GurjitSBhathal7ਨਸ਼ੇ ਨੂੰ ਇੱਕ ਅਪਰਾਧ ਨਹੀਂ, ਇੱਕ ਮਨੁੱਖੀ ਅਤੇ ਸਮਾਜਿਕ ਸੰਕਟ ਵਜੋਂ ਸਮਝਣਾ ...
(10 ਜੁਲਾਈ 2026)


ਪੰਜਾਬ
, ਜੋ ਕਦੇ ਆਪਣੀ ਰੌਣਕਾਂ ਭਰੀ ਸੱਭਿਆਚਾਰਕ ਰਿਵਾਇਤਾਂ, ਅਧਿਆਤਮਿਕ ਪਿਛੋਕੜ ਅਤੇ ਖੇਤੀਬਾੜੀ ਵਿੱਚ ਅਗਵਾਈ ਲਈ ਪ੍ਰਸਿੱਧ ਸੀ, ਅੱਜ ਨੌਜਵਾਨ ਪੀੜ੍ਹੀ ਵਿੱਚ ਅਨੇਕਾਂ ਕਾਰਨਾਂ ਕਰਕੇ ਵਧ ਰਹੀ ਨਸ਼ੇ ਦੀ ਲਤ ਕਾਰਨ ਇੱਕ ਗੰਭੀਰ ਸਮਾਜਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈਇਹ ਧਰਤੀ, ਜੋ ਕਵੀ, ਸੂਰਮੇ ਅਤੇ ਸੰਸਕਾਰਕ ਆਗੂ ਪੈਦਾ ਕਰਨ ਲਈ ਮਸ਼ਹੂਰ ਰਹੀ ਹੈ, ਅੱਜ ਇੱਥੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨਇਹ ਹਾਲਾਤ ਨਾ ਸਿਰਫ ਸਿਹਤ ਲਈ ਘਾਤਕ ਹਨ, ਸਗੋਂ ਸਾਡੇ ਸਮਾਜਿਕ ਅਤੇ ਸੱਭਿਆਚਾਰਕ ਢਾਂਚੇ ਦਾ ਮਾਹੌਲ ਖਰਾਬ ਕਰ ਰਹੇ ਹਨਨਸ਼ੇ ਦੀ ਸਮੱਸਿਆ ਪੰਜਾਬ ਵਿੱਚ ਸਿਰਫ ਇੱਕ ਸਿਹਤ ਸੰਕਟ ਨਹੀਂ, ਬਲਕਿ ਇੱਕ ਅਜਿਹੀ ਚੁਣੌਤੀ ਬਣ ਚੁੱਕੀ ਹੈ ਜੋ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰ ਰਹੀ ਹੈਇਹ ਸਮੱਸਿਆ ਹੁਣ ਸਿਰਫ ਸੂਬੇ ਤਕ ਸੀਮਿਤ ਨਹੀਂ ਰਹੀ, ਸਗੋਂ ਦੁਨੀਆ ਭਰ ਦੇ ਦੇਸ਼ਾਂ ਦੀ ਇੱਕ ਵੱਡੀ ਚਿੰਤਾ ਬਣੀ ਹੋਈ ਹੈ ਇਸਦੀਆਂ ਜੜ੍ਹਾਂ ਨੂੰ ਸਮਝਣ ਲਈ ਸਾਨੂੰ ਇਤਿਹਾਸਕ ਪਿਛੋਕੜ, ਮੌਜੂਦਾ ਹਕੀਕਤ ਅਤੇ ਸਰਕਾਰੀ ਉਪਰਾਲਿਆਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕਰਨਾ ਪਵੇਗਾ

ਇਤਿਹਾਸਕ ਤੌਰ ’ਤੇ ਪੰਜਾਬ ਦੀ ਸੰਸਕ੍ਰਿਤੀ ਵਿੱਚ ਕੁਝ ਪਦਾਰਥਾਂ ਜਿਵੇਂ ਕਿ ਭੰਗ, ਅਫੀਮ, ਤਾੜੀ ਅਤੇ ਦੇਸੀ ਸ਼ਰਾਬ ਦੀ ਵਰਤੋਂ ਰਵਾਇਤੀ ਸੰਦਰਭ ਵਿੱਚ ਹੁੰਦੀ ਆਈ ਹੈਖੇਤ ਵਿੱਚ ਕੰਮ ਕਰਨ ਵਾਲੇ ਕਿਸਾਨ, ਰੋਜ਼ਮਰਾ ਦੀ ਸਰੀਰਕ ਥਕਾਵਟ ਨੂੰ ਘਟਾਉਣ ਅਤੇ ਦਰਦ-ਨਿਵਾਰਕ ਤਰੀਕੇ ਵਜੋਂ ਇਹ ਪਦਾਰਥ ਵਰਤਦੇ ਸਨਭੰਗ ਨੂੰ ਪਾਕ ਆਯੁਰਵੈਦਿਕ ਮੰਨਿਆ ਜਾਂਦਾ ਸੀ ਤੇ ਕਈ ਰੀਤੀ-ਰਿਵਾਜ਼ਾਂ ਵਿੱਚ ਵੀ ਇਸਦੀ ਵਰਤੋਂ ਸੀਮਿਤ ਮਾਤਰਾ ਵਿੱਚ ਰਹੀ ਹੈ, ਜਿਵੇਂ ਕਿ ਹੋਲੀ ਜਾਂ ਵਿਆਹ ਸਮਾਰੋਹਅਫੀਮ ਅਤੇ ਤਾੜੀ ਵਰਗੇ ਪਦਾਰਥਾਂ ਦੀ ਵਰਤੋਂ ਵੀ ਕੁਝ ਖੇਤਰਾਂ ਵਿੱਚ ਪ੍ਰਚਲਿਤ ਰਹੀ ਹੈ। ਪਰ ਇਹ ਸਭ ਕੁਝ ਇੱਕ ਨਿਯੰਤਰਿਤ ਅਤੇ ਰਵਾਇਤੀ ਦ੍ਰਿਸ਼ਟੀਕੋਣ ਵਿੱਚ ਸੀ, ਜਿੱਥੇ ਉਮਰ, ਮੌਸਮ, ਜਾਂ ਮੌਕਿਆਂ ਅਨੁਸਾਰ ਇਸਦੀ ਵਰਤੋਂ ਹੁੰਦੀ ਸੀ ਪ੍ਰੰਤੂ ਸਮੇਂ ਦੇ ਨਾਲ ਇਨ੍ਹਾਂ ਰਵਾਇਤੀ ਵਰਤਾਰਿਆਂ ਨੇ ਆਪਣਾ ਰੂਪ ਬਦਲ ਲਿਆ ਹੈਹੁਣ ਨਸ਼ਿਆਂ ਦੀ ਵਰਤੋਂ ਮਨੋਰੰਜਨ, ਝੂਠੀ ਮਰਦਾਨਗੀ, ਫੈਸ਼ਨ, ਪੀਅਰ-ਪ੍ਰੈੱਸ਼ਰ ਅਤੇ ਆਧੁਨਿਕ ਜੀਵਨਸ਼ੈਲੀ ਦੇ ਦਬਾਅ ਹੇਠ ਹੋ ਰਹੀ ਹੈਪੁਰਾਣੇ ਸਮੇਂ ਦੀ ਨਿਯਮਤ ਦੀ ਥਾਂ ਅੱਜ ਇਹ ਆਦਤ ਇੱਕ ਜਨੂੰਨ ਦੀ ਸ਼ਕਲ ਲੈ ਗਈ ਹੈਨੌਜਵਾਨ ਪੀੜ੍ਹੀ, ਜੋ ਕਿ ਅਜੇ ਮਨੋਵਿਗਿਆਨਿਕ ਪੱਖੋਂ ਪੱਕੀ ਨਹੀਂ ਹੁੰਦੀ, ਇਸ ਲਤ ਦੀ ਸਭ ਤੋਂ ਵੱਡੀ ਪੀੜਿਤ ਬਣ ਰਹੀ ਹੈਨਤੀਜੇ ਵਜੋਂ ਰਵਾਇਤਕ ਸੰਸਕਾਰ ਅਤੇ ਸਮਾਜਿਕ ਸੰਤੁਲਨ ਹੌਲੀ-ਹੌਲੀ ਤਬਾਹ ਹੋ ਰਹੇ ਹਨ

