“ਕੋਈ ਵੀ ਕੰਮ ਸਾਨੂੰ ਉੰਨੀ ਦੇਰ ਤਕ ਹੀ ਔਖਾ ਲਗਦਾ ਹੈ ਜਿੰਨੀ ਦੇਰ ਤਕ ਅਸੀਂ ਉਸ ਨੂੰ ...”
(14 ਨਵੰਬਰ 2025)
ਹਰ ਵਿਦਿਆਰਥੀ ਦੀ ਇਹ ਦਿਲੀ ਰੀਝ ਹੁੰਦੀ ਹੈ ਕਿ ਉਹ ਹਮੇਸ਼ਾ ਤੰਦਰੁਸਤ ਰਹੇ, ਖ਼ੁਸ਼ ਰਹੇ ਅਤੇ ਆਪਣੇ ਜੀਵਨ ਵਿੱਚ ਹਰ ਮੰਜ਼ਿਲ ਨੂੰ ਫਤਹਿ ਕਰੇ। ਉਸਦਾ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ, ਗੁਆਂਢੀਆਂ, ਸਹਿਪਾਠੀਆਂ ਵਿੱਚ ਮਾਣ ਸਤਿਕਾਰ ਹੋਵੇ। ਪ੍ਰੰਤੂ ਇਹ ਸਭ ਕੁਝ ਹਰੇਕ ਵਿਦਿਆਰਥੀ ਦੀ ਇੱਛਾ ਅਨੁਸਾਰ ਨਹੀਂ ਹੁੰਦਾ। ਕਈ ਵਾਰ ਸਾਡੇ ਕੋਲ ਲੋੜੀਂਦੀ ਯੋਗਤਾ ਹੋਣ ਦੇ ਬਾਵਜੂਦ ਵੀ ਨਾਕਾਮਯਾਬੀ ਹੀ ਸਾਡੇ ਪੱਲੇ ਪੈਂਦੀ ਹੈ। ਇਸਦਾ ਇੱਕੋ ਇੱਕ ਕਾਰਨ ਇਹ ਹੁੰਦਾ ਹੈ ਕਿ ਸਾਨੂੰ ਆਪਣੇ ਆਪ ’ਤੇ, ਆਪਣੀ ਕਾਬਲੀਅਤ ’ਤੇ ਭਰੋਸਾ ਹੀ ਨਹੀਂ ਹੁੰਦਾ। ਉਸ ਵੇਲੇ ਸਾਡੇ ਆਪਣੇ ਅੰਦਰ ਆਤਮਵਿਸ਼ਵਾਸ ਦੀ ਘਾਟ ਹੁੰਦੀ ਹੈ।
ਅਕਸਰ ਦੇਖਿਆ ਗਿਆ ਹੈ ਕਿ ਕਈ ਵਾਰੀ ਬਹੁਤ ਜ਼ਿਆਦਾ ਹੁਸ਼ਿਆਰ ਵਿਦਿਆਰਥੀ ਵੀ ਆਤਮਵਿਸ਼ਵਾਸ ਦੀ ਘਾਟ ਕਾਰਨ ਪ੍ਰੀਖਿਆ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਸਫਲ ਨਹੀਂ ਹੁੰਦੇ। ਇਸੇ ਤਰ੍ਹਾਂ ਆਤਮਵਿਸ਼ਵਾਸ ਦੀ ਘਾਟ ਕਾਰਨ ਹੀ ਇੱਕ ਚੰਗਾ ਖਿਡਾਰੀ ਵੀ ਖੇਡ ਦੇ ਮੈਦਾਨ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ, ਜਿਸ ਕਰਕੇ ਉਹ ਜਿੱਤਿਆ ਹੋਇਆ ਮੈਚ ਵੀ ਹਾਰ ਜਾਂਦਾ ਹੈ।
