁੱਕੇ ਸਨਮੈਂ ਬੇਰੀ ਵਾਲੇ ਤਿੰਨ ਕਨਾਲਾਂ ਦਾ ਬਿਆਨਾ ਮੱਘਰ ਤੋਂ ਫੜ ਚੁੱਕਾ ਸਾਂਬੇਰੀ ਲਾਉਣ ਵਾਲੇ ਤੋਂ, ਬੇਰਾਂ ਦੀ ਰਾਖੀ ਦੀ ਤਾੜਨਾ ਕਰਨ ਵਾਲੇ ਤੋਂ, ਮੈਂ ਇਹ ਗੱਲ ਲਕੋਈ ਤਾਂ ਫਿਰਦਾ ਰਿਹਾ, ਪਰ ਕਿੰਨੇ ਦਿਨ ...। ਸੋਚਦਾ, ਜਦੋਂ ਮੰਗਲ ਨੂੰ ਮਜਬੂਰੀ ਵੱਸ ਚੁੱਕੇ ਇਸ ਕਦਮ ਬਾਰੇ ਪਤਾ ਲੱਗੇਗਾ, ਉਸਦੇ ਦਿਲ ’ਤੇ ਕੀ ਬੀਤੇਗੀ?

ਅੱਖਾਂ ਵਿੱਚ ਫਿਰ ਹੰਝੂ ਭਰ ਆਏਪੁਲਸ ਵਿੱਚ ਭਰਤੀ ਕਰਵਾਈ ਧੀ ਕਿਰਨ ਦੁੱਖ ਬਣ ਕੇ ਚੇਤਿਆਂ ਵਿਚਦੀ ਲੰਘਣ ਲੱਗੀਕਿਰਨ ਦਾ ਮੁਹਾਲੀ ਪੁਲਸ ਲਾਈਨ ਤੋਂ ਫ਼ੋਨ ਆਇਆ, “ਡੈਡੀ, ਸਭ ਕੁਝ ਸਹੀ ਚੱਲ ਰਿਹੈ?” ਕਿਰਨ ਦੇ ਵਿਆਹ ਦੀ ਤਰੀਕ ਸਿਰ ’ਤੇ ਸੀਸ਼ਾਇਦ ਕੁੜੀ ਨੂੰ ਸਹੁਰਿਆਂ ਵਲੋਂ ਥੋੜ੍ਹਾ ਲਾਲਚ ਦਿਖਾਉਣ ਦਾ ਇਸ਼ਾਰਾ ਆਪਣੀ ਮੰਮੀ ਤੋਂ ਮਿਲਿਆ ਹੋਵੇਗਾਵਿਆਹ ਦੇ ਦਿਨਾਂ ਵਿੱਚ ਮੈਂ ਕੁੜੀ ਨੂੰ ਕਿਸੇ ਚਿੰਤਾ ਵਿੱਚ ਡੁਬੋਣ ਦੇ ਹੱਕ ਵਿੱਚ ਨਹੀਂ ਸਾਂ, ਮੋੜਵਾਂ ਉੱਤਰ ਦਿੱਤਾ, “ਉਸ ਦਾਤੇ ਦੇ ਹੁਕਮ ਵਿੱਚ ਜੋ ਵੀ ਹੋਣਾ ਹੋਇਆ, ਦਰੁਸਤ ਹੀ ਹੋਊ ਕਿਰਨ

ਕਿਰਨ ਮੇਰੇ ਉਲਝੇ ਹੋਏ ਉੱਤਰ ’ਤੇ ਹੱਸ ਪਈ, “ਡੈਡੀ, ਛੋਟੇ ਰੱਬਾਂ ਬਾਰੇ ਦੱਸੋਉਸ ਦਾਤੇ ਬਾਰੇ ਨਹੀਂ

ਮੈਂ ਗੱਲ ਹਾਸੇ ਪਾ ਲਈ। ਇੰਨੀ ਹਿੰਮਤਣ ਕੁੜੀ ਮੂਹਰੇ ਮੈਂ ਕੋਈ ਕਮਜ਼ੋਰ ਗੱਲ ਕਰਨੀ ਨਹੀਂ ਚਾਹੁੰਦਾ ਸੀਕਿਰਨ ਨੇ ਪੁਲਸ ਯੋਗਤਾ ਦਾ ਟੈਸਟ ਵੀ ਆਪਣੀ ਦ੍ਰਿੜ੍ਹਤਾ ਨਾਲ ਪਾਸ ਕੀਤਾ ਸੀਪੰਜ ਫੁੱਟ ਨੌ ਇੰਚ ਕੱਦ ਦੀ ਮਾਲਕ ਕਿਰਨ ਨੇ ਪੁਲਸ ਦੌੜ ਪਹਿਲੇ ਹੱਲੇ ਹੀ ਪਾਰ ਕਰ ਲਈਉੱਚੀ ਛਾਲ ਵਿੱਚ ਉਹ ਪਹਿਲੀ ਵਾਰ ਡੰਡੇ ਵਿੱਚ ਉਲਝ ਕੇ ਅਸਫ਼ਲ ਰਹੀਮੈਂ ਮੈਦਾਨ ਦੇ ਬਾਹਰ ਖੜ੍ਹਾ ਅਰਦਾਸਾਂ ਕਰਦਾ ਰਿਹਾ ਤਾਂ ਜੋ ਕੁੜੀ ਰੁਜ਼ਗਾਰ ਸਿਰ ਹੋ ਜਾਵੇ ਅਤੇ ਕੋਈ ਬਣਦਾ ਸਰਦਾ ਪ੍ਰਵਾਰ ਤਿੰਨ ਕੱਪੜਿਆਂ ਵਿੱਚ ਉਸਨੂੰ ਅੰਗੀਕਾਰ ਕਰ ਲਵੇਸ਼ਾਇਦ ਮੇਰੀ ਅਰਦਾਸ ਦਾ ਟੈਸਟ ਲੈਣ ਵਾਲੇ ਅਫ਼ਸਰ ’ਤੇ ਅਸਰ ਹੋਇਆਉਸ ਇਕ ਮੌਕਾ ਗੁਆ ਚੁੱਕੀ ਕੁੜੀ ਨੂੰ ਕਿਹਾ, “'ਬੇਟੇ, ਇਸ ਐਂਗਲ ਤੋਂ ਦੌੜ ਕੇ ਆਉ

ਕਿਰਨ ਦੌੜੀ, ਡੰਡੇ ਤੋਂ ਪਾਰ ਜਾ ਡਿੱਗੀ

ਕਿਰਨ ਨੌਕਰੀ ਵਾਲਾ ਭਵਜਲ ਲੰਘ ਗਈ, ਪਰ ਉਸਦੇ ਵਿਆਹ ਵਾਲੀ ਅਗਨ ਪ੍ਰੀਖਿਆ ਮੇਰੇ ਲਈ ਭਾਰੀ ਪੈ ਗਈਇਕ ਦਿਨ ਵਿਚੋਲਾ ਮਸੋਸਿਆ ਜਿਹਾ ਮੂੰਹ ਲੈ ਕੇ ਆ ਗਿਆ, “ਖਾਲਸਾ, ਸੱਤ ਲੱਖ ਤਾਂ ਅਗਲਿਆਂ ਦੀ ਝੋਲੀ ਪਾਉਣਾ ਪਊ

ਵਿਚੋਲੇ ਦੀ ਗੱਲ ਸੁਣਕੇ ਮੇਰੀ ਸੁਰਤ ਬੌਂਦਲ ਗਈਮੈਂ ਖੜ੍ਹੇ ਪੈਰ ਮੱਘਰ ਨਾਲ ਸੌਦਾ ਤੈਅ ਕਰ ਲਿਆ

ਮੱਘਰ ਵੀ ਬੜਾ ਲਾਲਚੀ ਨਿੱਕਲਿਆਪੈਸੇ ਮੇਰੇ ਪੱਲੇ ਪਾ ਕੇ ਵਿਆਹ ਨੂੰ ਉਡੀਕੇ ਬਿਨਾਂ ਜ਼ਮੀਨ ’ਤੇ ਕਾਬਜ ਹੋ ਗਿਆਮੈਂ ਜਦੋਂ ਨੂੰ ਮੱਘਰ ਨੂੰ ਵਿਆਹ ਤੱਕ ਬੈਅ ਵਾਲਾ ਪਰਦਾ ਬਣਾਈ ਰੱਖਣ ਲਈ ਕਹਿਣ ਗਿਆ, ਉਸ ਬੇਰੀ ਪੁਟਵਾ ਦਿੱਤੀ ਸੀਬੇਰੀ ਦੇ ਕੁਮਲਾ ਰਹੇ ਪੱਤੇ ... ਮਿੱਟੀ ਵਿੱਚ ਖਿਲਰੇ ਬੇਰਾਂ ਉੱਤੋਂ ਦੀ ਲੰਘਦਿਆਂ ਮੈਂਨੂੰ ਜਾਪਿਆ ਜਿਵੇਂ ਆਪਣੇ ਦਾਦੇ ਦਾ ਸਿਵਾ ਲਿਤਾੜ ਰਿਹਾ ਹੋਵਾਂਮੱਘਰ ਨੇ ਮਿੱਟੀ ਵਾਲੇ ਹੱਥ ਝਾੜਦਿਆਂ ਬੜੀ ਬੇਕਿਰਕੀ ਨਾਲ ਕਿਹਾ, “ਖਾਲਸਾ, ਜਿਹੜਾ ਖੇਤ ਝੋਨੇ ਲਈ ਤਿਆਰ ਕਰਨਾ ਹੋਵੇ, ਉਹਦੇ ਪਾਸੇ ਤੇ ਵਿਚਾਲੇ ਰੁੱਖ ਨਹੀਂ ਚਾਹੀਦਾ ...।”