ਨੌਜਵਾਨ ਪੀੜ੍ਹੀ ਪਹਿਲਾਂ ਹੀ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਨਾਲ ਜੂਝ ਰਹੀ ਸੀ, ਹੁਣ ਇਸ ਵਿੱਚ ਊਰਜਾ ਡਰਿੰਕਸ ਸਭ ਤੋਂ ਚਿੰਤਾਜਨਕ ਰੁਝਾਨ ਬਣਦੇ ਜਾ ਰਹੇ ਹਨ, ਜਿਨ੍ਹਾਂ ਨੂੰ ਨਸ਼ਿਆਂ ਦੀ ਆਦਤ ਦੀ ਪਹਿਲੀ ਪੌੜੀ ਸਮਝਿਆ ਜਾਂਦਾ ਹੈਇਹ ਹੁਣ ਸਕੂਲ ਪੱਧਰ ਦੇ ਬੱਚਿਆਂ ਤਕ ਪਹੁੰਚ ਗਏ ਹਨ ਇਨ੍ਹਾਂ ਊਰਜਾ ਡਰਿੰਕਸ ਵਿੱਚ ਕੈਫੀਨ, ਟੌਰੀਨ, ਅਤੇ ਅਤਿ ਮਾਤਰਾ ਵਿੱਚ ਚੀਨੀ ਵਰਗੇ ਰਸਾਇਣਕ ਉਤੇਜਕ ਪਦਾਰਥ ਹੁੰਦੇ ਹਨ, ਜੋ ਲੰਬੇ ਸਮੇਂ ਦੀ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ, ਨੀਂਦ ਦੀ ਘਾਟ, ਚਿੜਚਿੜਾਪਨ ਅਤੇ ਜਨੂੰਨ ਪੈਦਾ ਕਰ ਸਕਦੀਆਂ ਹਨਇਹ ਐਨਰਜੀ ਡਰਿੰਕਸ ਖੁੱਲ੍ਹੇਆਮ ਹਰ ਪਿੰਡ, ਸ਼ਹਿਰ ਅਤੇ ਕਸਬੇ ਦੀਆਂ ਛੋਟੀਆਂ-ਵੱਡੀਆਂ ਦੁਕਾਨਾਂ ’ਤੇ ਸ਼ਰੇਆਮ ਵਿਕ ਰਹੇ ਹਨਹਾਲ ਹੀ ਵਿੱਚ (ਅਪਰੈਲ 2025 ਵਿੱਚ) ਪੰਜਾਬ ਸਰਕਾਰ ਨੇ ਨਾਬਾਲਗਾਂ ਨੂੰ ਊਰਜਾ ਡਰਿੰਕਸ ਵੇਚਣ ’ਤੇ ਪਾਬੰਦੀ ਲਾ ਦਿੱਤੀ ਅਤੇ ਸਕੂਲਾਂ ਦੇ ਨੇੜਲੇ ਇਲਾਕਿਆਂ ਵਿੱਚ ਇਨ੍ਹਾਂ ਦੀ ਵਿਕਰੀ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਹਨ। ਇਹ ਵੱਖ-ਵੱਖ ਅਧਿਐਨਾਂ ਦੀਆਂ ਚਿਤਾਵਣੀਆਂ ਦੇ ਅਧਾਰ ’ਤੇ ਲਿਆ ਗਿਆ ਇੱਕ ਸਲਾਹੁਣਯੋਗ ਕਦਮ ਹੈਇਹ ਊਰਜਾ ਡਰਿੰਕਸ ਨੌਜਵਾਨਾਂ ਨੂੰ ਨਸ਼ਿਆਂ ਵੱਲ ਲਿਜਾਣ ਵਾਲੇ ਦਰਵਾਜ਼ੇ ਵਜੋਂ ਕੰਮ ਕਰ ਰਹੇ ਹਨ, ਜਿਸਦਾ ਨਤੀਜਾ ਭਵਿੱਖ ਵਿੱਚ ਹੋਰ ਵੀ ਗੰਭੀਰ ਹੋ ਸਕਦਾ ਹੈ