ਹੁਣ ਸਵਾਲ ਤਾਂ ਇਹ ਹੈ ਕਿ ਆਤਮਵਿਸ਼ਵਾਸ ਦੀ ਘਾਟ ਨੂੰ ਆਪਣੇ ਜੀਵਨ ਵਿੱਚੋਂ ਦੂਰ ਕਿਵੇਂ ਕੀਤਾ ਜਾਵੇ? ਆਖ਼ਰ ਉਹ ਕਿਹੜਾ ਢੰਗ, ਤਰੀਕਾ ਜਾਂ ਵਿਧੀ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ? ਇਹਦੇ ਲਈ ਸਭ ਤੋਂ ਪਹਿਲਾ ਸਿਧਾਂਤ ਤਾਂ ਇਹ ਹੈ ਕਿ ਹਰੇਕ ਵਿਦਿਆਰਥੀ ਪਹਿਲਾਂ ਆਪਣੀਆਂ ਕਮੀਆਂ, ਕਮਜ਼ੋਰੀਆਂ ਅਤੇ ਘਾਟਾਂ ਦੀ ਪਛਾਣ ਕਰੇ। ਜਦੋਂ ਇੱਕ ਵਾਰੀ ਸਹੀ ਕਾਰਨਾਂ ਦੀ ਨਿਸ਼ਾਨਦੇਹੀ ਹੋ ਜਾਵੇ ਤਾਂ ਦ੍ਰਿੜ੍ਹ ਮਨ ਨਾਲ ਉਨ੍ਹਾਂ ਕਮੀਆਂ, ਕਮਜ਼ੋਰੀਆਂ ਅਤੇ ਘਾਟਾਂ ਨੂੰ ਆਪਣੇ ਜੀਵਨ ਵਿੱਚੋਂ ਦੂਰ ਕਰੇ।
ਆਤਮਵਿਸ਼ਵਾਸ ਨੂੰ ਹਾਸਲ ਕਰਨ ਲਈ ਸਭ ਤੋਂ ਵਧੀਆ ਢੰਗ ਇਹ ਹੈ ਕਿ ਅਸੀਂ ਸਖ਼ਤ ਮਿਹਨਤ ਕਰਨ ਤੋਂ ਕਦੇ ਵੀ ਘਬਰਾਈਏ ਨਾ। ਜਦੋਂ ਕਿਸੇ ਕੰਮ ਨੂੰ ਵਾਰ-ਵਾਰ ਕਰਦੇ ਹੋਏ ਅਸੀਂ ਅੱਕ ਅਤੇ ਥੱਕ ਜਾਂਦੇ ਹਾਂ ਤਾਂ ਇਹੋ ਦੋ ਸ਼ਬਦ ‘ਅੱਕਣਾ’ ਅਤੇ ‘ਥੱਕਣਾ’ ਸਾਡੀ ਜਿੱਤ ਦੇ ਰਾਹ ਵਿੱਚ ਰੁਕਾਵਟ ਬਣ ਜਾਂਦੇ ਹਨ। ਇਸ ਲਈ ਸਾਨੂੰ ਇਨ੍ਹਾਂ ਦੋਵਾਂ ਸ਼ਬਦਾਂ ‘ਅੱਕਣਾ’ ਅਤੇ ‘ਥੱਕਣਾ’ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਇਹ ਇੱਕ ਸਚਾਈ ਹੈ ਕਿ ਔਖੇ ਤੋਂ ਔਖਾ ਕੰਮ ਵੀ ਵਾਰ-ਵਾਰ ਕਰਨ ਨਾਲ ਸਾਨੂੰ ਸੌਖਾ ਲੱਗਣ ਲੱਗ ਜਾਂਦਾ ਹੈ। ਕੋਈ ਵੀ ਕੰਮ ਸਾਨੂੰ ਉੰਨੀ ਦੇਰ ਤਕ ਹੀ ਔਖਾ ਲਗਦਾ ਹੈ ਜਿੰਨੀ ਦੇਰ ਤਕ ਅਸੀਂ ਉਸ ਨੂੰ ਲਗਨ ਅਤੇ ਸ਼ੌਕ ਨਾਲ ਕਰਨ ਦਾ ਵਾਰ-ਵਾਰ ਅਭਿਆਸ ਨਹੀਂ ਕਰਦੇ। ਬੇਸ਼ਕ ਅਸੀਂ ਪੜ੍ਹਾਈ ਕਰਨੀ ਹੋਵੇ, ਬੇਸ਼ਕ ਕੋਈ ਖੇਡ ਖੇਡਣੀ ਹੋਵੇ, ਬੇਸ਼ਕ ਕਿਸੇ ਕਲਾ ਵਿੱਚ ਮੁਹਾਰਤ ਹਾਸਲ ਕਰਨੀ ਹੋਵੇ, ਬੱਸ ਇੱਕੋ ਗੱਲ ਦੀ ਲੋੜ ਹੈ ਕਿ ਉਸ ਵਿੱਚ ਪੂਰੀ ਰੁਚੀ ਰੱਖ ਕੇ, ਉਸ ਨੂੰ ਪੂਰੀ ਲਗਨ ਅਤੇ ਸ਼ੌਕ ਨਾਲ ਕੀਤਾ ਜਾਵੇ। ਇਹ ਕਦੇ ਵੀ ਨਾ ਸੋਚੋ ਕਿ ਉਹ ਕੰਮ ਮੈਂ ਨਹੀਂ ਕਰ ਸਕਦਾ। ‘ਅਸੰਭਵ’ ਸ਼ਬਦ ਕਮਜ਼ੋਰ, ਕਾਇਰ ਅਤੇ ਬੁਜ਼ਦਿਲ ਲੋਕਾਂ ਨੇ ਆਪਣੀਆਂ ਕਮੀਆਂ, ਗ਼ਲਤੀਆਂ, ਖ਼ਾਮੀਆਂ, ਕਮਜ਼ੋਰੀਆਂ ਅਤੇ ਨਾਕਾਮੀਆਂ ਨੂੰ ਛੁਪਾਉਣ ਲਈ ਹੀ ਬਣਾਇਆ ਹੋਇਆ ਹੈ।
ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਈ. ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਸਮਾਜ ਦੇ ਦੱਬੇ ਕੁਚਲੇ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਖੰਡੇ ਬਾਟੇ ਦੀ ਪਹੁਲ ਦੇ ਕੇ ਉਨ੍ਹਾਂ ਵਿੱਚ ਇੰਨਾ ਜ਼ਿਆਦਾ ਆਤਮਵਿਸ਼ਵਾਸ ਭਰ ਦਿੱਤਾ ਸੀ ਕਿ ਇੱਕ-ਇੱਕ ਸਿੰਘ ਲੱਖਾਂ ਮੁਗ਼ਲ ਸੈਨਿਕਾਂ ਨਾਲ ਟੱਕਰ ਲੈਣ ਲਈ ਤਿਆਰ ਹੋ ਗਿਆ ਸੀ। ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦ੍ਰਿੜ੍ਹ ਆਤਮਵਿਸ਼ਵਾਸ ਦੀ ਭਾਵਨਾ ਹੀ ਸੀ ਕਿ ਉਹ ਮੁੱਠੀ ਭਰ ਖ਼ਾਲਸਾ ਫ਼ੌਜ ਦੇ ਯੋਧਿਆਂ ਨਾਲ ਲੱਖਾਂ ਦੀ ਗਿਣਤੀ ਵਿੱਚ ਮੁਗ਼ਲ ਹਕੂਮਤ ਨੂੰ ਜ਼ਬਰਦਸਤ ਟੱਕਰ ਦਿੰਦੇ ਰਹੇ ਅਤੇ ਜਿੱਤ ਪ੍ਰਾਪਤ ਕਰਦੇ ਰਹੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਆ ਸ੍ਵੈਯਾ ਇਨਸਾਨ ਵਿੱਚ ਆਤਮਵਿਸ਼ਵਾਸ ਭਰਨ ਦੀ ਇੱਕ ਉੱਤਮ ਉਦਾਹਰਨ ਹੈ-
“ਦੇਹਿ ਸ਼ਿਵਾ ਬਰ ਮੋਹਿ ਇਹੈ
ਸ਼ੁਭ ਕਰਮਨ ਤੇ ਕਬਹੂ ਨਾ ਟਰੋਂ।
ਨ ਡਰੋਂ ਅਰਿ ਸੋ ਜਬ ਜਾਇ ਲਰੋਂ
ਨਿਸਚੈ ਕਰ ਆਪਨੀ ਜੀਤ ਕਰੋਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (