GurjitSBhathal7ਮੈਂ ਵੀ ਕਈ ਵਾਰ ਹਾਸੇ ਹਾਸੇ ਵਿੱਚ ਆਪਣੀ ਧਰਮਪਤਨੀ ਨੂੰ ...
(25 ਫਰਵਰੀ 2026)


ਅਸੀਂ ਜਿਵੇਂ ਅਕਸਰ ਸਿਆਣੇ ਲੋਕਾਂ ਕੋਲੋਂ ਸੁਣਦੇ ਆਏ ਹਾਂ ਕਿ ਸਵਰਗ ਵਿੱਚ ਬਹੁਤ ਖੁੱਲ੍ਹ ਹੈ; ਨਾ ਕੋਈ ਰੋਕ-ਟੋਕ
, ਨਾ ਖਾਣ ਪੀਣ ਦੀ ਕੋਈ ਘਾਟ, ਉੱਥੇ ਸਭ ਕੁਝ ਮਿਲਦਾ ਹੈ; ਇਸੇ ਤਰ੍ਹਾਂ ਮੇਰੇ ਲਈ ਬਚਪਨ ਵਿੱਚ ਅਗਰ ਧਰਤੀ ’ਤੇ ਕੋਈ ਸਵਰਗ ਸੀ ਤਾਂ ਉਹ ਸਨ ਮੇਰੇ ਨਾਨਕੇਮੇਰੇ ਨਾਨਕੇ ਪਟਿਆਲੇ ਤੋਂ ਥੋੜ੍ਹੀ ਹੀ ਦੂਰੀ ਤੇ ਪਿੰਡ ਜੱਸੋਵਾਲ ਵਿੱਚ ਹਨਤਕਰੀਬਨ 4 ਦਹਾਕੇ ਪਹਿਲਾਂ ਮੇਰੇ ਬਚਪਨ ਦੀਆਂ ਉਹ ਅਭੁੱਲ ਯਾਦਾਂ, ਜੋ ਗਰਮੀਆਂ-ਸਰਦੀਆਂ ਦੀਆਂ ਛੁੱਟੀਆਂ ਵਿੱਚ ਸਵਰਗ ਦੀ ਸੈਰ ਕਰਨ ਲਈ ਮਿਲਦੀਆਂ ਸਨ, ਮੈਨੂੰ ਅੱਜ ਵੀ ਯਾਦ ਹਨ। ਮੇਰੇ ਨਾਨਕਿਆਂ ਵਾਲਾ ਘਰ ਪਿੰਡ ਵਿੱਚ ਸੀਘਰ ਦੇ ਦੋ ਦਰਵਾਜੇ ਅਲੱਗ ਅਲੱਗ ਗਲੀਆਂ ਵਿੱਚ ਖੁੱਲ੍ਹਦੇ ਸਨਇੱਕ ਗਲੀ ਵਿੱਚ ਮੀਆਂ ਜੀ ਦੀ ਹੱਟੀ ਅਤੇ ਦੂਜੀ ਵਿੱਚ ਲਾਲਾ ਜੀ ਦੀ ਹੱਟੀ, ਜਿੱਥੇ ਘਰਦਿਆਂ ਦੇ ਖਾਤੇ ਚਲਦੇ ਸਨ ਤੇ ਸਾਡੇ ਲਈ ਖਾਤੇ ਖੁੱਲ੍ਹੇ ਸਨ, ਜੋ ਮਰਜ਼ੀ ਖਾਓ, ਠੰਢੇ ਬੱਤੇ ਅਤੇ ਸੰਤਰਾ ਗੋਲੀਆਂਨਾਨਕਿਆਂ ਵਿੱਚ ਬਾਕੀ ਮਾਸੀਆਂ ਦੇ ਬੱਚੇ ਵੀ ਛੁੱਟੀਆਂ ਵਿੱਚ ਇਕੱਠੇ ਹੁੰਦੇ ਸਨਵਿਹੜੇ ਵਿੱਚ ਪੂਰੀਆਂ ਰੌਣਕਾਂ, ਸਾਰਾ ਦਿਨ ਚੁੱਲ੍ਹਾ ਧੁਖਦਾ ਰਹਿੰਦਾ ਸੀ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਲਈਉਸ ਸਵਰਗ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਮੇਰੀ ਬੇਬੇ (ਨਾਨੀ) ਕਰਦੀ ਸੀ, ਜੋ ਬਿਨਾਂ ਵਿਤਕਰਾ ਕੀਤੇ ਸਾਰਿਆਂ ਦੇ ਖਾਣ-ਪੀਣ ਦਾ ਧਿਆਨ ਰੱਖਦੀ ਸੀਪੰਜੀਰੀ, ਬਾਥੂ ਦੇ ਲੱਡੂ, ਮਖਣੀ, ਲੱਸੀ, ਦਾ ਕੋਈ ਹਿਸਾਬ ਨਹੀਂ ਸੀਪਿੰਡ ਦੀਆਂ ਗਲੀਆਂ ਵਿੱਚੋਂ ਦੀ ਜਦੋਂ ਵੀ ਲੰਘਣਾ ਅਕਸਰ ਪਿੰਡ ਦੀਆਂ ਔਰਤਾਂ ਨੇ ਪੁੱਛਣਾ, “ਤੂੰ ਗੁਰਮੇਲ ਕਾ ਮੁੰਡਾ...?(ਗੁਰਮੇਲ ਕੌਰ ਮੇਰੀ ਮਾਂ ਦਾ ਨਾਂ ਸੀ) ਮੇਰੇ ਹਾਂ ਕਹਿੰਦੇ ਹੀ ਹਰ ਇੱਕ ਨੇ ਮੈਨੂੰ ਬੜੇ ਪਿਆਰ ਨਾਲ ਗਲਵੱਕੜੀ ਪਾਕੇ ਮਿਲਣਾ ਤੇ ਖਾਣ ਪੀਣ ਲਈ ਕੁਝ ਨਾ ਕੁਝ ਜ਼ਰੂਰ ਦੇਣਾਉਹਨਾਂ ਸਮਿਆਂ ਵਿੱਚ ਨਾਨਕਿਆਂ ਵਿੱਚ ਆਏ ਦੋਹਤੇ ਦੋਹਤੀਆਂ ਨੂੰ ਸਾਰੇ ਪਿੰਡ ਵਾਲੇ ਹੀ ਬਹੁਤ ਮਾਣ ਅਤੇ ਸਤਿਕਾਰ ਦਿੰਦੇ ਸਨ

ਸਵੇਰ ਦਾ ਰੋਟੀ ਟੁੱਕ ਖਾ ਕੇ ਅਸੀਂ ਖੂਹ ’ਤੇ ਖੇਡਣ ਚਲੇ ਜਾਣਾ ਜਿਹੜਾ ਇੱਕ ਮੀਲ ਕੁ ਦੀ ਥੋੜ੍ਹੀ ਦੂਰੀ ’ਤੇ ਸੀ ਉੱਥੇ ਜਾਮਣਾਂ, ਅਮਰੂਦ ਅਤੇ ਹੋਰ ਕਈ ਬੂਟੇ ਲੱਗੇ ਹੋਏ ਸਨ ਅੱਧੀ ਦੁਪਹਿਰ ਉੱਥੇ ਇਸੇ ਤਰ੍ਹਾਂ ਹੀ ਲੰਘ ਜਾਂਦੀ ਸੀ ਗਰਮੀਆਂ ਵਿੱਚ ਖੇਤਾਂ ਵਿੱਚ ਜਦੋਂ ਝੋਨਾ ਲਾਉਣ ਲਈ ਕੱਦੂ ਕਰਦੇ ਤਾਂ ਉਹਦੇ ਵਿੱਚ ਭੱਜੇ ਫਿਰਨਾ ਅਤੇ ਚੁਬੱਚੇ ਵਿੱਚ ਨਹਾ ਕੇ ਫੇਰ ਦੁਬਾਰਾ ਖੇਤਾਂ ਵਿੱਚ ਭੱਜ ਜਾਣਾਦੁਪਹਿਰ ਦੀ ਰੋਟੀ ਵੀ ਖੂਹ ’ਤੇ ਹੀ ਆ ਜਾਂਦੀ ਸੀਡੰਗਰ-ਵੱਛਾ ਵੀ ਉੱਥੇ ਹੀ ਲੈ ਆਈਦਾ ਸੀ ਤੇ ਸ਼ਾਮ ਨੂੰ ਵਾਪਸ ਜਾਈਦਾ ਸੀਸਮੇਂ ਨਾਲ ਖੂਹ ਪੂਰਿਆ ਗਿਆ, ਮੋਟਰਾਂ ਲੱਗ ਗਈਆਂਸ਼ਹਿਰੀਕਰਨ ਕਰਕੇ ਟਿੱਬੇ ਡੀਲਰਾਂ ਨੇ ਮੱਲ ਲਏ ਅਤੇ ਪਿੰਡ ਵਾਲਾ ਘਰ ਛੱਡ ਖੂਹ ਵਾਲੇ ਖੇਤ ਵਿੱਚ ਕੋਠੀ ਪੈ ਗਈ

ਦੇਖਦੇ ਹੀ ਦੇਖਦੇ ਸਮੇਂ ਨਾਲ ਸਭ ਕੁਝ ਬਦਲ ਗਿਆਪਰ ਨਹੀਂ ਬਦਲਿਆ ਤਾਂ ਬੇਬੇ ਦਾ ਲਾਡ ਅਤੇ ਪਿਆਰਸਰਦੀਆਂ ਦੀਆਂ ਛੁੱਟੀਆਂ ਵਿੱਚ ਚੁੱਲ੍ਹੇ ਦੇ ਕੋਲ ਬਿਠਾ ਕੇ ਰੋਟੀ ਖਵਾਉਣੀ ਮੇਰੀ ਵੱਡੀ ਮਾਸੀ ਦੇ ਹਿੱਸੇ ਵਿੱਚ ਸੀਅਕਸਰ ਦਾਲ ਜਾਂ ਸਬਜ਼ੀ ਦੀ ਬਾਟੀ ਭਖ਼ਦੇ ਕੋਲਿਆਂ ’ਤੇ ਧਰ ਲੈਣੀ ਅਤੇ ਗਰਮ ਗਰਮ ਖਾਣੀਜਿੰਨਾ ਰੋਹਬ ਸਾਡਾ ਬਚਪਨ ਵਿੱਚ ਆਪਣੇ ਨਾਨਕਿਆਂ ਵਿੱਚ ਰਿਹਾ ਹੈ, ਉੰਨਾ ਤਾਂ ਹੁਣ ਤਕ ਅਫਸਰ ਬਣ ਕੇ ਵੀ ਨਹੀਂਅਗਰ ਜ਼ਰੂਰਤ ਤੋਂ ਜ਼ਿਆਦਾ ਮੰਗ ਲਓ, ਤਾਂ ਹੀ ਤਾਂ ਅਕਸਰ ਕਿਹਾ ਜਾਂਦਾ ਹੈ, “ਨਾਨਕੀ ਆਇਆ ਏਂ?