ਮੌਜੂਦਾ ਦੌਰ ਵਿੱਚ ਪੰਜਾਬ ਵਿੱਚ ਨਸ਼ੇ ਦੀ ਸਥਿਤੀ ਹੋਰ ਵੀ ਵੱਧ ਚਿੰਤਾਜਨਕ ਹੋ ਚੁੱਕੀ ਹੈਪੋਸਟਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਚੰਡੀਗੜ੍ਹ ਵੱਲੋਂ ਕਰਵਾਏ ਇੱਕ ਅਧਿਐਨ ਅਨੁਸਾਰ ਪੰਜਾਬ ਦੀ ਕੁੱਲ ਅਬਾਦੀ ਦਾ ਲਗਭਗ 15.4% ਹਿੱਸਾ ਨਸ਼ਿਆਂ ਦੀ ਲਤ ਵਿੱਚ ਫਸਿਆ ਹੋਇਆ ਹੈਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਲਗਭਗ 20 ਲੱਖ ਲੋਕ ਸਿਰਫ ਸ਼ਰਾਬ ਦੀ ਲਤ ਦਾ ਸ਼ਿਕਾਰ ਹਨਇਹ ਅੰਕੜੇ ਦਰਸਾਉਂਦੇ ਹਨ ਕਿ ਨਸ਼ਾ ਸਿਰਫ ਇੱਕ ਵਿਅਕਤੀ ਦੀ ਨਹੀਂ, ਬਲਕਿ ਸਾਰੇ ਪਰਿਵਾਰ ਅਤੇ ਸਮਾਜ ਦੀ ਜ਼ਿੰਦਗੀ ਉੱਤੇ ਪ੍ਰਭਾਵ ਪਾਉਂਦਾ ਹੈਇਨ੍ਹਾਂ ਹਕੀਕਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਨਸ਼ਿਆਂ ਖਿਲਾਫ ਜੰਗ ਸਿਰਫ ਰੋਕਥਾਮ ਜਾਂ ਇਲਾਜ ਤਕ ਸੀਮਿਤ ਨਹੀਂ ਹੋ ਸਕਦੀ, ਸਗੋਂ ਇਹ ਇੱਕ ਲੰਬਾ ਸਮਾਜਿਕ ਸੰਘਰਸ਼ ਬਣ ਚੁੱਕਾ ਹੈ

ਇੱਕ ਸਮੇਂ ਸ਼ਰਾਬ ਪੰਜਾਬੀ ਰਵਾਇਤ ਦਾ ਅਟੂਟ ਅੰਗ ਸੀ, ਪਰ ਹੁਣ ਇਹ ਇੱਕ ਅਜਿਹੀ ਆਦਤ ਵਿੱਚ ਬਦਲ ਚੁੱਕੀ ਹੈ ਜੋ ਨੌਜਵਾਨ ਪੀੜ੍ਹੀ ਨੂੰ ਆਲਸੀਪਨ, ਨਕਾਰਾਤਮਕਤਾ ਅਤੇ ਨਸ਼ੇ ਦੀ ਗੰਭੀਰ ਲਤ ਵੱਲ ਧੱਕ ਰਹੀ ਹੈਹਾਲੀਆ ਐਕਸਾਈਜ਼ ਰਿਪੋਰਟਾਂ ਅਨੁਸਾਰ ਪੰਜਾਬ ਨੇ 2024-25 ਵਿੱਚ ₹10,743 ਕਰੋੜ ਰੁਪਏ ਦੀ ਰਿਕਾਰਡ ਆਮਦਨ ਹਾਸਲ ਕੀਤੀ, ਪਰ ਇਹ ਆਮਦਨ ਇਸ ਗੱਲ ਨੂੰ ਵੀ ਦਰਸਾਉਂਦੀ ਹੈ ਕਿ ਨਸ਼ੇ ਦੀ ਖਪਤ ਵਿੱਚ ਵਾਧਾ ਹੋ ਰਿਹਾ ਹੈਸਰਕਾਰ ਵੱਲੋਂ ਲਾਇਆ ਗਿਆ ਸਿੱਖਿਆ ਕਰ, ਜਿਸ ਤਹਿਤ 2007 ਤੋਂ 2017 ਤਕ ₹731.36 ਕਰੋੜ ਇਕੱਠੇ ਕੀਤੇ ਗਏ, ਅਜੇ ਤਕ ਪੂਰੀ ਤਰ੍ਹਾਂ ਸਿੱਖਿਆ ਖੇਤਰ ਵਿੱਚ ਨਹੀਂ ਲਾਏ ਗਏ ਇਸਦੇ ਨਾਲ ਹੀ ਨਕਲੀ ਸ਼ਰਾਬ ਦੇ ਵਧਦੇ ਕਾਰੋਬਾਰ ਨੇ ਹਾਲ ਹੀ ਵਿੱਚ ਮਜੀਠਿਆ ਖੇਤਰ ਵਿੱਚ ਜਾਨਲੇਵਾ ਘਟਨਾ ਨੂੰ ਜਨਮ ਦਿੱਤਾ, ਜਿਸਨੇ ਸ਼ਰਾਬ ਦੀ ਸੁਰੱਖਿਅਤ ਉਪਲਬਧਤਾ ਉੱਤੇ ਵੀ ਸਵਾਲ ਚੁੱਕੇ ਹਨ

ਇਨ੍ਹਾਂ ਤਾਜ਼ਾ ਅਧਿਐਨਾਂ ਅਤੇ ਸਰਕਾਰੀ ਅੰਕੜਿਆਂ ਦੇ ਅਧਾਰ ’ਤੇ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੀ ਹੈਸੈਂਟਰ ਫਾਰ ਰੀਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (CRRID) ਦੇ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਦੇ ਪੰਜ ਸਟੇਟਾਂ ਦੇ ਅਧਿਐਨ ਅਨੁਸਾਰ, 92.12% ਨਸ਼ੇੜੀ 14 ਤੋਂ 30 ਸਾਲ ਦੀ ਉਮਰ ਦੇ ਹਨਇਹ ਨਸ਼ੇੜੀ ਰੋਜ਼ਾਨਾ ₹200 ਤੋਂ ₹2000 ਤਕ ਖਰਚ ਕਰਦੇ ਹਨ ਅਤੇ ਇਲਾਜ ਦੇ ਖਰਚੇ ਲੱਖਾਂ ਰੁਪਏ ਤਕ ਚਲੇ ਜਾਂਦੇ ਹਨਇਹ ਨਾ ਸਿਰਫ ਆਰਥਿਕ ਸਗੋਂ ਮਨੁੱਖੀ ਅਤੇ ਸਮਾਜਿਕ ਤਬਾਹੀ ਦਾ ਕਾਰਨ ਹੈਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਘਰ ਵਿੱਚ ਪਹਿਲਾਂ ਤੋਂ ਹੀ ਕੋਈ ਨਸ਼ਾ ਕਰਦਾ ਹੁੰਦਾ ਹੈ ਜਿਸ ਕਰਕੇ ਆਦਤ ਬੱਚਿਆਂ ਵਿੱਚ ਚਲੀ ਜਾਂਦੀ ਹੈਇਨ੍ਹਾਂ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 529 ਸਰਕਾਰੀ ਅਤੇ 180 ਨਿੱਜੀ ਕਲਿਨਿਕ (ਰੋਗੀ ਓਪੀਔਡਜ਼ ਸਹਾਇਕ ਇਲਾਜ-OOAT) ਚਲਾਏ ਹਨ, ਜਿੱਥੇ 2.74 ਲੱਖ ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨਇਨ੍ਹਾਂ ਉਪਰਾਲਿਆਂ ਦੇ ਨਾਲ ਸਿੱਖਿਆ ਸੰਸਥਾਵਾਂ ਵਿੱਚ ਨਸ਼ਾ-ਵਿਰੋਧੀ ਵਿਸ਼ੇ ਸ਼ਾਮਲ ਕਰਕੇ ਨੌਜਵਾਨ ਮਨਾਂ ਵਿੱਚ ਨਸ਼ਿਆਂ ਖਿਲਾਫ ਚੇਤਨਾ ਜਗਾਈ ਜਾ ਰਹੀ ਹੈ। ਇਹ ਇੱਕ ਉਮੀਦ ਭਰੀ ਸ਼ੁਰੂਆਤ ਹੈ

ਨਸ਼ਿਆਂ ਦੀ ਸਮੱਸਿਆ ਦਾ ਮੂਲ ਤੋਂ ਨਿਵਾਰਨ ਕਰਨ ਲਈ ਸਿਰਫ ਕਾਨੂੰਨੀ ਉਪਰਾਲੇ ਹੀ ਨਹੀਂ, ਸਗੋਂ ਸਮਾਜਿਕ ਅਤੇ ਨੈਤਿਕ ਪੱਧਰ ’ਤੇ ਵੀ ਗੰਭੀਰ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਲਾਜ਼ਮੀ ਹਨਸਰਕਾਰ ਨੂੰ ਊਰਜਾ ਡਰਿੰਕਸ ਦੀ ਆਮ ਵਿਕਰੀ ’ਤੇ ਤੁਰੰਤ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਇਨ੍ਹਾਂ ਦੀ ਵਿਕਰੀ ਸਿਰਫ ਲਾਇਸੈਂਸ-ਧਾਰੀ ਨਸ਼ਾ ਵਿਕਰੀ ਕਾਊਂਟਰ ਤਕ ਸੀਮਿਤ ਹੋਣੀ ਚਾਹੀਦੀ ਹੈਜੇਕਰ ਕੋਈ ਲਾਈਸੈਂਸ ਵਾਲੀ ਦੁਕਾਨ ਨਾਬਾਲਿਗ ਨੂੰ ਨਸ਼ੀਲਾ ਪਦਾਰਥ ਵੇਚਦੀ ਹੈ ਤਾਂ ਉਸ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਢਿੱਲ ਨਹੀਂ ਹੋਣੀ ਚਾਹੀਦੀ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਵਿਭਾਗਾਂ ਦੇ ਕਰਮਚਾਰੀਆਂ ਦੀ ਵੀ ਸਮੇਂ-ਸਮੇਂ ’ਤੇ ਡਰੱਗ ਟੈਸਟਿੰਗ ਕੀਤੀ ਜਾਣੀ ਚਾਹੀਦੀ ਹੈਪਿੰਡ ਪੱਧਰੀ ਕਮੇਟੀਆਂ, ਸਕੂਲਾਂ ਅਤੇ ਧਾਰਮਿਕ ਸਥਾਨਾਂ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤੀਬਰ ਕੀਤੀ ਜਾਵੇ ਤਾਂ ਕਿ ਨੌਜਵਾਨ ਆਪਣੀ ਸੋਹਣੀ ਅਤੇ ਤੰਦਰੁਸਤ ਜਵਾਨੀ ਨੂੰ ਨਸ਼ਿਆਂ ਵਿੱਚ ਨਾ ਗਵਾ ਬੈਠਣਇਸ ਜੰਗ ਦੀ ਸ਼ੁਰੂਆਤ ਆਪਣੇ ਘਰੋਂ ਹੋਣੀ ਚਾਹੀਦੀ ਹੈ। ਸਾਫ ਮਨ ਅਤੇ ਸੰਕਲਪ ਦੇ ਨਾਲ ਆਪਣੇ ਬੱਚਿਆਂ ਦੇ ਸਿਹਤਮੰਦ ਭਵਿੱਖ ਦੀ ਲੜਾਈ

