SatwantDeepak7ਪਤੰਜਲੀ ਦੇ ਕਾਰੋਬਾਰੀ ਘਪਲ਼ੇ ਅਤੇ ਸੰਪਤੀਖੇਤੀ ਕਾਨੂੰਨਾਂ ਬਾਰੇ ਉਸਦੇ ਕਿਸਾਨ-ਵਿਰੋਧੀ ਸਟੈਂਡ ਬਾਰੇ ...
(8 ਮਈ 2021)

 

ਆਪਣੇ ਪਹਿਲੇ ਲੇਖ ਮੌਜੂਦਾ ਭਾਰਤੀ ਕਿਸਾਨ ਅੰਦੋਲਨ ਦੇ ਅਹਿਮ ਪੱਖ (On-Line, Sarokar.ca, 4 ਜਨਵਰੀ 2021) ਵਿੱਚ ‘ਅਡਾਨੀ-ਅੰਬਾਨੀ ਜੌੜੇ ਬਘਿਆੜ’ ਉਪ-ਸਿਰਲੇਖ ਹੇਠ ਮੈਂ ਸੰਕੇਤ-ਮਾਤਰ ਲਿਖਿਆ ਸੀ ਕਿ ਕਿਵੇਂ ਬੀ ਜੇ ਪੀ ਦੀ ਮੋਦੀ ਸਰਕਾਰ ਨੇ ਅਡਾਨੀ-ਅੰਬਾਨੀ ਜੋੜੀ ਨੂੰ ਭਾਰਤ ਨੂੰ ਦੋਹੀਂ ਹੱਥੀਂ ਲੁੱਟਣ ਦੀ ਪੂਰੀ ਖੁੱਲ੍ਹ ਦੇ ਰੱਖੀ ਹੈ। ਇਸ ਲੁੱਟ ਵਿੱਚ ਅਡਾਨੀ-ਅੰਬਾਨੀ ਹੀ ਨਹੀਂ, ਤੀਸਰਾ ਰਾਮਦੇਵ ਵੀ ਯੋਗਾ ਅਤੇ ਪਤੰਜਲੀ ਦੇ ਪਰਦੇ ਵਿੱਚੋਂ ਕੁਨੱਖਾ ਝਾਕ ਰਿਹਾ ਹੈ। ਇਸ ਲੁੱਟ ਵਿੱਚ ਇਹਨਾਂ ਦੇ ਕੌਮਾਂਤਰੀ ਪੂੰਜੀਵਾਦੀ ਭਾਈਵਾਲ਼ ਇਹਨਾਂ ਦੇ ਨਾਲ਼ ਹਨ। ਇਸ ਸਿਲਸਿਲੇ ਵਿੱਚ ਅਡਾਨੀ-ਅੰਬਾਨੀ ਕਾਰਪੋਰੇਟ ਘਰਾਣਿਆਂ ਦੀ ਸੰਪਤੀ, ਭਾਰਤ ਅਤੇ ਦੁਨੀਆਂ ਭਰ ਵਿੱਚ ਇਹਨਾਂ ਦੇ ਕਾਰੋਬਾਰਾਂ ਦੇ ਵਿਛਾਏ ਗਏ ਜਾਲ਼ ਦੀ ਪਹਿਲੇ ਲੇਖਾਂ ਵਿੱਚ ਚਰਚਾ ਕੀਤੀ ਗਈ ਸੀ। ਅਡਾਨੀਆਂ ਅਤੇ ਅੰਬਾਨੀਆਂ ਬਾਰੇ ਦੋ ਅਲੱਗ ਲੇਖ ਛਪ ਚੁੱਕੇ ਹਨ (ਦੇਖੋ: On-Line Sarokar.ca; 5 ਫਰਵਰੀ 2021, ਅਤੇ 3 ਮਾਰਚ, 2021)ਇਸ ਸੰਦਰਭ ਵਿੱਚ ਦੇਖਿਆਂ ਰਾਮਦੇਵ, ਅਡਾਨੀਆਂ ਅੰਬਾਨੀਆਂ ਤੋਂ ਵੀ ਵੱਧ ਖ਼ਤਰਨਾਕ ਅਤੇ ਘਾਤਕ ਹੈ, ਕਿਉਂਕਿ ਅਡਾਨੀ-ਅੰਬਾਨੀ ਤਾਂ ਪਰਦੇ ਦੇ ਪਿੱਛੇ ਰਹਿ ਕੇ ਆਪਣਾ ਕਾਰਪੋਰੇਟ ਧੰਦਾ ਚਲਾ ਰਹੇ ਹਨ, ਸਿੱਧੇ ਤੌਰ ’ਤੇ ਉਹ ਰਾਜਨੀਤੀ ਵਿਚ ਦਖ਼ਲ-ਅੰਦਾਜ਼ੀ ਨਹੀਂ ਕਰਦੇ । ਪਰ ਭਗਵਾਂ ਬਾਣਾ ਪਾ ਕੇ ਆਪੂੰ ਬਣਿਆ ਸਨਿਆਸੀ ਰਾਮਦੇਵ ਤਾਂ ਖੁੱਲ੍ਹਮ-ਖੁੱਲ੍ਹਾ, ਵਾਹਯਾਤ, ਨੰਗਾ-ਚਿੱਟਾ ਫਿਰਕੂ, ਸਿਆਸੀ, ਧਾਰਮਿਕ, ਸਮਾਜਿਕ, ਵਪਾਰਕ ਅਤੇ ਚਕਿਤਸਾ ਆਦਿ ਸਾਰੇ ਪਾਸਿਆਂ ਤੋਂ ਭਾਰਤ ਦੇ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ। ਹਥਲੇ ਲੇਖ ਵਿਚ ਅਸੀਂ ਪਤੰਜਲੀ ਦੇ ਰਾਮਦੇਵ ਵੱਲੋਂ ਧੱਕੇ-ਧੋਖੇ ਨਾਲ਼ ਇਕੁਵਾਇਰ ਕੀਤੀ ਹਜ਼ਾਰਾਂ ਏਕੜ ਜ਼ਮੀਨ, ਮੋਦੀ ਸਰਕਾਰ ਤੇ ਆਰ ਐੱਸ ਐਸ ਨਾਲ਼ ਨੇੜਲੇ ਸਬੰਧਾਂ, ਰਾਮਦੇਵ ਦਾ ਫ਼ਾਸ਼ੀ ਚਿਹਰਾ, ਪਤੰਜਲੀ ਦੇ ਕਾਰੋਬਾਰੀ ਘਪਲ਼ੇ ਅਤੇ ਸੰਪਤੀ, ਖੇਤੀ ਕਾਨੂੰਨਾਂ ਬਾਰੇ ਉਸਦੇ ਕਿਸਾਨ-ਵਿਰੋਧੀ ਸਟੈਂਡ ਬਾਰੇ ਵਿਸਥਾਰ ਸਹਿਤ ਚਰਚਾ ਕਰਾਂਗੇ।

ਰਾਮਦੇਵ: ਯੋਗ ਗੁਰੂ ਤੋਂ ਪਤੰਜਲੀ ਅਤੇ ਭਾਰਤੀ ਸਿਆਸਤ ਤਕ ਸਫ਼ਰ:

ਰਾਮਦੇਵ ਭਾਰਤੀ ਯੋਗ ਗੁਰੂ ਦੇ ਨਾਂ ਨਾਲ ਪ੍ਰਸਿੱਧ ਹੈ(1*) ਰਾਮਦੇਵ ਦਾ ਜਨਮ 1965 ਵਿੱਚ ਹਰਿਆਣੇ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਅਲੀਪੁਰ ਪਿੰਡ ਵਿੱਚ ਹੋਇਆਪਿਤਾ ਰਾਮ ਨਿਵਾਸ ਅਤੇ ਮਾਤਾ ਗੁਲਾਬੋ ਦੇਵੀ ਦੇ ਪੁੱਤਰ ਰਾਮਦੇਵ ਦਾ ਮੁਢਲਾ ਨਾਂ ਰਾਮਕ੍ਰਿਸ਼ਨ ਯਾਦਵ ਸੀਅੱਠਵੀਂ ਤਕ ਦੀ ਪੜ੍ਹਾਈ ਉਸਨੇ ਸ਼ਾਹਯਾਦਪੁਰ ਦੇ ਇੱਕ ਸਕੂਲ ਵਿੱਚ ਕੀਤੀਛੋਟੀ ਉਮਰ ਤੋਂ ਹੀ ਉਸਦੀ ਯੋਗ ਵਿੱਚ ਰੁਚੀ ਸੀ, ਇਸ ਕਰਕੇ ਉਸਨੇ ਖ਼ਾਨਪੁਰ ਦੇ ਗੁਰੂ ਕੁਲ ਵਿੱਚ ਦਾਖ਼ਲਾ ਲਿਆ ਅਤੇ ਉੱਥੇ ਸੰਸਕ੍ਰਿਤ, ਭਾਰਤੀ ਸ਼ਾਸ਼ਤਰਾਂ ਅਤੇ ਯੋਗ ਦਾ ਅਧਿਐਨ ਕੀਤਾਅਰਬਿੰਦੋ ਘੋਸ਼ ਦੀ ‘ਯੋਗਿਕ ਸਾਧ’ ਨਾਮੀ ਪੁਸਤਕ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਇਸ ਅਨੁਸਾਰ ਉਸਨੇ ਦੁਨਿਆਵੀ ਤਰਜ਼ੇ-ਜ਼ਿੰਦਗੀ ਦਾ ਤਿਆਗ ਕਰਕੇ ਸੰਨਿਆਸੀ ਬਣਨ ਦਾ ਫ਼ੈਸਲਾ ਕੀਤਾਸਵਾਮੀ ਸ਼ੰਕਰਦੇਵ ਜੀ ਦਵਾਰਾ ਸਨਿਆਸ ਦੀ ਦੀਖਿਆ ਦਿੱਤੀ ਗਈ, ਅਤੇ ਸਨਿਆਸੀ ਬਣਨ ਤੋਂ ਬਾਅਦ ਉਹ ‘ਬਾਬਾ ਰਾਮਦੇਵ’ ਕਹਾਉਣ ਲੱਗਾਜੀਂਦ ਜ਼ਿਲ੍ਹੇ ਦੇ ਕਲਵਾ ਗੁਰੂਕੁਲ ਵਿੱਚ ਦਾਖ਼ਲਾ ਲੈ ਕੇ ਉਸਨੇ ਸੰਸਕ੍ਰਿਤ ਵਿਆਕਰਣ, ਯੋਗ, ਧਾਰਣ, ਵੇਦ, ਉਪਨਿਸ਼ਦਾਂ ਵਿੱਚ ਅਚਾਰੀਆ ਦੀ ਉਪਾਧੀ ਹਾਸਲ ਕੀਤੀ ਇੱਥੇ ਰਹਿੰਦਿਆਂ ਉਸਨੇ ਹਰਿਆਣੇ ਦੇ ਪੇਂਡੂ ਲੋਕਾਂ ਨੂੰ ਯੋਗ ਸਿਖਾਉਣਾ ਸ਼ੁਰੂ ਕੀਤਾ, ਤੇ ਬਾਅਦ ਵਿੱਚ ਕੁਝ ਸਾਲ ਹਿਮਾਲੀਆ ਵਿੱਚ ਬਿਤਾਏਫਿਰ ਉੱਤਰਾਖੰਡ ਦੇ ਹਰਿਦਵਾਰ ਚਲਾ ਗਿਆ ਜਿੱਥੇ ਉਸਨੇ ਗੁਰੂਕੁਲ ਕਾਂਗੜੀ ਵਿਸ਼ਵ-ਵਿਦਿਆਲੇ ਵਿੱਚ ਪ੍ਰਾਚੀਨ ਸ਼ਾਸ਼ਤਰਾਂ ਦਾ ਅਧਿਐਨ ਕੀਤਾਉਸਨੇ ਗਹਨ ਆਤਮ-ਅਨੁਸ਼ਾਸਨ ਅਤੇ ਧਿਆਨ ਦਾ ਅਭਿਆਸ ਵੀ ਕੀਤਾਯੋਗ ਨੂੰ ਪਰੋਮੋਟ ਕਰਨ ਲਈ 1995 ਵਿੱਚ ਉਸਨੇ ਅਚਾਰੀਆ ਕਰਮਵੀਰ ਤੇ ਅਚਾਰੀਆ ਬਾਲ ਕ੍ਰਿਸ਼ਨ ਨਾਲ ਰਲ਼ ਕੇ ਦਿਵਯ ਯੋਗ ਮੰਦਰ ਟ੍ਰਸਟ ਦੀ ਸਥਾਪਨਾ ਕੀਤੀਰਾਮਦੇਵ ਦਾ ਯੋਗ ਆਸਣ ਤੇ ਪ੍ਰਾਣਾਯਾਮ ਯੋਗ ਵਿੱਚ ਯੋਗਦਾਨ ਮੰਨਿਆ ਜਾਂਦਾ ਹੈਆਮ ਤੌਰ ’ਤੇ ਬਾਕੀ ਯੋਗਾ ਗੁਰੂ ਆਸਣ ਦੇ ਅਭਿਆਸ ’ਤੇ ਜ਼ੋਰ ਦਿੰਦੇ ਹਨ, ਪਰ ਰਾਮਦੇਵ ਸਾਹ ਅਭਿਆਸ ’ਤੇ ਵਧੇਰੇ ਜ਼ੋਰ ਦਿੰਦਾ ਹੈ2003 ਵਿੱਚ ਯੋਗ ਨੂੰ ਪਰਮੋਟ ਕਰਨ ਲਈ ਉਹ ਆਸਥਾ ਟੀ. ਵੀ. ਉੱਪਰ ਆਉਣ ਲੱਗਾ, ਜਿਸ ਵਿੱਚ ਉਸ ਨੂੰ ਬਹੁਤ ਸਫ਼ਲਤਾ ਮਿਲੀਅੱਜ ਉਹ ਭਾਰਤ ਅਤੇ ਵਿਦੇਸ਼ਾਂ ਵਿੱਚ ਯੋਗਾ ਕਰਕੇ ਸਾਰੀ ਦੁਨੀਆਂ ਵਿੱਚ ਛਾਇਆ ਹੋਇਆ ਹੈਦੋ ਟੀ. ਵੀ. ਚੈਨਲ, ਸੰਸਕਾਰ ਅਤੇ ਆਸਥਾ ਤਾਂ ਉਸਦੇ ਆਪਣੇ ਹਨ, ਇਸ ਤੋਂ ਇਲਾਵਾ ਉਹ ਘੱਟੋ ਘੱਟ 10 ਹੋਰ ਹਿੰਦੂ ਚੈਨਲਾਂ ’ਤੇ ਦਿਖਾਈ ਦਿੰਦਾ ਹੈਯੋਗ ਅਤੇ ਆਯੁਰਵੇਦ ਦੇ ਪਰਚਾਰ ਅਤੇ ਪਾਸਾਰ ਲਈ ਉਸਨੇ ਹਰਿਦਵਾਰ ਵਿਖੇ ਪਤੰਜਲੀ ਯੋਗਪੀਠ ਦੀ ਸਥਾਪਨਾ ਕੀਤੀ

ਰਾਮਦੇਵ ਦੇ ਯੋਗ ਗੁਰੂ ਤੋਂ ਪਤੰਜਲੀ ਅਤੇ ਭਾਰਤੀ ਸਿਆਸਤ ਤਕ ਪੌੜੀ ਲਾਉਣ ਦੇ ਸਫ਼ਰ ਵਿੱਚ ਕੜੀ ਬਣਿਆ ਵਿਅਕਤੀ ਵਿਸ਼ੇਸ਼ ਰਾਜੀਵ ਦੀਕਸ਼ਿਤ ਸੀ, ਜੋ ਹਿੰਦੂ ਧਰਮ ਵਿੱਚ ਆਸਥਾ ਰੱਖਣ ਵਾਲ਼ਾ, ਆਯੁਰਵੇਦ ਦਾ ਧਨੰਤਰ, ਅਤੇ ਸਵਦੇਸ਼ੀ ਦਾ ਝੰਡਾ ਬਰਦਾਰ ਸੀਆਯੁਰਵੇਦ ਬਾਰੇ ਉਸਨੇ ਕਈ ਕਿਤਾਬਾਂ ਵੀ ਲਿਖੀਆਂ ਹਨ, ਉਸਨੇ 12,000 ਤੋਂ ਵੱਧ ਵਿਖਿਆਨ ਦਿੱਤੇਰਾਜੀਵ ਦੀਕਸ਼ਿਤ (2*) ਦਾ ਜਨਮ 1967 ਵਿੱਚ ਯੂ. ਪੀ. ਦੇ ਅਲੀਗੜ੍ਹ ਜ਼ਿਲ੍ਹੇ ਦੇ ਨਾਂਹ ਪਿੰਡ ਵਿੱਚ ਹੋਇਆਉਸਨੇ 12ਵੀਂ ਜਮਾਤ ਤਕ ਦੀ ਪੜ੍ਹਾਈ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਪੀ ਡੀ ਜੈਨ ਇੰਟਰ ਕਾਲਜ ਵਿੱਚ ਕੀਤੀ, 1984 ਵਿੱਚ ਕੇ ਕੇ ਐੱਮ ਕਾਲਜ ਜਾਮੂਈ, ਬਿਹਾਰ ਤੋਂ ਇਲੈਕਟ੍ਰੌਨੈਕਸ ਅਤੇ ਸੰਚਾਰ ਵਿੱਚ ਬੀ. ਟੈੱਕ ਦੀ ਡਿਗਰੀ ਲਈ ਦਾਖ਼ਲਾ ਲਿਆ ਪਰ ਮਾਤਭੂਮੀ ਲਈ ਉਸਦੇ ਜਨੂੰਨ “ਰਾਸ਼ਟਰ ਧਰਮ” ਦੇ ਕਾਰਨ ਭਾਰਤੀ ਸੰਸਕ੍ਰਿਤੀ ਅਤੇ ਸਵਦੇਸ਼ੀ ਅੰਦੋਲਨ ਵਿੱਚ ਸ਼ਾਮਲ ਹੋ ਜਾਣ ’ਤੇ ਉਸਨੇ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ1991 ਵਿੱਚ ਉਸਨੇ ਆਜ਼ਾਦੀ ਬਚਾਉ ਅੰਦੋਲਨ ਸ਼ੁਰੂ ਕਰ ਦਿੱਤਾਉਹ ਚੰਦਰਸ਼ੇਖ਼ਰ ਆਜ਼ਾਦ, ਊਧਮ ਸਿੰਘ ਅਤੇ ਭਗਤ ਸਿੰਘ ਵਰਗੇ ਭਾਰਤੀ ਕ੍ਰਾਂਤੀਕਾਰੀਆਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ1999 ਵਿੱਚ ਉਸਦੀ ਮੁਲਾਕਾਤ ਰਾਮਦੇਵ ਨਾਲ ਹੋਈ ਜੋ ਉਸ ਸਮੇਂ ਦੇਸ਼ ਭਰ ਵਿੱਚ ਯੋਗ ਨੂੰ ਫੈਲਾਉਣ ਵਿੱਚ ਵਿਅਸਤ ਸੀਦਸ ਸਾਲ ਬਾਅਦ ਉਨ੍ਹਾਂ ਨੇ 2009 ਵਿੱਚ “ਭਾਰਤ ਸਵੈਭਿਮਾਨ” ਦੀ ਸਥਾਪਨਾ ਕੀਤੀ, ਜਿਸਦਾ ਨੈਸ਼ਨਲ ਬੁਲਾਰਾ ਰਾਜੀਵ ਦੀਕਸ਼ਿਤ ਨੂੰ ਬਣਾਇਆ ਗਿਆ ਇੱਥੋਂ ਹੀ ਉਸਦੀ ਪ੍ਰਸਿੱਧੀ ਚਰਮ ਸੀਮਾ ’ਤੇ ਪਹੁੰਚ ਗਈ ਅਤੇ ਦੇਸ਼ ਦੇ ਕਰੋੜਾਂ ਲੋਕ ਉਸਦੇ ਵਿਖਿਆਨ ਸੁਣਨ ਲੱਗੇਉਸਦੇ ਵਿਖਿਆਨ ਇੰਨੀ ਸਰਲ ਭਾਸ਼ਾ ਵਿੱਚ ਹੁੰਦੇ ਸਨ ਕਿ ਦੇਸ਼ ਦੇ ਲੋਕਾਂ ਨੂੰ ਬਹੁਤ ਸੌਖੀ ਤਰ੍ਹਾਂ ਅਤੇ ਛੇਤੀ ਹੀ ਭਾਰਤ ਦੇ ਵਾਸਤਵਿਕ ਇਤਿਹਾਸ ਅਤੇ ਸਵਦੇਸ਼ੀ ਦੀ ਮਹੱਤਤਾ ਦਾ ਪਤਾ ਲੱਗ ਗਿਆ ਸੀਭਾਰਤ ਸਵੈਭਿਮਾਨ ਤਹਿਤ ਕਈ ਵਿਦੇਸ਼ੀ ਕੰਪਨੀਆਂ ਦਾ ਖ਼ੁਲਾਸਾ ਕੀਤਾ ਕਿ ਕਿਵੇਂ ਉਹ ਦੇਸ਼ ਦਾ ਲੰਬੇ ਸਮੇਂ ਤੋਂ ਸ਼ੋਸ਼ਣ ਕਰ ਰਹੀਆਂ ਹਨਅੱਜ ਭਾਰਤ ਵਿੱਚ ਕੋਈ 5,000 ਵਿਦੇਸ਼ੀ ਕੰਪਨੀਆਂ ਵਪਾਰ ਕਰਕੇ ਸਾਡਾ ਸ਼ੋਸ਼ਣ ਕਰ ਰਹੀਆਂ ਹਨ, ਉਨ੍ਹਾਂ ਦੇ ਖ਼ਿਲਾਫ਼ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਕੀਤੀਰਾਜੀਵ ਵੱਲੋਂ ਹੀ 2009 ਵਿੱਚ ਭਾਰਤ ਸਵੈਭਿਮਾਨ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ, ਰਾਮਦੇਵ ਤਾਂ ਬਾਅਦ ਵਿੱਚ ਆ ਕੇ ਰਲ਼ਿਆ ਸੀਰਾਮਦੇਵ ਨੂੰ ਦੀਕਸ਼ਿਤ ਨੇ ਹੀ ਦੇਸ਼ ਦੀਆਂ ਦਰਪੇਸ਼ ਸਮੱਸਿਆਵਾਂ ਅਤੇ ਕਾਲ਼ੇ ਧਨ ਬਾਰੇ ਜਾਣੂ ਕਰਵਾਇਆ ਸੀਰਾਜੀਵ ਉਸਦੀਆਂ ਨੀਤੀਆਂ ਦਾ ਵਿਰੋਧ ਕਰਦਾ ਸੀਉਸ ਵੱਲੋਂ ਕੀਤੇ ਜਾ ਰਹੇ ਸਵਦੇਸ਼ੀ ਦੇ ਵਪਾਰੀਕਰਣ ਦੇ ਉਹ ਕੱਟੜ ਵਿਰੋਧੀ ਸੀਯੂ-ਟਿਊਬ ਤੋਂ ਉਤਾਰਾ: ਰਾਜੀਵ ਦੀਕਸ਼ਿਤ ਅਨੁਸਾਰ “... ਜਿਸ ਕੋ ਪਰਿਵਾਰ ਕਾ ਮੋਹ ਨਾ ਹੋ, ਜਿਸਕੋ ਪੈਸੇ ਕੀ ਤ੍ਰਿਸ਼ਨਾ ਨਾ ਹੋ, ਜਿਸਕੋ ਮਾਨ-ਸਨਮਾਨ ਕੀ ਚਾਹਨਾ ਨਾ ਹੋ, ਵੋਹ ਸੰਤ ਹੈਰਾਮਦੇਵ ਮੇਰੇ ਦੋਸਤ ਹੈਂਮੈਨੇ ਉਸਕੋ ਪੰਦਰਾਂ ਸਾਲੋਂ ਮੇਂ ਅੰਦਰ ਸੇ ਦੇਖਾ ਹੈ, ਇਸੀ ਲੀਏ ਮੈਂ ਭਗਵਾ ਧਾਰਣ ਨਹੀਂ ਕਰੂੰਗਾਮੈਂ ਉਸਕੋ ਕਹਿਤਾ ਹੂੰ ਕਿ ਆਪ ਸੰਤ ਨਹੀਂ ਹੋ, ਆਪ ਪ੍ਰਾਣਾਯਾਮ ਯੋਗ ਕਰਨੇ ਵਾਲੇ ਵਪਾਰੀ ਹੈਂ...(3*)”

ਰਾਮਦੇਵ ਨੂੰ ਇਹ ਲੱਗਦਾ ਸੀ ਕਿ ਜੇ ਇਹ ਆਦਮੀ ਰਿਹਾ, ਤੇ ਇਸੇ ਤਰ੍ਹਾਂ ਵਿਖਿਆਨ ਦਿੰਦਾ ਰਿਹਾ ਤਾਂ ਇੱਕ ਦਿਨ ਐਸਾ ਆਵੇਗਾ ਜਦ ਸਵਦੇਸ਼ੀ ਦਾ ਵਪਾਰੀਕਰਣ ਜੋ ਰਾਮਦੇਵ ਕਰ ਰਿਹਾ ਹੈ, ਉਹ ਕਰਨ ਤੋਂ ਅਸਮਰੱਥ ਹੋ ਜਾਵੇਗਾਰਾਮਦੇਵ ਨੇ ਐਸਾ ਚੋਗਾ ਸੁੱਟਿਆ ਕਿ ਉਸ ਨੂੰ ਪਤੰਜਲੀ ਨਾਲ ਜੋੜਿਆ, ਭਾਰਤ ਸਵੈਭਿਮਾਨ ਦਾ ਕੌਮੀ ਬੁਲਾਰਾ ਬਣਾਇਆ ਤੇ ਕਿਹਾ ਕਿ ਮੇਰੇ ਨਾਲ ਰਲ਼ ਕੇ ਕੰਮ ਕਰੋ, ਮੈਂ ਤੁਹਾਨੂੰ ਇੱਕ ਵੱਡਾ ਮੰਚ ਦੇ ਸਕਦਾ ਹਾਂਆਸਥਾ ਅਤੇ ਸਾਧਨਾ ਵਰਗੇ ਚੈਨਲਾਂ ਉੱਤੇ ਉਸਨੇ ਰਾਜੀਵ ਦੀਕਸ਼ਿਤ ਦੇ ਵਿਖਿਆਨ ਜਾਰੀ ਕਰਵਾ ਦਿੱਤੇ ਇੱਕ ਸਥਿਤੀ ਐਸੀ ਆ ਗਈ ਕਿ ‘ਭਾਰਤ ਸਵੈਭਿਮਾਨ’ ਨੂੰ ਰਾਜਨੀਤਕ ਦਲ ਬਣਾਉਣ ਦੀ ਘੋਸ਼ਨਾ ਕਰ ਦਿੱਤੀ ਗਈ – ਸੰਪੂਰਨ ਵਿਵਸਥਾ ਪ੍ਰੀਵਰਤਨ ਵਾਸਤੇ, ਜਿਸਦੇ ਮੁੱਖ ਮੁੱਦੇ ਸਨ- ਵਿਦੇਸ਼ ਵਿੱਚੋਂ ਕਾਲ਼ੇ ਧਨ ਦੀ ਵਾਪਸੀ, ਦੇਸ਼ ਵਿੱਚ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾਘੋਸ਼ਨਾ ਵਿੱਚ ਕਿਹਾ ਗਿਆ ਕਿ 2014 ਵਿੱਚ ਜੋ ਆਮ ਚੁਣਾਵ ਹੋਵੇਗਾ, ਉਸ ਵਿੱਚ ‘ਭਾਰਤ ਸਵੈਭਿਮਾਨ’ ਦੇ ਉਮੀਦਵਾਰ ਦੇਸ਼ ਭਰ ਵਿੱਚ ਚੋਣਾਂ ਲੜਨਗੇ ਅਤੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾਇਸ ਤਰ੍ਹਾਂ ਨਾਲ ਚੁਣੇ ਹੋਏ ਇਮਾਨਦਾਰ ਲੋਕਾਂ ਵੱਲੋਂ ਸੰਪੂਰਨ ਵਿਵਸਥਾ ਪ੍ਰੀਵਰਤਨ ਦਾ ਆਗਾਜ਼ ਕੀਤਾ ਜਾਵੇਗਾ

