JaswantZirakh7ਜੇ ਇਸੇ ਜ਼ਿੰਦਗੀ ਵਿੱਚ ਇਸੇ ਧਰਤੀ ਨੂੰ ਸਵਰਗ ਬਣਾਉਣਾ ਚਾਹੁੰਦੇ ਹੋ ਤਾਂ ਦੇਸ਼ ਦੀ ਲੁੱਟ ਕਰਨ ਵਾਲੀ ਹਰ ...
(15 ਅਪਰੈਲ 2024)
ਇਸ ਸਮੇਂ ਪਾਠਕ: 225.


ਅੱਜ ਜੇ ਧਰਮ ਅਤੇ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸਪਸ਼ਟ ਵੇਖਿਆ ਜਾ ਸਕਦਾ ਹੈ ਕਿ ਇਹ ਦੋਵੇਂ ਹੀ ਮਨੁੱਖ ਨੂੰ ਲਾਲਚ ਵਿੱਚ ਫਸਾ ਕੇ ਆਪਣਾ-ਆਪਣਾ ਧੰਦਾ ਚਲਾਉਣ ਲਈ ਵਰਤ ਰਹੇ ਹਨ
ਇਹਨਾਂ ਦੋਵਾਂ ਨੇ ਹੀ ਮਨੁੱਖਤਾ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਬਜਾਏ ਝੂਠੇ ਲਾਲਚ ਉਭਾਰਕੇ ਮਨੁੱਖ ਨੂੰ ਆਪਣੇ ਚੁੰਗਲ ਵਿੱਚ ਫਸਾਇਆ ਜਾ ਰਿਹਾ ਹੈਜੇ ਧਰਮ ਦੀ ਗੱਲ ਕਰਦੇ ਹਾਂ ਤਾਂ ਧਰਮ ਨੂੰ ਫਰਜ਼ ਸਮਝਣ ਦੀ ਬਜਾਏ ਇਸ ਨੂੰ ਧੰਦੇ ਵਜੋਂ ਵਰਤਿਆ ਜਾ ਰਿਹਾ ਹੈਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਮੁਸੀਬਤ ਨਾ ਆਵੇ ਜਾਂ ਆਈ ਮੁਸੀਬਤ ਦੇ ਖਾਤਮੇ ਲਈ ਉਪਾਅ ਵਜੋਂ ਤਰ੍ਹਾਂ ਤਰ੍ਹਾਂ ਦੇ ਪੂਜਾ ਪਾਠ ਕਰਵਾਉਣ ਬਦਲੇ ਵੱਡੇ ਖਰਚ ਹਰ ਧਰਮ ਵਿੱਚ ਵਸੂਲੇ ਜਾਂਦੇ ਹਨ ਭਾਵੇਂ ਆਮ ਜ਼ਿੰਦਗੀ ਵਿੱਚ ਮਨੁੱਖ ਨੂੰ ਇਮਾਨਦਾਰ, ਸੱਚਾ ਸੁੱਚਾ ਅਤੇ ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਦਾਨ ਪੁੰਨ ਕਰਨ ਵਾਲਾ ਜੀਵਨ ਜਿਊਣ ਵਰਗੇ ਉਪਦੇਸ਼ ਤਾਂ ਧਰਮਾਂ ਦੇ ਪ੍ਰਚਾਰਕਾਂ ਵੱਲੋਂ ਦਿੱਤੇ ਜਾ ਰਹੇ ਹਨ ਪਰ ਜਦੋਂ ਅਜਿਹੀ ਜ਼ਿੰਦਗੀ ਜਿਊਣ ਦੇ ਲਾਭ, ਮਰਨ ਤੋਂ ਬਾਅਦ ਮਿਲਣ ਦੇ ਵਿਖਿਆਨ ਕੀਤੇ ਜਾਂਦੇ ਹਨ ਤਾਂ ਸ਼ੰਕੇ ਖੜ੍ਹੇ ਹੋਣੇ ਜ਼ਰੂਰੀ ਹਨਜੇ ਚੰਗੇ ਮਾੜੇ ਕੰਮਾਂ ਦਾ ਫਲ ਮੌਤ ਬਾਅਦ ਅਗਲੇ ਜਨਮ ਵਿੱਚ ਮਿਲਣਾ ਹੈ ਤਾਂ ਇਸਦਾ ਉਹਨਾਂ ਕੋਲ ਵਿਗਿਆਨਿਕ ਤੌਰ ’ਤੇ ਕੋਈ ਸਬੂਤ ਨਹੀਂ, ਸਿਰਫ ਆਪੇ ਬਣਾਈਆਂ ਸਾਖੀਆਂ ਉੱਪਰ ਯਕੀਨ ਕਰਨ ਦੀ ਵਕਾਲਤ ਕੀਤੀ ਜਾਂਦੀ ਹੈਮਰਨ ਉਪਰੰਤ ਸਵਰਗ ਦੀ ਪ੍ਰਾਪਤੀ, ਜਨਮ ਮਰਨ ਤੋਂ ਮੁਕਤੀ ਜਾਂ ਕੀਤੇ ਗਏ ਦਾਨ ਪੁੰਨ ਦੇ ਫਲ਼ ਵਜੋਂ ਅਗਲੇ ਜਨਮ ਵਿੱਚ ਵੱਡੇ ਧਨ ਪਦਾਰਥ ਮਿਲਣ ਦੇ ਲਾਲਚ ਰਾਹੀਂ ਮਨੁੱਖ ਨੂੰ ਬਚਪਨ ਤੋਂ ਹੀ ਆਪਣੇ ਦਿਮਾਗ ਦੀ ਵਰਤੋਂ ਕੀਤੇ ਬਿਨਾਂ ਅਜਿਹੀਆਂ ਸਾਖੀਆਂ ’ਤੇ ਯਕੀਨ ਕਰਨ ਦਾ ਆਦੀ ਬਣਾਇਆ ਗਿਆ ਹੈ

