RanjivanSingh7ਦੇਖੋ ਕਮਲ, ਹੁਣੇ ਪੀ.ਸੀ.ਆਰ. ਦਾ ਫ਼ੋਨ ਆਇਐ ਰਿੰਗ ਰੋਡ ਤੋਂ, ਕਿਸੇ ਦੀਪਕ ...
(4 ਸਤੰਬਰ 2021)

 

“ਗੁਰਜਿੰਦਰ ਚਾਚੂ, ਮੈਂ ਸਪਨਾ ਬੋਲਦੀ ਹਾਂ … ਚਾਚੂ ਸਮਝੋ ਹਸਪਤਾਲ ਦੀ ਐਂਬੂਲੈਂਸ ਵਿੱਚ ਫਰਿਸ਼ਤੇ ਹੀ ਆ ਬਹੁੜੇ … ਨਹੀਂ ਤਾਂ ਅੱਜ ਪਤਾ ਨੀ ਕੀ ਹੋ ਜਾਂਦਾ ਸ਼ਿੰਦਰ ਨੂੰਕਾਰ ਸਾਰੀ ਹੀ ਡੈਮੇਜ ਹੋ ਗਈ।” ਸਪਨਾ ਸਮਝੋ ਬੱਸ ਭੁੱਬੀਂ ਹੀ ਨਹੀਂ ਰੋਈ

ਹਾਲਾਂਕਿ ਗੁਰਜਿੰਦਰ ਦੀ ਸਪਨਾ ਦੇ ਪਰਿਵਾਰ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ ਪਰ ਨੇੜਤਾ ਹੀ ਇੰਨੀ ਹੋ ਗਈ ਸੀ ਕਿ ਦੋਵਾਂ ਪਰਿਵਾਰ ਦੇ ਬੱਚੇ ਇੱਕ ਦੂਜੇ ਦੇ ਮਾਤਾ-ਪਿਤਾ ਨੂੰ ਚਾਚੀਆਂ-ਤਾਈਆਂ ਤੇ ਚਾਚੇ-ਤਾਏ ਹੀ ਕਹਿਣ ਲੱਗ ਪਏ ਸਨਇਸ ਨਾਤੇ ਹੀ ਸਪਨਾ ਨੇ ਗੁਰਜਿੰਦਰ ਨੂੰ ਤੜਕੇ ਤਿੰਨ ਵਜੇ ਫ਼ੋਨ ਕੀਤਾ, “ਚਾਚੂ ਤੁਸੀਂ ਜਲਦੀ ਆ ਜਾਓ ਨਰਗਿਸ ਹੌਸਪੀਟਲ … ਪਲੀਜ਼।”

ਸ਼ਿੰਦਰ ਨਾਲ ਸ਼ਾਦੀ ਮਗਰੋਂ ਦੋਵੇਂ ਹੀ ਆਪਣੇ ਘਰਾਂ ਤੋਂ ਦੂਰ ਗੁਰਜਿੰਦਰ ਦੇ ਸ਼ਹਿਰ ਹੀ ਕਿਰਾਏ ਉੱਪਰ ਰਹਿਣ ਲੱਗ ਪਏ ਸਨਸ਼ਿੰਦਰ ਦੀ ਨੌਕਰੀ ਵੀ ਇਸ ਸ਼ਹਿਰ ਵਿੱਚ ਹੀ ਸੀ ਤੇ ਸਪਨਾ ਵੀ ਫਿਲਮੀ ਜਗਤ ਦੀ ਉੱਭਰਦੀ ਅਦਾਕਾਰਾ ਸੀਇਹ ਸ਼ਹਿਰ ਕਲਾਕਾਰਾਂ ਲਈ ਇੱਕ ਤਰ੍ਹਾਂ ਮਾਇਆ ਨਗਰੀ ਹੀ ਸੀ

“ਤੂੰ ਘਬਰਾ ਨਾ ਬੇਟਾ, ਅਸੀਂ ਹੁਣੇ ਪਹੁੰਚਦੇ ਹਾਂ … ਘਬਰਾ ਨਾ।” ਗੁਰਜਿੰਦਰ ਉੱਭੜਵਾਹੇ ਅੱਖਾਂ ਮਲਦਿਆਂ ਸਪਨਾ ਦਾ ਫ਼ੋਨ ਸੁਣਕੇ ਬੋਲਿਆ

ਗੁਰਜਿੰਦਰ ਦੀ ਪਤਨੀ ਵੀ ਹੁਣ ਉੱਠ ਖਲੋਤੀ ਸੀ। “ਕੀ ਹੋਇਆ? ਕਿਸਦਾ ਫ਼ੋਨ ਐ ਇਸ ਵੇਲੇ?” ਉਸਨੇ ਗੁਰਜਿੰਦਰ ਨੂੰ ਪੁੱਛਿਆ

“ਸਪਨਾ ਦਾ ਫ਼ੋਨ ਸੀਕਹਿੰਦੀ ਨਰਗਿਸ ਹੌਸਪੀਟਲ ਆ ਜਾਓਲਗਦਾ ਹੈ ਸ਼ਿੰਦਰ ਦਾ ਐਕਸੀਡੈਂਟ ਹੋ ਗਿਆਬੁਲਾਇਆ ਹੌਸਪੀਟਲ।” ਗੁਰਜਿੰਦਰ ਨੇ ਦੱਸਿਆ

“ਅੱਛਾ, ਰੱਬ ਖੈਰ ਕਰੇਮੈਂ ਚੱਲਾਂ ਨਾਲ?” ਗੁਰਜਿੰਦਰ ਦੀ ਪਤਨੀ ਨੇ ਕਿਹਾ

“ਨਹੀਂ … ਕੋਈ ਨੀ, ਹਾਲੇ ਤੂੰ ਰਹਿਣ ਦੇਮੈਂ ਨਿੱਕੂ ਨੂੰ ਲੈ ਜਾਣਾ ਹੈ ਨਾਲ।” ਗੁਰਜਿੰਦਰ ਨੇ ਕਹਿੰਦਿਆਂ ਆਪਣੇ ਛੋਟੇ ਭਰਾ ਨਿੱਕੂ ਨੂੰ ਫ਼ੋਨ ਕੀਤਾ ਜੋ ਨਾਲ ਦੇ ਕਮਰੇ ਵਿੱਚ ਹੀ ਸੁੱਤਾ ਪਿਆ ਸੀ

“ਹਾਂ ਵੀਰ … ਕੀ ਹੋਇਆ?” ਨਿੱਕੂ ਨੇ ਗੁਰਜਿੰਦਰ ਦਾ ਫ਼ੋਨ ਚੁੱਕਦਿਆਂ ਪੁੱਛਿਆ

“ਸਪਨਾ ਦਾ ਫ਼ੋਨ ਆਇਐ ਹੁਣੇ, ਨਰਗਿਸ ਹੌਸਪਿਟਲ ਤੋਂਸ਼ਿੰਦਰ ਦਾ ਐਕਸੀਡੈਂਟ ਹੋ ਗਿਆ ਹੈਆਪਾਂ ਚੱਲਣਾ ਹੌਸਪੀਟਲਗੱਡੀ ਕੱਢ ਫਟਾਫਟ।” ਗੁਰਜਿੰਦਰ ਨੇ ਬੂਟ ਪਾਉਂਦਿਆਂ ਕਿਹਾ

“ਠੀਕ ਐ ਵੀਰ … ਮੈਂ ਗੱਡੀ ਕੱਢਦਾਂਚੱਲਦੇ ਹਾਂ ਆਪਾਂ।” ਨਿੱਕੂ ਨੇ ਛੇਤੀ ਨਾਲ ਉੱਠਦਿਆਂ ਕਿਹਾ

ਗੁਰਜਿੰਦਰ ਤੇ ਨਿੱਕੂ ਕਾਰ ਵਿੱਚ ਨਰਗਿਸ ਹਸਪਤਾਲ ਵਲ ਨੂੰ ਚੱਲ ਪਏਪੋਹ ਦਾ ਮਹੀਨਾ ਤੇ ਉੱਤੋਂ ਸੰਘਣੀ ਧੁੰਦਗੱਡੀ ਮਸੀਂ ਪੰਦਰਾਂ-ਵੀਹ ਦੀ ਸਪੀਡ ਉੱਪਰ ਚੱਲ ਰਹੀ ਸੀ

ਗੱਡੀ ਪਾਰਕਿੰਗ ਵਿੱਚ ਲਗਾ ਗੁਰਜਿੰਦਰ ਤੇ ਨਿੱਕੂ ਨੇ ਹਸਪਤਾਲ ਦੀ ਐਮਰਜੈਂਸੀ ਦੀ ਰਿਸੈਪਸ਼ਨ ਤੋਂ ਸ਼ਿੰਦਰ ਬਾਰੇ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੁਦਰਤੀ ਹਸਪਤਾਲ ਦੀ ਐਂਬੂਲੈਂਸ ਮੌਕੇ ਉੱਤੇ ਪਹੁੰਚ ਗਈ ਸੀ ਤੇ ਇਸ ਵੇਲੇ ਸ਼ਿੰਦਰ ਆਈ.ਸੀ.ਯੂ. ਵਿੱਚ ਹੈਦੋਵੇਂ ਫਟਾ-ਫਟ ਆਈ.ਸੀ.ਯੂ. ਦੇ ਸਾਹਮਣੇ ਪੁੱਜੇ ਜਿੱਥੇ ਸਪਨਾ ਘਬਰਾਈ ਖੜ੍ਹੀ ਸੀਗੁਰਜਿੰਦਰ ਤੇ ਨਿੱਕੂ ਨੂੰ ਦੇਖ ਕੇ ਉਹ ਰੋਣ ਲੱਗੀ

“ਘਬਰਾ ਨਾ ਬੇਟਾ … ਅਸੀਂ ਆ ਗਏ ਹਾਂ ਤੂੰ ਹੁਣ ਚਿੰਤਾ ਨਾ ਕਰਕਿਸ ਤਰ੍ਹਾਂ ਹੈ ਸ਼ਿੰਦਰ? ਕਿੱਦਾਂ ਹੋਇਆ ਇਹ ਸਭ?” ਗੁਰਜਿੰਦਰ ਨੇ ਸਪਨਾ ਨੂੰ ਹੌਸਲਾ ਦਿੰਦਿਆਂ ਪੁੱਛਿਆ

“ਚਾਚੂ … ਇਹ ਨਾਈਟ ਡਿਊਟੀ ਤੋਂ ਮਗਰੋਂ ਤੜਕੇ ਦੋ ਕੁ ਵਜੇ ਗੱਡੀ ਵਿੱਚ ਆ ਰਹੇ ਸਨਬਿਰਲਾ ਚੌਂਕ ਤੋਂ ਪਹਿਲੋਂ ਕਹਿੰਦੇ ਗੱਡੀ ਅੱਗੇ ਗਾਂ ਆ ਗਈਬੱਸ ਉਸ ਨੂੰ ਬਚਾਉਂਦਿਆਂ ਇਹਨਾਂ ਦੀ ਗੱਡੀ ਚੌਂਕ ਵਿੱਚ ਜਾ ਵੱਜੀਕਹਿੰਦੇ ਗੱਡੀ ਤਾਂ ਫੁਲੀ ਡੈਮੈਜ ਹੋ ਗਈ …ਇਹ ਤਾਂ ਸ਼ੁਕਰ ਕਰੋ ਹੌਸਪੀਟਲ ਦੀ ਐਂਬੂਲੈਂਸ ਉੱਥੋਂ ਲੰਘ ਰਹੀ ਸੀ ਤੇ ਇਹਨਾਂ ਨੂੰ ਫਟਾਫਟ ਇੱਥੇ ਲੈ ਆਂਦਾ … ਨਹੀਂ ਪਤਾ ਨੀ ਅੱਜ ਕੀ ਹੋ ਜਾਂਦਾ ਚਾਚੂ … ਸਮਝੋ ਐਂਬੂਲੈਂਸ ਵਿੱਚ ਹੌਸਪੀਟਲ ਵਾਲੇ ਫਰਿਸ਼ਤੇ ਬਣ ਕੇ ਹੀ ਬਹੁੜੇ।” ਸਪਨਾ ਨੇ ਹਟਕੋਰੇ ਲੈਂਦਿਆਂ ਕਿਹਾ

“ਹਾਲਤ ਕਿਵੇਂ ਐ ਹੁਣ ਸ਼ਿੰਦਰ ਦੀ …?” ਨਿੱਕੂ ਨੇ ਪੁੱਛਿਆ

“ਚਾਚੂ … ਡਾਕਟਰ ਕਹਿੰਦੇ ਨੇ ਕਿ ਡਰ ਵਾਲੀ ਕੋਈ ਗੱਲ ਨੀਪਰ ਆਈ.ਸੀ.ਯੂ. ਵਿੱਚ ਅੰਡਰ ਔਬਜ਼ਰਵੇਸ਼ਨ ਰੱਖਿਆ ਹੋਇਆ ਹੈਰਿਪੋਰਟਾਂ ਸਾਰੀਆਂ ਠੀਕ ਨੇ” ਸਪਨਾ ਗੁਰਜਿੰਦਰ ਅਤੇ ਨਿੱਕੂ ਦੇ ਪਹੁੰਚਣ ਨਾਲ ਹੁਣ ਥੋੜ੍ਹੀ ਸੰਭਲ ਚੁੱਕੀ ਸੀ

“ਪੈਸੇ ਦੀ ਲੋੜ ਹੋਵੇ ਤਾਂ ਦਸੀਂ ਬੇਟਾਸਾਡੇ ਕੋਲ ਏ.ਟੀ.ਐੱਮ. ਹਨ ਦੋਵਾਂ ਕੋਲ।” ਗੁਰਜਿੰਦਰ ਨੇ ਸਪਨਾ ਨੂੰ ਹੌਸਲਾ ਦਿੱਤਾ

“ਕੋਈ ਨੀ ਚਾਚੂ, ਜੇ ਲੋੜ ਪਈ ਤਾਂ ਕਹਿ ਦਿਆਂਗੀਹਾਲੇ ਤਕ ਤੀਹ ਹਜ਼ਾਰ ਐਡਵਾਂਸ ਮੰਗੇ ਸਨ ਹੌਸਪੀਟਲ ਵਾਲਿਆਂ ਨੇਉਹ ਜਮ੍ਹਾਂ ਕਰਵਾ ਦਿੱਤੇ ਸਨਮੇਰੇ ਕੋਲ ਪਏ ਸਨ।” ਸਪਨਾ ਨੇ ਦੱਸਿਆ

“ਬੰਦੇ ਦੀ ਜਾਨ ਸਲਾਮਤ ਚਾਹੀਦੀ ਐ ਬੇਟਾ, ਪੈਸਾ ਤਾਂ ਆਉਣੀ ਜਾਣੀ ਚੀਜ਼ ਐ” ਨਿੱਕੂ ਨੇ ਕਿਹਾ

“ਭਾਈ ਸਾਹਿਬ … ਆਈ.ਸੀ.ਯੂ. ਏਰੀਏ ਵਿੱਚ ਰਸ਼ ਨਾ ਕਰੋਸਿਰਫ ਇੱਕੋ ਬੰਦਾ ਰਹੇਬਾਕੀ ਸਾਰੇ ਰਿਸੈਪਸ਼ਨ ਕੋਲ ਵੇਟਿੰਗ ਏਰੀਏ ਵਿੱਚ ਬੈਠੋ” ਆਈ.ਸੀ.ਯੂ. ਵਿੱਚੋਂ ਨਿਕਲ ਰਹੇ ਜੂਨੀਅਰ ਡਾਕਟਰ ਨੇ ਸਭ ਨੂੰ ਥੋੜ੍ਹਾ ਸਖ਼ਤੀ ਨਾਲ ਕਿਹਾ

“ਚਾਚੂ, ਤੁਸੀਂ ਵੇਟਿੰਗ ਏਰੀਏ ਵਿੱਚ ਬੈਠ ਜਾਓ, ਜੇ ਲੋੜ ਪਈ ਤਾਂ ਤੁਹਾਨੂੰ ਬੁਲਾ ਲਵਾਂਗੀਮੈਂ ਇੱਥੇ ਰੁਕਦੀ ਹਾਂਕਈ ਵਾਰ ਡਾਕਟਰ ਸ਼ਿੰਦਰ ਬਾਰੇ ਕੁਝ ਪੁੱਛ ਲੈਂਦੇ ਹਨ।” ਸਪਨਾ ਨੇ ਕਿਹਾ

ਗੁਰਜਿੰਦਰ ਤੇ ਨਿੱਕੂ ਹੁਣ ਵੇਟਿੰਗ ਏਰੀਏ ਵਿੱਚ ਪਹੁੰਚ ਗਏਉੱਥੇ ਕੁਝ ਹੋਰ ਲੋਕ ਵੀ ਸਨ ਜੋ ਆਪਣੇ ਮਰੀਜ਼ਾਂ ਨਾਲ ਸਨਸਭ ਦੇ ਚਿਹਰੇ ਹਰਾਸੇ-ਹਰਾਸੇ ਅਤੇ ਭੈਅ-ਭੀਤ ਸਨਥੋੜ੍ਹੇ ਸਮੇਂ ਮਗਰੋਂ ਸਪਨਾ ਵੇਟਿੰਗ ਏਰੀਏ ਵਿੱਚ ਆਈ ਅਤੇ ਗੁਰਜਿੰਦਰ ਨੂੰ ਕਹਿਣ ਲੱਗੀ, “ਚਾਚੂ … ਡਾਕਟਰਾਂ ਨੇ ਵੀਹ ਹਜ਼ਾਰ ਰੁਪਏ ਹੋਰ ਜਮ੍ਹਾਂ ਕਰਵਾਉਣ ਲਈ ਕਿਹਾਕਹਿੰਦੇ, ਵੈਸੇ ਤਾਂ ਸਭ ਠੀਕ ਹੈ, ਪਰ ਫੇਰ ਵੀ ਸਿਰ ਦਾ ਸਕੈਨ ਕਰਨ ਨੂੰ ਕਹਿ ਰਹੇ ਨੇ, ਵਹਿਮ ਦੂਰ ਕਰਨ ਲਈਨਾਲੇ ਨਿਊਰੋ ਦੇ ਡਾਕਟਰ ਨੂੰ ਵੀ ਕਾਲ ਕੀਤਾ ਹੈ ਉਸ ਦੀ ਰਾਏ ਲੈਣ ਲਈਇਸ ਵੇਲੇ ਮੇਰੇ ਕੋਲ ਸਿਰਫ ਪੰਜ ਹਜ਼ਾਰ ਹੀ ਹਨ