ਮੱਘਰ ਨੂੰ ਕੌਣ ਸਮਝਾਵੇ, ਰੁੱਖਾਂ ਬਿਨਾਂ ਜਦੋਂ ਇਹ ਧਰਤੀ ਤਪਣ ਲੱਗੇਗੀ ਤਾਂ ਝੋਨਾ ਲਾਉਣ ਵਾਲੇ ਵੀ ਬੇਰੀ ਦੀਆਂ ਲਗਰਾਂ ਵਾਂਗ ਤੜਫਣ ਲੱਗਣਗੇਮੇਰੀ ਸੋਚੀ ਵਿਉਂਤ ਮੱਘਰ ਦੀ ਕਾਹਲੀ ਨੇ ਤਹਿਸ ਨਹਿਸ ਕਰ ਦਿੱਤੀਘਰ ਵੱਲ ਭਾਰੀ ਕਦਮ ਪੁੱਟਦਾ ਤੁਰਦਾ ਗਿਆਦੂਰ ਕਿਤੇ ਬਾਣੀ ਦੇ ਪ੍ਰਵਾਹ ਵਿੱਚੋਂ ਮੇਰੇ ਸ਼ਾਗਿਰਦ ਜਾਗਰ ਸਿੰਘ ਦੀ ਰੌਲ ਚੱਲ ਰਹੀ ਸੀ: ਦਾਵਾ ਅਗਨ ਬਹੁ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੀਓ ਰੀ ...

ਘਰ ਪੁੱਜਿਆ ਤਾਂ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਸਾਂਭਣ ਲਈ ਮੰਗਲ ਆ ਗਿਆਇਸ ਤੋਂ ਪਹਿਲਾਂ ਕਿ ਮੰਗਲ ਬੇਰੀ ਦੀ ਕੋਈ ਗੱਲ ਛੇੜਦਾ, ਮੈਂ ਵਿਆਹ ਦੇ ਅਧੂਰੇ ਪਏ ਕਈ ਕੰਮ ਮੰਗਲ ਦੇ ਜਿੰਮੇ ਪਾ ਦਿੱਤੇਅੱਧੀ ਰਾਤ ਤੱਕ ਸਾਰਾ ਟੱਬਰ ਵਿਆਹ ਦੇ ਕੰਮਾਂ ਦੀ ਭੱਜ ਦੌੜ ਵਿੱਚ ਉਲਝਿਆ ਰਿਹਾਕੰਮ ਹਾਲੇ ਕਈ ਹੋਰ ਵੀ ਕਰਨ ਵਾਲੇ ਸਨ, ਅਚਾਨਕ ਬੱਦਲ ਗਰਜਣ ਲੱਗਾ

“ਡੈਡੀ, ਇਹ ਉਹੀ ਰੁੱਤ ਹੈ, ਜਿਸਦਾ ਤੁਸੀਂ ਸਾਖੀ ਵਿੱਚ ਜਿਕਰ ਕਰਦੇ ਰਹਿੰਦੇ ਹੋ ਕਿ ਗੁਰੂ ਤੇਗ ਬਹਾਦਰ ਨੇ ਦਿਓ ਆਪਣੀ ਝਿੜੀ ’ਚੋਂ ਭਜਾ ਕੇ ਬਠਿੰਡੇ ਵਾਲੇ ਕਿਲੇ ਵਿੱਚ ਭੇਜਿਆ ਸੀ ...” ਮੈਂ ਹਾਂ ਵਿੱਚ ਸਿਰ ਹਿਲਾਇਆ

“ਇਸ ਰੁੱਤ ਵਿੱਚ ਝੱਖੜ ਦੇ ਰੂਪ ਵਿੱਚ ਦਿਓ ਸਾਡੇ ਇਲਾਕੇ ਵਿਚਦੀ ਲੰਘਦਾਇਹ ਸਹੀ ਗੱਲ ਹੈ ਡੈਡੀ?”

