GurpreetSJakhwali7ਇੱਕ ਗੱਲ ਸਾਨੂੰ ਭਾਰਤਵਾਸੀਆਂ ਨੂੰ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦੁੱਧ ਧੋਤੇ ...
(30 ਦਸੰਬਰ 2020)

 

ਇੰਝ ਜਾਪਦਾ ਹੈ ਜਿਵੇਂ ਸਾਡਾ ‘ਭਾਰਤ ਮਹਾਨ ਦੇਸ਼’ ਤੇ ‘ਪ੍ਰਗਤੀਸ਼ੀਲ ਦੇਸ਼’ ਕਿਤਾਬਾਂ ਤੇ ਗੱਲਾਂ ਵਿੱਚ ਹੀ ਹੋਵੇਜੇ ਅਸਲੀਅਤ ਦੇ ਨੇੜੇ ਹੋ ਕੇ ਵੇਖਿਆ ਜਾਵੇ ਤਾਂ ਇੰਝ ਲੱਗਦਾ ਹੈ ਕੀ ਭਾਰਤ ਵਰਗੇ ਮਹਾਨ ਦੇਸ਼ ਅੰਦਰ ਮੂਰਖ ਤੇ ਮੂਰਖਤਾ ਵਾਲੇ ਕਾਰਜ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈਮੂਰਖਤਾ ਵਾਲ਼ੇ ਕੰਮ ਕੋਈ ਆਮ ਆਦਮੀ ਕਰੇ ਤਾਂ ਗੱਲ ਸਮਝ ਆਉਂਦੀ ਹੈ, ਪਰ ਜੇਕਰ ਇਹੋ ਜਿਹੇ ਕੰਮ ਕੋਈ ਜ਼ਿੰਮੇਵਾਰ ਤੇ ਖ਼ਾਸ ਵਿਅਕਤੀ ਕਰੇ ਤਾਂ ਸਮਝ ਲੈਣਾ ਕਿ ਅਸੀਂ ਸੱਚ ਮੁੱਚ ਹੀ ਮਹਾਨ ਭਾਰਤ ਦੇ ਵਸਨੀਕ ਹਾਂਜਾਂ ਅਸੀਂ ਮੂਰਖਾਂ ਹੱਥ ਦੇਸ਼ ਦੀ ਡੋਰ ਫੜਾ ਕੇ ਆਪਣੀ ਸੂਝਬੂਝ ਦਾ ਪ੍ਰਗਟਾਵਾ ਕਰ ਰਹੇ ਹਾਂ।

ਜੇਕਰ ਗੂਗਲ ’ਤੇ ਸਰਚ ਕਰੀਏ ਕਿ ਮੂਰਖ ਪ੍ਰਧਾਨ ਮੰਤਰੀ ਕੌਣ ਹੈ, ਤਾਂ ਜਿਸਦਾ ਨਾਮ ਆਉਂਦਾ ਹੈ, ਉਹ ਸਭ ਨੂੰ ਪਤਾ ਹੈ। ਅਜਿਹਾ ਕਿਉਂ? ਸਾਡੇ ਪ੍ਰਧਾਨ ਮੰਤਰੀ ਦੀਆਂ ਬਿਨਾਂ ਸੋਚੇ ਕਹੀਆਂ ਜਾਣ ਵਾਲੀਆਂ ਗੱਲਾਂ, ਜਾਂ ਗੱਲਾਂ-ਗੱਲਾਂ ਵਿੱਚ ਹੀ ਆਪਣੀ ਹੱਦ-ਸੀਮਾ ਭੁੱਲ ਜਾਣਾ ਜਾਂ ਬਿਨਾਂ ਅੰਦਾਜ਼ੇ, ਬਿਨਾਂ ਅੰਕੜੇ ਇਕੱਠੇ ਕੀਤਿਆਂ ਆਪਣੇ ਕੋਲ਼ੋਂ ਹੀ ਗੱਲਾਂ ਬਣਾਈ ਜਾਣਾ, ਜਾਂ ਲੰਮੇ ਲੰਮੇ ਭਾਸ਼ਣ ਦੇਈ ਜਾਣਾ - ਇਹ ਸਭ ਇਹੋ ਕੁਝ ਹੀ ਪ੍ਰਗਟ ਕਰਦਾ ਹੈ।

