SukhdevSMann7ਅਜਿਹੀ ਸਰਦੀ ਵਿੱਚ ਗਰੀਬਾਂ ਦਾ ਆਸਰਾ ਖੋਹ ਕੇ ਆਪਾਂ ਵੀ ਕਿਹੜਾ ਸੁਖ ਦੀ ਨੀਂਦ ...
(6 ਮਾਰਚ 2020)

 

ਕਾਮਰੇਡਾਂ ਦੀ ਲਹਿਰ ਦੀ ਚੜ੍ਹਤ ਵੇਲੇ ਮੈਂ ਤੇ ਸਾਡੇ ਪਿੰਡ ਦੇ ਬੋਘੇ ਨੇ ਮੰਡੀ ਵਾਲੇ ਖੇਤ ਝੁੰਬੀ ਪਾਉਣ ਦੀ ਸੋਚੀ ਕਿਉਂਕਿ ਅਸੀਂ ਸਿੱਖਣਾ ਬੜਾ ਕੁਝ ਚਾਹੁੰਦੇ ਸਾਂ, ਪਰ ਘਰੇ ਓਪਰੇ ਬੰਦੇ ਸੱਦਣਾ ਵੀ ਔਖਾ ਲੱਗਦਾਆਉਣ ਵਾਲੇ ਵੀ ਸੁੰਨੀਆਂ ਥਾਵਾਂ ਵਿੱਚ ਸੰਵਾਦ ਰਚਾਕੇ ਜ਼ਿਆਦਾ ਖ਼ੁਸ਼ ਹੁੰਦੇਮੰਡੀ ਵਾਲੇ ਖੇਤ ਅਸੀਂ ਰੀਝ ਨਾਲ ਤਣਾਵਾਂ ਕੱਸ ਕੇ ਝੁੰਬੀ ਪਾ ਲਈਬੋਘਾ ਆਪਣੀ ਜੋੜਿਆਂ ਵਾਲੀ ਦੁਕਾਨ ਖੋਲ੍ਹਣ ਤੋਂ ਪਹਿਲਾਂ ਖੇਤ ਪੁੱਜ ਜਾਂਦਾ ਤੇ ਝੁੰਬੀ ਦੇ ਬਾਂਸ ਕੱਸਦਾ ਮਹਾਂਪੁਰਖ ਨੂੰ ਸੰਬੋਧਨ ਹੋ ਕੇ ਲਿਖਿਆ ਉਦਾਸੀ ਦਾ ਗੀਤ ਗਾਈ ਜਾਂਦਾ: ਝੋਰਾ ਕਰੀਂ ਨਾ ਕਿਲੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇਝੁੰਬੀ ਵਿੱਚ ਕਿਤਾਬਾਂ, ਦੀਵੇ ਵਾਲਾ ਮੇਜ਼ ਰੱਖ, ਮੀਂਹ ਕਣੀ ਤੋਂ ਛੱਤ ਲਈ ਮੋਮਜਾਮਾ ਕੱਸ, ਅਸੀਂ ਆਪਣੀ ਆਰਾਮਗਾਹ ਨੂੰ ਤਸੱਲੀ ਨਾਲ ਵਰਤਣ ਲੱਗੇ

