Iqbal S Sakrodi Dr 7ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇੱਕੀਵੀਂ ਸਦੀ ਦੀ ਸੁਤੰਤਰਤਾ ਦਾ ਸੂਰਜ ...
(8 ਮਾਰਚ 2026)


ਹਰ ਸਾਲ ਅੱਠ ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ
ਇਸਦਾ ਅਸਲ ਮਕਸਦ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਚੇਤਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਲਈ, ਨਿਆਂ ਪੂਰਨ ਲਿੰਗ ਭੇਦ ਰਹਿਤ ਸਮਾਜ ਦੀ ਉਸਾਰੀ ਲਈ ਵਿਸ਼ੇਸ਼ ਉਪਰਾਲੇ ਕਰਨਾ ਵੀ ਹੈਅੱਠ ਮਾਰਚ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਔਰਤ ਦਿਵਸ ਦੀ ਆਰੰਭਤਾ ਇੱਕ ਮਜ਼ਦੂਰ ਅੰਦੋਲਨ ਤੋਂ ਹੋਈ। ਉਦੋਂ ਪੰਦਰਾਂ ਹਜ਼ਾਰ ਮਜ਼ਦੂਰ ਔਰਤਾਂ ਵੱਲੋਂ ਨਿਊਯਾਰਕ (ਅਮਰੀਕਾ) ਵਿੱਚ 1908 ਈਸਵੀ ਵਿੱਚ ਇੱਕ ਜਲੂਸ ਕੱਢਿਆ ਗਿਆ, ਜਿਸ ਵਿੱਚ ਉਨ੍ਹਾਂ ਨੇ ਔਰਤਾਂ ਦੀ ਤਨਖ਼ਾਹ ਵਧਾਉਣ, ਕੰਮ ਕਰਨ ਦੇ ਘੰਟੇ ਘਟਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਮੰਗ ਕੀਤੀ ਗਈ ਸੀਪੂਰੇ ਇੱਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਅੱਠ ਮਾਰਚ ਦੇ ਦਿਨ ਨੂੰ ਪੂਰੇ ਅਮਰੀਕਾ ਵਿੱਚ ਰਾਸ਼ਟਰੀ ਮਹਿਲਾ ਦਿਵਸ ਦੇ ਤੌਰ ’ਤੇ ਮਨਾਉਣ ਦਾ ਐਲਾਨ ਕਰ ਦਿੱਤਾ

ਕਲਾਰਾ ਜੇਟਕਿਨ ਨਾਂ ਦੀ ਇੱਕ ਔਰਤ ਨੇ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ ਇੱਕ ਕੌਮਾਂਤਰੀ ਕਾਨਫਰੰਸ ਦੌਰਾਨ ਅੱਠ ਮਾਰਚ ਦੇ ਦਿਨ ਨੂੰ ਵਿਸ਼ਵ ਪੱਧਰ ’ਤੇ ਕੌਮਾਂਤਰੀ ਔਰਤ ਦਿਵਸ ਦੇ ਤੌਰ ’ਤੇ ਮਨਾਉਣ ਦਾ ਸੁਝਾ ਦਿੱਤਾਉਸ ਕਾਨਫਰੰਸ ਵਿੱਚ ਸਤਾਰਾਂ ਦੇਸ਼ਾਂ ਦੀਆਂ ਸੌ ਤੋਂ ਵੱਧ ਔਰਤਾਂ ਨੇ ਭਾਗ ਲਿਆ ਸੀ, ਜਿਨ੍ਹਾਂ ਨੇ ਇਸ ਮਤੇ ਦੀ ਹਿਮਾਇਤ ਕੀਤੀਸਭ ਤੋਂ ਪਹਿਲਾਂ 1911 ਈਸਵੀ ਵਿੱਚ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ

1917 ਈਸਵੀ ਵਿੱਚ ਪਹਿਲੀ ਸੰਸਾਰ ਜੰਗ ਦੌਰਾਨ ਰੂਸ ਦੀਆਂ ਔਰਤਾਂ ਨੇ ਬਰੈੱਡ ਐਂਡ ਪੀਸ (ਭੋਜਨ ਅਤੇ ਸ਼ਾਂਤੀ) ਦੀ ਮੰਗ ਕਰਦਿਆਂ ਹੜਤਾਲ ਸ਼ੁਰੂ ਕੀਤੀ ਸੀਔਰਤਾਂ ਦੀ ਹੜਤਾਲ ਦੇ ਸਾਹਮਣੇ ਝੁਕਦਿਆਂ ਸਮਰਾਟ ਨਿਕੋਲਸ ਨੂੰ ਰਾਜ ਗੱਦੀ ਛੱਡਣੀ ਪਈ ਸੀਲੈਨਿਨ ਦੀ ਅੰਤਰਿਮ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾਉਸ ਸਮੇਂ ਰੂਸ ਵਿੱਚ ਜੂਲੀਅਨ ਕੈਲੰਡਰ ਵਰਤਿਆ ਜਾਂਦਾ ਸੀ ਅਤੇ ਹੜਤਾਲ ਵਾਲੇ ਦਿਨ 23 ਫਰਵਰੀ ਸੀ ਪ੍ਰੰਤੂ ਗ੍ਰੈਗੋਰੀਅਨ ਕੈਲੰਡਰ ਵਿੱਚ ਉਸ ਦਿਨ 8 ਮਾਰਚ ਸੀਆਖ਼ਰਕਾਰ ਯੂ ਐੱਨ ਓ ਵੱਲੋਂ ਅੱਠ ਮਾਰਚ, 1975 ਤੋਂ ਅੰਤਰਰਾਸ਼ਟਰੀ ਔਰਤ ਦਿਵਸ ਸੰਸਾਰ ਭਰ ਵਿੱਚ ਮਨਾਇਆ ਜਾਣ ਲੱਗ ਪਿਆ

ਅੱਜ ਅਸੀਂ ਦੇਖਦੇ ਹਾਂ ਕਿ ਇੱਕੀਵੀਂ ਸਦੀ ਵਿੱਚ ਵਿਚਰਦਿਆਂ ਇਸਤਰੀਆਂ ਨੇ ਸਮਾਜ ਦੇ ਲਗਭਗ ਹਰੇਕ ਖੇਤਰ ਵਿੱਚ ਪ੍ਰਸ਼ੰਸਾਯੋਗ ਪ੍ਰਾਪਤੀਆਂ ਕੀਤੀਆਂ ਹਨਉਹ ਰਾਜਨੀਤਕ, ਪ੍ਰਸ਼ਾਸਨਿਕ, ਸੈਨਿਕ, ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਆਦਿ ਹਰ ਖੇਤਰ ਵਿੱਚ ਆਪਣੀ ਵਿਲੱਖਣਤਾ ਅਤੇ ਪਹਿਲ ਸਥਾਪਤ ਕਰ ਚੁੱਕੀਆਂ ਹਨ ਪ੍ਰੰਤੂ ਇਸ ਸਭ ਕੁਝ ਦੇ ਬਾਵਜੂਦ ਭਾਰਤ ਅਤੇ ਹੋਰ ਬਹੁਤ ਸਾਰੇ ਪਛੜੇ ਹੋਏ ਮੁਲਕਾਂ ਵਿੱਚ ਮਾਸੂਮ ਧੀਆਂ, ਛੋਟੀਆਂ ਬਾਲੜੀਆਂ, ਕਿਸ਼ੋਰੀਆਂ, ਮੁਟਿਆਰਾਂ, ਵਿਆਹੀਆਂ ਵਰੀਆਂ ਔਰਤਾਂ ਅਤੇ ਵਡੇਰੀ ਉਮਰ ਦੀਆਂ ਸੁਆਣੀਆਂ ਨਾਲ ਅਜਿਹਾ ਅਸੱਭਿਅਕ ਵਿਹਾਰ ਕੀਤਾ ਜਾਂਦਾ ਨਜ਼ਰੀਂ ਆਉਂਦਾ ਹੈ ਕਿ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈਬਾਹਰ ਦੀ ਤਾਂ ਗੱਲ ਹੀ ਕੀ ਕਰਨੀ ਹੋਈਬਹੁਤੇ ਥਾਂਈਂ ਤਾਂ ਧੀਆਂ ਨੂੰ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਮਾਹੌਲ ਨਹੀਂ ਮਿਲਦਾਕਿਤੇ ਮਤਰੇਏ ਬਾਪ ਵੱਲੋਂ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ, ਕਿਤੇ ਮਤਰੇਏ ਭਰਾ ਵੱਲੋਂ ਆਪਣੀ ਭੈਣ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਛੱਡਿਆ ਜਾਂਦਾਸਦੀਆਂ ਤੋਂ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਉੱਤਮ ਅਤੇ ਸੱਚਾ ਸੁੱਚਾ ਰਿਹਾ ਹੈ ਪ੍ਰੰਤੂ ਕਿਤੇ ਨਾ ਕਿਤੇ ਅਧਿਆਪਨ ਜਿਹੇ ਪਵਿੱਤਰ ਖੇਤਰ ਵਿੱਚ ਕੁਝ ਅਜਿਹੀਆਂ ਕਾਲੀਆਂ ਭੇਡਾਂ ਪ੍ਰਵੇਸ਼ ਕਰ ਗਈਆਂ ਹਨ ਕਿ ਉਹ ਆਪਣੀਆਂ ਧੀਆਂ ਜਿਹੀਆਂ ਵਿਦਿਆਰਥਣਾਂ ਨੂੰ ਕਾਮੀ ਨਜ਼ਰਾਂ ਨਾਲ ਤੱਕਦੇ ਹਨਵਿੱਦਿਅਕ ਅਦਾਰਿਆਂ ਵਿੱਚ ਅਧਿਆਪਕ ਵੱਲੋਂ ਕੁੜੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨਕਦੀ-ਕਦੀ ਤਾਂ ਕੋਈ ਕਲੰਕਿਤ ਵਿਅਕਤੀ ਅਧਿਆਪਨ ਜਿਹੇ ਪਵਿੱਤਰ ਕਾਰਜ ਨੂੰ ਦਾਗ਼ਦਾਰ ਕਰਦਾ ਹੋਇਆ ਆਪਣੀ ਵਿਦਿਆਰਥਣ ਦਾ ਰੇਪ ਤਕ ਕਰ ਦਿੰਦਾ ਹੈਇਹ ਸਭ ਕੁਝ ਪੜ੍ਹ, ਸੁਣ ਅਤੇ ਦੇਖ ਕੇ ਸੰਵੇਦਨਸ਼ੀਲ ਇਨਸਾਨ ਦੀ ਰੂਹ ਤਕ ਕੁਰਲਾ ਉੱਠਦੀ ਹੈ ਕਿ ਅੱਜ ਮਨੁੱਖ ਸੱਪਾਂ ਤੋਂ ਵੀ ਵੱਧ ਜ਼ਹਿਰੀਲੇ ਅਤੇ ਜੰਗਲ਼ੀ ਜਾਨਵਟਾਂ ਤੋਂ ਵੀ ਵੱਧ ਖੂੰਖਾਰ ਹੋ ਚੁੱਕੇ ਹਨਔਰਤਾਂ ਅਤੇ ਕੁੜੀਆਂ ਪ੍ਰਤੀ ਵਧ ਰਹੇ ਇਨ੍ਹਾਂ ਅਪਰਾਧਾਂ ਨੂੰ ਸਰਕਾਰਾਂ, ਅਦਾਲਤਾਂ, ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ, ਸਮਾਜਿਕ ਸੰਗਠਨਾਂ ਦੇ ਆਗੂਆਂ, ਪਤਵੰਤੇ ਸੱਜਣਾਂ ਵੱਲੋਂ ਸਾਂਝੇ ਤੌਰ ’ਤੇ ਉਪਰਾਲੇ ਕਰਕੇ ਸਖ਼ਤੀ ਨਾਲ ਰੋਕਣ ਦੀ ਲੋੜ ਹੈ, ਤਦ ਹੀ 8 ਮਾਰਚ ਦਾ ਦਿਨ ਔਰਤਾਂ ਲਈ ਰਾਖਵਾਂ ਰੱਖਣ ਦਾ ਲਾਭ ਹੈ

