GurpreetSJakhwali7ਕਾਰਨ ਚਾਹੇ ਕੋਈ ਵੀ ਹੋਵੇ ਪਰ ਇਹ ਸਾਡੇ ਸਾਰੇ ਭਾਰਤੀਆਂ ਲਈ ਗੰਭੀਰਤਾ ...
(29 ਅਗਸਤ 2021)

 

ਇਮਾਨਦਾਰੀ ਕੋਈ ਖ਼ਰੀਦਣ ਜਾਂ ਵੇਚਣ ਵਾਲੀ ਵਸਤੂ ਨਹੀਂ ਹੈਪਰ ਜੇਕਰ ਇਮਾਨਦਾਰੀ ਹੈ ਤਾਂ ਹਰੇਕ ਵਿਅਕਤੀ ਦਾ ਆਪਣੇ ਆਪ ਵਿੱਚ ਇੱਕ ਠੋਸ ਵਜੂਦ ਜਾਂ ਅਭਿਮਾਨ ਹੈਇਮਾਨਦਾਰੀ ਇੱਕ ਇਹੋ ਜਿਹਾ ਹੁਨਰ ਹੈ ਜਾਂ ਇੱਕ ਅਜਿਹੀ ਵਿਅਕਤੀਗਤ ਦੀ ਪਰਿਭਾਸ਼ਾ ਹੈ, ਜਿਸ ਨਾਲ ਬੰਦਾ ਆਪਣੇ ਪਰਿਵਾਰ ਤੋਂ ਇਲਾਵਾ ਆਪਣੇ ਕਬੀਲੇ, ਕਸਬੇ, ਪਿੰਡ, ਸ਼ਹਿਰ, ਇੱਥੋਂ ਤਕ ਕਿ ਆਪਣੇ ਦੇਸ਼ ਦੇ ਨਾਮ ਨਾਲ ਪਹਿਚਾਣ ਬਣਾਉਣ ਵਿੱਚ ਸਫ਼ਲਤਾ ਪ੍ਰਾਪਤ ਕਰਦਾ ਹੈ ਪਰ ਅੱਜ ਦੇ ਇਸ ‘ਡਿਜੀਟਲ ਭਾਰਤ’ ਹੋਣ ਉੱਤੇ ਵੀ ਇਮਾਨਦਾਰੀ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਕਿਉਂ ਲੱਗ ਗਿਆ? ਇਮਾਨਦਾਰੀ ਨੂੰ ਲੈ ਕੇ ਜਾਂ ਕੁਝ ਸ਼ਰਾਰਤੀ ਅਨਸਰਾਂ, ਚੋਰਾਂ-ਠੱਗਾਂ ਕਰਕੇ ਅਸੀਂ ਭਾਰਤੀ ਲੋਕ ਸਾਰਿਆਂ ਦੀ ਇਮਾਨਦਾਰੀ ਪਰਖਣ ਲਈ ਕਿਉਂ ਮਜਬੂਰ ਹੋ ਗਏ? ਕਿਉਂ ਸਾਨੂੰ ਸਾਡੀ ਨਿੱਕੀ ਤੋਂ ਨਿੱਕੀ ਚੀਜ਼ ਦੀ ਨਿਗਰਾਨੀ ਲਈ ਕੈਮਰੇ ਵਰਤਣ ਲਈ ਮਜਬੂਰ ਹੋਣਾ ਪਿਆ? ਕਿਉਂ ਅਸੀਂ ਇਨਸਾਨ ਹੋ ਕੇ ਆਪਣੀ ਇਨਸਾਨੀਅਤ ਤੋਂ ਥੱਲੇ ਡਿਗ ਗਏ? ਜਾਂ ਸਾਡੇ ਇਨਸਾਨੀ ਕਿਰਦਾਰ ਇੰਨੇ ਛੋਟੇ ਜਿਹੇ ਹੋ ਗਏ ਕਿ ਅਸੀਂ ਇਨਸਾਨੀਅਤ ਤੋਂ ਫਿਸਲਣ ਲੱਗੇ ਇੱਕ ਮਿੰਟ ਵੀ ਨਹੀਂ ਲਾਉਂਦੇ

ਕਾਰਨ ਚਾਹੇ ਕੋਈ ਵੀ ਹੋਵੇ ਪਰ ਇਹ ਸਾਡੇ ਸਾਰੇ ਭਾਰਤੀਆਂ ਲਈ ਗੰਭੀਰਤਾ ਭਰਿਆ ਸਵਾਲ ਹੈਜੇਕਰ ਮੰਨੀਏ ਤਾਂ ਸਭ ਕੁਝ ਹੈ ਜੇਕਰ ਨਾ ਮੰਨੀਏ ਤਾਂ ਕੁਝ ਵੀ ਨਹੀਂਉਂਝ ਅਸੀਂ ਆਖ ਸਕਦੇ ਹਾਂ ਕਿ ਨਿਗਰਾਨੀ ਅਤੇ ਸੁਰੱਖਿਅਤ ਸਮੇਂ ਦੀ ਮੰਗ ਹੈਅੱਜ ਉਹ ਸਮਾਂ ਵੀ ਆ ਗਿਆ ਹੈ ਕਿ ਸਾਨੂੰ ਇਸ ਸਮੇਂ ਇਨਸਾਨ ਤੇ ਇਨਸਾਨੀਅਤ ਦੀ ਰਾਖੀ ਕੈਮਰਿਆਂ ਨਾਲ ਕਰਨੀ ਪੈ ਰਹੀ ਹੈ ਸੁਰੱਖਿਆ ਸਾਡੇ ਸਭ ਲਈ ਜ਼ਰੂਰੀ ਹੈ, ਹੋਣੀ ਵੀ ਚਾਹੀਦੀ ਹੈਪਰ ਜੇਕਰ ਅਸੀਂ ਸੁਰੱਖਿਆ ਇਨਸਾਨ ਤੋਂ ਇਨਸਾਨ ਦੀ ਕਰ ਰਹੇ ਹਾਂ ਜਾਂ ਇਨਸਾਨ ਦੁਆਰਾ ਬਣਾਈਆਂ ਹੋਈਆਂ ਚੀਜ਼ਾਂ ਦੀ ਰੱਖਿਆ ਲਈ ਅਸੀਂ ਇਹਨਾਂ ਕੈਮਰਿਆਂ ਰਾਹੀਂ ਕਰ ਰਹੇ ਹਾਂ ਤਾਂ ਇਨਸਾਨ ਅਤੇ ਇਨਸਾਨੀਅਤ ਲਈ ਸ਼ਰਮ ਵਾਲੀ ਇਸ ਤੋਂ ਵੱਡੀ ਕੋਈ ਗੱਲ ਹੋ ਹੀ ਨਹੀਂ ਸਕਦੀ

ਕਰੀਏ ਵੀ ਕੀ, ਅੱਜ ਦਾ ਇਨਸਾਨ ਆਪਣੇ ਕਿਰਦਾਰ ਪੱਖੋਂ ਜਾਨਵਰਾਂ ਤੋਂ ਵੀ ਥੱਲੇ ਗਿਰ ਗਿਆ ਹੈਬਹੁਤ ਵਾਰ ਤੁਸੀਂ ਵੀ ਵੇਖਿਆ ਹੋਣਾ ਹੈ ਕਿ ਆਦਮੀ ਵਾਲੇ ਗੁਣ ਬਹੁਤ ਸਾਰੇ ਪੰਛੀਆਂ, ਪਸ਼ੂਆਂ, ਜਾਨਵਰਾਂ ਵਿੱਚ ਆ ਗਏ ਹਨ ਤੇ ਆਦਮੀ ਇਨਸਾਨੀਅਤ ਭੁੱਲਕੇ ਜਾਨਵਰ ਬਣਦਾ ਜਾ ਰਿਹਾ ਹੈ

ਗੁਰੂ ਘਰਾਂ ਵਿੱਚ ਲੱਗੇ ਕੈਮਰੇ ਸਾਡੀ ਸ਼ਰਧਾ ਦਾ ਮਜ਼ਾਕ ਉਡਾਉਂਦੇ ਹਨਇਹ ਕੈਮਰੇ ਦੱਸਦੇ ਹਨ ਕਿ ਵੇਖੋ, ਸਾਡੇ ਵਿੱਚ ਕਿੰਨੀ ਸ਼ਰਧਾ ਹੈ? ਦੂਸਰੀ ਗੱਲ, ਬੈਂਕਾਂ ਜਾਂ ਸਰਕਾਰੀ ਅਦਾਰਿਆਂ ਵਿੱਚ ਡੋਰਾਂ ਨਾਲ ਬੰਨ੍ਹੇ ਪੈੱਨ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਅੱਜ ਦਾ ਇਨਸਾਨ ਦੋ ਰੁਪਏ ਦੇ ਪੈਨ ਲਈ ਵੀ ਈਮਾਨੀ ਤੋਂ ਗਿਰ ਸਕਦਾ ਹੈਕੂਲਰ ਜਾਂ ਨਲਕੇ ਨਾਲ ਸੰਗਲ਼ੀ ਦਾ ਗਲਾਸ ਨਾਲ ਬੰਨ੍ਹਿਆ ਹੋਣਾ ਇਹ ਦੱਸਦਾ ਹੈ ਕਿ ਅਸੀਂ ਦੱਸ ਰੁਪਏ ਦੇ ਗਲਾਸ ਲਈ ਵੀ ਬੇਈਮਾਨ ਹੋ ਸਕਦੇ ਹਾਂਗੁਰੂ ਘਰਾਂ ਵਿੱਚੋਂ ਜੋੜਿਆਂ ਦਾ ਚੋਰੀ ਹੋਣਾ ਜਾਂ ਚੋਰੀ ਕਰਨਾ ਸਾਡੀ ਗਿਰੀ ਹੋਈ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ

ਕਦੇ ਬੰਦੇ ਨੂੰ ਬੰਦੇ ਦਾ ਦਾਰੂ ਸਮਝਿਆ ਜਾਂਦਾ ਸੀ, ਉਹ ਅੱਜ ਵੀ ਹੈ ਪਰ ਇੱਕ ਸਵਾਲ ਮਨ ਅੰਦਰ ਪੈਦਾ ਹੁੰਦਾ ਹੈ ਕਿ ਕੀ ਇਸ ਬੰਦੇ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂਇਸ ਤਰ੍ਹਾਂ ਕਿਉਂ? ਅਸੀਂ ਆਪਣੇ ਪਰਿਵਾਰ ਦੇ ਕਿਸੇ ਜੀਅ ਨੂੰ ਇਕੱਲੇ ਘਰ ਛੱਡਣ ਤੋਂ ਲੈ ਕੇ ਬਾਹਰ ਇਕੱਲੇ ਭੇਜਣ ਤਕ ਇੱਕ ਡਰ ਨਾਲ ਸਮਝੌਤਾ ਕਰਦੇ ਹਾਂਕੀ ਇਹ ਵੀ ਸਾਡੀ ਇਮਾਨਦਾਰੀ ਉੱਤੇ ਸਵਾਲ ਨਹੀਂ ਹੈ? ਕੀ ਇਹ ਸਾਡੀ ਗਿਰਦੀ ਜਾ ਰਹੀ ਇਨਸਾਨੀਅਤ ਦਾ ਜਨਾਜ਼ਾ ਨਹੀਂ ਉੱਠ ਰਿਹਾ?

ਕਾਰਨ ਚਾਹੇ ਕੋਈ ਵੀ ਹੋਵੇ, ਸਵਾਲੀਆ ਨਿਸ਼ਾਨ ਤਾਂ ਆਦਮੀ ਦੇ ਕਿਰਦਾਰ ਉੱਤੇ ਲੱਗ ਰਿਹਾ ਹੈ ਕਿ ਕੀ ਅਸੀਂ ਭੁੱਲੇ ਭਟਕੇ ਇਨਸਾਨ ਦੁਬਾਰਾ ਇਨਸਾਨੀਅਤ ਵਾਲਾ ਰਾਹ ਅਪਣਾਵਾਂਗੇ ਜਾਂ ਸਾਨੂੰ ਅਜੇ ਹੋਰ ਜ਼ਲੀਲ ਹੋਣਾ ਪਵੇਗਾ। ਜਿਵੇਂ ਅੱਜ ਦਾ ਮਾਹੌਲ ਹੈ ਇਵੇਂ ਜਾਪਦਾ ਹੈ ਜਿਵੇਂ ਗੰਦੀ ਸੋਚ ਵਾਲੇ ਆਦਮਖੋਰਾਂ ਨੇ ਇਸ ਸੰਸਾਰ ਨੂੰ ਸਵਰਗ ਤੋਂ ਨਰਕ ਵੱਲ ਨੂੰ ਧਕੇਲ ਦਿੱਤਾ ਹੋਵੇਕੀ ਅਸੀਂ ਭਾਰਤੀ ਲੋਕ ਧਰਮ, ਮਜ਼ਹਬ, ਜਾਤ ਤੋਂ ਉੱਪਰ ਉੱਠ ਕੇ ਇਨਸਾਨ ਵਿੱਚੋਂ ਮਰ ਰਹੀ ਇਨਸਾਨੀਅਤ ਅਤੇ ਇਮਾਨਦਾਰੀ ਨੂੰ ਬਚਾ ਪਾਵਾਂਗੇ? ਜਾਂ ਆਪਣੀ ਇਨਸਾਨੀਅਤ ਨੂੰ ਭੁੱਲ ਕੇ, ਇੱਕ ਦੂਜੇ ਦੇ ਦੁਸ਼ਮਣ ਬਣਕੇ ਥੋੜ੍ਹੀ ਜਿਹੀ ਬਚੀ ਇਨਸਾਨੀਅਤ ਅਤੇ ਇਮਾਨਦਾਰੀ ਦਾ ਵੀ ਕਤਲ ਕਰ ਦੇਵਾਂਗੇ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2977)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਪ੍ਰੀਤ ਸਿੰਘ ਜਖਵਾਲੀ

ਗੁਰਪ੍ਰੀਤ ਸਿੰਘ ਜਖਵਾਲੀ

Jakhwali, Fatehgarh Sahib, Punjab, India.
Phone: (91 - 98550 - 36444)
Email: (jakhwali89@gmail.com)

More articles from this author