ਉਸ ਵਕਤ ਸਰਕਾਰੀ ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ (4*) ਸੀ ਕਿ ਜੇਕਰ 2014 ਵਿੱਚ ‘ਭਾਰਤ ਸਵੈਭਿਮਾਨ’ ਚੋਣ ਲੜਦਾ ਹੈ ਤਾਂ ਇਸਦੇ ਘੱਟ ਤੋਂ ਘੱਟ ਸੌ ਕੁ ਸਾਂਸਦ ਤਾਂ ਜਿੱਤ ਸਕਦੇ ਹਨਇਸ ਨਾਲ ਬੀ ਜੇ ਪੀ ਅਤੇ ਕਾਂਗਰਸ ਦੋਹਾਂ ਦਾ ਸਿਆਸੀ ਨੁਕਸਾਨ ਹੋਵੇਗਾਇਸ ਪ੍ਰਕਿਰਿਆ ਵਿੱਚੋਂ ਤਿਕੋਨੀ ਸੰਸਦ ਨਿਕਲੇਗੀ ਪਰ ਉਸ ਵਿੱਚ ਸੱਤਾ ਦੀ ਕੁੰਜੀ ‘ਭਾਰਤ ਸਵੈਭਿਮਾਨ’ ਪਾਸ ਹੋਵੇਗੀਮੋਦੀ ਅਤੇ ਅਡਵਾਨੀ ਨੂੰ ਇਹ ਲੱਗਦਾ ਸੀ ਕਿ ਇਹ ਆਖ਼ਰੀ ਦਾਅ ਹੈ ਜਦ ਅਸੀਂ ਕਾਂਗਰਸ ਨੂੰ ਹਰਾ ਕੇ ਬੀ ਜੇ ਪੀ ਦੀ ਸਰਕਾਰ ਸਥਾਪਿਤ ਕਰ ਸਕਦੇ ਹਾਂਬੀ ਜੇ ਪੀ ਅਤੇ ਆਰ ਐੱਸ ਐੱਸ ਨੂੰ ਉਸ ਵਕਤ ਇੰਜ ਹੀ ਲੱਗਦਾ ਸੀ ਕਿ ਅਗਰ ਇਹ ਰਾਜੀਵ ਦੀਕਸ਼ਿਤ ਦੁਨੀਆਂ ਵਿੱਚ ਰਿਹਾ ਤਾਂ ‘ਭਾਰਤ ਸਵੈਭਿਮਾਨ’ ਦੇ ਚੋਣ ਜਿੱਤਣ ਦੀ ਸੂਰਤ ਵਿੱਚ ਬੀ ਜੇ ਪੀ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾਇਸ ਕਰਕੇ ਆਰ ਐੱਸ ਐੱਸ ਦੇ ਤਮਾਮ ਪ੍ਰਵਕਤਾ - ਚਾਹੇ ਉਹ ਗੋਵਿੰਦਾ ਆਚਾਰੀਆ ਹੋਵੇ ਜਾਂ ਵੇਦ ਪਰਤਾਪ ਵੈਦਿਕ, ਸਭ ਪਤੰਜਲੀ ਵਿੱਚ ਡੇਰਾ ਜਮਾ ਕੇ ਬੈਠ ਗਏ ਰਾਜੀਵ ਦੀਕਸ਼ਿਤ ਨੂੰ ਮਨਾਉਣ ਵਾਸਤੇ ਕਿ ਉਹ ‘ਭਾਰਤ ਸਵੈਭਿਮਾਨ’ ਵੱਲੋਂ ਚੋਣ ਲੜਨ ਦਾ ਐਲਾਨ ਵਾਪਸ ਲੈ ਲਵੇਲੇਕਿਨ ਰਾਜੀਵ ਦੀਕਸ਼ਿਤ ਇਸ ਜ਼ਿਦ ’ਤੇ ਅੜ ਗਿਆ ਕਿ ਬੀ ਜੇ ਪੀ ਅਤੇ ਕਾਂਗਰਸ ਦੋਨੋ ਹੀ ਦੇਸ਼ ਵਾਸਤੇ ਘਾਤਕ ਹਨ, ਦੋਨੋ ਹੀ ਕੁਰੱਪਟ ਹਨ, ਇਸ ਕਰਕੇ ‘ਭਾਰਤ ਸਵੈਭਿਮਾਨ’ ਅਵੱਸ਼ ਚੋਣਾਂ ਲੜੇਗਾਇਸ ਸਾਰੇ ਸਿਆਸੀ ਸੰਕਟ ਦੌਰਾਨ ਇੱਕ ਬੇਹੱਦ ਤ੍ਰਾਸਦਿਕ ਘਟਨਾ ਵਾਪਰੀ30 ਨਵੰਬਰ 2010 ਨੂੰ ਰਾਜੀਵ ਦੀਕਸ਼ਿਤ ਦੀ ਅਚਾਨਕ ਮੌਤ ਛੱਤੀਸਗੜ੍ਹ ਦੇ ਭਿਲਾਈ ਦੇ ਅਪੋਲੋ ਹਸਪਤਾਲ ਵਿੱਚ ਹੋ ਗਈ

ਪ੍ਰੀਯਾਂਕਾ ਪਾਠਕ-ਨਾਰਾਇਣ ਦੀ ਪੁਸਤਕ “ਗਾਡਮੈਨ ਟੂ ਟਾਈਕੂਨ” (Priyanka Pathak-Narain) “Godman to Tycoon (5*)” ਵਿੱਚ ਵੀ ਇਸ ਗੱਲ ਦੀ ਤਸਦੀਕ ਕੀਤੀ ਗਈ ਹੈ “ਗਾਡਮੈਨ ਟੂ ਟਾਈਕੂਨ” (ਦੇਵਪੁਰਸ਼ ਤੋਂ ਉਦਯੋਗਪਤੀ) ਵਿੱਚੋਂ ਸੰਖੇਪ: “ਰਾਮਦੇਵ ਦੇ ਹਮੇਸ਼ਾ ਨਾਲ ਖੜ੍ਹਾ ਵਿਅਕਤੀ ਰਾਜੀਵ ਦੀਕਸ਼ਿਤ ਸੀ, ਜੋ ਕਿ ਭਾਰਤ ਸਵੈਭਿਮਾਨ ਦਾ ਰਾਸ਼ਟਰੀ ਸਕੱਤਰ ਸੀਰਾਮਦੇਵ ਨੇ ਭਾਰਤ ਸਵੈਭਿਮਾਨ, ਜੋ ਤਕਨੀਕੀ ਤੌਰ ’ਤੇ ਇੱਕ ਟ੍ਰਸਟ ਸੀ, ਨੂੰ ਮੁਕੰਮਲ ਸਿਆਸੀ ਪਾਰਟੀ ਬਣਾਉਣ ਦੀ ਠਾਣ ਲਈ ਸੀਰਾਮਦੇਵ ਦੀਆਂ ਭੁਕਾਨੇ ਵਾਂਗ ਫੁੱਲ ਤੇ ਫੈਲ ਰਹੀਆਂ ਸਿਆਸੀ ਲਾਲਸਾਵਾਂ ਦੇ ਨਾਲ ਰਾਜੀਵ ਦੀਕਸ਼ਿਤ ਦੀ ਪ੍ਰਸਿੱਧੀ ਵੀ ਵਧਣ ਲੱਗੀਹੁਣ ਰਾਮਦੇਵ ਦੇ ਸਾਰੇ ਕਾਰਜ-ਸਲਾਹਕਾਰ ਤੋਂ ਲੈ ਕੇ ਸਿਆਸੀ-ਸਮਾਜਿਕ ਸੰਦੇਸ਼ਾਂ ਦਾ ਰਚਨਹਾਰਾ, ਉਹ ਹੀ ਮੂਲ ਵਿਅਕਤੀ ਸੀਬਾਲਕ੍ਰਿਸ਼ਨਾ ਅਤੇ ਰਾਮ ਭਾਰਤ ਰਾਜੀਵ ’ਤੇ ਇਸ ਕਰਕੇ ਖ਼ਫ਼ਾ ਰਹਿੰਦੇ ਸਨ ਕਿ ਇੱਕ ਮਿੱਠ-ਬੋਲੜਾ, ਅਜਨਬੀ, ਉਨ੍ਹਾਂ ਦੋਹਾਂ ਤੋਂ ਵੱਧ ਪੜ੍ਹਿਆ ਲਿਖਿਆ, ਅਤੇ ਸਾਫ਼ ਸਪਸ਼ਟ ਬੁਲਾਰਾ ਉਨ੍ਹਾਂ ਦੀ ਸਲਾਹਕਾਰ ਦੀ ਹੈਸੀਅਤ ਉੱਤੇ ਧਾੜਾ ਮਾਰ ਕੇ ਰਾਮਦੇਵ ਦਾ ਭਰੋਸੇਵੰਦ ਸਿਆਸੀ ਗੁਰੂ ਬਣ ਗਿਆ ਸੀਪਾਰਟੀ ਦੇ ਹੋਂਦ ਵਿੱਚ ਆਉਣ ਤੋਂ ਛੇਤੀ ਹੀ ਬਾਅਦ ਸਤੰਬਰ 2010 ਵਿੱਚ ਪਾਰਟੀ ਦੀ ਮੈਂਬਰਸ਼ਿੱਪ ਵਧਾਉਣ ਵਾਸਤੇ ਰਾਮਦੇਵ ਅਤੇ ਦੀਕਸ਼ਿਤ ਨੇ ਭਾਰਤ ਸਵੈਭਿਮਾਨ ਯਾਤਰਾ ਦੀ ਯੋਜਨਾ ਬਣਾਈ, ਨਵੀਂ ਪਾਰਟੀ ਦੇ ਉਦੇਸ਼ ਅਤੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਉਹ ਦੋਵੇਂ ਦੇਸ਼ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਫੈਲ ਗਏਪਰ ਸ਼ਾਇਦ ਦੀਕਸ਼ਿਤ ਨੂੰ ਇਹ ਇਹਸਾਸ ਨਹੀਂ ਸੀ ਕਿ ਹਰਿਦਵਾਰ ਵਿੱਚ ਉਸਦੀ ਹਾਜ਼ਰੀ ਅਤੇ ਰਾਮਦੇਵ ਨਾਲ ਉਸਦੀ ਨੇੜਤਾ ਨਾ-ਖ਼ੁਸ਼ਗਵਾਰ ਸਥਿਤੀ ਪੈਦਾ ਕਰ ਰਹੀ ਸੀਦੇਸ਼ਭਰ ਵਿੱਚ ਪਾਰਟੀ ਦੇ ਸਮਰਥਣ ਲਈ ਭਾਰਤ ਸਵੈਭਿਮਾਨ ਯਾਤਰਾ ਤੋਂ ਦੋ ਮਹੀਨੇ ਬਾਅਦ 30 ਨਵੰਬਰ 2010 ਨੂੰ ਦੀਕਸ਼ਿਤ ਦੀ ਮੌਤ ਹੋ ਗਈ।”

ਉਸਦੀ ਮੌਤ ਦੀ ਵਜ੍ਹਾ ਕਰਕੇ ਰਾਮਦੇਵ ਸ਼ੱਕ ਦੇ ਘੇਰੇ ਵਿੱਚ ਹੈ, ਕਿਹਾ ਜਾਂਦਾ ਹੈ ਕਿ ਰਾਮਦੇਵ ਨੇ ਬਿਨਾ ਪੋਸਟਮਾਰਟਮ ਕਰਵਾਇਆਂ ਹੀ ਉਸਦਾ ਸੰਸਕਾਰ ਕਰਵਾ ਦਿੱਤਾ ਸੀਜਨਵਰੀ 2019 ਵਿੱਚ ਖ਼ਬਰ ਆਈ ਸੀ ਰਾਜੀਵ ਦੀਕਸ਼ਿਤ ਦੀ ਮੌਤ ਦੀ ਦੁਬਾਰਾ ਜਾਂਚ ਕਰਵਾਈ ਜਾਵੇਗੀ, ਪਰ ਅਸਚਰਜ ਦੀ ਗੱਲ ਹੈ ਕਿ ਰਾਮਦੇਵ ਦੇ ਇੰਨੇ ਕਰੀਬੀ ਰਹਿ ਚੁੱਕੇ ਇਸ ਸ਼ਖ਼ਸ ਦੀ ਮੌਤ ਬਾਰੇ ਰਾਮਦੇਵ ਨੂੰ ਕੋਈ ਦਿਲਚਸਪੀ ਨਹੀਂ ਹੈ, ਜਦਕਿ ਉਸਦੀ ਮੌਤ ਦੇ ਬਾਅਦ ਉਸਦੀ ਮ੍ਰਿਤਕ ਦੇਹ ਵਾਰਧਾ ਲਿਜਾਣ ਦੀ ਬਜਾਇ ਹਰਿਦਵਾਰ ਵਿੱਚ ਰਾਮਦੇਵ ਦੇ ਪਤੰਜਲੀ ਆਸ਼ਰਮ ਵਿੱਚ ਲਿਜਾਇਆ ਗਿਆ, ਉੱਥੇ ਹੀ ਉਸਦੀ ਅੰਤਮ ਕਿਰਿਆ ਕੀਤੀ ਗਈਇਸ ਕਰਕੇ ਲੋਕ ਕਹਿੰਦੇ ਹਨ ਕਿ ਰਾਮਦੇਵ ਨੂੰ ਇਸ ਭੇਦ ਦੀ ਪੂਰੀ ਜਾਣਕਾਰੀ ਹੈ, ਉਹ ਰਾਜੀਵ ਦੀ ਵਧਦੀ ਹੋਈ ਪ੍ਰਸਿੱਧੀ ਤੋਂ ਤ੍ਰਿਹੰਦਾ ਸੀ, ਆਪਣੇ ਗਿਆਨ, ਚਿੰਤਨ, ਵਿਖਿਆਨਾਂ ਕਰਕੇ ਉਹ ਇੰਨਾ ਕੱਦਾਵਰ ਸੀ ਕਿ ਰਾਮਦੇਵ ਉਸਦੇ ਸਾਹਮਣੇ ਇੱਕ ਬੌਣਾ ਤੇ ਬੌਂਗਾ ਮਨੁੱਖ ਲੱਗਦਾ ਸੀਇਨ੍ਹਾਂ ਗੱਲਾਂ ਤੇ ਸਿਆਸੀ ਮੱਤਭੇਦਾਂ ਕਰਕੇ ਕਥਿਤ ਤੌਰ ’ਤੇ ਉਸਨੇ ਹੀ ਉਸ ਨੂੰ ਮਰਵਾਇਆ ਹੋ ਸਕਦਾ ਹੈਉਸ ਉੱਪਰ 2007 ਵਿੱਚ ਕਥਿਤ ਤੌਰ ’ਤੇ ਆਪਣੇ ਯੋਗ ਗੁਰੂ ਸ਼ੰਕਰ ਦੇਵ ਨੂੰ ਗ਼ਾਇਬ ਕਰਨ ਦਾ ਦੋਸ਼ ਵੀ ਹੈਰਾਜੀਵ ਦੀਕਸ਼ਿਤ ਦੀ ਲਾਸ਼ ’ਤੇ ਪੌੜੀ ਲਗਾ ਕੇ ਰਾਮਦੇਵ ਸਿੱਧਾ ਧੁੱਸ ਦੇ ਕੇ ਬੀ ਜੇ ਪੀ, ਆਰ ਐੱਸ ਐੱਸ ਦੇ ਖੇਮੇ ਵਿੱਚ ਵੜ ਗਿਆ ਅਤੇ ਸਿਆਸੀ ਤਾਕਤ ਦਾ ਪਾਸਕੂ ਉਸਦੇ ਹੱਥ ਆਉਣ ਕਰਕੇ ਮੋਦੀ ਤੋਂ ਲੈ ਕੇ ਬੀ ਜੇ ਪੀ ਦੇ ਸਾਰੇ ਸੀਨੀਅਰ ਮੈਂਬਰ ਹੁਣ ਉਸਦੀ ਮੁੱਠੀ ਵਿੱਚ ਸਨ

ਰਾਮਦੇਵ ਦੀ ਸਿਆਸਤ ਵਿੱਚ ਇੰਟਰੀ 2011 ਵਿੱਚ ਹੋਣੀ ਸ਼ੁਰੂ ਹੋ ਗਈ ਸੀ (6* REUTERS INVESTIGATES ਵਿੱਚੋਂ ਸੰਖੇਪ) ਜਦੋਂ ਉਹ ਉਸ ਸਮੇਂ ਦੀ ਸੱਤਾਧਾਰੀ ਕਾਂਗਰਸ ਪਾਰਟੀ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਰੋਸ-ਮੁਜ਼ਾਹਰਿਆਂ ਵਿੱਚ ਸ਼ਾਮਲ ਹੋਇਆ, ਜਦ ਕਿ ਸਭ ਨੂੰ ਪਤਾ ਸੀ ਕਿ ਉਹ ਸਿਰਫ਼ ਡਰਾਮੇਬਾਜ਼ ਹੈਅਪਰੈਲ ਵਿੱਚ ਉਸਨੇ ਕਾਂਗਰਸ ਸਰਕਾਰ ਕੋਲ਼ ਜਨ ਲੋਕਪਾਲ ਬਿੱਲ ਰਾਹੀਂ ਸਰਕਾਰ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦੀ ਤਫ਼ਤੀਸ਼ ਕਰਨੀ ਅਤੇ ਕਾਲ਼ੇ ਧਨ ਦੀ ਭਾਰਤ ਵਾਪਸੀ ਵਾਸਤੇ ਇੱਕ ਆਜ਼ਾਦ ਸੰਗਠਨ ਦੀ ਮੰਗ ਕੀਤੀਉਸਨੇ ਐਲਾਨ ਕੀਤਾ ਕਿ ਉਹ ਇਸ ਸਬੰਧ ਵਿੱਚ ਸਰਕਾਰ ’ਤੇ ਦਬਾਅ ਪਾਉਣ ਵਾਸਤੇ 4 ਜੂਨ ਨੂੰ ਦਿੱਲੀ ਦੇ ਰਾਮ ਲੀਲਾ ਗਰਾਊਂਡ ’ਤੇ ਭੁੱਖ-ਹੜਤਾਲ ਆਰੰਭ ਕਰੇਗਾਪਰ 5 ਜੂਨ 2011 ਦੀ ਸਵੇਰ ਦੇ ਮੂੰਹ-ਹਨੇਰੇ ਵਿੱਚ ਪੁਲੀਸ ਨੂੰ ਚਕਮਾ ਦੇ ਕੇ ਰਾਮ ਲੀਲਾ ਗਰਾਊਂਡ ਵਿੱਚੋਂ ਔਰਤਾਂ ਵਾਲ਼ੇ ਕੱਪੜਿਆਂ (ਸਲਵਾਰ, ਕਮੀਜ਼) ਵਿੱਚ ਆਪਣੇ ਚੇਲੇ-ਚਾਟੜਿਆਂ ਨੂੰ ਉੱਥੇ ਛੱਡ ਕੇ ਮੈਦਾਨੋਂ ਭੱਜਦੇ ਦੀ ਵੀਢੀਓ ਵਾਇਰਲ ਹੋਈਆਂ ਸਭ ਨੇ ਦੇਖੀਆਂ ਹੋਣਗੀਆਂਫਿਰ 10 ਅਗਸਤ 2012 ਦਿੱਲੀ ਦੇ ਅੰਬੇਦਕਰ ਸਟੇਡੀਅਮ ਵਿੱਚ ਇਸੇ ਮੁੱਦੇ ਨੂੰ ਲੈ ਕੇ ਅਣਮਿਥੇ ਸਮੇਂ ਲਈ ਰੋਸ ਧਰਨਾ ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਪਰ ਛੇਤੀ ਹੀ 14 ਅਗਸਤ ਨੂੰ ਇਸ ਨੂੰ ਵਾਪਸ ਲੈ ਲਿਆ2013 ਵਿੱਚ ਤਾਂ ਉਸਨੇ ਮੋਦੀ ਦੀ ਹਮਾਇਤ ਵਿੱਚ ਜਨਤਕ ਭਾਸ਼ਨਾਂ ਦੀ ਝੜੀ ਲਾ ਦਿੱਤੀ ਕਿ ਬੱਸ ਹੁਣ ਮੋਦੀ ਹੀ ਭਾਰਤ ਨੂੰ ਅੱਗੇ ਲਿਜਾ ਸਕਦਾ ਹੈ... ਚੋਣ ਨਤੀਜਿਆਂ ਦੇ ਐਲਾਨੇ ਜਾਣ ਦੇ ਦੋ ਦਿਨ ਬਾਅਦ, ਬੀ ਜੇ ਪੀ ਦੀ ਸੀਨੀਅਰ ਲੀਡਰਾਂ ਦੀ ਜੋੜੀ ਨਵੀਂ ਦਿੱਲੀ ਦੇ ਇੱਕ ਸਟੇਡੀਅਮ ਵਿੱਚ ਰਾਮਦੇਵ ਅਤੇ ਉਸਦੇ ਵਲੰਟੀਅਰਾਂ ਦਾ ਧੰਨਵਾਦ ਕਰਨ ਲਈ ਆਯੋਜਿਤ ਸਮਾਰੋਹ ’ਤੇ ਪਧਾਰੀਮਈ ਵਿੱਚ ਇੱਕ ਹੋਰ ਮੌਕੇ ’ਤੇ ਹਰਿਦਵਾਰ ਵਿਖੇ ਪਤੰਜਲੀ ਰਿਸਰਚ ਇੰਨਸਟੀਚਿਊਟ ਦੇ ਉਦਘਾਟਨੀ ਸਮਾਰੋਹ ਉੱਤੇ ਮੋਦੀ ਨੇ ਮੌਕੇ ’ਤੇ ਹਾਜ਼ਰ ਅਤੇ ਘਰੀਂ ਬੈਠੇ ਦੇਖਦੇ ਦਰਸ਼ਕਾਂ ਵਿੱਚ ਭਾਰਤ ਦੀ ਪਰਾਚੀਨ ਚਕਿਤਸਾ ਬਾਰੇ ਘੋਸ਼ਨਾ ਕੀਤੀ ਕਿ “ਦੁਨੀਆਂ ਤੋਂ ਪਹਿਲਾਂ ਭਾਰਤੀ ਆਯੁਰਵੇਦ ਬਾਬਾ ਰਾਮਦੇਵ ਦਾ ਹੋਵੇਗਾ।”

ਪੈਟਰੋਲ ਦੀਆਂ ਵਧੀਆਂ ਕੀਮਤਾਂ ਬਾਰੇ ਮੋਦੀ ਨੂੰ ਬਚਾ ਰਿਹਾ ਰਾਮਦੇਵ:

ਜਦ 2014 ਮਨਮੋਹਨ ਸਿੰਘ ਸਰਕਾਰ ਸਮੇਂ ਪੈਟਰੋਲ ਦੀਆਂ ਵਧੀਆਂ ਕੀਮਤਾਂ ਬਾਰੇ ਉਦੋਂ ਰਾਮਦੇਵ ਦਾ ਦਾਅਵਾ ਸੀ ਕਿ 35 ਰੁਪਏ ਪ੍ਰਤਿ ਲੀਟਰ ਭਾਅ ’ਤੇ ਪੈਟਰੋਲ ਮਿਲ ਸਕਦਾ ਹੈ, ਪਤਾ ਨਹੀਂ ਉਦੋਂ ਉਸ ਕੋਲ਼ ਕਿਹੜੀ ਗਿੱਦੜਸਿੰਗੀ ਸੀ? ਹੁਣ ਜਦ ਦੇਸ਼ ਦੇ ਕੁਝ ਹਿੱਸਿਆਂ ਵਿੱਚ ਪੈਟਰੋਲ ਸੌ ਰੁਪਏ ਪ੍ਰਤਿ ਲੀਟਰ ਦਾ ਅੰਕੜਾ ਪਾਰ ਕਰ ਗਿਆ ਹੈ, ਤਾਂ ਦੇਖੋ ਰਾਮਦੇਵ ਕਿਵੇਂ ਮੋਦੀ ਨੂੰ ਬਚਾ ਰਿਹਾ ਹੈ: (7*) “... ਦੇਖੋ, ਸਰਕਾਰ ਚਲਾਨੇ ਕੇ ਲੀਏ ਸਰਕਾਰ ਕੋ ਟੈਕਸ ਕੀ ਜ਼ਰੂਰਤ ਹੈ, ਹਮੇਂ ਮਾਲੂਮ ਹੈ, ... ਯੇ ਦੇਸ਼ ਭੀ ਤੋਂ ਅਪਨਾ ਹੀ ਹੈ” ਇਸੇ ਤਰ੍ਹਾਂ ਇੱਕ ਹੋਰ ਵੀਡਿਓ ਵਿੱਚ “... ਮੁਝੇ ਭਰੋਸਾ ਹੈ ਕਿ ਸਰਕਾਰ ਮੱਧਿਅਮ ਵਰਗ ਕੇ ਲੋਗੋਂ ਕੋ ਕੁਛ ਜ਼ਰੂਰ ਦੇਗੀਤੇਲ-ਡੀਜ਼ਲ ਕੇ ਦਾਮ ਬੜਨੇ ਸੇ ਲੋਗੋਂ ਕੀ ਜੇਬ ਸੇ ਥੋੜ੍ਹਾ ਸਾ ਪੈਸਾ ਜ਼ਰੂਰ ਨਿਕਲੇਗਾ, ਲੇਕਿਨ ਯੇ ਦੇਸ਼ ਭੀ ਤੋਂ ਅਪਨਾ ਹੈਹਮਾਰੇ ਭੀਤਰ ਗਰਵ ਹੋਨਾ ਚਾਹੀਏ ਕਿ ਹਮ ਅਪਨੇ ਦੇਸ਼ ਕੇ ਲੀਏ ਕੁਛ ਦੇ ਰਹੇ ਹੈਂ।”

ਆਯੁਰ ਵੇਦ, ਪਤੰਜਲੀ ਅਤੇ ਰਾਮਦੇਵ:

ਆਯੁਰ ਵੇਦ ਆਯੂ ਵੇਦ ਅਰਥਾਤ ਉਮਰ ਸਬੰਧੀ ਉਪਵੇਦ, ਵੈਦ ਵਿੱਦਿਆ ਇਸਦੇ ਮੁੱਖ ਆਚਾਰਯ ਅਸ਼ਵਨੀ ਕੁਮਾਰ ਮੰਨੇ ਜਾਂਦੇ ਹਨ, ਜਿਨ੍ਹਾਂ ਤੋਂ ਇੰਦਰ ਨੇ ਪੜ੍ਹੀ, ਅਤੇ ਇੰਦਰ ਨੇ ਧਨੰਤਰ ਨੂੰ ਸਿਖਾਈਇਹ ਅਥਰਵ ਵੇਦ ਦਾ ਉਪਵੇਦ ਹੈ।” (ਮਹਾਨ ਕੋਸ਼) (8*) ਆਯੁਰਵੇਦ ਜਾਂ ਆਯੁਰਵੇਦ ਚਿਕਿਤਸਾ ਭਾਰਤ ਦੀ ਰਹੱਸਮਈ ਦਾਰਸ਼ਨਿਕ ਧਾਰਾ ਦੀ ਮਨੁੱਖੀ ਸਰੀਰ ਬਾਰੇ ਚਿਕਿਤਸਾ ਪ੍ਰਣਾਲੀ ਹੈ, ਜਿਸ ਨੂੰ ਭਾਰਤ ਦੇ ਲੋਕ ਪੰਜ ਹਜ਼ਾਰ ਤੋਂ ਵੀ ਵੱਧ ਸਾਲਾਂ ਤੋਂ ਵਰਤਦੇ ਆ ਰਹੇ ਹਨ “ਆਯੁਰਵੇਦ ਚਿਕਿਤਸਾ ਪ੍ਰਣਾਲੀ ਅਸਲ ਵਿੱਚ ਮਨੁੱਖ ਨੂੰ ਪੂਰੇ ਬ੍ਰਹਿਮੰਡ, ਪੂਰੀ ਪ੍ਰਕ੍ਰਿਤੀ ਦੇ ਅੰਗ ਵਜੋਂ ਲੈਂਦੀ ਹੈਪ੍ਰਕ੍ਰਿਤੀ ਵਿੱਚ ਕਿਰਿਆਸ਼ੀਲ ਤੱਤ ਹੀ ਮਾਨਵੀ ਸਰੀਰ ਵਿੱਚ ਕਿਰਿਆਸ਼ੀਲ ਹਨਇਸ ਕਰਕੇ ਹੀ ਆਯੁਰਵੇਦ ਦਾ ਸਾਰਾ ਦਾਰੋਮਦਾਰ ਪ੍ਰਾਕ੍ਰਿਤਿਕ ਵਸਤੂਆਂ ਉੱਪਰ ਹੀ ਨਿਰਭਰ ਕਰਦਾ ਹੈਇਨ੍ਹਾਂ ਪ੍ਰਾਕ੍ਰਿਤਿਕ ਵਸਤੂਆਂ ਵਿੱਚ ਵੀ ਉਹੋ ਪੰਜ ਮਹਾਂਭੂਤ ਅਤੇ ਤ੍ਰਿਦੋਸ਼ ਵਿਦਮਾਨ ਹਨ, ਜੋ ਮਾਨਵੀ ਸਰੀਰ ਵਿੱਚ ਕਿਰਿਆਸ਼ੀਲ ਹਨਇਸ ਕਰਕੇ ਹੀ ਆਯੁਰਵੈਦਿਕ ਮਹਾਂਰਿਸ਼ੀਆਂ ਨੇ ਜੜ੍ਹੀਆਂ ਬੂਟੀਆਂ, ਧਾਤੂਆਂ ਅਤੇ ਉਪ-ਧਾਤੂਆਂ ਉੱਪਰ ਗਹਿਰੀ ਖੋਜ ਕਰਕੇ ਉਨ੍ਹਾਂ ਦੀ ਰੋਗਾਂ ਵਿੱਚ ਵਰਤੋਂ ਕਰਨ ਦੀ ਸਾਰਥਿਕਤਾ ਸਿੱਧ ਕੀਤੀ ਹੈ।” (9*) ਜੜ੍ਹੀਆਂ ਬੂਟੀਆਂ ਦੇ ਚਮਤਕਾਰ, ਡਾ. ਹਰਜਿੰਦਰਮੀਤ ਸਿੰਘ, ਐੱਮ. ਡੀ.)