ਕਾਮਰੇਡਾਂ ਦਾ ਹਰ ਰਸਾਲਾ ਬੋਘਾ ਲੈ ਆਉਂਦਾਦੁਰਾਡੇ ਪਿੰਡਾਂ ਦੇ ਸਾਥੀਆਂ ਨੂੰ ਬੋਘਾ ਪੱਤਰ ਲਿਖ ਕੇ ਝੁੰਬੀ ਦਾ ਪਤਾ ਲਿਖ ਦਿੰਦਾਘੁਮੱਕੜੀ ਸੁਭਾਅ ਦੇ ਇਹ ਬੰਦੇ ਬਹਿਸ ਮੁਬਾਹਿਸਾ ਕਰਨ ਲਈ ਸਾਡਾ ਇਹ ਟਿਕਾਣਾ ਲੱਭ ਹੀ ਲੈਂਦੇਝੁੰਬੀ ਤੋਂ ਥੋੜ੍ਹੀ ਵਾਟ ਉੱਤੇ ਲੱਗੀ ਮਾਸਟਰ ਜੋਰਾ ਸਿੰਘ ਦੀ ਮੋਟਰ ਉੱਤੇ ਨਹਾ ਕੇ ਇਹ ਬੰਦੇ ਧੰਨ ਧੰਨ ਹੋ ਜਾਂਦੇਰਾਤ ਦੀਆਂ ਲੰਬੀਆਂ ਬਹਿਸਾਂ ਤੋਂ ਪਹਿਲਾਂ ਇੱਕ ਇੱਕ ਕਰਕੇ ਇਹ ਬੰਦੇ ਸਾਡੀ ਮੌੜ ਮੰਡੀ ਦੇ ਖ਼ਾਲਸਾ ਦਿਵਾਨ ਗੁਰਦਵਾਰੇ ਵਿੱਚ ਲੰਗਰ ਛਕਣ ਨਿਕਲ ਪੈਂਦੇਇਹ ਜਾਂਦੇ ਵੀ ਵੱਖ ਵੱਖ ਰਸਤਿਆਂ ਰਾਹੀਂ ਤਾਂ ਜੋ ਕਿਸੇ ਨੂੰ ਇਹ ਮਹਿਸੂਸ ਨਾ ਹੋਵੇ ਕਿ ਇੰਨੇ ਸਾਰੇ ਬੰਦੇ ਕੀ ਕਰਦੇ ਫਿਰਦੇ ਹਨਚਾਹ ਪੀ ਕੇ ਇਹ ਬੰਦੇ ਕਦੇ ਨਾ ਖ਼ਤਮ ਹੋਣ ਵਾਲੀ ਬਹਿਸ ਵਿੱਚ ਉਲਝ ਜਾਂਦੇਗਲੋਟੇ ਦੇ ਨਿਕਲੇ ਘੂਰ ਵਾਂਗ ਸਾਡੀ ਇਸ ਬਹਿਸ ਦੀਆਂ ਤੰਦਾਂ ਉਲਝਦੀਆਂ ਹੀ ਜਾਂਦੀਆਂ

ਇੱਕ ਰਾਤ ਮੈਂ ਤੇ ਬੋਘਾ ਇਕੱਲੇ ਹੀ ਝੁੰਬੀ ਵਲ ਤੁਰ ਪਏਸਰਦ ਰਾਤ ਸੀਪੱਤਰ ਪਾ ਕੇ ਸੱਦੇ ਬੰਦੇ ਮਿਥੇ ਸਮੇਂ ਪੁੱਜੇ ਨਹੀਂ ਸਨਅਸਲ ਵਿੱਚ ਉਸ ਤੋਂ ਪਹਿਲੀ ਰਾਤ ਪੰਜਾਬ ਅੰਦਰ ਬਹੁਤ ਸਾਰੇ ਬੇਦੋਸ਼ੇ ਬੰਦੇ ਮਾਰੇ ਗਏ ਸੀਹੋ ਸਕਦਾ ਸਾਡੇ ਬਹਿਸਧਾਰੀ ਉੱਧਰ ਗਏ ਹੋਣਕਣੀਆਂ ਅਤੇ ਸਰਦ ਹਵਾ ਤੋਂ ਬਚਣ ਲਈ ਖੇਸੀਆਂ ਦੀਆਂ ਬੁੱਕਲਾਂ ਮਾਰੀ ਅਸੀਂ ਝੁੰਬੀ ਕੋਲ ਪੁੱਜੇ ਤਾਂ ਦੇਖਿਆ, ਛੱਤ ਵਾਲਾ ਮੋਮਜਾਮਾ ਕੋਈ ਚੋਰ ਲੈ ਗਿਆ ਸੀਕਣੀਆਂ ਤੋਂ ਅਸੀਂ ਕਿਤਾਬਾਂ ਸਾਂਭੀਆਂਦੋ ਟੁੱਕਰਾਂ ਦੀ ਝਾਕ ਵਿੱਚ ਝੁੰਬੀ ਕੋਲ ਰਹਿੰਦਾ ਕੁੱਤਾ ਭੌਂਕ ਭੌਂਕ ਸ਼ਾਇਦ ਸਾਨੂੰ ਇਹ ਦੱਸਣ ਲੱਗਾ ਕਿ ਆਉ, ਚੋਰ ਮੈਂ ਫੜਾਵਾਂਕੁੱਤਾ ਪੂਛ ਹਿਲਾਉਂਦਾ ਮੂਹਰੇ ਮੂਹਰੇ ਅਤੇ ਅਸੀਂ ਸਰਦ ਰਾਤ ਵਿੱਚ ਆਲ੍ਹਣਾ ਖੁੱਸਣ ਤੋਂ ਮਸੋਸੇ ਮਗਰ ਤੁਰ ਪਏ