“ਕਾਕਾ, ਸਾਖੀ ਤਾਂ ਇਹੀ ਕਹਿੰਦੀ ਹੈ

“ਡੈਡੀ, ਇਸ ਕਥਾ ਵਿੱਚ ਮੈਂਨੂੰ ਤਰਕ ਨਹੀਂ ਜਾਪਦਾ ...

“ਕਾਕਾ ... ਸੰਗਤ ਸੁਣੀ ਜਾਂਦੀ ਹੈ, ਅਸੀਂ ਸੁਣਾਈ ਜਾਂਦੇ ਹਾਂ

ਮੈਂ ਮੰਗਲ ਨੂੰ ਦੱਸਣਾ ਚਾਹੁੰਦਾ ਸੀ ਕਿ ਇਸ ਸਾਖੀ ਵਿੱਚ ਆਉਂਦਾ ਦਿਓ ਤਾਂ ਪਤਾ ਨਹੀਂ ਕਿਹੋ ਜਿਹਾ ਸੀ, ਪਰ ਅੱਜ ਪੁੱਤ ਦਿਓਆਂ ਦੀਆਂ ਬਹੁਤ ਨਸਲਾਂ ਪੈਦਾ ਹੋ ਗਈਆਂ। - ਮੰਗਲ ਸ਼ਾਇਦ ਹੋਰ ਗੱਲਾਂ ਵੀ ਕਰਦਾ ਰਿਹਾ, ਪਰ ਤੇਜ਼ ਚੱਲ ਪਈ ਹਵਾ ਕੁਝ ਵੀ ਸੁਣਨ ਨਹੀਂ ਸੀ ਦਿੰਦੀਸਾਰੀ ਰਾਤ ਮੇਰੇ ਮਨ ਵਿੱਚ ਬੇਰੀ ਵਾਲੀ ਘਟਨਾ ਘੁੰਮਦੀ ਰਹੀਥਕਾਵਟ ਕਾਰਨ ਸਵੇਰੇ ਅੱਖ ਲੱਗੀ ਤਾਂ ਮੰਗਲ ਨੇ ਅਫ਼ਸੋਸ ਵਿੱਚ ਸਿਰ ਮਾਰਦਿਆਂ ਮੇਰੀ ਬਾਂਹ ਆ ਫੜੀ, “ਡੈਡੀ, ਰਾਤ ਝੱਖੜ ਨਾਲ ਮੇਰੀ ਬੇਰੀ ਉੱਖੜ ਗਈਮੇਰਾ ਕੋਲ ਜਾਣ ਨੂੰ ਜੀਅ ਨਹੀਂ ਮੰਨਿਆ

ਮੈਂ ਮੰਗਲ ਨੂੰ ਹੌਸਲਾ ਦਿੰਦਿਆ ਕਿਹਾ, “ਕੋਈ ਨਾ ਪੁੱਤ! ... ਤੂੰ ਹੋਰ ਬੇਰੀ ਲਾ ਲਈਂ

ਮੈਂ ਮੰਗਲ ਦੀ ਕੰਡ ਥਾਪੜਦਿਆਂ ਕਹਿਣਾ ਚਾਹੁੰਦਾ ਸੀ, ਪੁੱਤਰਾ, ਬੇਰੀਆਂ ਵੀ ਲਾ ਲੈ, ਨਵੀਂ ਨਸਲ ਦੇ ਦਿਓਆਂ ਨਾਲ ਲੜਨ ਦਾ ਕੋਈ ਤਰੀਕਾ ਵੀ ਸਿੱਖ ਲੈ - ਪਰ ਕਿਰਨ ਦੇ ਵਿਆਹ ਨੂੰ ਨੇਪਰੇ ਚਾੜ੍ਹਨ ਦੀ ਮਜਬੂਰੀ ਕਾਰਨ ਇਹ ਗੱਲ ਮੇਰੇ ਸੰਘ ਵਿੱਚ ਅਟਕ ਗਈ

*****

(1314)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)