ਇੱਕ ਗੱਲ ਸਾਨੂੰ ਭਾਰਤਵਾਸੀਆਂ ਨੂੰ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦੁੱਧ ਧੋਤੇ ਅਸੀਂ ਵੀ ਮੂਰਖਾਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਾਂ ਜਿਨ੍ਹਾਂ ਨੇ ਦੋ ਵਾਰੀ ਆਪਣੀ ਮੂਰਖਤਾ ਦਾ ਪ੍ਰਗਟਾਵਾ ਆਪ ਹੀ ਕਰ ਦਿੱਤਾਬਹੁਤੇ ਲੋਕਾਂ ਜਾਂ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਜਾਂ ਮੋਦੀ ਸਰਕਾਰ ਦਾ ਦੁਬਾਰਾ ਜਿੱਤਣਾ ਸਭ ਈ.ਵੀ.ਐੱਮ (EVM) ਮਸ਼ੀਨਾਂ ਦੀ ਗੜਬੜੀ ਸੀ। ਜੇ ਈ.ਵੀ.ਐੱਮ. ਮਸ਼ੀਨਾਂ ਦੀ ਗੜਬੜੀ ਸੀ ਤਾਂ ਫੇਰ ਇਹ ਬੰਦ ਕਿਉਂ ਨਹੀਂ ਹੋਈਆਂ? ਇਹਨਾਂ EVM ਮਸ਼ੀਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ? ਜਾਂ ਅਸੀਂ ਇਹ ਕਹਿ ਲਈਏ ਕਿ ਸਾਡੇ ਭਾਰਤ ਮਹਾਨ ਨੂੰ ਕੋਈ ਸੂਝਵਾਨ ਤੇ ਇਮਾਨਦਾਰ ਨੇਤਾ ਹੀ ਨਹੀਂ ਮਿਲਿਆ, ਜਿਹੜੇ ਅਸੀਂ ਚੁਣੇ, ਸਭ ਬੇਈਮਾਨ ਨਿਕਲੇ

ਸਾਡੇ ਦੇਸ਼ ਨੂੰ ਚਲਾਉਣ ਵਾਲੇ ਹੀ ਇਮਾਨਦਾਰ ਨਹੀਂ ਹਨਬੇਈਮਾਨੀਆਂ ਕਰਨ ਵਾਲੇ ਸਾਡੇ ਵਿੱਚੋਂ ਹੀ ਆਮ ਲੋਕ ਹੁੰਦੇ ਹਨ। ਜਿਵੇਂ ਹਰੇਕ ਪਿੰਡ ਜਾਂ ਸ਼ਹਿਰ ਵਿੱਚ ਅਸੀਂ ਆਪਣੀਆਂ ਨਿੱਜੀ ਖੁੰਧਕਾਂ ਜਾਂ ਪੁਰਾਣੀਆਂ ਰੰਜਿਸ਼ਾਂ ਦੇ ਚੱਲਦਿਆਂ ਬੁਰੇ ਬੰਦਿਆਂ ਦੇ ਹਮਾਇਤੀ ਬਣ ਜਾਂਦੇ ਹਾਂਪਿੰਡਾਂ ਵਿੱਚੋਂ ਬੇਈਮਾਨ ਸਰਪੰਚ ਚੁਣਦੇ ਹਾਂਫਿਰ ਉਹ ਸਰਪੰਚ ਆਪਣੀ ਮਰਜ਼ੀ ਨਾਲ ਕੰਮ ਕਰਦਾ ਹੈਂਗ਼ਲਤ ਐੱਮ.ਐਲ.ਏ. ਆਪਣੀ ਮਰਜ਼ੀ ਦਾ ਐੱਸ.ਐੱਚ.ਓ. ਲਵਾ ਕੇ ਗ਼ਲਤ ਕੰਮ ਕਰਵਾਉਂਦਾ ਹੈ ਜਾਂ ਵਿਰੋਧੀਆਂ ਉੱਤੇ ਝੂਠੇ ਪਰਚੇ ਪਵਾਉਂਦਾ ਹੈ। ਫਿਰ ਅਸੀਂ-ਤੁਸੀਂ ਵਧੀਆ ਸਮਾਜ ਦੀ ਜਾਂ ਵਧੀਆ ਦੇਸ਼ ਦੀ ਕਾਮਨਾ ਕਿੱਥੋਂ ਸੋਚਦੇ ਹਾਂ? ਐੱਸ.ਐੱਚ.ਓ. ਬਿਨਾਂ ਤਫ਼ਤੀਸ਼ ਕੀਤਿਆਂ ਪਰਚਾ ਦਰਜ ਕਰਦੇ ਹਨ ਤੇ ਅਦਾਲਤਾਂ ਨਿਰਦੋਸ਼ਾਂ ਨੂੰ ਉਨ੍ਹਾਂ ਰਿਪੋਰਟਾਂ ਉੱਤੇ ਸਜ਼ਾਵਾਂ ਤੈਅ ਕਰਦੀਆਂ ਹਨਦੋਸ਼ੀ ਬਾਹਰ ਤੇ ਨਿਰਦੋਸ਼ ਸਜ਼ਾਵਾਂ ਭੁਗਤਦੇ ਹਨ।

ਆਖਿਰ ਇਹ ਸਭ ਕਿਉਂ? ਕਿਉਂਕਿ ਅਸੀਂ ਕੁਰੱਪਟ ਤੇ ਅਪਰਾਧੀਆਂ ਨੂੰ ਜਿਤਾਉਣ ਲਈ ਹੀ ਆਪਣਾ ਪੂਰਾ ਜ਼ੋਰ ਲਗਵਾਉਂਦੇ ਹਾਂ। ਖਮਿਆਜ਼ਾ ਤਾਂ ਫਿਰ ਭੁਗਤਣਾ ਹੀ ਪੈਣਾ ਹੈ। ਹੁਣ ਗੁਜਰਾਤ ਦੇ ਆਮ ਹੀ ਚਰਚੇ ਹਨ ਕਿ ਦੇਸ਼ ਨੂੰ ਦਿਵਾਲੀਆ ਬਣਾਉਣ ਵਾਲੇ ਸਾਰੇ ਹੀ ਗੁਜਰਾਤੀ ਸਨਉਹ ਚਾਹੇ ਵਿਜੇ ਮਾਲਿਆ ਹੋਵੇ, ਜਾਂ ਫਿਰ ਨੀਰਵ ਮੋਦੀ ਹੋਵੇਸਭ ਦੇਸ਼ ਦਾ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਅੱਜ ਦੂਸਰੇ ਦੇਸ਼ਾਂ ਵਿੱਚ ਆਪਣੀ ਜ਼ਿੰਦਗੀ ਬਿਤਾ ਰਹੇ ਹਨ ਤੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਨੂੰ ਵੇਚਣ ਉੱਤੇ ਲੱਗਾ ਹੋਇਆ ਹੈਭਾਰਤ ਦੀ ਦੂਰਸੰਚਾਰ ਟੈਲੀਕਾਮ ਬੀ.ਐੱਸ.ਐੱਨ.ਐੱਲ. ਦੇ ਸਾਰੇ ਹੀ ਟਾਵਰਾਂ ਦੇ ਸਹਿਯੋਗ ਨਾਲ ਅੱਜ ਜੀਓ ਨੰਬਰ ਇੱਕ ਬਣਨ ਜਾ ਰਿਹਾ ਹੈ ਤੇ ਬੀ.ਐੱਸ.ਐੱਨ.ਐੱਲ. ਘਾਟੇ ਵਿੱਚ ਕਿਉਂ? ਕਿਉਂਕਿ ਪ੍ਰਧਾਨ ਮੰਤਰੀ ਦੇਸ਼ ਪ੍ਰਤੀ ਇਮਾਨਦਾਰ ਨਹੀਂ ਹੈ।

ਭਾਰਤ ਦੀ ਸਭ ਤੋਂ ਮਜ਼ਬੂਤ ਤੇ ਵਿਸ਼ਾਲ ਰੇਲਵੇ ਅੱਜ ਘਾਟੇ ਵਿੱਚ ਵਿਖਾ ਕੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤੀ ਜਾਂ ਵੇਚਣ ਦੀ ਤਿਆਰੀ ਚੱਲ ਰਹੀ ਹੈਹਵਾਈ ਅੱਡੇ ਵੇਚ ਦਿੱਤੇਮੰਡੀਆਂ ਵਿੱਚ ਕਾਰਪੋਰੇਟ ਘਰਾਣੇ ਬਿਠਾ ਦਿੱਤੇ ਅੱਜ ਸਾਰੇ ਦੇਸ਼ ਦਾ ਕਿਸਾਨ ਸੜਕਾਂ ’ਤੇ ਬੈਠਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈਦੇਸ਼ ਦੀਆਂ ਬੈਂਕਾਂ ਦੇ ਰਲੇਵੇਂ ਹੋ ਰਹੇ ਹਨਹੋਣ ਵੀ ਕਿਉਂ ਨਾ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਮਾਨਦਾਰ ਹੈਅੰਧ ਭਗਤ ਇਹੋ ਰਾਗ ਅਲਾਪ ਰਹੇ ਹਨ ਕਿ ਪ੍ਰਧਾਨ ਮੰਤਰੀ ਠੀਕ ਕਰ ਰਹੇ ਹਨ ਅਸਲ ਵਿੱਚ ਅਸੀਂ ਦੇਸ਼ ਵਾਸੀ ਆਪਣੇ ਆਲੇ ਦੁਆਲੇ ਦੇ ਦਿਸ਼ਾ ਨਿਰਦੇਸ਼ ਆਪ ਹੀ ਬਣਾਉਂਦੇ ਹਾਂਜੇ ਅਸੀਂ ਆਪ ਚੰਗੇ ਬਣੇਗਾ ਤਾਂ ਹੀ ਅਸੀਂ ਚੰਗੇ ਬੰਦੇ ਚੁਣ ਸਕਾਂਗੇ।

ਜੇਕਰ ਅੱਜ ਅਸੀਂ ਸਾਰੇ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਾਂ ਤਾਂ ਇਹ ਸਭ ਸਾਡੇ ਬਿਨਾਂ ਸੋਚੇ ਸਮਝੇ ਚੁਣੇ ਹੋਏ ਘਟੀਆ ਨੁਮਾਇੰਦਿਆਂ ਦੀ ਨਿਲਾਇਕੀ ਜੱਗ-ਜ਼ਾਹਿਰ ਹੋ ਰਹੀ ਹੈ ਅੱਜ ਕਿਸਾਨ ਸੰਘਰਸ਼ ਕਰ ਰਿਹਾ ਹੈ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਉਹਨਾਂ ਦੇ ਸਾਹਮਣੇ ਜਾਣ ਤੋਂ ਡਰ ਰਹੀਆਂ ਹਨ ਕਿਉਂਕਿ ਉਹ ਗ਼ਲਤ ਹਨਉਹਨਾਂ ਨੇ ਦੇਸ਼ ਵਾਸੀਆਂ ਦੀ ਕਦੇ ਪ੍ਰਵਾਹ ਹੀ ਨਹੀਂ ਕੀਤੀਪਰ ਅੱਜ ਸਾਰੇ ਦੇਸ਼ ਨੂੰ ਪਛਤਾਵਾ ਹੋ ਰਿਹਾ ਹੈ ਕਿ ਸਾਨੂੰ ਚੌਂਕਦਾਰ ਨਹੀਂ ਸੀ ਚੁਣਨਾ ਚਾਹੀਦਾ ਸੀ

ਚੌਕੀਦਾਰ ਜੇਕਰ ਇਮਾਨਦਾਰ ਹੋਣ ਜਾਂ ਇਰਾਦੇ ਚੰਗੇ ਤੇ ਉੱਜਵਲ ਭਵਿੱਖ ਦੀ ਸੋਚ ਰੱਖਦੇ ਹੋਣ ਤਾਂ ਚੌਕੀਦਾਰ ਦੇਸ਼ ਨੂੰ ਤਰੱਕੀ ਦੀ ਰਾਹ ’ਤੇ ਚਲਾ ਸਕਦੇ ਹਨ, ਪਰ ਜੇਕਰ ਚੌਕੀਦਾਰੀ ਹੀ ਕਾਰਪੋਰੇਟ ਘਰਾਣਿਆਂ ਦੀ ਕਰਨੀ ਹੋਵੇ ਤਾਂ ਉਹ ਚੌਕੀਦਾਰ ਦੇਸ਼ ਤਾਂ ਕੀ, ਆਪਣੇ ਆਪ ਨੂੰ ਵੀ ਵੇਚ ਸਕਦਾ ਹੈਹੁਣ ਅਗਾਂਹ ਲਈ ਸੰਭਲ ਜਾਉ ਦੇਸ਼ ਵਾਸੀਓ! ਚੰਗੇ ਬਣੋ, ਤੇ ਚੰਗੇ ਤਾਜਨੀਤਕ ਲੋਕਾਂ ਦੀ ਚੋਣ ਕਰੋ ਜੰਗ ਲੜੋ ਬੇਈਮਾਨੋਂ ਸੇ, ਬਾਹਰ ਨਿਕਾਲੋ ਮਕਾਨੋਂ ਸੇ। ਹੁਣ ਹਰੇਕ ਭਾਰਤਵਾਸੀ ਨੂੰ ਹੱਕ ਸੱਚ ਦੀ ਗੱਲ ਕਹਿਣ ਤੇ ਕਰਨ ਦੀ ਲੋੜ ਹੈ, ਬਿਨਾਂ ਡਰੇ, ਬਿਨਾ ਰੁਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2497)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਗੁਰਪ੍ਰੀਤ ਸਿੰਘ ਜਖਵਾਲੀ

ਗੁਰਪ੍ਰੀਤ ਸਿੰਘ ਜਖਵਾਲੀ

Jakhwali, Fatehgarh Sahib, Punjab, India.
Phone: (91 - 98550 - 36444)
Email: (jakhwali89@gmail.com)

More articles from this author