ਰੇਲ ਲੀਹ ਕੋਲ ਭੌਂਕਦੇ ਕੁੱਤੇ ਨੂੰ ਅਸੀਂ ਘੂਰ ਕੇ ਚੁੱਪ ਕਰਾਇਆਸਾਡਾ ਮੋਮਜਾਮਾ ਅਗੜ ਦੁਗੜਾ ਸੋਟੀਆਂ ਉੱਤੇ ਟੰਗ ਕੋਈ ਬੇਘਰਾ ਪਰਿਵਾਰ ਪੇਟ ਵਿੱਚ ਗੋਡੇ ਦੇਈ ਸੁੱਤਾ ਪਿਆ ਸੀਤ੍ਰੀਮਤ ਕੋਲ ਨਵ ਜਨਮਿਆਂ ਬਲੂਰ ਸੀ, ਜੋ ਉਸਦੀ ਛਾਤੀ ਨਾਲ ਚਿਪਕਿਆ ਹੋਇਆ ਸੀਇੱਕ ਪਾਸੇ ਔਰਤ ਦਾ ਹੜਬਾਂ ਨਿੱਕਲੀਆਂ ਵਾਲਾ ਘਰ ਵਾਲਾ ਪਿਆ ਸੀ

ਅਸੀਂ ਵਾਪਸ ਪਰਤ ਪਏਆਪਣੀਆਂ ਭਾਵਨਾਵਾਂ ਉੱਤੇ ਕਾਬੂ ਪਾ ਕੇ ਬੋਘਾ ਕਹਿੰਦਾ, “ਕੱਲ੍ਹ ਨੂੰ ਇਸ ਪਰਿਵਾਰ ਨੂੰ ਸਮਝਾਵਾਂਗੇ, ਚੋਰੀ ਕਰਨੀ ਮਾੜੀ ਗੱਲ ਹੈ ਪਰ ਅਜਿਹੀ ਸਰਦੀ ਵਿੱਚ ਗਰੀਬਾਂ ਦਾ ਆਸਰਾ ਖੋਹ ਕੇ ਆਪਾਂ ਵੀ ਕਿਹੜਾ ਸੁਖ ਦੀ ਨੀਂਦ ਸੌਂ ਲਵਾਂਗੇਆਹੀ ਲੋਕਾਂ ਦਾ ਜੀਵਨ ਬਦਲਣ ਲਈ ਆਪਾਂ ਸਾਰੀ ਰਾਤ ਬਹਿਸਾਂ ਕਰਦੇ ਹਾਂਆਹੀ ਲੋਕਾਂ ਨੇ ਇੱਕ ਦਿਨ ਇਨਕਲਾਬ ਦਾ ਹਰਾਵਲ ਦਸਤਾ ਬਣਨਾ ਹੈ।” ਬੜੀ ਮੁਸ਼ਕਿਲ ਨਾਲ ਜੋੜਿਆਂ ਦੀ ਦੁਕਾਨ ਚਲਾ ਕੇ ਗੁਜ਼ਾਰਾ ਕਰਨ ਵਾਲੇ ਬੋਘੇ ਦੀ ਸੰਵੇਦਨਸ਼ੀਲਤਾ ਦੀ ਇਹ ਸਿਖ਼ਰ ਸੀ

