GurpreetSJakhwali7ਜੇ ਅਸੀਂ ਅੱਗੇ ਤੋਂ ਕਰਜ਼ਾਈ ਹੋਣ ਤੋਂ ਬਚਣਾ ਹੈ ਤਾਂ ਇਹ ਸਾਧਾਰਣ ਜ਼ਿੰਦਗੀ ਤੇ ...
(25 ਮਈ 2020)

 

ਕਰੋਨਾ ਦੀ ਇਸ ਮਹਾਂਮਾਰੀ ਦਾ ਸ਼ੁਕਰਾਨਾ ਕਰੀਏ ਜਾਂ ਅਫ਼ਸੋਸ, ਗੱਲਾਂ ਦੋਵੇਂ ਆਪਣੀ ਆਪਣੀ ਥਾਵੇਂ ਬਹੁਤ ਵੱਡਾ ਮਹੱਤਵ ਰੱਖਦੀਆਂ ਹਨ ਸ਼ੁਕਰਾਨਾ ਇਸ ਕਰਕੇ ਕਿ ਸ਼ਾਇਦ ਜੇਕਰ ਇਹੋ ਗੱਲ ਸਰਕਾਰ ਆਮ ਸ਼ਬਦਾਂ ਵਿੱਚ ਭਾਰਤ ਵਾਸੀਆਂ ਨੂੰ ਆਖਦੀ ਕਿ ਸਾਫ਼ ਸਫ਼ਾਈ ਦਾ ਧਿਆਨ ਰੱਖੋ, ਆਪਸ ਵਿੱਚ ਲੋਕਾਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ, ਸ਼ਾਇਦ ਇਹ ਗੱਲ ਲੋਕਾਂ ਨੇ ਨਹੀਂ ਸੀ ਮੰਨਣੀ ਪਰ ਹੁਣ ਵੀ ਬਹੁਤ ਥਾਵੇਂ ਲੌਕਡਾਊਨ ਨੂੰ ਬਹੁਤ ਸਾਰੇ ਲੋਕਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਹਨਾਂ ਲੋਕਾਂ ਲਈ ਅਜੇ ਵੀ ਲੌਕਡਾਊਨ ਇੱਕ ਮਜ਼ਾਕ ਹੀ ਸੀ

ਪਰ ਇਸ ਕਰੋਨਾ ਦੀ ਮਹਾਂਮਾਰੀ ਨੇ ਜਿੱਥੇ ਸਰਕਾਰਾਂ ਦੇ ਪ੍ਰਬੰਧਾਂ ਦਾ ਪੋਲ ਖੋਲ੍ਹਿਆ ਹੈ, ਉੱਥੇ ਦੂਸਰੇ ਪਾਸੇ ਇਨਸਾਨੀਅਤ ਵੀ ਸ਼ਰਮਸਾਰ ਹੋਈ ਹੈ ਸਰਕਾਰ ਨੂੰ ਇਸ ਕਰਕੇ ਲਾਹਨਤਾਂ ਪਾਈਆਂ ਗਈਆਂ ਕਿ ਜੇ ਇਹ ਸਰਕਾਰ ਮੂਰਤੀਆਂ ਅਤੇ ਜਹਾਜ਼ਾਂ ਉੱਤੇ ਕਰੋੜਾਂ-ਅਰਬਾਂ ਰੁਪਏ ਨਾ ਲਾਉਂਦੀ ਤਾਂ ਅੱਜ ਉਹ ਪੈਸਾ ਅਸੀਂ ਇਸ ਸੰਕਟ ਦੀ ਘੜੀ ਵਿੱਚ ਵਰਤ ਸਕਦੇ ਸੀ ਦੂਸਰੀ ਗੱਲ ਸਰਕਾਰਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਸਾਨੂੰ ਤੇ ਸਾਡੇ ਦੇਸ਼ ਨੂੰ ਲੋੜ ਵਧੀਆ ਹਸਪਤਾਲਾਂ ਦੀ ਤੇ ਮੈਂਡੀਕਲ ਕਾਲਜਾਂ, ਡਾਕਟਰਾਂਅਤ ਨਰਸਾਂ ਦੀ ਹੈ ਨਾ ਕਿ ਵਿਹਲੜ ਨੇਤਾਵਾਂ ਉੱਪਰ ਫਜ਼ੂਲ ਖ਼ਰਚ ਕਰਨੀ ਦੀ, ਫਜ਼ੂਲ ਦੀਆਂ ਯਾਤਰਾਵਾਂ, ਫਜ਼ੂਲ ਦੇ ਬੁੱਤ, ਮੰਦਰ, ਗੁਰਦੁਆਰੇ ਉਸਾਰਨ ਦੀ। ਜੇਕਰ ਲੋੜ ਹੈ ਤਾਂ ਸਭ ਤੋਂ ਪਹਿਲਾਂ ਵਧੀਆਂ ਸਿਹਤ ਸਹੂਲਤਾਂ ਅਤੇ ਵਧੀਆ ਡਾਕਟਰਾਂ ਨੂੰ ਤਿਆਰ ਕਰਨ ਦੀ

ਕਰੋਨਾ ਦੀ ਇਸ ਮਹਾਂਮਾਰੀ ਨੇ ਇਨਸਾਨੀਅਤ ਵੀ ਨੰਗੀ ਕਰਕੇ ਰੱਖ ਦਿੱਤੀ ਹੈ। ਪਰਿਵਾਰਕ ਮੈਬਰਾਂ ਨੇ ਕਈ ਥਾਂਵਾਂ ’ਤੇ ਆਪਣੇ ਵਾਰਸਾਂ ਦੀਆਂ ਲਾਸ਼ਾਂ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਕਈ ਲਾਸ਼ਾਂ ਨਾਲ ਕਰੋਨਾ ਦੀ ਬਿਮਾਰੀ ਕਰਕੇ ਘਟੀਆ ਸਲੂਕ ਕੀਤਾ ਗਿਆ ਕਈ ਵਿਚਾਰਿਆ ਨੂੰ ਪਿੰਡ ਦੇ ਸ਼ਮਸ਼ਾਨ ਦੀ ਮਿੱਟੀ ਵੀ ਨਹੀਂ ਨਸੀਬ ਹੋਈ, ਜਿਸ ਦੀ ਉਦਾਰਹਣ ਸਾਡੇ ਦਰਬਾਰ ਸਾਹਿਬ ਦੇ ਮੰਨੇ ਪ੍ਰਮੰਨੇ ਰਾਗੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਹਨ, ਜਿਨ੍ਹਾਂ ਦੀ ਪਾਕ ਦੇਹ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ ਗਿਆ ਬੇਸ਼ਕ ਬਾਅਦ ਵਿੱਚ ਅਫ਼ਸੋਸ ਜਿਤਾਇਆ ਗਿਆ

ਇਹ ਸਾਡੀ ਮਾਨਸਿਕਤਾ ਦੀ ਨਿਸ਼ਾਨੀ ਹੈ ਕਿ ਅਸੀਂ ਆਪਣੇ ਕਿਰਦਾਰ ਪੱਖੋਂ ਇਨਸਾਨੀਅਤ ਤੋਂ ਵੀ ਥੱਲੇ ਗਿਰ ਚੁੱਕੇ ਹਾਂ ਇਹੋ ਜਿਹੀ ਸੋਚ ਇਹ ਦਰਸਾਉਂਦੀ ਹੈ ਕੀ ਅਸੀਂ ਸਰੀਰਕ ਪੱਖੋਂ ਨਹੀਂ, ਦਿਮਾਗ਼ੀ ਤੌਰ ’ਤੇ ਵੀ ਬਿਮਾਰ ਹੋ ਚੁੱਕੇ ਹਾਂ, ਜਿਸਦਾ ਇਲਾਜ ਔਖਾ ਹੈਅਸੀਂ ਅਤੇ ਸਾਡੀ ਸੋਚ ਨਿਘਾਰ ਵੱਲ ਨੂੰ ਜਾ ਰਹੀ ਹੈ, ਜੋ ਸਾਡੇ ਅਤੇ ਪੂਰੇ ਸਮਾਜ ਲਈ ਬਹੁਤ ਖ਼ਤਰਨਾਕ ਹੈ ਸਾਨੂੰ ਇਸ ਵਾਰੇ ਵੀ ਧਿਆਨ ਦੇਣਾ ਪਵੇਗਾ ਕਿ ਜੇਕਰ ਭਵਿੱਖ ਵਿੱਚ ਕੋਈ ਇੱਦਾਂ ਦੀ ਮੁਸੀਬਤ ਆਉਂਦੀ ਹੈ ਤਾਂ ਅਸੀਂ ਉਸ ਨਾਲ ਇਨਸਾਨੀਅਤ ਤੋਂ ਉੱਪਰ ਉੱਠਕੇ ਕਿਵੇਂ ਲੜਨਾ ਹੈ ਤੇ ਕਿਵੇਂ ਇੱਕ ਦੂਜੇ ਦੇ ਸਾਥੀ, ਹਮਦਰਦ ਬਣਕੇ ਆਮ ਲੋਕਾਂ ਵਿੱਚ ਵਿਚਰਨਾ ਹੈ। ਇਹ ਸਾਡੇ ਲਈ ਆਉਣ ਵਾਲੇ ਸਮੇਂ ਦੀ ਚੁਣੌਤੀ ਹੋਵੇਗੀ

ਕੋਰੋਨਾ ਦੀ ਇਸ ਮਹਾਂਮਾਰੀ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਅਸੀਂ ਘੱਟ ਵਿੱਚ ਵੀ ਸਾਰ ਸਕਦੇ ਹਾਂ, ਸਧਾਰਣ ਜ਼ਿੰਦਗੀ ਵੀ ਗੁਜ਼ਾਰ ਸਕਦੇ ਹਾਂ ਸਾਡੀ ਮੁੱਖ ਲੋੜ ਰੋਟੀ, ਕੱਪੜਾ ਅਤੇ ਮਕਾਨ ਸੀ ਪਰ ਅਸੀਂ ਆਪਣਾ ਦਾ ਰੁਤਬਾ ਉੱਚਾ ਵਿਖਾਉਣ ਲਈ ਆਪਣੀਆਂ ਸਾਧਾਰਣ ਜ਼ਰੂਰਤਾਂ ਨੂੰ ਖ਼ਾਸ ਬਣਾ ਲਿਆ। ਇੱਕ ਦੂਜੇ ਤੋਂ ਉੱਪਰ ਤੇ ਦਿਖਾਵੇ ਦੀ ਦੌੜ ਵਿੱਚ ਕੁਦਰਤ ਨੂੰ ਬਹੁਤ ਨੁਕਸਾਨ ਪਹੁੰਚਾ ਦਿੱਤਾਅਸੀਂ ਹਵਾ, ਪਾਣੀ, ਮਿੱਟੀ ਨੂੰ ਜ਼ਹਿਰ ਵਿੱਚ ਤਬਦੀਲ ਕਰਕੇ ਰੱਖ ਦਿੱਤਾਅੱਜ ਵੇਖ ਲਵੋ, ਕੁਦਰਤ ਦੇ ਇਨਸਾਫ਼ ਨੇ ਸਭ ਕੁਝ ਕਿਵੇਂ ਖੜ੍ਹਾ ਕੇ ਰੱਖ ਦਿੱਤਾ ਪਾਣੀ, ਹਵਾ, ਅਸਮਾਨ ਕਿਵੇਂ ਸਾਫ਼ ਸਾਫ਼ ਲੱਗ ਰਹੇ ਨੇ ਜਾਨਵਰਾਂ ਪੰਛੀਆਂ ਨੇ ਕਿਵੇਂ ਆਪਣੀ ਜ਼ਿੰਦਗੀ ਬੇਫ਼ਿਕਰ ਹੋ ਕੇ ਗੁਜ਼ਾਰੀ ਹੈ, ਇਸ ਨੂੰ ਕੁਦਰਤ ਦਾ ਇਨਸਾਫ਼ ਨਾ ਕਹੀਏ ਤਾਂ ਹੋਰ ਕੀ ਕਹੀਏ?

ਦੂਸਰੇ ਪਾਸੇ ਸਾਡੇ ਲੋਕਾਂ ਦੇ ਫਜ਼ੂਲ ਦੇ ਖ਼ਰਚਾਂ ਉੱਤੇ ਜਿਵੇਂ ਕੋਈ ਪ੍ਰਤੀਬੰਧ ਲੱਗ ਗਿਆ ਹੋਵੇ ਹੁਣ ਵੀ ਧੀਆਂ ਪੁੱਤ ਵਿਆਹੇ ਗਏ, ਪੰਜ ਪੰਜ ਬੰਦੇ ਗਏ, ਧੀਆਂ ਪੁੱਤਾਂ ਦੇ ਵਿਆਹ ਹੋ ਗਏ ਮਰਗਤ ਦੇ ਭੋਗ ਵੀ ਪਰਿਵਾਰਕ ਮੈਬਰਾਂ ਨਾਲ ਪਾਏ ਗਏ ਸਭ ਸਧਾਰਣ ਤਰੀਕਿਆਂ ਨਾਲ ਹੋ ਗਿਆ ਜੇ ਅਸੀਂ ਅੱਗੇ ਤੋਂ ਕਰਜ਼ਾਈ ਹੋਣ ਤੋਂ ਬਚਣਾ ਹੈ ਤਾਂ ਇਹ ਸਾਧਾਰਣ ਜ਼ਿੰਦਗੀ ਤੇ ਸਧਾਰਣ ਤਰੀਕੇ ਅਪਣਾਉਣੇ ਹੀ ਪੈਣਗੇਬਾਕੀ ਰਹੀ ਗੱਲ ਕੁਦਰਤ ਦੀ, ਇਹ ਸਿਰਫ਼ ਕੁਦਰਤ ਦਾ ਇੱਕ ਇਸ਼ਾਰਾ ਕਹਿ ਲਵੋ ਜਾਂ ਸੰਕੇਤ, ਜੇ ਸਮਝ ਗਏ ਤਾਂ ਭਲੀ, ਜੇ ਨਾ ਸਮਝੇ ਤਾਂ ਵਿਨਾਸ਼ ਹੈ ਸਾਰੀ ਦੁਨੀਆਂ ਦਾ, ਇਨਸਾਨੀਅਤ ਦਾ