ਇਸਦੇ ਨਾਲ-ਨਾਲ ਨਿਆਂ ਪੂਰਨ ਲਿੰਗ ਭੇਦ ਰਹਿਤ ਸਮਾਜ ਦੀ ਉਸਾਰੀ ਲਈ ਔਰਤਾਂ ਨੂੰ ਵੀ ਜੱਦੋਜਹਿਦ ਅਤੇ ਚਿਤੰਨ ਸੰਘਰਸ਼ ਕਰਨ ਦੀ ਲੋੜ ਹੈਔਰਤ ਦੇ ਸਸ਼ਕਤੀਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣਾ ਵੀ ਬੇਹੱਦ ਜ਼ਰੂਰੀ ਹੈਅਸੀਂ ਵਿਸ਼ਵਾਸ ਕਰਦੇ ਹਾਂ ਕਿ ਇੱਕੀਵੀਂ ਸਦੀ ਦੀ ਸੁਤੰਤਰਤਾ ਦਾ ਸੂਰਜ ਆਪਣੀ ਰੌਸ਼ਨੀ ਨਾਲ ਔਰਤ ਲਈ ਰੌਸ਼ਨੀ ਦਾ ਨਵਾਂ ਚਿਰਾਗ਼ ਬਾਲ਼ੇਗਾ, ਤਦ ਹੀ ਔਰਤ ਹਨੇਰਿਆਂ ਵਿੱਚ ਜਨਮੀ, ਹਨੇਰਿਆਂ ਵਿੱਚ ਵੱਡੀ ਹੋਈ, ਸਮਾਜਿਕ ਵਿਤਕਰੇ ਤੋਂ ਸਹੀ ਅਰਥਾਂ ਵਿੱਚ ਅਜ਼ਾਦ ਹੋਵੇਗੀਉਹ ਮਰਦ ਦੀ ਹਮਕਦਮ ਬਣ ਕੇ ਆਪਣੀ ਮੰਜ਼ਿਲ ’ਤੇ ਪਹੁੰਚੇਗੀਹੁਣ ਉਹ ਦਿਨ ਦੂਰ ਨਹੀਂ, ਬੱਸ ਔਰਤ ਨੂੰ ਸੰਗਠਿਤ ਹੋ ਕੇ ਦਲੇਰੀ ਅਤੇ ਸਹਿਣਸ਼ੀਲਤਾ ਨਾਲ ਹੱਥ ਵਿੱਚ ਮਸ਼ਾਲ ਫੜ ਕੇ ਲਗਾਤਾਰ ਸੰਘਰਸ਼ ਕਰਦੇ ਹੋਏ ਅੱਗੇ ਵਧਣਾ ਹੋਵੇਗਾਇੱਥੇ ਮਹਿੰਦਰ ਸਾਥੀ ਦੀ ਕਵਿਤਾ ਦੀਆਂ ਤੁਕਾਂ ਬੇਹੱਦ ਢੁਕਵੀਆਂ ਜਾਪਦੀਆਂ ਹਨ-

ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ
ਸੰਭਲ ਕੇ ਹਰ ਕਦਮ ਰੱਖਣਾ, ਜਦੋਂ ਤਕ ਰਾਤ ਬਾਕੀ ਹੈ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)

More articles from this author