**

ਕਹਾਣੀ: ਮਖੌਟਿਆਂ ਦੇ ਰੰਗ

ਸਵੇਰੇ ਸਵੇਰੇ ਦੋ ਘਰ ਛੱਡ ਕੇ ਰਹਿੰਦੇ ਨਾਜਰ ਨੇ ਫ਼ਤਿਹ ਆ ਬੁਲਾਈਚਿਹਰੇ ਤੋਂ ਹਰ ਵਕਤ ਚਿੰਤਾਤੁਰ ਰਹਿਣ ਵਾਲਾ ਨਾਜਰ ਅੱਜ ਖੁਸ਼ ਸੀਚਾਹ ਦੀ ਬਾਟੀ ਚੁੱਕਦਿਆਂ ਨਾਜਰ ਨੇ ਦੱਸਿਆ ਕਿ ਆਪਣੀ ਮੌੜ ਮੰਡੀ ਦੇ ਪ੍ਰਸਿੱਧ ਪ੍ਰਾਈਵੇਟ ਕਾਲਜ ਦੇ ਡਾਇਰੈਕਟਰ ਮੋਹਨ ਜੀ ਨੇ ਜਸਪ੍ਰੀਤ ਨੂੰ ਇੰਟਰਵਿਉੂ ਲਈ ਸੱਦਿਆ ਹੈਨਾਜਰ ਆਪ ਭਾਵੇਂ ਕੋਰਾ ਅਨਪੜ੍ਹ ਸੀ, ਪਰ ਧੀ ਜਸਪ੍ਰੀਤ ਬੜੀ ਮਿਹਨਤੀ ਨਿਕਲੀਸਿੱਖਿਆ ਅਦਾਰੇ ਵਿੱਚ ਕੰਮ ਆਉਣ ਵਾਲੀਆਂ ਸਾਰੀਆਂ ਹੀ ਡਿਗਰੀਆਂ ਜਸਪ੍ਰੀਤ ਹਾਸਿਲ ਕਰ ਗਈ ਸੀਉਸਦੇ ਭਾਵੇਂ ਹੱਥ ਪੀਲੇ ਕਰ ਕੇ ਤੋਰਨ ਦਾ ਵਕਤ ਸੀ, ਪਰ ਨਾਜਰ ਚਾਹੁੰਦਾ ਸੀ ਇੱਕ ਵਾਰੀ ਕੁੜੀ ਕਿਸੇ ਚੰਗੇ ਕਾਲਜ ਵਿੱਚ ਲੱਗ ਜਾਵੇ, ਬਾਰਾਂ ਤੇਰਾਂ ਹਜ਼ਾਰ ਰੁਪਇਆ ਘਰ ਆਉਣ ਲੱਗ ਪਵੇ ਤਾਂ ਦੋ ਕਿੱਲਿਆ ਦੀ ਮਰ ਰਹੀ ਖੇਤੀ ਕਰਦੇ ਨਾਜਰ ਨੂੰ ਵੀ ਕੁਝ ਆਸਰਾ ਮਿਲ ਜਾਵੇ

