BaldevSDhaliwal7ਅਜਿਹੀ ਨਿੱਘੀ ਸਾਂਝ ਦਾ ਬਿਆਨ ਸਾਡੇ ਧੁਰ ਅੰਦਰ ਤੱਕ ਉੱਤਰ ਗਿਆ ...”
(4 ਦਸੰਬਰ 2016)

 

BaldevDhaliwalPune1
ਜਦੋਂ ਪਹਿਲੀ ਵਾਰ ਸੁਣਿਆ ਤਾਂ ਬੜਾ ਅਜੀਬ ਜਿਹਾ ਲੱਗਿਆ
ਲੱਗਣਾ ਹੀ ਸੀ ਜਦੋਂ ਗੱਲ ਹੀ ਅਨੋਖੀ ਸੀ ਕਿ ਮਹਾਰਾਸ਼ਟਰ ਦੀ ਇਕ ਸੰਸਥਾ ‘ਸਰਹੱਦ’ ਵੱਲੋਂ ਪੁਣੇ ਵਿਖੇ ‘ਵਿਸ਼ਵ ਪੰਜਾਬੀ ਸਾਹਿਤ ਸੰਮੇਲਨ’ ਕਰਵਾਇਆ ਜਾ ਰਿਹਾ ਹੈਉਸ ਤੋਂ ਵੀ ਵੱਧ ਹੈਰਾਨੀ ਇਹ ਕਿ ਸੰਮੇਲਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੈਇਕ ਪਾਸੇ ਮਹਾਰਾਸ਼ਟਰ ਅਤੇ ਉਸਦੀ ਭਾਸ਼ਾ ਮਰਾਠੀ ਅਤੇ ਦੂਜੇ ਪਾਸੇ ਪੰਜਾਬ ਅਤੇ ਉਸਦੀ ਬੋਲੀ ਪੰਜਾਬੀ ਦੇ ਸਬੰਧਾਂ ਬਾਰੇ ਸੋਚਿਆ ਤਾਂ ਪਹਿਲੀ ਨਜ਼ਰੇ ਕੋਹਾਂ ਦਾ ਵਖਰੇਵਾਂ ਲੱਗਿਆਇਹ ਤਾਂ ਇਉਂ ਹੀ ਸੀ ਜਿਵੇਂ ਕੋਈ ਵੜਾ ਸਾਗ ਨਾਲ ਖਾਣ ਨੂੰ ਕਹੇ ਜਾਂ ਮੱਕੀ ਦੀ ਰੋਟੀ ਸਾਂਬਰ ਨਾਲਸੰਮੇਲਨ ’ਤੇ ਜਾਣ ਲਈ ਗੱਡੀ ਵਿਚ ਬੈਠਿਆ ਤਾਂ ਅਜਿਹੇ ਅਟਪਟੇ ਜਿਹੇ ਖ਼ਿਆਲ ਮੈਨੂੰ ਵਾਰ ਵਾਰ ਘੇਰਦੇ ਰਹੇਆਪਣੇ ਮਨ ਨੂੰ ਇਕਸੁਰ ਕਰਨ ਲਈ ਮੈਂ ਗੂਗਲ ਵਾਲੀ ਖਿੜਕੀ ਖੋਲ੍ਹ ਕੇ ਬੈਠ ਗਿਆਵੇਖਿਆ ਕਿ ਸਾਡਾ ਤਾਂ ਬਹੁਤ ਕੁਝ ਸਾਂਝਾ ਸੀ, ਭਗਤ ਨਾਮਦੇਵ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਅਤੇ ਉਸ ਤੋਂ ਵੀ ਅੱਗੇ ਸਾਡੇ ਸਮਿਆਂ ਵਿਚ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਤੱਕਭਾਸ਼ਾ ਅਤੇ ਸਾਹਿਤ ਦੇ ਖੇਤਰਾਂ ਵਿਚ ਤਾਂ ਅਜਿਹਾ ਕਿੰਨਾ ਕੁਝ ਹੀ ਸੀ ਜਿਹੜਾ ਦੱਸਦਾ ਸੀ ਕਿ ਸਾਡੇ ਸਭਿਆਚਾਰਕ ਅਵਚੇਤਨ ਵਿਚ ਭਾਰਤੀਪੁਣੇ ਦੀ ਇਕ ਸਾਂਝੀ ਤੰਦ ਛੁਪੀ ਹੋਈ ਹੈ ਜਿਸਨੇ ਸਾਡੇ ਸਭਿਆਚਾਰਾਂ ਦੇ ਵੱਖ-ਵੱਖ ਮਣਕਿਆਂ ਨੂੰ ਮਾਲਾ ਦਾ ਰੂਪ ਦਿੱਤਾ ਹੋਇਆ ਹੈ