ਧਰਮਾਂ ਅਨੁਸਾਰ ਕੋਈ ਧਰਮ ਕਹਿੰਦਾ ਹੈ ਕਿ ਸਵਰਗ ਵਿੱਚ ਹੂਰਾਂ ਮਿਲਣਗੀਆਂ, ਕੋਈ ਕਹਿੰਦਾ ਉੱਥੇ ਦੁੱਧ ਘਿਓ ਦੀਆਂ ਨਦੀਆਂ ਵਹਿੰਦੀਆਂ ਹਨ ਅਤੇ ਕੋਈ ਉੱਥੇ ਸੁੰਦਰ ਬਾਗ਼ ਬਗੀਚੇ ਲੱਗੇ ਹੋਣ ਦੀ ਗੱਲ ਕਰਦਾ ਹੈ। ਭਾਵ ਕਿ ਮੌਜੂਦਾ ਜ਼ਿੰਦਗੀ ਵਿੱਚ ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਜੇ ਮਨੁੱਖ ਜਿਊਣ ਯੋਗ ਚੰਗੀਆਂ ਸਹੂਲਤਾਂ ਤੋਂ ਵਾਂਝਾ ਰਹਿੰਦਾ ਹੈ ਤਾਂ ਉਹਨਾਂ ਦੀ ਪੂਰਤੀ ਅਗਲੇ ਜਨਮ ਜਾਂ ਸਵਰਗ ਵਿੱਚ ਕਰਵਾਉਣ ਦੇ ਢੰਗ ਹਰ ਧਰਮ ਵੱਲੋਂ ਦੱਸੇ ਜਾਂਦੇ ਹਨਪਰ ਮੌਜੂਦਾ ਜਨਮ ਜਾਂ ਇਸੇ ਜ਼ਿੰਦਗੀ ਵਿੱਚ ਅਜਿਹੇ ਸਵਰਗ ਦੀ ਪ੍ਰਾਪਤੀ ਕਰਨ ਬਾਰੇ ਕੋਈ ਵੀ ਧਰਮ ਨਹੀਂ ਬੋਲਦਾਇਸ ਜਨਮ ਨੂੰ ਪਿਛਲੇ ਜਨਮ ਦੇ ਕੀਤੇ ਚੰਗੇ ਮਾੜੇ ਕੰਮਾਂ ਦਾ ਭੁਗਤਾਨ ਕਹਿੰਦਿਆਂ ਮੌਜੂਦਾ ਜ਼ਿੰਦਗੀ ਨੂੰ ਇੱਕ ਸੁਪਨਾ ਅਤੇ ਪਾਣੀ ਦਾ ਬੁਲਬੁਲਾ ਕਹਿ ਕੇ ਨਕਾਰ ਦਿੱਤਾ ਜਾਂਦਾ ਹੈ ਅਤੇ ਅਗਲੇ ਜਨਮ ਵਿੱਚ ਖੁਸ਼ਹਾਲ ਜ਼ਿੰਦਗੀ ਜਿਊਣ ਦਾ ਲਾਲਚ ਦੇ ਕੇ ਹੁਣ ਤੋਂ ਹੀ ਵੱਧ ਤੋਂ ਵੱਧ ਦਾਨ ਕਰਨ ਲਈ ਉਕਸਾਇਆ ਜਾਂਦਾ ਹੈ

ਜਦੋਂ ਅਜਿਹੀਆਂ ਦਾਅਵੇਦਾਰੀਆਂ ਕਰਨ ਵਾਲੇ ‘ਮਹਾਂ ਪੁਰਸ਼ਾਂ’ ਦੇ ਖ਼ੁਦ ਦੀ ਜ਼ਿੰਦਗੀ ਜਿਊਣ ਢੰਗਾਂ ਨੂੰ ਵੇਖਦੇ ਹਾਂ ਤਾਂ ਉਹਨਾਂ ਵੱਲੋਂ ਦਿੱਤੇ ਜਾਂਦੇ ਉਪਦੇਸ਼ ਬਹੁਤ ਹਾਸੋਹੀਣੇ ਜਾਪਣ ਲੱਗ ਜਾਂਦੇ ਹਨਉਹਨਾਂ ਵੱਲੋਂ ਕੀਤੇ ਜਾਂਦੇ ਦਾਅਵੇ ਝੂਠੇ ਅਤੇ ਦਿਸ਼ਾ ਹੀਣ ਲੱਗਣ ਲੱਗਦੇ ਹਨ ਕਿਉਂਕਿ ਇਹਨਾਂ ਵੱਲੋਂ ਦਿੱਤੇ ਜਾਂਦੇ ਉਪਦੇਸ਼ਾਂ ਨੂੰ ਵਾਚਦਿਆਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਉਹ ਧਰਮ ਦੇ ਨਾਂ ਹੇਠ ਸਮਾਜ ਨੂੰ ਸਵਰਗਾਂ ਦੀ ਟਿਕਟ ਅਤੇ ਮੁਕਤੀ ਦਿਵਾਉਣ ਦੇ ਲਾਲਚ ਦੇ ਕੇ ਆਪਣੇ ਪ੍ਰਵਚਨਾਂ ਨੂੰ ਮਨਵਾਉਣ ਲਈ ਰਿਸ਼ਵਤ ਦੇ ਰਹੇ ਹੋਣਅਣਭੋਲ਼ ਸਮਾਜ ਇਸੇ ਲਾਲਚ ਵਿੱਚ ਆ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਪ੍ਰਵਚਨਾਂ ਨੂੰ ਸੱਚ ਮੰਨਕੇ ਸਾਰੀ ਜ਼ਿੰਦਗੀ ਇਸ ਜਨਮ ਨੂੰ ਇੱਕ ਸੁਪਨਾ ਅਤੇ ਪਾਣੀ ਦਾ ਬੁਲਬਲਾ ਸਮਝਕੇ ਕੋਹਲੂ ਦੇ ਬੈਲ ਵਾਂਗ ਇੱਕੋ ਘੇਰੇ ਦੇ ਦੁਆਲੇ ਘੁੰਮੀ ਜਾ ਰਿਹਾ ਹੈਇਸ ਰਹੱਸ ਨੂੰ ਸਮਝੇ ਬਿਨਾਂ ਕੋਈ ਵੀ ਸਮਾਜਿਕ ਪ੍ਰਾਣੀ ਆਪਣੇ ਇਸ ਜਨਮ ਵਾਲੀ ਜ਼ਿੰਦਗੀ ਸੁਧਾਰਨ ਦੀ ਬਜਾਏ ਪ੍ਰਲੋਕ ਸੁਧਾਰਨ ਦੇ ਚੱਕਰ ਵਿੱਚ ਦਿਨ ਕਟੀ ਕਰਨ ਤੋਂ ਅੱਗੇ ਨਹੀਂ ਵਧ ਸਕੇਗਾਭਾਵੇਂ ਅੱਜ ਤਕ ਕੋਈ ਵੀ ਅਜਿਹਾ ਸਬੂਤ ਕਿਧਰੇ ਵੇਖਣ ਵਿੱਚ ਨਹੀਂ ਆਇਆ, ਜਿਸ ਰਾਹੀਂ ਕਿਸੇ ਨੇ ਅਖੌਤੀ ਸਵਰਗ ਦਾ ਨਰੀਖਣ ਕਰਨ ਦੀ ਖੋਜ ਦੇ ਹਵਾਲੇ ਨਾਲ, ਕੋਈ ਵਿਗਿਆਨਿਕ ਦਾਅਵਾ ਕੀਤਾ ਹੋਵੇਪਰ ਜੇਕਰ ਸਮਾਜ ਨੂੰ ਅਜਿਹੇ ਗੁਮਰਾਹਕੁੰਨ ਪ੍ਰਚਾਰ ਨੂੰ ਰੱਦ ਕਰਕੇ ਕੋਈ ਇਸੇ ਜਨਮ ਨੂੰ ਸਵਰਗ ਬਣਾਉਣ ਦੀ ਪ੍ਰੇਰਣਾ ਨਾਲ ਧਰਮਾਂ ਦੇ ਝੂਠ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਾ ਹੈ, ਤਾਂ ਧਰਮਾਂ ਦੇ ਠੇਕੇਦਾਰ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਦੁਹਾਈ ਪਾ ਕੇ ਉਸ ਖਿਲਾਫ 295 ਏ ਦਾ ਪਰਚਾ ਦਰਜ ਕਰਵਾਉਣ ਲਈ ਅੱਗੇ ਆ ਜਾਂਦੇ ਹਨਇਹਨਾਂ ਦੀ ਭਾਵਨਾ ਨੂੰ ਠੇਸ ਇਸ ਕਰਕੇ ਨਹੀਂ ਪੁੱਜਦੀ ਕਿ ਇਹਨਾਂ ਦੀ ਕੋਈ ਧਾਰਮਿਕ ਭਾਵਨਾ ਹੁੰਦੀ ਹੈ, ਸਗੋਂ ਇਸ ਕਰਕੇ ਪੁੱਜਦੀ ਹੈ ਕਿ ਲੋਕਾਂ ਨੂੰ ਇਹਨਾਂ ਵੱਲੋਂ ਫੈਲਾਏ ਜਾਂਦੇ ਕੂੜ ਪ੍ਰਚਾਰ ਦੀ ਅਸਲੀਅਤ ਬਾਰੇ ਸਮਝ ਨਾ ਆ ਜਾਵੇਸੋ ਇਸ ਤਰ੍ਹਾਂ ਹਰ ਧਰਮ ਵਿੱਚ ਬਿਨਾਂ ਕਿਸੇ ਰੋਕ ਟੋਕ ਤੋਂ ਲੋਕਾਂ ਨੂੰ ਮੂਰਖ ਬਣਾਕੇ ਉਹਨਾਂ ਵੱਲੋਂ ਕੀਤੇ ਦਾਨ ਪੁੰਨ ਅਤੇ ਚੜ੍ਹਾਵਿਆਂ ਦੇ ਬਲਬੂਤੇ ਹਰ ਧਰਮ ਵਿੱਚ ਪਲ ਰਿਹਾ ਮੁੱਖ ਪੁਜਾਰੀ ਵਰਗ ਲੋਕਾਂ ਦੀ ਅਗਿਆਨਤਾ ਕਾਰਣ ਮਾਲੋਮਾਲ ਹੋ ਕੇ, ਆਪ ਇਸੇ ਜਨਮ ਵਿੱਚ ਸਵਰਗ ਭੋਗ ਰਿਹਾ ਹੈ, ਜੋ ਕਿ ਹੋਰਾਂ ਨੂੰ ਮਰਨ ਉਪਰੰਤ ਸਵਰਗ ਦੀ ਆਸ ਰੱਖਣ ਲਈ ਪ੍ਰੇਰਦਾ ਹੈਲੋਕਾਂ ਦੀ ਕਿਰਤ ’ਤੇ ਪਲਣ ਵਾਲੇ ਇਹ ‘ਮਹਾਂ ਪੁਰਸ਼’ ਆਪਣੀ ਸਵਰਗਮਈ ਜ਼ਿੰਦਗੀ ਵਿੱਚ ਰੰਗ ਰਲ਼ੀਆਂ ਭੋਗਦੇ ਹੋਏ ਅਕਸਰ ਹੀ ਅਜਿਹੇ ਕਾਰਨਾਮੇਂ ਕਰ ਬਹਿੰਦੇ ਹਨ, ਜਿਹਨਾਂ ਕਾਰਣ ਕਈਆਂ ਨੂੰ ਜੇਲ੍ਹ ਦੀ ਹਵਾ ਖਾਂਦੇ ਵੀ ਵੇਖਿਆ ਜਾ ਸਕਦਾ ਹੈਇਹਨਾਂ ਲਈ ਜੇਲ੍ਹ ਵਿੱਚ ਵੀ ਸਿਆਸੀ ਅਤੇ ਸਰਕਾਰੀ ਸਰਪ੍ਰਸਤੀ ਇਸ ਕਰਕੇ ਬਣੀ ਰਹਿੰਦੀ ਹੈ ਤਾਂ ਕਿ ਇਹਨਾਂ ਦੇ ‘ਭਗਤਾਂ’ ਦੀਆਂ ਵੋਟਾਂ ਪ੍ਰਾਪਤ ਹੁੰਦੀਆਂ ਰਹਿਣ

ਇਸ ਬਾਰੇ ਸਾਡੇ ਦੇਸ਼ ਦਾ ਰਾਜ ਪ੍ਰਬੰਧ ਚਲਾਉਣ ਵਾਲੀਆਂ ਸਿਆਸੀ ਪਾਰਟੀਆਂ ਦਾ ਵਰਤਾਰਾ ਪ੍ਰਤੱਖ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬਲਾਤਕਾਰੀ ਤੇ ਕਾਤਲ ਬਾਬਿਆਂ ਦਾ ਪ੍ਰਭਾਵ ਲੋਕਾਂ ਵਿੱਚ ਬਰਕਰਾਰ ਰੱਖਿਆ ਜਾ ਰਿਹਾ ਹੈਇਹਨਾਂ ਵੱਲੋਂ ਵੀ ਧਰਮਾਂ ਦੀ ਤਰ੍ਹਾਂ ਹੀ ਝੂਠੀਆਂ ਮਾਨਤਾਵਾਂ ਮੰਨਣ ਦੇ ਬਦਲ ਵਿੱਚ ਦਿੱਤੇ ਝੂਠੇ ਲਾਲਚਾਂ ਦੀ ਤਰ੍ਹਾਂ ਹੀ ਲੋਕਾਂ ਨੂੰ ਝੂਠੇ ਸਬਜ਼ਬਾਗ ਵਿਖਾ ਕੇ ਵੋਟਾਂ ਲੈਣ ਲਈ ਉਹਨਾਂ ਨੂੰ ਆਪਣੀ ਰਾਜ ਸੱਤਾ ਦੀ ਪ੍ਰਾਪਤੀ ਲਈ ਵਰਤਿਆ ਜਾ ਰਿਹਾ ਹੈਇਸ ਤਰ੍ਹਾਂ ਝੂਠ ਦਾ ਬੋਲ ਬਾਲਾ ਧਰਮ ਅਤੇ ਸਿਆਸਤ ਵਿੱਚ ਆਪਸੀ ਮਿਲੀ ਭੁਗਤ ਨਾਲ ਨਿਰੰਤਰ ਚੱਲ ਰਿਹਾ ਹੈਇਸੇ ਕਰਕੇ ਧਰਮਾਂ ਵਿੱਚ ਪ੍ਰਚਲਿਤ ਗੈਰ ਵਿਗਿਆਨਿਕ ਧਾਰਨਾਵਾਂ ਨੂੰ ਖਤਮ ਕਰਨ ਅਤੇ ਧਰਮ ਨਿਰਪੱਖਤਾ ਦਾ ਸੰਵਿਧਾਨਿਕ ਪੱਖ ਲਾਗੂ ਕਰਨ ਲਈ ਕੋਈ ਵੀ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀਧਰਮ ਨਿਰਪੱਖਤਾ ਜੋ ਕਿ ਮਨੁੱਖ ਨੂੰ ‘ਧਰਮ ਦੀ ਆਜ਼ਾਦੀ’ ਅਤੇ ‘ਧਰਮ ਤੋਂ ਆਜ਼ਾਦੀ’ ਨੂੰ ਮਾਨਤਾ ਦਿੰਦੀ ਹੈ

ਫਿਰਕਾਪ੍ਰਸਤ ਸਿਆਸਤਦਾਨਾਂ ਵੱਲੋਂ ਸੰਵਿਧਾਨਿਕ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਥਾਂ ਧਰਮਾਂ ਦੇ ਵਖਰੇਵਿਆਂ ਨੂੰ ਵਰਤਕੇ ਸਮਾਜ ਵਿੱਚ ਆਪਸੀ ਨਫਰਤ ਵਧਾਈ ਜਾ ਰਹੀ ਹੈਵਿਸ਼ੇਸ਼ ਤੌਰ ’ਤੇ ਹਿੰਦੂ ਰਾਸ਼ਟਰ ਬਣਾਉਣ ਦੀ ਵਿਚਾਰਧਾਰਾ ਰਾਹੀਂ ਸੰਵਿਧਾਨ ਵਿਰੋਧੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈਦੇਸ਼ ਵਿੱਚ ਸੱਤਾ ਦੇ ਜ਼ੋਰ ਇਨਸਾਨੀਅਤ ਵਿਰੋਧੀ ਅਜਿਹੇ ਹਾਲਾਤ ਪੈਦਾ ਕਰਕੇ, ਜਿੱਥੇ ਆਪਣੀਆਂ ਨਾਕਾਮੀਆਂ ਨੂੰ ਛੁਪਾਇਆ ਜਾ ਰਿਹਾ, ਉੱਥੇ ਲੋਕਾਂ ਨੂੰ ਧਰਮਾਂ ਦੇ ਅੰਧਵਿਸ਼ਵਾਸੀ ਅਤੇ ਗੈਰ ਵਿਗਿਆਨਿਕ ਦਾਅਵਿਆਂ ਨੂੰ ਹੀ ਠੀਕ ਮੰਨਦੇ ਰਹਿਣ ਲਈ ਅਧਾਰ ਮੁਹਈਆ ਕੀਤਾ ਜਾ ਰਿਹਾ ਹੈਇਸ ਤਰ੍ਹਾਂ ਇਹਨਾਂ ਨੇ ਧਰਮਾਂ ਵਿੱਚ ਪ੍ਰਚਲਿਤ ਅੰਧਵਿਸ਼ਵਾਸਾਂ ਨੂੰ ਖਤਮ ਕਰਨ ਦੀ ਬਜਾਏ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਵੱਧ ਅਤੇ ਲੋਕ ਸਮੱਸਿਆਵਾਂ ਹੱਲ ਕਰਨ ਲਈ ਨਾ ਮਾਤਰ ਹੀ ਕਾਰਗੁਜ਼ਾਰੀ ਨਿਭਾਈ ਹੈਧਰਮਾਂ ਵਿੱਚ ਚੱਲ ਰਹੀਆਂ ਗੈਰ ਵਿਗਿਆਨਿਕ ਮਾਨਤਾਵਾਂ ਨੂੰ ਉਜਾਗਰ ਕਰਨ ਵਾਲੇ ਬੁੱਧੀਜੀਵੀ ਤਬਕੇ ਖਿਲਾਫ, ਧਾਰਮਿਕ ਕੱਟੜ ਪੰਥੀਆਂ ਵੱਲੋਂ 295 ਏ ਵਰਗੇ ਕੇਸ ਦਰਜ ਕਰਨਾ ਵੀ ਸਰਕਾਰਾਂ ਦੀ ਧਰਮਾਂ ਦੀਆਂ ਗੈਰਵਿਗਿਆਨਿਕ ਧਾਰਨਾਵਾਂ ਨੂੰ ਬਰਕਰਾਰ ਰੱਖਣ ਦੀ ਸਾਂਝ ਦਾ ਹੀ ਪ੍ਰਤੀਕ ਹੈਕਿਉਂਕਿ ਇਹ ਰਾਜਨੇਤਾ ਅਤੇ ਧਰਮ ਦੇ ਨਾਂ ’ਤੇ ਗੁਮਰਾਹ ਕਰਨ ਵਾਲੇ ਆਗੂ, ਦੋਵੇਂ ਹੀ ਲੋਕਾਂ ਨੂੰ ਅਸਲ ਗਿਆਨ ਦੇਣ ਤੋਂ ਵਾਂਝੇ ਰੱਖਕੇ ਆਪਣੀ ਸਲਤਨਤ ਇੱਕ ਦੂਜੇ ਦਾ ਸਹਿਯੋਗੀ ਬਣਕੇ ਚਲਾ ਰਹੇ ਹਨਦੂਜੇ ਪਾਸੇ ਸਮਾਜ ਨੂੰ ਚੇਤਨ ਕਰਨ ਵਾਲੇ ਕਿੰਨੇ ਹੀ ਗਿਆਨਵਾਨ ਕਾਰਕੁੰਨਾਂ ਨੂੰ ਮਨਘੜਤ ਕੇਸਾਂ ਵਿੱਚ ਬਿਨਾਂ ਕੇਸ ਚਲਾਏ ਹੀ ਕਈ ਕਈ ਸਾਲਾਂ ਤੋਂ ਜੇਲ੍ਹੀਂ ਡੱਕਿਆ ਹੋਇਆ ਹੈ

ਇੱਕ ਸਮਾਂ ਸੀ ਜਦੋਂ ਧਰਮ ਵੱਲੋਂ ਦੇਸ਼ ਦੇ ਰਾਜੇ ਨੂੰ ‘ਰੱਬ’ ਵੱਲੋਂ ਭੇਜੇ ਦੂਤ ਵਜੋਂ ਪ੍ਰਚਾਰਿਆ ਜਾਂਦਾ ਸੀ, ਜਿਸ ਕਰਕੇ ਰਾਜੇ ਦੇ ਮੂੰਹ ਵਿੱਚੋਂ ਨਿਕਲੇ ਸ਼ਬਦਾਂ ਨੂੰ ਰੱਬੀ ਹੁਕਮ ਕਹਿ ਕੇ ਲੋਕਾਂ ਉੱਪਰ ਲਾਗੂ ਕੀਤਾ ਜਾਂਦਾ ਸੀਪਰ ਅੱਜ ਵਿਗਿਆਨ ਦੀ ਤਰੱਕੀ ਕਾਰਣ ਵਿਕਸਿਤ ਹੋਏ ਗਿਆਨ ਨੇ ਅਜਿਹੀਆਂ ਮਾਨਤਾਵਾਂ ਨੂੰ ਭਾਵੇਂ ਰੱਦ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ ਪਰ ਰਾਜੇ ਦੀ ਥਾਂ ਵਿਕਸਿਤ ਹੋਈ ਰਾਜ ਕਰਤਾ ਸ਼੍ਰੇਣੀ ਅੱਜ ਵੀ ਆਪਣੇ ਲੋਕ ਵਿਰੋਧੀ ਅਤੇ ਗੈਰ ਜਮਹੂਰੀ ਬੇਹੂਦਾ ਫੈਸਲੇ ਲੋਕਾਂ ਉੱਪਰ ਠੋਸਣ ਨੂੰ ਆਪਣਾ ਅਧਿਕਾਰ ਸਮਝਦੀ ਆ ਰਹੀ ਹੈਕਿਸਾਨੀ ਅੰਦੋਲਨ ਨੂੰ ਇਸ ਵਰਤਾਰੇ ਦੇ ਪ੍ਰਤੱਖ ਸਬੂਤ ਵਜੋਂ ਵੇਖਿਆ ਜਾ ਸਕਦਾ ਹੈਹੋਰ ਵੀ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਿਹਨਾਂ ਰਾਹੀਂ ਲੋਕਾਂ ਉੱਪਰ ਠੋਸੇ ਗਏ ਗਲਤ ਫੈਸਲਿਆਂ ਦੀ ਪੁਸ਼ਟੀ ਹੁੰਦੀ ਹੈਹੁਣ ਰਾਜ ਸੱਤਾ ਦੇ ਜ਼ੋਰ ਇਸ ਸ਼੍ਰੇਣੀ ਵੱਲੋਂ ਪੁਰਾਣੀ ਸੰਸਕ੍ਰਿਤੀ ਨੂੰ ਧਰਮ ਦੇ ਪਰਦੇ ਹੇਠ ਸਮਾਜ ਵਿੱਚ ਲਾਗੂ ਕਰਨ ਲਈ ਪੱਬਾਂ ਭਾਰ ਹੋ ਕੇ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ, ਜਿਸ ਕਰਕੇ ਰਾਜਿਆਂ ਦੀ ਤਰ੍ਹਾਂ ਰਾਜ ਕਰਨ ਦੇ ਨਿਸ਼ਾਨ (ਸੰਗੋਲ) ਦੀ ਵਰਤੋਂ ਨਾਲ ਜਮਹੂਰੀਅਤ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈਇਸ ਕੰਮ ਲਈ ਵੀ ਧਰਮ ਨੂੰ ਅੱਗੇ ਰੱਖਿਆ ਜਾ ਰਿਹਾ ਹੈਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸੰਵਿਧਾਨਿਕ ਮਰਯਾਦਾਵਾਂ ਦੀ ਪਾਲਣਾ ਕਰਨ ਬਾਰੇ ਸੌਂਹ ਚੁੱਕਣ ਦੇ ਬਾਵਜੂਦ ਵੀ ਸ਼ਰੇਆਮ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੋਟਾਂ ਵਿੱਚ ਤਬਦੀਲ ਕਰਨ ਲਈ ਘੋਰ ਉਲੰਘਣਾ ਕੀਤੀ ਜਾ ਰਹੀ ਹੈਮੰਦਰਾਂ ਦੇ ਨਾਂ ਹੇਠ ਦੇਸ਼ ਵਿੱਚ ਹੀ ਨਹੀਂ ਸਗੋਂ ਦੇਸ਼ ਤੋਂ ਬਾਹਰ ਆਬੂ ਧਾਬੀ ਵਿੱਚ ਜਾ ਕੇ ਵੀ ਮੰਦਰ ਉਦਘਾਟਨ ਸਮਾਰੋਹ ਵਿੱਚ ਭਾਗ ਲੈਂਦਿਆਂ ਸੱਤਾ ਦੀ ਦੁਰਵਰਤੋਂ ਕੀਤੀ ਗਈ ਹੈਜਦੋਂ ਕਿ ਸੰਵਿਧਾਨ ਕਿਸੇ ਵੀ ਧਰਮ ਵਿੱਚ ਇਸ ਤਰ੍ਹਾਂ ਸਰਕਾਰੀ ਦਖਲ ਅਤੇ ਸਰਕਾਰੀ ਖ਼ਜਾਨੇ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੰਦਾਅੱਜ ਕਿਸੇ ਵੀ ਸਿਆਸੀ ਪਾਰਟੀ ਕੋਲ ਦੇਸ਼ ਨੂੰ ਵਿਕਾਸ ਦੇ ਰਸਤੇ ਤੋਰਨ ਦਾ ਕੋਈ ਏਜੰਡਾ ਨਹੀਂ, ਸਗੋਂ ਧਰਮਾਂ, ਜਾਤਾਂ ਆਦਿ ਦੇ ਨਾਂ ’ਤੇ ਵੰਡਣ ਦੀ ਰਾਜਨੀਤੀ ਰਾਹੀਂ ਅੰਗਰੇਜ਼ਾਂ ਨੂੰ ਵੀ ਮਾਤ ਪਾਇਆ ਜਾ ਰਿਹਾ ਹੈਇੱਥੋਂ ਤਕ ਕਿ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਏ ਗ਼ਦਰੀ ਸ਼ਹੀਦਾਂ ਅਤੇ ਭਗਤ ਸਿੰਘ ਵਰਗੇ ਲੋਕ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਵੀ ਆਪਣੇ ਰਾਜਸੀ ਹਿਤਾਂ ਲਈ ਵਰਤਿਆ ਜਾ ਰਿਹਾ ਹੈਦੇਸ਼ ਨੂੰ ਈਸਟ ਇੰਡੀਆ ਕੰਪਨੀ ਦੀ ਲੁੱਟ ਤੋਂ ਮੁਕਤ ਕਰਵਾਉਣ ਲਈ ਇਹਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਭੁਲਾ ਕੇ, ਅੱਜ ਫਿਰ ਦੇਸ਼ ਦੀ ਅਜਿਹੀਆਂ ਹੀ ਵੱਡੀਆਂ ਕੰਪਨੀਆਂ/ ਕਾਰਪੋਰੇਟਾਂ ਰਾਹੀਂ ਲੁੱਟ ਕਰਵਾਉਣ ਲਈ ਸਿਆਸਤਦਾਨਾਂ ਵੱਲੋਂ ਦੇਸ਼ ਵਿਰੋਧੀ ਨੀਤੀਆਂ ਬਣਾਈਆਂ ਜਾ ਰਹੀਆਂ ਹਨ

ਲੋਕਾਂ ਦੀਆਂ ਵੋਟਾਂ ਲੈ ਕੇ ਸਤ੍ਹਾ ’ਤੇ ਬਿਰਾਜਮਾਨ ਅਤੇ ਸੱਤਾ ਵਿਹੁਣੇ ਲੀਡਰ ਆਪਣੇ ਨਿੱਜ ਲਈ ਪਾਰਟੀਆਂ ਬਦਲਣ ਵੇਲੇ ਕਿਵੇਂ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ, ਸਾਰਾ ਦੇਸ਼ ਵੇਖ ਰਿਹਾ ਹੈਸਾਰੀਆਂ ਪਾਰਟੀਆਂ ਵਿੱਚ ਆਪਣਾ ਰਾਜ ਸਥਾਪਿਤ ਕਰਨ ਲਈ ਕਿਵੇਂ ਇੱਕ ਦੂਜੀ ਪਾਰਟੀ ਦੇ ਵਿਧਾਇਕ, ਐੱਮ ਪੀ ਆਦਿ ਨੂੰ ਧਮਕਾਉਣ ਜਾਂ ਖਰੀਦੋ ਫਰੋਖਤ ਕਰਨ ਦੀ ਦੌੜ ਚੱਲ ਰਹੀ ਹੈ, ਵੀ ਕੋਈ ਲੁਕੀ ਛਿਪੀ ਗੱਲ ਨਹੀਂ ਰਹੀਕਿਵੇਂ ਰਾਜ ਸੱਤਾ ’ਤੇ ਬਣੇ ਰਹਿਣ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਵੱਡੀਆਂ ਕਾਰੋਬਾਰੀ ਕੰਪਨੀਆਂ ਪਾਸੋਂ ਡਰਾ ਧਮਕਾ ਕੇ ਹਜ਼ਾਰਾਂ ਕਰੋੜ ਰੁਪਏ ਦੇ ਫੰਡ ਬਟੋਰੇ ਗਏ, ਜਿਸ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਕਰਾਰ ਦੇ ਕੇ ਸਿਆਸਤਦਾਨਾਂ ਦਾ ਭ੍ਰਿਸ਼ਟ ਚਿਹਰਾ ਬੇਨਕਾਬ ਕੀਤਾ ਹੈ, ਵੀ ਸਭ ਦੇ ਸਾਹਮਣੇ ਹੈਦੂਜੇ ਪਾਸੇ ਦੇਸ਼ ਵਿੱਚ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ ਤੇ ਭੁੱਖਮਰੀ ਸਿਖ਼ਰ ’ਤੇ ਹੈਸਰਕਾਰ 80 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਣ ਦੇਣ ਨੂੰ ਬੜੀ ਬੇਸ਼ਰਮੀ ਨਾਲ ਵੋਟਾਂ ਪ੍ਰਾਪਤ ਲਈ ਆਪਣੀ ਪ੍ਰਾਪਤੀ ਤਾਂ ਦੱਸ ਰਹੀ ਹੈ, ਪਰ ਉਹਨਾਂ ਲਈ ਰੋਜ਼ਗਾਰ ਦੇ ਪ੍ਰਬੰਧ ਕਰਨ ਪੱਖੋਂ ਚੁੱਪ ਹੈਧਰਮ ਅਸਥਾਨਾਂ ਦੇ ਬਾਹਰ ਭਿਖਾਰੀਆਂ ਦੀਆਂ ਭੀੜਾਂ ਵੀ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂਇਹ ਗੱਲ ਵੀ ਚਿੱਟੇ ਦਿਨ ਵਾਂਗ ਸਪਸ਼ਟ ਹੋ ਚੁੱਕੀ ਹੈ ਕਿ ਧਰਮਾਂ ਅਤੇ ਸਿਆਸਤਦਾਨਾਂ ਦਾ ਆਪਸੀ ਕਿੰਨਾ ਗੂੜ੍ਹਾ ਸੰਬੰਧ ਹੈ ਜੋ ਕਿ ਇੱਕ ਦੂਜੇ ਦੇ ਸਹਿਯੋਗ ਨਾਲ ਲੋਕਾਂ ਨੂੰ ਮੂਰਖ ਬਣਾਉਣ ਲਈ ਆਪਣੀ ਸਾਂਝ ਬਰਕਰਾਰ ਰੱਖਦੇ ਹਨ

ਇਹਨਾਂ ਹਾਲਾਤ ਵਿੱਚ ਦੇਸ਼ ਨੂੰ ਅਜਿਹੇ ਦੌਰ ਵਿੱਚੋਂ ਮੁਕਤ ਕਰਵਾਉਣ ਲਈ ਲੋਕਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ, ਦਾ ਮੁੱਦਾ ਬਹੁਤ ਧਿਆਨ ਦੀ ਮੰਗ ਕਰਦਾ ਹੈਜਿਹੜੇ ਦੇਸ਼ ਵਾਸੀ ਅਜਿਹੀਆਂ ਸਿਆਸੀ ਪਾਰਟੀਆਂ ਅਤੇ ਧਰਮਾਂ ਦੇ ਵਖਰੇਵਿਆਂ ਵਿੱਚ ਉਲਝਕੇ ਇੱਕ ਦੂਜੇ ਦਾ ਖੂਨ ਵਹਾਉਣ ਤਕ ਚਲੇ ਜਾਂਦੇ ਹਨ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿਆਸੀ ਪਾਰਟੀਆਂ ਨੇ ਹਮੇਸ਼ਾ ਧਰਮ ਦੀ ਵਰਤੋਂ ਕਰਦਿਆਂ ਸਮਾਜ ਵਿੱਚ ਵੰਡੀਆਂ ਪਾ ਕੇ ਆਪਣੇ ਨਿੱਜੀ ਹਿਤਾਂ ਦੀ ਹੀ ਪੂਰਤੀ ਕੀਤੀ ਹੈਦੇਸ਼ ਦੇ ਅਸਲ ਮੁਢਲੇ ਮੁੱਦੇ ਜਿਹਨਾਂ ਵਿੱਚ ਸਿੱਖਿਆ, ਬੇਰੋਜ਼ਗਾਰੀ, ਸਿਹਤ, ਗਰੀਬੀ, ਮਹਿੰਗਾਈ ਆਦਿ ਗਿਣਨਯੋਗ ਹਨ, ਵਿੱਚੋਂ ਕੋਈ ਵੀ ਕਿਸੇ ਦੇ ਏਜੰਡੇ ’ਤੇ ਨਹੀਂਸਿਰਫ ਵੋਟਾਂ ਵੇਲੇ ਵਾਅਦੇ ਕਰ ਲਏ ਜਾਂਦੇ ਹਨ, ਪਰ ਰਾਜ ਗੱਦੀਆਂ ਸਾਂਭ ਲੈਣ ਬਾਅਦ ਜੋ ਕੁਝ ਲੋਕਾਂ ਨਾਲ ਵਾਪਰਦਾ ਹੈ, ਬਾਰੇ ਚਰਚਾ ਦੀ ਲੋੜ ਨਹੀਂ, ਸਭ ਜਾਣਦੇ ਹਨਇਸ ਦੌਰ ਵਿੱਚ ਅਜਿਹੇ ਦੇਸ਼ ਵਿਰੋਧੀ ਰਾਜ ਪ੍ਰਬੰਧ ਲਈ ਜ਼ਿੰਮੇਵਾਰ ਸਿਆਸੀ ਪਾਰਟੀਆਂ ਅਤੇ ਧਰਮਾਂ ਦੀ ਮਿਲੀ ਭੁਗਤ ਨਾਲ ਖੇਡੀ ਜਾ ਰਹੀ ਖੇਡ ਨੂੰ ਸਮਝਣਾ ਬੇਹੱਦ ਜ਼ਰੂਰੀ ਹੈਹਰ ਪਾਰਟੀ ਅਤੇ ਧਰਮਾਂ ਦੇ ਲੋਕਾਂ ਦੀਆਂ ਜੀਵਨ ਸਮੱਸਿਆਵਾਂ ਇੱਕੋ ਹਨ, ਇਸ ਕਰਕੇ ਲੋਕਾਂ ਨੂੰ ਸਿਆਸੀ ਪਾਰਟੀਆਂ ਅਤੇ ਧਰਮਾਂ ਦੀ ਰਾਜਨੀਤੀ ਤੋਂ ਉੱਪਰ ਉੱਠਕੇ ਆਪਸੀ ਭਾਈਚਾਰਕ ਅਤੇ ਜਥੇਬੰਦਕ ਸਾਂਝ ਬਣਾਕੇ ਇਹਨਾਂ ਨੂੰ ਚੁਣੌਤੀ ਦੇਣੀ ਪਏਗੀਇਸ ਲਈ ਅੱਜ ਵੋਟਾਂ ਦੇ ਦੌਰ ਵਿੱਚ ਹਰ ਇੱਕ ਵੋਟਰ ਨੂੰ ਇਹ ਗੀਤਤੁਸੀਂ ਘੇਰ-ਘੇਰ ਪੁੱਛੋ ਵੋਟਾਂ ਪਾਉਣ ਵਾਲਿਓ, ਥੋਡਾ ਕਿਉਂ ਹੈ ਮੰਦਾ ਹਾਲ” ਆਪਣੀ ਜ਼ਬਾਨ ’ਤੇ ਲਿਆ ਕੇ ਹਰ ਸਿਆਸੀ ਆਗੂ ਤੋਂ ਸਵਾਲ ਪੁੱਛਣ ਦੀ ਲੋੜ ਹੈਜੇ ਇਸੇ ਜ਼ਿੰਦਗੀ ਵਿੱਚ ਇਸੇ ਧਰਤੀ ਨੂੰ ਸਵਰਗ ਬਣਾਉਣਾ ਚਾਹੁੰਦੇ ਹੋ ਤਾਂ ਦੇਸ਼ ਦੀ ਲੁੱਟ ਕਰਨ ਵਾਲੀ ਹਰ ਧਾਰਮਿਕ ਅਤੇ ਸਿਆਸੀ ਤਾਕਤ ਨੂੰ ਵੰਗਾਰਨ ਲਈ ਆਪਣੀ ਜਥੇਬੰਦਕ ਤਾਕਤ ਨੂੰ ਪੱਕਾ ਕਰਦਿਆਂ ਅੱਗੇ ਆਉਣਾ ਪਏਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4894)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਸਵੰਤ ਜ਼ੀਰਖ

ਜਸਵੰਤ ਜ਼ੀਰਖ

Phone: (91 - 98151 - 69825)
Email: (jaswantzirakh@gmail.com)