ਮਹਾਂਮਾਰੀਆਂ ਤੋਂ ਬਚਣ ਲਈ ਸਰਕਾਰਾਂ ਨੂੰ ਵਧੀਆ ਸਿਹਤ ਸਹੂਲਤਾਂ ਤੇ ਵਧੀਆਂ ਹਸਪਤਾਲਾਂ ਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਕਰਨਾ ਪਵੇਗਾ ਵੱਧ ਤੋਂ ਵੱਧ ਡਾਕਟਰਾਂ ਦੀ ਲੋੜ ਹੈ, ਤਾਂ ਹੀ ਅਸੀਂ ਵਿੱਚ ਇਹੋ ਜਿਹੀ ਮਹਾਂਮਾਰੀ ਨਾਲ ਲੜਨ ਦੀ ਸਮਰੱਥਾ ਰੱਖ ਸਕਾਂਗੇਇਹ ਕਰੋਨਾ ਦੀ ਮਹਾਂਮਾਰੀ ਪੂਰੇ ਵਿਸ਼ਵ ਲਈ ਇੱਕ ਸੁਚੇਤ ਅਤੇ ਸਾਧਾਰਣ ਤਰੀਕੇ ਨਾਲ ਵਧੀਆ ਜ਼ਿੰਦਗੀ ਜਿਊਣ ਦੇ ਸੰਕੇਤ ਸਨ ਹੁਣ ਸਾਨੂੰ ਅਕਲ ਆ ਜਾਣੀ ਚਾਹੀਦੀ ਹੈ ਕਿ ਸਾਨੂੰ ਸਰਕਾਰਾਂ ਦੇ ਜੁਮਲਿਆਂ ਦੀ ਲੋੜ ਨਹੀਂ, ਸਭ ਕੁਝ ਹਕੀਕਤ ਵਿੱਚ ਹੋਣਾ ਚਾਹੀਦਾ ਹੈ

ਖੁਆਬਾਂ ਦੀ ਦੁਨੀਆਂ ਵਿੱਚੋਂ ਬਾਹਰ ਨਿਕਲਣਾ ਹਰੇਕ ਦੇਸ਼ ਵਾਸੀ ਦਾ ਮੁੱਢਲਾ ਫ਼ਰਜ਼ ਹੈ ਤੁਸੀਂ ਆਪ ਹੀ ਸੋਚੋ ਕਿ ਜੇ ਇਹ ਬਿਮਾਰੀ ਮਹਾਂਮਾਰੀ ਦਾ ਰੂਪ ਧਾਰ ਲੈਂਦੀ, ਕੀ ਸਾਡੀ ਸਰਕਾਰ ਸੰਭਾਲ ਪਾਉਂਦੀ? ਕਦੇ ਵੀ ਨਹੀਂ ਨਿਕੰਮੀਆਂ ਸਰਕਾਰਾਂ ਤੇ ਨਿਕੰਮੇ ਲੀਡਰਾਂ ਤੋਂ ਦੂਰ ਰਹੀਏ। ਪਹਿਲਾਂ ਸਾਡੀਆਂ ਮੁੱਖ ਲੋੜਾਂ ਦੀ ਪੂਰਤੀ ਜ਼ਰੂਰੀ ਹੈ, ਉਹ ਵੀ ਵਧੀਆ ਢੰਗ ਤਰੀਕੇ ਨਾਲ ਜੇਕਰ ਅਸੀਂ ਸੋਚੀਏ ਕਿ ਇੱਕ ਦਿਨ ਮਰਨਾ ਤਾਂ ਹੈ ਹੀ, ਸੁਚੇਤ ਹੋਣ ਦੀ ਕੀ ਲੋੜ ਹੈ ਤਾਂ ਸਰਕਾਰ ਨਹੀਂ, ਅਸੀਂ ਆਪ ਹੀ ਇਨਸਾਨੀਅਤ ਦੇ ਸਭ ਤੋਂ ਵੱਡੇ ਦੁਸ਼ਮਣ ਹੋਵਾਂਗੇ। ਸੰਭਲ ਜਾਵਾਂਗੇ ਤਾਂ ਚੰਗੇ ਰਹਾਂਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2153) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਪ੍ਰੀਤ ਸਿੰਘ ਜਖਵਾਲੀ

ਗੁਰਪ੍ਰੀਤ ਸਿੰਘ ਜਖਵਾਲੀ

Jakhwali, Fatehgarh Sahib, Punjab, India.
Phone: (91 - 98550 - 36444)
Email: (jakhwali89@gmail.com)

More articles from this author