BaldevSDhaliwal7ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਵੇਂ ਪੜਾਅ ਦੇ ਸਪਸ਼ਟ ਨਕਸ਼ਾਂ ਵਾਲੀ ਪੰਜਾਬੀ ਕਹਾਣੀ ਨੇ ...
(31 ਦਸੰਬਰ 2020)

 

ਸਾਲ 2020 ਦੀ ਪੰਜਾਬੀ ਕਹਾਣੀ ਬਾਰੇ ਸੋਚਦਿਆਂ ਜਿਹੜਾ ਨੁਕਤਾ ਸਭ ਤੋਂ ਵੱਧ ਧਿਆਨ ਖਿੱਚਦਾ ਹੈ ਉਸ ਦਾ ਸਬੰਧ ਪੰਜਾਬੀ ਕਹਾਣੀ ਵਿੱਚ ਵਾਪਰੇ ਅਜਿਹੇ ਗੁਣਾਤਮਿਕ ਰੂਪਾਂਤਰਨ ਨਾਲ ਹੈ ਜਿਹੜਾ ਪੰਜਵੇਂ ਪੜਾਅ ਦੀ ਸਪਸ਼ਟ ਨਿਸ਼ਾਨਦੇਹੀ ਕਰਨ ਵਾਲਾ ਹੈਉਸ ਨੁਕਤੇ ਬਾਰੇ ਹੋਰ ਚਰਚਾ ਕਰਨ ਤੋਂ ਪਹਿਲਾਂ ਦੋ ਅਹਿਮ ਗੱਲਾਂ ਸਪਸ਼ਟ ਕਰ ਦੇਣੀਆਂ ਲਾਜ਼ਮੀ ਹਨਪਹਿਲੀ ਤਾਂ ਇਹ ਕਿ ਨਵੇਂ ਪੜਾਅ ਦਾ ਇਹ ਅਰਥ ਹਰਗਿਜ਼ ਨਹੀਂ ਹੁੰਦਾ ਕਿ ਇਸਦੀ ਪ੍ਰਤੀਨਿਧਤਾ ਕਰਨ ਵਾਲੀ ਨਵੀਂ ਪੰਜਾਬੀ ਕਹਾਣੀ ਪਹਿਲੇ ਪੜਾਵਾਂ ਦੀ ਕਹਾਣੀ ਨਾਲੋਂ ਕਲਾਤਮਕ ਤੌਰ ’ਤੇ ਲਾਜ਼ਮੀ ਹੀ ਬਿਹਤਰ ਹੋਵੇਗੀ, ਹਾਂ ਵੱਖਰੀ ਜਾਂ ਵਿਲੱਖਣ ਸੁਭਾਅ ਵਾਲੀ ਜ਼ਰੂਰ ਹੋਵੇਗੀਦੂਜੇ ਸ਼ਬਦਾਂ ਵਿੱਚ ਇਹ ਨਵੀਂ ਕਹਾਣੀ ਆਪਣੇ ਸਮਕਾਲੀ ਵਸਤੂ-ਯਥਾਰਥ ਦੀ ਪਛਾਣ ਕਰ ਸਕਣ ਅਤੇ ਉਸ ਦੀ ਪੇਸ਼ਕਾਰੀ ਕਰਨ ਵਿੱਚ ਵਧੇਰੇ ਸਮਰੱਥਾਵਾਨ ਹੋਵੇਗੀਦੂਜੀ ਗੱਲ ਇਹ ਕਿ ਸਿਰਫ ਇੱਕ ਸਾਲ ਦੀ ਕਹਾਣੀ-ਸਮੱਗਰੀ ਨਾਲ ਪੰਜਵੇਂ ਪੜਾਅ ਦੇ ਸਾਰੇ ਨਕਸ਼ੋ-ਨਿਗਾਰ ਸਮੱਗਰਤਾ ਵਿੱਚ ਉਜਾਗਰ ਕਰ ਸਕਣੇ ਸੰਭਵ ਨਹੀਂ, ਇਸ ਲਈ ਇਸ਼ਾਰੇ-ਮਾਤਰ ਗੱਲ ਹੀ ਸੰਭਵ ਹੋ ਸਕੇਗੀ

ਨਵੇਂ ਨੇ ਹਮੇਸ਼ਾ ਪੁਰਾਣੇ ਦੀ ਕੁੱਖ ਵਿੱਚੋਂ ਹੀ ਪੈਦਾ ਹੋਣਾ ਹੁੰਦਾ ਹੈ, ਇਸ ਲਈ ਪੰਜ-ਛੇ ਸਾਲ ਪਹਿਲਾਂ ਚੌਥੇ ਪੜਾਅ ਦੀ ਕਹਾਣੀ ਵਿੱਚੋਂ ਹੀ ਅਜਿਹੇ ਗੁਣਾਂ-ਲੱਛਣਾਂ ਦੀ ਆਹਟ ਸੁਣਾਈ ਦੇਣ ਲੱਗ ਪਈ ਸੀਇਸੇ ਕਰਕੇ ਅਜਿਹੀਆਂ ਕੁਝ ਕਹਾਣੀਆਂ ਦੇ ਸੰਗ੍ਰਹਿ ਦਾ ਨਾਂ ਵੀ ਮੈਂ ਸੋਚ-ਸਮਝ ਕੇ ‘ਆਹਟ’ ਹੀ ਰੱਖਿਆ ਸੀਚੌਥੇ ਪੜਾਅ ਦੇ ਕੁਝ ਵਧੇਰੇ ਸੁਜੱਗ ਕਹਾਣੀਕਾਰ ਵਸਤੂ-ਚੋਣ ਵਜੋਂ ਉਸ ‘ਨਿਊ ਨਾਰਮਲ’ ਦੀ ਪਛਾਣ ਕਰਨ ਲੱਗ ਪਏ ਸਨ ਜਿਸ ਨੇ ਪੰਜਵੇਂ ਪੜਾਅ ਦੀ ਬੁਨਿਆਦ ਬਣਨਾ ਸੀਮਿਸਾਲ ਵਜੋਂ ਨਵ-ਨਾਰੀਵਾਦ ਦੇ ਪ੍ਰਸੰਗ ਵਿੱਚ ਵੇਖਣਾ ਹੋਵੇ ਤਾਂ 2017 ਵਿੱਚ ਛਪੀ ਹਰਪ੍ਰੀਤ ਸੇਖਾ ਦੀ ਕਹਾਣੀ ‘ਹਾਊਸ ਵਾਈਫ’ ਨੂੰ ਪੜ੍ਹਿਆ, ਵਾਚਿਆ ਜਾ ਸਕਦਾ ਹੈ ਜਿਸ ਵਿੱਚ ਪਰਵਾਸ ਦੀਆਂ ਪ੍ਰਸਥਿਤੀਆਂ ਦੇ ਦਬਾਅ ਅਧੀਨ ਮਰਦ ਆਪਣੀ ਨਵੀਂ ਨਾਰੀਮੁਖੀ ਭੂਮਿਕਾ ਨਾਲ ਇਕਸੁਰ ਹੋਣ ਦੀ ਜੱਦੋਜਹਿਦ ਕਰ ਰਿਹਾ ਨਜ਼ਰ ਆਉਂਦਾ ਹੈਇਸੇ ਤਰ੍ਹਾਂ ਕਿਸਾਨੀ ਦੇ ਹਵਾਲੇ ਨਾਲ ਗੱਲ ਸਮਝਣੀ ਹੋਵੇ ਤਾਂ ਬਲਵਿੰਦਰ ਸਿੰਘ ਗਰੇਵਾਲ ਦੀ ਕਹਾਣੀ ‘ਡਬੋਲੀਆ’ ਦਾ ਕਿਸਾਨੀ-ਅਵਚੇਤਨ ਵਾਲਾ ਨੌਜਵਾਨ ਪਾਤਰ ਨਹਿਰ ਵਿੱਚ ਲਾਸ਼ਾਂ ਲੱਭਣ ਵਾਲਾ ਗੋਤਾਖੋਰ ਬਣ ਕੇ ਨਵੀਂ ਜੀਵਨ-ਜਾਚ ਦਾ ਹੱਥ ਫੜੀ ਰੱਖਣ ਲਈ ਹੰਭਲੇ ਮਾਰ ਰਿਹਾ ਦਿਸਦਾ ਹੈ

ਵਿਸ਼ਵੀਕਰਨ ਦੇ ਮੂੰਹ-ਜ਼ੋਰ ਵਰਤਾਰੇ ਸਾਹਵੇਂ ਚੌਥੇ ਪੜਾਅ ਦੇ ਅਜਿਹੇ ਸੁਜੱਗ ਕਹਾਣੀਕਾਰ ਇਹ ਸੁਨੇਹਾ ਦਿੰਦੇ ਜਾਪਦੇ ਸਨ ਕਿ ਪੰਜਾਬੀਓ ਜੇ ਨਵ-ਬਸਤੀਵਾਦ ਜਾਂ ਵਿਸ਼ਵੀਕਰਨ ਦਾ ਪ੍ਰਤੀਉੱਤਰ ਪੈਦਾ ਕਰਨ ਦੀ ਥਾਂ ਉਸ ਦੇ ‘ਰਉਂ-ਰੁਖ’ ਹੀ ਚੱਲਣਾ ਹੈ ਤਾਂ ਇਸ ‘ਨਿਊ ਨਾਰਮਲ’ ਨੂੰ ਵੀ ਝੇਲਣਾ ਪਵੇਗਾਜੇ ਇਹ ਨਹੀਂ ਝੇਲਣਾ ਤਾਂ ਇਸ ‘ਨਿਊ ਨਾਰਮਲ’ ਨੂੰ ਪਛਾਣ ਕੇ ਕਿਸੇ ਚੰਗੇ ਬਦਲ ਦੀ ਤਲਾਸ਼ ਕਰਨੀ ਪਵੇਗੀ, ਤਾਂ ਹੀ ਜ਼ਿੰਦਗੀ ਗੌਰਵਮਈ ਬਣ ਸਕੇਗੀ

ਪਰਿਵਰਤਨ ਦਾ ਇਹ ਜਾਣਿਆ-ਪਛਾਣਿਆ ਸਿਧਾਂਤ ਹੈ ਕਿ ਜਦੋਂ ਪ੍ਰਸਥਿਤੀਆਂ ਬਦਲਣ ਲਗਦੀਆਂ ਹਨ ਤਾਂ ਗਿਣਾਤਮਿਕ (ਕੁਆਂਟੀਟੇਟਿਵ) ਵਖਰੇਵੇਂ ਨਜ਼ਰ ਆਉਣ ਲੱਗ ਜਾਂਦੇ ਹਨਫਿਰ ਇੱਕ ਸਿਖਰ ’ਤੇ ਪਹੁੰਚ ਕੇ ਉਹ ਵਖਰੇਵੇਂ, ਪਾਣੀ ਦੇ ਭਾਫ਼ ਬਣਨ ਵਾਂਗ, ਗੁਣਾਤਮਕ (ਕੁਆਲੀਟੇਟਿਵ) ਤਬਦੀਲੀ ਦੇ ਵਾਹਕ ਬਣ ਜਾਂਦੇ ਹਨ ਤਾਂ ਯੁਗ-ਪਰਿਵਰਤਨ ਦੀ ਬੁਨਿਆਦ ਬਣ ਜਾਂਦੇ ਹਨਯੁਗ-ਪਰਿਵਰਤਨ ਨਾਲ ਨਵਾਂ ਯੁਗ-ਚਿੰਤਨ ਉੱਭਰਦਾ ਹੈ ਜਿਸ ਨਾਲ ਮਨੁੱਖ ਅਤੇ ਸਮਾਜ ਦੀ ਵਿਸ਼ਵ-ਦ੍ਰਿਸ਼ਟੀ ਬਦਲ ਜਾਂਦੀ ਹੈਮਿਸਾਲ ਵਜੋਂ ਪਿਛਲੇ ਕੁਝ ਸਾਲਾਂ ਤੋਂ ਵਿਸ਼ਵੀਕਰਨ ਦੇ ਅੰਤ ਦੀ ਚਰਚਾ ਹੋਣ ਲੱਗੀ ਹੈਪ੍ਰਸਿੱਧ ਚਿੰਤਕ ਡਾ. ਭੁਪਿੰਦਰ ਬਰਾੜ ਦਾ ਆਪਣੇ ਲੇਖ ‘ਵਰਤਮਾਨ ਸਮਾਂ ਅਤੇ ਬੁੱਧੀਜੀਵੀ ਦੀ ਭੂਮਿਕਾ’ (ਹੁਣ, ਜਨਵਰੀ-ਅਪ੍ਰੈਲ 2020) ਵਿੱਚ ਇਹ ਕਹਿਣਾ ਹੈ ਕਿ “ਇਹ ਦੌਰ ਗਲੋਬਲਾਈਜੇਸ਼ਨ ਦਾ ਨਹੀਂਇਹਨੂੰ ਕਿਹਾ ਜਾਂਦਾ ਹੈ ਡੀ-ਗਲੋਬਲਾਈਜੇਸ਼ਨਅਮਰੀਕਾ ਅਤੇ ਹੋਰ ਕਈ ਮੁਲਕਾਂ ਵਿੱਚ ਹੁਣ ਅਤਿ ਉਤਸ਼ਾਹੀ ਆਰਥਿਕ ਰਾਸ਼ਟਰਵਾਦ ਫੇਰ ਤੋਂ ਹੰਭਲੇ ਮਾਰ ਰਿਹਾ ਹੈ... ਇਹ ਵੀ ਵਿਸ਼ਵਵਿਆਪੀ ਸੋਚ ਬਣ ਗਈ ਐ, ਰਾਸ਼ਟਰ ਦੀ ਰਾਖੀ ਦੇ ਨਾਂ ’ਤੇ ਹਰ ਚੀਜ਼ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਵੇਖਣਾ... ਹਰ ਚੀਜ਼ ਦਾ ‘ਸੁਰੱਖਿਆਤਮੀਕਰਨ’ ਇਸ ਸਮੇਂ ਦੀ ਇਹ ਸੋਚ, (ਸੱਤਾ ਦੀ) ਸੋਚ ਦਾ ਹਿੱਸਾ ਬਣਦੀ ਜਾ ਰਹੀ ਐ।”

ਵਿਸ਼ਵੀਕਰਨ ਦਾ ਮਾਨਵੀ ਰੂਪ ਵਾਲਾ ਚਿਹਰਾ, ਕਿ ਇਸ ਨਾਲ ਸੰਸਾਰ ਵਿੱਚ ਸਹਿਭਾਵੀ ਆਦਾਨ-ਪ੍ਰਦਾਨ ਵਧੇਗਾ, ਨੰਗਾ ਹੋ ਚੁੱਕਾ ਹੈਅਸਲ ਰੂਪ ਵਿੱਚ ਵਿਸ਼ਵੀਕਰਨ ਸਰਮਾਏਦਾਰ ਪੱਛਮੀ ਮੁਲਕਾਂ ਲਈ ਇਕਪਾਸੜ ਵਿਕਾਸ ਦਾ ਧਾਰਨੀ, ਨਵ-ਬਸਤੀਵਾਦ ਹੀ ਸੀ ਜਿਸਨੇ ਅੰਤ ਨੂੰ ਕੇਂਦਰਮੁੱਖ ਨਵ-ਰਾਸ਼ਟਰਵਾਦ ਦੀ ਵਿਸ਼ਵ-ਦ੍ਰਿਸ਼ਟੀ ਨੂੰ ਹੀ ਉਭਾਰਨਾ ਸੀਉਹੀ ਵਾਪਰਿਆ ਜਿਸਦਾ ਡਰ ਸੀ, ਪਰ ਹੁਣ ਇਸ ਸੱਜੇ-ਪੱਖੀ ਵਿੰਗ ਦੇ ਪਾਪੂਲਿਸਟ ਅਤੇ ਉਤਸ਼ਾਹੀ ਆਰਥਿਕ ਰਾਸ਼ਟਰਵਾਦ ਦੇ ਵਿਰੁੱਧ ਉੱਤਰ-ਬਸਤੀਵਾਦੀ ਜਾਂ ਧਰਤਮੁੱਖ ਤੇ ਬਹੁਵੰਨੇ ਸਭਿਆਚਾਰਕ ਵਿਕਾਸ ਦਾ ਲੋਕ-ਪੱਖੀ ਮਾਡਲ ਵੀ ਤੇਜ਼ੀ ਨਾਲ ਉੱਭਰ ਰਿਹਾ ਪ੍ਰਤੱਖ ਨਜ਼ਰ ਆਉਂਦਾ ਹੈਇਨ੍ਹਾਂ ਦੋਹਾਂ ਵਿਸ਼ਵ-ਦ੍ਰਿਸ਼ਟੀਆਂ ਦੀ ਤਿੱਖੀ ਕਸ਼ਮਕਸ਼ ਵਿੱਚੋਂ ਹੀ ਅਜੋਕਾ ਸਾਹਿਤਕ ਪ੍ਰਵਚਨ, ਜਿਸ ਵਿੱਚ ਪੰਜਵੇਂ ਪੜਾਅ ਦੀ ਪੰਜਾਬੀ ਕਹਾਣੀ ਵੀ ਇੱਕ ਅਹਿਮ ਵੰਨਗੀ ਵਜੋਂ ਸ਼ਾਮਿਲ ਹੈ, ਪੈਦਾ ਹੋ ਰਿਹਾ ਹੈ

ਅਜੋਕੀ ਪੰਜਾਬੀ ਕਹਾਣੀ ਪ੍ਰਮੁੱਖ ਤੌਰ ’ਤੇ ਉਦਾਰੀਕਰਨ ਦੇ ਦੌਰ ਦੀ ਉਪਜ, ਮੱਧਵਰਗੀ ਵਿਸ਼ਵ-ਦ੍ਰਿਸ਼ਟੀ ਰਾਹੀਂ ਲਿਖੀ ਜਾ ਰਹੀ ਹੈਇਹ ਨਵਾਂ ਮੱਧਵਰਗ ਨਿਰੋਲ ਉਪਭੋਗੀ ਜਾਂ ਪਰਜੀਵੀ ਨਹੀਂ, ਜਿਵੇਂ ਕਿ ਕੱਟੜ ਮਾਰਕਸੀ ਨਜ਼ਰੀਏ ਤੋਂ ਇਸ ਨੂੰ ਪਰਿਭਾਸ਼ਤ ਕੀਤਾ ਜਾਂਦਾ ਰਿਹਾ ਹੈ, ਸਗੋਂ ਇਸਦੇ ਉਲਟ ਭਰੀ-ਪੂਰੀ ਜ਼ਿੰਦਗੀ ਨੂੰ ਜਿਊਣ ਦੀ ਲੋਚਾ ਰੱਖਣ ਵਾਲਾ ਉੱਦਮੀ, ਭਵਿੱਖਮੁਖੀ, ਅਤੇ ਉਦਾਰਵਾਦੀ ਮਾਨਵਵਾਦ ਦਾ ਧਾਰਨੀ ਵਰਗ ਹੈਆਪਣੀ ਅਜਿਹੀ ਹਾਂ-ਪੱਖੀ ਪਰਿਭਾਸ਼ਾ ਇਹ ਵਰਗ ਮਹਿਜ਼ ਸਵੈ-ਕਥਨੀ ਬਿਰਤਾਂਤ ਦੁਆਰਾ ਨਹੀਂ ਬਲਕਿ ਆਪਣੇ ਵਿਹਾਰਕ ਕਾਰਜਾਂ ਰਾਹੀਂ ਉਭਾਰ ਰਿਹਾ ਹੈਨਵ-ਨਾਰੀਵਾਦ, ਨਵ-ਦਲਿਤਵਾਦ, ਪਾਰ-ਰਾਸ਼ਟਰਵਾਦ ਤਾਂ ਪਹਿਲਾਂ ਹੀ ਇਸ ਨਵੇਂ ਮੱਧਵਰਗ ਦੀ ਬਿਰਤਾਂਤ-ਚੇਤਨਾ ਦਾ ਭਰਵਾਂ ਅੰਗ ਬਣੇ ਹੋਏ ਹਨ, ਹੁਣ ਕਿਸਾਨੀ ਸੰਘਰਸ਼ ਨੇ ਮਜ਼ਦੂਰ-ਕਿਸਾਨ ਦੇ ਨਵੇਂ ਰਾਜਸੀ ਅਵਚੇਤਨ ਅਤੇ ਮਾਨਵੀ ਸਰੋਕਾਰਾਂ ਨੂੰ ਵੀ ਨਵੇਂ ਸਿਰਿਉਂ ਪਰਿਭਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਹੈਪਹਿਲਾਂ ਕਰੋਨਾ-ਕਾਲ ਦੇ ਸੰਕਟ ਨੇ ਨਵੇਂ ਮੱਧਵਰਗ ਨੂੰ ਧਰਤਮੁੱਖ ਜਾਂ ਕੁਦਰਤਮੁੱਖ ਹੋਣ ਲਈ ਨਵੇਂ ਪ੍ਰੇਰਕ ਦਿੱਤੇ ਹਨ ਅਤੇ ਹੁਣ ਰਾਜਸੀ ਚੇਤਨਾ ਵਾਲੇ ਕਿਸਾਨ ਸੰਘਰਸ਼ ਨੇ ਇਸ ਨੂੰ ਬਹੁ-ਪਰਿਪੇਖੀ (ਮਲਟੀ ਪਰਸਪੈਕਟਿਵਨੈੱਸ) ਜੀਵਨ-ਜਾਚ ਦਾ ਮਾਡਲ ਦੇ ਦਿੱਤਾ ਹੈਇਸ ਨਾਲ ਕਿਸੇ ਵੀ ਤਰ੍ਹਾਂ ਦੇ ਇੱਕ ਪਰਿਪੇਖੀ ਕੇਂਦਰਵਾਦ, ਭਾਵੇਂ ਉਹ ਰਾਜਸੀ, ਸਮਾਜਿਕ, ਧਾਰਮਿਕ, ਸਭਿਆਚਾਰਕ ਆਦਿ ਕਿਸੇ ਵੀ ਪ੍ਰਕਾਰ ਦਾ ਹੋਵੇ, ਵਿਰੁੱਧ ਨਾਬਰ ਹੋ ਕੇ ਸੋਚਣ ਅਤੇ ਸੰਘਰਸ਼ਸ਼ੀਲ ਹੋਣ ਨੂੰ ਬਲ ਮਿਲਿਆ ਹੈ

ਇਸ ਪ੍ਰਕਾਰ ਦੀ ਪ੍ਰਗਤੀਸ਼ੀਲ ਮੱਧਵਰਗੀ ਰਚਨਾ-ਦ੍ਰਿਸ਼ਟੀ ਵਾਲੇ ਸਮਰੱਥ ਨਵੇਂ ਪੰਜਾਬੀ ਕਹਾਣੀਕਾਰਾਂ, ਜਿਨ੍ਹਾਂ ਨਾਲ ਪੰਜਵੇਂ ਪੜਾਅ ਦੀ ਪੰਜਾਬੀ ਕਹਾਣੀ ਨੂੰ ਹੁਲਾਰਾ ਮਿਲਿਆ ਹੈ, ਵਿੱਚ ਪ੍ਰਮੁੱਖ ਨਾਂ ਹਨ: ਸਾਂਵਲ ਧਾਮੀ, ਤ੍ਰਿਪਤਾ ਕੇ ਸਿੰਘ, ਦੀਪਤੀ ਬਬੂਟਾ, ਸਰਘੀ, ਅਰਵਿੰਦਰ ਕੌਰ ਧਾਲੀਵਾਲ, ਪਵਿੱਤਰ ਕੌਰ ਮਾਟੀ, ਸੁਖਪਾਲ ਸਿੰਘ ਥਿੰਦ, ਗੁਰਮੀਤ ਪਨਾਗ, ਸੰਦੀਪ ਸਮਰਾਲਾ, ਸੁਰਿੰਦਰ ਸੋਹਲ, ਖ਼ਾਲਿਦ ਫ਼ਰਹਾਦ ਧਾਰੀਵਾਲ, ਸਾਬਿਰ ਅਲੀ ਸਾਬਿਰ, ਗੁਰਮੀਤ ਆਰਿਫ਼, ਦੀਪ ਦੇਵਿੰਦਰ ਆਦਿ

ਉਪਰੋਕਤ ਸਮੁੱਚੇ ਸੰਦਰਭ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਇਸ ਸਾਲ ਪ੍ਰਕਾਸ਼ਿਤ ਹੋਏ ਕੁਝ ਇੱਕ ਕਹਾਣੀ-ਸੰਗ੍ਰਿਹਾਂ ਦਾ ਰਤਾ ਉਚੇਚ ਨਾਲ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ‘ਆਪਣੇ ਆਪਣੇ ਮਰਸੀਏ’ (ਸਰਘੀ) ਸੰਗ੍ਰਹਿ ਦੀਆਂ ਕਹਾਣੀਆਂ ਨਾਰੀ ਦੇ ਪ੍ਰਸੰਗ ਵਿੱਚ ‘ਨਿਊ ਨਾਰਮਲ’ ਨੂੰ ਚੁਣੌਤੀਪੂਰਨ ਢੰਗ ਨਾਲ ਨਿਹਾਰਨ ਵਾਲੀਆਂ ਹਨਇਨ੍ਹਾਂ ਨਾਲ ਪੰਜਾਬੀ ਨਾਰੀਵਾਦ ਦਾ ਨਵਾਂ ਮੁਹਾਂਦਰਾ ਉਜਾਗਰ ਹੁੰਦਾ ਹੈਮਰਦ-ਵਿਰੋਧ ਦੀ ਥਾਂ ਉਹ ਔਰਤ-ਮਰਦ ਦੋਹਾਂ ਨੂੰ ਹੀ ਪਿਤਰਕੀ ਕੇਂਦਰਵਾਦ ਦਾ ਮੱਕੜਜਾਲ ਤੋੜਨ ਲਈ ਵੰਗਾਰਦੀ ਹੈ ਅਤੇ ਗੌਰਵਮਈ ਸਵੈ-ਪਛਾਣ ਦਾ ਵਿਹਾਰਕ ਮਾਡਲ ਸੁਝਾਉਂਦੀ ਹੈ

‘ਫੁੱਲਾਂ ਦੀ ਫਸਲ’ (ਸੁਖਪਾਲ ਸਿੰਘ ਥਿੰਦ) ਨਵੇਂ ਮੱਧਵਰਗੀ ਪੰਜਾਬੀ ਬੰਦੇ ਦੀ ਮਾਨਵਮੁਖੀ ਭਾਂਤ ਦੇ ਨਵੇਂ ਪਰਿਵਰਤਨ ਲਈ ਛਟਪਟਾਹਟ ਦਾ ਬਿਰਤਾਂਤ ਸਿਰਜਣ ਵਾਲੀਆਂ ਕਹਾਣੀਆਂ ਦਾ ਸੰਗ੍ਰਹਿ ਹੈਅਜੋਕੀਆਂ ਰਾਜਸੀ ਪਾਰਟੀਆਂ ਦੀ ਨਵ-ਪੂੰਜੀਵਾਦੀ ਤਰਜ਼ ਦੀ ਮੌਕਾਪ੍ਰਸਤੀ ਵਾਲੀ ਰਾਜਸੀ ਘੜਮੱਸ ਵਿੱਚ ਕਿਸੇ ਨਵੇਂ ਬਦਲ ਦੀ ਚਾਹਤ ਨਾਲ ਲਬਰੇਜ਼ ਉਸ ਦੇ ਪਾਤਰ ਇੱਕ ਪਾਸੇ ਸਵੈ-ਨਿਰੀਖਣ ਦੀ ਕੁਠਾਲੀ ਵਿੱਚ ਤਪ ਤਪ ਨਿਖਰਦੇ ਹਨ ਅਤੇ ਦੂਜੇ ਪਾਸੇ ਨਵੇਂ ਜਿਊਣ-ਜੋਗ ਰਾਹਾਂ ਦੀ ਖੋਜ ਵਿੱਚ ਨਿਰੰਤਰ ਭਟਕਦੇ ਹੋਏ ਉੱਦਮ ਦਾ ਪੱਲਾ ਵੀ ਫੜੀ ਰੱਖਦੇ ਹਨ

‘ਉਰਫ ਰੋਸ਼ੀ ਜੱਲਾਦ’ (ਜਸਵੀਰ ਸਿੰਘ ਰਾਣਾ) ਦੀਆਂ ਕਹਾਣੀਆਂ ‘ਦਮਿਤ ਚੇਤਨਾ’ ਦੇ ਪ੍ਰਤੀਨਿਧ ਹਾਸ਼ੀਆਗਤ ਪਾਤਰਾਂ ਦੀ ਸਥਾਪਤੀ ਵਿਰੁੱਧ ਘਿਰਣਾ ਅਤੇ ਘੁਟਨ ਨੂੰ ਇਸ ਤਰ੍ਹਾਂ ਪੇਸ਼ ਕਰਦੀਆਂ ਹਨ ਕਿ ਪਾਠਕ ਨੂੰ ‘ਨਿਊ ਨਾਰਮਲ’ ਦੌਰਾਨ ਕੁਝ ਵੀ ਜਿਊਣ-ਜੋਗ ਨਜ਼ਰ ਆਉਣੋ ਹਟ ਜਾਂਦਾ ਹੈਵਿਵਸਥਾ ਦਾ ‘ਜੱਲਾਦਪੁਣਾ’ ਨਿਮਨ ਵਰਗਾਂ ਦੇ ਪੈਰਾਂ ਹੇਠੋਂ ਆਖਰੀ ਫੱਟਾ ਖਿੱਚ ਰਿਹਾ ਨਜ਼ਰ ਆਉਂਦਾ ਹੈਮੋੜਵੇਂ ਰੂਪ ਵਿੱਚ ਪਾਠਕ ਅੰਦਰ ਇਸ ਸਭ ਕੁਝ ਨੂੰ ਬਦਲਣ ਦੀ ਜੁਸਤਜੂ ਹੋਣ ਲਗਦੀ ਹੈ

‘ਹਾਰੀਂ ਨਾ ਬਚਨਿਆਂ’ (ਗੁਰਮੀਤ ਕੜਿਆਲਵੀ) ਰਾਹੀਂ ਕਹਾਣੀਕਾਰ ਪੰਜਾਬ ਦੇ ਪੇਂਡੂ ਦਲਿਤ ਅਤੇ ਨਿਮਨ ਕਿਸਾਨੀ ਵਰਗਾਂ ਦੇ ਤਣਾਅ ਅਤੇ ਅਕ੍ਰੋਸ਼ ਨੂੰ ਗਾਲ੍ਹ ਜਿਹੀ ਗਲਪੀ ਸ਼ੈਲੀ ਰਾਹੀਂ ਪੇਸ਼ ਕਰਕੇ, ਬੇਸ਼ਰਮੀ ਦੀ ਹੱਦ ਤਕ ਢੀਠ ਅਤੇ ਮੱਕਾਰ ਹੋ ਚੁੱਕੀ ਸ਼ਾਸਕ-ਸ਼੍ਰੇਣੀ ਨੂੰ ਝੰਜੋੜਨ ਦਾ ਯਤਨ ਕਰਦਾ ਹੈ

‘ਸਿਆਸਤ ਖੇਡ, ਸਿਆਸਤ’ (ਜਿੰਦਰ) ਦੀਆਂ ਕਹਾਣੀਆਂ ‘ਨਿਊ ਨਾਰਮਲ’ ਦੀ ਚਾਦਰ ਨਾਲ ਇੱਕੋ ਸਮੇਂ ਪੈਰ ਅਤੇ ਸਿਰ ਢਕ ਸਕਣ ਦੀ ਵਿਅਰਥ ਕੋਸ਼ਿਸ਼ ਕਰ ਰਹੇ ਮੱਧਵਰਗੀ ਪਾਤਰਾਂ ਦੀ ਤਰਲੋਮੱਛੀ ਮਾਨਸਿਕਤਾ ਦਾ ਬਿਰਤਾਂਤ ਸਿਰਜਦੀਆਂ ਹਨ

‘ਮਿਲ ਗਿਆ ਨੈਕਲਸ’ (ਕੁਲਜੀਤ ਮਾਨ) ਦੀਆਂ ਕਹਾਣੀਆਂ ਪਰਵਾਸੀ ਸੰਵੇਦਨਾ ਦੇ ਪ੍ਰਸੰਗ ਵਿੱਚ ਬਹੁਪੱਖੀ ਪਛਾਣਾਂ ਨਾਲ ਦੋ-ਚਾਰ ਹੁੰਦਿਆਂ ਆਪਣੇ ਜੀਵਨ ਦੇ ਕੇਂਦਰੀ ਫੋਕਸ ਤੋਂ ਥਿੜਕ ਰਹੇ ਬੰਦੇ ਦੀ ਹੋਂਦ ਅਤੇ ਹੋਣੀ ਦੇ ਮਸਲਿਆਂ ਨੂੰ ਉਜਾਗਰ ਕਰਦੀਆਂ ਹਨ

ਸਮੁੱਚੇ ਤੌਰ ’ਤੇ ਇਨ੍ਹਾਂ ਸੰਗ੍ਰਿਹਾਂ ਵਿਚਲੀਆਂ ਕਹਾਣੀਆਂ ਕਿਸੇ ਇੱਕ ਜਾਂ ਦੂਜੇ ਪੱਖੋਂ ਪੰਜਾਬੀ ਸਮਾਜ ਦੇ ‘ਨਿਊ ਨਾਰਮਲ’ ਜਾਂ ਨਵੀਆਂ ਬੇਤਰਤੀਬ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ ਗੌਰਵਮਈ ਮਨੁੱਖੀ ਪਛਾਣ ਨਾਲ ਜਿਉਂ ਸਕਣ ਲਈ ਦਿਨੋਂ-ਦਿਨ ਘਟ ਰਹੀ ਸਪੇਸ ਨੂੰ ਵੱਖ ਵੱਖ ਕੋਣਾਂ ਤੋਂ ਖੜ੍ਹ ਕੇ ਨਿਹਾਰਦੀਆਂ ਹਨਘਰ ਤੋਂ ਲੈ ਕੇ ਵਿਸ਼ਵ ਤਕ ਹਰੇਕ ਪੱਧਰ ਉੱਤੇ ਕੇਂਦਰਵਾਦੀ ਸੱਤਾ ‘ਨਿਊ ਨਾਰਮਲ’ ਨੂੰ ਕੁਦਰਤੀ ਬਣਾ ਕੇ ਆਪਣਾ ਰਾਜਸੀ ਪ੍ਰਵਚਨ ਉਸਾਰਦੀ ਹੈ ਪਰ ਪੰਜਵੇਂ ਪੜਾਅ ਦੀ ਕਥਾ-ਦ੍ਰਿਸ਼ਟੀ ਉਸ ਬਦਲਾਵ ਨੂੰ ਸਿਆਸੀ ਅਤੇ ਵਿਚਾਰਧਾਰਕ ਸਿੱਧ ਕਰਦਿਆਂ ਡੀਕੋਡ ਕਰਨ ਦਾ ਯਤਨ ਵੀ ਕਰਦੀ ਹੈ ਅਤੇ ਵਿਰੋਧ ਵਿੱਚ ਨਾਬਰੀ ਦਾ ਪ੍ਰਵਚਨ ਵੀ ਸਿਰਜਦੀ ਹੈ

ਇਨ੍ਹਾਂ ਤੋਂ ਇਲਾਵਾ ਜਿਹੜੇ ਕੁਝ ਹੋਰ ਉਲੇਖਯੋਗ ਕਹਾਣੀ-ਸੰਗ੍ਰਹਿ ਪ੍ਰਕਾਸ਼ਤ ਹੋਏ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਮੈਂ ਗੌਤਮ ਨਹੀਂ ਹਾਂ (ਬਲਵੀਰ ਕੌਰ ਰੀਹਲ), ਰੰਗ ਮਜੀਠੀ (ਰਾਕੇਸ਼ ਰਮਨ), ਇਸ਼ਕ ਮਲੰਗੀ (ਖ਼ਾਲਿਦ ਹੁਸੈਨ), ਸਿਲਸਿਲੇ (ਕਿਰਪਾਲ ਕਜ਼ਾਕ), ਹੋਣੀਆਂ ਅਣਹੋਣੀਆਂ (ਸਰਵਣ ਮਿਨਹਾਸ), ਬੰਦਾ ਸਮੁੰਦਰ ਨਹੀਂ ਹੁੰਦਾ (ਜੋਗੇ ਭੰਗਲ), ਤੇਰਾਂ ਚਿਰਾਗ (ਬਲਜੀਤ ਸਿੰਘ ਢਿੱਲੋਂ), ਦਿਸ਼ਾ ਬਦਲਦੀ ਹਵਾ, ਖੁਰਦੀਆਂ ਪੈੜਾਂ (ਹਰਭਜਨ ਸਿੰਘ ਖੇਮਕਰਨੀ), ਪੂਰਨ ਅਪੂਰਨ (ਕੁਲਦੀਪ ਸਿੰਘ ਬੇਦੀ), ਛਿਕਲੀ (ਰਾਜਵਿੰਦਰ ਸਿੰਘ ਰਾਜਾ), ਨਾਈਨ ਵੰਨ ਵੰਨ (ਸੁਰਿੰਦਰ ਕੌਰ ਬਿੰਨਰ), ਮੁੱਠੀ ਵਿੱਚ ਕਿਰਦੀ ਰੇਤ (ਮਨਮੋਹਨ ਸਿੰਘ ਬਾਸਰਕੇ), ਸੱਜਰੇ ਸੂਰਜ ਦੀ ਲਾਲੀ (ਯੱਸ਼ਪਾਲ ਗੁਲਾਟੀ), ਬੇਬੇ ਤੂੰ ਭੁੱਲਦੀ ਨੀ (ਕਮਲਜੀਤ ਸਿੰਘ ਬਨਵੈਤ), ਅੰਧੇ ਕਾ ਨਾਉ ਪਾਰਖੂ (ਹਮਦਰਦਵੀਰ ਨੌਸ਼ਹਿਰਵੀ), ਘੋੜਾ ਡਾਕਟਰ (ਅਵਤਾਰ ਐੱਸ ਸੰਘਾ), ਇੱਕ ਟੱਕ ਹੋਰ (ਸੁਰਿੰਦਰ ਸਿੰਘ ਰਾਏ), ਬੋਸਕੀ ਦਾ ਪਜਾਮਾ (ਕਰਮ ਸਿੰਘ ਮਾਨ), ਹਨੇਰੇ ਵਿਚਲਾ ਚਾਨਣ (ਗਗਨਦੀਪ ਸ਼ਰਮਾ), ਸੁਪਨੇ ਦੇ ਕੈਦੀ (ਅਲੀ ਅਨਵਰ ਅਹਿਮਦ), ਜੋਗੀ ਸੱਪ ਤਰਾਹ (ਨੈਨ ਸੁਖ), ਖਰਾ ਸੱਚ (ਮਲਿਕ ਸ਼ਾਹ ਸਵਾਰ ਨਾਸਿਰ), ਉਡੀਕ (ਡਾ. ਐੱਮ. ਅਬਰਾਰ), ਭੁੱਖ (ਸਾਬਿਰ ਅਲੀ ਸਾਬਿਰ) ਆਦਿ

ਇਸ ਸਾਲ ਜਿਨ੍ਹਾਂ ਕੁਝ ਕਹਾਣੀਆਂ ਨੇ ਆਪਣੇ ਨਵੇਕਲੇ ਗਲਪੀ ਹੁਨਰ ਕਰਕੇ ਮੇਰਾ ਉਚੇਚਾ ਧਿਆਨ ਖਿਚਿਆ ਉਨ੍ਹਾਂ ਦਾ ਜ਼ਿਕਰ ਕੁਝ ਵਿਸਥਾਰ ਨਾਲ ਕਰਦੇ ਹਾਂ:

ਹਰਪ੍ਰੀਤ ਸਿੰਘ ਚਨੂੰ ਦੀ ਕਹਾਣੀ ‘ਸੱਥਰ’ (ਸਿਰਜਣਾ, ਅਪ੍ਰੈਲ-ਜੂਨ) ਅੰਨਯਪੁਰਖੀ ਬਿਰਤਾਂਤਕਾਰ ਰਾਹੀਂ ਪੰਜਾਬ ਦੇ ‘ਨਿਊ ਨਾਰਮਲ’ ਦਾ ਬਿਰਤਾਂਤ ਬੜੇ ਵਿਸ਼ਾਲ ਕੈਨਵਸ ਰਾਹੀਂ ਸਿਰਜਦੀ ਹੈਕਹਾਣੀ ਲੰਬੜਦਾਰ ਅਮਰ ਸਿੰਘ ਦੇ ਖਾਨਦਾਨ ਅਤੇ ਕਿਲਾ-ਨੁਮਾ ਹਵੇਲੀ ਦੇ ਪੋਟਾ ਪੋਟਾ ਕਰਕੇ ਖਤਮ ਹੋ ਜਾਣ ਦੀ ਹਿਰਦੇਵੇਧਕ ਵਾਰਤਾ ਹੈਇਸ ਪਤਨ ਦੇ ਵੰਨ-ਸੁਵੰਨੇ ਕਾਰਨਾਂ ਦਾ ਬਿਆਨ ਕਰਨ ਵਾਲੇ ਅਨੇਕਾਂ ਉਪ-ਕਥਾਨਕ ਹਨ ਪਰ ਸਭ ਤੋਂ ਬੁਨਿਆਦੀ ਵਜ੍ਹਾ ਹੈ ਕਿ ਅਰਧ-ਜਗੀਰੂ ਸੋਚ ਵਾਲੀ ਪੰਜਾਬੀ ਜੀਵਨ-ਜਾਚ ਨੇ ਨਵ-ਪੂੰਜੀਵਾਦੀ ਵਿਵਸਥਾ ਦੀਆਂ ਫੇਟਾਂ ਅੱਗੇ ਠਹਿਰ ਨਹੀਂ ਸੀ ਸਕਣਾਸੋ ਕਹਾਣੀ ਦੇ ਵੇਰਵਿਆਂ ਅਨੁਸਾਰ ਪੰਜਾਬ ਦਾ ਉੰਨਾ ਕੁ ਹਿੱਸਾ ਜਾਂ ਜੀਵਨ ਹੀ ਬਚਦਾ ਹੈ ਜਿੰਨਾ ਕੁ ਸਮੇਂ ਨਾਲ ਬਦਲ ਕੇ ਨਵੀਂ ਜੀਵਨ-ਜਾਚ ਅਪਨਾਉਣ ਵਿੱਚ ਸਫਲ ਹੋ ਜਾਂਦਾ ਹੈ‘ਸੱਥਰ’ ਦਾ ਮੈਟਾਫ਼ਰ ਜਿਵੇਂ ਬਿਰਤਾਂਤਕਾਰ ਨੇ ਸਮੁੱਚੀ ਕਹਾਣੀ ਵਿੱਚ ਫੈਲਾਇਆ ਹੈ ਉਹ ਉਸਦੀ ਬਿਰਤਾਂਤਕਾਰੀ ਦਾ ਸਿਖਰੀ ਹਾਸਿਲ ਹੈਫਰੀਦ ਬਾਣੀ ਦੀ ਤਰਜ਼ ਉੱਤੇ ਤੁਸੀਂ ਇਸ ਕਹਾਣੀ ਵਿੱਚ ਮਹਿਸੂਸ ਕਰਦੇ ਹੋ ਕਿ ਕਾਲ ਕਿਵੇਂ ਸਭ ਪ੍ਰਾਣਵੰਤਾਂ ਨੂੰ ਮੌਤ ਵਿੱਚ ਬਦਲਦਾ ਤੁਰਿਆ ਜਾਂਦਾ ਹੈਵੇਰਵੇ (ਡਿਟੇਲ) ਕਿਵੇਂ ਕਹਾਣੀ ਬੁਣਤਰ ਦੀ ਜਾਨ ਜਾਂ ਆਤਮਾ ਬਣਦੇ ਹਨ, ਇਹ ਪ੍ਰਯੋਗ ਇਸ ਕਹਾਣੀ ਦੀ ਬਿਰਤਾਂਤਕਾਰੀ ਦਾ ਹੁਨਰੀ ਜਲਵਾ ਹੈ

ਹਰਪ੍ਰੀਤ ਸੇਖਾ ਦੀ ਕਹਾਣੀ ‘ਉਹ ਰਾਤ’ (ਪ੍ਰਵਚਨ, ਜਨਵਰੀ-ਮਾਰਚ) ਉੱਤਮ-ਪੁਰਖੀ ਨਾਰੀ-ਰੂਪ ਬਿਰਤਾਂਤਕਾਰ ਰਾਹੀਂ ਪੰਜਾਬ ਦੇ ਵਿਦਿਆਰਥੀ-ਪਰਵਾਸ ਨਾਲ ਜੁੜੇ ਇੱਕ ਅਹਿਮ ਮੁੱਦੇ ਦਾ ਬਿਰਤਾਂਤ ਸਿਰਜਦੀ ਹੈਇਹ ਮੁੱਦਾ ਜੋਬਨ-ਰੁੱਤ ਦੇ ਭਾਵੁਕ ਵਿਗੋਚਿਆਂ ਦਾ ਹੈਪੰਜਾਬ/ਭਾਰਤ ਦੀ ਰਾਜਸੀ ਵਿਵਸਥਾ ਦੁਆਰਾ ਮੂਲੋਂ ਅਣਗੌਲੇ ਕੀਤੇ ਗਏ ਵਿਦਿਆਰਥੀ-ਰੁਜ਼ਗਾਰ ਦੇ ਮਸਲੇ ਕਾਰਨ ਮੱਧਵਰਗੀ ਨੌਜਵਾਨ ਪੀੜ੍ਹੀ ਆਪਣੇ ਨਿੱਜੀ ਯਤਨਾਂ ਨਾਲ ਚੰਗੀ ਰੋਟੀ ਦਾ ਆਹਰ ਤਾਂ ਕਿਵੇਂ ਨਾ ਕਿਵੇਂ ਕਰ ਲੈਂਦੀ ਹੈ ਪਰ ਇਸਦੀ ਕੀਮਤ ਵਜੋਂ ਉਸ ਨੂੰ ਆਪਣੇ ਅਤੀ ਕਰੀਬੀ ਰਿਸ਼ਤਿਆਂ ਦੀ ਬਲੀ ਵੀ ਦੇਣੀ ਪੈਂਦੀ ਹੈਇਸ ਕਹਾਣੀ ਦੀ ਖ਼ੂਬੀ ਇਹ ਬਣਦੀ ਹੈ ਕਿ ਪਰਵਾਸੀ ਮੁਟਿਆਰ ਪਾਤਰ ਦੇ ਅਵਚੇਤਨੀ ਸੰਸਾਰ ਵਿੱਚ ਰਿਝਦੇ-ਤੜਪਦੇ ਵਲਵਲਿਆਂ ਅਤੇ ਡਰਾਂ, ਵਿਗੋਚਿਆਂ ਨੂੰ ਬਹੁਤ ਹੀ ਮਨੋਵਿਗਿਆਨਕ ਛੋਹਾਂ ਵਾਲੀ ਗਲਪੀ-ਭਾਸ਼ਾ ਰਾਹੀਂ ਪ੍ਰਗਟਾਇਆ ਗਿਆ ਹੈ

ਜਤਿੰਦਰ ਹਾਂਸ ਦੀ ਕਹਾਣੀ ‘ਗੰਦਲਾਂ’ (ਸਿਰਜਣਾ, ਅਕਤੂਬਰ-ਦਸੰਬਰ) ਵਿੱਚ ਉਤਮਪੁਰਖੀ ਧੀ-ਰੂਪੀ ਬਿਰਤਾਂਤਕਾਰ ਰਾਹੀਂ ਉਸ ਦੇ ‘ਡੈਡੀ’ ਦੀ ਅਧਖੜ੍ਹ ਉਮਰੇ ਵਿਖਾਈ ਦੋਹਰੀ ਪਿਆਰ-ਚਾਹਤ ਨਾਲ ਤਿੜਕੇ ਪਰਿਵਾਰਕ ਰਿਸ਼ਤਿਆਂ ਦਾ ਦੁਖਾਂਤ ਪੇਸ਼ ਕੀਤਾ ਗਿਆ ਹੈਕਹਾਣੀ ਦੀ ਬਿਰਤਾਂਤਕਾਰੀ ਦਾ ਸਭ ਤੋਂ ਉੱਘੜਵਾਂ ਲੱਛਣ ਪਾਤਰਾਂ ਦੇ ਵਿਵਹਾਰ ਨੂੰ ਉਨ੍ਹਾਂ ਦੀਆਂ ਮਨੋਗੁੰਝਲਾਂ ਦੇ ਪ੍ਰਸੰਗ ਵਿੱਚ ਚਿਤਰਨਾ ਹੈਬਿਆਨ ਦੀ ਨਾਟਕੀਅਤਾ ਵੀ ਕਹਾਣੀ ਨੂੰ ਦਿਲਕਸ਼ ਬਣਾਉਂਦੀ ਹੈ

ਬਲਬੀਰ ਪਰਵਾਨਾ ਦੀ ਕਹਾਣੀ ‘ਕਤਰਾ ਕਤਰਾ ਮੌਤ’ (ਰਾਗ, ਜਨਵਰੀ-ਅਪ੍ਰੈਲ) ਉੱਤਮ-ਪੁਰਖੀ ਪੱਤਰਕਾਰ-ਰੂਪੀ ਬਿਰਤਾਂਤਕਾਰ ਰਾਹੀਂ ਉਸ ਦੇ ਸਹਿਕਰਮੀ, ਆਮ ਵਰਕਰ ਗੁਰਦੀਸ਼ ਦੀ ਘੁਟਨਭਰੀ ਪਰਿਵਾਰਕ ਜ਼ਿੰਦਗੀ ਅਤੇ ਅੰਤ ਗੁਰਦੀਸ਼ ਦੀ ਮੌਤ ਦਾ ਬਿਰਤਾਂਤ ਪੇਸ਼ ਕਰਦੀ ਹੈ ਇਸਦੀ ਬਿਰਤਾਂਤਕਾਰੀ ਦਾ ਸੁਹਜ ਪ੍ਰਸਥਿਤੀਆਂ ਦੇ ਢੁੱਕਵੇਂ ਪ੍ਰਸੰਗ ਵਿੱਚ ਕੀਤੀ ਗੁਰਦੀਸ਼ ਦੀ ਚਰਿੱਤਰ-ਉਸਾਰੀ ਵਿੱਚੋਂ ਝਲਕਦਾ ਹੈ

ਸਰਘੀ ਦੀ ਕਹਾਣੀ ‘ਰਬਾਬ’ (ਰਾਗ, ਮਈ-ਦਸੰਬਰ) ਉੱਤਮਪੁਰਖੀ, ਨਾਨਕ ਦੇ ਸੱਚੇ ਨਾਮ-ਲੇਵਾ ਅਤੇ ਮਰਦਾਨੇ ਦੀ ਬਰਾਦਰੀ ਨਾਲ ਸਬੰਧਿਤ ਪੜ੍ਹੇ-ਲਿਖੇ ਜ਼ਹੀਨ ਵਿਅਕਤਿਤਵ ਵਾਲੇ ਨੌਜਵਾਨ, ਬਿਰਤਾਂਤਕਾਰ ਰਾਹੀਂ ਅਕਾਦਮਿਕ ਅਦਾਰਿਆਂ ਵਿਚਲੇ ਭ੍ਰਿਸ਼ਟ ਮਾਹੌਲ ਦਾ ਬਿਰਤਾਂਤ ਸਿਰਜਦੀ ਹੈਨਿਸਚੇ ਹੀ ਅਜਿਹੇ ਮਾਹੌਲ ਵਿੱਚ ਨੌਜਵਾਨ ਨੂੰ ਬੇਆਬਰੂ ਹੋ ਕੇ ਜਿਊਣਾ ਪੈਂਦਾ ਹੈਵਿਅੰਗ-ਕਥਨੀ ਭਾਵੇਂ ਕਿਤੇ ਕਿਤੇ ਬਿਰਤਾਂਤ ਦੇ ਦਾਰਸ਼ਨਿਕ ਅਤੇ ਰਮਜ਼ੀ ਸੁਭਾਅ ਨੂੰ ਠੇਸ ਪਹੁੰਚਾਉਣ ਵਾਲੀ ਹੈ ਪਰ ਕਹਾਣੀ ਵਿੱਚ ਨਾਨਕ-ਮਰਦਾਨੇ ਦੇ ਜੀਵਨ-ਫ਼ਲਸਫ਼ੇ ਨੂੰ ਉਜਾਗਰ ਕਰਨ ਵਾਲੇ ਲੋਕ-ਬਿਰਤਾਂਤ ਦੀ ਸਬ-ਟੈਕਸਟ (ਅੰਤਰ-ਪਾਠਮੂਲਕਤਾ) ਵਜੋਂ ਵਰਤੋਂ ਦਾ ਸਫ਼ਲਤਾ ਨਾਲ ਕੀਤਾ ਗਿਆ ਪ੍ਰਯੋਗ ਕਹਾਣੀ ਦੀ ਸ਼ਕਤੀ ਬਣਦਾ ਹੈ

ਗੁਰਮੀਤ ਕੜਿਆਲਵੀ ਦੀ ਕਹਾਣੀ ‘ਦਰੋਣਾਚਾਰੀਆ’ (ਸਿਰਜਣਾ, ਜੂਨ-ਮਾਰਚ) ਉੱਤਮ-ਪੁਰਖੀ, ਅਧਿਆਪਕ-ਰੂਪ ਪਾਤਰ ਰਾਹੀਂ ਪੰਜਾਬ ਦੇ ਅਕਾਦਮਿਕ ਅਦਾਰਿਆਂ ਵਿੱਚ ਫੈਲੇ ਜਾਤ-ਪਾਤੀ ਮਾਨਸਿਕਤਾ ਦੇ ਕੋਹੜ ਦਾ ਬਿਰਤਾਂਤ ਪੇਸ਼ ਕਰਦੀ ਹੈਆਪਣੀ ਕਥਿਤ ਜੱਟਵਾਦੀ ਸੋਚ ਅਤੇ ਵਿਹਾਰ ਰਾਹੀਂ ਇੱਕ ਕੰਮਚੋਰ ਅਧਿਆਪਕ ਕੁਲਵੰਤ ਸਿੰਘ ਸਾਰੇ ਸਕੂਲ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰਦਾ ਹੈਪਰ ਵਿਅੰਗ ਦੀ ਗੱਲ ਇਹ ਹੈ ਕਿ ਪੰਦਰਾਂ ਅਗਸਤ ਨੂੰ ਦਲਿਤ ਭਾਈਚਾਰੇ ਦੇ ਇੱਕ ਕੁਸ਼ਲ ਅਤੇ ਮਿਹਨਤੀ ਅਧਿਆਪਕ ਦੀ ਥਾਂ ਸਰਕਾਰੀ ਸਨਮਾਨ ਕੁਲਵੰਤ ਸਿੰਘ ਨੂੰ ਮਿਲਦਾ ਹੈਵਿਅੰਗ-ਕਥਨੀ ਅਤੇ ਅਤਿਕਥਨੀ ਦੇ ਅੰਸ਼ਾਂ ਵਾਲੀ ਪਾਤਰ-ਉਸਾਰੀ ਭਾਵੇਂ ਬਿਰਤਾਂਤ ਨੂੰ ਕੁਝ ਉੱਚੀ ਸੁਰ ਵਾਲਾ ਬਣਾਉਂਦੀ ਹੈ ਪਰ ਦਲਿਤ-ਦਮਨ ਦੇ ਭਖਦੇ ਮੁੱਦੇ ਨੂੰ ਲੋੜੀਂਦੇ ਇਤਿਹਾਸਕ-ਮਿਥਹਾਸਕ ਗਲਪੀ ਵੇਰਵਿਆਂ ਨਾਲ ਉਭਾਰਨ ਦੀ ਜੁਗਤ ਕਹਾਣੀ ਦੀ ਸ਼ਕਤੀ ਬਣਦੀ ਹੈ

ਗੁਰਮੀਤ ਪਨਾਗ ਦੀ ਕਹਾਣੀ ‘ਆਹੌਤ ਰੂਥ’ (ਰਾਗ, ਮਈ-ਦਸੰਬਰ) ਉੱਤਮ-ਪੁਰਖੀ, ਕਨੇਡਾ ਵਾਸੀ ਪੰਜਾਬੀ ਔਰਤ, ਬਿਰਤਾਂਤਕਾਰ ਰਾਹੀਂ ਇੱਕ ‘ਫ਼ਕੀਰ ਰੂਹ’ ਵਾਲੀ ਬਜ਼ੁਰਗ ਰੂਥ ਦਾ ਬਿਰਤਾਂਤ ਪੇਸ਼ ਕਰਦੀ ਹੈਜਰਮਨ ਨਾਜ਼ੀਵਾਦ ਦੇ ਨਸਲੀ ਪ੍ਰਕੋਪ ਦਾ ਸ਼ਿਕਾਰ ਹੋਈ ਯਹੂਦੀ ਰੂਥ ਭਾਵੇਂ ਜਲਾਵਤਨੀ ਦੌਰਾਨ ਆਪਣਾ ਬਹੁਤ ਕੁਝ ਗੁਆ ਚੁੱਕੀ ਹੈ ਪਰ ਸੰਕਟ ਸਮੇਂ ਵੀ ਭਰਾਤਰੀਭਾਵ ਵਾਲੀ ਮਾਨਵਵਾਦੀ ਸੋਚ ਨੂੰ ਉਸ ਨੇ ਬਚਾ ਰੱਖਿਆ ਹੈ ਅਤੇ ਇਸ ਸੋਚ ਰਾਹੀਂ ਹੀ ਉਹ ਵਿਸ਼ਵ ਵਿੱਚੋਂ ਨਸਲੀ-ਭੇਦਭਾਵ ਮਿਟਾਉਣ ਨੂੰ ਆਪਣਾ ਜੀਵਨ-ਉਦੇਸ਼ ਬਣਾ ਲੈਂਦੀ ਹੈਕਹਾਣੀ ਦੀ ਸ਼ਕਤੀ ਜਿੱਥੇ ਇੱਕ ਪਾਸੇ ਪਾਰ-ਰਾਸ਼ਟਰੀ ਮਾਨਵੀ ਸਰੋਕਾਰਾਂ ਨੂੰ ਉਭਾਰਨ ਵਿੱਚ ਹੈ ਉੱਥੇ ਦੂਜੇ ਪਾਸੇ ਰੂਥ ਜਿਹੀ ਜਟਿਲ ਪਾਤਰ ਦੀ ਬਹੁ-ਪਰਤੀ ਚਰਿੱਤਰ-ਉਸਾਰੀ ਕਰਕੇ ਵੀ ਹੈ

ਹਰਜੀਤ ਅਟਵਾਲ ਦੀ ਕਹਾਣੀ ‘ਵਰ੍ਹੇ ਗੰਢ’ (ਪ੍ਰਵਚਨ, ਜਨਵਰੀ-ਮਾਰਚ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੰਗਲੈਂਡ ਵਸਦੇ ਇੱਕ ਪਰਵਾਸੀ ਬਜ਼ੁਰਗ ਜੋੜੇ ਦੇ ਅੰਤਲੇ ਕਸ਼ਟਮਈ ਪੜਾਅ ਦਾ ਬਿਰਤਾਂਤ ਪੇਸ਼ ਕਰਦੀ ਹੈਪਦਾਰਥਮੁਖੀ ਸੋਚ ਵਾਲੇ ਨੂੰਹ-ਪੁੱਤ ਨੂੰ ਮਾਪਿਆਂ ਦੀ ਸਾਂਭ-ਸੰਭਾਲ ਨਾਲੋਂ ਵੱਧ ਫਿਕਰ ਜੱਦੀ ਘਰ ਨੂੰ ਆਪਣੇ ਨਾਂ ਕਰਵਾ ਲੈਣ ਦਾ ਹੈ, ਪਰ ਬਜ਼ੁਰਗ ਪੂਰੇ ਦ੍ਰਿੜ੍ਹ ਇਰਾਦੇ ਨਾਲ ਉਨ੍ਹਾਂ ਦੀ ਸਵਾਰਥੀ ਚਾਲ ਨੂੰ ਫੇਲ ਕਰਦਿਆਂ ‘ਘਰ’ ਨੂੰ ਆਪਣਾ ਬੁਢਾਪਾ ਸੁਖਾਲਾ ਕਰਨ ਲਈ ਵਰਤਣ (ਹੈਲਥ ਕੇਅਰ ਵਾਲਿਆਂ ਨੂੰ ਦੇਣ) ਦਾ ਫੈਸਲਾ ਕਰਦਾ ਹੈਕਹਾਣੀ ਦੀ ਸ਼ਕਤੀ ਇੱਕ ਪਾਸੇ ਬਜ਼ੁਰਗਾਂ ਦੇ ਨਵੇਂ ਨਜ਼ਰੀਏ ਰਾਹੀਂ ਵਸਤੂ-ਯਥਾਰਥ ਨੂੰ ਨਿਹਾਰਨ ਵਿੱਚ ਹੈ ਤਾਂ ਦੂਜੇ ਪਾਸੇ ਪਰਵਾਸੀ ਜੀਵਨ ਨਾਲ ਸਬੰਧਿਤ ਢੁੱਕਵੇਂ ਵੇਰਵਿਆਂ ਰਾਹੀਂ ਸਹਿਜ-ਸੁਭਾਵਕ ਸਰੂਪ ਵਾਲਾ ਬਿਰਤਾਂਤ ਸਿਰਜਣ ਵਿੱਚ ਹੈ

ਤੌਕੀਰ ਚੁਗਤਾਈ ਦੀ ਕਹਾਣੀ ‘ਮੈਂ ਤਿਲਕ ਗਿਆ ਸਾਂ’ (ਸਮਕਾਲੀ ਸਾਹਿਤ, ਅਪ੍ਰੈਲ-ਜੂਨ) ਉੱਤਮ-ਪੁਰਖੀ, ਅਧਖੜ੍ਹ ਉਮਰ ਦੇ ਪਾਕਿਸਤਾਨੀ ਪੰਜਾਬੀ, ਬਿਰਤਾਂਤਕਾਰ ਰਾਹੀਂ ਜ਼ਿੰਦਗੀ ਦੇ ਇੱਕ ਅਹਿਮ ਮੋੜ ਦਾ ਬਿਰਤਾਂਤ ਸਿਰਜਦੀ ਹੈਉਮਰ ਦੇ ਇਸ ਪੜਾਅ ਉੱਤੇ ਪਹੁੰਚ ਕੇ ਮਨੁੱਖ ਦੇ ਆਲੇ-ਦੁਆਲੇ ਬਹੁਤ ਕੁਝ ਉਸ ਨੂੰ ਰੁਆਉਣ ਵਾਲਾ ਵਾਪਰਦਾ ਹੈ ਪਰ ਬੇਝਿਜਕ ਰੋਣ ਲਈ ਕੋਈ ਹਮਦਰਦ-ਮੋਢਾ ਨਹੀਂ ਮਿਲਦਾਅਵਾਜ਼ਾਰੀ ਦਾ ਇਹਸਾਸ ਭੋਗ ਰਹੇ ਪਾਤਰ ਨੂੰ ਆਪਣੀ ਪੰਜ-ਛੇ ਵਰ੍ਹਿਆਂ ਦੀ ਬਾਲੜੀ ਦਾ, ਮਾਂ ਜਾਂ ਦਾਦੀ ਵਰਗਾ, ਹਮਦਰਦ-ਮੋਢਾ ਮਿਲਦਾ ਹੈ ਤਾਂ ਉਹ ਰੋ ਕੇ ਹਲਕਾ ਮਹਿਸੂਸ ਕਰਦਾ ਹੈਅਤੀ ਸੰਖੇਪ ਬਿਰਤਾਂਤਕ ਫੈਲਾਅ ਵਾਲੀ ਇਸ ਕਹਾਣੀ ਦਾ ਸਲਾਹੁਣਯੋਗ ਪੱਖ ਬੰਦੇ ਦੇ ਅਹਿਮ ਅਸਤਿਤਵੀ ਸਰੋਕਾਰਾਂ ਵੱਲ ਝਾਤ ਪੁਆਉਣ ਨਾਲ ਸਬੰਧਿਤ ਹੈ

ਸਾਂਵਲ ਧਾਮੀ ਦੀ ਕਹਾਣੀ ‘ਮਹਿਕਦੀ ਚੂੰਢੀ’ (ਚਿਰਾਗ, ਅਪ੍ਰੈਲ-ਸਤੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਪਨਾਹਗੀਰ ਬਜ਼ੁਰਗ ਗੁਰਮੀਤ ਸਿੰਘ ਢੇਸੀ ਦਾ ਬਿਰਤਾਂਤ ਪੇਸ਼ ਕਰਦੀ ਹੈਉਸ ਦੇ ਅਵਚੇਤਨ ਵਿੱਚ ਇੱਕੋ ਸਮੇਂ, ਸੰਤਾਲੀ ਦੀ ਵੰਡ ਦੇ ਹਵਾਲੇ ਨਾਲ, ਅੰਗਰੇਜ਼ ਹਕੂਮਤ ਵੱਲੋਂ ਦਿੱਤਾ ਦਰਦ ਪਿਆ ਹੈ ਪਰ ਨਾਲ ਹੀ ਇੱਕ ਮੇਮ ਮੁਟਿਆਰ ਵੱਲੋਂ, ਪਿਆਰ ਭਰੀ ਚੂੰਢੀ ਨਾਲ, ਦਿੱਤਾ ਸੁਖਦ ਇਹਸਾਸ ਵੀ ਸ਼ਾਮਿਲ ਹੈਯਾਦ ਦੀ ਕਥਾ-ਜੁਗਤ ਨਾਲ ਸਿਰਜੀ ਇਹ ਬਹੁਤ ਸੂਖ਼ਮ ਕਹਾਣੀ ਬੜੀ ਸਮਰੱਥਾ ਨਾਲ ਜ਼ਿੰਦਗੀ ਦੇ ਮੂਲ ਸੱਚ, ਕਿ ਜ਼ਿੰਦਗੀ ਦੁੱਖ-ਸੁਖ ਦਾ ਮਿਲਗੋਭਾ ਹੀ ਹੈ, ਵੱਲ ਸੰਕੇਤ ਕਰਦੀ ਹੈਮਨੁੱਖੀ ਅਵਚੇਤਨ ਵਿੱਚ ਬਹੁਤ ਡੂੰਘੇ ਉੱਤਰ ਕੇ ਹੀ ਅਜਿਹੇ ਸੱਚ ਤਕ ਪਹੁੰਚਣਾ ਸੰਭਵ ਹੁੰਦਾ ਹੈ

ਇਨ੍ਹਾਂ ਉਪਰੋਕਤ ਵਰਣਿਤ ਕਹਾਣੀਆਂ ਤੋਂ ਇਲਾਵਾ ਕੁਝ ਹੋਰ ਵੀ ਉਲੇਖਯੋਗ ਕਹਾਣੀਆਂ ਹਨ, ਜਿਵੇਂ ਚੱਲ ਟਿਮ ਹੌਰਟਨ ਚੱਲੀਏ (ਗੁਰਮੀਤ ਕੜਿਆਲਵੀ, ਹੁਣ, ਜਨਵਰੀ-ਅਪ੍ਰੈਲ), ਛਣ-ਛਣ (ਭਗਵੰਤ ਰਸੂਲਪੁਰੀ, ਕਹਾਣੀ ਧਾਰਾ, ਅਕਤੂਬਰ-ਦਸੰਬਰ), ਜ਼ੀਰਾ ਆਲੂ (ਬਲਬੀਰ ਪਰਵਾਨਾ, ਪ੍ਰਵਚਨ, ਜੁਲਾਈ-ਸਤੰਬਰ), ਵਰਜਿਤ ਫ਼ਲ (ਕੁਲਜੀਤ ਮਾਨ, ਪ੍ਰਵਚਨ, ਜਨਵਰੀ-ਮਾਰਚ), ਕ੍ਰਿਸਮਿਸ ਈਵ (ਸੰਤੋਖ ਧਾਲੀਵਾਲ, ਪ੍ਰਵਚਨ, ਜਨਵਰੀ-ਮਾਰਚ), ਭਾਰ (ਬਲਬੀਰ ਕੌਰ ਸੰਘੇੜਾ, ਪ੍ਰਵਚਨ, ਜਨਵਰੀ-ਮਾਰਚ), ਦੂਰੀਆਂ (ਜਿੰਦਰ, ਸ਼ਬਦ, ਜਨਵਰੀ-ਮਾਰਚ), ਗਤੀ (ਸੰਦੀਪ ਸਮਰਾਲਾ, ਸ਼ਬਦ, ਅਪ੍ਰੈਲ-ਜੂਨ), ਚੀਸ (ਅਨੇਮਨ ਸਿੰਘ, ਸ਼ਬਦ, ਅਪ੍ਰੈਲ-ਜੂਨ), ਮਸਤ (ਹਰਜੀਤ ਅਟਵਾਲ, ਸ਼ਬਦ, ਜੁਲਾਈ-ਸਤੰਬਰ), ਬੇਅਦਬੀ (ਬਲਦੇਵ ਢੀਂਡਸਾ, ਸ਼ਬਦ, ਜੁਲਾਈ-ਸਤੰਬਰ), ਨੋਵਲ ਕਮੀਨਾ ਵਾਇਰਸ (ਕੇਸਰਾ ਰਾਮ, ਸਿਰਜਣਾ, ਜੁਲਾਈ-ਸਤੰਬਰ), ਰੀਟ੍ਰੀਟ (ਹਰਪ੍ਰੀਤ ਸੇਖਾ, ਸਿਰਜਣਾ, ਜੁਲਾਈ-ਸਤੰਬਰ), ਇੱਕ ਸੱਚੇ ਕਾਮਰੇਡ ਦਾ ਇਕਲਾਪਾ (ਬਲਬੀਰ ਪਰਵਾਨਾ, ਸਿਰਜਣਾ, ਅਕਤੂਬਰ-ਦਸੰਬਰ), ਮੈਂ ਕੋਈ ਚਾਬੁਕ ਨਹੀਂ (ਹਰਜੀਤ ਅਟਵਾਲ, ਅੱਖਰ, ਨਵੰਬਰ-ਦਸੰਬਰ), ਗੜ੍ਹੀ ਪਠਾਣਾ (ਅਜਮੇਰ ਸਿੱਧੂ, ਰਾਗ, ਮਈ-ਦਸੰਬਰ), ਸ਼ਾਇਦ ਦਿਨ ਚੜ੍ਹ ਜਾਂਦਾ (ਪਵਿੱਤਰ ਮਾਟੀ, ਅੱਖਰ, ਨਵੰਬਰ-ਦਸੰਬਰ) ਆਦਿ

ਇਸ ਸਾਲ ਦੀ ਕਹਾਣੀ ਪੜ੍ਹਦਿਆਂ ਜਿਹੜੇ ਕੁਝ ਹੋਰ ਤੱਥ ਉੱਭਰ ਕੇ ਸਾਹਮਣੇ ਆਏ ਉਹ ਇਸ ਪ੍ਰਕਾਰ ਹਨ:

- ਇਸ ਸਾਲ ਤੀਜੇ ਪੜਾਅ ਦੇ ਮੁਹਤਬਰ ਕਹਾਣੀਕਾਰਾਂ ਦੀਆਂ ਕਹਾਣੀਆਂ ਕਾਫ਼ੀ ਮਾਤਰਾ ਵਿੱਚ ਛਪੀਆਂ ਹਨ, ਜਿਵੇਂ ਗਰਦਾਵਰੀ, ਜੂਲੀ ਦੇ ਵੱਸ (ਪ੍ਰੇਮ ਪ੍ਰਕਾਸ਼), ਸ਼ਬਦ, ਜਨਵਰੀ-ਮਾਰਚ, ਜੁਲਾਈ-ਸਤੰਬਰ), ਰੇਸ਼ੂ ਨੰਬਰ ਵੰਨ (ਪ੍ਰੇਮ ਗੋਰਖੀ, ਸਿਰਜਣਾ, ਜਨਵਰੀ-ਮਾਰਚ), ਗੁੱਡ ਮਾਰਨਿੰਗ (ਜਰਨੈਲ ਸਿੰਘ ਸੇਖਾ, ਸਿਰਜਣਾ, ਅਕਤੂਬਰ-ਦਸੰਬਰ), ਜਿਸ ਤਨ ਲਾਗੈ (ਪ੍ਰੇਮ ਮਾਨ, ਸਿਰਜਣਾ, ਅਕਤੂਬਰ-ਦਸੰਬਰ), ਊਧਮ ਸਿੰਘ ਦੀ ਜੱਸੀ (ਮਨਮੋਹਨ ਬਾਵਾ, ਪ੍ਰਵਚਨ, ਅਪ੍ਰੈਲ-ਜੂਨ), ਸਾਡੇ ਹਿੱਸਾ ਦਾ ਹਿੰਦੁਸਤਾਨ (ਅਤਰਜੀਤ, ਪ੍ਰਵਚਨ, ਅਪ੍ਰੈਲ-ਜੂਨ), ਹੈਲੋ ਪੈਡੀ (ਜਸਬੀਰ ਭੁੱਲਰ, ਸਮਕਾਲੀ ਸਾਹਿਤ, ਅਪ੍ਰੈਲ-ਜੂਨ), ਮੋਰ-ਘੁੱਗੀਆਂ (ਮੁਖ਼ਤਾਰ ਗਿੱਲ, ਸਾਹਿਤਕ ਏਕਮ, ਜਨਵਰੀ-ਮਾਰਚ), ਕੀੜਿਆਂ ਦਾ ਭੌਣ (ਕਿਰਪਾਲ ਕਜ਼ਾਕ, ਹੁਣ, ਜਨਵਰੀ-ਅਪ੍ਰੈਲ), ਮਦਾਰੀ (ਸੁਰਿੰਦਰ ਉਬਰਾਏ, ਆਬਰੂ, ਅਕਤੂਬਰ-ਦਸੰਬਰ), ਡੈਡ ਨਹੀਂ ਫਾਦਰ (ਸੰਤੋਖ ਧਾਲੀਵਾਲ, ਅੱਖਰ, ਨਵੰਬਰ-ਦਸੰਬਰ), ਭਾਰਤ ਰਤਨ (ਗੁਰਦੇਵ ਰੁਪਾਣਾ, ਹੁਣ, ਜਨਵਰੀ ਅਪ੍ਰੈਲ) ਆਦਿਇਹ ਹੌਸਲਾ-ਵਧਾਊ ਗੱਲ ਹੈ ਕਿ ਤੀਜੇ ਪੜਾਅ ਦੇ ਇਹ ਸਾਡੇ ਮਾਣਯੋਗ ਕਹਾਣੀਕਾਰ ਵੀ ਅਜੇ ਪੂਰੀ ਸਰਗਰਮੀ ਨਾਲ ਲਿਖ ਰਹੇ ਹਨ ਅਤੇ ਇਨ੍ਹਾਂ ਕੋਲ ਪ੍ਰੌੜ੍ਹ ਗਲਪੀ ਹੁਨਰ ਵੀ ਹੈ ਪਰ ਵਸਤੂ-ਚੋਣ ਤੋਂ ਪਤਾ ਲਗਦਾ ਹੈ ਕਿ ਅਨੁਭਵ ਵਿੱਚ ਸੱਜਰਾਪਣ ਨਹੀਂ ਰਿਹਾਇਉਂ ਜਾਪਦਾ ਹੈ ਜਿਵੇਂ ਪੁਰਾਣੀਆਂ ਯਾਦਾਂ ਨੂੰ ਹੀ ਮਾੜੀ-ਮੋਟੀ ਗਲਪੀ ਰੰਗਣ ਦੇ ਕੇ ਸਾਂਝੀਆਂ ਕਰ ਰਹੇ ਹੋਣ

- ਸਾਡੇ ਕੁਝ ਅਹਿਮ ਕਹਾਣੀਕਾਰ ਇਸ ਸਾਲ ਸਦੀਵੀ ਵਿਛੋੜਾ ਦੇ ਗਏ ਹਨਵੇਰਵਾ ਇਸ ਤਰ੍ਹਾਂ ਹੈ: ਇੰਦਰ ਸਿੰਘ ਖਾਮੋਸ਼, ਦਿਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ, ਜ਼ੋਰਾ ਸਿੰਘ ਸੰਧੂ, ਹਮਦਰਦਵੀਰ ਨੌਸ਼ਹਿਰਵੀ, ਆਮੀਨ ਮਲਿਕ, ਰਾਜ ਕੁਮਾਰ ਗਰਗ, ਰਾਕੇਸ਼ ਰਮਨ, ਭੂਰਾ ਸਿੰਘ ਕਲੇਰ ਅਤੇ ਸ਼ਰਨਜੀਤ ਕੌਰ

- ਮੇਰੇ ਅਜ਼ੀਜ਼, ਨਾਮਵਰ ਪਾਕਿਸਤਾਨੀ ਪੰਜਾਬੀ ਚਿੰਤਕ ਅਤੇ ਕਹਾਣੀਕਾਰ ਡਾ. ਕਰਾਮਤ ਮੁਗਲ ਦੁਆਰਾ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਸ ਵਰ੍ਹੇ ਉੱਧਰ ਅੱਧੀ ਦਰਜਨ ਦੇ ਕਰੀਬ ਮੌਲਿਕ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ ਅਤੇ ਇੱਕ ਸੰਪਾਦਿਤ ਕਹਾਣੀ-ਸੰਗ੍ਰਹਿ ‘ਰੰਗ ਬਰੰਗੀ ਕਹਾਣੀ’ (ਸੰਪਾ. ਮਲਿਕ ਸ਼ਾਹ ਸਵਾਰ ਨਾਸਿਰ) ਵੀ ਛਪਿਆ ਹੈਢਾਹਾਂ ਪੁਰਸਕਾਰ ਦੀ ਹੌਸਲਾ ਅਫ਼ਜਾਈ ਨਾਲ ਉੱਧਰ ਕਾਫ਼ੀ ਸਰਗਰਮੀ ਵਧੀ ਹੈ

- ਪਾਕਿਸਤਾਨੀ ਪੰਜਾਬੀ ਕਹਾਣੀ ਨਾਲੋ ਨਾਲ ਲਿਪੀਅੰਤਰ ਹੋ ਕੇ ਅਜੇ ਅਲਪਮਾਤਰ ਹੀ ਗੁਰਮੁਖੀ ਵਿੱਚ ਪਹੁੰਚਦੀ ਹੈ ਪਰ ਇਸ ਸਾਲ ਬੈਲਜੀਅਮ ਵਸਦੇ ਨਾਮਵਰ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਆਗ਼ਾ ਅਲੀ ਮੁਦੱਸਰ ਦਾ ਮਹੱਤਵਪੂਰਨ ਕਹਾਣੀ-ਸੰਗ੍ਰਹਿ ‘ਕਾਵਾਂ ਦੇ ਅੱਥਰੂ’ ਗੁਰਮੁਖੀ ਵਿੱਚ ਵੀ ਛਪਿਆ ਹੈ ਜਿਸਦਾ ਲਿਪੀਅੰਤਰ ਨੌਜਵਾਨ ਚਿੰਤਕ ਡਾ. ਪਰਮਜੀਤ ਸਿੰਘ ਮੀਸ਼ਾ ਨੇ ਕੀਤਾ ਹੈ

- ਪਰਵਾਸੀ ਪੰਜਾਬੀ ਕਹਾਣੀ ਦਾ ਸੰਸਾਰ, ਕਨੇਡਾ ਤੋਂ ਬਾਹਰ, ਭਾਵੇਂ ਤੇਜ਼ੀ ਨਾਲ ਸੁੰਗੜਨਾ ਸ਼ੁਰੂ ਹੋ ਚੁੱਕਾ ਹੈ ਪਰ ਇਸ ਵਰ੍ਹੇ ਕਰਮ ਸਿੰਘ ਮਾਨ (ਅਮਰੀਕਾ) ਦਾ ਕਹਾਣੀ-ਸੰਗ੍ਰਹਿ ‘ਬੋਸਕੀ ਦਾ ਪਜਾਮਾ’ ਅਤੇ ਹਰਜੀਤ ਅਟਵਾਲ (ਯੂ.ਕੇ.) ਦੀਆਂ ਇਕੱਠੀਆਂ ਤਿੰਨ ਕਹਾਣੀਆਂ ਛਪਣਾ ਇਸ ਪੱਖੋਂ ਕੁਝ ਢਾਰਸ ਦੇਣ ਵਾਲਾ ਹੈ

- 2019 ਲਈ ਢਾਹਾਂ ਪੁਰਸਕਾਰ ਜਿਨ੍ਹਾਂ ਦੋ ਕਹਾਣੀ-ਸੰਗ੍ਰਿਹਾਂ ਦੇ ਹਿੱਸੇ ਆਇਆ ਉਨ੍ਹਾਂ ਦੇ ਰਚਨਹਾਰ ਕੇਸਰਾ ਰਾਮ (ਜਨਾਨੀ ਪੌਦ), ਜ਼ੁਬੈਰ ਅਹਿਮਦ (ਪਾਣੀ ਦੀ ਕੰਧ) ਵਧਾਈ ਦੇ ਹੱਕਦਾਰ ਹਨ

- ਇਸੇ ਤਰ੍ਹਾਂ ਸਾਹਿਤਯ ਅਕਾਦੇਮੀ ਦਾ ਪੁਰਸਕਾਰ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਪ੍ਰਾਪਤ ਹੋਇਆ ਜੋ ਕਹਾਣੀ ਖੇਤਰ ਲਈ ਵੱਡੇ ਮਾਣ ਵਾਲੀ ਗੱਲ ਹੈ

- ਇਸ ਵਰ੍ਹੇ ਕਰੋਨਾ ਦੀ ਕ੍ਰੋਪੀ ਕਰਕੇ ‘ਹੁਣ’ ਵਰਗੇ ਕੁਝ ਚੰਗੇ ਰਿਸਾਲਿਆਂ ਦੇ ਅੰਕ ਜਾਂ ਛਪ ਨਹੀਂ ਸਕੇ ਜਾਂ ਬਹੁਤ ਪਛੜ ਕੇ ਛਪ ਸਕੇਇਸ ਕਰਕੇ ਚੰਗੀਆਂ ਕਹਾਣੀਆਂ ਬਹੁਤ ਘੱਟ ਮਾਤਰਾ ਵਿੱਚ ਪ੍ਰਾਪਤ ਹੋ ਸਕੀਆਂਪਰ ਸੰਕਟ ਸਮੇਂ ਵੀ ਰਿਸਾਲੇ ‘ਪ੍ਰਵਚਨ’ ਨੇ ਡਲਹੌਜੀ ਕਹਾਣੀ ਗੋਸ਼ਟੀ: ਵਿਸ਼ੇਸ਼ ਅੰਕ (ਜਨਵਰੀ-ਮਾਰਚ) ਛਾਪ ਕੇ ਆਪਣੀ ਸਿਹਤਮੰਦ ਪਿਰਤ ਨੂੰ ਜਾਰੀ ਰੱਖਿਆ ਹੈ

- ਸ਼ਾਹਕਾਰ ਕਹਾਣੀਆਂ ਲਿਖਣ ਵਾਲੇ ਹਰਪ੍ਰੀਤ ਸਿੰਘ ਚਨੂੰ ਨੇ ਪੈਂਤੀ-ਚਾਲੀ ਸਾਲਾਂ ਦੇ ਵਕਫ਼ੇ ਮਗਰੋਂ ਇਸ ਸਾਲ ਕਹਾਣੀ ‘ਸੱਥਰ’ ਨਾਲ ਮੁੜ ਭਰਵੀਂ ਦਸਤਕ ਦੇ ਕੇ ਖ਼ੂਬ ਪ੍ਰਸ਼ੰਸਾ ਹਾਸਿਲ ਕੀਤੀ ਹੈ, ਖੁਸ਼ਆਮਦੀਦ ਕਹਿਣਾ ਬਣਦਾ ਹੈ

- ਇਸ ਸਾਲ ਕਰੋਨਾ ਦੇ ਬਾਵਜੂਦ ਕਹਾਣੀ-ਸੰਗ੍ਰਹਿ ਸੰਪਾਦਿਤ ਕਰਨ ਵਿੱਚ ਬਹੁਤ ਸਰਗਰਮੀ ਵੇਖਣ ਨੂੰ ਮਿਲੀਕੁਝ ਉਲੇਖਯੋਗ ਸੰਗ੍ਰਹਿ ਹਨ: ਸਰਵੋਤਮ ਸਮਕਾਲੀ ਪੰਜਾਬੀ ਕਹਾਣੀ, (ਨੈ. ਬੁੱ. ਟਰੱਸਟ), ਟੂਣੇਹਾਰੀ ਰੁੱਤ - ਇੱਕੀਵੀਂ ਸਦੀ ਦੀ ਚੋਣਵੀਂ ਪੰਜਾਬੀ ਕਹਾਣੀ, ਨਵੀਂ ਰੁੱਤ ਦੇ ਸੁਪਨੇ - ਸਾਲ 2019 ਦੀ ਸਰਵੋਤਮ ਪੰਜਾਬੀ ਕਹਾਣੀ (ਸੰਪਾ. ਬਲਦੇਵ ਸਿੰਘ ਧਾਲੀਵਾਲ), ਸੰਕਟਨਾਮਾ ਪੰਜਾਬ – ਪੰਜਾਬ ਸੰਕਟ ਦੀ ਚੋਣਵੀਂ ਪੰਜਾਬੀ ਕਹਾਣੀ (ਸੰਪਾ. ਬਲਦੇਵ ਸਿੰਘ ਧਾਲੀਵਾਲ ਅਤੇ ਸੁਰਜੀਤ ਸਿੰਘ), ਕਮਰਾ ਨੰਬਰ 302 ਅਤੇ ਹੋਰ ਕਹਾਣੀਆਂ - ਵਿਦਿਆਰਥੀ ਲੇਖਕਾਂ ਦੀਆਂ 26 ਕਹਾਣੀਆਂ (ਸੰਪਾ. ਬਲਵੀਰ ਕੌਰ ਰੀਹਲ, ਕੁਲਵਿੰਦਰ ਸਿੰਘ ਸੱਗੀ), 31 ਦਲਿਤ ਕਹਾਣੀਆਂ (ਸੰਪਾ. ਅਨੇਮਨ ਸਿੰਘ), ਸ਼ਾਇਦ ਦਿਨ ਚੜ੍ਹ ਜਾਂਦਾ - ਕਿਸਾਨੀ ਜੀਵਨ ’ਤੇ ਕੇਂਦਰਿਤ 25 ਕਹਾਣੀਆਂ (ਸੰਪਾ. ਰਵੇਲ ਸਿੰਘ), 2019 ਦੀਆਂ ਬੇਹਤਰੀਨ ਕਹਾਣੀਆਂ (ਭਾਗ-1), 2019 ਦੀਆਂ ਚੋਣਵੀਆਂ ਕਹਾਣੀਆਂ (ਭਾਗ-2) (ਸੰਪਾ. ਸੁਸ਼ੀਲ ਦੁਸਾਂਝ), 2019 ਦੀਆਂ ਪ੍ਰਤੀਨਿਧ ਕਹਾਣੀਆਂ (ਸੰਪਾ. ਸੁਕੀਰਤ)ਵਿਸ਼ੇਮੂਲਕ ਵੰਨਗੀ ਦੇ ਕਹਾਣੀ-ਸੰਗ੍ਰਹਿ ਤਿਆਰ ਕਰਨਾ ਬਹੁਤ ਵਧੀਆ ਪਿਰਤ ਹੈ ਤੇ ਜਾਰੀ ਰਹਿਣੀ ਚਾਹੀਦੀ ਹੈ ਪਰ ਸੰਪਾਦਕਾਂ ਨੂੰ ਆਪਣੀ ਸੰਪਾਦਨ-ਦ੍ਰਿਸ਼ਟੀ ਸਬੰਧੀ ਰਤਾ ਹੋਰ ਗੰਭੀਰ ਹੋਣ ਦੀ ਜ਼ਰੂਰਤ ਹੈਸੰਪਾਦਨ-ਕਾਰਜ ਬਹੁਤ ਮਿਹਨਤ ਅਤੇ ਖੋਜ-ਕੁਸ਼ਲਤਾ ਦੀ ਮੰਗ ਕਰਦਾ ਹੈ ਇਸ ਲਈ ਇਹ ਕਾਰਜ ਨਿਰੋਲ ਮੰਡੀ ਦੀਆਂ ਲੋੜਾਂ ਪੂਰੀਆਂ ਕਰਨ ਜਾਂ ਨਿੱਜੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਨਹੀਂ ਹੋਣਾ ਚਾਹੀਦਾ

ਪੰਜਾਬੀ ਕਹਾਣੀ ਦੇ ਖੇਤਰ ਦੀਆਂ ਇਨ੍ਹਾਂ ਸਮੂਹ ਸਰਗਰਮੀਆਂ ਦੇ ਅਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਕਰੋਨਾ ਦੇ ਆਫ਼ਤੀ ਦੌਰ ਵਿੱਚ ਵੀ ਇਹ ਸੁਖਦ ਇਹਸਾਸ ਦੇਣ ਵਾਲੀ ਗੱਲ ਹੈ ਕਿ ਪੰਜਾਬੀ ਕਹਾਣੀਕਾਰ ਇਤਿਹਾਸਕ ਚੁਣੌਤੀ ਨੂੰ ਸਮਝਦਿਆਂ ਪੂਰੇ ਉਤਸ਼ਾਹ ਨਾਲ ਅਜੋਕੇ ‘ਨਿਊ ਨਾਰਮਲ’ ਦੀ ਪਛਾਣ ਕਰਨ ਅਤੇ ਉਸ ਨੂੰ ਗਲਪ-ਬਿੰਬ ਰਾਹੀਂ ਪੇਸ਼ ਕਰਨ ਵਿੱਚ ਜੁਟੇ ਰਹੇ ਹਨਬਹੁਤੀ ਅਜੋਕੀ ਪੰਜਾਬੀ ਕਹਾਣੀ ਉੱਤਮ-ਪੁਰਖੀ ਬਿਰਤਾਂਤਕਾਰ ਦੀ ਵਿਧੀ ਨਾਲ ਲਿਖੀ ਜਾ ਰਹੀ ਹੈ ਪਰ ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਕਹਾਣੀ ਕਹਿਣ ਦੇ ਪ੍ਰਸੰਗ ਵਿੱਚ ਪੰਜਾਬੀ ਕਹਾਣੀਕਾਰਾਂ ਨੇ ਇਸ ਵਾਰ ਵੀ ਗੰਭੀਰ ਉਕਾਈਆਂ ਕੀਤੀਆਂ ਹਨਇਸ ਗੱਲ ਵੱਲੋਂ ਉਹ ਅਕਸਰ ਅਵੇਸਲੇ ਹੋ ਜਾਂਦੇ ਹਨ ਕਿ ਉੱਤਮ-ਪੁਰਖੀ ਬਿਰਤਾਂਤਕਾਰ ਪਾਤਰ-ਰੂਪ ਹੁੰਦਾ ਹੈ, ਇਸ ਲਈ ਉਸ ਦੀ ਭਾਸ਼ਾ ਅਤੇ ਵਿਅਕਤਿਤਵ ਉਸ ਪਾਤਰ-ਵਿਸ਼ੇਸ਼ ਦੇ ਅਨੁਕੂਲ ਹੀ ਹੋਣਾ ਚਾਹੀਦਾ ਹੈਦੂਜੇ ਸ਼ਬਦਾਂ ਵਿੱਚ ਉੱਤਮ-ਪੁਰਖੀ ਬਿਰਤਾਂਤਕਾਰ ਲੇਖਕ ਦਾ ਧੁਤੂ ਨਹੀਂ ਹੁੰਦਾ

ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਵੇਂ ਪੜਾਅ ਦੇ ਸਪਸ਼ਟ ਨਕਸ਼ਾਂ ਵਾਲੀ ਪੰਜਾਬੀ ਕਹਾਣੀ ਨੇ ਭਾਵੇਂ ਅਜੇ ਨਵੀਆਂ ਸਿਖਰਾਂ ਤਾਂ ਅਗਲੇ ਸਾਲਾਂ ਵਿੱਚ ਛੋਹਣੀਆਂ ਹਨ ਪਰ ਆਪਣੀ ਬੁਨਿਆਦ ਬਹੁਤ ਮਜ਼ਬੂਤ ਢੰਗ ਨਾਲ ਰੱਖੀ ਹੈਇਸ ਲਈ ਇਨ੍ਹਾਂ ਨਵੇਂ ਹੋਣਹਾਰ ਕਹਾਣੀਕਾਰਾਂ ਦਾ ਭਰਵਾਂ ਸਵਾਗਤ ਕਰਨਾ ਬਣਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2500)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)