RavinderSSodhi7ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੋਚ ਇਹ ਹੈ ਕਿ ਭਗਵੰਤ ਮਾਨ ਸਰਕਾਰ ਦੀ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ...
(5 ਅਪਰੈਲ 2024)
ਇਸ ਸਮੇਂ ਪਾਠਕ: 345.


2024
ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਜਿੱਥੇ ਬੀ ਜੇ ਪੀ ਆਪਣੀ ਸਰਕਾਰ ਤੀਜੀ ਵਾਰ ਵੀ ਕਾਇਮ ਰੱਖਣ ਲਈ ਜ਼ੋਰ ਅਜ਼ਮਾਇਸ਼ ਕਰ ਰਹੀ ਹੈ, ਉੱਥੇ ਵਿਰੋਧੀ ਪਾਰਟੀਆਂ ਵੀ ‘ਇੰਡੀਆਗਠਜੋੜ ਦੇ ਝੰਡੇ ਹੇਠ ਇਕੱਠੀਆਂ ਹੋ ਗਈਆਂ ਹਨਭਾਵੇਂ ਇੰਡੀਆ ਗਠਜੋੜ ਨੂੰ ਪਹਿਲਾ ਝਟਕਾ ਉਦੋਂ ਲੱਗਿਆ ਜਦੋਂ ਬਿਹਾਰ ਵਿੱਚ ਨਿਤਿਸ਼ ਕੁਮਾਰ ਇਸ ਨਵੇਂ ਬਣੇ ਖੇਮੇ ਵਿੱਚੋਂ ਬਾਹਰ ਹੋ ਕੇ ਬੀ ਜੇ ਪੀ ਦੇ ਪਾਲੇ ਵਿੱਚ ਜਾ ਬੈਠਾਯੂ ਪੀ ਵਿੱਚ ਮਾਇਆਵਤੀ ਨੇ ਵੀ ਰੰਘੜ ਵਾਲਾ ਰੰਘੜਊ ਦੀ ਕਹਾਵਤ ਅਨੁਸਾਰ ਬੀ ਜੇ ਪੀ ਅਤੇ ਇੰਡੀਆ ਦੋਹਾਂ ਤੋਂ ਹੀ ਦੂਰੀ ਬਣਾ ਕੇ ਰੱਖੀ ਹੈਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੇ ਵੀ ਆਪਣੇ ਇੱਕ ਤਰਫੇ ਫੈਸਲੇ ਅਨੁਸਾਰ ਕਾਂਗਰਸ ਨਾਲ ਸੀਟਾਂ ਲਈ ਕੋਈ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਇੰਡੀਆ ਜੁੱਟ ਵਿੱਚ ਬਣੀ ਰਹਿਣਾ ਮੰਨ ਗਈ ਹੈਕਾਂਗਰਸ ਅਤੇ ਆਮ ਆਦਮੀ ਪਾਰਟੀ ਭਾਵੇਂ ਇੰਡੀਆ ਗਠਜੋੜ ਵਿੱਚ ਹਨ ਅਤੇ ਉਹਨਾਂ ਨੇ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਲਈ ਸਮਝੌਤਾ ਕਰ ਲਿਆ ਹੈ ਪੰਜਾਬ ਲਈ ਇਹਨਾਂ ਦੋਹਾਂ ਪਾਰਟੀਆਂ ਦਾ ਕੋਈ ਸਮਝੌਤਾ ਨਹੀਂ ਹੋਇਆ ਅਤੇ ਦੋਹਾਂ ਪਾਰਟੀਆਂ ਦੀਆਂ ਸੂਬਾ ਇਕਾਈਆਂ ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਲਈ ਆਪਣੇ-ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਜ਼ਿਦ ’ਤੇ ਅੜੀਆਂ ਹੋਈਆਂ ਹਨ

ਦੂਸਰੇ ਪਾਸੇ ਬੀ ਜੇ ਪੀ ਅਤੇ ਅਕਾਲੀ ਪਾਰਟੀ ਦਾ ਵੀ ਆਪਸੀ ਸਮਝੌਤਾ ਨਹੀਂ ਹੋ ਸਕਿਆਦੋਵੇਂ ਪਾਰਟੀਆਂ ਵੀ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਆਹਮਣੇ-ਸਾਹਮਣੇ ਹੋਣਗੀਆਂਅਕਾਲੀ ਦਲ ਅਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਵੀ ਇਕੱਠੀਆਂ ਨਹੀਂ ਰਹੀਆਂਮਾਰਕਸਵਾਦੀ ਪਾਰਟੀ ਨੇ ਵੀ ਪੰਜਾਬ ਦੀਆਂ ਤਿੰਨ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਤੋਂ ਚੋਣ ਲੜਨੀ ਹੀ ਹੈਇਸ ਤਰ੍ਹਾਂ ਵੋਟਾਂ ਦਾ ਵੰਡਿਆ ਜਾਣਾ ਸੁਭਾਵਿਕ ਹੀ ਹੈ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੋਚ ਇਹ ਹੈ ਕਿ ਭਗਵੰਤ ਮਾਨ ਸਰਕਾਰ ਦੀ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ, ਇਸ ਲਈ ਆਮ ਜਨਤਾ ਉਹਨਾਂ ਦਾ ਸਾਥ ਦੇਵੇਗੀਦੂਜੇ ਪਾਸੇ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦਾ ਇਹ ਮੰਨਣਾ ਹੈ ਕਿ ਕਿਉਂ ਜੋ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਬਹੁਤੇ ਵਾਅਦੇ ਪੂਰੇ ਨਹੀਂ ਕੀਤੇ, ਮੁਲਾਜ਼ਮ ਵਰਗ ਦੀਆਂ ਮੰਗਾਂ ਨਹੀਂ ਮੰਨੀਆਂ, ਭਗਵੰਤ ਮਾਨ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ ਹੈ, ਇਸ ਲਈ ਲੋਕ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇਸ਼੍ਰੋਮਣੀ ਅਕਾਲੀ ਦਲ ਦੇ ਕੁਝ ਰੁੱਸੇ ਨੇਤਾਵਾਂ ਦੇ ਪਾਰਟੀ ਵਿੱਚ ਮੁੜ ਆਉਣ ਨਾਲ ਵੋਟਰਾਂ ਵਿੱਚ ਚੰਗਾ ਪ੍ਰਭਾਵ ਜਾਵੇਗਾ ਅਤੇ ਪਾਰਟੀ ਆਪਣੇ ਰਵਾਇਤੀ ਹਿਮਾਇਤੀਆਂ ਨੂੰ ਨਾਲ ਜੋੜਨ ਵਿੱਚ ਕਾਮਯਾਬ ਹੋਵੇਗੀਬੀ ਜੇ ਪੀ ਨਾਲ ਉਹਨਾਂ ਨੇ ਸਮਝੌਤਾ ਵੀ ਇਸ ਲਈ ਨਹੀਂ ਕੀਤਾ ਕਿ ਉਹ ਕਿਸਾਨਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇਮਾਰਕਸਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਜਿੱਤਣ ਲਈ ਆਪਣੇ ਉਮੀਦਵਾਰ ਨਹੀਂ ਖੜ੍ਹੇ ਕਰਨੇ ਬਲਕਿ ਆਪਣੇ ਵੋਟਰਾਂ ਵਿੱਚ ਆਪਣੀ ਹਾਜ਼ਰੀ ਹੀ ਲਵਾਉਣੀ ਹੈ

ਅਸਲ ਵਿੱਚ ਪੰਜਾਬ ਦੀਆਂ ਤਿੰਨ ਮੁੱਖ ਪਾਰਟੀਆਂ - ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਪੰਜਾਬ ਦੇ ਜ਼ਮੀਨੀ ਹਾਲਾਤ ਨੂੰ ਦਰ ਕਿਨਾਰਾ ਕਰ ਰਹੇ ਹਨ ਤਿੰਨਾਂ ਪਾਰਟੀਆਂ ਦੀ ਸਾਰੀਆਂ ਸੀਟਾਂ ’ਤੇ ਲੜਨ ਦੀ ਜ਼ਿਦ ਤਿੰਨਾਂ ਨੂੰ ਹੀ ਨੁਕਸਾਨ ਪਹੁੰਚਾਏਗੀਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਚੁਣਾਵੀ ਬਾਂਡਾਂ ਦੀ ਧਾਂਦਲੀ ਨੇ ਬੀ ਜੇ ਪੀ ਦੇ ਅਕਸ ਨੂੰ ਖੋਰਾ ਲਾਇਆ ਹੈ, ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਆਮ ਲੋਕਾਂ ਵਿੱਚ ਗੁੱਸੇ ਦੀ ਭਾਵਨਾ ਭਰੀ ਹੈ, ਪਰ ਇਹ ਵੀ ਸਚਾਈ ਹੈ ਕਿ ਇਹਨਾਂ ਤਿੰਨਾਂ ਪਾਰਟੀਆਂ ਦੇ ਅੰਦਰੂਨੀ ਹਾਲਾਤ ਵੀ ਬਹੁਤੇ ਖ਼ੁਸ਼ਗਵਾਰ ਨਹੀਂ ਹਨਕਾਂਗਰਸ ਦੇ ਕਈ ਵੱਡੇ ਨੇਤਾ ਬੀ ਜੇ ਪੀ ਦੀ ਝੋਲੀ ਵਿੱਚ ਜਾ ਪਏ ਹਨਮੌਜੂਦਾ ਕਾਂਗਰਸੀ ਐੱਮ ਪੀ ਹੀ ਪਾਰਟੀ ਛੱਡ ਕੇ ਜਾ ਰਹੇ ਹਨਆਮ ਆਦਮੀ ਪਾਰਟੀ ਦਾ ਵੀ ਇਹੋ ਹਾਲ ਹੈਰਾਜ ਸਭਾ ਦੀਆਂ ਸੀਟਾਂ ਲਈ ਉਹਨਾਂ ਨੇ ਪੰਜਾਬ ਤੋਂ ਬਾਹਰਲੇ ਬੰਦਿਆਂ ਨੂੰ ਮੌਕਾ ਦੇ ਕੇ ਇੱਕ ਕਿਸਮ ਦਾ ਪੰਜਾਬ ਨਾਲ ਧੋਖਾ ਹੀ ਕੀਤਾ ਹੈਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਪੂਰਾ ਨਾ ਕਰ ਕੇ ਮੁਲਾਜ਼ਮਾਂ ਨੂੰ ਆਪਣੇ ਵਿਰੁੱਧ ਕੀਤਾ ਹੈਉਹ ਹੁਣ ਇੱਕ ਕਲਾਕਾਰ ਨੂੰ ਟਿਕਟ ਦੇ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ? ਪਹਿਲਾਂ ਇੱਕ ਕ੍ਰਿਕਟ ਖਿਡਾਰੀ ਨੂੰ ਰਾਜ ਸਭਾ ਵਿੱਚ ਭੇਜ ਕੇ ਕੀ ਖੱਟਿਆ?

ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਉਹਨਾਂ ਕੋਲ ਅਜਿਹਾ ਕਿਹੜਾ ਨੇਤਾ ਹੈ ਜਿਸਦਾ ਸਾਰੇ ਪੰਜਾਬ ਵਿੱਚ ਵਧੀਆ ਪ੍ਰਭਾਵ ਹੋਵੇ? ਮੌਜੂਦਾ ਕਾਂਗਰਸ ਪ੍ਰਧਾਨ ਰਾਜਾ ਵਡਿੰਗ ਨੂੰ ਉਸ ਦੇ ਇਲਾਕੇ ਤੋਂ ਬਾਹਰ ਕੋਈ ਨਹੀਂ ਜਾਣਦਾਪ੍ਰਤਾਪ ਸਿੰਘ ਬਾਜਵਾ ਹੀ ਅਜਿਹਾ ਨੇਤਾ ਹੈ, ਜਿਸਦੀ ਕੋਈ ਸਾਖ਼ ਹੈਸ਼ਮਸ਼ੇਰ ਸਿੰਘ ਦੂੱਲੋ ਅਤੇ ਲਾਲ ਸਿੰਘ ਪੁਰਾਣੇ ਨੇਤਾ ਜ਼ਰੂਰ ਹਨ ਪਰ ਉਹ ਸਿਰਫ ਆਪਣੇ ਨਿੱਜੀ ਫਾਇਦਿਆਂ ਤਕ ਹੀ ਮਹਿਦੂਦ ਰਹੇ ਹਨ, ਲੋਕਾਂ ਦੇ ਨੇੜੇ ਨਹੀਂ ਹੋ ਸਕੇਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣ ਕੇ ਆਪਣਾ ਰਾਜਸੀ ਕੱਦ ਉੱਚਾ ਕਰਨ ਦਾ ਮੌਕਾ ਮਿਲਿਆ ਸੀ, ਪਰ ਉਹ ਉਲਟੇ-ਸਿੱਧੇ ਬਿਆਨ ਦੇ ਕੇ ਹਾਸੇ ਦਾ ਪਾਤਰ ਹੀ ਬਣ ਗਿਆ

ਇਹੋ ਹਾਲ ਅਕਾਲੀ ਪਾਰਟੀ ਦਾ ਹੈਅਸੈਂਬਲੀ ਚੋਣਾਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਅਜੇ ਤਕ ਇਸ ਪਾਰਟੀ ਦਾ ਬਹੁਤਾ ਅਕਸ ਨਹੀਂ ਸੁਧਰਿਆਸੁਖਦੇਵ ਸਿੰਘ ਢੀਂਢਸਾ ਅਤੇ ਬੀਬੀ ਜਾਗੀਰ ਕੌਰ ਬਹੁਤੇ ਕੱਦਾਵਰ ਨੇਤਾ ਨਹੀਂ ਹਨਢੀਂਡਸਾ ਸਾਹਿਬ ਸਿਰਫ ਸੰਗਰੂਰ ਤਕ ਮਹਿਦੂਦ ਰਹੇ ਅਤੇ ਜਗੀਰ ਕੌਰ ਭੁਲੱਥ ਤਕਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਆਮ ਲੋਕਾਂ ਦਾ ਹਰਮਨ ਪਿਆਰਾ ਨੇਤਾ ਨਹੀਂ ਬਣ ਸਕਿਆਬਿਕਰਮ ਸਿੰਘ ਮਜੀਠੀਆ ਵੀ ਮਾਝੇ ਦਾ ਹੀ ਸ਼ੇਰ ਹੈ