ਆਯੁਰਵੇਦ ਚਿਕਿਤਸਾ ਪ੍ਰਣਾਲੀ ਜੜ੍ਹੀਆਂ ਬੂਟੀਆਂ ਅਤੇ ਭਸਮਾਂ ਕੁਸ਼ਤਿਆਂ ਉੱਪਰ ਆਧਾਰਿਤ ਹੈਆਯੁਰਵੇਦ ਬੀਮਾਰੀਆਂ ਦੇ ਰੋਕਥਾਮ ਅਤੇ ਇਲਾਜ, ਜੀਵਨ-ਪ੍ਰਣਾਲੀ ਅਭਿਆਸ (ਜਿਵੇਂ ਕਿ ਮਾਲਸ਼, ਸਿਮਰਨ, ਯੋਗਾ ਅਤੇ ਖ਼ੁਰਾਕ ਵਿੱਚ ਬਦਲਾਅ) ਅਤੇ ਜੜ੍ਹੀਆਂ ਬੂਟੀਆਂ ਤੇ ਭਸਮਾਂ ਕੁਸ਼ਤਿਆਂ ਤੋਂ ਤਿਆਰ ਕੀਤੀਆਂ ਔਸ਼ਧੀਆਂ ਦੀ ਵਰਤੋਂ ਦੁਆਰਾ ਚੰਗੀ ਸਿਹਤ ਉੱਪਰ ਜ਼ੋਰ ਦਿੰਦੀ ਹੈਇਹ ਜੜ੍ਹੀਆਂ ਬੂਟੀਆਂ ਅਤੇ ਭਸਮਾਂ ਕੁਸ਼ਤੇ ਮਨੁੱਖ ਦੇ ਪੈਦਾ ਹੋਣ ਤੋਂ ਵੀ ਪਹਿਲਾਂ ਪ੍ਰਕ੍ਰਿਤੀ ਵਿੱਚ ਮੌਜੂਦ ਸਨ: ਅਸਵਗੰਧਾ, ਆਂਵਲਾ, ਤੁੰਮਾ, ਪੁਠਕੰਡਾ, ਅੱਕ, ਕੁਆਰ ਗੰਦਲ, ਭੱਖੜਾ, ਕੰਡਿਆਲੀ, ਗਿਲੋਅ, ਕੁਚਲਾ, ਨਿੰਮ, ਅਸ਼ੋਕ, ਅਰਜੁਨ, ਅੰਬ, ਕੁੱਟਜ, ਸਤਿਆਨਾਸੀ, ਅਕਰਤਰਾ, ਅਮਲਤਾਸ, ਈਸਬਗੋਲ, ਅਰਿੰਡ, ਅਫ਼ੀਮ, ਭੰਗ, ਖਜੂਰ, ਕੇਸਰ, ਕੁਲੰਜਨ ਆਦਿ ਕੁਝ ਕੁ ਜੜ੍ਹੀਆਂ ਬੂਟੀਆਂ ਗਿਣੀਆਂ ਜਾ ਸਕਦੀਆਂ ਹਨਇਸੇ ਤਰ੍ਹਾਂ ਭਸਮਾਂ ਕੁਸ਼ਤੇ: ਸਵਰਨ ਭਸਮ, ਅਬਰਕ ਭਸਮ, ਰਜਤ ਭਸਮ, ਬੰਗ ਭਸਮ, ਸਿੰਰਰਫ਼ ਭਸਮ, ਕੁਸ਼ਤਾ ਫ਼ੌਲਾਦ, ਤਾਂਬਾ ਭਸਮ, ਤ੍ਰਿਬੰਗ ਭਸਮ, ਜਿਸਤ ਭਸਮ, ਨਾਗ ਭਸਮ, ਸਵਰਨ ਮਾਕਸ਼ਿਕ ਭਸਮ, ਮੰਡੂਰ ਭਸਮ, ਕਸੀਸ ਭਸਮ, ਗੋਦੰਤੀ ਭਸਮ, ਮਾਣਕ ਭਸਮ, ਹੀਰਾ ਭਸਮ, ਪ੍ਰਵਾਲ ਪਿਸ਼ਟੀ, ਮੋਤੀ ਪਿਸ਼ਟੀ, ਸ਼ਰਿੰਗ ਭਸਮ, ਪੰਨਾ ਭਸਮ, ਲਸਣੀਆ ਭਸਮ, ਪੁਖ਼ਰਾਜ ਭਸਮ, ਨੀਲਮ ਭਸਮ, ਵਿਕਰਾਂਤ ਭਸਮ, ਲਾਜਵਰਦ ਭਸਮ, ਗੋਮੇਦ ਭਸਮ, ਬੇਰ ਪੱਥਰ ਭਸਮ, ਸੰਗੇਯਸਵ ਭਸਮ, ਜ਼ਹਿਰ ਮੋਹਰਾ ਭਸਮ, ਅਕੀਕ ਭਸਮ, ਕਹਿਰਵਾ ਪਿਸ਼ਟੀ, ਸਿੱਪ ਮੋਤੀ ਭਸਮ, ਸ਼ੰਖ ਭਸਮ, ਕੌਡੀ ਭਸਮ, ਹਰਤਾਲ ਭਸਮ, ਸਫ਼ੈਦ ਸੰਖੀਆ ਭਸਮ, ਕੁਕਟਾਂਡਤਵੱਕ ਭਸਮ, ਫਟਕੜੀ ਭਸਮ ਆਦਿਇਹ ਜੜ੍ਹੀਆਂ ਬੂਟੀਆਂ ਅਤੇ ਭਸਮਾਂ ਕੁਸ਼ਤੇ ਮਾਮੂਲੀ ਕੀਮਤ ’ਤੇ ਪੰਸਾਰੀ ਦੀਆਂ ਦੁਕਾਨਾਂ ਤੋਂ ਆਮ ਮਿਲ ਜਾਂਦੀਆਂ ਸਨਪਿੰਡਾਂ ਕਸਬਿਆਂ ਵਿੱਚ ਡੇਰਿਆਂ ਦੇ ਮਸਕੀਨ ਸੰਤ ਜਾਂ ਹੋਰ ਪਰਉਪਕਾਰੀ ਮਨੁੱਖ ਇਹਨਾਂ ਜੜ੍ਹੀਆਂ ਬੂਟੀਆਂ ਅਤੇ ਭਸਮਾਂ ਕੁਸ਼ਤਿਆਂ ਨੂੰ ਵੱਡੇ ਕੂੰਡਿਆਂ ਵਿੱਚ ਜਾਂ ਪੱਥਰ ਦੀਆਂ ਸਿਲਾਂ ’ਤੇ ਪੀਠ ਕੇ ਖ਼ੁਦ ਦਵਾਈਆਂ ਤਿਆਰ ਕਰਦੇ ਤੇ ਰੋਗੀਆਂ ਨੂੰ ਮੁਫ਼ਤ ਦਿੰਦੇ ਸਨਸਾਡੇ ਪਿੰਡਾਂ ਵਿੱਚ ਇਹ ਪੁਸ਼ਤੈਨੀ ਕਲਿਆਣਕਾਰੀ ਪਰੰਪਰਾ ਅੱਜ ਵੀ ਜਾਰੀ ਹੈਪਰ ਇਹੀ ਵਸਤਾਂ ਹੁਣ ਪਤੰਜਲੀ ਦੇ ਦਿਲ ਖਿੱਚਵੇਂ, ਰੰਗਦਾਰ, ਭਰਮਾਊ ਤੇ ਭੜਕਾਊ ਲੇਬਲਾਂ ਹੇਠ ਪੁੜੀਆਂ ਵਿੱਚ ਦਸ ਗੁਣਾਂ ਤੋਂ ਵੀ ਵੱਧ ਰੇਟ ’ਤੇ ਵਿਕ ਰਹੀਆਂ ਹਨ ਮੁੱਕਦੀ ਗੱਲ ਮੁਨਾਫ਼ੇ ਦੀ ਹੈ! ਫ਼ਰਕ ਸਿਰਫ਼ ਇੰਨਾ ਹੀ ਹੈ ਕਿ ਵਿਦੇਸ਼ੀ ਦੀ ਥਾਂ ਹੁਣ ਰਾਮਦੇਵ ਦੇ ਸਵਦੇਸ਼ੀ ਵਪਾਰੀਕਰਨ ਨੇ ਲੈ ਲਈ ਹੈ, ਲੋਕਾਂ ਦਾ ਸ਼ੋਸ਼ਣ ਬੇਰੋਕ ਹੋ ਰਿਹਾ ਹੈ

ਪਤੰਜਲੀ ਦਾ ਉਲਝਿਆ ਕਾਰਪੋਰੇਟ ਤਾਣਾਬਾਣਾ (10*): ਬੀ ਜੇ ਪੀ ਦੇ ਸੱਤਾ ਵਿੱਚ ਆਉਂਦਿਆਂ ਹੀ ਰਾਮਦੇਵ ਦਾ ਕਾਰੋਬਾਰ ਦੀ ਫੁੱਲਿਆ ਫੈਲਿਆ ਹੈ ਖਪਤ ਦੀਆਂ ਵਸਤਾਂ ਦੇ ਧੰਦੇ ਵਿੱਚੋਂ ਉਸਦਾ ਮੁਨਾਫ਼ਾ ਮਾਰਚ 2013 ਵਿੱਚ 156 ਮਿਲੀਅਨ US$ ਤੋਂ ਵਧ ਕੇ 2015 ਵਿੱਚ 322 ਮਿਲੀਅਨ US$ ਹੋ ਗਿਆਮਈ 2017 ਵਿੱਚ ਰਾਮਦੇਵ ਨੇ ਕਿਹਾ ਕਿ 2017 ਦੇ ਵਿਤੀ ਵਰ੍ਹੇ ਵਿੱਚ ਇਹ ਰੈਵਿਨਿਊ 1.6 ਬਿਲੀਅਨ US$ ਹੋ ਗਿਆਪਤੰਜਲੀ ਦੀਆਂ ਵਸਤਾਂ ਟੁੱਥ-ਪੇਸਟ ਤੋਂ ਲੈ ਕੇ ਨਿਤਾਰੇ ਹੋਏ ਘਿਓ ਅਤੇ ਘਰੇਲੂ ਸਾਫ਼ ਸਫ਼ਾਈ ਦੀਆਂ ਵਸਤਾਂ ਹਨਇਹ ਵਸਤਾਂ ਦੇਸ਼ ਦੇ ਹਰ ਕੋਨੇ-ਛੋਟੇ ਪਿੰਡ ਤੋਂ ਲੈ ਕੇ ਵੱਡੇ ਸ਼ਹਿਰ ਵਿੱਚ ਉਪਲਬਧ ਹਨਇਸਦੀਆਂ ਖਾਣ ਦੀਆਂ ਵਸਤਾਂ-ਚੌਲ, ਬਿਸਕੁਟ ਅਤੇ ਚਟਣੀ – ਭਾਰਤੀ ਸੁਰੱਖਿਆ ਫੋਰਸਾਂ ਦੀਆਂ ਕੰਨਟੀਨਾਂ ਅਤੇ ਦੇਸ਼ ਦੀ ਪਾਰਲੀਮੈਂਟ ਦੇ ਮੇਜ਼ਾਂ ਉੱਪਰ ਪਰੋਸੀਆਂ ਜਾਂਦੀਆਂ ਹਨਪਤੰਜਲੀ ਗਰੁੱਪ ਦੀ ਫਲੈਗਸ਼ਿੱਪ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਰਾਮਦੇਵ ਦੇ ਭਰਾ 29 ਗਰੁੱਪ ਕੰਪਨੀਆਂ ਦੇ ਡਾਇਰੈਕਟਰ ਹਨ, ਜਿਨ੍ਹਾਂ ਦੀ ਇੱਕ ਦੂਜੇ ਦੀਆਂ ਕੰਪਨੀਆਂ ਵਿੱਚ ਹਿੱਸਾਪੱਤੀ ਹੈ, ਉਹ ਇੱਕ ਦੂਜੇ ਨੂੰ ਲੋਨ ਦਿੰਦੇ ਅਤੇ ਵਸਤਾਂ ਵੇਚਦੇ ਹਨ:

ਰਾਮ ਭਾਰਤ (ਰਾਮਦੇਵ ਦਾ ਭਰਾ, 18 ਕੰਪਨੀਆਂ ਦਾ ਡਾਇਰੈਕਟਰ): (1) ਪਤੰਜਲੀ ਪਰਿਵਾਹਨ ਪ੍ਰਾਈਵੇਟ ਲਿਮਿਟਿਡ: ਰਾਮ ਭਾਰਤ ਦੀ ਮਾਲਕੀ ਵਾਲ਼ਾ ਟਰਾਂਸਪੋਰਟੇਸ਼ਨ ਬਿਜ਼ਨੈੱਸ2014 ਅਤੇ 2015 ਵਿਚਕਾਰ ਰੈਵਿਨਿਊ 50% ਤੋਂ ਵੀ ਟੱਪ ਗਿਆ2014 ਵਿੱਚ ਕੰਪਨੀ ਨੇ 6 ਮਿਲੀਅਨ ਰੁਪਏ ਦੇ ਡਿਵੀਡਿੰਡ ਐਲਾਨ ਕੀਤੇ, ਜੋ ਕਿ ਉਸ ਸਾਲ ਦੇ ਮੁਨਾਫ਼ੇ ਦਾ 60% ਸਨ(2) ਗੰਗੋਤਰੀ ਆਯੁਰਵੇਦਾ ਲਿਮਿਟਿਡ: ਚਕਿਤਸਾ ਅਤੇ ਸ਼ਿੰਗਾਰ ਸਾਮਗਰੀ ਦੇ ਵਿਕਲਪਾਂ ਦਾ ਤਿਆਰ ਕਰਤਾ

ਅਚਾਰੀਆ ਬਾਲਾਕ੍ਰਿਸ਼ਨਾ (ਪਤੰਜਲੀ ਆਯੁਰਵੇਦ ਲਿਮਿਟਿਡ ਦਾ ਮੈਨੇਜਿੰਗ ਡਾਇਰੈਕਟਰ, ਅਤੇ 18 ਕੰਪਨੀਆਂ ਦਾ ਡਾਇਰੈਕਟਰ): (1) ਪਤੰਜਲੀ ਫੂਡ ਐਂਡ ਹਰਬਲ ਪਾਰਕ ਨਾਗਪੁਰ: ਫੂਡ ਪ੍ਰਾਸਿਸਿੰਗ ਸੁਵਿਧਾ ਜਿਹੜੀ ਉਸ ਜ਼ਮੀਨ ’ਤੇ ਬਣਾਈ ਜਾਣੀ ਹੈ, ਜੋ ਮਹਾਰਾਸ਼ਟਰਾ ਸੂਬਾ ਸਰਕਾਰ ਨੇ 75% ਡਿਸਕਾਊਂਟ ’ਤੇ ਮੁਹਈਆ ਕਰਨੀ ਹੈ(2) ਪਤੰਜਲੀ ਫੂਡ ਐਂਡ ਹਰਬਲ ਪਾਰਕ ਨੋਇਡਾ: ਨੋਇਡਾ, ਉੱਤਰ ਪ੍ਰਦੇਸ਼ ਵਿੱਚ ਪਤੰਜਲੀ ਫੂਡ ਪਾਰਕ ਲਈ ਜ਼ਮੀਨ ਸੂਬਾ ਸਰਕਾਰ ਦੁਆਰਾ ਦਿੱਤੀ ਗਈਕੰਪਨੀ ਨੂੰ 25% ਡਿਸਕਾਊਂਟ ਮਿਲਿਆ, ਜੋ ਕਿ ਬੀ ਜੇ ਪੀ ਦੇ ਕੰਟਰੋਲ ਵਾਲ਼ੇ ਰਾਜਾਂ ਤੋਂ ਘੱਟ ਸੀ

ਪਤੰਜਲੀ ਆਯੁਰਵੇਦ (11*) ਪਤੰਜਲੀ ਆਯੁਰਵੇਦ ਉਤਪਾਦ ਨਿੱਜੀ ਸਿਹਤ ਸੰਭਾਲ ਅਤੇ ਖਾਣ ਦੀਆਂ ਵਸਤਾਂ ਤਿਆਰ ਕਰਦਾ ਹੈਕੰਪਨੀ 2, 500 ਤੋਂ ਵੀ ਵੱਧ ਵਸਤਾਂ ਤਿਆਰ ਕਰਦੀ ਹੈ, ਜਿਸ ਵਿੱਚ 45 ਕਿਸਮ ਦੇ ਸ਼ਿੰਗਾਰ ਸਾਮਗਰੀ, ਅਤੇ 30 ਕਿਸਮ ਦੇ ਖਾਧ ਪਦਾਰਥ ਵੀ ਸ਼ਾਮਲ ਹਨਪਤੰਜਲੀ ਅਨੁਸਾਰ ਇਹ ਸਭ ਵਸਤਾਂ ਆਯੁਰਵੇਦ ਅਤੇ ਕੁਦਰਤੀ ਤੱਤਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨਪਤੰਜਲੀ ਨੇ ਖ਼ੂਬਸੂਰਤੀ ਅਤੇ ਬੱਚਿਆਂ ਦੀਆਂ ਵਸਤਾਂ ਵੀ ਬਾਜ਼ਾਰ ਵਿੱਚ ਉਤਾਰੀਆਂ ਹਨਪਤੰਜਲੀ ਆਯੁਰਵੇਦ ਉਤਪਾਦਕ ਵਿਭਾਗ ਪਾਸ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਸਰੀਰਕ ਹਾਲਤਾਂ- ਸਧਾਰਨ ਜ਼ੁਕਾਮ ਤੋਂ ਲੈ ਕੇ ਦੀਰਘ ਬੀਮਾਰੀਆਂ ਜਿਵੇਂ ਕਿ ਅਧਰੰਗ ਦੇ ਇਲਾਜ ਲਈ 300 ਚਕਿਤਸਾ (ਦਵਾਈਆਂ) ਉਪਲਬਧ ਹਨ

2016 ਵਿੱਚ ਪਤੰਜਲੀ ਨੇ ਐਲਾਨ ਕੀਤਾ ਕਿ ਉਹ ਟੈਕਸਟਾਈਲ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈਕੰਪਨੀ ਦੀ ਰਿਪੋਰਟ ਅਨੁਸਾਰ ਇਹ ਸਿਰਫ਼ ਰਵਾਇਤੀ ਕੱਪੜੇ ਜਿਵੇਂ ਕੁੜਤਾ ਪਜਾਮਾ ਹੀ ਨਹੀਂ, ਬਲਕਿ ਹਰਮਨ ਪਿਆਰੇ ਪੱਛਮੀ ਲਿਬਾਸ, ਜਿਵੇਂ ਜੀਨਜ਼ ਵੀ ਤਿਆਰ ਕਰ ਰਹੀ ਹੈ5 ਨਵੰਬਰ 2016 ਨੂੰ ਪਤੰਜਲੀ ਨੇ ਐਲਾਨ ਕੀਤਾ ਕਿ ਉਹ ਬਾਲੀਪਾਰਾ, ਅਸਾਮ ਵਿਖੇ 1200 ਕਰੋੜ ਰੁਪਏ (US$170 Million) ਦੇ ਨਿਵੇਸ਼ ਨਾਲ ਰੋਜ਼ਾਨਾ 10 ਲੱਖ ਟੰਨ ਵਸਤਾਂ ਤਿਆਰ ਕਰਨ ਦੀ ਸਮਰੱਥਾ ਵਾਲ਼ਾ ਪਤੰਜਲੀ ਹਰਬਲ ਅਤੇ ਮੈਗਾ ਫੂਡ ਪਾਰਕ ਉਦਯੋਗ ਸਥਾਪਿਤ ਕਰੇਗੀਇਹ ਨਵਾਂ ਕਾਰਖ਼ਾਨਾ ਭਾਰਤ ਵਿੱਚ ਪਤੰਜਲੀ ਦਾ ਸਭ ਤੋਂ ਵੱਡਾ ਹੋਵੇਗਾ ਅਤੇ ਮਾਰਚ 2017 ਤਕ ਉਤਪਾਦਨ ਸ਼ੁਰੂ ਕਰੇਗਾਪਤੰਜਲੀ ਦੇ ਪਹਿਲਾਂ ਹੀ ਭਾਰਤ ਵਿੱਚ 50 ਦੇ ਲਗਭਗ ਕਾਰਖ਼ਾਨੇ ਹਨ

ਮਈ 2016 ਦੇ ਅੰਕੜਿਆਂ ਅਨੁਸਾਰ ਪਤੰਜਲੀ ਆਯੁਰਵੇਦ ਤਕਰੀਬਨ 4700 ਰਿਟੇਲ ਸਟੋਰਾਂ ਰਾਹੀਂ ਆਪਣਾ ਉਤਪਾਦ ਵੇਚਦਾ ਹੈਪਤੰਜਲੀ ਆਨ-ਲਾਈਨ ਵੀ ਵਸਤਾਂ ਵੇਚਦੀ ਹੈ ਅਤੇ ਹੁਣ ਰੇਲਵੇ ਸਟੇਸ਼ਨਾਂ ਅਤੇ ਏਅਰ ਪੋਰਟਾਂ ’ਤੇ ਵੀ ਆਪਣੀਆਂ ਦੁਕਾਨਾਂ ਖੋਲ੍ਹਣ ਜਾ ਰਹੀ ਹੈ9 ਅਕਤੂਬਰ 2015 ਨੂੰ ਪਤੰਜਲੀ ਆਯੁਰਵੇਦ ਪਿੱਟੀ ਗਰੁੱਪ, ਤੇ ਕਿਸ਼ੋਰ ਬਿਯਾਨੀ ਦੇ ਫ਼ੀਊਚਰ ਗਰੁੱਪ ਨਾਲ ਸਬੰਧ ਜੋੜ ਲਏ ਹਨਆਨ-ਲਾਈਨ ਚੈਨਲਾਂ ਤੋਂ ਇਲਾਵਾ ਪਤੰਜਲੀ ਆਯੁਰਵੇਦ ਦੀਆਂ ਵਸਤਾਂ ਮਾਡਰਨ ਟਰੇਡ ਸਟੋਰ ਜਿਵੇਂ ਕਿ ਰਲਾਇੰਸ ਰਿਟੇਲ, ਹਾਈਪਰ ਸਿਟੀ, ਸਟਾਰ ਬਾਜ਼ਾਰ, ਆਦਿ ਵਿੱਚ ਉਪਲਬਧ ਹਨਦਸੰਬਰ 2019 ਵਿੱਚ ਪਤੰਜਲੀ ਨੇ ਦਿਵਾਲੀਆ ਹੋ ਚੁੱਕੀ Ruchi Soya Industries ਨੂੰ 4350 ਕਰੋੜ ਰੁਪਏ ਦੀ ਕੀਮਤ ਤਾਰ ਕੇ ਖ਼ਰੀਦ ਲਿਆਰਾਮਦੇਵ ਨੇ ਬਾਲਕ੍ਰਿਸ਼ਨਾ ਨਾਲ ਰਲ਼ ਕੇ 2006 ਵਿੱਚ ਪਤੰਜਲੀ ਆਯੁਰਵੇਦ ਲਿਮਿਟਿਡ ਦਾ ਸੰਸਥਾਪਨ ਕੀਤਾ ਸੀ, ਜਿਸਦਾ ਮੰਤਵ ਆਯੁਰਵੇਦ ਦੀ “ਸਾਇੰਸ” ਨੂੰ ਨਵੀਨਤਮ ਤਕਨਾਲੋਜੀ ਅਤੇ ਪੁਰਾਤਨ ਗਿਆਨ ਦੀ ਤਰਜ਼ ’ਤੇ ਸਥਾਪਿਤ ਕਰਨਾ ਸੀਬਾਲਕ੍ਰਿਸ਼ਨਾ ਦੀ ਪਤੰਜਲੀ ਆਯੁਰਵੇਦ ਉੱਪਰ 99.6% ਮਾਲਕੀ ਹੈ, ਮਾਰਚ 2018 ਦੀ ਨੈੱਟ ਵਰਥ 43, 932 ਕਰੋੜ ਰੁਪਏ (US$6.1 Billion) ਸੀCLSA ਅਤੇ HSBC ਅਨੁਸਾਰ 2016 ਵਿੱਚ ਪਤੰਜਲੀ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਕੰਪਨੀ ਹੈ