ਨਾਜਰ ਵਲੋਂ ਮੋਹਣ ਜੀ ਦਾ ਨਾਂ ਲਏ ਜਾਣ ਉੱਤੇ ਮੈਂ ਥੋੜ੍ਹਾ ਅਸਹਿਜ ਤਾਂ ਹੋਇਆ, ਪਰ ਇਹ ਗੱਲ ਮੈਂ ਨਾਜਰ ਮੂਹਰੇ ਪ੍ਰਗਟ ਨਾ ਹੋਣ ਦਿੱਤੀਅਸਲ ਵਿੱਚ ਮੋਹਣ ਜੀ ਜਿੰਨੀਆਂ ਸੰਸਥਾਵਾਂ ਦਾ ਮਾਲਕ ਹੈ, ਉਸੇ ਹਿਸਾਬ ਨਾਲ ਹੀ ਉਸ ਬਾਰੇ ਮੰਡੀ ਵਿੱਚ ਅਫ਼ਵਾਹਾਂ ਉੱਡਦੀਆਂ ਰਹਿੰਦੀਆਂ ਹਨਕਈ ਵਾਰੀ ਮੈਂ ਸੋਚਦਾ, ਜਦੋਂ ਬੰਦਾ ਜ਼ਿਆਦਾ ਤਰੱਕੀ ਕਰ ਜਾਂਦਾ ਹੈ ਤਾਂ ਸਮਾਜ ਦਾ ਰਵੱਈਆ ਉਸ ਪ੍ਰਤੀ ਜ਼ਰਬਾਂ ਖਾ ਜਾਂਦਾ ਹੈਹੋ ਸਕਦਾ ਹੈ, ਮੋਹਨ ਜੀ ਵੀ ਉਸੇ ਧਾਰਨਾ ਦਾ ਸ਼ਿਕਾਰ ਹੋਣ!

ਖੈਰ! ਅਸੀਂ ਦਿੱਤੇ ਵਕਤ ਡਾਇਰੈਕਟਰ ਮੋਹਨ ਜੀ ਦੇ ਦਫਤਰ ਪੁੱਜ ਗਏਜਸਪ੍ਰੀਤ ਨੇ ਇੰਟਰਵਿਉੂ ਦੀ ਪੂਰੀ ਤਿਆਰੀ ਕੀਤੀ ਹੋਈ ਸੀਇੰਟਰਵਿਊ ਦਾ ਟਾਈਮ ਪੂਰਾ ਹੋਣ ਉੱਤੇ ਬਾਹਰ ਆ ਜਸਪ੍ਰੀਤ ਨੇ ਇੰਨਾ ਹੀ ਕਿਹਾ, “ਬਾਅਦ ਵਿੱਚ ਦੱਸਣਗੇ।”

ਘਰ ਆ ਕੇ ਕੁੜੀ ਨੇ ਮੈਂਨੂੰ ਫ਼ੋਨ ਲਾ ਲਿਆ “ਅੰਕਲ ਜੀ! ਇੰਨੀਆਂ ਉੱਚੀਆਂ ਪਦਵੀਆਂ ਗ੍ਰਹਿਣ ਕਰਨ ਵਾਲੇ ਬੰਦੇ ਵੀ ਬੌਣੇ ਹੁੰਦੇ ਹਨ ... ਮੈਂਨੂੰ ਅੱਜ ਅਹਿਸਾਸ ਹੋ ਗਿਆ।”

ਕੁੜੀ ਭਰੇ ਮਨ ਨਾਲ ਹੋਰ ਵੀ ਬੋਲਣਾ ਚਾਹੁੰਦੀ ਸੀ, ਪਰ ਮੈਂ ਚੁੱਪ ਕਰਾ ਦਿੱਤਾ ਅਤੇ ਹੌਸਲਾ ਦਿੱਤਾ ਕਿ ਕੋਈ ਹੋਰ ਅਦਾਰਾ ਲੱਭਾਂਗੇ

ਦੂਜੇ ਦਿਨ ਮੈਂ ਮੋਹਣ ਜੀ ਦੇ ਵਿਖੰਡਿਤ ਕਿਰਦਾਰ ਬਾਰੇ ਸੋਚਦਾ ਮੰਡੀ ਵਲ ਜਾ ਰਿਹਾ ਸੀਮੇਰੇ ਮੂਹਰੇ ਸੰਤਾਂ ਦੇ ਟੋਲੇ ਭੀਰੀਆਂ ਵਜਾਉਂਦੇ, ਸੰਖਨਾਦ ਕਰਦੇ ਜਾ ਰਹੇ ਸਨ ਕਿਉਂਕਿ ਨਵੀਂ ਗਉੂਸ਼ਾਲਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਸੀਵੱਡੇ ਫਲੈਕਸਾਂ ਉੱਤੇ ਇੱਕ ਵੱਛਾ ਗਉੂ ਨੂੰ ਚੁੰਘ ਰਿਹਾ ਸੀਇੱਕ ਝਾਕੀ ਵਿੱਚ ਕਾਨਾ ਗਉੂਆਂ ਅੱਗੇ ਬੰਸਰੀ ਵਜਾ ਰਿਹਾ ਸੀਥੋੜ੍ਹਾ ਅੱਗੇ ਦੇਖਿਆ, ਮੱਥੇ ਤਿਲਕ ਲਾਈ, ਖੜਾਵਾਂ ਪਾਈ, ਰੁਦਰਸ ਦੀ ਮਾਲਾ ਪਾਈ ਮੋਹਣ ਜੀ ਸੰਤਾਂ ਦੇ ਵਿਚਕਾਰ ਤੁਰ ਰਹੇ ਸਨਪੰਡਾਲ ਵਿੱਚ ਮੋਹਣ ਜੀ ਨੇ ਕੈਮਰਿਆਂ ਦੀ ਚਕਾਚੌਂਧ ਵਿੱਚ ਇੱਕ ਲਿੱਸੜ ਜਿਹੀ ਗਾਂ ਨੂੰ ਪੇੜਾ ਚਾਰਿਆਗਾਂ ਦੀ ਦਸ਼ਾ ਦੇਖ ਮੋਹਣ ਜੀ ਦੇ ਨੇਤਰਾਂ ਵਿੱਚੋਂ ਨੀਰ ਦੀਆਂ ਧਾਰਾਂ ਵਹਿ ਰਹੀਆਂ ਸੀਇੱਕ ਵਾਰੀ ਤਾਂ ਜੀਅ ਕੀਤਾ, ਲਬਾਦਾਧਾਰੀ ਨੂੰ ਪੁੱਛਾਂ ਕਿ ਜਦੋਂ ਕੱਲ੍ਹ ਦਫਤਰ ਵਿੱਚ ਆਈ ਗਊ ਦੇ ਛੁਰੀਆਂ ਮਾਰੀਆਂ ਸਨ, ਉਦੋਂ ਹੰਝੂ ਕਿੱਥੇ ਸੀ? ਪਰ ਇੱਥੇ ਮੇਰੀ ਕਿਸ ਸੁਣਨੀ ਸੀਉਂਜ ਵੀ ਦੇਸ਼ ਅੱਜ ਕੱਲ੍ਹ ਗਉੂ ਭਗਤੀ ਅਤੇ ਦੇਸ਼ ਭਗਤੀ ਦੀ ਨਵੀਂ ਪ੍ਰੀਭਾਸ਼ਾ ਘੜੀ ਫਿਰਦਾ ਹੈਮੈਂਨੂੰ ਮੇਰੇ ਮਿੱਤਰ ਕਹਾਣੀਕਾਰ ਅਮਰਜੀਤ ਮਾਨ ਦੀ ਦੱਸੀ ਗੱਲ ਚੇਤੇ ਆ ਗਈ - ਅੱਜ ਦਾ ਗੱਬਰ ਸਿੰਘ ਬੰਦੂਕ ਲੈ ਕੇ ਨਹੀਂ ਆਉਂਦਾ, ਉਹ ਸਮਾਜ ਸੇਵਾ ਦੇ ਮਖ਼ੌਟੇ ਵਿੱਚ ਵੀ ਸਮਾਜ ਨੂੰ ਬਥੇਰਾ ਕਸ਼ਟ ਦਿੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1972)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)