“ਤੂੰ ਫ਼ਿਕਰ ਨਾ ਕਰ ਬੇਟਾ ਪੈਸਿਆਂ ਦਾ, ਅਸੀਂ ਕਰਵਾਉਂਦੇ ਹਾਂ ਜਮ੍ਹਾਂ ਵੀਹ ਹਜ਼ਾਰ, ਪੰਜ ਤੂੰ ਆਪਣੇ ਕੋਲ ਹੀ ਰੱਖਪੈਸਿਆਂ ਵੱਲੋਂ ਨਾ ਤੂੰ ਫ਼ਿਕਰ ਕਰ ਸਪਨਾ” ਗੁਰਜਿੰਦਰ ਨੇ ਸਪਨਾ ਨੂੰ ਧਰਵਾਸਾ ਦਿੱਤਾਸਪਨਾ ਸ਼ਿੰਦਰ ਦਾ ਹੌਸਪੀਟਲ ਦਾ ਕਾਰਡ ਫੜਾ ਕੇ ਮੁੜ ਆਈ.ਸੀ.ਯੂ. ਏਰੀਏ ਵਿੱਚ ਚਲੀ ਗਈਗੁਰਜਿੰਦਰ ਨੇ ਨਿੱਕੂ ਨੂੰ ਕੈਸ਼ ਕਾਊਂਟਰ ਉੱਪਰ ਜਾ ਕੇ ਪੈਸੇ ਜਮ੍ਹਾਂ ਕਰਵਾਉਣ ਨੂੰ ਕਿਹਾ

ਕੈਸ਼ ਕਾਊਂਟਰ ਉੱਪਰ ਨਿੱਕੂ ਪੁੱਜਾ ਤਾਂ ਅੱਗੋਂ ਡਿਊਟੀ ਉੱਪਰ ਬੈਠੀ ਲੜਕੀ ਫ਼ੋਨ ਉੱਤੇ ਕਿਸੇ ਨਾਲ ਗੱਲ ਕਰ ਰਹੀ ਸੀ, “ਹਾਂ ਜੀ ਨਰਗਿਸ ਹੌਸਪੀਟਲ ਤੋਂ ਬੋਲ ਰਹੀ ਹਾਂਕਿੱਥੇ ਹੋਇਆ ਐਕਸੀਡੈਂਟ? ਰਿੰਗ ਰੋਡ ਉੱਤੇ? ਇਨੋਵਾ ਅਤੇ ਡਿਜ਼ਾਇਰ ਦਾ… ਅੱਛਾ ... ਬੰਦੇ ਸੀਰੀਅਸ ਨੇਲਗਦਾ ਹੈ ਸਾਡੀ ਐਂਬੂਲੈਂਸ ਸ਼ਾਇਦ ਅੱਜ ਉਸ ਟਰੈਕ ਉੱਪਰ ਨਹੀਂਕੋਈ ਨੀ ਮੈਂ ਭੇਜਦੀ ਹਾਂ ਹੌਸਪੀਟਲ ਤੋਂ ਐਂਬੂਲੈਂਸਤੁਸੀਂ ਲੋਕੇਸ਼ਨ ਸੈਂਡ ਕਰੋ ਤੇ ਪਿੱਕ ਵੀਹਾਂ ਜੀ, ਹਾਂ ਜੀ, ਫ਼ਿਕਰ ਨਾ ਕਰੋ, ਤੁਹਾਡਾ ਕਮਿਸ਼ਨ ਡਰਾਈਵਰ ਕੈਸ਼ ਹੀ ਦੇਵੇਗਾਔਨ ਸਪੌਟ।”

ਲੜਕੀ ਨੇ ਫ਼ੋਨ ਕਰਨ ਮਗਰੋਂ ਐਂਬੂਲੈਂਸ ਦੇ ਡਰਾਈਵਰ ਨੂੰ ਬੁਲਾਇਆ ਅਤੇ ਨਿੱਕੂ ਨੂੰ ਇਸ਼ਾਰੇ ਨਾਲ ਥੋੜ੍ਹਾ ਇੰਤਜ਼ਾਰ ਕਰਨ ਲਈ ਕਿਹਾ

“ਜੀ ਮੈਡਮ” ਐਂਬੂਲੈਂਸ ਦਾ ਡਰਾਈਵਰ ਕੈਸ਼ ਕਾਊਂਟਰ ਉੱਤੇ ਪਹੁੰਚ ਚੁੱਕਾ ਸੀ

“ਦੇਖੋ ਕਮਲ, ਹੁਣੇ ਪੀ.ਸੀ.ਆਰ. ਦਾ ਫ਼ੋਨ ਆਇਐ ਰਿੰਗ ਰੋਡ ਤੋਂ, ਕਿਸੇ ਦੀਪਕ ਹੈੱਡ ਕਾਂਸਟੇਬਲ ਦਾਐਕਸੀਡੈਂਟ ਹੋਇਆ ਮੈੱਕ ਡੀ ਦੇ ਸਾਹਮਣੇਇਨੋਵਾ ਤੇ ਡਿਜ਼ਾਇਰ ਦਾਬੰਦੇ ਸੀਰੀਅਸ ਨੇਆਪਣੀ ਕੋਈ ਐਂਬੂਲੈਂਸ ਅੱਜ ਉਸ ਟਰੈਕ ਉੱਪਰ ਨਹੀਂਲੋਕੇਸ਼ਨ ਭੇਜ ਰਹੇ ਨੇ ਉਹਤੇ ਹਾਂ … ਉਨ੍ਹਾਂ ਨੂੰ ਪੰਜ ਹਜ਼ਾਰ ਕਮਿਸ਼ਨ ਸਪੌਟ ਉੱਪਰ ਹੀ ਦੇ ਦੇਣਾ।” ਕਹਿੰਦਿਆਂ ਉਸ ਲੜਕੀ ਨੇ ਨਿੱਕੂ ਨੂੰ ਕਣੱਖੀ ਤੱਕਿਆ ਅਤੇ ਕੈਸ਼ ਬਾਕਸ ਵਿੱਚੋਂ ਪੰਜ ਹਜ਼ਾਰ ਰੁਪਏ ਕੱਢ ਕੇ ਡਰਾਈਵਰ ਨੂੰ ਦੇ ਦਿੱਤੇ

“ਹਾਂ ਜੀ, ਤੁਸੀਂ ਦੱਸੋ” ਕੈਸ਼ ਕਾਊਂਟਰ ਵਾਲੀ ਲੜਕੀ ਹੁਣ ਨਿੱਕੂ ਨੂੰ ਮੁਖ਼ਾਤਿਬ ਸੀ

“ਜੀ … ਪੇਸ਼ੈਂਟ ਸ਼ਿੰਦਰ ਦੇ ਵੀਹ ਹਜ਼ਾਰ ਐਡਵਾਂਸ ਜਮ੍ਹਾਂ ਕਰਵਾਉਣੇ ਸਨ।” ਨਿੱਕੂ ਨੇ ਸ਼ਿੰਦਰ ਦਾ ਕਾਰਡ ਅਤੇ ਆਪਣਾ ਏ.ਟੀ.ਐੱਮ. ਅੱਗੇ ਵਧਾਇਆ

ਹਸਪਤਾਲ ਦੇ ਵੱਡ ਆਕਾਰੀ ਸ਼ੀਸ਼ਿਆਂ ਵਿੱਚੋਂ ਨਿੱਕੂ ਨੇ ਬਾਹਿਰ ਤੱਕਿਆ ਤਾਂ ਐਂਬੂਲੈਂਸ ਵਿੱਚ ਬੈਠ ਫਰਿਸ਼ਤੇ ਰਿੰਗ ਰੋਡ ਨੂੰ ਚੱਲ ਪਏ ਸਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2987)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰੰਜੀਵਨ ਸਿੰਘ

ਰੰਜੀਵਨ ਸਿੰਘ

Mohali, Punjab, India.
Phone: (91 - 98150 - 68816)

Email: (ranjivansingh@gmail.com)