ਪਤੰਜਲੀ ਆਯੁਰਵੇਦ ਰੈਵਿਨਿਊ (ਕਰੋੜ ਰੁਪਏ): Source: Wikipedia, the free encyclopedia

ਸਾਲ: 2010-11, (100 ਕਰੋੜ)
2011-12, (300 ਕਰੋੜ)
2012-13, (841 ਕਰੋੜ)
2013-14, (1,184 ਕਰੋੜ)
2014-15, (2,006 ਕਰੋੜ)
 2015-16, (8,000 ਕਰੋੜ)
2016-17, (10,526 ਕਰੋੜ)
2017-18, (9,500 ਕਰੋੜ)
2018-19, (8,330 ਕਰੋੜ)
2019-20, (9,022 ਕਰੋੜ)


ਪਤੰਜਲੀ ਨੈੱਟਵਰਥ (October 2020): US$2.2 Billion; Patanjali net worth 2019: US$590 Million ਅਚਾਰੀਆ ਬਾਲਕ੍ਰਿਸ਼ਨਾ ਕੋਲ਼ 99.6% ਪਤੰਜਲੀ ਆਯੁਰਵੇਦ ਦੀ ਮਾਲਕੀ ਹੈ2017 ਦੀ Hurun India Rich List (12*) ਵਿੱਚ ਰਾਮਦੇਵ ਦਾ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਅੱਠਵਾਂ ਸਥਾਨ ਸੀਹੁਣ ਉਹ Hurun India Rich List ਵਿੱਚ 919ਵੇਂ ਸਥਾਨ ’ਤੇ ਹੈ2020 ਵਿੱਚ ਉਸਦੀ ਪੂੰਜੀ 5.3 ਬਿਲੀਅਨ ਤੋਂ ਘਟ ਕੇ 2021 ਵਿੱਚ 3.6 ਬਿਲੀਅਨ ’ਤੇ ਆ ਗਈ ਹੈਇਸ ਘਾਟੇ ਦਾ ਵੱਡਾ ਕਾਰਣ ਕੋਰੋਨਿਲ ਵੇਚਣ ਦੀ ਮਨਜ਼ੂਰੀ ’ਤੇ ਪਾਬੰਦੀ ਦੱਸਿਆ ਗਿਆ ਹੈ

ਹਰਿਦਵਾਰ ਵਿਖੇ ਪਤੰਜਲੀ ਫੂਡ ਐਂਡ ਹਰਬਲ ਪਾਰਕ ਪਤੰਜਲੀ ਆਯੁਰਵੇਦ ਦਵਾਰਾ ਸੰਚਾਲਿਤ ਮੁੱਖ ਉਤਪਾਦਨ ਸੁਵਿਧਾ ਹੈ2019 ਵਿੱਚ ਕੰਪਨੀ ਕੋਲ਼ ਉਤਪਾਦਨ ਦੀ ਸਮਰੱਥਾ 35, 000 ਕਰੋੜ ਰੁਪਏ (US$5.3 Billion) ਸੀ, ਅਤੇ ਨੋਇਡਾ, ਨਾਗਪੁਰ ਅਤੇ ਇੰਦੌਰ ਵਿਚਲੇ ਨਵੇਂ ਉਤਪਾਦਨ ਕੇਂਦਰਾਂ ਨੂੰ ਮਿਲਾ ਕੇ 2019 ਵਿੱਚ 60, 000 ਕਰੋੜ ਰੁਪਏ (US$9.7 Billion) ਦੇ ਉਤਪਾਦਨ ਦੀ ਤਿਆਰੀ ਵਿੱਚ ਹੈ

ਸਵਾਲਾਂ ਅਤੇ ਦੋਸ਼ਾਂ ਦੇ ਘੇਰੇ ਵਿੱਚ ਪਤੰਜਲੀ (13*)

ਉੱਤਰਾਖੰਡ ਦੀ ਸਰਕਾਰ ਵੱਲੋਂ ਵੱਖ ਵੱਖ ਜੁਰਮਾਂ ਤਹਿਤ ਰਾਮਦੇਵ ਖ਼ਿਲਾਫ਼ ਲਗਭਗ ਸੌ ਕੇਸ ਦਾਇਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 81 ਕੇਸ ਹਰਿਦਵਾਰ ਵਿਖੇ ਪਤੰਜਲੀ ਯੋਗ ਪੀਠ ਅਤੇ ਇਸਦੀਆਂ ਭਰਾਤਰੀ ਸੰਸਥਾਵਾਂ ਖ਼ਿਲਾਫ਼ ਜ਼ਿਮੀਦਾਰੀ ਖ਼ਾਤਮੇ ਅਤੇ ਜ਼ਮੀਨੀ ਸੁਧਾਰ (ZALR) Act ਅਤੇ Indian Stamps Act ਦੀ ਉਲੰਘਣਾ ਕਰਨ ਦੇ ਕੇਸ ਦਾਇਰ ਕੀਤੇ ਗਏ ਹਨ

ਲੜਕਾ ਜੰਮਣ ਦੀ ਨਾ-ਉਮੀਦੀ ਦੀ ਦਵਾਈ: ਰਾਮਦੇਵ ਦੀ ਦਿਵਿਯਾ ਫ਼ਾਰਮੇਸੀ ਦੀ ਤਿਆਰ ਕੀਤੀ ਅਤੇ ਪਤੰਜਲੀ ਫ਼ਾਰਮੇਸੀ ਚੇਨ ਦਵਾਰਾ ਵੇਚੀ ਜਾ ਰਹੀ ਦਵਾਈ ‘ਦਿਵਿਯਾ ਪੁੱਤਰਾਜੀਵਕ ਬੀਜ’, ਇੱਕ ਦਵਾਈ ਜੋ ਕਥਿਤ ਤੌਰ ’ਤੇ ਲੜਕਾ ਜੰਮਣ ਦੀ ਗਰੰਟੀ ਕਰਦੀ ਹੈਕੈਟਾਲਾਗ ਵਿੱਚ ਇਸ ਨੂੰ ਨਾ-ਉਮੀਦੀ ਦੇ ਇਲਾਜ ਵਿੱਚ ਲਾਹੇਵੰਦ ਇੱਕ ਕੁਦਰਤੀ ਔਸ਼ਧੀ ਦੇ ਤੌਰ ’ਤੇ ਦਰਸਾਇਆ ਗਿਆ ਹੈਡਾਕਟਰਾਂ ਨੇ ਇਸ ਦਵਾਈ ਦੇ ਗੁਮਰਾਹਕਰੂ ਨਾਮ ਬਾਰੇ ਧਿਆਨ ਦੁਆਇਆ ਸੀ, ਕਿਉਂਕਿ “ਪੁੱਤਰਾਜੀਵਕ” ਸ਼ਬਦ ਦਾ ਅਰਥ ਹੈ “ਪੁੱਤਰ ਦੀ ਜ਼ਿੰਦਗੀ”ਪਤੰਜਲੀ ਫ਼ਾਰਮੇਸੀ ਚੇਨ ਦੇ ਕੁਝ ਸਟੋਰ ਇਹ ਦਾਅਵਾ ਕਰਕੇ ਦਵਾਈ ਵੇਚ ਰਹੇ ਸਨ ਕਿ ਇਸ ਨਾਲ ਸ਼ਰਤੀਆ ਲੜਕਾ ਪੈਦਾ ਹੋਵੇਗਾਇਸ ਨਾਲ ਲੜਕਾ ਚਾਹੁਣ ਵਾਲ਼ੇ ਲੋਕਾਂ ਵੱਲੋਂ ਇਸਦੀ ਖ਼ਰੀਦ ਵਿੱਚ ਭਾਰੀ ਵਾਧਾ ਹੋਇਆਦਵਾਈ ਦੇ ਪੈਕਟ ਉੱਪਰ ਲਿਖਿਆ ਹੈ: ਵੀਰਯਵਧ੍ਰਕ ਅਤੇ ਗ੍ਰਭਸਥਾਪਕ ਰੂਪ ਵਿੱਚ ਲਾਹੇਵੰਦਭਾਵੇਂ ਸ਼ਰਤੀਆ ਲੜਕਾ ਹੋਣ ਦੇ ਦਾਅਵੇ ਦਾ ਕੋਈ ਜ਼ਿਕਰ ਨਹੀਂਪਰ ਰਾਮਦੇਵ ਦਾ ਤੀਰ ਚੱਲ ਚੁੱਕਾ ਸੀ! ਜੁਲਾਈ 2015 ਵਿੱਚ ਭਾਰਤ ਦੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਵੱਲੋਂ ਵੀ ਇਹ ਮੁੱਦਾ ਉਠਾਇਆ ਗਿਆ ਜਿਨ੍ਹਾਂ ਨੇ ਰਾਮਦੇਵ ਵੱਲੋਂ ਨਰ ਬੱਚੇ ਦੇ ਜਨਮ ਦਾ ਦਾਅਵਾ ਕਰਨ ਵਾਲੀ ਵਸਤ ਨੂੰ ਵੇਚਣ ਦਾ ਦੋਸ਼ ਲਾਇਆ ਸੀ, ਜਦ ਕਿ ਮਨਿਸਟਰੀ ਆਫ ਅਯੂਸ਼ (AYUSH), ਜਿਹੜੀ ਕਿ ਵਿਕਲਪੀ ਔਸ਼ਧੀਆਂ (Alternative Medicines) ਵਿਭਾਗ ਦੀ ਨਿਗਰਾਨੀ ਕਰਦੀ ਹੈ, ਨੇ ਇਸ ਉਤਪਾਦ ਦੇ ਪੱਖ ਵਿੱਚ ਸਟੈਂਡ ਲਿਆ ਕਿ ਇਹ ਔਸ਼ਧੀ ਦਾ ਨਾਂ ਇੱਕ ਖ਼ਾਸ ਜੜੀ-ਬੂਟੀ ਦੇ ਨਾਂ ਥੱਲੇ ਰੱਖਿਆ ਗਿਆ ਹੈ2016 ਵਿੱਚ ਉੱਤਰਾਖੰਡ ਦੇ ਸਿਹਤ ਵਿਭਾਗ ਨੇ ਕਿਹਾ ਕਿ ਪਤੰਜਲੀ ਆਯੁਰਵੇਦਾ ਦੀ ਔਸ਼ਧੀ ਭਾਰਤੀ ਕਾਨੂੰਨ ‘Pre-Conception and Pre-Natal Diagnostic Techniques Act, 1994’ ਦੀ ਉਲੰਘਣਾ ਕਰਦੀ ਹੈ2018 ਵਿੱਚ ਮਹਾਰਾਸ਼ਟਰ ਦੀ ਸਰਕਾਰ ਨੇ ਔਸ਼ਧੀ ਉੱਪਰ ਲੱਗੇ ਦੋਸ਼ਾਂ ਦੀ ਪੜਤਾਲ ਲਈ ਹੁਕਮ ਦਿੱਤਾ

ਬਣ ਗੰਗਾ ਨਦੀ ਦਾ ਪ੍ਰਦੂਸ਼ਣ: ਜਨਵਰੀ 2018 ਵਿੱਚ ਹਰਿਦਵਾਰ ਜ਼ਿਲ੍ਹੇ ਦੇ ਪਿੰਡਾਂ ਨੇ ਸ਼ਿਕਾਇਤ ਕੀਤੀ ਕਿ ‘ਪਦਾਰਥਾ’ ਨਾਂ ਦੀ ਪਤੰਜਲੀ ਦੀ ਫ਼ੈਕਟਰੀ ਵਿੱਚੋਂ ਨਿਕਲੇ ਪ੍ਰਦੂਸ਼ਿਤ ਨਿਕਾਸੀ ਪਾਣੀ ਨਾਲ ਛੋਟੀ ਨਦੀ ਬਣ ਗੰਗਾ ਅਤੇ ਇਸਦੀਆਂ ਸਹਾਇਕ ਪਾਣੀ-ਸ੍ਰੋਤਾਂ ਨੂੰ ਪ੍ਰਦੂਸ਼ਿਤ ਕਰ ਰਹੀ ਹੈਸਥਾਨਕ ਲੋਕਾਂ ਅਨੁਸਾਰ ਪਿਛਲੇ ਕਈ ਸਾਲਾਂ ਵਿੱਚ ਫ਼ੈਕਟਰੀ ਤੋਂ ਨਿਕਲੇ ਪ੍ਰਦੂਸ਼ਿਤ ਨਿਕਾਸੀ ਪਾਣੀ ਨਾਲ ਬਹੁਤ ਸਾਰੇ ਪਸ਼ੂ ਮਰ ਚੁੱਕੇ ਹਨਪਿੰਡ ਵਾਲਿਆਂ ਦੀ ਸ਼ਿਕਾਇਤ ’ਤੇ ਸਥਾਨਕ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਉਸ ’ਤੇ ਰਾਮਦੇਵ ਦਾ ਅਸਰ-ਰਸੂਖ਼ ਹੈ

ਆਮਲਾ ਜੂਸ ’ਤੇ ਰੋਕ: ਰੱਖਿਆ ਮੰਤਰਾਲੇ ਦੀ ਕੰਨਟੀਨ ਸਟੋਰ ਡਿਪਾਰਟਮੈਂਟ ਨੇ ਪਤੰਜਲੀ ਆਯੁਰਵੇਦ ਦੇ ਆਮਲਾ ਜੂਸ ਦੇ ਸਟੇਟ ਲਾਬੌਰਟਰੀ ਵੱਲੋਂ ਪ੍ਰਤਿਕੂਲ (ਮਾੜੀ) ਟੈਸਟ ਰਿਪੋਰਟ ਮਿਲਣ ਕਰਕੇ ਇਸਦੀ ਵਿਕਰੀ ’ਤੇ ਰੋਕ ਲਗਾ ਦਿੱਤੀਇਹ ਰੋਕ ਉਦੋਂ ਲਗਾਈ ਗਈ ਜਦ ਇਸ ਜੂਸ ਨੂੰ ਸੈਂਟਰਲ ਫ਼ੂਡ ਲੈਬ ਵਿੱਚ ਟੈੱਸਟ ਕੀਤਾ ਗਿਆ ਅਤੇ ਇਸ ਨੂੰ ਖਪਤ ਦੇ ਆਯੋਗ ਕਰਾਰ ਦਿੱਤਾ ਗਿਆਇਸ ਤੋਂ ਬਾਅਦ ਕੰਨਟੀਨ ਸਟੋਰ ਡਿਪਾਰਟਮੈਂਟ ਨੇ ਸਾਰੇ ਡਿਪੋਆਂ ਨੂੰ ਕਿਹਾ ਕਿ ਉਹ ਆਮਲਾ ਜੂਸ ਦੇ ਬਾਕੀ ਬਚੇ ਸਟਾਕ ਨੂੰ ਵਾਪਸ ਮੋੜਨ ਅਤੇ ਪੈਸੇ ਦੀ ਵਸੂਲੀ ਲਈ ਤਫ਼ਸੀਲ ਤਿਆਰ ਕਰਨ

ਕੋਰੋਨਿਲ: ਕੋਵਿਡ-19 ਦੀ ਨਕਲੀ ਦਵਾਈ:

ਜੂਨ 2020 ਵਿੱਚ ਪਤੰਜਲੀ ਆਯੁਰਵੇਦ ਨੇ ਕੋਰੋਨਿਲ ਨਾਂ ਦੀ ਕੋਵਿਡ-19 ਟਰੀਟਮੈਂਟ ਕਿੱਟ ਨੂੰ ਲਾਂਚ ਕੀਤਾ, ਜਿਸਦਾ ਦਾਅਵਾ ਹੈ ਕਿ ਇਸਦੇ ਕਲੀਨੀਕਲ ਟਰਾਇਲ ਅਤੇ ਕਰੋਨਾ ਵਾਇਰਸ ਦੇ ਮਰੀਜ਼ਾਂ ਉੱਪਰ 100% ਤਸੱਲੀਬਖ਼ਸ਼ ਨਤੀਜੇ ਮਿਲ਼ੇ ਹਨਰਾਮਦੇਵ ਨੇ ਇਹ ਦਾਅਵਾ ਕਿ ਕੋਰੋਨਿਲ ਨਾਲ ਕਰੋਨਾ-19 ਮਰੀਜ਼ ਠੀਕ ਹੋ ਗਏ ਹਨ, ਪਰ ਕੋਈ ਵੀ ਕਲੀਨੀਕਲ ਡੈਟਾ ਪੇਸ਼ ਨਹੀਂ ਕੀਤਾ ਜਿਸ ਨਾਲ ਇਹ ਸਿੱਧ ਹੋ ਸਕੇ ਕਿ ਇਹ ਔਸ਼ਧੀ ਅਸਰਦਾਰ ਜਾਂ ਸੁਰੱਖਿਅਤ ਹੈਇਸ ਨੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਕਰ ਦਿੱਤਾ ਅਤੇ ਲੋਕ ਮਿਨਿਸਟਰੀ ਆਫ ਆਯੂਸ਼ ਦੇ ਰੋਲ ਉੱਪਰ ਸਵਾਲ ਕਰਨ ਲੱਗੇਮਿਨਿਸਟਰੀ ਆਫ ਆਯੂਸ਼ ਨੂੰ ਇਹ ਬਿਆਨ ਜਾਰੀ ਕਰਨਾ ਪਿਆ ਕਿ ਉਸ ਵੱਲੋਂ ਇਸ ਔਸ਼ਧੀ ਦੇ ਲਾਂਚ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਕੰਪਨੀ ਨੂੰ ਉੰਨੀ ਦੇਰ ਔਸ਼ਧੀ ਨੂੰ ਵੇਚਣ ਜਾਂ ਮਸ਼ਹੂਰੀ ਨੂੰ ਬੰਦ ਕਰਨ ਲਈ ਕਿਹਾ ਜਿੰਨੀ ਦੇਰ ਤਕ ਟਰਾਇਲ ਰੀਜ਼ਲਟ ਦਾ ਮੈਡੀਕਲ ਅਥਾਰਿਟੀ ਵੱਲੋਂ ਨਿਰੀਖਣ ਨਹੀਂ ਕੀਤਾ ਜਾਂਦਾ

ਉੱਤਰਾਖੰਡ ਸਰਕਾਰ ਦੇ ਆਯੁਰਵੇਦ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਜਿਹੜੀਆਂ ਨਵੀਆਂ ਦਵਾਈਆਂ ਮਨਜ਼ੂਰੀ ਵਾਸਤੇ ਭੇਜੀਆਂ ਸਨ, ਉਸ ਵਿੱਚ ਕੋਵਿੱਡ-19 ਦਾ ਜ਼ਿਕਰ ਨਹੀਂ ਹੈਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਵਿਸ਼ਵ ਸਵਾਸਥਯ ਸੰਗਠਨ (WHO) ਅਤੇ ਇੰਡੀਅਨ ਮੈਡੀਕਲ ਅਸੋਸੀਏਸ਼ਨ (IMA) ਵਰਗੇ ਅਦਾਰੇ ਜਦ ਤਕ ਦਵਾਈ ਦੇ ਕਾਰਗਰ ਹੋਣ ਦਾ ਪ੍ਰਮਾਣ ਨਹੀਂ ਦਿੰਦੇ, ਤਦ ਤਕ ਕਰੋਨਾ ਤੋਂ ਬਚਾਓ ਵਾਸਤੇ ਪਤੰਜਲੀ ਯੋਗਪੀਠ ਦਵਾਰਾ ਬਣਾਈ ਗਈ ਕੋਰੋਨਿਲ ਟੀਕੇ ਦੀ ਸੂਬੇ ਵਿੱਚ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀਸੂਬੇ ਦੇ ਗ੍ਰਿਹ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਟੀਕੇ ਦੀ ਪੁਖ਼ਤਗੀ ਲਈ ਵਿਸ਼ਵ ਸਵਾਸਥਯ ਸੰਗਠਨ (WHO) ਅਤੇ ਇੰਡੀਅਨ ਮੈਡੀਕਲ ਅਸੋਸੀਏਸ਼ਨ (IMA) ਤੋਂ ਪ੍ਰਮਾਣੀਕਰਣ ਜ਼ਰੂਰੀ ਹੈਔਸ਼ਧੀ ਦੇ ਲਾਂਚ ਤੋਂ ਬਾਅਦ ਬਿਹਾਰ ਅਤੇ ਰਾਜਸਥਾਨ ਵਿੱਚ ਰਾਮਦੇਵ, ਬਾਲਕ੍ਰਿਸ਼ਨਾ ਅਤੇ ਦੂਸਰਿਆਂ ਦੇ ਖ਼ਿਲਾਫ਼ ਧੋਖਾਧੜੀ ਅਤੇ ਨਕਲੀ ਦਵਾਈਆਂ ਵੇਚਣ ਦੇ ਦੋਸ਼ ਵਜੋਂ ਦੋ FIR ਦਰਜ਼ ਕਰਵਾਈਆਂ ਗਈਆਂ ਹਨਹੁਣ ਪਤੰਜਲੀ ਨੇ ਕੋਰੋਨਿਲ ਨਾਲ ਕੋਵਿਡ-19 ਦੇ ਇਲਾਜ ਵਾਲ਼ਾ ਦਾਅਵਾ ਵਾਪਸ ਲੈ ਲਿਆ ਹੈਇਸੇ ਤਰ੍ਹਾਂ ਮਦਰਾਸ ਹਾਈ ਕੋਰਟ ਨੇ ਵੀ ਪਤੰਜਲੀ ਆਯੁਰਵੇਦ ਵੱਲੋਂ ਕੋਰੋਨਿਲ ਦੇ ਟਰੇਡਮਾਰਕ ਨੂੰ ਵਰਤਣ ਉੱਪਰ ਰੋਕ ਲਗਾ ਦਿੱਤੀ ਹੈਅਦਾਲਤ ਦਾ ਇਹ ਹੁਕਮ ਚਿਨਾਈ ਦੀ ਇੱਕ ਕੰਪਨੀ ਵੱਲੋਂ ਦਾਇਰ ਕੀਤੇ ਮੁਕੱਦਮੇ ਉੱਪਰ ਸੁਣਵਾਈ ਸਮੇਂ ਆਇਆ, ਜਿਸਦਾ ਦਾਅਵਾ ਹੈ ਕਿ ਕੋਰੋਨਿਲ ਟਰੇਡਮਾਰਕ ਉੱਪਰ ਉਸ ਕੰਪਨੀ ਦੀ ਦਾਅਵੇਦਾਰੀ 1993 ਤੋਂ ਹੈਪਤੰਜਲੀ ਦੇ ਖ਼ਿਲਾਫ਼ ਇੱਕ ਅੰਤਰਮ ਪਾਬੰਦੀ ਲਗਾਉਂਦਿਆਂ ਜਸਟਿਸ ਸੀ ਵੀ ਕਾਰਥੀਕਯਾਨ ਨੇ ਕੰਪਨੀ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈਜੱਜ ਦੇ ਫ਼ੈਸਲੇ ਵਿੱਚ ਇਹ ਵੀ ਦੇਖਿਆ ਗਿਆ ਕਿ ਪਤੰਜਲੀ, ਕਰੋਨਾ ਵਾਇਰਸ ਦਾ ਡਰ ਅਤੇ ਦਹਿਸ਼ਤ ਪਾ ਕੇ ਵਧੇਰੇ ਮੁਨਾਫ਼ਾ ਕਮਾ ਕੇ ਆਮ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ, ਜਦ ਕਿ ਕੋਰੋਨਿਲ ਦੀ ਗੋਲੀ ਕਰੋਨਾ ਦਾ ਇਲਾਜ ਨਹੀਂ

ਵਰਡ ਹੈੱਲਥ ਆਰਗੇਨਾਈਜ਼ੇਸ਼ਨ ਨੇ 22 ਫਰਵਰੀ, 2021 ਨੂੰ ਸਫ਼ਾਈ ਦਿੱਤੀ ਕਿ ਇਸ ਨੇ “ਕੋਵਿਡ-19 ਦੇ ਇਲਾਜ ਲਈ ਕਿਸੇ ਵੀ ਰਵਾਇਤੀ ਦਵਾਈ ਦੀ ਅਸਰਦਾਇਕਤਾ ਬਾਰੇ ਕੋਈ ਰਿਵੀਊ ਜਾਂ ਪ੍ਰਮਾਣਤਾ ਨਹੀਂ ਦਿੱਤੀ।” ਖ਼ਬਰਾਂ ਅਤੇ ਤੱਥ ਤਸਦੀਕ ਕਰਨ ਵਾਲ਼ੇ ਅਦਾਰੇ ‘ਦਾ ਵਾਇਰ’,ਆਲਟ ਨਿਊਜ਼’ ਅਤੇ ‘ਇਕਨੌਮਿਕ ਟਾਈਮਜ਼’ ਨੇ ਰਾਮਦੇਵ ਅਤੇ ਪਤੰਜਲੀ ਦੇ ਦਾਅਵਿਆਂ ਨੂੰ ਝੂਠ ਦੱਸਿਆ ਅਤੇ ਪ੍ਰਮਾਣ ਦਿੱਤਾ ਕਿ ਕੋਰੋਨਿਲ ਨੂੰ ਮਹਿਜ਼ ਦਰਾਮਦ ਕਰਨ ਦਾ ਲਾਇਸੈਂਸ ਮਿਲ਼ਿਆ ਹੈ, ਅਤੇ ਕੋਵਿੱਡ-19 ਦੇ ਇਲਾਜ ਵਜੋਂ ਇਸਦੀ ਅਸਰਦਾਇਕਤਾ ਬਾਰੇ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਹੈਪਤੰਜਲੀ ਆਯੁਰਵੇਦਾ ਦੇ ਸੀਈਓ ਬਾਲਕ੍ਰਿਸ਼ਨਾ ਨੇ ਮੰਨਿਆ ਕਿ ਕੋਰੋਨਿਲ ਦੀ ਮਨਜ਼ੂਰੀ ਨਾ WHO ਅਤੇ ਨਾ ਹੀ ਮਿਨਿਸਟਰੀ ਆਫ ਆਯੂਸ਼ ਵੱਲੋਂ ਹੈਇਹ ਮਨਜ਼ੂਰੀ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਦਵਾਰਾ ਸਿਰਫ਼ ਦਰਾਮਦ ਕਰਨ ਲਈ ਦਿੱਤੀ ਗਈ ਹੈ ਨਾ ਕਿ ਦਵਾਈ ਦੀ ਅਸਰਦਾਇਕਤਾ ਬਾਰੇ ਪ੍ਰਮਾਣੀਕਰਨ ਹੈਅਪਰੈਲ 22, 2021 ਨੂੰ ਕੋਰੋਨਿਲ (14*) ਬਾਰੇ ਰਾਮਦੇਵ ਦੇ ਦਾਅਵਿਆਂ ਦਾ ਇੱਕ ਵਾਰ ਫਿਰ ਪੋਲ ਖੁੱਲ੍ਹ ਗਿਆ ਗਿਆ ਜਦ ਹਰਿਦਵਾਰ ਵਿਖੇ ਰਾਮਦੇਵ ਦੀਆਂ ਤਿੰਨ ਸੰਸਥਾਵਾਂ: ਪਤੰਜਲੀ ਯੋਗ ਪੀਠ ਵਿੱਚੋਂ 46, ਯੋਗ ਗਰਾਮ ਵਿੱਚੋਂ 28, ਅਤੇ ਅਚਾਰੀਆਕੁਲਮ ਵਿੱਚੋਂ 9 ਕਰਮਚਾਰੀ ਕੋਵਿਡ-19 ਨਾਲ ਪੀੜਤ ਪਾਏ ਗਏ, ਭਾਵੇਂ ਕਿ ਰਾਮਦੇਵ ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈਖ਼ੁਦ ਰਾਮਦੇਵ ਦੇ ਕੋਵਿਡ-19 ਟੈੱਸਟ ਦੀ ਗੱਲ ਵੀ ਉੱਠ ਰਹੀ ਹੈ

ਰੂਚੀ ਸੋਇਆ ਇੰਡਸਟਰੀਜ਼ (Ruchi Soya Industries): ਅਪਰੈਲ 2020 ਵਿੱਚ, ਰੂਚੀ ਸੋਇਆ ਇੰਡਸਟਰੀਜ਼, ਜਿਹੜੀ ਸਾਲ ਕੁ ਪਹਿਲਾਂ ਪਤੰਜਲੀ ਵੱਲੋਂ ਇਕਵਾਇਰ ਕੀਤੀ ਗਈ ਸੀ ਦੇ ਬਾਰੇ ਪਤਾ ਚੱਲਿਆ ਕਿ ਉਹ ਭਾਰਤ ਦੇ ਚੋਟੀ ਦੇ 50 ਸਵੈ-ਇਛਕ ਲੋਨ ਡੀਫਾਲਟਰਾਂ ਵਿੱਚੋਂ ਇੱਕ ਹੈ, ਜਿਸਦਾ 2212 ਕਰੋੜ ਰੁਪਏ ਕਰਜ਼ਾ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਮੁਆਫ਼ ਕੀਤਾ ਗਿਆਰਾਮਦੇਵ ਕਹਿ ਰਿਹਾ ਹੈ ਕਿ 2019-20 ਵਿੱਚ ਪਤੰਜਲੀ ਅਤੇ ਰੂਚੀ ਰਲ਼ ਕੇ 25, 000 ਕਰੋੜ ਰੁਪਏ ਦਾ ਕਾਰੋਬਾਰ ਕਰਨਗੇ

ਭੰਗ ਦੇ ਇਸਤੇਮਾਲ ਦੀ ਵਕਾਲਤ: ਅੱਜ ਜਦ ਕਿ ਵੱਡੀ ਗਿਣਤੀ ਲੋਕ ਸੁੱਖੇ ਨੂੰ ਇੱਕ ਡਰੱਗ (ਨਸ਼ੀਲੀ) ਵਸਤੂ ਕਰਾਰ ਦੇ ਚੁੱਕੇ ਹਨ, ਪਰ ਕੁਝ ਸਮਾਂ ਪਹਿਲਾਂ ਹੀ ਰਾਮਦੇਵ ਆਪਣੇ ਮੁਨਾਫ਼ੇ ਖ਼ਾਤਰ ਇਸਦੇ ਕਾਨੂੰਨੀਕਰਨ ਦੀ ਮੰਗ ਕਰ ਰਿਹਾ ਸੀ2018 ਵਿੱਚ ਪਤੰਜਲੀ ਦੇ CEO ਅਚਾਰੀਆ ਬਾਲਕ੍ਰਿਸ਼ਨਾ ਜਿਸਦੀ ਪਤੰਜਲੀ ਵਿੱਚ 99.6% ਹਿੱਸੇਦਾਰੀ ਹੈ, ਨੇ ਮੀਡੀਏ ਨੂੰ ਦੱਸਿਆ ਕਿ ਪਤੰਜਲੀ ਸੁੱਖੇ ਦੀ ਔਸ਼ਧੀ ਦੇ ਤੌਰ ’ਤੇ ਵਰਤੋਂ ਬਾਰੇ ਵਿਚਾਰ ਕਰ ਰਹੀ ਹੈ।” ਆਯੁਰਵੇਦ ਵਿੱਚ ਪਰਾਚੀਨ ਕਾਲ ਤੋਂ ਸੁੱਖੇ ਦੇ ਬੂਟੇ ਦੇ ਕੁਝ ਹਿੱਸੇ ਜਿਵੇਂ ਕਿ ਸਣ (ਭੰਗ ਦੇ ਬੂਟੇ ਦੀ ਛਿੱਲ) ਜਾਂ Hemp ਦਵਾਈਆਂ ਵਿੱਚ ਵਰਤਿਆ ਜਾਂਦਾ ਰਿਹਾ ਹੈਸਾਨੂੰ ਭੰਗ ਦੇ ਲਾਭ ਅਤੇ ਹਾਂ-ਪੱਖੀ ਗੁਣਾਂ ਬਾਰੇ ਵਿਚਾਰਨਾ ਚਾਹੀਦਾ ਹੈਸੁੱਖੇ ਨੂੰ ਗ਼ੈਰ-ਕਾਨੂੰਨੀ ਕਹਿ ਕੇ ਅਸੀਂ ਆਪਣੇ ਲੋਕਾਂ ਲਈ ਬਿਜ਼ਨੈੱਸ ਦੇ ਇੱਕ ਭਰਪੂਰ ਅਵਸਰ ਤੋਂ ਇਨਕਾਰ ਕਰ ਰਹੇ ਹਾਂ।” ਜ਼ਿਕਰਯੋਗ ਹੈ ਕਿ ਭਾਰਤ ਵਿੱਚ ਸੁੱਖਾ-ਗਾਂਜਾ, ਭੰਗ, ਹਸ਼ੀਸ਼ ਆਦਿ ਕਿਸੇ ਨਾ ਕਿਸੇ ਰੂਪ ਵਿੱਚ ਵਰਤਿਆ ਜਾਂਦਾ ਰਿਹਾ ਹੈਭਾਰਤ ਵਿੱਚ ਇਸਦੇ ਇਸਤੇਮਾਲ ਦਾ ਇਤਿਹਾਸ 4 ਹਜ਼ਾਰ ਸਾਲਾਂ ਤੋਂ ਵੀ ਵੱਧ ਪੁਰਾਣਾ ਹੈ, ਇਸਦਾ ਜ਼ਿਕਰ ਪੁਰਾਤਨ ਗ੍ਰੰਥਾਂ ਅਤੇ ਵੇਦਾਂ ਵਿੱਚ ਵੀ ਮਿਲਦਾ ਹੈ1985 ਤੋਂ ਬਾਅਦ ਜਦ ਭਾਰਤ ਵਿੱਚ Narcotic Drugs and Psychotropic Substance Act ਪਾਸ ਹੋਇਆ ਤਾਂ ਸੁੱਖੇ ਦੀਆਂ ਡੋਡੀਆਂ ਜਾਂ ਚਰਸ ਦੇ ਰੂਪ ਵਿੱਚ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਗਈ, ਪਰ ਇਸਦੇ ਦੂਸਰੇ ਰੂਪ ਭੰਗ ਨੂੰ ਹੋਲੀ ਜਾਂ ਸ਼ਿਵਰਾਤਰੀ ਆਦਿ ਤਿਉਹਾਰਾਂ ਉੱਤੇ ਵਰਤਣ ਦੀ ਅਜੇ ਵੀ ਖੁੱਲ੍ਹ ਹੈਭਾਵੇਂ ਉਸਨੇ ਇਹ ਸਫ਼ਾਈ ਵੀ ਦਿੱਤੀ ਕਿ ਉਸਦੀ ਇਹ ਵਕਾਲਤ ਸੁੱਖੇ ਦੀ ਚਕਿਤਸਾ ਦੇ ਰੂਪ ਵਿੱਚ ਵਰਤੋਂ ਹੀ ਹੈ ਨਾ ਕਿ ਮਨ-ਪਰਚਾਵੇ ਲਈ ਚਿਲਮ ਵਿੱਚ ਪਾ ਕੇ ਪੀਣਾ

ਸੰਸਕਾਰੀ ਫਟੀਆਂ ਜੀਨਾਂ” (17*):

ਰਾਮਦੇਵ, ਜੋ ਕਿ ਸਭ ਕੁਛ ਸਵਦੇਸ਼ੀ ਦੇ ਸਮਰਥਣ ਕਰਕੇ ਜਾਣਿਆ ਜਾਂਦਾ ਹੈ, ਅਕਸਰ ਹੀ ਭਾਰਤੀ ਸੱਭਿਆਚਾਰ ਵਿੱਚ ਪੱਛਮੀਵਾਦ ਨੂੰ ਤ੍ਰਿਸਕਾਰ ਨਾਲ ਦੇਖਦਾ ਹੈ, ਨੇ ਹੁਣ ਆਪਣੀ ਕਿਸਮ ਦੀਆਂ ‘ਸੰਸਕਾਰੀ ਫਟੀਆਂ ਜੀਨਾਂ’ (Sanskaari Ripped Jeans) ਨੂੰ ਮਾਰਕਿਟ ਵਿੱਚ ਉਤਾਰਿਆ ਹੈ “ਲੋਕ ਅੱਜਕੱਲ ਫਟੀਆਂ ਹੋਈਆਂ ਜੀਨਾਂ ਪਾਈ ਫਿਰਦੇ ਹਨਸਾਡੀਆਂ ਜੀਨਾਂ ਕੁਝ ਕੁ ਫਟੀਆਂ ਹਨ, ਪਰ ਇੰਨੀਆਂ ਵੀ ਨਹੀਂ ਕਿ ਕਿ ਅਸੀਂ ਆਪਣੇ ਭਾਰਤੀਪਣ ਦੀਆਂ ਕਦਰਾਂ ਕੀਮਤਾਂ ਨੂੰ ਗਵਾ ਬੈਠੀਏ।” ਲੋਕ ਕਹਿ ਰਹੇ ਹਨ ਕਿ ਪਤੰਜਲੀ ਦੀਆਂ ਕੀਮਤਾਂ ਨੇ ਤਾਂ ਟੌਮੀ ਹਿੱਲਫ਼ਾਈਗਰ ਨੂੰ ਵੀ ਮਾਤ ਪਾ ਦਿੱਤਾ ਹੈਪਤੰਜਲੀ ਦੇ ਕੱਪੜਿਆਂ ਦੀ ਸ਼ਾਖ਼ ਦਾ ਨਾਂ ਹੈ ‘ਪਤੰਜਲੀ ਪਰੀਧਾਨ ਪਰਾਡੱਕਟਸ’, ਜੋ ਕਿ ਕੀਮਤਾਂ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਸਵਦੇਸ਼ੀ ਨਹੀਂਕਈਆਂ ਨੇ ਰਾਮਦੇਵ ਦੀ ਇੱਕ ਪੁਰਾਣੀ ਵੀਡੀਓ ਪੋਸਟ ਕਰ ਦਿੱਤੀ, ਜਿਸ ਵਿੱਚ ਉਸ ਨੂੰ ਪੱਛਮੀ ਪਹਿਰਾਵੇ ’ਤੇ ਤਨਜ਼ ਕੱਸਦਿਆਂ ਦਿਖਾਇਆ ਗਿਆ ਹੈ: “ਯਹਾਂ ਇੰਨੀ ਗਰਮੀ ਹੋਤੀ ਹੈ, ਜੀਨਜ਼ ਪਹਿਨਨੇ ਕੀ ਜ਼ਰੂਰਤ ਕਿਆ ਹੈ? ਵੋਹ ਭੀ ਯੇਹ ਲੇਟ ਕਰ ਪਹਿਨਨੀ ਪੜਤੀ ਹੈ ਕਿਉਂਕਿ ਇੰਨੀ ਟਾਈਟ ਹੋਤੀ ਹੈ।” ਕਈ ਸਵਾਲ ਕਰ ਰਹੇ ਹਨ ਕਿ ਇਸ ਵਿੱਚ ‘ਸੰਸਕਾਰੀ ਜੀਨਜ਼’ ਬਰਾਂਡ ਦਾ ਕੀ ਮਤਲਬ ਰਹਿ ਜਾਂਦਾ ਹੈਉਹਨਾਂ ਦਾ ਕਹਿਣਾ ਸੀ ਕਿ ਪਤੰਜਲੀ ਵੀ ਇਸ ਬਿਜ਼ਨੈੱਸ ਵਿੱਚ ਠਿੱਲ੍ਹ ਪਿਆ ਹੈ ਅਤੇ ਇਹ ਸਿਰਫ਼ ਭਾਰਤੀ ਲੋਕਾਂ ਨੂੰ ਝਾਂਸਾ ਦੇਣ ਦਾ ਇੱਕ ਜੁਮਲਾ ਸੀ

ਲੋਕਾਂ ਦਾ ਨਾ ਦੁੱਧ ਵਿਕਦਾ:

ਪੰਜਾਬ ਦੀ ਇੱਕ ਲੋਕ ਬੋਲੀ ਹੈ: “ਲੋਕਾਂ ਦਾ ਨਾ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ” ਪਤੰਜਲੀ ਦੇ ਸੀਈਓ ਅਚਾਰੀਆ ਬਾਲਾਕ੍ਰਿਸ਼ਨਾ ਨੇ 8 ਫਰਵਰੀ 2017 ਨੂੰ ਬਿਆਨ ਦਿੱਤਾ ਕਿ ਅਸੀਂ ਰੋਜ਼ਾਨਾ 5 ਹਜ਼ਾਰ ਲੀਟਰ ਗਊ ਮੂਤਰ ਪੈਦਾ ਕਰਦੇ ਹਾਂਇਕਨੌਮਿਕ ਟਾਈਮਜ਼ ਦੀ 1 ਅਪਰੈਲ 2020 ਦੀ ਇੱਕ ਖ਼ਬਰ ਅਨੁਸਾਰ ਇਕੱਲੇ ਗੁਜਰਾਤ ਵਿੱਚ ਰੋਜ਼ਾਨਾ 6 ਹਜ਼ਾਰਲੀਟਰ ਗਊ ਮੂਤਰ ਸੇਵਨ ਕੀਤਾ ਜਾਂਦਾ ਹੈਨਮੂਨੇ ਵਜੋਂ ਗਊ-ਮੂਤਰ ਅਤੇ ਗਊ-ਗੋਬਰ ਦੇ ਰੇਟ ਦੇਖੋ (18*): ਗਊ-ਮੂਤਰ: Patanjali Divya Godhan Ark: 450ml = $12.49; Sri Sri Tattva Gomutra Arka 500 ml: $19.79; Pure Original Gomutra/Cow Urine, 200ml $15.39; IMC Herbal Gomutra Cow Urine 1 L $44.99; IndiaMart Gaumutra 95 Rupees/litre ਇਸੇ ਤਰ੍ਹਾਂ ਗਊ-ਗੋਬਰ: AARADHAYA Handloom Cow Dung Cake/UPLAS/Kanda for HAWAN PUJA $19.79; Gau Kriti Cow Dung/Gobar Made Cake (2.25 inch)-10 pieces $6.99; Gau Kriti Cowdung Vadic Dhoop Cone/Incense Made from Cow Dung/Gobar (Brown) $9.99ਜੇ ਘੱਟੋ ਘੱਟ ਸੌ ਰੁਪਏ ਪ੍ਰਤਿ ਲੀਟਰ ਦੇ ਹਿਸਾਬ ਨਾਲ ਵੀ ਅੰਦਾਜ਼ਾ ਲਾਇਆ ਜਾਵੇ ਤਾਂ ਪਤੰਜਲੀ ਸਿਰਫ਼ ਗਊ-ਮੂਤਰ ਵੇਚ ਕੇ ਹੀ 18 ਕਰੋੜ ਰੁਪਏ ਸਾਲ ਵਿੱਚ ਕਮਾਉਂਦੀ ਹੈ! ਭਾਰਤ ਵਿੱਚ ਗਊ ਦਾ ਦੁੱਧ 50-55 ਰੁਪਏ ਲੀਟਰ ਹੈਕਿੰਨੀ ਵਿਡੰਬਨਾ ਹੈ ਗਊ-ਮੂਤਰ ਨੂੰ ਗਊ-ਦੁੱਧ ਤੋਂ ਦੁੱਗਣੀ ਕੀਮਤ ’ਤੇ ਵੇਚਿਆ ਜਾ ਰਿਹਾ ਹੈ! ਦੂਜੇ ਪਾਸੇ ਗਊ-ਮੂਤਰ ਤੇ ਗਊ-ਗੋਬਰ ਦੇ ਫ਼ਾਇਦੇ ਗਿਣਾਉਣ ਵਾਲ਼ੇ ਅੰਧ-ਭਗਤਾਂ ਦੀ ਵੀ ਇਸ ਦੇਸ਼ ਵਿੱਚ ਕਮੀ ਨਹੀਂ‘ਗੋਬਰੌਮਿਕਸ’ ਦੇ ਕੁਝ ਕੁ ਨਮੂਨੇ (19*):

(1) ਬੀਜੇਪੀ ਦਾ ਬੰਗਾਲ ਚੀਫ ਦਲੀਪ ਘੋਸ਼ ਕਹਿੰਦਾ ਹੈ: ‘ਦੇਸੀ ਗਊ ਦੇ ਦੂੱਧ ਮੇਂ ਸੋਨਾ ਹੁੰਦਾ ਹੈ ਇਸ ਲੀਏ ਇਸਕਾ ਰੰਗ ਪੀਲ਼ਾ ਹੋਤਾ ਹੈ।’ (2) ਸਾਧਵੀ ਪ੍ਰੱਗਿਆ ਠਾਕੁਰ: ‘ਮੈਂ ਨੇ ਗਊ ਮੂਤਰ ਔਰ ਪੰਚ ਗਊ ਸੇ ਬਨੀ ਔਸ਼ਧੀਉਂ ਸੇ ਆਪਨਾ ਕੈਂਸਰ ਠੀਕ ਕੀਆ ਹੈ।’ (3) ਸੰਬਿਤ ਪਾਤਰਾ (ਡਾਕਟਰ ਅਤੇ ਬੀਜੇਪੀ ਦਾ ਸਰਕਾਰੀ ਬੁਲਾਰਾ): ‘ਗਊ-ਗੋਬਰ ਕੋਹਿਨੂਰ ਹੀਰੇ ਸੇ ਭੀ ਕੀਮਤੀ ਹੋਤਾ ਹੈ।’ (4) ਬੀ ਜੇ ਪੀ ਦਾ ਤਤਕਾਲਿਕ ਰਾਜਕੋਟ ਹਲਕੇ ਦਾ ਸਾਂਸਦ ਵੱਲਭ ਭਾਈ ਕਥੀਰੀਆ: ‘ਗਊ-ਗੋਬਰ ਸੇ ਬਨੀ ਚਿੱਪ ਮੋਬਾਇਲ ਫ਼ੋਨ ਮੇਂ ਲਗਾ ਲੇਨੇ ਸੇ ਫ਼ੋਨ ਕੀ ਰੇਡੀਏਸ਼ਨ ਕੋ ਕਾਫ਼ੀ ਮਾਤਰਾ ਮੇਂ ਘਟਾਇਆ ਜਾ ਸਕਤਾ ਹੈ’ .... ਉਹ ਤਾਂ ਇੱਥੋਂ ਤਕ ਵੀ ਕਹਿ ਗਿਆ ਕਿ ‘ਅਕਸ਼ੈ ਕੁਮਾਰ ਨੇ ਗਾਏ ਕਾ ਗੋਬਰ ਖਾਯਾ ਹੈ ... ਆਪ ਖਾ ਸਕਤੇ ਹੈਂ, it’ s a medicine.’ (5) ਆਰ ਐੱਸ ਐੱਸ ਦੇ ਇੱਕ ਵੱਡੇ ਲੀਡਰ ਸ਼ੰਕਰ ਲਾਲ ਨੇ ਤਾਂ ਗਊ-ਗੋਬਰ ਨੂੰ ਪ੍ਰਮਾਣੂ ਰੇਡੀਏਸ਼ਨ ਤੋਂ ਬਚਾਓ ਲਈ ਇਸਤੇਮਾਲ ਕਰਨ ਦੀ ਵਕਾਲਤ ਕਰਦਿਆਂ ਸਿਰੇ ਹੀ ਲਾ ਦਿੱਤੀ: “ਮੈਂ as a civil defence officer ਜਬ ਨਾਗਪੁਰ ਮੇਂ unexpected bomb ਕੀ ਟਰੇਨਿੰਗ ਲੇਨੇ ਗਯਾ ਤੋਂ ਵਹਾਂ ਬਤਾਯਾ ਗਯਾ ਕਿ ਜਬ ਅਣੂ ਬੰਬ ਗਿਰੇਗਾ ਤੋਂ ਅਮਰੀਕਾ ਨੇ ਅਪਨੀ 40% ਅਬਾਦੀ ਕੋ ਬਚਾਨੇ ਕੇ ਲੀਏ ਬਹੁਤ costly centres ਬਨਾ ਰੱਖੇ ਹੈਂਹਮ ਨੇ ਪ੍ਰਸ਼ਨ ਪੂਛਾ ਭਾਰਤ ਕੈਸੇ ਬਚੇਗਾ? ਤੋਂ ਉਨਹੋਂ ਨੇ ਉੱਤਰ ਦੀਆਂ ਕਿ ਆਪ ਖਾਈ ਖੋਦੀਏ, ਉੱਪਰ ਬੱਲੀਆਂ ਰੱਖੀਏ, ਪੱਤੇ ਰੱਖੀਏ ਔਰ ਗਾਏ ਕੇ ਗੋਬਰ ਕਾ ਡੇਢ ਫੁੱਟ ਲੇਅਰ ਉੱਪਰ ਲਗਾ ਦੀਜੀਏ ਤੋਂ ਆਪ ਰੇਡੀਏਸ਼ਨ ਸੇ ਬਚ ਜਾਏਂਗੇਹਮ ਨੇ ਕਹਾ ਜਬ ਬਾਹਰ ਹੋਂ, ਤੋਂ ਮੁਝੇ ਵਿਗਿਆਨਕੋਂ ਨੇ ਬਤਾਯਾ ਕਿ ਆਪ ਸਰੀਰ ਪਰ ਗੋਬਰ ਮਲ ਲੀਜੀਏ, ਆਪ ਰੇਡੀਏਸ਼ਨ ਸੇ ਬਚ ਜਾਏਂਗੇ।”

ਭਾਰਤ ਦੀ 20ਵੀਂ ਪਸ਼ੂ-ਧਨ ਸ਼ੁਮਾਰੀ (20*) ਜੋ 2019 ਵਿੱਚ ਜਾਰੀ ਕੀਤੀ ਗਈ, ਉਸ ਰਿਪੋਰਟ ਅਨੁਸਾਰ ਪਸ਼ੂ-ਧਨ ਦੀ ਅਬਾਦੀ 198.48 ਮਿਲੀਅਨ ਹੈ, ਜਿਸ ਵਿੱਚੋਂ 5 ਮਿਲੀਅਨ ਤੋਂ ਵੱਧ ਅਵਾਰਾ ਗਊਆਂ ਹਨ, ਜੋ ਸ਼ਹਿਰਾਂ, ਕਸਬਿਆਂ, ਪਿੰਡਾਂ, ਸਭ ਪਬਲਿਕ ਜਗ੍ਹਾ-ਸਕੂਲਾਂ, ਕਾਲਜਾਂ, ਹਸਪਤਾਲਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਧਾਰਮਿਕ ਅਸਥਾਨਾਂ ਦੇ ਗੇਟਾਂ ’ਤੇ ਬੈਠੀਆਂ ਅਕਸਰ ਦਿਸਦੀਆਂ ਹਨਸੜਕਾਂ, ਚੁਰਸਤਿਆਂ ’ਤੇ ਆਪਣੀ ਕਿਸਮ ਦੇ ‘ਧਰਨਿਆਂ’ ਨਾਲ ਟ੍ਰੈਫਿਕ ਜਾਮ ਕਰ ਕੇ ਵੱਡੇ ਐਕਸੀਡੈਂਟਾਂ ਦਾ ਕਾਰਨ ਬਣਦੀਆਂ ਹਨਕਈ ਵਾਰੀ ਤਾਂ ਉਹ ਸ਼ਹਿਰਾਂ ਵਿੱਚ ਵਿਆਹ ਸ਼ਾਦੀ ਦੇ ਮੌਕੇ ਲੋਕਾਂ ਵੱਲੋਂ ਆਪਣੇ ਸ਼ਗਨ ਰਸਮਾਂ ਕਰਨ ਲਈ ਕਨਾਤਾਂ ਲਾਕੇ ਸਜਾਏ ਗਲ਼ੀ ਮੁਹੱਲਿਆਂ ਵਿੱਚ ਅਣਸੱਦੇ, ਅਣਚਾਹੇ ਪ੍ਰਾਹੁਣਿਆਂ ਵਾਂਗ ਧੁਸ ਦੇ ਕੇ ਸਾਰੀ ਪਾਰਟੀ ਨੂੰ ‘ਸਾਬੋਟਾਜ’ ਕਰ ਦਿੰਦੀਆਂ ਹਨ! ਕਿਸਾਨ ਵੱਡੀ ਗਿਣਤੀ ਵਿੱਚ ਦੁੱਧੋਂ-ਭੱਜੀਆਂ ਗਊਆਂ ਦੇ ਰੱਸੇ ਖੋਲ੍ਹ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਖਾਣ ਲਈ ਦੇਣਾ ਉਹਨਾਂ ਦੇ ਵੱਸੋਂ ਬਾਹਰੀ ਗੱਲ ਹੋ ਗਈ ਹੈ, ਜਿਸ ਕਰਕੇ ਉਹ ਅਵਾਰਾ ਵੱਗ ਵਿੱਚ ਛੱਡ ਦਿੰਦੇ ਹਨਅਵਾਰਾ ਗਊਆਂ ਦੇ ਵੱਗ ਫ਼ਸਲਾਂ ਨੂੰ ਉਜਾੜ ਰਹੇ ਹਨਭਾਰਤ ਦੀ 1.3 ਬਿਲੀਅਨ ਅਬਾਦੀ ਦਾ 80% ਹਿੰਦੂ ਧਰਮ ਮੰਨਣ ਵਾਲਿਆਂ ਦਾ ਹੈ, ਜਿਨ੍ਹਾਂ ਅਨੁਸਾਰ ਗਊਆਂ ਨੂੰ ਪਵਿੱਤਰ ਮੰਨਿਆ ਗਿਆ ਹੈ, ਅਤੇ 29 ਵਿੱਚੋਂ 20 ਸੂਬਿਆਂ ਵਿੱਚ ਗਊ ਹੱਤਿਆ ’ਤੇ ਪੂਰਨ ਪਾਬੰਦੀ ਲਗਾਈ ਹੋਈ ਹੈਭਾਰਤ ਵਿੱਚ 3 ਹਜ਼ਾਰ ਦੇ ਕਰੀਬ ਮਾਨਤਾ ਪ੍ਰਾਪਤ ਗਊ-ਸ਼ਾਲਾ ਹਨ ਪਰ ਉਹਨਾਂ ਵਿੱਚ ਵੀ ਹੱਦ ਤੋਂ ਵੱਧ ਗਊਆਂ ਹਨ, ਜਿੱਥੇ ਗਊ ਸੇਵਕਾਂ ਲਈ ਗਊਆਂ ਨੂੰ ਖਾਣਾ ਦੇਣ ਅਤੇ ਸਵਸਥ ਰੱਖਣ ਵਿੱਚ ਮੁਸ਼ਕਲ ਆਉਂਦੀ ਹੈਗਊ ਭਗਤਾਂ ਨੂੰ ਸੁਝਾਅ ਹੈ ਕਿ ਉਹ ਅਵਾਰਾ ਗਊਆਂ ਨੂੰ ਗੋਦ ਲੈਣ ਅਤੇ ਉਹਨਾਂ ਲਈ ਵਧੇਰੇ ਗਊ-ਸ਼ਾਲਾਵਾਂ ਦਾ ਪ੍ਰਬੰਧ ਕਰਨ

ਧੱਕੇ-ਧੋਖੇ ਨਾਲ ਜ਼ਮੀਨਾਂ ’ਤੇ ਕਬਜ਼ੇ

Reuters (21*) ਦੁਆਰਾ ਸੂਬਾ ਸਰਕਾਰ ਦੇ ਦਸਤਾਵੇਜ਼ਾਂ, ਅਧਿਕਾਰੀਆਂ ਨਾਲ ਇੰਟਰਵੀਊ ਅਤੇ ਰੀਅਲ ਇਸਟੇਟ ਦੇ ਐਸਟੀਮੇਟਾਂ ਅਨੁਸਾਰ ਮੋਦੀ ਦੇ ਸੱਤਾ ਵਿੱਚ ਆਉਂਦਿਆਂ, ਬੀਜੇਪੀ ਕੰਟਰੋਲ ਹੇਠਲੇ ਸੂਬਿਆਂ ਵਿੱਚ ਰਾਮਦੇਵ ਦੀ ਕੰਪਨੀ ਨੂੰ ਇੱਕ ਅੰਦਾਜ਼ੇ ਅਨੁਸਾਰ ਜ਼ਮੀਨ ਪ੍ਰਾਪਤ ਕਰਨ ਵਿੱਚ 46 ਮਿਲੀਅਨ US$ ਡਿਸਕਾਊਂਟ ਦੇ ਰੂਪ ਵਿੱਚ ਮਿਲਿਆਬੀਜੇਪੀ ਲੀਡਰਾਂ ਅਤੇ ਨਵੀਂ ਬਣੀ ਮਨਿਸਟਰੀ ਵੱਲੋਂ ਪਤੰਜਲੀ ਕੰਪਨੀ ’ਤੇ ਇੱਕ ਹੋਰ ਸਰਕਾਰੀ ਬਖ਼ਸ਼ਿਸ਼ ਵੀ ਹੋਈ ਹੈਇਹ ਇੱਕ ਐਸੀ ਭਾਈਵਾਲੀ ਹੈ ਜਿਹੜੀ ‘ਮੋਦੀ ਦੇ ਭਾਰਤ’ ਵਿੱਚ ਪੈਸੇ ਅਤੇ ਰਸੂਖ਼ ਦੇ ਅੰਦਰੂਨੀ ਰਿਸ਼ਤਿਆਂ ਦੇ ਭੇਤ ਖੋਲ਼੍ਹਦੀ ਹੈ2014 ਤੋਂ ਲੈ ਕੇ ਪਤੰਜਲੀ ਆਯੁਰਵੇਦ ਲਿਮਿਟਿਡ ਅਤੇ ਇਸਦੇ ਟਰੱਸਟਾਂ ਨੂੰ ਉਹਨਾਂ ਜ਼ਮੀਨਾਂ ’ਤੇ ਡਿਸਕਾਊਂਟ ਦੇ ਰੂਪ ਵਿੱਚ ਵੱਡੇ ਗੱਫ਼ੇ ਮਿਲ਼ੇ ਹਨ ਜੋ ਮੋਦੀ ਦੀ ਪਾਰਟੀ ਅਤੇ ਇਸਦੇ ਮਿੱਤਰਾਂ ਦੇ ਕੰਟਰੋਲ ਹੇਠਲੀਆਂ ਸੂਬਾ ਸਰਕਾਰਾਂ ਹੇਠ ਸਨਸੌ ਏਕੜ ਤੋਂ ਵੱਧ ਰਕਬੇ ਦੀਆਂ ਜ਼ਮੀਨਾਂ ਦੇ ਸੌਦਿਆਂ ਦਾ ਵੇਰਵਾ ਇਸ ਪ੍ਰਕਾਰ ਹੈ:

ਵੱਡੀਆਂ ਜਾਇਦਾਦਾਂ ਦੀ ਤਫ਼ਸੀਲ ਹੇਠਾਂ ਦਿੱਤੀ ਗਈ ਹੈ:

  • ਲੋਕੇਸ਼ਨ: ਬਾਲੀਪਾਰਾ, ਅਸਾਮ; ਅਲਾਟ ਕੀਤੀ ਜ਼ਮੀਨ: 148 ਏਕੜ; ਤਾਰੀਖ਼: ਨਵੰਬਰ 2016; ਸਿਆਸੀ ਕੰਟਰੋਲ: ਬੀ ਜੇ ਪੀ; ਤਾਰੀ ਗਈ ਕੀਮਤ: ਮਾਰਕਿਟ ਦੀ ਘੱਟ ਤੋਂ ਘੱਟ ਕੀਮਤ; ਡਿਸਕਾਊਂਟ: 36%.
  • ਲੋਕੇਸ਼ਨ: ਚਿਰਖ਼ਗ, ਅਸਾਮ; ਅਲਾਟ ਕੀਤੀ ਜ਼ਮੀਨ: 1200 ਏਕੜ; ਤਾਰੀਖ਼: ਅਕਤੂਬਰ-ਦਸੰਬਰ 2014; ਸਿਆਸੀ ਕੰਟਰੋਲ: ਬੀ ਜੇ ਪੀ ਦੀ ਤਰਫ਼ਦਾਰੀ; ਤਾਰੀ ਗਈ ਕੀਮਤ: ਅਗਿਆਤ; ਡਿਸਕਾਊਂਟ: 100%.
  • ਲੋਕੇਸ਼ਨ: ਨਾਗਪੁਰ, ਮਹਾਰਾਸ਼ਟਰਾ; ਅਲਾਟ ਕੀਤੀ ਜ਼ਮੀਨ: 234 ਏਕੜ; ਤਾਰੀਖ਼: ਸਤੰਬਰ 2016; ਸਿਆਸੀ ਕੰਟਰੋਲ: ਬੀ ਜੇ ਪੀ; ਤਾਰੀ ਗਈ ਕੀਮਤ: 22%; ਡਿਸਕਾਊਂਟ: 78%.
  • ਲੋਕੇਸ਼ਨ: ਸੈਕਟਰ 24ਏ, ਗ.ਨੋਇਡਾ; ਅਲਾਟ ਕੀਤੀ ਜ਼ਮੀਨ: 300 ਏਕੜ; ਤਾਰੀਖ਼: ਨਵੰਬਰ 2016; ਸਿਆਸੀ ਕੰਟਰੋਲ: ਨਾਨ-ਬੀ ਜੇ ਪੀ; ਤਾਰੀ ਗਈ ਕੀਮਤ: 75%; ਡਿਸਕਾਊਂਟ: 25%.
  • ਲੋਕੇਸ਼ਨ: ਪੰਚਕੁਲਾ, ਹਰਿਆਣਾ; ਅਲਾਟ ਕੀਤੀ ਜ਼ਮੀਨ: 52,000 ਏਕੜ; ਤਾਰੀਖ਼: ਜਨਵਰੀ 2017; ਸਿਆਸੀ ਕੰਟਰੋਲ: ਬੀ ਜੇ ਪੀ; ਤਾਰੀ ਗਈ ਕੀਮਤ: ਅੰਕੜੇ ਉਪਲਬਧ ਨਹੀਂ; ਡਿਸਕਾਊਂਟ: ਦੇਖੋ ਨੋਟ: 1.

(ਨੋਟ 1. ਇਸ ਵਰ੍ਹੇ ਸੂਬਾ ਸਰਕਾਰ ਨਾਲ ਇੱਕ ਸਮਝੌਤੇ ਦੇ ਯਾਦਪੱਤਰ ਤਹਿਤ, ਪਤੰਜਲੀ ਟ੍ਰਸਟ ਨੂੰ ਸਾਈਟ ਨੂੰ ਕੰਨਸਲਟ ਅਤੇ ਡੀਵੈਲਪ ਕਰਨ ਦੀ ਇਜਾਜ਼ਤ ਦਿੱਤੀ ਗਈ ਸੀਜ਼ਮੀਨ ਨਾਲ ਸਬੰਧਿਤ ਜੰਗਲਾਤ ਦੇ ਚੀਫ ਕੰਨਜ਼ਰਵੇਟਰ ਨੇ Reuters ਨੂੰ ਦੱਸਿਆ ਕਿ ਪਤੰਜਲੀ ਇੱਕ ਸਲਾਹਕਾਰ ਦੇ ਤੌਰ ’ਤੇ ਕੰਮ ਕਰ ਰਹੀ ਸੀ।)

India Today, 21 November, 2013 ਉੱਤਰਾਖੰਡ ਸਰਕਾਰ (22*) ਵੱਲੋਂ 81 ਕੇਸ ਪਤੰਜਲੀ ਯੋਗਪੀਠ ਬਾਬਾ ਰਾਮਦੇਵ ਦੇ ਖ਼ਿਲਾਫ਼ ਦਾਇਰ ਕੀਤੇ ਗਏ ਹਨ, ਇਹਨਾਂ ਵਿੱਚੋਂ 29 ਕੇਸ ਗ਼ੈਰ-ਕਾਨੂੰਨੀ ਜ਼ਮੀਨ ਦੇ ਕਬਜ਼ੇ 52 ਟੈਕਸ ਅਤੇ ਰੈਵਿਨਿਊ ਵਿੱਚ ਧੋਖਾ ਧੜੀ ਦੇ ਕੇਸ ਦਰਜ਼ ਹਨਦੇਹਰਾਦੂਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਮੁੱਖ ਮੰਤਰੀ ਵਿਜੇ ਬਹੁਗੁਨਾ ਕੇ ਕਿਹਾ ਕਿ ਪਤੰਜਲੀ ਟ੍ਰਸਟ ਹੇਠਲੀਆਂ ਬਹੁਤ ਸਾਰੀਆਂ ਜਾਇਦਾਦਾਂ ਬੇਨਾਮੀ ਸੌਦੇ ਸਨ, ਜਿਨ੍ਹਾਂ ਦੀ ਮਾਲਕੀ ਦਾ ਕੋਈ ਪਤਾ ਨਹੀਂਬਹੁਗੁਨਾ ਨੇ ਕਿਹਾ ਕਿ ਵਿਭਾਗ ਸਰਕਾਰ ਦੇ ਰੋਲ ਦੀ ਵੀ ਪੜਤਾਲ ਕਰੇਗਾ ਜਿਨ੍ਹਾਂ ਨੇ ਬਾਬਾ ਰਾਮਦੇਵ ਅਤੇ ਟ੍ਰਸਟ ਦੀ ਮਦਦ ਕੀਤੀ ਹੈਬਹੁਗੁਨਾ ਨੇ ਕਿਹਾ ਕਿ ਹਰਿਦਵਾਰ ਦੇ ਜ਼ਿਲ੍ਹਾ ਮਜਿਸਟਰੇਟ ਨੇ 81 ਕੇਸਾਂ ਦੇ ਮੁਕੱਦਮੇ ਦੀ ਸ਼ੁਰੂਆਤ ਕੀਤੀ ਹੈ ਅਤੇ ਹੋਰ ਕੇਸਾਂ ਦੇ ਮੁਕੱਦਮੇ ਵੀ ਛੇਤੀ ਹੀ ਸ਼ੁਰੂ ਕੀਤੇ ਜਾਣਗੇਦੋਸ਼ ਹੈ ਕਿ ਟ੍ਰਸਟ ਨੇ ਔਰੰਗਾਬਾਦ ਅਤੇ ਸ਼ਿਵਦਾਸਪੁਰ ਪਿੰਡਾਂ ਦੀ 387.5 ਏਕੜ ਜ਼ਮੀਨ ਪਤੰਜਲੀ ਯੂਨਿਵਰਸਿਟੀ ਸਥਾਪਿਤ ਕਰਨ ਵਾਸਤੇ ਖ਼ਰੀਦੀ, ਜੋ ਕਿ ਤਕਰੀਬਨ 20 ਏਕੜਾਂ ਵਿੱਚ ਉਸਾਰੀ ਗਈਬਾਕੀ ਦੀ ਜ਼ਮੀਨ ਖੇਤੀ ਵਾਸਤੇ ਵਰਤੀ ਜਾਣੀ ਸੀ ਅਤੇ ਭਵਿੱਖ ਵਿੱਚ ਇਸ ਨੂੰ ਵਪਾਰਕ ਕੰਮਾਂ ਲਈ ਜ਼ਮੀਨ ਬੈਂਕ ਦੇ ਤੌਰ ’ਤੇ ਰੱਖਿਆ ਗਿਆ ਹੈਬਹੁਗੁਨਾ ਨੇ ਕਿਹਾ ਕਿ ਟ੍ਰਸਟ ਨੇ ਅਧਿਕਾਰੀਆਂ ਦੀ ਇਜਾਜ਼ਤ ਬਗ਼ੈਰ ਮੁਸਤਫ਼ਾਬਾਦ ਵਿੱਚ ਵੀ 84.86 ਏਕੜ ਜ਼ਮੀਨ ਪਤੰਜਲੀ ਫੂਡ ਐਂਡ ਹਰਬਲ ਪਾਰਕ ਦੇ ਨਾਂ ਹੇਠ ਖ਼ਰੀਦੀ, ਇਸ ਕਰਕੇ ਟ੍ਰਸਟ ਦੇ ਖ਼ਿਲਾਫ਼ ਯੋਗ ਕਾਰਵਾਈ ਕੀਤੀ ਜਾਵੇਗੀਮੁੱਖ ਮੰਤਰੀ ਨੇ ਕਿਹਾ ਕਿ ਮੁਸਤਫ਼ਾਬਾਦ ਵਿੱਚ ਜਿਸ 141.17 ਏਕੜ ਜ਼ਮੀਨ ਦੀ ਆਯੁਰਵੇਦਿਕ ਔਸ਼ਧੀਆਂ ਤਿਆਰ ਕਰਨ ਵਾਸਤੇ ਇਜਾਜ਼ਤ ਦਿੱਤੀ ਗਈ ਸੀ, ਉਸ ਜ਼ਮੀਨ ਨੂੰ ਕਾਰਖ਼ਾਨੇ, ਵੇਅਰਹਾਊਸ ਬਣਾਉਣ ਅਤੇ ਪਤੰਜਲੀ ਉਤਪਾਦਾਂ ਦੀ ਮਾਰਕਿਟ ਕਰਨ ਕਰਕੇ ਉਲੰਘਣਾ ਕੀਤੀ ਜਾ ਰਹੀ ਹੈਇਸ ਤੋਂ ਇਲਾਵਾ ਸਟੈਂਪ ਡਿਊਟੀ ਦੀ ਕਮ-ਮਾਲੀਅਤ ਦੇ 52 ਕੇਸਾਂ ਵਿੱਚ ਸੂਬੇ ਦੇ ਖ਼ਜ਼ਾਨੇ ਨੂੰ 10 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਮੁਕੱਦਮਾ ਵੀ ਸ਼ੁਰੂ ਕੀਤਾ ਗਿਆ ਹੈ... ਸੂਬੇ ਦੇ ਜ਼ਮੀਨੀ ਦਸਤਾਵੇਜ਼ ਅਤੇ ਅਧਿਕਾਰੀਆਂ ਨਾਲ ਹੋਈ ਇੰਟਰਵੀਊ ਅਨੁਸਾਰ ਮਈ 2014 ਜਦ ਤੋਂ ਮੋਦੀ ਨੇ ਸੱਤਾ ਸੰਭਾਲੀ ਹੈ, ਪਤੰਜਲੀ ਨੇ ਕਾਰਖ਼ਾਨੇ ਲਗਾਉਣ, ਰੀਸਰਚ ਸੁਵਿਧਾ ਅਤੇ ਔਸ਼ਧੀਆਂ ਤੋਂ ਬਣੇ ਉਤਪਾਦਾਂ ਦੀ ਸਪਲਾਈ ਚੇਨ ਸਥਾਪਿਤ ਕਰਨ ਲਈ ਲਗਭਗ 2, 000 ਏਕੜ ਜ਼ਮੀਨ ਹਾਸਲ ਕੀਤੀ ਹੈ

Reuters (23*) ਅਨੁਸਾਰ ਸੂਬਾ ਸਰਕਾਰ ਦੇ ਦਸਤਾਵੇਜ਼ਾਂ, ਅਧਿਕਾਰੀਆਂ ਨਾਲ ਹੋਈ ਇੰਟਰਵੀਊ, ਅਤੇ ਸਥਾਨਕ ਰੀਅਲ ਇਸਟੇਟ ਏਜੰਟਾਂ ਨਾਲ ਹੋਈ ਗੱਲਬਾਤ ਅਨੁਸਾਰ ਬੀ ਜੇ ਪੀ ਦੇ ਕੰਟਰੋਲ ਹੇਠਲੇ ਸੂਬਿਆਂ ਵਿੱਚ ਪਤੰਜਲੀ ਨੂੰ ਜ਼ਮੀਨ ਦੀ ਖ਼ਰੀਦ ਵਿੱਚ ਬਾਜ਼ਾਰ ਦੀ ਕੀਮਤ ਨਾਲ਼ੋਂ 77% ਡਿਸਕਾਊਂਟ ਮਿਲ਼ਿਆ... ਭਾਰਤ ਵਿੱਚ ਜ਼ਮੀਨ ਦੇ ਲੈਣ-ਦੇਣ ਦੀ ਸਰਕਾਰੀ ਰਿਪੋਰਟਿੰਗ ਵਿੱਚ ਅਕਸਰ ਘਪਲੇਬਾਜ਼ੀ ਹੁੰਦੀ ਹੈ, ਖ਼ਾਸ ਤੌਰ ’ਤੇ ਜਦ ਇਹ ਜ਼ਮੀਨ ਦੇ ਛੋਟੇ ਟੁਕੜਿਆਂ ਦੀ ਗੱਲ ਹੋਵੇਪਰ ਕਈ ਪ੍ਰਤੱਖ ਹੋ ਜਾਂਦੇ ਹਨ ਇੱਕ ਸਰਕਾਰੀ ਅਧਿਕਾਰੀ ਨਾਲ ਹੋਈ ਇੰਟਰਵੀਊ, ਅਤੇ ਸਥਾਨਕ ਰੀਅਲ ਇਸਟੇਟ ਬਰੋਕਰ ਅਨੁਸਾਰ ਪਿਛਲੇ ਸਾਲ ਮੱਧ ਪ੍ਰਦੇਸ਼ ਦੀ ਬੀ ਜੇ ਪੀ ਸਰਕਾਰ ਵੱਲੋਂ 40 ਏਕੜ ਜ਼ਮੀਨ ’ਤੇ 10 ਮਿਲੀਅਨ ਡਾਲਰ ਅਰਥਾਤ 88% ਡਿਸਕਾਊਂਟ ਮਿਲਿਆਨਾ ਹੀ ਪ੍ਰਧਾਨ ਮੰਤਰੀ ਅਤੇ ਨਾ ਹੀ ਰਾਮਦੇਵ ਸਮੇਤ ਪਤੰਜਲੀ ਦੇ ਪ੍ਰਬੰਧਕਾਂ ਵੱਲੋਂ ਇਸ ਲੈਣ-ਦੇਣ ਬਾਰੇ ਲਿਖਤੀ ਸਵਾਲਾਂ ਦਾ ਜਵਾਬ ਦਿੱਤਾ ਗਿਆ

ਪਿਛਲੇ ਸਾਲ ਕੇਂਦਰੀ ਭਾਰਤ ਦੇ ਸ਼ਹਿਰ ਨਾਗਪੁਰ ਵਿਖੇ ਪਤੰਜਲੀ ਫੂਡ ਪ੍ਰਾਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਣ ਆਏ ਟਰਾਂਸਪੋਰਟੇਸ਼ਨ ਮਨਿਸਟਰ ਨਿਤਿਨ ਗਡਕਰੀ ਅਤੇ ਸੂਬੇ ਦੇ ਬੀਜੇਪੀ ਮੁੱਖ-ਮੰਤਰੀ ਦਵਿੰਦਰਾ ਫੜਨਵੀਸ ਪਾਸ ਮੰਗ ਰੱਖੀ ਕਿ “ਆਯੋਜਿਤ ਕਾਰਖ਼ਾਨੇ ਦੀ ਜਗ੍ਹਾ ਲਈ ਸਾਨੂੰ ਇੱਕ ਸੜਕ ਚਾਹੀਦੀ ਹੈ।” ਮਨਿਸਟਰ ਨੇ ਮੁਸਕ੍ਰਾਉਂਦਿਆਂ ਕਿਹਾ, “ਜਿਸ ਸੜਕ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਇਸ ਨੂੰ ਇੱਕ ਕੌਮੀ ਸ਼ਾਹਮਾਰਗ ਬਣਾਉਣ ਦਾ ਫ਼ੈਸਲਾ ਕੀਤਾ ਹੈਤੁਸੀਂ ਕੰਮ ਸ਼ੁਰੂ ਕਰੋ, ਮੈਂ ਟੈਂਡਰ ਜਾਰੀ ਕਰ ਦਿਆਂਗਾ।” ਪਤੰਜਲੀ ਵੱਲੋਂ 234 ਏਕੜ ਜ਼ਮੀਨ ਦੇ 590 ਮਿਲੀਅਨ ਰੁਪਏ (ਹੁਣ ਦੇ ਰੇਟ ਅਨੁਸਾਰ $9.1 Million) ਦਿੱਤੇ ਗਏਇਹ ਜ਼ਮੀਨ ਸੂਬੇ ਵੱਲੋਂ ਪ੍ਰੋਤਾਸਾਹਿਤ ਸਪੈਸ਼ਲ ਇਕਨੌਮਿਕ ਜ਼ੋਨ ਦੇ ਨਾਲ ਲਗਦੀ ਹੈ, ਅਤੇ ਫੜਨਵੀਸ ਦੁਆਰਾ ਸੂਬੇ ਦੀ ਵਿਧਾਨ ਸਭਾ ਨੂੰ ਪੇਸ਼ ਕੀਤੀ ਸਮੀਖਿਆ ਅਨੁਸਾਰ ਇਸਦੀ ਬਾਜ਼ਾਰੀ ਕੀਮਤ 2.6 ਬਿਲੀਅਨ ਰੁਪਏ ($40.5 Million) ਬਣਦੀ ਹੈਵਿਰੋਧੀ ਧਿਰ ਦੇ ਕਾਨੂੰਨੀ ਮਾਹਿਰ ਦੇ ਜ਼ਮੀਨ ਦੀ ਕੀਮਤ ਬਾਰੇ ਪੁੱਛੇ ਸਵਾਲ ਦੇ ਲਿਖਤੀ ਜਵਾਬ ਵਿੱਚ ਫ਼ਾਡਨਵੀਸ ਨੇ ਕਿਹਾ, “ਸਪੈਸ਼ਲ ਇਕਨੌਮਿਕ ਜ਼ੋਨ ਦੇ ਬਾਰ ਦੀ ਜ਼ਮੀਨ ਪਤੰਜਲੀ ਨੂੰ ਇਸ ਕਰਕੇ ਸਸਤੀ ਦਿੱਤੀ ਗਈ ਸੀ ਕਿਉਂਕਿ ਇਹ ਜ਼ਮੀਨ ਅਜੇ ਆਬਾਦ ਨਹੀਂ ਹੋਈ, ਅਤੇ ਇੱਥੇ ਕੋਈ ਪਹੁੰਚ ਮਾਰਗ ਨਹੀਂ ਹੈ।” ਸਾਈਟ ’ਤੇ ਜਾ ਕੇ ਪਤਾ ਲੱਗਾ ਕਿ ਇਹ ਜ਼ਮੀਨ ਕਾਰਪੋਰੇਟ ਪਾਰਕ ਅਤੇ ਪੁਲੀਸ ਅਤੇ ਫਾਇਰ ਸਟੇਸ਼ਨ ਦੇ ਦੂਸਰੇ ਪਾਸੇ ਹੈ, ਜਿਸਦੇ ਵਿਚਕਾਰ ਛੋਟੀ ਜਿਹੀ ਦੀਵਾਰ ਹੈਇਸ ਜ਼ਮੀਨ ਦੇ ਪਿਛਲੇ ਪਾਸੇ ਉਸਾਰੀ ਅਧੀਨ ਸੜਕ ਨਾਲ ਪਤੰਜਲੀ ਨੂੰ ਜੋੜਿਆ ਜਾਵੇਗਾ

ਸਭ ਤੋਂ ਵੱਡੀ ਲੈਣ-ਦੇਣ ਅਕਤੂਬਰ-ਦਸੰਬਰ 2014 ਵਿੱਚ ਦੇਸ਼ ਦੇ ਪੂਰਬੀ ਸੂਬੇ ਅਸਾਮ ਵਿੱਚ 1200 ਏਕੜ ਗ਼ੈਰ-ਆਬਾਦ ਜ਼ਮੀਨ ਸੀਇਹ ਸੌਦਾ ਬੋਡੋਲੈਂਡ ਟੈਰੀਟੋਰੀਅਲ ਕਾਊਂਸਲ, ਇੱਕ ਏਜੰਸੀ ਜੋ ਖ਼ੁਦਮੁਖ਼ਤਿਆਰੀ ਵਾਲ਼ੇ ਇਲਾਕੇ ਦੀ ਨਿਗਰਾਨੀ ਕਰਦੀ ਹੈ ਅਤੇ ਬੋਡੋਲੈਂਡ ਪੀਪਲਜ਼ ਫ਼ਰੰਟ (ਬੀ ਪੀ ਐੱਫ਼) ਦੇ ਕੰਟਰੋਲ ਅਧੀਨ ਹੈ, ਦੁਆਰਾ ਤੈਅ ਕੀਤਾ ਗਿਆ2016 ਵਿੱਚ ਬੀਜੇਪੀ ਨਾਲ ਸਮਰਥਣ ਤੋਂ ਪਹਿਲਾਂ ਬੀ ਪੀ ਐੱਫ਼ 2014 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਕੋਲੀਸ਼ਨ ਨਾਲ਼ੋਂ ਅਲੱਗ ਹੋ ਗਈ ਸੀਬੀ ਪੀ ਐੱਫ਼ ਬੁਲਾਰੇ ਅਤੇ ਕਾਊਂਸਲ ਦੇ ਡਿਪਟੀ ਚੇਅਰਮੈਨ ਕਾਂਪਾ ਬੋਰਗੋਯੇਰੀ ਨੇ ਕਿਹਾ ਕਿ “ਪਾਰਟੀ ਨੂੰ ਸ਼ੁਰੂ ਵਿੱਚ ਹੀ ਪਤਾ ਸੀ ਕਿ ਇਹ ਬੀਜੇਪੀ ਨੂੰ ਸਮਰਥਣ ਦੇਵੇਗੀ।” ਰਿਊਟਰਜ਼ ਦੁਆਰਾ ਰਿਵਿਊ ਕੀਤੇ ਦਸਤਾਵੇਜ਼ਾਂ ਵਿੱਚੋਂ ਸੂਬਾ ਸਰਕਾਰ ਦੇ ਵਿਧਾਨਕ ਦਸਤਾਵੇਜ਼ਾਂ ਅਨੁਸਾਰ ਜ਼ਮੀਨ ਪਤੰਜਲੀ ਮੈਨੇਜਿੰਗ ਡਾਇਰੈਕਟਰ ਬਾਲਕ੍ਰਿਸ਼ਨਾ ਅਤੇ ਰਾਮਦੇਵ ਦੇ ਕੰਟਰੋਲ ਹੇਠਲੇ ਇੱਕ ਟ੍ਰਸਟ, ਪਤੰਜਲੀ ਯੋਗਪੀਠ ਨੂੰ ਇਸ ਸ਼ਰਤ ਅਧੀਨ “ਬਿਨਾਂ ਕਿਸੇ ਕੀਮਤ” ਦਿੱਤੀ ਗਈ ਸੀ ਕਿ ਇਹ ਜ਼ਮੀਨ ਗਊ-ਨਸਲ ਦੀ ਸੁਰੱਖਿਆ ਸੰਭਾਲ ਅਤੇ ਵਾਧੇ ਲਈ ਵਰਤੀ ਜਾਵੇਗੀਇਸ ਸਮਝੌਤੇ ਨੇ ਪਤੰਜਲੀ ਨੂੰ ਔਸ਼ਧੀ ਬੂਟੇ, ਜੋ ਕਿ ਕੁਦਰਤੀ ਉਤਪਾਦਾਂ ਦੇ ਬਿਜ਼ਨੈੱਸ ਨੂੰ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਹਿੱਸਾ ਹਨ, ਨੂੰ ਇਕੱਤਰ ਕਰਨ ਦੀ ਇਜਾਜ਼ਤ ਦੇ ਦਿੱਤੀਬੋਰਗੋਵੇਰੀ ਨੇ ਕਿਹਾ ਕਿ ਕਾਊਂਸਲ ਦਾ ਇਹ ਸਮਝੌਤਾ ਵਿਸ਼ਵਾਸ ਦਿਵਾਉਂਦਾ ਹੈ ਕਿ ਪਤੰਜਲੀ ਜ਼ਮੀਨ ਦੀ “ਰੱਖਿਆ” ਕਰੇਗੀਇਸ ਤਰ੍ਹਾਂ ਦੀ ਜ਼ਮੀਨ ਦੇ ਵਪਾਰਕ ਲੈਣ-ਦੇਣ ਅਸਧਾਰਨ ਹੁੰਦੇ ਹਨ, ਜਿਸ ਨਾਲ ਜ਼ਮੀਨ ਦੀ ਸਹੀ ਕੀਮਤ ਤੈਅ ਕਰਨੀ ਮੁਸ਼ਕਲ ਹੁੰਦੀ ਹੈ

ਉੱਤਰ ਪ੍ਰਦੇਸ਼, ਜਿੱਥੇ ਰਾਮਦੇਵ ਦੀ ਕੰਪਨੀ ਨੇ ਜ਼ਮੀਨ ਦਾ ਇੱਕ ਰਕਬਾ ਹਾਸਲ ਕੀਤਾ ਹੈ ਜਿੱਥੇ ਬੀ ਜੇ ਪੀ ਦੀ ਦੇਖ-ਰੇਖ ਵਾਲੀ ਸਰਕਾਰ ਨਹੀਂ ਸੀ ਜਾਂ ਪ੍ਰਬੰਧਕੀ ਅਮਲਾ ਫੈਲਾ ਸੱਤਾ ਵਿਚਲੀ ਸਰਕਾਰ ਦੇ ਅਨੁਕੂਲ ਨਹੀਂ ਸੀ, ਉੱਥੇ ਇਹ ਬੱਚਤਾਂ ਛੋਟੀਆਂ ਸਨ: ਨਵੰਬਰ 2016 ਵਿੱਚ 300 ਏਕੜ ਜ਼ਮੀਨ 25% ਮਾਰਕਿਟ ਦੀ ਕੀਮਤ ਨਾਲ਼ੋਂ ਘੱਟ ਸੀ

Hindustan Times (24*) ਅਨੁਸਾਰ ਯਮੁਨਾ ਐੱਕਸਪ੍ਰੈੱਸਵੇ ਦੇ ਨਾਲ ਲਗਦੀ 455 ਏਕੜ ਜ਼ਮੀਨ ਪਤੰਜਲੀ ਨੂੰ ਦਿੱਤੀ ਗਈ: ਯੂ ਪੀ ਸਰਕਾਰ ਨੇ ਬੁੱਧ ਇੰਟਰਨੈਸ਼ਨਲ ਸਰਕਿਟ ਤੋਂ ਚਾਰ ਕਿਲੋਮੀਟਰ ਦੂਰ ਯੂਨੀਵਰਸਿਟੀ ਅਤੇ ਫ਼ੂਡ ਪਾਰਕ ਬਣਾਉਣ ਵਾਸਤੇ ਜ਼ਮੀਨ (ਪਤੰਜਲੀ ਨੂੰ) ਅਲਾਟ ਕੀਤੀ ਹੈਯਮੁਨਾ ਐੱਕਸਪ੍ਰੈੱਸਵੇ ਗਰੇਟਰ ਨੋਇਡਾ ਨੂੰ ਆਗਰਾ ਨਾਲ ਜੋੜਦੀ ਹੈਯਮੁਨਾ ਐੱਕਸਪ੍ਰੈੱਸਵੇ ਇੰਡਸਟਰੀਅਲ ਡਿਵੈਲਪਮੈਂਟ ਅਥਾਰਿਟੀ (YEIDA) ਦੇ ਅਧਿਕਾਰੀ ਨੇ ਕਿਹਾ ਕਿ ਯੂ ਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ 30 ਨਵੰਬਰ 2016 ਨੂੰ ਯੋਗਾ ਗੁਰੂ ਰਾਮਦੇਵ ਦੇ ਪਤੰਜਲੀ ਯੋਗਪੀਠ ਲਈ ਫ਼ੂਡ ਪਾਰਕ ਤੇ ਯੂਨੀਵਰਸਿਟੀ ਦਾ ਨੀਂਹ-ਪੱਥਰ ਰੱਖਣਗੇਸੂਬਾ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ “ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਇੱਕ ਅਲਾਟਮੈਂਟ ਚਿੱਠੀ ਜਾਰੀ ਕੀਤੀ ਹੈ, ਜਿਸ ਤਹਿਤ ਯੋਗਾ ਗੁਰੂ ਰਾਮਦੇਵ ਦੇ ਪਤੰਜਲੀ ਯੋਗਪੀਠ ਨੂੰ 455 ਏਕੜ ਜ਼ਮੀਨ ਕੰਪਨੀ ਸੰਸਥਾ ਅਤੇ ਇੰਡਸਟਰੀ ਲਗਾਉਣ ਵਾਸਤੇ ਮੁਹਈਆ ਕੀਤੀ ਗਈ ਹੈਯਮੁਨਾ ਐੱਕਸਪ੍ਰੈੱਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਿਟੀ ਦੇ ਵਧੀਕ ਚੀਫ ਐਗਜ਼ੈੱਕਿਟਿਵ ਅਫਸਰ ਅਮਰਨਾਥ ਉੱਪੋਧਿਆਏ ਨੇ ਕਿਹਾ ਕਿ “ਅਸੀਂ 455 ਏਕੜਾਂ ਵਿੱਚੋਂ 430 ਏਕੜ ਇੰਡਸਟਰੀ ਅਤੇ 25 ਏਕੜ ਸੰਸਥਾ ਦੇ ਕੰਮ ਲਈ ਜ਼ਮੀਨ ਅਲਾਟ ਕੀਤੀ ਹੈਬਾਬਾ ਰਾਮਦੇਵ ਦੀ ਇੱਥੇ ਇੱਕ ਯੂਨੀਵਰਸਿਟੀ ਅਤੇ ਇੱਕ ਖੋਜ ਕੇਂਦਰ ਉਸਾਰਨ ਦੀ ਯੋਜਨਾ ਹੈ।”

ਬਿਜ਼ਨੈਸ ਸਟੈਂਡਰਡ ਦੀ 6 ਜੂਨ ਦੀ ਰਿਪੋਰਟ (25*) ਮੁਤਾਬਕ ਬਾਬਾ ਰਾਮਦੇਵ ਦੇ ਪਤੰਜਲੀ ਗਰੁੱਪ ਨੇ ਹਰਿਆਣਾ ਦੇ ਅਰਵਲੀ ਇਲਾਕੇ ਦੇ ਫ਼ਰੀਦਾਬਾਦ ਜ਼ਿਲ੍ਹੇ ਵਿੱਚ 400 ਤੋਂ ਵੱਧ ਜ਼ਮੀਨ ਇਕੁਵਾਇਰ ਕੀਤੀ ਹੈਜੰਗਲਾਤੀ ਜ਼ਮੀਨ ਦੇ ਇਸ ਵੱਡੇ ਹਿੱਸੇ ਦੀ ਖ਼ਰੀਦੋ-ਫ਼ਰੋਖ਼ਤ 2014 ਤੇ 2016 ਦੌਰਾਨ ਹੋਈਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਕੁਵਾਇਰ ਕੀਤੀ ਜ਼ਮੀਨ ਸ਼ਾਮਲਾਟ ਦੇਹ (ਸਾਂਝੀ ਜ਼ਮੀਨ) ਸੀ2011 ਵਿੱਚ ਸੁਪਰੀਮ ਕੋਰਟ ਨੇ (ਜਗਪਾਲ ਸਿੰਘ ਬਨਾਮ ਪੰਜਾਬ ਸਟੇਟ) ਕੇਸ ਦੀ ਸੁਣਵਾਈ ਦੌਰਾਨ ਪਿੰਡ ਦੀ ਸਾਂਝੀ ਜ਼ਮੀਨ ਨੂੰ ਬਚਾਉਣ ਵਾਸਤੇ ਇਹ ਹਦਾਇਤਾਂ ਦਿੱਤੀਆਂ ਸਨ ਕਿ ਸ਼ਾਮਲਾਟ ਦੇ ਸਮੇਤ ਸਾਰੀਆਂ ਸਾਂਝੀਆਂ ਜ਼ਮੀਨਾਂ ਪੰਚਾਇਤਾਂ ਕੋਲ ਵਾਪਸ ਮੋੜਨੀਆਂ ਚਾਹੀਦੀਆਂ ਹਨ ਪ੍ਰੰਤੂ, ਫਰਵਰੀ ਵਿੱਚ ਹਰਿਆਣਾ ਅਸੈਂਬਲੀ ਨੇ ਪੰਜਾਬ ਲੈਂਡ ਪਰਿਜ਼ਰਵੇਸ਼ਨ ਐੱਕਟ 1990 ਵਿੱਚ ਤਰਮੀਮ ਕਰਕੇ ਪਹਾੜੀ ਖੇਤਰ ਦੇ ਹਜ਼ਾਰਾਂ ਏਕੜ ਰੀਅਲ ਇਸਟੇਟ ਅਤੇ ਮਾਈਨਿੰਗ ਵਾਸਤੇ ਖੋਲ੍ਹ ਦਿੱਤੇਸੁਪਰੀਮ ਕੋਰਟ ਨੇ ਇਸ ਤਰ੍ਹਾਂ ਜੰਗਲਾਂ ਦੀ ਤਬਾਹੀ ਰੋਕਣ ਲਈ ਇਸਦੀ ਕਰੜੀ ਆਲੋਚਨਾ ਕੀਤੀ ਸੀਉੱਚ ਅਦਾਲਤ ਨੇ ਇਸ ਤਰਮੀਮ ਕੀਤੇ ਐਕਟ ਤਹਿਤ ਕਿਸੇ ਵੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ1 ਫਰਵਰੀ 2019 ਨੂੰ ਜਾਰੀ ਕੀਤੇ ਇੱਕ ਨੋਟੀਫ਼ੀਕੇਸਨ ਦੇ ਹੁਕਮ ਅਨੁਸਾਰ ਈਸਟ ਪੰਜਾਬ ਹੋਲਡਿੰਗਜ਼ (Consolidation and Prevention of Fragmentation) Act, 1948 ਅਤੇ Punjab Village Common Land (Regulation) Act, 1961 ਤਹਿਤ 31, 184 ਏਕੜ ਜ਼ਮੀਨ ਦੀ ਚੱਕਬੰਦੀ ’ਤੇ ਰੋਕ ਲਗਾ ਦਿੱਤੀ... 2018 ਵਿੱਚ ਚਾਰ ਵਿਅਕਤੀਆਂ ਨੇ ਕੋਰਟ ਵਿੱਚ ਦਾਅਵਾ ਕੀਤਾ ਕਿ ਉਹ ਝਗੜੇ ਵਾਲੀ ਜ਼ਮੀਨ ਦੇ 321 ਤੋਂ ਵੀ ਵੱਧ ਮਾਲਕਾਂ ਦੀ ਸਾਂਝੇ ਤੌਰ ’ਤੇ ਪ੍ਰਤਿਨਿਧਤਾ ਕਰਦੇ ਹਨਇਹਨਾਂ ਵਿੱਚ ਇੱਕ ਹੈ ਫ਼ਰੀਦਾਬਾਦ ਦਾ ਵਸਨੀਕ ਪਰਵੀਨ ਕੁਮਾਰ ਸ਼ਰਮਾ, ਜਿਸ ਨੇ 104 ਜ਼ਮੀਨ ਮਾਲਕਾਂ ਦੇ ਦਸਤਾਵੇਜ਼ ਸਪਰੁਦ ਕੀਤੇਸ਼ਰਮਾ ਹਰਬੋ ਵੇਦ ਗਰਾਮ ਪ੍ਰਾਈਵੇਟ ਲਿਮਿਟਿਡ (Herbo Ved Gram Private Limited)) ਦਾ ਅਧਿਕਾਰਤ ਨੁਮਾਇੰਦਾ ਹੈਹਰਬੋ ਵੇਦ ਗਰਾਮ ਪ੍ਰਾਈਵੇਟ ਲਿਮਿਟਿਡ ਦੇ ਹਿੱਸੇਦਾਰਾਂ ਦੀ ਤਫ਼ਸੀਲ ਇਸ ਤਰ੍ਹਾਂ ਹੈ: 2016-17 ਤਕ ਦਾਖ਼ਲ ਕੀਤੇ ਦਸਤਾਵੇਜ਼ਾਂ ਅਨੁਸਾਰ ਯੋਗ ਗੁਰੂ ਰਾਮਦੇਵ ਦੇ ਪਤੰਜਲੀ ਆਯੁਰਵੇਦ ਲਿਮਿਟਿਡ ਦੀ 100% ਮਾਲਕੀ ਸੀ, ਅਗਲੇ ਸਾਲ 2017-18 ਵਿੱਚ ਇਹ 99% ਸ਼ੇਅਰਾਂ ਦੀ ਮਾਲਕੀ ਰਾਮਦੇਵ ਦੇ ਬਿਜ਼ਨੈੱਸ ਐਸੋਸੀਏਟ ਅਚਾਰੀਆ ਬਾਲਕ੍ਰਿਸ਼ਨਾ ਦੇ ਨਾਂ ਤਬਦੀਲ ਕਰ ਦਿੱਤੀ ਗਈ

ਰਾਮਦੇਵ ਦਾ ਆਰ ਐੱਸ ਐੱਸ ਫਾਸ਼ੀ ਚਿਹਰਾ:

ਹਿਟਲਰ ਦੀ ਨਾਜ਼ੀ ਪਾਰਟੀ ਜਰਮਨੀ ਵਿੱਚ 1920 ਵਿੱਚ ਬਣਾਈ ਗਈ ਸੀ, ਉਸੇ ਵਿਚਾਰਧਾਰਾ ’ਤੇ ਚੱਲਦਿਆਂ ਭਾਰਤ ਵਿੱਚ ਨਾਜ਼ੀ ਪਾਰਟੀ ਦੀ ਛੋਟੀ ਭੈਣ, ਹਿੰਦੂ ਰਾਈਟ ਵਿੰਗ ਦੀ ਆਰ ਐੱਸ ਐੱਸ ਦੀ ਸਤੰਬਰ 27, 1925 ਵਿੱਚ ਨਾਗਪੁਰ ਵਿੱਚ ਸਥਾਪਨਾ ਕੀਤੀ ਗਈ ਸੀ, 2016 ਦੇ ਅੰਕੜਿਆਂ ਮੁਤਾਬਿਕ ਜਿਸਦੇ ਭਾਰਤ ਵਿੱਚ 56859 ਸ਼ਾਖ਼ਾ ਅਤੇ 5-6 ਮਿਲੀਅਨ ਮੈਂਬਰ ਹਨ1992 ਵਿੱਚ ਬਾਬਰੀ ਮਸਜ਼ਿਦ ਦੇ ਢਾਹੁਣ ਤੋਂ ਬਾਅਦ ਅਤੇ ਦੇਸ਼ ਵਿੱਚ ਫਿਰਕਾਪ੍ਰਸਤੀ ਫੈਲਾਉਣ ਕਰਕੇ ਭਾਰਤ ਵਿੱਚ ਇਸ ’ਤੇ ਬੈਨ ਲਗਾ ਦਿੱਤਾ ਸੀ, ਪਰ ਇਹ ਕਿਸੇ ਹੋਰ ਨਾਂਵਾਂ ਥੱਲੇ ਫਿਰਕਾਪ੍ਰਸਤੀ ਦੇ ਭਾਂਬੜ ਬਲਦੇ ਰੱਖ ਰਹੀ ਹੈਬੀਜੇਪੀ, ਆਰ ਐੱਸ ਐੱਸ ਦਾ ਸਿਆਸੀ ਵਿੰਗ ਹੈ ਇੱਕ ਸਿਲਸਿਲੇਵਾਰ ਢੰਗ ਨਾਲ਼ ਫਾਸ਼ਿਜ਼ਮ, ਆਰ ਐੱਸ ਐੱਸ ਅਤੇ ਉਸਦੀ ਬੀ ਜੇ ਪੀ ਸਰਕਾਰ ਸਮੁੱਚੇ ਭਾਰਤ ’ਤੇ ਮੜ੍ਹਨਾ ਚਾਹੁੰਦੀ ਹੈ, ਉਹ ਹੈ ਭਾਰਤੀ ਸਮਾਜ ਵਿਚਲੀ ਵਿਸ਼ਾਲਤਾ, ਵੰਨ-ਸੁਵੰਨਤਾ ਨੂੰ ਖ਼ਤਮ ਕਰਕੇ ਸਮੁੱਚੇ ਭਾਰਤ ਨੂੰ ਇੱਕੋ ਕੌਮ ਦੇ ਰੱਸੇ ਨਾਲ਼ ਨਰੜਨਾ, ਭਾਵ RSS ਦੇ ਭਗਵੇਂ ਰੰਗ ਦੇ ਕੜਾਹੇ ਵਿੱਚ ਡੁਬੋਣਾਆਰ ਐੱਸ ਐੱਸ ਦੇ ਇਸ ਏਜੰਡੇ ਨੂੰ ਮੋਦੀ ਦੇ ਰਾਜਕਾਲ ਵਿੱਚ ਇਸਦਾ ਸਾਰਾ ਜ਼ੋਰ ਦੇਸ਼ ਨੂੰ ਇੱਕ ਦੇਸ਼, ਇੱਕ ਇਲੈਕਸ਼ਨ, ਇੱਕ ਬੋਲੀ, ਇੱਕ ਆਧਾਰ ਕਾਰਡ, ਇੱਕ ਮੰਡੀ, ਇੱਕੋ ਰੰਗ, ਇੱਕੋ ਧਰਮ, ਇੱਕੋ ਖਾਣਾ, ਇੱਕੋ ਵੇਸ ਵਿੱਚ ਤਬਦੀਲ ਕਰਨ ’ਤੇ ਲੱਗਾ ਹੋਇਆ ਹੈਭਾਵ ਦੇਸ਼ ਦੇ ਬਸ਼ਿੰਦਿਆਂ ਦੀ ਬਹੁ-ਕੌਮੀ ਵਿਰਸੇ ਦੀ ਵੰਨ-ਸਵੰਨਤਾ ਤੇ ਵਿਸ਼ਾਲਤਾ ’ਤੇ ਸੁਹਾਗਾ ਫੇਰ ਪੱਧਰਾ ਕਰਕੇ uniformity ਜਾਂ ਇਕਸਾਰਤਾ ਲਿਆਉਣੀਇਸ ਕਰਕੇ ਇਹ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਉੱਤੇ ਜਬਰੀ ਮੜ੍ਹਨਾ ਉਸੇ ਹੀ ਮਿਸ਼ਨ ਦੀ ਪੂਰਤੀ ਲਈ ਪੁੱਟਿਆ ਇੱਕ ਦਿਓ ਕਦਮ ਸਮਝਣਾ ਚਾਹੀਦਾ ਹੈ ਕਿ ਕਿਵੇਂ ਉਹ ਸਾਡੀ ਧਰਤ ਨੂੰ ਖੋਹ ਕੇ ਸਾਡੀ ਅਣਖ ਤੇ ਸਵੈਮਾਣ ਦੀ ਸ਼ਾਹਰਗ ’ਤੇ ਗੋਡਾ ਰੱਖਣਾ ਚਾਹੁੰਦਾ ਹੈਮੋਦੀ ਅਤੇ ਰਾਮਦੇਵ, ਦੋਨੋ ਸੱਜੇ ਹਿੰਦੂਤਵ ਦੀ ਪੈਦਾਵਾਰ ਹਨ, ਦੋਵੇਂ ਆਪਣੀ ਕਾਮਯਾਬੀ ਲਈ ਇੱਕ ਦੂਜੇ ਦੇ ਕਰਜ਼ਦਾਰ ਹਨਬੀ ਜੇ ਪੀ ਆਰ ਐੱਸ ਐੱਸ ਦਾ ਸਿਆਸੀ ਵਿੰਗ ਹੈਮੋਦੀ ਤਾਂ ਐਲਾਨੀਆਂ ਤੌਰ ’ਤੇ ਆਰ ਐੱਸ ਐੱਸ ਦਾ ਸਰਗਣਾ ਰਿਹਾ ਹੈਰਾਮਦੇਵ ਭਾਵੇਂ ਆਰ ਐੱਸ ਐੱਸ ਦਾ ਕਾਰਡ-ਹੋਲਡਰ ਪਾਰਟੀ ਮੈਂਬਰ ਨਹੀਂ, ਪਰ ਉਸਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਆਰ ਐੱਸ ਐੱਸ ਦਾ ਸਿੱਧਾ ਹੱਥ ਹੈਮੋਦੀ, ਰਾਮਦੇਵ, ਬੀ ਜੇ ਪੀ, ਆਰ ਐੱਸ ਐੱਸ ਹੁਣ ਸਮ-ਅਰਥੀ ਸ਼ਬਦ ਬਣ ਗਏ ਹਨ!