ਜਦੋਂ ਸਵਰਗ ਦੀ ਸੈਰ ਕਰਕੇ ਵਾਪਸ ਘਰ ਪਰਤਦੇ ਤਾਂ ਉਹੀ ਸਕੂਲ ਦਾ ਰੂਟੀਨ ਅਤੇ ਦਿਨ ਵਿੱਚ ਦੋ ਜਾਂ ਤਿੰਨ ਵਾਰ ਬੀਬੀ (ਮਾਂ) ਤੋਂ ਛਿੱਤਰ ਖਾਣੇ ਆਮ ਜਿਹੀ ਗੱਲ ਸੀਜਦੋਂ ਮੈਂ ਤੇ ਮੇਰੇ ਵੱਡੇ ਵੀਰ ਜੀ ਸਕੂਲ ਤੋਂ ਬਾਅਦ, ਬਿਨਾਂ ਦੱਸੇ ਕਿਧਰੇ ਇੱਧਰ ਉੱਧਰ ਖੇਤਾਂ ਵਿੱਚ ਨਿਕਲ ਜਾਂਦੇ, ਵਾਪਸ ਆਉਣ ’ਤੇ ਜਿਹੜੀ ਬੀਬੀ ਵੱਲੋਂ ਛਿੱਤਰਾਂ ਦੀ ਸੇਵਾ ਹੁੰਦੀ, ਉਹ ਕਦੀ ਨਹੀਂ ਭੁੱਲ ਸਕਦੀਬੀਬੀ ਲਾਡ ਤਾਂ ਬਹੁਤ ਲਡਾਉਂਦੀ ਸੀ ਪਰ ਬੇਬੇ ਜਿੰਨਾ ਨਹੀਂਮੇਰੀ ਬੀਬੀ ਵਿੱਚ ਕਈ ਤਰ੍ਹਾਂ ਦੇ ਹੱਥੀਂ ਕੰਮ ਕਰਨ ਦੇ ਹੁਨਰ ਸਨਜੋ ਵੀ ਮੈਂ ਹੱਥੀਂ ਕੋਈ ਵੀ ਕੰਮ ਕਰਨ ਦਾ ਹੁਨਰ ਸਿੱਖਿਆ, ਉਹ ਸਾਰਾ ਮੇਰੀ ਬੀਬੀ ਦੀ ਦੇਣ ਹੈਉਹ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੀ ਤੇ ਸਾਨੂੰ ਵੀ ਨਾਲ ਲਾ ਲੈਂਦੀਦਰੀਆਂ ਬੁਣਨਾ ਤਾਂ ਆਮ ਜਿਹੀ ਗੱਲ ਸੀਇੱਕ ਵਾਰ ਅਸੀਂ ਛੱਤ ’ਤੇ ਚੜ੍ਹਨ ਲਈ ਇੱਟਾਂ ਅਤੇ ਮਿੱਟੀ ਨਾਲ ਪੌੜੀ ਬਣਾਈਭਾਪਾ ਜੀ ਸਾਨੂੰ ਉਹ ਕੰਮ ਕਰਨ ਤੋਂ ਰੋਕਦੇ ਸਨ, ਜਿਨ੍ਹਾਂ ਨਾਲ ਪੜ੍ਹਾਈ ’ਤੇ ਅਸਰ ਪੈਂਦਾ ਸੀਅਸੀਂ ਜਦੋਂ ਕਦੀ ਪਿੰਡ ਵਾਲੇ ਸੂਏ ਵਿੱਚ ਨਹਾਉਂਦੇ ਹੋਏ ਭਾਪਾ ਜੀ ਦੇ ਨਜ਼ਰੀਂ ਪੈ ਜਾਣਾ ਤਾਂ ਉਹਨਾਂ ਵੱਲੋਂ ਕੀਤੀ ਛਿੱਤਰਾਂ ਦੀ ਸੇਵਾ ਅੱਜ ਤਕ ਯਾਦ ਹੈ

ਹੁਣ ਸਮਾਂ ਅੱਗੇ ਲੰਘ ਆਇਆ ਹੈ, ਵਿਆਹੇ ਗਏ ਅਤੇ ਬੱਚਾ ਵੀ ਵੱਡਾ ਹੋ ਗਿਆ ਹੈਘਰਵਾਲੀ ਬਹੁਤ ਚੰਗੀ ਮਿਲੀ ਹੈਦੋਨੋਂ ਨੌਕਰੀ ਵਾਲੇ ਹੋਣ ਕਾਰਨ ਡਿਊਟੀ ’ਤੇ ਜਾਣ ਦੀ ਕਸ਼ਮਕਸ਼ ਵਿੱਚ ਜਿਹੜਾ ਵੀ ਸਮਾਂ ਮਿਲਦਾ ਹੈ, ਮਿਲ ਵਰਤ ਕੇ ਘਰ ਦੇ ਕੰਮ ਕਰ ਲੈਂਦੇ ਹਾਂਅਜੋਕੇ ਯੁਗ ਵਿੱਚ ਕਈ ਲੋਕ ਆਪਣੀ ਘਰਵਾਲੀ ਨੂੰ ਪਿਆਰ ਨਾਲ ਬੇਬੀ ਕਹਿੰਦੇ ਹਨ ਜਾਂ ਹੋਰ ਬਹੁਤ ਸਾਰੇ ਨਾਂਵਾਂ ਨਾਲ ਸੰਬੋਧਨ ਕਰਦੇ ਹਨਮੈਂ ਵੀ ਕਈ ਵਾਰ ਹਾਸੇ ਹਾਸੇ ਵਿੱਚ ਆਪਣੀ ਧਰਮਪਤਨੀ ਨੂੰ ਬੇਬੀ ਕਹਿ ਦਿੰਦਾ ਹਾਂਪਰ ਮੇਰੇ ਲਈ ਬੇਬੀ ਸ਼ਬਦ ਦੋ ਰਿਸ਼ਤਿਆਂ ਦੇ ਅੱਖਰਾਂ ਤੋਂ ਬਣਿਆ ਹੈ, ਬੇਬੇ ਅਤੇ ਬੀਬੀਮੇਰੀ ਧਰਮਪਤਨੀ ਵਿੱਚ ਦੋਨੋਂ ਹੀ ਗੁਣ ਹਨਬੇਬੇ ਵਾਂਗ ਪਿਆਰ ਨਾਲ ਰੋਟੀ ਪਾਣੀ ਬਣਾ ਕੇ ਖਵਾ ਦਿੰਦੀ ਹੈ, ਬਹੁਤ ਵਾਰੀ ਖਾਣ-ਪੀਣ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕਰ ਦਿੰਦੀ ਹੈਪਰ ਕਈ ਵਾਰੀ ਮੇਰੀ ਬੀਬੀ ਵਾਂਗ ਗੁੱਸੇ ਵੀ ਹੋ ਲੈਂਦੀ ਹੈ ਪਰ ਛਤਰੌਲ ਤੋਂ ਬੱਚਤ ਹੈਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦਾ ਹਾਂ ਕਿ ਬੇਬੇ ਅਤੇ ਬੀਬੀ ਤੋਂ ਬਾਅਦ ਮੈਨੂੰ ਬੇਬੀ ਮਿਲ ਗਈ ਕਿਉਂਕਿ ਮੈਂ ਆਪਣੀ ਮਾਸਟਰ ਡਿਗਰੀ ਅਤੇ ਪੀਐੱਚ.ਡੀ ਦੀ ਡਿਗਰੀ ਵਿਆਹ ਤੋਂ ਬਾਅਦ ਉਸਦੇ ਸਹਿਯੋਗ ਨਾਲ ਹੀ ਕੀਤੀ ਹੈ ਉਸਨੇ ਮੇਰੀ ਜ਼ਿੰਦਗੀ ਨੂੰ ਇੱਕ ਨਵੀਂ ਲੀਹ ’ਤੇ ਪਾ ਦਿੱਤਾ ਹੈਵਿਆਹ ਤੋਂ ਬਾਅਦ ਉਹ ਹੀ ਮੇਰੀ ਪ੍ਰੇਰਨਾ ਸਰੋਤ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਗੁਰਜੀਤ ਸਿੰਘ ਭੱਠਲ

ਡਾ. ਗੁਰਜੀਤ ਸਿੰਘ ਭੱਠਲ

Computer Science & Engineering, Punjabi University Patiala, Punjab. India.
Whatsapp: (91 - 98142 - 05475)
Email: (gurjit.bhathal@gmail.com)