ਜੇ ਦੇਖਿਆ ਜਾਵੇ ਤਾਂ ਮੌਜੂਦਾ ਹਾਲਾਤ ਵਿੱਚ ਕਿਸੇ ਵੀ ਮੁੱਖ ਪਾਰਟੀ ਕੋਲ 13 ਚੰਗੇ ਉਮੀਦਵਾਰ ਲੱਭਣੇ ਖਾਲਾ ਜੀ ਦਾ ਵਾੜਾ ਨਹੀਂਆਮ ਆਦਮੀ ਪਾਰਟੀ ਨੂੰ ਆਪਣੇ ਪੰਜ ਮੰਤਰੀ ਮੈਦਾਨ ਵਿੱਚ ਉਤਾਰਨੇ ਪਏ ਹਨਬੀ ਜੇ ਪੀ, ਪਟਿਆਲਾ ਤੋਂ ਪਰਨੀਤ ਕੌਰ ਨੂੰ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਛੱਡ ਕੇ ਆਏ ਐੱਮ ਪੀ ਨੂੰ ਟਿਕਟ ਦੇਵੇਗੀਉਹ ਕੋਸ਼ਿਸ਼ ਕਰਨਗੇ ਕਿ ਹੋਰ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਦਲ ਬਦਲੀ ਕਰਵਾ ਕੇ ਟਿਕਟ ਦੇਣਮਨਪ੍ਰੀਤ ਸਿੰਘ ਬਾਦਲ ਅਤੇ ਜਾਖੜ ਨੂੰ ਵੀ ਟਿਕਟ ਦੇਣਗੇਪੰਜਾਬ ਵਿੱਚ ਉਹਨਾਂ ਦਾ ਹੇਠਲਾ ਕਾਡਰ ਬਹੁਤਾ ਵਧੀਆ ਨਹੀਂ

ਜੇ ਪੰਜਾਬ ਦੀਆਂ ਗੈਰ ਬੀ ਜੇ ਪੀ ਪਾਰਟੀਆਂ ਨੇ ਪੰਜਾਬ ਵਿੱਚ ਜ਼ਿਆਦਾ ਸੀਟਾਂ ਜਿੱਤਣੀਆਂ ਹਨ ਤਾਂ ਸਭ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ, ਆਪਣੀ-ਆਪਣੀ ਹਉਮੈ ਤਿਆਗਣੀ ਪਵੇਗੀਇਸ ਸਮੇਂ ਕੋਈ ਵੀ ਪਾਰਟੀ 13 ਤਾਂ ਛੱਡੋ 5-6 ਸਿੱਟਾ ਵੀ ਨਹੀਂ ਜਿੱਤ ਸਕਦੀਸੰਗਰੂਰ ਵਾਲੀ ਸੀਟ ਮੌਜੂਦਾ ਐੱਮ ਪੀ ਸਿਮਰਨਜੀਤ ਸਿੰਘ ਮਾਨ ਲਈ ਛੱਡਣੀ ਚਾਹੀਦੀ ਹੈ, ਬਸ਼ਰਤੇ ਉਹ ਪੰਜਾਬ ਵਿੱਚੋਂ ਹੋਰ ਕਿਸੇ ਸੀਟ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਨਹੀਂ ਖੜ੍ਹਾ ਕਰਨਗੇ ਇੱਕ ਸੀਟ ਮਾਰਕਸਵਾਦੀ ਪਾਰਟੀ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈਕਾਂਗਰਸ ਅਤੇ ਅਕਾਲੀ ਪਾਰਟੀ ਨੂੰ ਜ਼ਮੀਨੀ ਹਕੀਕਤ ਸਮਝਦੇ ਹੋਏ ਸਮਝੌਤਾ ਕਰਨਾ ਪਵੇਗਾਆਮ ਆਦਮੀ ਪਾਰਟੀ ਨੂੰ ਦੇਸ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਬੀ ਜੇ ਪੀ ਤੋਂ ਖਹਿੜਾ ਛੁਡਾਉਣ ਲਈ ਅੱਗੇ ਆਉਣਾ ਪਵੇਗਾਕਾਂਗਰਸ ਹਾਈ ਕਮਾਂਡ ਨੇ ਜਿਵੇਂ ਯੂ ਪੀ, ਬਿਹਾਰ, ਦਿੱਲੀ ਵਿੱਚ ਘੱਟ ਸੀਟਾਂ ਲੈ ਕੇ ਸਬਰ ਕੀਤਾ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਕਰਨਾ ਪਵੇਗਾ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4867)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author