ਕੁਝ ਸਾਲ ਪਹਿਲਾਂ ਮੈਂ ਬੇਟੇ ਦੀ ਇੰਟਰਵਿਊ ਦੇ ਸਬੱਬ ਨਾਲ ਪੁਣੇ ਗਿਆ ਸਾਂਸਾਂਵਲੇ ਸਾਊ ਜਿਹੇ ਲੋਕਾਂ ਦੇ ਭਰਾਤਰੀ ਵਿਹਾਰ ਅਤੇ ਕੋਸੇ ਜਿਹੇ ਸਾਫ਼-ਸੁਥਰੇ ਮੌਸਮ ਨੇ ਮੇਰਾ ਮਨ ਮੋਹ ਲਿਆ ਸੀਇਸ ਵਾਰੀ ਤਾਂ ਉਹਨਾਂ ਚੇਤਿਆਂ ਦੀਆਂ ਪਟਾਰੀਆਂ ਨੂੰ ਫਰੋਲਣ ਦਾ ਹੋਰ ਵੀ ਵਧੇਰੇ ਮੌਕਾ ਮਿਲਣ ਵਾਲਾ ਸੀ

ਉੱਥੋਂ ਦੇ ਲੋਕ ਸਾਡੇ ਨਾਲੋਂ ਕਿਤੇ ਵੱਧ ਪੋਥੀ-ਸਭਿਆਚਾਰ ਦੇ ਨੇੜੇ ਹਨ, ਇਸ ਗੱਲ ਦੀ ਝਲਕ ਕਾਨਫਰੰਸ ਦੇ ਪਹਿਲੇ ਦਿਨ ਹੀ ਮਿਲ ਗਈਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਮਰਾਠੀ, ਪੰਜਾਬੀ ਲੇਖਕ ਅਤੇ ਸ਼ਹਿਰ ਦੇ ਪਤਵੰਤੇ ਇਕ ਜਲੂਸ ਦੀ ਸ਼ਕਲ ਵਿਚ ਉਸ ਥਾਂ ਤੋਂ ਰਵਾਨਾ ਹੋਏ ਜਿੱਥੇ ਲੇਖਕ-ਭਵਨ ਸੀਗੁਰੂ ਨਾਨਕ ਦਰਬਾਰ, ਪੁਣੇ ਦੀ ਇਕ ਬੱਸ ਵਿਚ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀਆਂ ਕਲਾਸਕੀ ਮਹੱਤਤਾ ਵਾਲੀਆਂ ਸਾਹਿਤਕ ਪੁਸਤਕਾਂ ਦੀ ਪਾਲਕੀ ਸਜਾਈ ਗਈਬੱਸ ਦੇ ਮੱਥੇ ਉੱਤੇ ਲਿਖਿਆ ਸੀ ਗਰੰਥ ਦਿੰਡੀ` ਅਤੇ ਭਾਸ਼ਾ ਅਨੇਕ ਭਾਰਤ ਏਕ`ਕਿਸੇ ਮੰਤਰੀ ਦੀ ਥਾਂ, ਸਾਡੀ ਭਾਸ਼ਾ ਦਾ ਸਿਰਮੌਰ ਕਵੀ ਸੁਰਜੀਤ ਪਾਤਰ ਸਭ ਪਤਵੰਤਿਆਂ ਦੇ ਵਿਚਕਾਰ ਲਾੜਿਆਂ ਵਾਂਗ ਗੌਰਵਮਈ ਕਦਮਾਂ ਨਾਲ ਚੱਲ ਰਿਹਾ ਸੀਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕ ਬੜੇ ਹੁਲਾਸ ਨਾਲ ਇਸ ਅਨੋਖੀ ਸਾਹਿਤਕ ਯਾਤਰਾ ਨੂੰ ਨਿਹਾਰ ਰਹੇ ਸਨ

ਇਹ ਸਾਹਿਤਕ ਯਾਤਰਾ ਆਪਣੇ ਮੁਕਾਮ ਉੱਤੇ ਪਹੁੰਚੀਕੁਝ ਵਿਚਾਰ-ਚਰਚਾ ਸ਼ੁਰੂ ਹੋਈ ਤਾਂ ਇਕ ਖ਼ੂਬਸੂਰਤ ਕਹਾਣੀ ਬਣ ਗਈ ਕਿ ਸਾਡੇ ਪੁਰਖਿਆਂ ਨੇ ਸਾਂਝਾਂ ਦਾ ਜਿਹੜਾ ਬੀਜ ਬੋਇਆ ਸੀ ਉਹ ਹੁਣ ਫ਼ਲਦਾਰ ਰੁੱਖ ਬਣ ਗਿਆ ਹੈਇਸ ਸਬੰਧੀ ਸੰਮੇਲਨ ਦੇ ਕਰਤਾ-ਧਰਤਾ ਸੰਜੇ ਨਾਹਰ ਦਾ ਗਿਆਨ ਅਤੇ ਸੰਵੇਦਨਾ ਤਾਂ ਮੂਲੋਂ ਹੀ ਹੈਰਾਨ ਕਰਨ ਵਾਲੀ ਸੀਕੀ ਕਿਸੇ ਦੂਜੇ ਸਭਿਆਚਾਰ, ਇਤਿਹਾਸ ਅਤੇ ਭਾਸ਼ਾ ਵਿਚ ਕਿਸੇ ਦੀ ਐਨੀ ਜਨੂੰਨੀ ਰੁਚੀ ਹੋ ਸਕਦੀ ਹੈ, ਮੰਨਣਾ ਔਖਾ ਲਗਦਾ ਸੀ, ਪਰ ਇਹ ਸੱਚ ਸੀਸੰਜੇ ਨਾਹਰ ਅਤੇ ਉਸਦੇ ਸਾਥੀ ਪਿਛਲੇ ਸਾਲਾਂ ਵਿਚ ਘੁਮਾਣ (ਪੰਜਾਬ) ਵਿਖੇ ਭਗਤ ਨਾਮਦੇਵ ਨੂੰ ਸਮਰਪਿਤ ਇਕ ਸਮਾਗਮ ਕਰਵਾ ਕੇ ਪਹਿਲਾਂ ਹੀ ਬਹੁ-ਸਭਿਆਚਾਰੀ ਸਾਂਝ ਦੀ ਬੁਨਿਆਦ ਪੱਕੀ ਕਰ ਚੁੱਕੇ ਸਨਇਸ ਵਾਰ ਸੰਜੇ ਨਾਹਰ ਨਾਲ ਉਸਦਾ ਪੰਜਾਬੀ ਮਿੱਤਰ ਦੀਪਕ ਬਾਲੀ, ਜੋ ਸਟੇਜ ਦਾ ਧਨੀ ਹੈ, ਵੀ ਸੱਜੀ ਬਾਂਹ ਬਣ ਕੇ ਕੰਮ ਕਰ ਰਿਹਾ ਸੀ

ਸ਼ਾਮ ਨੂੰ ਵਿਧੀਵੱਤ ਢੰਗ ਨਾਲ ਸੰਮੇਲਨ ਸ਼ੁਰੂ ਹੋਇਆ ਤਾਂ ਲੋਕਾਂ ਨਾਲ ਖਚਾਖਚ ਭਰਿਆ ਵੱਡਾ ਹਾਲ ਅਤੇ ਸਮਾਗਮ ਦਾ ਉੱਚਾ ਮਿਆਰ ਵੇਖ ਕੇ ਇਕ ਵਾਰ ਫਿਰ ਇਹ ਕਹਿਣ ਨੂੰ ਜੀਅ ਕੀਤਾ ਕਿ ਇਸਨੂੰ ਕਹਿੰਦੇ ਨੇ ਕਾਨਫਰੰਸਪੰਜਾਬ ਵਿਚ ਬਹੁਤੀ ਵਾਰੀ ਕਾਨਫਰੰਸਾਂ ਮੇਲਾ ਜਿਹਾ ਹੀ ਬਣ ਜਾਂਦੀਆਂ ਹਨਇਸ ਗੱਲ ਨੇ ਹੋਰ ਵੀ ਧਿਆਨ ਖਿੱਚਿਆ ਕਿ ਸਾਹਿਤਕ ਸੰਮੇਲਨ ਵਿਚ ਮੰਤਰੀ ਵੀ ਚਿੰਤਕਾਂ ਦੇ ਰੂਪ ਵਿਚ ਆਏ ਅਤੇ ਪੂਰੀ ਸ਼ਿੱਦਤ ਨਾਲ ਸ਼ਮੂਲੀਅਤ ਕੀਤੀਭਾਵੇਂ ਉਹ ਵਿਰੋਧੀ ਪਾਰਟੀਆਂ ਦੇ ਵੀ ਸਨ ਪਰ ਕਿਸੇ ਨੇ ਸਾਹਿਤਕ ਸਮਾਗਮ ਨੂੰ ਰਾਜਸੀ ਰੋਟੀਆਂ ਸੇਕਣ ਲਈ ਵਰਤਣ ਦੀ ਕੋਸ਼ਿਸ਼ ਨਹੀਂ ਕੀਤੀਇਸੇ ਲਈ ਉਹ ਹਰ ਰਸਮ ਸਮੇਂ ਬੜੀ ਨਿਰਮਾਣਤਾ ਨਾਲ ਸੁਰਜੀਤ ਪਾਤਰ ਨੂੰ ਅੱਗੇ ਅੱਗੇ ਕਰਦੇ ਰਹੇਅਜਿਹਾ ਨਜ਼ਾਰਾ ਸਾਡੇ ਵੀ.ਆਈ.ਪੀ. ਕਲਚਰ ਦੇ ਝੰਬੇ ਪੰਜਾਬੀਆਂ ਲਈ ਤਾਂ ਕੋਈ ਦੁਰਲੱਭ ਜਿਹਾ ਦ੍ਰਿਸ਼ ਸੀਇਸੇ ਕਰਕੇ ਸੁਰਜੀਤ ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਸਮੇਂ ਕਿਹਾ, "ਪ੍ਰੋਗਰਾਮ ਸ਼ੁਰੂ ਹੋਣ ਵੇਲੇ ਮੈਨੂੰ ਲੱਗਿਆ ਕਿ ਮੈਂ ਦੋ ਮੰਤਰੀਆਂ ਦੇ ਵਿਚਕਾਰ ਬੈਠਾ ਹਾਂ ਪਰ ਉਨ੍ਹਾਂ ਨੂੰ ਸੁਣਨ ਤੋਂ ਬਾਅਦ ਮਹਿਸੂਸ ਹੋਇਆ ਕਿ ਨਹੀਂ ਮੈਂ ਤਾਂ ਗਿਆਨਵਾਨ ਵਿਅਕਤੀਆਂ ਵਿਚਕਾਰ ਬੈਠਾ ਸਾਂ

ਮੰਤਰੀਆਂ ਦੇ ਵਿਚਾਰ ਵੀ ਮਹਿਜ਼ ਰਟੇ-ਰਟਾਏ ਖੁਸ਼ਕ ਵੇਰਵਿਆਂ ਦਾ ਭੰਡਾਰ ਨਹੀਂ ਸਨ ਬਲਕਿ ਸੰਵੇਦਨਾ ਨਾਲ ਲਬਰੇਜ਼ ਮੌਲਿਕ ਖ਼ਿਆਲ ਸਨਜਦੋਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਪੰਜਾਬੀਆਂ ਨਾਲ ਆਪਣੀ ਭਾਵੁਕ ਅਤੇ ਜ਼ਾਤੀ ਸਾਂਝ ਦੱਸਣ ਲਈ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿਚ ਚਿਣੇ ਜਾਣ ਦੇ ਬਿਰਤਾਂਤ ਨੂੰ ਵੱਖਰੇ ਅੰਦਾਜ਼ ਵਿਚ ਸੁਣਾਇਆ ਤਾਂ ਜਿਵੇਂ ਸਭ ਦੀਆਂ ਅੱਖਾਂ ਨਮ ਹੋ ਗਈਆਂਉਨ੍ਹਾਂ ਨੇ ਦੱਸਿਆ ਕਿ ਸਕੂਲ ਵਿਚ ਪੜ੍ਹਦਿਆਂ ਉਸ ਨੇ ਇਕ ਨਾਟਕ ਵਿਚ ਛੋਟੇ ਸਾਹਿਬਜ਼ਾਦੇ ਦੀ ਭੂਮਿਕਾ ਨਿਭਾਈ ਸੀਵੱਡੇ ਭਰਾ ਦੀਆਂ ਅੱਖਾਂ ਵਿਚ ਹੰਝੂ ਵੇਖ ਕੇ ਛੋਟੇ ਸਾਹਿਬਜ਼ਾਦੇ ਨੇ ਪੁੱਛਿਆ ਕਿ ਇਹ ਹੰਝੂ ਕੈਸੇਤਾਂ ਵੱਡੇ ਨੇ ਕਿਹਾ ਕਿ ਜਦ ਚਿਣਾਈ ਹੋਵੇਗੀ ਤਾਂ ਮੇਰੀ ਵਾਰੀ ਪਿੱਛੋਂ ਆਵੇਗੀ ਜਦ ਕਿ ਸ਼ਹੀਦ ਹੋਣ ਦਾ ਪਹਿਲਾ ਹੱਕ ਮੇਰਾ ਬਣਦਾ ਹੈਅਜਿਹੀ ਨਿੱਘੀ ਸਾਂਝ ਦਾ ਬਿਆਨ ਸਾਡੇ ਧੁਰ ਅੰਦਰ ਤੱਕ ਉੱਤਰ ਗਿਆ

ਰਾਤ ਦੇਰ ਤੱਕ ਚੱਲੇ ਇਸ ਉਦਘਾਟਨੀ ਸੈਸ਼ਨ ਵਿਚ ਸਰੋਤਿਆਂ ਦਾ ਇਉਂ ਮੰਤਰ-ਮੁਗਧ ਹੋ ਕੇ ਸੁਣਦੇ ਰਹਿਣਾ ਵੀ ਇਹ ਦੱਸਣ ਲਈ ਕਾਫੀ ਸੀ ਕਿ ਮਹਾਂਰਾਸ਼ਟਰ ਵਿਚ ਗਿਆਨ-ਗੋਸ਼ਟ ਦੀ ਪਰੰਪਰਾ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨਸਾਰੇ ਬੁਲਾਰਿਆਂ ਨੇ ਹਿੰਦੀ ਨੂੰ ਆਪਣੀ ਸੰਪਰਕ ਭਾਸ਼ਾ ਵਜੋਂ ਵਰਤਿਆਭਾਰਤ ਦੀਆਂ ਖੇਤਰੀ ਭਾਸ਼ਾਵਾਂ ਵਿਚ ਸੰਪਰਕ ਦਾ ਮਾਧਿਅਮ ਬਣਨ ਲਈ ਹਿੰਦੀ ਨੂੰ ਇਸ ਤਰ੍ਹਾਂ ਦੀ ਸਕਾਰਾਤਮਕ ਭੂਮਿਕਾ ਹੋਰ ਵੱਡੇ ਪੱਧਰ ਤੇ ਨਿਭਾਉਣੀ ਚਾਹੀਦੀ ਹੈਜੇ ਅਜਿਹਾ ਹੋਵੇ ਤਾਂ ਹਿੰਦੀ ਪ੍ਰਤੀ ਸਾਡਾ ਨਜ਼ਰੀਆ ਹੀ ਬਦਲ ਜਾਵੇ

ਸਾਡੇ ਅੰਦਰ ਬਹੁਤ ਡੂੰਘੀ ਦੱਬੀ ਪਈ ਭਾਰਤੀਅਤਾ ਕਦੇ-ਕਦੇ ਵਿਸ਼ੇਸ਼ ਮੌਕਿਆਂ ਤੇ ਹੀ ਉੱਭਰ ਕੇ ਬਾਹਰ ਆਉਂਦੀ ਹੈਸੈਸ਼ਨ ਦੇ ਅੰਤ ਵਿਚ ਜਦੋਂ ਲਖਵਿੰਦਰ ਵਡਾਲੀ ਨੇ ਪੂਰੇ ਤਾਣ ਅਤੇ ਸ਼ਿੱਦਤ ਨਾਲ ਗਾਇਆ ਤਾਂ ਮਰਾਠੀ-ਪੰਜਾਬੀ ਇਉਂ ਰਲ ਕੇ ਨੱਚਣ ਲੱਗੇ ਜਿਵੇਂ ਉਹ ਸਾਰੇ ਇੱਕੋ ਸਭਿਆਚਾਰ ਦੇ ਲੋਕ ਹੀ ਹੋਣਸ਼ਾਇਦ ਅਜਿਹਾ ਇਸ ਕਰਕੇ ਹੋਇਆ ਕਿ ਭਾਰਤੀਆਂ ਦੀ ਸੰਗੀਤ ਦੀ ਭਾਸ਼ਾ ਵਿਚ ਪੂਰਬੀਅਤ ਦੀ ਤੰਦ ਸਾਂਝੀ ਹੈਭਾਰਤ ਦੀਆਂ ਔਰਤਾਂ ਇਸ ਭਾਸ਼ਾ ਨੂੰ ਸਭ ਤੋਂ ਵੱਧ ਸਮਝਦੀਆਂ ਹਨਢੋਲ ਦੀ ਬੀਟ ਉੱਤੇ ਨੱਚਦੀਆਂ ਮਹਾਰਾਸ਼ਟਰ ਦੀਆਂ ਮੁਟਿਆਰਾਂ ਨੂੰ ਵੇਖ ਕੇ ਮੈਨੂੰ ਇਹੋ ਜਾਪਿਆਉਸ ਵੇਲੇ ਵੰਨ-ਸੁਵੰਨੇ ਹਿੰਦੀਆਂ ਨੂੰ ਇਕੱਠੇ ਨੱਚਦੇ ਵੇਖ ਕੇ ਮੋਹਨ ਸਿੰਘ ਦੀ ਕਵਿਤਾ ਆਓ ਨੱਚੀਏ’ ਮੈਨੂੰ ਵਾਰ ਵਾਰ ਯਾਦ ਆਉਂਦੀ ਰਹੀ

ਫਿਰ ਦੋ ਦਿਨ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਮੀਡੀਆ ਬਾਰੇ ਭਰਪੂਰ ਗੱਲਾਂ ਹੁੰਦੀਆਂ ਰਹੀਆਂ ਤੇ ਮਰਾਠੀ ਸਰੋਤੇ ਪੂਰੀ ਲਗਨ ਨਾਲ ਇਉਂ ਸੁਣਦੇ ਰਹੇ ਜਿਵੇਂ ਇਹ ਗੱਲਾਂ ਉਨ੍ਹਾਂ ਬਾਰੇ ਹੀ ਹੋਣਇਸ ਦੌਰਾਨ ਸ. ਸਰਬਜੀਤ ਸਿੰਘ ਵਿਰਕ ਅਤੇ ਸ੍ਰੀ ਕੇਤਨ ਪਾਟਿਲ ਦੇ ਅਨੁਭਵ ਤਾਂ ਬਹੁਤ ਹੀ ਰੌਚਿਕ ਰਹੇਵਿਰਕ ਸਾਹਿਬ ਨੇ ਲੰਮਾ ਸਮਾਂ ਮਹਾਰਾਸ਼ਟਰ ਦੀ ਪੁਲਸ ਵਿਚ ਉੱਚੇ ਅਹੁਦੇ ’ਤੇ ਕੰਮ ਕੀਤਾ ਸੀ ਅਤੇ ਸ੍ਰੀ ਪਾਟਿਲ ਅੰਮ੍ਰਿਤਸਰ ਵਿਖੇ ਪੁਲਿਸ ਦੇ ਉੱਚ ਅਧਿਕਾਰੀ ਹਨਵਿਰਕ ਹੋਰਾਂ ਦਾ ਮਨ ਮਹਾਂਰਾਸ਼ਟਰ ਦੇ ਪੋਥੀ-ਸਭਿਆਚਾਰ ਨੇ ਮੋਹਿਆ ਤਾਂ ਪਾਟਿਲ ਹੋਰਾਂ ਨੂੰ ਪੰਜਾਬੀਆਂ ਦੇ ਉੱਦਮੀ ਅਤੇ ਮਿਲਾਪੜੇ ਸੁਭਾਅ ਨੇ ਪ੍ਰਭਾਵਿਤ ਕੀਤਾਠੇਠ ਪੰਜਾਬੀ ਵਿਚ ਭਾਸ਼ਣ ਦੇ ਕੇ ਪਾਟਿਲ ਹੋਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾਦੋਹਾਂ ਪੁਲਿਸ ਅਫ਼ਸਰਾਂ ਦਾ ਸਾਂਝਾ ਨੁਕਤਾ ਇਹ ਸੀ ਕਿ ਦੂਜੇ ਸਭਿਆਚਾਰ ਬਾਰੇ ਜੋ ਮਨ ਵਿਚ ਸ਼ੰਕੇ ਹੁੰਦੇ ਹਨ ਉਹ ਮਿਲ-ਗਿਲ ਕੇ ਬਹੁਤ ਛੇਤੀ ਦੂਰ ਹੁੰਦੇ ਹਨ

ਮੈਂ ਆਪਣੇ ਭਾਸ਼ਣ ਵਿਚ ਬਹੁਤੀ ਗੱਲ ਆਪਣੇ ਨਾਮਵਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਹਵਾਲੇ ਨਾਲ ਕੀਤੀ ਤਾਂ ਬਾਅਦ ਵਿਚ ਦੋ ਦਿਨ ਪੱਤਰਕਾਰ ਅਤੇ ਨੌਜਵਾਨ ਮੁੰਡੇ-ਕੁੜੀਆਂ ਮੈਨੂੰ ਵਿਰਕ ਦੀਆਂ ਹੋਰ ਗੱਲਾਂ ਸੁਣਾਉਣ ਲਈ ਫਰਮਾਇਸ਼ ਕਰਦੇ ਰਹੇਮੈਨੂੰ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਰਿਹਾ ਕਿ ਸਾਡੇ ਕੋਲ ਵੀ ਵਿਰਕ ਅਤੇ ਪਾਤਰ ਜਿਹੇ ਕਿੰਨੇ ਮੁਹਤਬਰ ਲੇਖਕ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਪਰਚਮ ਬਣਾ ਕੇ ਝੁਲਾ ਸਕਦੇ ਹਾਂ, ਪਰ ਅਸੀਂ ਅਜੇ ਤੱਕ ਉਨ੍ਹਾਂ ਨੂੰ ਬਾਹਰਲੀ ਦੁਨੀਆਂ ਦੇ ਸਾਹਮਣੇ ਵੱਡੇ ਪੱਧਰ ’ਤੇ ਲਿਆ ਨਹੀਂ ਸਕੇਇਸ ਸੰਮੇਲਨ ਦਾ ਮੇਰੇ ’ਤੇ ਇਹ ਅਸਰ ਹੋਇਆ ਕਿ ਮੇਰਾ ਪੰਜਾਬੀ ਦੀਆਂ ਪ੍ਰਤੀਨਿਧ ਕਹਾਣੀਆਂ ਨੂੰ ਮਰਾਠੀ ਵਿਚ ਲੈ ਕੇ ਜਾਣ ਦਾ ਮਨ ਬਣ ਗਿਆਇਹ ਕਾਰਜ ਉਸੇ ਤਰ੍ਹਾਂ ਕਰਨ ਦਾ ਮਨ ਹੈ ਜਿਵੇਂ ਏ.ਕੇ. ਭਾਗਵਤ ਨੇ ਮਰਾਠੀ ਨਿੱਕੀ ਕਹਾਣੀ ਸੰਗ੍ਰਹਿ` ਪੰਜਾਬੀ ਪਾਠਕਾਂ ਲਈ 2001 ਵਿਚ ਤਿਆਰ ਕੀਤਾ ਸੀਇਹ ਕਹਾਣੀਆਂ ਸਵਰਨ ਸਿੰਘ ਨੇ ਅਨੁਵਾਦ ਕੀਤੀਆਂ ਸਨ ਅਤੇ ਸਾਹਿਤ ਅਕਾਦਮੀ ਨੇ ਛਾਪੀਆਂ ਸਨਖ਼ੈਰ! ਸਾਡਾ ਸੁਰਜੀਤ ਪਾਤਰ ਤਾਂ ਇਸ ਸੰਮੇਲਨ ਦੇ ਬਹਾਨੇ ਬੜੇ ਸੋਹਣੇ ਢੰਗ ਨਾਲ ਮਰਾਠੀਆਂ ਤੱਕ ਪਹੁੰਚ ਗਿਆ ਹੈਉਨ੍ਹਾਂ ਦੀਆਂ ਚੋਣਵੀਆਂ ਕਵਿਤਾਵਾਂ ਦੀ ਮਰਾਠੀ ਵਿਚ ਛਪੀ ਕਿਤਾਬ ਪਹਿਲੇ ਦਿਨ ਹੀ ਰਿਲੀਜ਼ ਕੀਤੀ ਗਈ ਸੀ ਅਤੇ ਅਗਲੇ ਦਿਨਾਂ ਵਿਚ ਉਹ ਹਰੇਕ ਮਰਾਠੀ ਪਾਠਕ ਦੇ ਹੱਥ ਵਿਚ ਫੜੀ ਦਿਸਦੀ ਰਹੀ

ਸੰਮੇਲਨ ਦਾ ਵਿਦਾਇਗੀ ਸੈਸ਼ਨ ਇਸ ਗੱਲੋਂ ਹੋਰ ਵੀ ਸਿਖਰ ਹੋ ਨਿੱਬੜਿਆ ਕਿ ਸਾਰੇ ਪੰਜਾਬੀ ਬੁਲਾਰੇ ਇਸ ਪੱਖੋਂ ਚੇਤੰਨ ਹੋ ਕੇ ਬੋਲੇ ਕਿ ਕਿਤੇ ਉਹ ਸੰਮੇਲਨ ਦੌਰਾਨ ਸੈੱਟ ਹੋ ਚੁੱਕੀ ਗੰਭੀਰ ਸੁਰ ਤੋਂ ਹੇਠਾਂ ਨਾ ਰਹਿ ਜਾਣਹਾਲ ਫਿਰ ਉਵੇਂ ਹੀ ਆਪ-ਮੁਹਾਰੇ ਨੱਕੋ-ਨੱਕ ਭਰਿਆ ਗਿਆਨਵੇਂ ਗਿਆਨ ਲਈ ਮਰਾਠਿਆਂ ਦੀ ਐਨੀ ਪਿਆਸ, ਕਮਾਲ ਹੋ ਗਈ ਸੀਮੈਂ ਮੂਹਰਲੀਆਂ ਸੀਟਾਂ ਉੱਤੇ ਬੈਠਾ ਸਾਂ ਪਰ ਵਾਰ ਵਾਰ ਭਉਂ ਕੇ ਸਰੋਤਿਆਂ ਦੇ ਸਮੁੰਦਰ ਨੂੰ ਵੇਖਣ ਨੂੰ ਮਨ ਕਰਦਾ ਸੀਸ੍ਰੀ ਅੰਨਾ ਹਜ਼ਾਰੇ ਅਤੇ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਜੀ ਦੇ ਝੰਜੋੜਵੇਂ ਭਾਸ਼ਣਾਂ ਨਾਲ ਵਰ ਮੇਚਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਹੋਰਾਂ ਨੇ ਬੜੇ ਭਾਵਪੂਰਤ ਢੰਗ ਨਾਲ ਕਿਹਾ ਕਿ ਮਹਾਰਾਸ਼ਟਰ ਵਿਚ ਭਗਤ ਨਾਮਦੇਵ ਨੂੰ ਭਾਵੇਂ ਮੰਦਰ ਵਿਚ ਵੜਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਪਰ ਪੰਜਾਬ ਵਿਚ ਹਰੇਕ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਨਤ-ਮਸਤਕ ਹੁੰਦਾ ਹੈ ਤਾਂ ਭਗਤ ਨਾਮਦੇਵ ਅੱਗੇ ਵੀ ਝੁਕਦਾ ਹੈਇਸ ਲਈ ਭਗਤ ਨਾਮਦੇਵ ਨੂੰ ਮਹਾਰਾਸ਼ਟਰ ਤਾਂ ਭਾਵੇਂ ਭੁੱਲ ਜਾਵੇ ਪਰ ਪੰਜਾਬ ਯੁੱਗੋ-ਯੁੱਗ ਯਾਦ ਰੱਖੇਗਾਇਸ ਭਾਵੁਕ ਕਰ ਦੇਣ ਵਾਲੀ ਅਪੀਲ ਨਾਲ ਮਾਹੌਲ ਵਿਚ ਅਜਿਹਾ ਹੁਲਾਸ ਪਸਰਿਆ ਕਿ ਜਾਪਣ ਲੱਗਿਆ ਜਿਵੇਂ ਦੋਵੇਂ ਸਭਿਆਚਾਰ ਪਲ-ਛਿਣ ਲਈ ਇਕ ਹੀ ਹੋ ਗਏ ਹੋਣਫਿਰ ਸਤਿੰਦਰ ਸੱਤੀ ਨੇ ਆਪਣੀ ਭਾਸ਼ਣ ਕਲਾ ਅਤੇ ਸੁਰਜੀਤ ਪਾਤਰ ਨੇ ਰਿਸ਼ੀਆਂ ਵਰਗੀ ਆਪਣੀ ਦਾਰਸ਼ਨਿਕ ਸੁਰਾਂ ਵਾਲੀ ਕਾਵਿ-ਸੰਵੇਦਨਾ ਨਾਲ ਅਜਿਹਾ ਮਾਹੌਲ ਸਿਰਜ ਦਿੱਤਾ ਕਿ ਪਹਿਲਾਂ ਸੁੰਨ-ਸਮਾਧੀ ਵਾਲੀ ਅਵਸਥਾ ਪੈਦਾ ਹੋਈ ਅਤੇ ਬਾਅਦ ਵਿਚ ਦੇਰ ਤੱਕ ਤਾੜੀਆਂ ਦੀ ਗੂੰਜ ਸੁਣਾਈ ਦਿੰਦੀ ਰਹੀ

ਇਸ ਸੰਮੇਲਨ ਨਾਲ ਇਕ ਪਾਸੇ ਭਾਰਤ ਵਿਚ ਸਭਿਆਚਾਰਕ ਸੰਵਾਦ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਇ ਸਿਰਜਿਆ ਗਿਆ ਹੈ ਅਤੇ ਦੂਜੇ ਪਾਸੇ ਬਹੁ-ਸਭਿਆਚਾਰਵਾਦ ਦੇ ਸਿਧਾਂਤਕ ਪੈਮਾਨਿਆਂ ਨਾਲ ਸਾਡੇ ਸਭਿਆਚਾਰਕ ਸੰਬੰਧਾਂ ਅਤੇ ਵਖਰੇਵਿਆਂ ਨੂੰ ਸਮਝਣ ਵਾਲੇ ਚਿੰਤਕਾਂ ਲਈ ਵੀ ਇਹ ਸੰਮੇਲਨ ਵੱਡਾ ਸਮੱਗਰੀ-ਸਰੋਤ ਸਿੱਧ ਹੋਵੇਗਾ, ਮੇਰਾ ਇਹ ਡੂੰਘਾ ਵਿਸ਼ਵਾਸ ਹੈਇਸ ਸੰਮੇਲਨ ਨਾਲ ਉੱਭਰੀ ਆਓ ਹਿੰਦੀਓ ਰਲ ਕੇ ਨੱਚੀਏ, ਕੋਈ ਇਸ਼ਕ ਦਾ ਤ੍ਰਿਖੜਾ ਤਾਲ ਵਲੇ’ਦੀ ਧੁਨੀ ਚਿਰਾਂ ਤੱਕ ਸਾਨੂੰ ਪ੍ਰੇਰਦੀ ਰਹੇਗੀ

*****

(518)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author