ਰਾਮਦੇਵ ਆਰ ਐੱਸ ਐੱਸ ਨੂੰ ਕਿਸ ਤਰ੍ਹਾਂ ਬਚਾਉਂਦਾ ਆ ਰਿਹਾ ਹੈ: (26*) FirstPost March 22, 2018 ਅਨੁਸਾਰ ਉਹ ਕਹਿੰਦਾ ਹੈ “ਆਰ ਐੱਸ ਐੱਸ ਕੋਈ ਆਤੰਕੀ ਸੰਗਠਨ ਜਾਂ ਨਕਸਲੀ ਨਹੀਂ ਹੈ, ਉਹ ਇੱਕ ਰਾਸ਼ਟਰਵਾਦੀ ਸੰਸਥਾ ਹੈ ਜੋ ਦੇਸ਼ਹਿੱਤ ਵਿੱਚ ਕੰਮ ਕਰਦੀ ਹੈਮੈਂ ਆਰ ਐੱਸ ਐੱਸ ਦੇ ਨੇਤਾਵਾਂ ਨੂੰ ਕਰੀਬ ਤੋਂ ਦੇਖਿਆ ਹੈਉਹ ਦੇਸ਼ ਦੇ ਖ਼ਿਲਾਫ਼ ਕੁਝ ਨਹੀਂ ਕਰਨਗੇ।”

2014 ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸੱਤਾ ਵਿੱਚ ਲਿਆਉਣ ਲਈ ਉਸਦਾ ਵੱਡਾ ਯੋਗਦਾਨ ਹੈਉਹ ਅਨੇਕਾਂ ਮੌਕਿਆਂ ’ਤੇ ਮੋਦੀ ਦੇ ਨਾਲ ਸਟੇਜਾਂ ਤੋਂ ਉਸ ਦੇ ਸੋਹਲੇ ਗਾਉਂਦਾ ਅਤੇ ਉਸ ਨੂੰ ਸੱਤਾ ਵਿੱਚ ਲਿਆਉਣ ਦੀ ਅਪੀਲ ਕਰਦਾ ਰਿਹਾ ਹੈ ਇਸਦੇ ਇਵਜ਼ ਵਿੱਚ ਮੋਦੀ ਪਤੰਜਲੀ ਅਤੇ ਇਸਦੇ ਆਯੁਰਵੇਦ ਵਸਤੂਆਂ ਦਾ ਜਨਤਕ ਤੌਰ ’ਤੇ ਪਰਚਾਰ ਕਰਦਾ ਹੈ2014 ਦੀ ਲੈਂਡਸਲਾਈਡ ਜਿੱਤ ਤੋਂ ਮਹੀਨਾ ਕੁ ਪਹਿਲਾਂ ਰਾਮਦੇਵ ਨੇ ਬੀਜੇਪੀ ਦੇ ਪੰਜ ਵੱਡੇ ਲੀਡਰਾਂ (ਐੱਲ ਕੇ ਅਡਵਾਨੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਅਤੇ ਨਿਤਨ ਗਡਕਰੀ) ਕੋਲ਼ੋਂ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ, ਕਾਲ਼ੇ ਧਨ ਦੀ ਵਾਪਸੀ, ਸਵਦੇਸ਼ੀ ਨੂੰ ਅਪਣਾਉਣ, ਗਊ-ਰੱਖਿਆ, ਆਦਿ ਮੁੱਦਿਆਂ ਬਾਰੇ ਇੱਕ ਛਪਥ-ਪੱਤਰ (27*) ਉੱਪਰ ਹਸਤਾਖ਼ਰ ਕਰਵਾ ਕੇ ਉਹਨਾਂ ਤੋਂ ਅਹਿਦ ਲਿਆ ਸੀ

ਆਮ ਬੰਦੇ ਦੇ ਮਨ ਵਿੱਚ ਯੋਗ ਗੁਰੂ ਦਾ ਤਸੱਵਰ ਬਣਦਾ ਹੋਵੇਗਾ ਕਿ ਉਹ ਆਤਮਿਕ ਆਨੰਦ ਵਿੱਚ ਸ਼ਰਸਾਰ, ਸ਼ਾਂਤੀ ਦਾ ਪੁੰਜ, ਮੋਹ-ਮਾਇਆ ਤੋਂ ਨਿਰਲੇਪ, ਬ੍ਰਹਮ ਗਿਆਨੀ, ਤੇਜੱਸਵੀ, ਤਲਿਸਮੀ, ਨੂਰਾਨੀ ਮੁੱਖ ਵਾਲ਼ਾ ਦੇਵਤਾ ਸਮਾਨ ਇਨਸਾਨ ਹੋਵੇਗਾ, ਜਿਸਦੇ ਪ੍ਰਚਵਨਾਂ ਸਮੇਂ ਮੂੰਹੋਂ ਫੁੱਲ ਕਿਰਦੇ ਹਨ! ਪਰ ਰਾਮਦੇਵ ਵਿੱਚ ਅਜਿਹਾ ਇੱਕ ਵੀ ਗੁਣ ਨਹੀਂ, ਬਲਕਿ ਉਹ ਇਸਦੇ ਇਕਦਮ ਵਿਪਰੀਤ ਹੈ, ਉਹ ਆਰ ਐੱਸ ਐੱਸ ਦੇ ਭਗਵੇਂ ਚੋਲ਼ੇ ਵਿੱਚ ਖੂੰਖਾਰ ਦਰਿੰਦਾ ਹੈਜਦ ਬੋਲਦਾ ਹੈ, ਜਵਾਲਾਮੁਖੀ ਪਹਾੜ ਵਾਂਗ ਮੂੰਹੋਂ ਅੱਗ ਦੀਆਂ ਲਾਟਾਂ ਛੱਡਦਾ ਹੈਬੀ ਜੇ ਪੀ, ਆਰ ਐੱਸ ਐੱਸ ਦਾ ਸਿਆਸੀ ਵਿੰਗ ਹੈ, ਅਤੇ ‘ਭਾਰਤ ਮਾਤਾ ਦੀ ਜੈ’ ਆਰ ਐੱਸ ਐੱਸ ਦਾ ਦੇਸ਼ਭਗਤੀ ਦਾ ਨਾਅਰਾ ਹੈ, ਜੋ ਉਹ ਜਬਰੀ ਭਾਰਤ ਦੇ ਲੋਕਾਂ ਦੇ ਮੂੰਹੋਂ ਕਹਾਉਣਾ ਚਾਹੁੰਦੀ ਹੈਅਜਿਹੇ ਨਾਅਰਿਆਂ ਉੱਤੇ ਬਹਿਸ ਦੇ ਉਦੋਂ ਤੋਂ ਹੀ ਭਾਂਬੜ ਬਲ ਰਹੇ ਹਨ ਇੱਕ ਬੀਜੇਪੀ ਦੇ ਲੀਡਰ ਦਾ ਇਹ ਕਹਿਣਾ ਕਿ ਜਿਹੜੇ ਭਾਰਤ ਮਾਤਾ ਦੀ ਜੈ ਨਹੀਂ ਕਹਿੰਦੇ, ਉਨ੍ਹਾਂ ਦਾ ਕੋਈ ਵੀ ਧਰਮ ਹੋਵੇ, ਉਹਨਾਂ ਨੂੰ ਭਾਰਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈਰਾਮਦੇਵ ਦਾ ਫ਼ਾਸ਼ੀ ਚਿਹਰਾ ਇੱਕ ਵਾਰ ਫਿਰ ਉਸਦੇ ਅੱਗ ਉਗਲੱਛਦੇ ਬੋਲਾਂ ਨੇ ਨੰਗਾ ਕਰ ਦਿੱਤਾ, ਜਦ ਉਸਨੇ 4 ਅਪਰੈਲ 2016 ਰੋਹਤਕ ਵਿਖੇ ਆਰ ਐੱਸ ਐੱਸ ਦਵਾਰਾ ਭਾਈਚਾਰਕ ਸਦਭਾਵਨਾ (ਕਿੱਡੀ ਵਡੰਬਨਾ ਹੈ!) ਨੂੰ ਪ੍ਰੋਤਾਸਾਹਿਤ ਕਰਨ ਲਈ ਆਯੋਜਿਤ ਮੀਟਿੰਗ ਵਿੱਚ ਬਲਦੀ ਅੱਗ ’ਤੇ ਤੇਲ ਪਾਇਆ ਕਿ ਸਿਰਫ਼ ਇਸ ਦੇਸ਼ ਦਾ ਕਾਨੂੰਨ ਹੀ ਉਸ ਨੂੰ ਭਾਰਤ ਮਾਤਾ ਦਾ ਨਿਰਾਦਰ ਕਰਨ ਵਾਲ਼ੇ ਦਾ ਸਿਰ ਕਲਮ ਤੋਂ ਰੋਕ ਰਿਹਾ ਹੈਹਮ ਇਸ ਦੇਸ਼ ਕੇ ਕਾਨੂੰਨ ਔਰ ਸੰਵਿਧਾਨ ਕਾ ਸਨਮਾਨ ਕਰਤੇ ਹੈਂ ਨਹੀਂ ਤੋਂ ਕੋਈ ਭਾਰਤ ਮਾਤਾ ਕਾ ਅਪਮਾਨ ਕਰੇ, ਤੋਂ ਹਮ ਏਕ ਨਹੀਂ, ਹਮ ਹਜ਼ਾਰੋਂ ਲਾਖੋਂ ਸ਼ੀਸ਼ ਸ਼ਤਰ ਕਰ ਸਕਤੇ ਹੈਂ।” (28*)

ਤਿੰਨ ਖੇਤੀ ਕਾਨੂੰਨਾਂ ਬਾਰੇ ਰਾਮਦੇਵ ਦੀ ਸਰਕਾਰੀ ਬੋਲੀ

ਭਾਰਤ ਦੀ ਕੇਂਦਰ ਵਿਚਲੀ ਮੌਜੂਦਾ ਬੀਜੇਪੀ ਸਰਕਾਰ ਵੱਲੋਂ ਕਿਸਾਨ-ਮਾਰੂ ਤਿੰਨ ਖੇਤੀ ਕਾਨੂੰਨ ਪਾਸ ਕਰਨ ’ਤੇ ਪੂਰੇ ਦੇਸ਼ ਦੇ ਕਿਸਾਨ ਸੜਕਾਂ ’ਤੇ ਉੱਤਰ ਆਏ ਹਨਪੰਜ ਜੂਨ 2020 ਨੂੰ ਜਾਰੀ ਕੀਤੇ ਤਿੰਨ ਖੇਤੀ ਆਰਡੀਨੈਂਸਾਂ- Farmers’ Produce Trade and Commerce (Promotion and Facilitation) Ordinance 2020 ਕਿਸਾਨ ਉਤਪਾਦ ਵਪਾਰ ਅਤੇ ਵਪਾਰਕ ਆਰਡੀਨੈਂਸ 2020; Farmers (Empowerment and Protection) Agreement on Price Assurance and Farm Services Bill 2020 ਮੁੱਲ ਬੀਮਾ ਅਤੇ ਫਾਰਮ ਸੇਵਾਵਾਂ ਆਰਡੀਨੈਂਸ; ਅਤੇ Essential Commodities (Amendment) Ordinance 2020 ਜ਼ਰੂਰੀ ਵਸਤੂਆਂ ਐਕਟ 1955 ਵਿੱਚ ਸੋਧ ’ਤੇ ਕਿਸਾਨ ਸਮਝੌਤਾ ਨੂੰ ਲੈ ਕੇ ਭਾਰਤ ਦੇ ਕਿਸਾਨਾਂ ਦੇ ਧਿੰਗੋਜ਼ੋਰੀ ਗਲ਼ ਪਾਇਆ ਅੰਦੋਲਨ ਹੁਣ ਵਿਸ਼ਾਲ ਜਨ-ਅੰਦੋਲਨ ਦਾ ਰੂਪ ਧਾਰ ਚੁੱਕਾ ਹੈਹੁਣ ਤਕ 300 ਦੇ ਕਰੀਬ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਸ਼ਹੀਦੀਆਂ ਪਾ ਚੁੱਕੇ ਹਨ, ਪਰ ਸਰਕਾਰ ਅਜੇ ਵੀ ਟੱਸ ਤੋਂ ਮੱਸ ਨਹੀਂ ਹੋ ਰਹੀਇਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਜਿੱਥੇ ਬੀਜੇਪੀ ਦੇ ਤਮਾਮ ਲੀਡਰਾਂ ਵੱਲੋਂ ਕਿਸਾਨਾਂ ਦੇ ਹਿਤ ਵਿੱਚ ਦੱਸਿਆ ਗਿਆ ਹੈ, ਉੱਥੇ ਰਾਮਦੇਵ ਕਿਹੜਾ ਪਿੱਛੇ ਹੈ? OneIndia (29*) ਦਸੰਬਰ 1, 2020 ਨੇ ਖ਼ਬਰ ਲਾਈ: “ਸਰਕਾਰ ਦੇ ਸਮਰਥਣ ਵਿੱਚ ਉੱਤਰੇ ਰਾਮ ਦੇਵ ਬੋਲੇ- ਕਿਸਾਨ ਬਹਿਕਾਏ ਗਏ, ਐੱਮ ਐੱਸ ਪੀ ਖ਼ਤਮ ਕਰਨ ਦੀ ਗੱਲ ਨਹੀਂ ਕਹੀ ਗਈ।” ਖ਼ਬਰ ਅਨੁਸਾਰ “ਕੇਂਦਰ ਦੀ ਸਰਕਾਰ ਵੱਲੋਂ ਹੁਣੇ ਹੀ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਭਰਮ-ਭੁਲੇਖਿਆਂ ਨੂੰ ਕਾਰਣ ਦੱਸਿਆ ਹੈ ਅਤੇ ਸਰਕਾਰ ਦਾ ਸਮਰਥਣ ਕੀਤਾ ਹੈਕਾਰੋਬਾਰੀ ਤੇ ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਐੱਮ ਐੱਸ ਪੀ ਖ਼ਤਮ ਕਰਨ ਦੀ ਕੋਈ ਗੱਲ ਸਰਕਾਰ ਵੱਲੋਂ ਨਹੀਂ ਹੋਈ ਹੈਲੇਕਿਨ ਇਸ ਨੂੰ ਲੈ ਕੇ ਹਰ ਤਰ੍ਹਾਂ ਦੇ ਭਰਮ-ਭੁਲੇਖੇ ਹਨਇਸਦਾ ਨਤੀਜਾ ਇਹ ਹੈ ਕਿ ਇਹ ਵਿਰੋਧ ਪ੍ਰਦਰਸ਼ਣ ਹੋ ਰਹੇ ਹਨਇਸਦੇ ਨਾਲ ਉਸਨੇ ਇਹ ਵੀ ਕਿਹਾ ਕਿ ਸਰਕਾਰ ਤੋਂ ਵੀ ਕਿਸਾਨਾਂ ਨੂੰ ਵਿਸ਼ਵਾਸ ਵਿੱਚ ਲੈਣ ਵਿੱਚ ਭੁੱਲ ਹੋਈ ਹੈ, ਕਿਸਾਨਾਂ ਨਾਲ ਕਾਨੂੰਨਾਂ ਨੂੰ ਲੈ ਕੇ ਜ਼ਿਆਦਾ ਗੱਲਬਾਤ ਕਰਨ ਦੀ ਜ਼ਰੂਰਤ ਸੀਪ੍ਰਧਾਨ ਮੰਤਰੀ ਦੀ ਨੀਅਤ ’ਤੇ ਸਵਾਲ ਕਿਉਂ? ਰਾਮਦੇਵ ਨੇ ਇਸ ਪੂਰੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਬਚਾਓ ਕਰਦੇ ਹੋਏ ਕਿਹਾ: ‘ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨਾਂ ਲਈ ਗ਼ਲਤ ਕਾਨੂੰਨ ਕਿਉਂ ਬਣਾਉਣਗੇ? ਇਸ ਤੋਂ ਭਲਾ ਉਸ ਨੂੰ ਕੀ ਫ਼ਾਇਦਾ ਹੋਵੇਗਾ? ਇਸ ਗੱਲ ਵਿੱਚ ਕੋਈ ਦਮ ਨਹੀਂ ਦਿਖਾਈ ਦਿੰਦਾ।’ ਕਾਰਪੋਰੇਟ ਦੇ ਪੱਖ ਵਿੱਚ ਇਹਨਾਂ ਕਾਨੂੰਨਾਂ ਨੂੰ ਲੈ ਕੇ ਵੀ ਰਾਮਦੇਵ ਨੇ ਸਰਕਾਰ ਦਾ ਬਚਾਓ ਹੀ ਕੀਤਾ ਕਿ ‘ਸਰਕਾਰ ਜਨ-ਹਿਤ ਵਿੱਚ ਕੰਮ ਕਰ ਰਹੀ ਹੈ, ਨਾ ਕਿ ਕਿਸੇ ਕਾਰਪੋਰੇਟ ਦੇਐੱਮ ਐੱਸ ਪੀ ਖ਼ਤਮ ਨਹੀਂ ਕੀਤੀ ਜਾ ਰਹੀ ਹੈ ਬਾਬਾ ਰਾਮਦੇਵ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਸੁਣਿਆ ਹੈਕਿਸੇ ਨੇ ਵੀ ਐੱਮ ਐੱਸ ਪੀ ਖ਼ਤਮ ਕਰਨ ਦੀ ਗੱਲ ਨਹੀਂ ਕਹੀ ਹੈ।’ ਰਾਮਦੇਵ ਨੇ ਕਿਹਾ ‘ਐੱਮ ਐੱਸ ਪੀ ਅਗਲੇ 20 ਸਾਲਾਂ ਤਕ ਤਾਂ ਲੱਗਦਾ ਖ਼ਤਮ ਨਹੀਂ ਹੋਵੇਗੀਹੁਣ ਤਾਂ ਜਿੱਥੇ ਐੱਮ ਐੱਸ ਪੀ ਨਹੀਂ ਸੀ ਉੱਥੇ ਵੀ ਚਾਲੂ ਹੋ ਰਹੀ ਹੈਇਸਦੇ ਬਾਵਜੂਦ ਕਿਸਾਨਾਂ ਨੂੰ ਬਹਿਕਾਇਆ ਜਾ ਰਿਹਾ ਹੈ, ਕੁਝ ਲੋਕ ਆਪਣੀ ਰਾਜਨੀਤੀ ਖ਼ਾਤਰ ਕਿਸਾਨਾਂ ਨੂੰ ਬਹਿਕਾ ਰਹੇ ਹਨ

ਇਸੇ ਤਰ੍ਹਾਂ zeenews.india.com (30*) ਵਿੱਚ ਲੱਗੀ ਖ਼ਬਰ ਵਿੱਚ ਰਾਮਦੇਵ ਇਸ ਤਰ੍ਹਾਂ ਆਪਣੀ ਖੱਲ ਬਚਾ ਰਿਹਾ ਹੈ ਮਤੇ ਕਿਸਾਨਾਂ ਦਾ ਆਕਰੋਸ਼ ਮੇਰੇ ’ਤੇ ਨਾਜ਼ਲ ਹੋ ਜਾਵੇਹੁਣ ਉਹ ਆਪੂੰ ਸਾਲਸੀ ਬਣਿਆ ਫਿਰਦਾ ਹੈ ਤੇ ਬਿਨਾਂ ਮੰਗੇ ਸਲਾਹਾਂ ਦੇ ਰਿਹਾ ਹੈ

“ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਲੈ ਕੇ ਯੋਗ ਗੁਰੂ ਰਾਮਦੇਵ ਦਾ ਵੱਡਾ ਬਿਆਨ ਸਾਹਮਣੇ ਆਇਆ ਹੈਉਸਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖੇਤੀ ਕਾਨੂੰਨਾਂ ’ਤੇ ਤਿੰਨ ਸਾਲ ਲਈ ਰੋਕ ਲਾ ਦੇਣੀ ਚਾਹੀਦੀ ਹੈ ਅਤੇ ਕਿਸਾਨ ਤੇ ਸਰਕਾਰ ਮਿਲ ਬੈਠ ਕੇ ਕਿਸਾਨਾਂ ਅਤੇ ਦੇਸ਼ ਹਿਤ ਦੀ ਨੀਤੀਆਂ ’ਤੇ ਚਰਚਾ ਕਰਕੇ ਕਾਨੂੰਨ ਬਣਾਉਣਾ ਚਾਹੀਦਾ ਹੈਉਸਨੇ ਕਿਹਾ ਕਿ ਉਹ ਸਰਕਾਰ ਦਾ ਬੁਲਾਰਾ ਨਹੀਂ ਹੈ ਅਤੇ ਨਾ ਹੀ ਉਹ ਖ਼ੁਦ ਠੇਕੇ ’ਤੇ ਖੇਤੀ ਕਰਨਾ ਚਾਹੁੰਦਾ ਹੈ, ਲੇਕਿਨ ਸੁਧਾਰਾਂ ਦੀ ਜ਼ਰੂਰਤ ਹਰ ਖ਼ੇਤਰ ਵਿੱਚ ਹੈਉਸਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਹਨ, ਨਾ ਕਿਸਾਨ ਮੰਨਣ ਨੂੰ ਤਿਆਰ ਹਨ, ਨਾ ਹੀ ਸਰਕਾਰਲੇਕਿਨ ਇਹ ਡੈੱਡਲਾਕ ਬੰਦ ਹੋਣਾ ਚਾਹੀਦਾ ਹੈਹਰ ਸਮੱਸਿਆ ਦਾ ਸਮਾਧਾਨ ਵਿਚਕਾਰਲਾ ਰਸਤਾ ਹੁੰਦਾ ਹੈਉਸਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਡੇਢ ਸਾਲ ਤਕ ਇਹਨਾਂ ਕਾਨੂੰਨਾਂ ਨੂੰ ਲਾਗੂ ਨਾ ਕਰਨ ਦੀ ਗੱਲ ਕਹਿ ਚੁੱਕੀ ਹੈਜੇਕਰ ਕਿਸਾਨਾਂ ਨੂੰ ਇਹ ਸਮਾਂ ਘੱਟ ਲੱਗਦਾ ਹੈ ਤਾਂ ਇਸ ਨੂੰ ਵਧਾ ਕੇ ਤਿੰਨ ਸਾਲ ਕਰ ਦਿੱਤਾ ਜਾਵੇਇਸ ਦੌਰਾਨ ਕਿਸਾਨ ਤੇ ਸਰਕਾਰ ਆਪਸ ਵਿੱਚ ਬੈਠ ਕੇ ਖੇਤੀ ਅਤੇ ਦੇਸ਼ ਦੇ ਹਿਤ ’ਤੇ ਚਰਚਾ ਕਰਨਜੋ ਸਹੀ ਹੋਵੇ, ਉਸ ਅਨੁਸਾਰ ਕਾਨੂੰਨ ਬਣਾਇਆ ਜਾਵੇਉਸਨੇ ਕਿਹਾ ਕਿ ਖੇਤੀ ਦੇ ਨਾਲ ਹਰ ਖ਼ੇਤਰ ਵਿੱਚ ਸੁਧਾਰਾਂ ਦੀ ਜ਼ਰੂਰਤ ਹੈਇਸਦੇ ਇਲਾਵਾ ਖੇਤੀ ਕਾਨੂੰਨਾਂ ਨੂੰ ਕਾਲ਼ੇ ਕਾਨੂੰਨ ਕਹਿਣ ’ਤੇ ਰਾਮਦੇਵ ਦਾ ਕਹਿਣਾ ਹੈ ਕਿ “ਕਾਨੂੰਨ ਨਹੀਂ, ਕਾਲ਼ਾ-ਸਫ਼ੈਦ ਤਾਂ ਆਦਮੀ ਦੀ ਨੀਅਤ ’ਤੇ ਨਿਰਭਰ ਕਰਦਾ ਹੈਮੈਂ ਸਰਕਾਰ ਦਾ ਬੁਲਾਰਾ ਨਹੀਂ, ਨਾ ਹੀ ਮੈਂ ਠੇਕੇ ’ਤੇ ਖੇਤੀ ਕਰਨੀ ਹੈ।”

ਰਾਮਦੇਵ, ਕਿਉਂਕਿ ਵਪਾਰੀ ਕਿਸਮ ਦਾ ਬੰਦਾ ਹੈ, ਉਸ ਨੂੰ ਆਪਣਾ ਫ਼ਾਇਦਾ ਚਾਹੀਦਾ ਹੈ, ਰਾਸ਼ਟਰ ਨਿਰਮਾਣ, ‘ਭਾਰਤ ਸਵੈਭਿਮਾਨ’ ਨਾਲ ਉਸਦਾ ਕੋਈ ਲੈਣ-ਦੇਣ ਨਹੀਂ ਹੈ2006 ਵਿੱਚ ਰਾਮਦੇਵ ਨੇ ਯੋਗਾ ਦੇ ਨਾਲ ਨਾਲ਼ ਕਿਸਾਨਾਂ ਦੀਆਂ ਉਗਾਈਆਂ ਫ਼ਸਲਾਂ ਕੌਡੀਆਂ ਦੇ ਭਾਅ ਖ਼ਰੀਦ ਕੇ ਆਟਾ, ਦਾਲ਼ਾਂ, ਚੌਲ, ਤੇਲ, ਸੱਤੂ, ਚੀਨੀ, ਸ਼ਹਿਦ, ਚਟਨੀ, ਮਹਿੰਦੀ, ਸ਼ੈਂਪੂ ਬਣਾ ਕੇ ਵੇਚਣ ਦਾ ਧੰਦਾ ਸ਼ੁਰੂ ਕੀਤਾ, ਤੇ ਦੇਖਦਿਆਂ ਦੇਖਦਿਆਂ ਹੀ ਪਤੰਜਲੀ ਨੂੰ 2019-20 ਵਿੱਚ 25 ਹਜ਼ਾਰ ਕਰੋੜ ਰੁਪਏ ਦੇ ਕਾਰੋਬਾਰ ਤਕ ਲੈ ਗਿਆਕੀ ਤੁਹਾਨੂੰ ਪਤਾ ਹੈ ਰਾਮਦੇਵ ਸ਼ਹਿਦ ਕਿੰਨੇ ਦਾ ਵੇਚਦਾ ਹੈ? 275 ਰੁਪਏ ਕਿਲੋ! ਅਤੇ ਜਾਣਦੇ ਹੋ ਕਿ ਕਿਸਾਨਾਂ ਤੋਂ ਕਿੰਨੇ ਵਿੱਚ ਖ਼ਰੀਦਦਾ ਹੈ? 60-70 ਰੁਪਏ ਕਿਲੋ! ਉਹ ਭੁੱਲ ਗਿਆ ਕਿ ਉਸਦੀਆਂ ਜੜ੍ਹਾਂ ਕਿੱਥੇ ਹਨ? ਕਿਸਾਨਾਂ ਦੀ ਲੁੱਟ ਨਾਲ ਆਪਣੀ ਦੌਲਤ ਦੇ ਅੰਬਾਰ ਖੜ੍ਹੇ ਕਰ ਲਏਸਿਆਸੀ ਰਸੂਖ਼ ਨਾਲ ਹਜ਼ਾਰਾਂ ਏਕੜ ਜ਼ਮੀਨ ਮੁਫ਼ਤ ਵਾਂਗ ਇਕੁਵਾਇਰ ਕਰ ਲਈਪੈਦਲ ਤੋਂ ਚਾਰਟਰ ਪਲੇਨਾਂ ਤਕ ਪਹੁੰਚ ਗਿਆਉਹ ਆਰ ਐੱਸ ਐੱਸ ਦੇ ਭਗਵੇਂ ਚੋਲ਼ੇ ਵਿੱਚ ਖੂੰਖਾਰ ਦਰਿੰਦਾ ਹੈਜਦ ਕਿਸਾਨ ਹੱਡ-ਚੀਰਵੀਂ, ਕੜਾਕੇ ਦੀ ਸਰਦੀ ਅਤੇ ਹੁਣ ਪਿੰਡਾਂ ਲੂੰਹਦੀ ਗਰਮੀ ਵਿੱਚ ਵੀ ਸੜਕਾਂ ’ਤੇ ਸੌਣ ਲਈ ਮਜਬੂਰ ਹੈ, ਤਾਂ ਰਾਮਦੇਵ, ਅਡਾਨੀ-ਅੰਬਾਨੀ-ਮੋਦੀ ਦੇ ਸਾਥ ਜਾ ਖੜ੍ਹਾ ਹੋਇਆ ਹੈ, ਕਿਉਂਕਿ ਅਡਾਨੀ-ਅੰਬਾਨੀ-ਮੋਦੀ ਅਤੇ ਰਾਮਦੇਵ ਦੇ ਸਰੋਕਾਰ ਇੱਕੋ ਹੀ ਹਨਇਸ ਸ਼ੋਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਅਡਾਨੀ-ਅੰਬਾਨੀ-ਪਤੰਜਲੀ ਜੁੰਡਲੀ ਦੀਆਂ ਵਸਤਾਂ ਨੂੰ ਖ਼ਰੀਦਣ ਅਤੇ ਵੇਚਣ ਦਾ ਮੁਕੰਮਲ ਬਾਈਕਾਟ ਕਰਕੇ ਹੀ ਭਾਰਤੀ ਕਿਸਾਨਾਂ ਦੀ ਸੱਚੀ ਹਮਾਇਤ ਕੀਤੀ ਜਾ ਸਕਦੀ ਹੈ

ਧੰਨਵਾਦ ਸਹਿਤ ਰੈਫਰੈਂਸ / ਹਵਾਲੇ: (1*, 11*, 13*) Wikipedia; (2*) Biography of Rajiv Dixit, published by Jivani.org; (3*, 4*, 7*, 14*, 19*, 28*) UTube ਤੋਂ ਉਤਾਰਾ; (5*) Priyanka Pathak-Narain’ s book “Godman to Tycoon; (6*, 21*, 23*) Reuter Investigates: Modi’ s Yogi By Rahul Bhatia and Tom Lasseter, May 23, 2017; (8*) ਮਹਾਨ ਕੋਸ਼; (9*) ਜੜ੍ਹੀਆਂ ਬੂਟੀਆਂ ਦੇ ਚਮਤਕਾਰ, ਡਾ. ਹਰਜਿੰਦਰਮੀਤ ਸਿੰਘ, ਐੱਮ. ਡੀ.); (10*) Reuters reporting; corporate filings, Tofler; (12*) Hurun India Rich List; (17*) IndiaTime News: How ‘Sanskaari’ Is Your Jeans?, by Kriti Gupta, Nov 12, 2018; (20*) The Hindu: BusinessLine, by TV Jayan, Jan 21 2021; (21*) amazon; (22*) India Today, 21 November, 2013; (24*) Hindustan Times, By Vinod Rajput, Greater Noida NOV 23, 2016; (25*) Business Standard Report, 6 ਜੂਨ, 2019; (26*) FirstPost, March 22, 2018; (27*) The New York Times Magazine, July 26, 2018; (29*) OneIndia, Dec, 2020; (30*) https://zeenews.india.com/, Feb 27, 2021.

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2764)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸਤਵੰਤ ਸ ਦੀਪਕ

ਸਤਵੰਤ ਸ ਦੀਪਕ

Coquitlam, British Columbia, Canada.
Phone: (604 - 910 - 9953)
Email: (satwantdeepak@gmail.com)

More articles from this author