ਨਸ਼ਿਆਂ ਵਿਰੁੱਧ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਸਿਰਫ ਕਾਨੂੰਨੀ ਰੂਪਾਂਤਰਣ ਤਕ ਸੀਮਿਤ ਨਹੀਂ ਰੱਖਣਾ ਚਾਹੀਦਾ, ਸਗੋਂ ਇਸ ਨੂੰ ਲੋਕ-ਕੇਂਦਰਿਤ ਅਤੇ ਚੇਤਨਾਤਮਕ ਅੰਦੋਲਨ ਬਣਾਉਣਾ ਲਾਜ਼ਮੀ ਹੈਨਸ਼ੇ ਨੂੰ ਇੱਕ ਅਪਰਾਧ ਨਹੀਂ, ਇੱਕ ਮਨੁੱਖੀ ਅਤੇ ਸਮਾਜਿਕ ਸੰਕਟ ਵਜੋਂ ਸਮਝਣਾ ਹੋਵੇਗਾ, ਤਾਂ ਹੀ ਇਲਾਜ ਅਤੇ ਰੋਕਥਾਮ, ਦੋਵੇਂ ਪ੍ਰਭਾਵਸ਼ਾਲੀ ਹੋ ਸਕਣਗੇਸਿੱਖਿਆ ਪ੍ਰਣਾਲੀ ਵਿੱਚ ਨਸ਼ਾ ਮੁਕਤੀ ਸੰਬੰਧੀ ਵਿਸ਼ੇ ਸ਼ਾਮਲ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਵਿਵਹਾਰਕ ਜੀਵਨ-ਕੌਸ਼ਲ, ਨੈਤਿਕ ਦਿਸ਼ਾ ਅਤੇ ਸੋਚਣ ਦੀ ਸਮਰੱਥਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਸਮਾਜਿਕ ਦਬਾਓ ਵਿੱਚ ਆ ਕੇ ਗਲਤ ਰਾਹ ਨਾ ਚੁਣਨਉਹ ਨੌਜਵਾਨ ਜੋ ਨਸ਼ੇ ਤੋਂ ਮੁਕਤ ਹੋ ਚੁੱਕੇ ਹਨ, ਉਨ੍ਹਾਂ ਦੀਆਂ ਕਹਾਣੀਆਂ ਨੂੰ ਮੰਚ ਮਿਲਣਾ ਚਾਹੀਦੇ ਹਨ ਤਾਂ ਜੋ ਉਹ ਹੋਰਾਂ ਲਈ ਚਿਤਾਵਣੀ ਨਹੀਂ, ਸਗੋਂ ਪ੍ਰੇਰਨਾ ਬਣ ਸਕਣਇਹ ਲੜਾਈ ਸਿਰਫ ਇੱਕ ਨੀਤੀ ਜਾਂ ਐਕਸ਼ਨ ਪਲਾਨ ਨਾਲ ਨਹੀਂ ਜਿੱਤੀ ਜਾ ਸਕਦੀ, ਇਹ ਸਿਰਫ ਉਦੋਂ ਹੀ ਸੰਭਵ ਹੈ ਜਦੋਂ ਹਰ ਘਰ, ਹਰ ਸਕੂਲ ਅਤੇ ਹਰ ਗਲੀ ਵਿੱਚ ਇਸਦੇ ਖਿਲਾਫ ਅੰਦਰੂਨੀ ਜੰਗ ਸ਼ੁਰੂ ਹੋਵੇਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

More articles from this author